ਬਠਿੰਡਾ, 29 ਸਤੰਬਰ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੇ ਪਿੰਡ ਬੀਬੀਵਾਲਾ ਵਿਖੇ ਬੀਤੇ ਦਿਨੀਂ ਇਕ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਪਿੰਡ ਬੀਬੀਵਾਲਾ (Village Bibiwala) ‘ਚ ਬੀਤੇ ਦਿਨੀਂ ਦੁਪਹਿਰ ਵੇਲੇ ਜੋ ਸ਼ਰਾਬ ਦੇ ਠੇਕੇ ‘ਤੇ ਕੰਮ ਕਰਨ ਵਾਲੇ ਇਕ ਕਰਿੰਦੇ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ ਦੇ ਚਲਦਿਆਂ ਮੌਤ ਦੇ ਘਾਟ ਉਤਰਨ ਵਾਲੇ ਵਿਅਕਤੀ ਦੀ ਪਛਾਣ ਸੋਲਨ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ।
ਪੁਲਸ ਨੇ ਕਰ ਦਿੱਤੀ ਹੈ ਘਟਨਾ ਦੀ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਕੈਂਟ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਸੋਲਨ ਸਿੰਘ ਠੇਕੇ ‘ਤੇ ਮੌਜੂਦ ਸੀ । ਇਸੇ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾ (Shoot) ਦਿੱਤੀਆਂ । ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਕਰੀਬ ਤਿੰਨ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਈ ਹੈ, ਜਿਨ੍ਹਾਂ ‘ਚੋਂ ਦੋ ਗੋਲੀਆਂ ਕਰਿੰਦੇ ਨੂੰ ਲੱਗੀਆਂ। ਪੁਲਸ ਨੇ ਘਟਨਾ ਸਥਾਨ ਤੋਂ ਤਿੰਨ ਖਾਲੀ ਖੋਲ 10 ਬਰਾਮਦ ਕਰ ਕੇ ਕਬਜ਼ੇ ‘ਚ ਲੈ ਲਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਕੀ ਆਖਿਆ ਐਸ. ਐਚ. ਓ. ਨੇ
ਦੱਸਿਆ ਜਾ ਰਿਹਾ ਹੈ ਕਿ ਠੇਕੇ ਵਿਚ ਰੱਖਿਆ ਨਕਦੀ ਵਾਲਾ ਗੱਲਾ ਵੀ ਖਾਲੀ ਮਿਲਿਆ ਹੈ । ਇਸ ਕਾਰਨ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਲੁੱਟ ਦੇ ਮਕਸਦ ਨਾਲ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ । ਪੁਲਸ ਵੱਲੋਂ ਨੇੜੇ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ । ਥਾਣਾ ਕੈਂਟ ਦੇ ਕਾਰਜਕਾਰੀ ਐੱਸ. ਐੱਚ. ਓ. ਗੁਰਪਿਆਰ ਸਿੰਘ ਨੇ ਦੱਸਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਵਾਰਦਾਤ ਦੇ ਕਾਰਨ ਅਤੇ ਮੁਲਜ਼ਮਾਂ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ ।









