ਅੰਮ੍ਰਿਤਸਰ, 7 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਵਲੋਂ ਗੈਰ-ਕਾਨੂੰਨੀ ਹਥਿਆਰਾਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੀ ਕੀ ਬਰਾਮਦ ਕੀਤਾ ਗਿਆ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵਲੋਂ ਜਿਨ੍ਹਾਂ 8 ਵਿਅਕਤੀਆਂ ਨੂੰ ਗੈਰ-ਕਾਨੂੰਨੀ ਹਥਿਆਰਾਂ (Illegal weapons) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ 15 ਨਜਾਇਜ ਪਿਸਤੌਲਾਂ ਅਤੇ 15 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ । ਦੱਸਣਯੋਗ ਹੈ ਕਿ ਉਕਤ ਗੈਰ-ਕਾਨੂੰਨੀ ਹਥਿਆਰ ਤਿੰਨ ਵੱਖ-ਵੱਖ ਨੈਟਵਰਕਾਂ ਤੇ ਕੀਤੀ ਗਈ ਕਾਰਵਾਈ ਤਹਿਤ ਬਰਾਮਦ ਕੀਤੇ ਗਏ ਹਨ ।
ਪੁਲਸ ਨੇ ਕੀਤੀਆਂ ਵੱਖ-ਵੱਖ ਐੇਫ. ਆਈ. ਆਰ. ਦਰਜ
ਪ੍ਰਾਪਤ ਸੂਚਨਾ ਮੁਤਾਬਕ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵਲੋਂ ਜੋ ਵੱਖ-ਵੱਖ ਤਿੰਨ ਨੈਟਵਰਕਾਂ ਤੋਂ ਹਥਿਆਰ ਪਕੜੇ ਗਏ ਹਨ ਵਿਰੱਧ ਥਾਣਾ ਕੈਂਟ, ਇਸਲਾਮਾਬਾਦ ਅਤੇ ਛੇਹਰਟਾ ਅੰਮ੍ਰਿਤਸਰ ਵਿਖੇ ਐਫ. ਆਈ. ਆਰ. ਦਰਜ (FIR registered) ਕੀਤੀਆਂ ਗਈਆਂ ਹਨ। ਜਾਂਚ ਦੌਰਾਨ ਇਸ ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਨਾਲ ਜੁੜੇ ਹੋਰ ਸਾਥੀਆਂ ਨਾਲ ਵੀ ਮੁਲਜ਼ਮਾਂ ਦੇ ਸੰਬੰਧ ਸਾਹਮਣੇ ਆਏ ਹਨ ।









