ਇਟਲੀ, 26 ਮਈ 2026 : ਇਟਲੀ (Italy) ਵਿਖੇ ਪੰਜਾਬੀ ਮਲ ਦੇ ਦੋ ਵਿਅਕਤੀਆਂ ਦੀ ਇਕ ਵਾਪਰੇ ਭਿਆਨਕ ਸੜਕ ਹਾਦਸੇ (Road accidents) ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਵੇਂ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਮੁਤਾਬਕ ਇਟਲੀ ਦੇ ਵੇਰੋਨਾ ਤੇ ਮਾਨਤੋਵਾ ਨੇੜੇ ਹੋਏ ਇਕ ਸੜਕ ਹਾਦਸੇ ਦੌਰਾਨ 24 ਤੇ 26 ਸਾਲ ਦੇ 2 ਪੰਜਾਬੀ ਨੌਜਵਾਨਾਂ (Punjabi youth) ਦੀ ਉਸ ਵੇਲੇ ਮੌਤ ਹੋ ਗਈ ਜਦੋਂ ਇਨ੍ਹਾਂ ਦੋਵਾਂ ਨੂੰ ਇਕ ਮਿੰਨੀ ਵੈਨ ਨੇ ਪਿੱਛਿਓਂ ਜ਼ਬਰਦਸਤ ਟੱਕਰ ਮਾਰ ਦਿੱਤੀ ।
ਕੌਣ ਹਨ ਦੋਵੇਂ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 5:30 ਵਜੇ ਕਾਸਲ ਦੈਰੀਓ ਰੋਂਕਾ ਫਰਾਰੀ ਰੋਡ ‘ਤੇ ਉਦੋਂ ਵਾਪਰੀ ਜਦੋਂ ਇਹ ਦੋਵੇਂ ਨੌਜਵਾਨ ਸਾਈਕਲਾਂ ‘ਤੇ ਕੰਮ ‘ਤੇ ਜਾ ਰਹੇ ਸਨ । ਵੈਨ ਨੂੰ 68 ਸਾਲਾ ਇਕ ਇਟਾਲੀਅਨ ਵਿਅਕਤੀ ਚਲਾ ਰਿਹਾ ਸੀ ਜੋ ਕਿ ਉਸ ਕੋਲੋਂ ਬੇਕਾਬੂ ਹੋ ਗਈ । ਪੁਲਸ ਨੇ ਡਰਾਈਵਰ ਨੂੰ ਗ੍ਰਿਫਤਾਰ (Driver arrested) ਕਰ ਲਿਆ । ਇਸ ਘਟਨਾ ਨਾਲ ਇਟਲੀ ਵਸਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ । ਮ੍ਰਿਤਕ ਨੌਜਵਾਨ ਤਜਿੰਦਰ ਸਿੰਘ ਜਿਲਾ ਪਟਿਆਲਾ ਅਤੇ ਹਰਮਨਜੋਤ ਸਿੰਘ ਜਿਲਾ ਹੁਸਿ਼ਆਰਪੁਰ ਨਾਲ ਸਬੰਧਤ ਸਨ ।






