ਟਿੱਪਰ-ਸਕੂਟਰੀ ਸੜਕ ਹਾਦਸੇ ਵਿਚ ਹੋਈ ਸਕੂਟਰੀ ਸਵਾਰ ਔਰਤਾਂ ਦੀ ਮੌਤ

0
32
Accident

ਹੁਸ਼ਿਆਰਪੁਰ, 17 ਅਗਸਤ 2026 : ਪੰਜਾਬ ਦੇ ਜਿਲਾ ਹੁਸਿ਼ਆਰਪਰ (Hoshiarpur) ਵਿਖੇ ਇਕ ਤੇਜ ਰਫ਼ਤਾਰ ਟਿੱਪਰ ਵਲੋਂ ਸਕੂਟਰੀ ਨੂੰ ਫੇਟ ਮਾਰ ਦੇਣ ‘ਤੇ ਸਕੂਟਰੀ ਸਵਾਰ ਦੋ ਔਰਤਾਂ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਦੋਵੇਂ ਔਰਤਾਂ

ਮਿਲੀ ਜਾਣਕਾਰੀ ਅਨੁਸਾਰ ਕਮਾਹੀ ਦੇਵੀ-ਹੁਸ਼ਿਆਰਪੁਰ ਮਾਰਗ ‘ਤੇ ਪੈਂਦੇ ਪਿੰਡ ਲੱਬਰ ਦੇ ਗੁਰਦੁਆਰੇ ਕੋਲ ਜੋ ਇੱਕ ਟਿੱਪਰ ਚਾਲਕ ਵਲੋਂ ਐਕਟੀਵਾ ਸਵਾਰ ਔਰਤਾਂ (Women riding Activa) ਨੂੰ ਫੇਟ ਮਾਰ ਦਿੱਤੇ ਜਾਣ ਕਾਰਨ ਐਕਟਿਵਾ ਸਵਾਰ ਦੋਵੇਂ ਔਰਤਾਂ ਦੀ ਮੌਤ ਹੋ ਗਈ ਵਿਚ ਦੋਵੇਂ ਮ੍ਰਿਤਕ ਔਰਤਾਂ ਦੀ ਪਛਾਣ ਕਾਮਨੀ ਤੇ ਕਮਾਹੀ ਦੇਵੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਟਿੱਪਰ ਚਾਲਕ (Tipper driver) ਮੌਕੇ ਤੋਂ ਫਰਾਰ ਹੋ ਗਿਆ ।

ਕੀ ਦੱਸਿਆ ਮ੍ਰਿਤਕ ਮਹਿਲਾ ਦੇ ਪਤੀ ਨੇ

ਉਕਤ ਵਾਪਰੇ ਸੜਕ ਹਾਦਸੇ (Road accidents) ਵਿਚ ਮੌਕੇ ‘ਤੇ ਪਹੁੰਚੀ ਤਲਵਾੜਾ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ । ਮ੍ਰਿਤਕਾ ਕਾਮਨੀ ਦੇ ਪਤੀ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਹ ਫੌਜ ਵਿੱਚ ਭਰਤੀ ਹੈ ਅਤੇ ਬੀਤੇ ਦਿਨ ਛੁੱਟੀ ਆਇਆ ਸੀ।

15 ਅਗਸਤ ਨੂੰ ਉਸ ਦੀ ਪਤਨੀ ਤੇ ਚਾਚੀ ਨਾਲ ਕਮਾਹੀ ਦੇਵੀ ਤੋਂ ਸਮਾਨ ਲੈ ਕੇ ਵਾਪਸ ਆ ਰਹੇ ਸਨ । ਇਸੇ ਦੌਰਾਨ ਜਦੋਂ ਸਕੂਟਰੀ ਉੱਤੇ ਸਵਾਰ ਦੋਵੇਂ ਮਹਿਲਾਵਾਂ ਲੱਬਰ ਦੇ ਗੁਰਦੁਆਰਾ ਸਾਹਿਬ ਕੋਲ ਪੁੱਜੀਆਂ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਿੱਪਰ ਨੰਬਰ: ਪੀ ਬੀ 07 ਬੀ ਵਾਈ 1366 ਜੋ ਕਿ ਕਮਾਹੀ ਦੇਵੀ-ਹੁਸ਼ਿਆਰਪੁਰ ਮਾਰਗ ਵੱਲ ਨੂੰ ਜਾ ਰਿਹਾ ਸੀ, ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ।

ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਟਰੱਕ ਦੀ ਫੇਟ ਵੱਜਣ ਕਾਰਨ ਦੋਵੇਂ ਸੜਕ ‘ਤੇ ਜਾ ਡਿੱਗੀਆਂ ਅਤੇ ਟਿੱਪਰ ਦੇ ਹੇਠਾਂ ਆਉਣ ਕਾਰਨ ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ । ਮੌਕੇ ’ਤੇ ਪੁੱਜੀ ਤਲਵਾੜਾ ਪੁਲਸ ਨੇ ਮ੍ਰਿਤਕ ਔਰਤਾਂ ਦੀਆਂ ਲਾਸ਼ਾ (Corpse) ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ । ਤਲਵਾੜਾ ਪੁਲਿਸ ਨੇ ਮ੍ਰਿਤਕਾ ਦੇ ਪਤੀ ਅਕਸ਼ੇ ਕੁਮਾਰ ਦੇ ਬਿਆਨਾਂ ਉੱਤੇ ਟਿੱਪਰ ਚਾਲਕ ਵਿਨੋਦ ਕੁਮਾਰ ਵਿੱਕੀ ਵਾਸੀ ਕੂਕਾਨੇਟ ਖਿਲਾਫ਼ ਕੇਸ ਦਰਜ਼ (Case filed) ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ।

LEAVE A REPLY

Please enter your comment!
Please enter your name here