ਇਟਾਵਾ `ਚ ਮਾਂ-ਧੀ ਦਾ ਗਲਾ ਵੱਢ ਕੇ ਕਤਲ

0
35
Etawah Murder

ਇਟਾਵਾ, 18 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਭਰਥਨਾ ਖੇਤਰ ਦੇ ਪਿੰਡ ਚੰਦੇਠੀ ਵਿਖੇ ਮਾਂ-ਧੀ ਦਾ ਗਲਾ ਵੱਢ ਕੇ ਕਤਲ (Murder) ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹਨ ਦੋਵੇਂ ਜਣੀਆਂ

ਮਿਲੀ ਜਾਣਕਾਰੀ ਅਨੁਸਾਰ ਭਰਥਨਾ ਖੇਤਰ ਦੇ ਚੰਦੇਠੀ ਪਿੰਡ ‘ਚ ਵਿਚ ਜੋ ਮਾਂ ਤੇ ਧੀ ਦਾ ਗਲਾ ਵੱਢ (Cut throat) ਕੇ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ ਵਿਚ ਦੋਹਾਂ ਦੀ ਪਛਾਣ ਪੁਸ਼ਪਾ ਦੇਵੀ ਯਾਦਵ ਅਤੇ ਮੰਜੂ ਦੇਵੀ ਉਰਫ਼ ਨਿਰਮਲਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਸੋਮਵਾਰ ਸਵੇਰੇ ਦੁੱਧ ਦੇਣ ਪਹੁੰਚੇ ਵਿਅਕਤੀ ਨੇ ਕਾਫੀ ਦੇਰ ਤੱਕ ਦਰਵਾਜ਼ਾ ਨਾ ਖੁੱਲ੍ਹਣ ‘ਤੇ ਔਰਤ ਦੇ ਨੋਇਡਾ ‘ਚ ਕੰਮ ਕਰਦੇ ਪਤੀ ਨੂੰ ਸੂਚਨਾ ਦਿੱਤੀ । ਇਸ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਤਾਂ ਦੋਹਾਂ ਦੀਆਂ ਲਾਸ਼ਾਂ ਘਰ ਦੇ ਅੰਦਰ ਖੂਨ ਨਾਲ ਲੱਥਪੱਥ ਮਿਲੀਆਂ ।

ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ

ਪੁਸ਼ਪਾ ਦੀ ਲਾਸ਼ ਗੈਲਰੀ ‘ਚ ਮੰਜੇ ‘ਤੇ ਜਦੋਂ ਕਿ ਮੰਜੂ ਦੀ ਲਾਸ਼ ਵਿਹੜੇ ‘ਚ ਪਈ ਸੀ । ਮੰਜੇ ਨੇੜਿਓਂ ਪੁਲਸ ਨੂੰ ਦਾਤੀ ਵੀ ਮਿਲੀ ਹੈ। ਖਦਸ਼ਾ ਹੈ ਕਿ ਇਸੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਹਾਲਾਂਕਿ ਇਸ ਦੀ ਪੁਸ਼ਟੀ ਜਾਂਚ ਅਤੇ ਪੋਸਟਮਾਰਟਮ (Postmortem) ਤੋਂ ਬਾਅਦ ਹੋਵੇਗੀ । ਪਿੰਡ ਵਾਸੀਆਂ ਮੁਤਾਬਕ ਇਕ ਨੌਜਵਾਨ ਦਾ ਲਾਲ ਰੰਗ ਦੀ ਸਕੂਟੀ ’ਤੇ ਅਕਸਰ ਮਾਂ-ਧੀ ਦੇ ਘਰ ਆਉਣਾ-ਜਾਣਾ ਸੀ । ਪੁਲਸ ਉਸ ਦੀ ਭੂਮਿਕਾ ਸਮੇਤ ਹੋਰਨਾਂ ਪਹਿਲੂਆਂ ਦੀ ਜਾਂਚ ਕਰ ਰਹੀ ਹੈ । ਘਟਨਾ 15 ਅਗਸਤ ਦੀ ਦੱਸੀ ਜਾ ਰਹੀ ਹੈ ਅਤੇ ਘਰ 2 ਦਿਨਾਂ ਤੋਂ ਬੰਦ ਸੀ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here