ਮੋਹਾਲੀ `ਚ `ਜੂਨੀਅਰ ਰੈਜ਼ੀਡੈਂਟ` ਦੀਆਂ 110 ਨਵੀਆਂ ਪੋਸਟਾਂ ਮਨਜ਼ੂਰ : ਚੀਮਾ

0
42
Harpal Cheema

ਚੰਡੀਗੜ੍ਹ, 25 ਸਤੰਬਰ 2026 : ਵਿੱਤ ਮੰਤਰੀ (Finance Minister) ਪੰਜਾਬ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੋਹਾਲੀ ਵਿਚ ਜੂਨੀਅਰ ਰੈਜੀਡੈਂਟ ਦੀਆਂ ਨਵੀਆਂ ਪੋਸਟਾਂ ਮਨਜ਼ੂਰ ਕੀਤੀਆਂ ਹਨ ।

100 ਪੋਸਟਾਂ ਦੀ ਮਨਜ਼ੂਰੀ ਨਾਲ ਪੋਸਟਾਂ ਦੀ ਗਿਣਤੀ ਹੋ ਗਈ ਹੈ 207

ਪੰਜਾਬ ਸਰਕਾਰ (Government of Punjab) ਨੇ ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏ. ਆਈ. ਐੱਮ. ਐੱਸ.), ਐੱਸ. ਏ. ਐੱਸ. ਨਗਰ (ਮੋਹਾਲੀ) ‘ਚ ਜੂਨੀਅਰ ਰੈਜ਼ੀਡੈਂਟ (ਜੇ.ਆਰ.) ਦੀਆਂ 110 ਨਵੀਆਂ ਪੋਸਟਾਂ ਨੂੰ ਮਨਜ਼ੂਰੀ ਦਿੱਤੀ ਹੈ । ਇਸ ਦੇ ਨਾਲ ਹੀ ਸੰਸਥਾ ‘ਚ ਜੇ. ਆਰ. ਦੀਆਂ ਮਨਜ਼ੂਰ ਪੋਸਟਾਂ ਦੀ ਗਿਣਤੀ 97 ਤੋਂ ਵਧ ਕੇ 207 ਹੋ ਗਈ ਹੈ ।

ਮੈਡੀਕਲ ਸਿੱਖਿਆ ਅਤੇ ਸਰਕਾਰੀ ਸਿਹਤ ਸੇਵਾਵਾਂ ਨੂੰ ਕੀਤਾ ਜਾ ਰਿਹੈ ਮਜ਼ਬੂਤ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ‘ਚ ਸਰਕਾਰ ਪੰਜਾਬ ‘ਚ ਮੈਡੀਕਲ ਸਿੱਖਿਆ ਅਤੇ ਸਰਕਾਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ । ਉਨ੍ਹਾਂ ਦੱਸਿਆ ਕਿ ਸੰਸਥਾ ਦੇ 24 ਵਿਭਾਗਾਂ ‘ਚ ਪੋਸਟ-ਗ੍ਰੈਜੂਏਟ ਕੋਰਸਾਂ ਨੂੰ ਮਾਨਤਾ ਮਿਲਣ ਤੋਂ ਬਾਅਦ ਪੀ. ਜੀ. ਸੀਟਾਂ ਦੀ ਗਿਣਤੀ ਵਧ ਕੇ 69 ਸਾਲਾਨਾ ਹੋ ਗਈ ਹੈ ।

ਹਰ ਸਾਲ ਕਿੰਨੇ ਅਕਾਦਮਿਕ ਰੈਜੀਡੈਂਟ ਲੈਂਦੇ ਹਨ ਦਾਖਲਾ

ਚੀਮਾ ਅਨੁਸਾਰ 3 ਸਾਲਾ ਸਿਖਲਾਈ ਚੱਕਰ ‘ਚ ਸੰਸਥਾ ਨੂੰ ਕੁੱਲ 207 ਪੋਸਟ-ਗ੍ਰੈਜੂਏਟ ਅਤੇ ਜੂਨੀਅਰ ਰੈਜ਼ੀਡੈਂਟ ਡਾਕਟਰਾਂ ਦੀ ਲੋੜ ਹੋਵੇਗੀ । ਮੌਜੂਦਾ ਸਮੇਂ ‘ਚ 97 ਜੇ. ਆਰ. ਪੋਸਟਾਂ ਮਨਜ਼ੂਰ ਹਨ, ਜਦਕਿ ਹਰ ਸਾਲ 38 ਅਕਾਦਮਿਕ ਰੈਜ਼ੀਡੈਂਟ ਦਾਖਲਾ ਲੈਂਦੇ ਹਨ । ਇਸ ਨਾਲ 3 ਸਾਲਾ ਸਿਖਲਾਈ ਚੱਕਰ ‘ਚ ਰੈਜ਼ੀਡੈਂਟ ਡਾਕਟਰਾਂ ਦੀ ਗਿਣਤੀ 114 ਤੱਕ ਪਹੁੰਚਦੀ ਹੈ ।

LEAVE A REPLY

Please enter your comment!
Please enter your name here