ਸ੍ਰੀ ਮੁਕਤਸਰ ਸਾਹਿਬ, 17 ਅਗਸਤ 2026 : ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਦੋਦਾ ਦੇ ਨੇੜਲੇ ਪਿੰਡ ਸੁਖਨਾ ਅਬਲੂ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ (Death) ਹੋ ਗਈ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਦੋਦਾ ਵਿਖੇ ਪੈਂਦੇ ਪਿੰਡ ਸੁਖਨਾ ਅਬਲੂ ਨੇੜੇ ਇਕ ਮੋਟਰਸਾਈਕਲ (Motorcycle) ਤੇ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰੈਕਟਰ ਟਰਾਲੇ (Tractor trailers) ਨਾਲ ਟਕਰਾ ਜਾਣ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਜੋ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਵਿਚ ਮ੍ਰਿਤਕਾਂ ਦੀ ਪਛਾਣ ਅਨੋਖਾ ਸਿੰਘ ਪੁੱਤਰ ਬੂਟਾ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਠੇ ਦਸਮੇਸ਼ ਨਗਰ (ਕੋਟਭਾਈ) ਵਜੋਂ ਹੋਈ ਹੈ ।
ਨੌਜਵਾਨਾਂ ਦੇ ਓਵਰਲੋਡ ਟਰੈਕਟਰ-ਟਰਾਲੇ ਕਾਰਨ ਵਾਪਰੇ ਹਾਦਸੇ ਦਾ ਲੋਕਾਂ ਵਿਚ ਭਾਰੀ ਰੋਹ
ਦਸਿਆ ਜਾਂਦਾ ਹੈ ਕਿ ਦੋਵੇਂ ਨੌਜਵਾਨ ਮਿਹਨਤ-ਮਜ਼ਦੂਰੀ ਦਾ ਕੰਮ ਕਰਦੇ ਸਨ ਅਤੇ ਕੰਮ ਤੋਂ ਵਾਪਸ ਅਪਣੇ ਘਰ ਪਰਤ ਰਹੇ ਸਨ। ਹਾਦਸੇ ਵਿਚ ਸ਼ਾਮਲ ਪਰਾਲੀ ਦੀਆਂ ਗੱਠਾਂ ਨਾਲ ਲਦਿਆ ਟਰੈਕਟਰ-ਟਰਾਲਾ ਪਿੰਡ ਸੂਰੇਵਾਲਾ ਦਾ ਦਸਿਆ ਜਾ ਰਿਹਾ ਹੈ । ਇਸ ਘਟਨਾ ਨੇ ਇਲਾਕੇ ਵਿਚ ਸੋਗ ਦੀ ਲਹਿਰ ਪੈਦਾ ਕਰ ਦਿਤੀ ਹੈ। ਲੋਕਾਂ ਵੱਲੋਂ ਸੜਕਾਂ ’ਤੇ ਨਿਯਮਾਂ ਦੀ ਉਲੰਘਣਾ ਕਰਦਿਆਂ ਓਵਰਲੋਡ ਗੱਠਾਂ ਨਾਲ ਲੱਦੇ ਟਰੈਕਟਰ-ਟਰਾਲਿਆਂ ਦੀ ਆਵਾਜਾਈ ’ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ ।









