ਖੰਨਾ, 26 ਨਵੰਬਰ 2026 : ਪੰਜਾਬ ਦੇ ਸ਼ਹਿਰ ਖੰਨਾ ਵਿਖੇ ਪੰਜਾਬੀ ਗਾਇਕ (Punjabi singer) ਵਿਰੁੱਧ ਹਿੰਦੂ ਦੇਵੀ ਵਿਰੁੱਧ ਇਕ ਵਿਵਾਦਤ ਟਿੱਪਣੀ ਕਰਨ ‘ਤੇ ਕੇਸ ਦਰਜ (Case registered) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਪੰਜਾਬੀ ਗਾਇਕ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਖੰਨਾ ਵਿਖੇ ਜਿਸ ਪੰਜਾਬੀ ਗਾਇਕ ਵਿਰੁੱਧ ਹਿੰਦੂ ਦੇਵੀ ਵਿਰੁੱਧ ਵਿਵਾਦਤ ਟਿੱਪਣੀ (Controversial remark) ਕਰਨ ਦੇ ਦੋਸ਼ ਹੇਠ ਧਾਰਾ 299 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਦੀ ਪਛਾਣ ਗਾਇਕ ਕਾਸ਼ੀ ਨਾਥ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਪੰਜਾਬੀ ਗਾਇਕ ਹਰਿਆਣਾ ਦੇ ਸ਼ਹਿਰ ਕੈਥਲ ਦਾ ਵਸਨੀਕ ਹੈ ।
ਕੀ ਵਿਵਾਦ ਟਿੱਪਣੀ ਕੀਤੀ ਗਈ ਹੈ ਗਾਇਕ ਵਲੋਂ
ਪ੍ਰਾਪਤ ਸੂਚਨਾ ਮੁਤਾਬਕ ਉਕਤ ਗਾਇਕ ਵਲੋਂ ਚਲਦੇ ਸਟੇਜ ਸ਼ੋਅ ਵਿਚ ਹਿੰਦੂ ਦੇਵੀ ਮਾਤਾ ਪਾਰਵਤੀ ਜੀ ਬਾਰੇ ਵਿਵਾਦ ਟਿੱਪਣੀ ਮਾਂ ਪਾਰਵਤੀ ਨੇ ਨਹਾਉਣ ਸਮੇਂ ਆਪਣੀ ਮੈਲ ਦਾ ਗਣੇਸ਼ ਬਣਾ ਕੇੇ ਬਾਹਰ ਖੜ੍ਹਾ ਕਰ ਦਿੱਤਾ ਸ਼ਾਮਲ ਹੈ । ਦੱਸਣਯੋਗ ਹੈ ਕਿ ਉਕਤ ਟਿੱਪਣੀ ਉਕਤ ਗਾਇਕ ਅਤੇ ਹੋਰਨਾਂ ਵਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਪਲੋਡ ਕੀਤੀ ਹੋਈ ਹੈ ।
ਕਿਸ ਦੀ ਸਿ਼ਕਾਇਤ ਤੇ ਦਰਜ ਕੀਤਾ ਗਿਆ ਹੈ ਕੇਸ
ਉਕਤ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਜੋ ਪੰਜਾਬੀ ਗਾਇਕ ਕਾਸ਼ੀ ਨਾਥ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਉਹ ਸਿ਼ਵ ਸੈਨਾ ਪੰਜਾਬ ਦੇ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਦੇ ਬਿਆਨਾਂ ਤੇ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਵੱਖ-ਵੱਖ ਸੋਸਲ ਮੀਡੀਆ ਪੇਜਾਂ ਤੇ ਹਿੰਦੂ ਦੇਵੀ-ਦੇਵਤਿਆਂ ਵਿਰੁੱਧ ਟਿੱਪਣੀਆਂ ਕਰਕੇ ਹਿੰਦੂ ਧਰਮ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ ਗਈ ਹੈ ।









