ਪੁਲਸ ਨੇ ਕੀਤਾ ਮਹਿਲਾ ਦੇ ਕਾਤਲ ਸ਼ੂਟਰ ਵਿਕਾਸ ਨੂੰ ਗ੍ਰਿਫ਼ਤਾਰ

0
36
Arrest

ਕਰਨਾਲ, 26 ਮਈ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਦੇ ਸੈਕਟਰ-9 ਵਿਖੇ ਮਹਿਲਾ ਦਾ ਕਤਲ (Murder) ਕਰਨ ਵਾਲੇ ਸ਼ੂਟਰ ਨੂੰ ਹਰਿਆਣਾ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਕਤਲ ਮਾਮਲੇ ਵਿਚ ਪੁਲਸ ਦੀ ਜਾਂਚ ਵਿਚ ਕੀ ਸਾਹਮਣੇ ਆਇਆ

ਪੁਲਸ ਨੇ ਜਦੋਂ ਮਹਿਲਾ ਦੇ ਕਤਲ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਨੂੰ ਮਹਿਲਾ ਦਾ ਕਤਲ ਕੀਤੇ ਜਾਣ ਬਾਰੇ ਪਤਾ ਚੱਲਿਆ, ਜਿਸ ਤੇ ਇੱਕ ਮੁਕਾਬਲੇ ਦੌਰਾਨ ਕਰਨਾਲ ਪੁਲਸ ਵਲੋਂ ਮੁਲਜ਼ਮ ਸ਼ੂਟਰ ਵਿਕਾਸ ਨੂੰ ਗ੍ਰਿਫ਼ਤਾਰ (Arrested) ਕਰ ਲਿਆ । ਸ਼ੂਟਰ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸੀ, ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਨੇ ਉਸ ਦਾ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ।

ਪਾਰਕਿੰਗ ਦੇ ਛੋਟੇ ਜਿਹੇ ਝਗੜੇ ਨੇ ਧਾਰਿਆ ਖੂਨੀ ਰੂਪ

ਉਪਰੋਕਤ ਕਤਲ ਮਾਮਲੇ ਵਿੱਚ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਪਾਰਕਿੰਗ ਦਾ ਇੱਕ ਛੋਟਾ ਜਿਹਾ ਝਗੜਾ ਇੰਨੀ ਵੱਡੀ ਰੰਜਸ਼ ਵਿੱਚ ਬਦਲ ਗਿਆ ਕਿ ਆਸਟ੍ਰੇਲੀਆ ਰਹਿੰਦੇ ਵਿਕਾਸ ਨੂੰ ਲੱਗਿਆ ਕਿ ਉਸ ਦੇ ਪਿਤਾ ਦੀ ਮੌਤ ਵਿੱਚ ਇਸ ਮਹਿਲਾ ਦਾ ਹੱਥ ਹੈ, ਜਿਸ ਕਾਰਨ ਉਸ ਨੇ ਮਹਿਲਾ ਦਾ ਕਤਲ ਕਰਵਾ ਦਿੱਤਾ । ਪੁਲਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਰਹਿ ਰਹੇ ਮੁੱਖ ਮੁਲਜ਼ਮ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਉਸ ਦੇ ਖ਼ਿਲਾਫ਼ ਰੇਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾਵੇਗਾ ।

ਕਿਵੇਂ ਘੜੀ ਗਈ ਸਾਜਿਸ਼

ਮਹਿਲਾ ਦੇ ਨਾਲ ਪਾਰਕਿੰਗ ਨੂੰ ਲੈ ਕੇ ਚੱਲ ਰਹੇ ਝਗੜੇ ਦੇ ਚਲਦਿਆਂ ਜਦੋਂ ਵਿਕਾਸ ਦੇ ਪਿਤਾ ਦੀ ਮੌਤ ਹੋ ਗਈ ਤਾਂ ਉਸ ਵਲੋਂ ਇਹੋ ਅੰਦਾਜ਼ਾ ਲਗਾਇਆ ਗਿਆ ਕਿ ਉਸਦੇ ਪਿਤਾ ਦੀ ਮੌਤ ਮਹਿਲਾ ਨਾਲ ਚੱਲ ਰਹੇ ਝਗੜੇ ਕਾਰ ਹਈ ਹੈ । ਜਿਸ ਰੰਜਸ਼ ਦੇ ਚਲਦਿਆਂ ਵਿਕਾਸ ਨਾਮਕ ਨੌਜਵਾਨ ਜੋ ਕਿ ਪਿਛਲੇ ਦਿਨੀਂ ਬੈਂਕਾਕ ਆਇਆ ਹੋਇਆ ਸੀ ਤਾਂ ਉੱਥੇ ਉਸ ਦੀ ਮੁਲਾਕਾਤ ਇਕ ਸ਼ੂਟਰ ਵਿਕਾਸ ਨਾਲ ਹੋਈ, ਜਿਸ ਤੋਂ ਬਾਅਦ ਦੋਵਾਂ ਦੀ ਦੋਸਤੀ ਡੂੰਘੀ ਹੋ ਗਈ ।

ਆਸਟ੍ਰੇਲੀਆ ਵਾਲੇ ਵਿਕਾਸ ਨੇ ਸ਼ੂਟਰ ਵਿਕਾਸ ਦੀ ਆਰਥਿਕ ਮਦਦ ਵੀ ਕੀਤੀ ਅਤੇ ਉਸ ਨੂੰ ਆਪਣੇ ਵਿਵਾਦ ਬਾਰੇ ਦੱਸਦਿਆਂ ਕਤਲ ਦੀ ਸਾਜਿ਼ਸ਼ ਰਚੀ । ਇਸ ਤੋਂ ਬਾਅਦ ਸ਼ੂਟਰ ਨੇ ਸੈਕਟਰ-9 ਦੀ ਰਹਿਣ ਵਾਲੀ ਅਤੇ ਬਿਜਲੀ ਵਿਭਾਗ ਵਿੱਚ ਕੰਮ ਕਰਨ ਵਾਲੀ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ।

LEAVE A REPLY

Please enter your comment!
Please enter your name here