ਫਤਿਹਪੁਰ `ਚ ਗੈਸ ਸਿਲੰਡਰ ਫਟਣ ਨਾਲ ਮਾਸੂਮ ਸਮੇਤ 4 ਦੀ ਮੌਤ

0
30
cylinder explosion

ਫਤਿਹਪੁਰ, 29 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਫਤਿਹਪੁਰ ਵਿਖੇ ਗੈਸ ਸਿਲੰਡਰ ਫਟਣ ਦੇ ਕਾਰਨ ਇਕ ਮਾਸੂਮ ਸਮੇਤ ਚਾਰ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਜਾਣਕਾਰੀ ਅਨੁਸਾਰ ਸੁਰੇਸ਼ ਗੁਪਤਾ ਦੇ ਘਰ ‘ਚ ਖਾਣਾ ਬਣਾਉਂਦੇ ਸਮੇਂ ਅਚਾਨਕ ਗੈਸ ਸਿਲੰਡਰ (Gas cylinder) ਫਟ ਗਿਆ । ਸੂਚਨਾ ‘ਤੇ ਪੁਲਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ । ਪਿੰਡ ਵਾਸੀਆਂ ਦੀ ਮਦਦ ਨਾਲ ਮਲਬਾ ਹਟਾ ਕੇ ਲੋਕਾਂ ਨੂੰ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ ਗਈ । ਹੁਣ ਤੱਕ 7 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ ।

ਕਿੰਨੇ ਵਿਅਕਤੀ ਹੋ ਗਏ ਸਨ ਹਾਦਸੇ ਵਿਚ ਜਖਮੀ

ਪ੍ਰਾਪਤ ਸੂਚਨਾ ਉਪਰੋਕਤ ਗੈਸ ਸਿਲੰਡਰ ਫਟਣ (Gas cylinder explosion) ਵਾਲੇ ਹਾਦਸੇ ਵਿਚ ਜਿਥੇੇ ਤਿੰਨ ਮਕਾਨ ਢਹਿ ਗਏ, ਉਥੇ ਇਸ ਹਾਦਸੇ ‘ਚ ਤਿੰਨ ਵਿਅਕਤੀ ਜ਼ਖਮੀ (Injured) ਵੀ ਹੋ ਗਏ ਹਨ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ । ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦੇ ਖਦਸ਼ੇ ਕਾਰਨ ਦੇਰ ਰਾਤ ਤੱਕ ਰਾਹਤ ਅਤੇ ਬਚਾਅ ਕਾਰਜ ਜਾਰੀ ਰਿਹਾ । ਹਾਦਸਾ ਮਲਵਾਂ ਥਾਣਾ ਖੇਤਰ ਦੇ ਕਸਬੇ ‘ਚ ਹੋਇਆ ।

LEAVE A REPLY

Please enter your comment!
Please enter your name here