ਚੰਡੀਗੜ੍ਹ, 27 ਮਈ 2026 : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਆਖਿਆ ਹੈ ਕਿ ਭਾਜਪਾ ਨੇ ਨਿਗਮ ਚੋਣਾਂ ਵਿਚ ਪੰਜਾਬ ਅੰਦਰ ਗੁੰਡਾਗਰਦੀ ਕੀਤੀ ਹੈ ।
ਹੋਰ ਕੀ ਕੀ ਆਖਿਆ ਅਮਨ ਅਰੋੜਾ ਨੇ
ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ’ਤੇ ਵਰ੍ਹੇ । ਉਨ੍ਹਾਂ ਕਿ ਨਗਰ ਨਿਗਮ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਕੱਲ੍ਹ ਪੰਜਾਬ ਅੰਦਰ ਪੂਰੀ ਗੁੰਡਾਗਰਦੀ ਕੀਤੀ ਗਈ । ਇਸੇ ਤਰ੍ਹਾਂ ਭਾਜਪਾ ਨੇ ਪਹਿਲਾਂ ਗੁੰਡਾਗਰਦੀ ਕਰਕੇ ਪੱਛਮੀ ਬੰਗਾਲ ਦੀਆਂ ਚੋਣਾਂ ਵੀ ਲੁੱਟੀਆਂ ਸਨ ।
ਭਾਜਪਾ ਦਾ ਇਹ ਵਰਕਿੰਗ ਸਟਾਇਲ ਹੀ ਬਣ ਚੁੱਕਿਆ ਹੈ : ਅਮਨ
ਅਮਨ ਅਰੋੜਾ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਦਾ ਇਹ ਵਰਕਿੰਗ ਸਟਾਈਲ ਬਣ ਚੁੱਕਾ ਹੈ ਕਿ ਹਰ ਚੋਣ ਵਿਚ ਉਨ੍ਹਾਂ ਵਲੋਂ ਗੁੰਡਾਗਰਦੀ ਕਰਨ ਦੇ ਨਾਲ ਨਾਲ ਆਪਣੇ ਤੰਤਰ ਦੀ ਦੁਰਵਰਤੋਂ ਕਰਨੀ ਹੈ । ਉਨ੍ਹਾਂ ਕਿਹਾ ਜੋ ਧੂਰੀ ਅਤੇ ਸੰਗਰੂਰ ਵਿਚ ਹੋਇਆ ਹੈ, ਉਹ ਮੈਂ ਸਮਝਦਾ ਹਾਂ ਕਿ ਇੰਨੇ ਸੀਨੀਅਰ ਲੀਡਰ ਵਲੋਂ ਉਹ ਵੀ ਇਕ ਨੈਸ਼ਨਲ ਪਾਰਟੀ, ਜੋ ਦੇਸ਼ ਵਿਚ ਰਾਜ ਕਰ ਰਹੀ ਹੈ, ਉਸ ਦੇ ਆਗੂਆਂ ਵਲੋਂ ਇਸ ਤਰੀਕੇ ਨਾਲ ਸੜਕਾਂ ’ਤੇ ਆ ਕੇ ਗੁੰਡਾਗਰਦੀ ਕਰਨੀ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ, ਜਿਸ ਦੀ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਲੋਕ ਪੂਰਨ ਤੌਰ ’ਤੇ ਨਿਖੇਧੀ ਕਰਦੇ ਹਨ ।
ਰਵਨੀਤ ਬਿੱਟੂ ਵਲੋਂ ਪੁਲਸ ਅਧਿਕਾਰੀਆਂ ਕਰਮਚਾਰੀਆਂ ਪ੍ਰਤੀ ਵਰਤੀ ਗਈ ਸ਼ਬਦਾਵਲੀ ਨਿੰਦਣਯੋਗ
ਉਨ੍ਹਾਂ ਨੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ (Ravneet Singh Bittu) ਦਾ ਨਾਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਵਰਦੀ ਵਾਲੇ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਪ੍ਰਤੀ ਜੋ ਸ਼ਬਦਾਵਾਲੀ ਵਰਤੀ ਗਈ ਉਹ ਬਹੁਤ ਹੀ ਨਿੰਦਣਯੋਗ ਹੈ । ਅਮਨ ਅਰੋੜਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਰਵਨੀਤ ਸਿੰਘ ਬਿੱਟੂ ਪੁਲਿਸ ਮੁਲਾਜ਼ਮਾਂ ਨੂੰ ਗੁੰਡੇ ਦੱਸਿਆ ਅਤੇ ਉਨ੍ਹਾਂ ਵੱਲੋਂ ਮਹਿਲਾ ਪੁਲਸ ਮੁਲਾਜ਼ਮਾਂ ਨਾਲ ਵੀ ਬਦਸਲੂਕੀ ਕੀਤੀ ਗਈ ।
ਬਿੱਟੂ ਕੀ ਸਮਝਦੇ ਹਨ ਕਿ ਕਾਨੂੰਨ ਤੇ ਸੰਵਿਧਾਨ ਉਨ੍ਹਾਂ ਦੀ ਕੁਰਸੀ ਦੇ ਪਾਵੇ ਦੇ ਗੁਲਾਮ ਹਨ
ਰਵਨੀਤ ਬਿੱਟੂ ਸ਼ਾਇਦ ਇਹ ਸਮਝਦੇ ਹਨ ਕਿ ਦੇਸ਼ ਦਾ ਕਾਨੂੰਨ, ਦੇਸ਼ ਦਾ ਸੰਵਿਧਾਨ ਉਨ੍ਹਾਂ ਦੀ ਕੁਰਸੀ ਦੇ ਪਾਵੇ ਦਾ ਗੁਲਾਮ ਹੈ ਤੇ ਉਨ੍ਹਾਂ ਦੀ ਕੁਰਸੀ ਦੇ ਪਾਵੇ ਨਾਲ ਬੱਝਾ ਹੋਇਆ। ਇਸ ਮੌਕੇ ਤੇ ਅਮਨ ਅਰੋੜਾ ਨੇ ਰਵਨੀਤ ਸਿੰਘ ਬਿੱਟੂ ਦੇ ਭਰਾ ਨੂੰ ਪੁਲਿਸ ਵਰਦੀ ਪਹਿਨਾਉਣ ਪ੍ਰਤੀ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ। ਅਮਨ ਅਰੋੜਾ ਨੇ ਕਿਹਾ ਕਿ ਜਿਨ੍ਹਾਂ ਵਰਦੀ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਪ੍ਰਤੀ ਬਿੱਟੂ ਨੇ ਇਸ ਤਰ੍ਹਾਂ ਦੇ ਸ਼ਬਦ ਬੋਲੇ ਉਹ 543 ਕਿਲੋਮੀਟਰ ਲੰਬੇ ਬਾਰਡਰ ਉੱਪਰ ਦੇਸ਼ ਲਈ ਲੜਦੇ ਹਨ ।









