ਕਰਨਾਲ ਵਿਚ ਸਬਜੀ ਵੇਚਣ ਵਾਲੇ ਦਾ ਹੋਇਆ 10 ਰੁਪਏ ਲਈ ਕਤਲ

0
40
Murder

ਹਰਿਆਣਾ, 27 ਮਈ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਵਿਖੇ ਇਕ ਸਬਜੀ ਵੇਚਣ ਵਾਲੇ ਦਾ 10 ਰੁਪਏ ਪਿੱਛੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਪਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਕਰਨਾਲ (Karnal) ਵਿੱਚ ਜੋ 10 ਰੁਪਏ ਪਿੱਛੇ ਇੱਕ ਸਬਜ਼ੀ ਵਿਕਰੇਤਾ ਦਾ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਸੰਜੇ ਸੈਣੀ (44) ਵਜੋਂ ਹੋਈ ਹੈ । ਦੋਸ਼ ਹੈ ਕਿ ਦੋ ਨੌਜਵਾਨਾਂ ਨੇ ਉਸ ਵਿਅਕਤੀ `ਤੇ ਡੰਡੇ ਤੇ ਇੱਟਾਂ ਨਾਲ ਹਮਲਾ ਕੀਤਾ । ਆਪਣੇ ਸਬਜ਼ੀ ਵਿਕਰੇਤਾ ਪਿਓ ਨੂੰ ਬਚਾਉਣ ਆਈ ਧੀ ‘ਤੇ ਵੀ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ ।

ਕੀ ਆਖਿਆ ਸਬਜੀ ਵਿਕਰੇਤਾ ਦੀ ਕੁੜੀ ਨੇ

ਕਰਨਾਲ ਵਿਖੇ ਸਬਜੀ ਵਿਕਰੇਤਾ (Vegetable seller) ਦੀ ਧੀ ਨੇ ਕਿਹਾ ਕਿ ਇੰਨੇ ਵੱਡੇ ਬਾਜ਼ਾਰ ਵਿੱਚ ਲੋਕ ਖੜ੍ਹੇ ਹੋ ਕੇ ਤਮਾਸ਼ਾ ਦੇਖ ਰਹੇ ਸਨ ਪਰ ਕੋਈ ਵੀ ਉਨ੍ਹਾਂ ਨੂੰ ਬਚਾਉਣ ਲਈ ਨਹੀਂ ਆਇਆ । ਹਮਲਾ ਕਰਨ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਭੱਜ ਗਏ । ਸਬਜ਼ੀ ਵਿਕਰੇਤਾ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਕਰਨਾਲ ਦੇ ਸੈਕਟਰ 32-33 ਥਾਣੇ ਦੀ ਪੁਲਸ ਨੇ ਧੀ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਵਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ । ਘਟਨਾ ਦੀ ਸੀ. ਸੀ ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਬਜ਼ੀ ਵੇਚਣ ਵਾਲਾ ਅਤੇ ਨੌਜਵਾਨ ਇੱਕ ਦੂਜੇ `ਤੇ ਹਮਲਾ ਕਰਦੇ ਦਿਖਾਈ ਦੇ ਰਹੇ ਹਨ । ਇਸ ਦੌਰਾਨ ਨੌਜਵਾਨ ਨੇ ਇੱਕ ਇੱਟ ਚੁੱਕੀ ਅਤੇ ਸਬਜ਼ੀ ਵੇਚਣ ਵਾਲੇ ਦੇ ਸਿਰ `ਤੇ ਮਾਰੀ, ਜਿਸ ਕਾਰਨ ਸਬਜ਼ੀ ਵਿਕਰੇਤਾ ਜ਼ਮੀਨ ‘ਤੇ ਡਿੱਗ ਪਿਆ ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ

ਬੁਢਾਖੇੜਾ ਪਿੰਡ ਦੀ ਰਹਿਣ ਵਾਲੀ ਸਿ਼ਵਾਨੀ ਨੇ ਆਪਣੀ ਸਿ਼ਕਾਇਤ ਵਿੱਚ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਸੰਜੇ ਸੈਣੀ (44) ਮੁੱਖ ਸੜਕ `ਤੇ ਇੱਕ ਨਾਲੇ ਦੇ ਕੋਲ ਸਬਜ਼ੀਆਂ ਅਤੇ ਫਲਾਂ ਦੀ ਦੁਕਾਨ ਚਲਾਉਂਦੇ ਸਨ । 26 ਮਈ ਨੂੰ ਰਾਤ ਲਗਭਗ 9:30 ਵਜੇ, ਉਹ ਆਪਣੀਆਂ ਤਿੰਨ ਭੈਣਾਂ ਅਤੇ ਮਾਂ ਨਾਲ ਦੁਕਾਨ ‘ਤੇ ਸੀ । ਦੋ ਨੌਜਵਾਨ ਦੁਕਾਨ ਵਿੱਚ ਆਏ ਅਤੇ ਲਗਭਗ 210 ਰੁਪਏ ਦੇ ਫਲ ਅਤੇ ਸਬਜ਼ੀਆਂ ਖਰੀਦੀਆਂ ਤੇ 200 ਰੁਪਏ ਦੇ ਕੇ ਚਲੇ ਗਏ ।

ਬਾਕੀ ਬਚੇ 10 ਰੁਪਏ ਮੰਗਣ ਦੇ ਮੁਲਜਮਾਂ ਨੇ ਕੀਤੀ ਬਦਸਲੂਕੀ

ਸਿ਼ਵਾਨੀ ਨੇ ਕਿਹਾ ਕਿ ਜਦੋਂ ਉਸ ਨੇ ਬਾਕੀ ਬਚੇ 10 ਰੁਪਏ ਮੰਗੇ ਤਾਂ ਦੋਵੇਂ ਮੁਲਜ਼ਮ ਉਸ ਨਾਲ ਬਦਸਲੂਕੀ ਕਰਨ ਲੱਗ ਪਏ । ਹੰਗਾਮਾ ਸੁਣ ਕੇ ਉਸ ਦੇ ਪਿਤਾ ਸੰਜੇ ਸੈਣੀ ਪਹੁੰਚੇ ਅਤੇ ਉਨ੍ਹਾਂ ਨੂੰ ਬਹਿਸ ਨਾ ਕਰਨ ਲਈ ਕਿਹਾ । ਇਸ ਮੌਕੇ `ਤੇ ਦੋਵਾਂ ਮੁਲਜ਼ਮਾਂ ਨੇ ਉਸ ਦੇ ਪਿਤਾ ਨੂੰ ਧੱਕਾ ਦਿੱਤਾ। ਬਹਿਸ ਜਲਦੀ ਹੀ ਸਰੀਰਕ ਝਗੜੇ ਵਿੱਚ ਬਦਲ ਗਈ ।

ਗੁੱਸੇ ਵਿਚ ਆਏ ਨੌਜਵਾਨਾਂ ਨੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਬਖਸਿ਼ਆ

ਸਿਵਾਨੀ ਨੇ ਅੱਗੇ ਦੱਸਿਆ ਕਿ ਉਸ ਦੀ ਛੋਟੀ ਭੈਣ ਸਲੋਨੀ ਆਪਣੇ ਪਿਤਾ ਨੂੰ ਬਚਾਉਣ ਲਈ ਡੰਡਾ ਲੈ ਕੇ ਅੱਗੇ ਆਈ । ਮੁਲਜ਼ਮਾਂ ਨੇ ਉਸ ਤੋਂ ਡੰਡਾ ਖੋਹ ਲਿਆ ਅਤੇ ਉਸ ਦੀ ਬਾਂਹ `ਤੇ ਹਮਲਾ ਕਰ ਦਿੱਤਾ। ਜਦੋਂ ਉਨ੍ਹਾਂ ਦੀ ਮਾਂ ਅਨੂ ਨੇ ਬਚਾਉਣ ਦੀ ਕੋਸਿ਼ਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ `ਤੇ ਵੀ ਹਮਲਾ ਕਰ ਦਿੱਤਾ । ਇਸ ਦੌਰਾਨ ਦੋਵਾਂ ਨੌਜਵਾਨਾਂ ਨੇ ਉਸ ਦੇ ਪਿਤਾ ਦੇ ਸਿਰ `ਤੇ ਡੰਡੇ ਅਤੇ ਇੱਟ ਨਾਲ ਵਾਰ ਕੀਤੇ ।

ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ । ਪਰਿਵਾਰ ਨੇ ਜ਼ਖ਼ਮੀ ਸੰਜੇ ਨੂੰ ਤੁਰੰਤ ਕਰਨਾਲ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਕਲਪਨਾ ਚਾਵਲਾ ਮੈਡੀਕਲ ਕਾਲਜ ਰੈਫਰ ਕਰਵਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਪੁਲਸ ਟੀਮਾਂ ਦੇਰ ਰਾਤ ਹਸਪਤਾਲ ਪਹੁੰਚੀਆਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ।

LEAVE A REPLY

Please enter your comment!
Please enter your name here