ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਨੂੰ ਬਣਾਇਆ ਖੇਡਾਂ `ਚ ਮੋਹਰੀ

0
26
Mashal

ਪਟਿਆਲਾ, 17 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਨੂੰ ਖੇਡਾਂ ਵਿਚ ਮੋਹਰੀ ਬਣਾਇਆ ਗਿਆ ਹੈ ।

ਮਸ਼ਾਲ ਮਾਰਚ ਨੂੰ ਅੱਜ ਕੀਤਾ ਗਿਆ ਰਵਾਨਾ

ਮਿਲੀ ਜਾਣਕਾਰੀ ਅਨੁਸਾਰ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ `ਖੇਡਾਂ ਵਤਨ ਪੰਜਾਬ ਦੀਆਂ` ਦੇ ਸੀਜ਼ਨ-4 ਦੇ ਮਸ਼ਾਲ ਮਾਰਚ ਨੂੰ ਰਾਤ ਪਟਿਆਲਾ ਠਹਿਰਾਉ ਉਪਰੰਤ ਅੱਜ ਰਿੰਕ ਹਾਲ ਬਾਰਾਂਦਰੀ ਤੋਂ ਅਗਲੇ ਪੜਾਅ ਫ਼ਤਹਿਗੜ੍ਹ ਸਾਹਿਬ ਲਈ ਰਵਾਨਾ ਕੀਤਾ ਗਿਆ । ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਵੱਲੋਂ ਸੂਬੇ ਵਿੱਚ ਖੇਡਾਂ ਦਾ ਸੱਭਿਆਚਾਰ ਪੈਦਾ ਕਰਨ ਅਤੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਪੈਦਾ ਕਰਨ ਦੇ ਸੁਫ਼ਨੇ ਨੂੰ ਹਕੀਕੀ ਰੂਪ ਦਿੱਤਾ ਹੈ ।

ਖੇਡਾਂ ਨੇ ਰਾਜ ਅੰਦਰ ਨਸ਼ਿਆਂ `ਤੇ ਲਗਾਮ ਕਸਣ `ਚ ਵੀ ਅਹਿਮ ਭੂਮਿਕਾ ਨਿਭਾਈ ਹੈ : ਬਲਤੇਜ ਪਨੂੰ

ਇਸ ਮੌਕੇ ਪੀ. ਆਰ. ਟੀ. ਸੀ. ਚੇਅਰਮੈਨ ਹਰਪਾਲ ਜੁਨੇਜਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਕੋਆਰਡੀਨੇਟਰ ਯਾਦਵਿੰਦਰ ਸਿੰਘ ਗੋਲਡੀ ਤੇ ਏ. ਡੀ. ਸੀ. ਦਮਨਜੀਤ ਸਿੰਘ ਮਾਨ ਵੀ ਪੁੱਜੇ ਹੋਏ ਸਨ । ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਖੇਡਾਂ ਨੇ ਰਾਜ ਅੰਦਰ ਨਸ਼ਿਆਂ ‘ਤੇ ਲਗਾਮ ਕਸਣ ‘ਚ ਵੀ ਅਹਿਮ ਭੂਮਿਕਾ ਨਿਭਾਈ ਹੈ । ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ‘ਚ ਰਾਜ ਅੰਦਰ 3100 ਖੇਡ ਸਟੇਡੀਅਮ ਬਣੇ ਹਨ ਅਤੇ ਇਹ ਖੇਡਾਂ ਸਾਡੇ ਸੂਬੇ ਦੇ ਲੋਕਾਂ ਦੀ ਤਿੰਨ ਪੀੜ੍ਹੀਆਂ ਨੂੰ ਇੱਕੋ ਜਗ੍ਹਾ ਖੇਡਣ ਦਾ ਮੌਕਾ ਦੇ ਰਹੀਆਂ ਹਨ ।

ਨਸ਼ੇ ਪੰਜਾਬ ਦੀ ਹੀ ਨਹੀਂ ਬਲਕਿ ਭਾਰਤ ਤੇ ਸੰਸਾਰ ਦੀ ਸਮੱਸਿਆ ਹੈ

ਬਲਤੇਜ ਸਿੰਘ ਪੰਨੂ ਨੇ ਦੱਸਿਆ ਕਿ ਨਸ਼ੇ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਬਲਕਿ ਇਹ ਪੂਰੇ ਭਾਰਤ ਤੇ ਪੂਰੇ ਵਿਸ਼ਵ ਦੀ ਸਮੱਸਿਆ ਹੈ, ਪਰੰਤੂ ਜਿਹੋ ਜਿਹੀ ਯੋਜਨਾਬੱਧ `ਯੁੱਧ ਨਸ਼ਿਆਂ ਵਿਰੁੱਧ` ਜੰਗ, ਸੂਬੇ ਦੇ ਲੋਕਾਂ ਨੂੰ ਨਾਲ ਲੈ ਕੇ ਭਗਵੰਤ ਮਾਨ (Bhagwant Singh Mann) ਸਰਕਾਰ ਨੇ ਵਿੱਢੀ ਹੈ, ਨਸ਼ਿਆਂ ਵਿਰੁੱਧ ਅਜਿਹੀ ਲੜਾਈ ਪੂਰੇ ਦੇਸ਼ ਭਰ `ਚ ਕਿਤੇ ਵੀ ਨਹੀਂ ਹੈ, ਇੱਥੋਂ ਤੱਕ ਕਿ ਗੁਜਰਾਤ ਵਿੱਚ ਵੀ ਨਹੀਂ, ਜਿੱਥੇ ਵੱਡੀ ਮਾਤਰਾ ‘ਚ ਨਸ਼ੇ ਫੜੇ ਜਾਂਦੇ ਹਨ । ਉਨ੍ਹਾਂ ਕਿਹਾ ਕਿ ਇਸ ਯੋਜਨਾਬੱਧ ਜੰਗ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ।

ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਸੁਰੱਖਿਅਤ ਹੱਥਾਂ ਵਿਚ ਹੈ

ਇਸ ਮੌਕੇ ਬਲਤੇਜ ਸਿੰਘ ਪੰਨੂ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਰੱਖਿਅਤ ਹੱਥਾਂ ‘ਚ ਹੈ, ਇਸ ਦੀ ਵਿਰੋਧੀਆਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ । ਉਨ੍ਹਾਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਖਾਮਿਆਜ਼ਾ ਸਾਡੇ ਕਿਸਾਨਾਂ ਨੂੰ ਭੁਗਤਣਾ ਪਵੇਗਾ ਅਤੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸੁਣਨੀਆਂ ਚਾਹੀਦੀਆਂ ਹਨ ।

ਪਨੂੰ ਵਲੋਂ ਖਿਡਾਰੀਆਂ ਦਾ ਕੀਤਾ ਗਿਆ ਸਨਮਾਨ

ਇਸ ਦੌਰਾਨ ਬਲਤੇਜ ਸਿੰਘ ਪੰਨੂ ਨੇ ਤਲਵਾਰਬਾਜ਼ੀ ਦੀ ਰਾਸ਼ਟਰ ਮੰਡਲ ਚੈਂਪੀਅਨਸ਼ਿਪ `ਚ ਫੋਇਲ ਕੈਟੇਗਰੀ `ਚ ਕਾਂਸੀ ਤਗਮਾ ਜੇਤੂ ਖਿਡਾਰੀ ਤੇ ਕੋਚ ਅਰਜਨ, ਅਥਲੈਟਿਕਸ ‘ਚ ਓਲੰਪੀਅਨ ਕੋਚ ਗੁਰਪ੍ਰੀਤ ਸਿੰਘ ਅਤੇ ਏਸ਼ੀਅਨ ਸਿਲਵਰ ਮੈਡਲ ਜੇਤੂ ਕ੍ਰਿਕਟਰ ਤੇ ਕੋਚ ਕਨਿਕਾ ਅਹੂਜਾ ਨੂੰ ਸਨਮਾਨਤ ਕੀਤਾ । ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਬਲਾਕ ਪੱਧਰ ‘ਤੇ 5 ਖੇਡਾਂ, ਕਬੱਡੀ, ਖੋ-ਖੋ, ਵਾਲੀਬਾਲ, ਫੁਟਬਾਲ ਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ, ਜ਼ਿਲ੍ਹਾ ਪੱਧਰ ‘ਤੇ 28 ਅਤੇ ਰਾਜ ਪੱਧਰ ‘ਤੇ 38 ਖੇਡਾਂ ਦੇ ਮੁਕਾਬਲੇ ਹੋਣਗੇ ।

ਕੌਣ ਕੌਣ ਸੀ ਇਸ ਮੌਕੇ ਮੌਜੂਦ

ਇਸ ਮੌਕੇ ਓ. ਐਸ. ਡੀ. ਗੁਰਵਿੰਦਰ ਸਿੰਘ, ਜ਼ਿਲ੍ਹੇ ਦੇ ਉਘੇ ਖਿਡਾਰੀਆਂ ਸਮੇਤ ਕੋਚ ਗੁਰਵਿੰਦਰ ਸਿੰਘ, ਗੌਰਵ ਸ਼ਰਮਾ ਆਰਚਰੀ ਕੋਚ, ਸ਼ਿਵਾ ਏਸ਼ੀਅਨ ਚੈਪੀਨਸ਼ਿਪ ਗੋਲਡ ਮੈਡਲਿਸਟ, ਨਵਿੰਦਰ ਸਿੰਘ ਫੁੱਟਬਾਲ ਕੋਚ, ਗੁਰਪਾਲ ਸਿੰਘ ਐਥਲੈਟਿਕਸ ਕੋਚ, ਕੰਵਲਦੀਪ ਸਿੰਘ ਬਾਸਕਟਬਾਲ ਕੋਚ, ਪਰਮਿੰਦਰ ਸਿੰਘ ਵਾਲੀਬਾਲ ਕੋਚ, ਹਰਮਿੰਦਰ ਸਿੰਘ ਕਾਮਨਵੈਲਥ ਗੇਮਜ ਮੈਡਲਿਸਟ (ਐਥਲੈਟਿਕਸ), ਸਹਿਜਦੀਪ ਸਿੰਘ ਸੁਪਰਵਾਈਜਰ ਨਰਸਰੀਜ, ਨਵਜੋਤ ਪਾਲ ਸਿੰਘ ਫੁੱਟਬਾਲ ਕੋਚ, ਗੁਰਮੀਤ ਸਿੰਘ ਬਾਸਕਿਟਬਾਲ ਕੋਚ ਅਤੇ ਗੁਰਦੀਪ ਕੋਰ ਕਬੱਡੀ ਕੋਚ, ਰਮਨੀਕ ਅਹੂਜਾ ਬਾਸਕਟਬਾਲ ਕੋਚ ਅਤੇ ਸੰਦੀਪ ਸਿੰਘ ਕ੍ਰਿਕਟ ਕੋਚ ਸਮੇਤ ਸਕੂਲਾਂ ਤੇ ਕਾਲਜਾਂ ਦੇ ਵੱਡੀ ਗਿਣਤੀ ਵਿਦਿਆਰਥੀ ਤੇ ਖਿਡਾਰੀ, ਕੋਚ ਤੇ ਅਧਿਆਪਕ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here