ਨਜਾਇਜ਼ ਅਸਲਾ ਮਿਲਣ ‘ਤੇ ਇਕ ਗ੍ਰਿਫ਼ਤਾਰ ਤੇ ਦੋ ਨੌਜਵਾਨ ਫਰਾਰ

0
35
Illegal Weapon

ਲੁਧਿਆਣਾ, 29 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਗੈਰ-ਕਾਨੂੰਨੀ ਅਸਲੇ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਤੇ ਦੋ ਨੌਜਵਾਨ ਫਰਾਰ ਹਨ ।

ਕੌਣ ਕੌਣ ਹਨ ਇਹ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਮਲਾਪੁਰੀ ਦੀ ਪੁਲਸ ਪਾਰਟੀ ਵਲੋਂ ਜਿਸ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਨੌਜਵਾਨ ਕੋਲੋਂ ਗੈਰ-ਕਾਨੂੰਨੀ ਅਸਲਾ (Illegal weapons) ਬਰਾਮਦ ਕੀਤਾ ਗਿਆ ਹੈ ਦੀ ਪਛਾਣ ਯੁਗੇਸ਼ ਰਾਵਤ ਦੇ ਤੌਰ ‘ਤੇ ਹੋਈ ਹੈ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋਣ ਵਾਲੇ ਨੌਜਵਾਨਾਂ ਵਿਚ ਪਿਊਸ਼ ਭੱਲਾ ਅਤੇ ਸੱਚੂ ਸ਼ਾਮਲ ਹਨ ।

ਕੀ ਕੀ ਬਰਾਮਦ ਕੀਤਾ ਗਿਆ ਹੈ ਨੌਜਵਾਨ ਕੋਲੋਂ

ਪ੍ਰਾਪਤ ਸੂਚਨਾ ਮੁਤਾਬਕ ਏ. ਐਸ. ਆਈ. ਬਚਿੱਤਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਵਲੋਂ ਜਿਸ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਗੈਰ-ਕਾਨੂੰਨੀ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕਬਜੇ ਵਿਚੋਂ 32 ਬੋਰ ਦਾ ਦੇਸੀ ਪਿਸਤੌਲ, ਇਕ ਮੈਗਜ਼ੀਨ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ।

ਪਕੜੇ ਗਏ ਨੌਜਵਾਨ ਵਿਰੁੱਧ ਆਰਮਜ਼ ਐਕਟ ਤਹਿਤ ਕੇਸ ਦਰਜ

ਉਕਤ ਪਕੜੇ ਗਏ ਨੌਜਵਾਨ ਵਿਰੁੱਧ ਪੰਜਾਬ ਪੁਲਸ ਵਲੋਂ ਆਰਮਜ ਐਕਟ (Arms Act) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸਨੂੰ ਹਥਿਆਰ ਸਬੰਧੀ ਪੁੱਛਗਿੱਛ ਲਈ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ । ਪੁਲਸ ਵਲੋਂ ਮੌਕੇ ਤੋਂ ਫਰਾਰ ਚੱਲ ਰਹੇ ਦੋਵੇਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here