ਨਸ਼ਾ ਬਰਾਮਦਗੀ ਮਾਮਲੇ ਵਿਚ ਥਾਣੇ ਵਿਚ ਬੰਦ ਨੌਜਵਾਨ ਨੇ ਕੀਤੀ ਖੁਦਕੁਸ਼ੀ

0
28
Nabha Suicide

ਨਾਭਾ, 29 ਸਤੰਬਰ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਨਾਭਾ (Nabha) ਦੇ ਕੋਤਵਾਲੀ ਪੁਲਸ ਥਾਣੇ ਵਿਖੇ ਨਸ਼ਾ ਬਰਾਮਦਗੀ ਮਾਮਲੇ ਵਿਚ ਬੰਦ ਨੌਜਵਾਨ ਵਲੋਂ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਨਾਭਾ ਕੋਤਵਾਲੀ ਥਾਣੇ (Nabha Kotwali Police Station) ਵਿਚ ਨਸ਼ਾ ਬਰਾਮਦ ਕੀਤੇ ਜਾਣ ਦੇ ਮਾਮਲੇ ਵਿਚ ਬੰਦ ਜਿਸ ਨੌਜਵਾਨ ਵਲੋਂ ਥਾਣੇ ਦੇ ਬਾਥਰੂਮ ਵਿਚ ਜਾ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ ਲਕਸ਼ਮਣ ਸਿੰਘ ਉਰਫ ਲਾਡੀ ਦੇ ਤੌਰ ‘ਤੇੇ ਹੋਈ ਹੈ ।

ਕਦੋਂ ਕੀਤੀ ਗਈ ਨੌਜਵਾਨ ਵਲੋਂ ਖੁਦਕੁਸ਼ੀ

ਪ੍ਰਾਪਤ ਸੂਚਨਾ ਮੁਤਾਬਕ ਉਕਤ ਘਟਨਾਕ੍ਰਮ ਮੰਗਲਵਾਰ ਸਵੇਰੇ ਕਰੀਬ 7 ਵਜੇ ਦੇ ਕਰੀਬ ਵਰਤਿਆ ਦੱਸਿਆ ਜਾ ਰਿਹਾ ਹੈ । ਉਕਤ ਮੁਲਜ਼ਮ ਨੂੰ ਨਸ਼ਾ ਬਰਾਮਦਗੀ ਦੇ ਸਬੰਧ ‘ਚ ਪੁੱਛਗਿੱਛ ਅਤੇ ਅਗਲੀ ਕਾਨੂੰਨੀ ਕਾਰਵਾਈ ਲਈ ਥਾਣੇ ‘ਚ ਰੱਖਿਆ ਗਿਆ ਸੀ ਪਰ ਮੰਗਲਵਾਰ ਸਵੇਰੇ ਉਸ ਨੇ ਸੁਰੱਖਿਆ ਮੁਲਾਜ਼ਮਾਂ ਤੋਂ ਟਾਇਲਟ ਜਾਣ ਦੀ ਇਜਾਜ਼ਤ ਮੰਗੀ ਅਤੇ ਜਦੋਂ ਉਹ ਕਾਫ਼ੀ ਦੇਰ ਤੱਕ ਬਾਹਰ ਨਹੀਂ ਆਇਆ ਤਾਂ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਸ਼ੱਕ ਹੋਇਆ ।

ਹਸਪਤਾਲ ਲਿਜਾਉਣ ‘ਤੇ ਡਾਕਟਰਾਂ ਨੇ ਐਲਾਨ ਦਿੱਤਾ ਮ੍ਰਿਤਕ

ਉਕਤ ਨੌਜਵਾਨ ਜਦੋਂ ਕਾਫੀ ਸਮੇਂ ਤੱਕ ਬਾਥਰੂਮ ਵਿਚੋਂ ਬਾਹਰ ਹੀ ਨਾ ਆਇਆ ਤਾਂ ਸ਼ੱਕ ਹੋਣ ‘ਤੇ ਜਦੋਂ ਪੁਲਸ ਮੁਲਾਜ਼ਮਾਂ ਨੇ ਦਰਵਾਜ਼ਾ ਖੜਕਾਇਆ ਅਤੇ ਅੰਦਰ ਝਾਕ ਕੇ ਦੇਖਿਆ ਤਾਂ ਮੁਲਜ਼ਮ ਫਲੱਸ਼ ਦੀ ਪਾਈਪ ਨਾਲ ਲਟਕ ਰਿਹਾ ਸੀ, ਜਿਸਨੂੰ ਤੁਰੰਤ ਹੇਠਾਂ ਉਤਾਰ ਕੇ ਐਮਰਜੈਂਸੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ।

LEAVE A REPLY

Please enter your comment!
Please enter your name here