ਪੈਸਿਆਂ ਦੇ ਲੈਣ ਦੇਣ ਦੇ ਝਗੜੇ ਵਿਚ ਕਸਾਈ ਨੇ ਔਰਤ ਦਾ ਕੀਤਾ ਕਤਲ

0
33
Murder Lady

ਵਿਜੇਵਾੜਾ, 30 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਵਿਜੇਵਾੜਾ ਵਿਖੇ ਇਕ ਕਸਾਈ ਦਾ ਕੰਮ ਕਰਨ ਵਾਲੇ ਵਿਅਕਤੀ ਵਲੋਂ ਇਕ ਮਹਿਲਾ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ (Vijayawada) ਵਿਖੇ ਜੋ ਇਕ ਕਸਾਈ ਦਾ ਕੰਮ ਕਰਨ ਵਾਲੇ ਵਿਅਕਤੀ ਵਲੋਂ ਇਕ ਮਹਿਲਾ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਦੇ ਚਲਦਿਆਂ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਅਤੇ ਫਿਰ ਲਾਸ਼ ਦੇ ਟੁੱਕੜੇ-ਟੁੱਕੜੇ (Pieces of the corpse) ਕਰਕੇੇ ਨਹਿਰ ਵਿਚ ਸੁੱਟ ਦਿੱਤੇ ਗਏ ਹਨ ਵਿਚ ਮਹਿਲਾ ਦੀ ਪਛਾਣ ਕਲਿਆਣੀ ਦੇ ਤੌਰ ‘ਤੇ ਹੋਈ ਹੈ ।

ਪੁਲਸ ਨੇ ਕੀਤਾ ਕਸਾਈ ਤੇ ਸਾਥੀ ਨੂੰ ਗ੍ਰਿਫ਼ਤਾਰ

ਪ੍ਰਾਪਤ ਸੂਚਨਾ ਮੁਤਾਬਕ ਜਿਸ ਕਸਾਈ ਦਾ ਕੰਮ ਕਰਨ ਵਾਲੇ ਵਿਅਕਤੀ ਵਲੋਂ ਆਪਣੀ ਦੁਕਾਨ ‘ਤੇ ਕੰਮ ਕਰਨ ਵਾਲੇ ਵਿਅਕਤੀ ਦੀ ਮਦਦ ਨਾਲ ਮਹਿਲਾ ਲਾਸ਼ ਦੇ ਟੁੱਕੜਿਆਂ ਨੂੰ ਟਿਕਾਣੇ ਲਗਾਉਣ ਵਿਚ ਮਦਦ ਲਈ ਗਈ ਸੀ ਦੇ ਚਲਦਿਆਂ ਪੁਲਸ ਵਲੋਂ ਕਤਲ ਕਰਨ ਵਾਲੇ ਕਸਾਈ ਸ਼ਫੀ ਅਤੇ ਗੁਰਵੁਲੂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

LEAVE A REPLY

Please enter your comment!
Please enter your name here