ਪਿੰਡ ਭੱਠੇ ਵਿਚ ਜਗਰਾਤੇ ਦੌਰਾਨ ਦੋ ਧਿਰਾਂ ਵਿਚ ਗੋਲੀਬਾਰੀ ਕਾਰਨ ਤਿੰਨ ਜਖਮੀ

0
31
Kapurthla Firring

ਕਪੂਰਥਲਾ, 25 ਸਤੰਬਰ 2026 : ਪੰਜਾਬ ਦੇ ਸ਼ਹਿਰ ਕਪੂਰਥਲਾ (Kapurthala) ਦੇ ਪਿੰਡ ਭੱਠੇ ਵਿਖੇ ਬੀਤੀ ਰਾਤ ਜਗਰਾਤੇ ਦੌਰਾਨ ਦੋ ਧਿਰਾਂ ਵਿਚਾਲੇ ਗੋਲੀਬਾਰੀ (Firing) ਕਾਰਨ ਤਿੰਨ ਵਿਅਕਤੀ ਜਖਮੀ ਹੋ ਗਏ ਹਨ ।

ਪੁਲਸ ਨੇ ਕਰ ਦਿੱਤੀ ਹੈ ਛੇ ਲੋਕਾਂ ਵਿਰੁੱਧ ਕਾਰਵਾਈ

ਉਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਦੇ ਚਲਦਿਆਂ ਜੋ ਬੀਤੀ ਰਾਤ ਪਿੰਡ ਭੱਠੇ ਵਿਖੇ ਦੋ ਧਿਰਾਂ ਵਿਚਕਾਰ ਗੋਲੀਬਾਰੀ ਹੋਈ ਹੈ ਦੇ ਚਲਦਿਆਂ ਜੋ ਤਿੰਨ ਵਿਅਕਤੀ ਜਖਮੀ (Injured) ਹੋ ਗਏ ਹਨ ਦੇ ਕਾਰਨ ਘਟਨਾ ਵਾਲੀ ਥਾਂ ਤੇ ਪਹੁੰਚੀ ਪੁਲਸ ਵਲੋਂ ਗੋਲੀਬਾਰੀ ਕੀਤੇ ਜਾਣ ‘ਤੇ ਛੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ (Legal action) ਸ਼ੁਰੂ ਕਰ ਦਿੱਤੀ ਹੈ । ਜਖਮੀਆਂ ਨੂੰ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ।

ਕੀ ਦੱਸਿਆ ਜਖਮੀ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ

ਜਿਹੜੇ ਵਿਅਕਤੀ ਗੋਲੀਬਾਰੀ ਕਾਰਨ ਜਖਮੀ ਹੋ ਗਏ ਹਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਜਦੋਂ ਜਗਰਾਤਾ ਦੇਖ ਰਹੇ ਸਨ ਤਾਂ ਅਚਾਨਕ ਹੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਦੇ ਕਾਰਨ ਪੂਰੇ ਜਗਰਾਤੇ ਵਿਚ ਭਾਜੜਾਂ ਪੈ ਗਈਆਂ । ਦੱਸਣਯੋਗ ਹੈ ਕਿ ਪਿੰਡ ਵਿਚ ਇਕ ਦਿਨ ਪਹਿਲਾਂ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਣ ਜਾਣ ਤੇ ਪਿੰਡ ਵਿਚ ਕਾਫੀ ਤਣਾਅ ਭਰਿਆ ਮਾਹੌਲ ਸੀ ।

LEAVE A REPLY

Please enter your comment!
Please enter your name here