ਓਨਟਾਰੀਓ, 27 ਅਗਸਤ 2026 : ਕੈਨੇਡਾ (Canada) ਵਿਖੇ ਲੁੱਟ-ਖੋਹ ਕਰਨ ਦੇ ਮਾਮਲਿਆਂ ਵਿਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਕੈਨੇਡਾ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਦੋਵੇਂ ਪੰਜਾਬੀ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਬੰਦੂਕ ਦੀ ਨੋਕ (Gun point) ‘ਤੇ ਲੋਕਾਂ ਨੂੰ ਲੁੱਟਣ ਦੇ ਮਾਮਲਿਆਂ ਦੀ ਪੜ੍ਹਤਾਲ ਕਰ ਰਹੀ ਕੈਨੇਡੀਅਨ ਪੁਲਸ (Canadian Police) ਵਲੋਂ ਜਿਨ੍ਹਾਂ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ 23 ਸਾਲਾ ਪਵਿੱਤਰ ਸਿੰਘ ਢਿੱਲੋਂ ਅਤੇ 24 ਸਾਲਾ ਗੁਰਜਾਪ ਢੱਡਾ ਦੇ ਤੌਰ ‘ਤੇ ਹੋਈ ਹੈ ।
ਕੀ ਦੱਸਿਆ ਕਿ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਸ ਦੇ ਨੌਟਾਵਜ਼ਾਗਾ ਡਿਟੈਚਮੈਂਟ ਦੇ ਅਫ਼ਸਰਾਂ ਨੇ
ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਨੌਟਾਵਜ਼ਾਗਾ ਡਿਟੈਚਮੈਂਟ ਦੇ ਅਫ਼ਸਰਾਂ ਨੇ ਦਸਿਆ ਕਿ ਬਰੈਂਪਟਨ ਤੋਂ 60 ਕਿਲੋਮੀਟਰ ਉਤਰ ਵਲ ਸਥਿਤ ਨਿਊ ਟੈਕੁਮਸੇਹ ਕਸਬੇ ਦੇ ਐਂਡਰਸਨ ਰੋਡ ’ਤੇ ਸਥਿਤ ਇਕ ਘਰ ਵਿਚ 28 ਮਈ-2025 ਨੂੰ ਸ਼ਾਮ ਤਕਰੀਬਨ 4 ਵਜੇ ਵਾਪਰੀ ਲੁੱਟ ਦੀ ਵਾਰਦਾਤ ਦੇ ਸਬੰਧ ਵਿਚ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ।
ਦੋਹਾਂ ਨੌਜਵਾਨਾਂ ਨੂੰ ਪੁਲਸ ਵਲੋਂ ਕਈ ਘਰਾਂ ਵਿਚ ਛਾਪੇਮਾਰੀ ਤੋਂ ਬਾਅਦ ਹਿਰਾਸਤ ਵਿਚ ਲਿਆ ਗਿਆ
ਜਾਂਚਕਰਤਾਵਾਂ ਮੁਤਾਬਕ ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਸ਼ੱਕੀ ਮੌਕਾ ਏ ਵਾਰਦਾਤ ਤੋਂ ਫ਼ਰਾਰ ਹੋ ਗਏ ਸਨ, ਜਿਨ੍ਹਾਂ ਦੀ ਭਾਲ ਕਰਦਿਆਂ 19 ਅਗਸਤ ਨੂੰ ਪੀਲ ਰੀਜ਼ਨਲ ਪੁਲਸ ਦੇ ਟੈਕਟੀਕਲ ਯੂਨਿਟ ਅਤੇ ਓਨਟਾਰੀਓ ਪ੍ਰੋਵਿਨਸੀਅਲ ਪੁਲਸ ਦੇ ਟੈਕਟਿਕਸ ਐਂਡ ਰੈਸਕਿਊ ਯੂਨਿਟ ਵਲੋਂ ਸਾਂਝੇ ਤੌਰ ’ਤੇ ਬਰੈਂਪਟਨ ਅਤੇ ਕੈਲੇਡਨ ਦੇ ਕਈ ਘਰਾਂ ਵਿਚ ਛਾਪੇ ਮਾਰਦਿਆਂ ਦੋ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ।









