ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਲਈ 624 ਕਰੋੜ ਰੁਪਏ ਜਾਰੀ : ਡਾ. ਬਲਜੀਤ ਕੌਰ

0
37
Dr. Baljit Kaur

ਚੰਡੀਗੜ੍ਹ, 25 ਸਤੰਬਰ 2026 : ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਵਿਧਵਾਵਾਂ ਅਤੇ ਬੇਸਹਾਰਾ ਔੌਰਤਾਂ ਲਈ 624 ਕਰੋੜ ਜਾਰੀ ਕੀਤੇ ਹਨ ।

ਕਿੰਨੀਆਂ ਔਰਤਾਂ ਨੂੰ ਮਿਲੀ ਹੈ ਰੈਗੂਲਰ ਆਰਥਿਕ ਸਹਾਇਤਾ

ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਨੂੰ ਆਰਥਿਕ ਮਦਦ ਦੇ ਕੇ ਉਨ੍ਹਾਂ ਨੂੰ ਸਨਮਾਨ ਨਾਲ ਜੀਵਨ ਜਿਊਣ ‘ਚ ਮਦਦ ਕਰ ਰਹੀ ਹੈ । ਉਨ੍ਹਾਂ ਦੱਸਿਆ ਕਿ ਮਾਲੀ ਸਾਲ 2026-27 ‘ਚ ਹੁਣ ਤੱਕ ਲੱਗਭਗ 624 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ । ਇਸ ਨਾਲ 7 ਲੱਖ ਤੋਂ ਜ਼ਿਆਦਾ ਔਰਤਾਂ ਨੂੰ ਨਿਯਮਤ ਆਰਥਿਕ ਸਹਾਇਤਾ ਮਿਲ ਰਹੀ ਹੈ । ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਲਈ ਚਾਲੂ ਮਾਲੀ ਸਾਲ ‘ਚ 1200 ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਗਿਆ ਹੈ ।

ਯੋਜਨਾ ਦੀ ਜਾਣਕਾਰੀ ਵਧ ਤੋ਼ ਵਧ ਜ਼ਰੂਰਤਮੰਦ ਔਰਤਾਂ ਤੱਕ ਜਾਵੇ ਪਹੁੰਚਾਈ

ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਕੇਵਲ ਔਰਤਾਂ ਨੂੰ ਹਰ ਮਹੀਨੇ ਆਰਥਿਕ ਸਹਾਇਤਾ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਆਰਥਿਕ ਰੂਪ ‘ਚ ਮਜ਼ਬੂਤ ਬਣਾਉਣਾ ਵੀ ਹੈ । ਡਾ. ਬਲਜੀਤ ਕੌਰ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਯੋਜਨਾ ਦੀ ਜਾਣਕਾਰੀ ਵੱਧ ਤੋਂ ਵੱਧ ਜ਼ਰੂਰਤਮੰਦ ਔਰਤਾਂ ਤੱਕ ਪਹੁੰਚਾਈ ਜਾਵੇ । ਇਸ ਲਈ ਆਂਗਣਵਾੜੀ ਵਰਕਰਾਂ, ਸੇਵਾ ਕੇਂਦਰਾਂ, ਪੰਚਾਇਤਾਂ ਅਤੇ ਨਗਰ ਨਿਗਮਾਂ ਦੀ ਮਦਦ ਨਾਲ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ । ਯੋਗ ਔਰਤਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਯੋਜਨਾ ਨਾਲ ਜੋੜਿਆ ਜਾਵੇ ਤਾਂ ਜੋ ਜਾਣਕਾਰੀ ਦੀ ਘਾਟ ਕਾਰਨ ਕੋਈ ਔਰਤ ਸਰਕਾਰੀ ਸਹਾਇਤਾ ਤੋਂ ਵਾਂਝੀ ਨਾ ਰਹੇ ।

LEAVE A REPLY

Please enter your comment!
Please enter your name here