ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਹੋਈ ਚਾਰ ਖਿਡਾਰੀਆਂ ਦੀ ਮੌਤ

0
35
Road Accident

ਉਤਰ ਪ੍ਰਦੇਸ਼, 7 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸੁਲਤਾਨਪੁਰ ਵਿਖੇ ਇਕ ਕਾਰ-ਟਰੱਕ ਹਾਦਸੇ ਵਿਚ ਚਾਰ ਖਿਡਾਰੀਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ।

ਕਿਥੋਂ ਕਿਥੇ ਜਾ ਰਹੇ ਸਨ ਕਾਰ ਸਵਾਰ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਉਕਤ ਕਾਰ-ਟਰੱਕ ਸੜਕ ਹਾਦਸਾ (Road accident) ਜੋ ਕਿ ਯੂ. ਪੀ. ਦੇ ਸੁਲਤਾਨਪੁਰ ਵਿਖੇ ਪੂਰਵਾਂਚਲ ਐਕਸਪ੍ਰੈਸਵੇਅ ਤੇ ਤੇਜ ਰਫ਼ਤਾਰੀ ਕਾਰਨ ਵਾਪਰਿਆ ਦੇ ਚਲਦਿਆਂ ਜੋ ਚਾਰ ਖਿਡਾਰੀਆਂ ਦੀ ਮੌਤ ਹੋ ਗਈ ਹੈ ਇਹ ਕਾਰ ਸਵਾਰ ਵਿਅਕਤੀ ਲਖਨਊ ਤੋਂ ਇਕ ਮੈਚ ਖੇਡਣ ਤੋਂ ਬਾਅਦ ਦੇਵਰੀਆ ਵਾਪਸ ਜਾ ਰਹੇ ਸਨ । ਦੱਸਣਯੋਗ ਹੈ ਕਿ ਉਕਤ ਸੜਕ ਹਾਦਸੇ ਵਿਚ ਦੋ ਵਿਅਕਤੀ ਗੰਭੀਰ ਜਖਮੀ (Seriously injured) ਵੀ ਹੋ ਗਏ ਹਨ।

ਜਖਮੀਆਂ ਦਾ ਕੀਤਾ ਜਾ ਰਿਹਾ ਹੈ ਇਲਾਜ

ਪ੍ਰਾਪਤ ਸੂਚਨਾ ਮੁਤਾਬਕ ਉਕਤ ਸੜਕ ਹਾਦਸੇ ਵਿਚ ਜੋ ਦੋ ਵਿਅਕਤੀ ਜਖਮੀ ਹੋ ਗਏ ਸਨ ਨੂੰ ਤੁਰੰਤ ਇਲਾਜ ਲਈ ਯੂ. ਪੀ. ਈ. ਡੀ. ਏ. ਦੇ ਸੁਰੱਖਿਆ ਕਰਮਚਾਰੀਆਂ ਵਲੋਂ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਦੱਸਣਯੋਗ ਹੈ ਕਿ ਕਾਰ ਤੇਜ ਰਫ਼ਤਾਰ ਤੇ ਸੀ ਕਿ ਅੱਗੇ ਜਾ ਰਹੇ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ ।

LEAVE A REPLY

Please enter your comment!
Please enter your name here