ਪੰਜਾਬੀ ਮੂਲ ਦੇ ਕੈਨੇਡੀਅਨ ਵਿਅਕਤੀ ਨੂੰ ਹੋਈ 20 ਸਾਲਾਂ ਦੀ ਸਜ਼ਾ

0
30
Guramrit Sidhu

ਕੈਨੇਡਾ, 10 ਜੁਲਾਈ 2026 : ਪੰਜਾਬੀ ਮੂਲ ਦੇ ਇਕ ਕੈਨੇਡੀਅਨ ਸਿਟੀਜਨ (Canadian Citizen) ਨੂੰ ਕੈਨੇਡਾ ਵਿਖੇ ਅਦਾਲਤ ਵਲੋਂ ਅਪਰਾਧਕ ਸੰਗਠਨ ਦੀ ਅਗਵਾਈ ਕਰਨ ‘ਤੇ 20 ਸਾਲਾਂ ਦੀ ਸਜ਼ਾ (20 years in prison) ਸੁਣਾਈ ਹੈ ।

ਕੌਣ ਹੈ ਇਹ ਪੰਜਾਬੀ ਮੂਲ ਦਾ ਕੈਨੇਡੀਅਨ ਨਾਗਰਿਕ

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦੇ ਜਿਸ ਕੈਨੇਡੀਅਨ ਨਾਗਰਿਕ ਨੂੰ ਅਪਰਾਧਿਕ ਸੰਗਠਨ ਦੀ ਅਗਵਾਈ ਕਰਨ ਦੇ ਦੋਸ਼ ਹੇਠ 20 ਸਾਲਾਂ ਦੀ ਫੈਡਰਲ ਜੇਲ ਦੀ ਸਜ਼ਾ ਸੁਣਾਈ ਗਈ ਹੈ ਦੀ ਪਛਾਣ 63 ਸਾਲਾ ਗੁਰਅੰਮ੍ਰਿਤ ਸਿੱਧੂ (Guramrit Sidhu) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਕਅਤੀ ਨੇ ਲਗਭਗ ਇੱਕ ਮਹੀਨੇ ਦੇ ਅਰਸੇ ਦੌਰਾਨ ਸੰਯੁਕਤ ਰਾਜ ਅਮਰੀਕਾ ਤੋਂ ਕੈਨੇਡਾ ਵਿੱਚ 17 ਮਿਲੀਅਨ ਡਾਲਰ ਤੱਕ ਦੀ ਕੀਮਤ ਦੀ ਸੈਂਕੜੇ ਕਿਲੋਗ੍ਰਾਮ ਮੈਥਾਮਫੇਟਾਮਾਈਨ ਅਤੇ ਕੋਕੀਨ ਦੀ ਤਸਕਰੀ (Cocaine trafficking) ਕੀਤੀ ਸੀ ।

ਸਿੱਧੂ ਨੇ ਕਰ ਲਿਆ ਸੀ ਆਪਣਾ ਦੋਸ਼ ਮਨਜ਼ੂਰ

ਐਫ. ਬੀ. ਆਈ. (F. B. I.) ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਰਅੰਮ੍ਰਿਤ ਸਿੱਧੂ ਵਲੋਂ ਜਿਸ ਅਪਰਾਧਿਕ ਸੰਗਠਨ ਦੀ ਅਗਵਾਈ ਕਰਨ ਦਾ ਦੋਸ਼ ਮਨਜ਼ੂਰ ਕਰ ਲਿਆ ਸੀ ਦੇ ਚਲਦਿਆਂ ਉਹ ਉਸ ਸਮੇਂ ਤੋਂ ਹੀ ਫੈਡਰਲ ਹਿਰਾਸਤ ਵਿਚ ਹੈ । ਸਿੱਧੂ ਦੇ ਦੋਸ਼ ਮਨਜ਼ੂਰ ਕਰਨ ‘ਤੇ ਪਤਾ ਚਲਿਆ ਕਿ ਸਿੱਧੂ ਨੇ ਇਕ ਅਜਿਹੇ ਸੰਗਠਨ ਦੀ ਅਗਵਾਈ ਕੀਤੀ ਜੋ ਵੰਡ ਲਈ ਅਮਰੀਕਾ ਤੋਂ ਕੈਨੇਡਾ ਵਿਚ ਨਸ਼ੀਲੇ ਪਦਾਰਥਾਂ (Drugs)ਦੀ ਤਸਕਰੀ ਕਰਨ ਲਈ ਜਿੰਮੇਵਾਰ ਸੀ । ਸਿੱਧੂ ਵਲੋਂ ਜਿਸ ਵੱਖ-ਵੱਖ 8 ਖੇਪਾਂ ਦੀ ਵੰਡ ਦਾ ਪ੍ਰਬੰਧ ਕੀਤਾ ਗਿਆ ਵਿਚ ਲਗਭਗ 523 ਕਿਲੋਗ੍ਰਾਮ ਮੈਥਾਮਫੇਟਾਮਾਈਨ ਅਤੇ 347 ਕਿਲੋਗ੍ਰਾਮ ਕੋਕੀਨ ਸ਼ਾਮਲ ਸੀ, ਜਿਸਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਜ਼ਬਤ ਕੀਤਾ ਸੀ ।

LEAVE A REPLY

Please enter your comment!
Please enter your name here