ਨੌਜਵਾਨ ਦੇ ਕਤਲ ਕਰਨ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ

0
35
Murder

ਗੁਰਦਾਸਪੁਰ, 18 ਅਗਸਤ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਪਿੰਡ ਸੋਹੀਆਂ ਵਿਖੇ ਇਕ ਨੌਜਵਾਨ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਜਿਸ ਪਿੰਡ ਸੋਹੀਆਂ ਦੇ ਨੌਜਵਾਨ ਦਾ ਕੁੱਝ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਹੈ ਦੇ ਮਾਮਲੇ ਵਿਚ ਮੌਤ ਦੇ ਘਾਟ ਉਤਰੇ ਨੌਜਵਾਨ ਦੀ ਪਛਾਣ ਤੇਜਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਨੂੰ ਦੋ ਨੌਵਜਵਾਨ ਆਪਣੇ ਦੋ ਹੋਰ ਅਣਪਛਾਤੇ ਸਾਥੀਆਂ ਨਾਲ ਘਰ ਤੋਂ ਆ ਕੇ ਲੈ ਕੇ ਗਏ ਸਨ ਪਰ ਬਾਅਦ ਵਿਚ ਸਿਰਫ਼ ਨੌਜਵਾਨ ਦੀ ਮੌਤ ਦੀ ਹੀ ਖਬਰ ਮਿਲੀ ।

ਪੁਲਸ ਨੇ ਚਾਰ ਵਿਚੋਂ ਇਕ ਨੂੰ ਕੀਤਾ ਹੈ ਗ੍ਰਿਫ਼ਤਾਰ

ਉਪਰੋਕਤ ਕਤਲ ਦੇ ਵਾਪਰੇ ਘਟਨਾਕ੍ਰਮ ਸਬੰਧੀ ਪਰਿਵਾਰਕ ਮੈਂਬਰਾਂ ਵਲੋਂ ਦੱਸੀ ਗਈ ਗੱਲਬਾਤ ਮੁਤਾਬਕ ਜਿਨ੍ਹਾਂ ਚਾਰ ਵਿਅਕਤੀਆਂ ਤੇ ਕਤਲ ਦੇ ਦੋਸ਼ ਲੱਗੇ ਹਨ ਵਿਚੋਂ ਇਕ ਵਿਅਕਤੀ ਨੂੰ ਪੁਲਸ ਵਲੋਂ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ । ਜਿਹੜੇ ਜਿਹੜੇ ਨੌਜਵਾਨਾਂ ਦੇ ਵੱਖ-ਵੱਖ ਧਾਰਾਵਾਂ 139, 103, 140 ਅਤੇ 3 (5) ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ ਵਿਚ ਗੁਰਸਾਹਿਬ ਸਿੰਘ, ਗੁਰਜੀਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਵਿਚੋਂ ਗੁਰਸਾਹਿਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਮ੍ਰਿਤਕ ਨੌਜਵਾਨ ਦੇ ਭਰਾਵਾਂ ਨੇ ਕੀ ਦੱਸਿਆ

ਮ੍ਰਿਤਕ ਨੌਜਵਾਨ ਤੇਜਿੰਦਰ ਸਿੰਘ ਦੇ ਭਰਾਵਾਂ ਨੇ ਦੱਸਿਆ ਕਿ ਤੇਜਿੰਦਰ ਸਿੰਘ ਦੀ ਮੌਤ ਦੀ ਖਬਰ ਤੋਂ ਬਾਅਦ ਸੰਸਕਾਰ ਵੇਲੇ ਉਸਦਾ ਮੂੰਹ ਦੇਖਦੇ ਸਾਰੇ ਹੀ ਉਨ੍ਹਾਂ ਦੇ ਪਿਤਾ ਦੀ ਵੀ ਮੌਤ ਹੋ ਗਈ । ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਾਰੇ ਦੋਸ਼ੀਆਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ।

LEAVE A REPLY

Please enter your comment!
Please enter your name here