Home Blog Page 75

ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਓ. ਆਈ. ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

0
Shiromani Akali Dal

ਚੰਡੀਗੜ੍ਹ, 28 ਮਾਰਚ 2026 : ਰਾਜਨੀਤਕ ਪਾਰਟੀਆਂ ਵਿਚੋਂ ਇਕ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਐਸ. ਓ. ਆਈ. ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੇ ਕੀਤਾ ਜਥੇਬੰਦਕ ਢਾਂਚੇ ਦਾ ਵਿਸਥਾਰ

ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਓ. ਆਈ. ਵਿੰਗ (S. O. I. Wing) ਦੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨਾਲ ਸਲਾਹ ਮਸ਼ਵਰਾ ਕਰ ਕੇ ਐੱਸ. ਓ. ਆਈ. ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ । ਐੱਸ. ਓ. ਆਈ. ਦਾ ਕੁੜੀਆਂ ਦਾ ਵਿੰਗ ਸਥਾਪਤ ਕਰ ਕੇ ਮਾਲਵਾ ਜ਼ੋਨ-1 ਦੀ ਪ੍ਰਧਾਨ ਤੇ ਐੱਸ. ਓ. ਆਈ. ਦੇ 8 ਜਿਲਾ ਪ੍ਰਧਾਨਾਂ (District Presidents) ਦਾ ਐਲਾਨ ਵੀ ਕਰ ਦਿੱਤਾ । ਧਰਮਵੀਰ ਕੌਰ ਨੂੰ ਐੱਸ. ਓ. ਆਈ. ਦੇ ਕੁੜੀਆਂ ਦੇ ਵਿੰਗ ਦੇ ਮਾਲਵਾ ਜ਼ੋਨ-1 ਦੀ ਪਹਿਲੀ ਪ੍ਰਧਾਨ ਬਣਾਇਆ ਗਿਆ ਹੈ ।

ਕਿਸ ਨੂੰ ਕੀ ਕੀ ਅਹੁਦਾ ਦਿੱਤਾ ਗਿਆ ਹੈ

ਇਸੇ ਤਰ੍ਹਾਂ ਰਮਨਦੀਪ ਸਿੰਘ ਭੁੱਲਰ ਨੂੰ ਮਾਲਵਾ ਜ਼ੋਨ-1 ਦਾ ਜਨਰਲ ਸਕੱਤਰ ਬਣਾਇਆ ਗਿਆ ਹੈ । ਜਿਨ੍ਹਾਂ ਨੌਜਵਾਨਾਂ ਨੂੰ ਜਿ਼ਲਾ ਵਾਰ ਐੱਸ. ਓ. ਆਈ. ਦਾ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ `ਚ ਰਾਜਦੀਪ ਸਿੰਘ ਬਠਿੰਡਾ, ਸੁਖਪਾਲ ਸਿੰਘ ਚੱਠੂ ਫ਼ਿਰੋਜ਼ਪੁਰ, ਪ੍ਰਭਜੋਤ ਸਿੰਘ ਸ਼ੇਰਗਿੱਲ ਫ਼ਾਜਿਲਕਾ, ਗਗਨਦੀਪ ਸਿੰਘ ਉੱਪਲ ਮਾਨਸਾ, ਜੋਏਦੀਪ ਸ਼ਰਮਾ ਮੋਗਾ, ਜਸ਼ਨਦੀਪ ਸਿੰਘ ਗੋਰਾਇਆ ਹੁਸ਼ਿਆਰਪੁਰ ਤੇ ਮਨਜੋਤ ਸਿੰਘ ਲੌਂਗੋਵਾਲ ਸ਼ਾਮਲ ਹਨ । ਬਾਕੀ ਜਿਲਾ ਪ੍ਰਧਾਨਾਂ ਦਾ ਐਲਾਨ ਵੀ ਆਉਣ ਵਾਲੇ ਕੁਝ ਦਿਨਾਂ `ਚ ਕਰ ਦਿੱਤਾ ਜਾਵੇਗਾ ।

Read More : ਸੁਖਬੀਰ ਸਿੰਘ ਬਾਦਲ ਨੇ ਕੀਤੀ ਚੰਡੀਗੜ੍ਹ ਜਿ਼ਲਾ ਅਦਾਲਤ ਵਿਚ ਅਰਜ਼ੀ ਦਾਇਰ

ਵਿਦਿਆਰਥੀ ਨੂੰ ਦਾਖਲਾ ਨਾ ਦੇਣ ਵਾਲਾ ਪ੍ਰਿੰਸੀਪਲ ਕਮਿਸ਼ਨ ਵਲੋਂ ਤਲਬ

0
jasveer Garhi

ਚੰਡੀਗੜ੍ਹ, 28 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਵਿਖੇ ਇਕ ਐਸ. ਸੀ. ਵਿਦਿਆਰਥੀ ਨੂੰ ਕਾਲਜ ਵਿਚ ਦਾਖਲਾ (Admission) ਨਾ ਦਿੱਤੇ ਜਾਣ ਤੇ ਪ੍ਰਿੰਸੀਪਲ ਨੂੰ ਤਲਬ (Principal Summons) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਜਿ਼ਲਾ ਬਠਿੰਡਾ ਵਿਖੇ ਇਕ ਕਾਲਜ ਦੇ ਪ੍ਰਿੰਸੀਪਲ ਵਲੋਂ ਜਦੋਂ ਅਨੁਸੂਚਿਤ ਜਾਤੀ (Scheduled Caste) ਨਾਲ ਸਬੰਧਤ ਵਿਦਿਆਰਥੀ ਨੂੰ ਕਾਲਜ ਵਿਚ ਦਾਖਲਾ ਨਾ ਦਿੱਤਾ ਗਿਆ ਤਾਂ ਉਸਨੂੰ ਅਜਿਹਾ ਕਰਨ ਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਤਲਬ ਕੀਤਾ ਗਿਆ ਹੈ । ਜਾਣਕਾਰੀ ਮੁਤਾਬਕ ਇਹ ਮਾਮਲਾ ਬਠਿੰਡਾ ਦੇ ਰਾਜਿੰਦਰਾ ਕਾਲਜ ਦਾ ਹੈ ।

ਕਮਿਸ਼ਨ ਦੇ ਬੁਲਾਰੇ ਨੇ ਕੀ ਜਾਣਕਾਰੀ ਦਿੱਤੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ (Punjab State Scheduled Castes Commission) ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਇਕ ਅਖਬਾਰ ‘ਚ ਛਪੀ ਖ਼ਬਰ ਰਾਹੀਂ ਕਮਿਸ਼ਨ ਦੇ ਧਿਆਨ ‘ਚ ਆਇਆ, ਜਿਸ ਤੇ ਕਾਰਵਾਈ ਕਰਦਿਆਂ ਕਮਿਸ਼ਨ ਵਲੋਂ ਰਜਿੰਦਰਾ ਕਾਲਜ ਬਠਿੰਡਾ ਦੀ ਪ੍ਰਿੰਸੀਪਲ ਨੂੰ 1 ਅਪ੍ਰੈਲ 2026 ਨੂੰ ਨਿੱਜੀ ਤੌਰ ਤੇ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਹੈ ।

ਮਿਲਕਫੈੱਡ ਵੱਲੋਂ ਲੁਧਿਆਣਾ ਦੇ ਜਨਰਲ ਮੈਨੇਜਰ ਸਸਪੈਂਡ

0
Suspended

ਚੰਡੀਗੜ੍ਹ, 27 ਮਾਰਚ 2026 : ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਿਟੇਡ (Punjab State Cooperative Milk Producers Federation Limited) ਵੱਲੋਂ ਲੁਧਿਆਣਾ ਮਿਲਕ ਯੂਨੀਅਨ ਦੇ ਜਨਰਲ ਮੈਨੇਜਰ ਨੂੰ ਸਸਪੈਂਡ (Suspend) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਅਧਿਕਾਰੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਿਟੇਡ ਵੱਲੋਂ ਲੁਧਿਆਣਾ ਮਿਲਕ ਯੂਨੀਅਨ ਦੇ ਜਨਰਲ ਮੈਨੇਜਰ (General Manager) ਨੂੰ ਸਸਪੈਂਡ ਕੀਤਾ ਗਿਆ ਹੈ ਦਾ ਨਾਮ ਦਲਜੀਤ ਸਿੰਘ ਹੈ ।

ਕਿਸ ਕਾਰਨ ਕੀਤਾ ਗਿਆ ਹੈ ਸਸਪੈਂਡ

ਜਾਣਕਾਰੀ ਅਨੁਸਾਰ ਭਾਰਤੀ ਫੌਜ ਵੱਲੋਂ ਮਿਲਕ ਯੂਨੀਅਨ ਲੁਧਿਆਣਾ ਦੁਆਰਾ ਭੇਜੇ ਗਏ ਦੁੱਧ ਪਾਉਡਰ ਦੇ ਦੋ ਕਨਸਾਈਨਮੈਂਟ (58.338 ਮੈਟ੍ਰਿਕ ਟਨ ਅਤੇ 66.654 ਮੈਟ੍ਰਿਕ ਟਨ) ਨੂੰ ਰੱਦ ਕਰ ਦਿੱਤਾ ਗਿਆ ਸੀ । ਫੌਜ ਨੇ ਇਹ ਕਦਮ ਸੈਂਪਲਾਂ ਵਿੱਚ ਬਾਹਰੀ ਮਾਦਾ ਮਿਲਣ ਕਾਰਨ ਚੁੱਕਿਆ। ਇਸ ਸਬੰਧੀ ਜਾਣਕਾਰੀ 12 ਫਰਵਰੀ 2026 ਅਤੇ 16 ਮਾਰਚ 2026 ਨੂੰ ਮਿਲਕ ਯੂਨੀਅਨ ਨੂੰ ਭੇਜੇ ਗਏ ਪੱਤਰਾਂ ਰਾਹੀਂ ਦਿੱਤੀ ਗਈ ਸੀ ।

ਘਟਨਾ ਨੇ ਸੰਗਠਨ ਦੀ ਭਰੋਸੇਯੋਗਤਾ ਨੂੰ ਪਹੁੰਚਾਇਆ ਹੈ ਨੁਕਸਾਨ

ਮਿਲਕਫੈੱਡ ਪ੍ਰਬੰਧਨ (Milkfed Management) ਨੇ ਇਸ ਮਾਮਲੇ ਨੂੰ ਗੰਭੀਰ ਲਾਪਰਵਾਹੀ ਮੰਨਿਆ ਹੈ । ਅਧਿਕਾਰੀਆਂ ਦੇ ਮੁਤਾਬਕ ਇਹ ਘਟਨਾ ਸੰਗਠਨ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਸਨੂੰ “ਮੇਜਰ ਮਿਸਕੰਡਕਟ” ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ । ਇਸ ਮਾਮਲੇ ਵਿੱਚ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕਰਨ ਦੇ ਮੱਦੇਨਜ਼ਰ ਐਸ. ਦਲਜੀਤ ਸਿੰਘ ਨੂੰ ਰੂਲ 62.1 ਅਧੀਨ ਸਸਪੈਂਡ ਕੀਤਾ ਗਿਆ ਹੈ । ਸਸਪੈਂਸ਼ਨ ਦੌਰਾਨ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਭੱਤਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਹੈੱਡਕੁਆਰਟਰ ਚੰਡੀਗੜ੍ਹ ਨਿਰਧਾਰਤ ਕੀਤਾ ਗਿਆ ਹੈ ।

ਐਮ. ਡੀ. ਗੁਪਤਾ ਨੇ ਹੁਕਮਾਂ ਵਿਚ ਕੀ ਆਖਿਆ

ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ (Managing Director) ਰਾਹੁਲ ਗੁਪਤਾ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਇਸ ਕਾਰਵਾਈ ਨਾਲ ਦੁੱਧ ਉਤਪਾਦਾਂ ਦੀ ਗੁਣਵੱਤਾ ਨੂੰ ਲੈ ਕੇ ਸਖ਼ਤੀ ਦੇ ਸੰਕੇਤ ਮਿਲ ਰਹੇ ਹਨ ।

Read More : ਪੰਜਾਬ ਸਰਕਾਰ ਨੇ ਖਮਾਣੋ ਤਹਿਸੀਲਦਾਰ ਨੂੰ ਕੀਤਾ ਤੁਰੰਤ ਪ੍ਰਭਾਵ ਨਾਲ ਸਸਪੈਂਡ

ਭਾਰਤ ਵਿਚ ਕਿਸੇ ਤਰ੍ਹਾਂ ਦੀ ਕੋਈ ਤਾਲਾਬੰਦੀ ਨਹੀਂ ਕੀਤੀ ਜਾਵੇਗੀ : ਹਰਦੀਪ ਪੁਰੀ

0
Hardeep Puri

ਨਵੀਂ ਦਿੱਲੀ, 27 ਮਾਰਚ 2026 : ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ (Minister of Petroleum and Natural Gas) ਹਰਦੀਪ ਪੁਰੀ ਨੇ ਕਿਹਾ ਹੈ ਕਿ ਭਾਰਤ ਵਿਚ ਕੋਈ ਤਾਲਾਬੰਦੀ ਨਹੀਂ (No lockdown) ਹੋਵੇਗੀ ।

ਫੌਜੀ ਟਕਰਾਅ ਦਾ ਦੁਨੀਆਂ ਭਰ ਵਿਚ ਕੀਤਾ ਜਾ ਰਿਹੈ ਮਹਿਸੂਸ

ਹਰਦੀਪ ਸਿੰਘ ਪੁਰੀ (Hardeep Puri) ਨੇ ਕਿਹਾ ਕਿ ਪੱਛਮੀ ਏਸ਼ੀਆ (West Asia) ਵਿੱਚ ਚੱਲ ਰਹੇ ਫੌਜੀ ਟਕਰਾਅ ਦਾ ਪ੍ਰਭਾਵ ਬੇਸ਼ਕ ਦੁਨੀਆ ਭਰ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਤੇ ਊਰਜਾ ਸੰਕਟ ਕਾਰਨ ਕਈ ਦੇਸ਼ਾਂ ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਪਰ ਭਾਰਤ ਵਿੱਚ ਸਥਿਤੀ ਅਜੇ ਇੰਨੀ ਭਿਆਨਕ ਨਹੀਂ ਹੈ ।

ਉਨ੍ਹਾਂ ਕਿਹਾ ਕਿ ਕੁਝ ਥਾਵਾਂ ‘ਤੇ ਤੇਲ ਅਤੇ ਐਲ. ਪੀ. ਜੀ. ਗੈਸ (LPG Gas) ਦੀ ਕਮੀ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਇਸ ਨੂੰ ਹੱਲ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ । ਜਿਕਰਯੋਗ ਹੈ ਕਿ ਜੇਕਰ ਈਰਾਨ ਨਾਲ ਇਜ਼ਰਾਈਲ-ਅਮਰੀਕੀ ਜੰਗ (Israeli-American war) ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਕੁਝ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ । ਇਸ ਨਾਲ ਇਹ ਸਵਾਲ ਉੱਠਦੇ ਹਨ ਕਿ ਕੀ ਦੇਸ਼ ਵਿੱਚ ਤਾਲਾਬੰਦੀ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ।

ਮੋਦੀ ਸਰਕਾਰ ਨੇ ਅਫਵਾਹਾਂ ਨੂੰ ਕੀਤਾ ਸਪੱਸ਼ਟ ਤੌਰ ਤੇ ਖਾਰਜ

ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ (BJP government) ਨੇ ਇਹ ਅਫਵਾਹਾਂ ਕਿ ਭਾਰਤ ਵਿਚ ਲਾਕਡਾਊਨ ਲੱਗ ਸਕਦਾ ਹੈ ਵਰਗੀਆਂ ਅਫਵਾਹਾਂ ਨੂੰ ਸਪੱਸ਼ਟ ਤੌਰ ‘ਤੇ ਖਾਰਜ ਕਰਦਿਆਂ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਭਾਰਤ ਵਿੱਚ ਕੋਈ ਤਾਲਾਬੰਦੀ ਨਹੀਂ ਹੋਵੇਗੀ । ਪ੍ਰਧਾਨ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਕੋਈ ਘਬਰਾਉਣਾ ਨਹੀਂ ਚਾਹੀਦਾ, ਅਤੇ ਪੂਰੀ ਸਥਿਤੀ ਕਾਬੂ ਵਿੱਚ ਹੈ। ਨਤੀਜੇ ਵਜੋਂ, ਸਰਕਾਰ ਨੇ ਤਾਲਾਬੰਦੀ ਬਾਰੇ ਅਟਕਲਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਭਾਰਤ ਵਿੱਚ ਕੋਈ ਤਾਲਾਬੰਦੀ ਨਹੀਂ ਹੋਵੇਗੀ ।

Read More : ਨਰਿੰਦਰ ਮੋਦੀ ਅੱਜ ਕਰਨਗੇ ਲੋਕ ਸਭਾ ‘ਚ ਵੰਦੇ ਮਾਤਰਮ ‘ਤੇ ਚਰਚਾ ਸ਼ੁਰੂ

ਏ. ਆਈ. ਵੀਡੀਓ `ਤੇ ਸਖ਼ਤੀ ਦੇ ਚਲਦਿਆਂ `ਐਕਸ` ਖਿ਼ਲਾਫ਼ ਮਾਮਲਾ ਦਰਜ

0
EX

ਤਿਰੂਵਨੰਤਪੁਰਮ, 27 ਮਾਰਚ 2026 : ਭਾਰਤ ਦੇਸ਼ ਵਿਚ ਸੋਸ਼ਲ ਮੀਡੀਆ ਪਲੇਟਫਾਰਮ (Social media platforms) ‘ਐਕਸ” ਤੇ ਇਕ ਵੀਡੀਓ ਨੂੰ ਲੈ ਕੇ ਕੇਸ ਦਰਜ (Case registered) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਪ੍ਰਧਾਨ ਮੰਤਰੀ ਅਤੇ ਚੋਣ ਕਮਿਸ਼ਨ ਦੇ ਅਕਸ ਨਾਲ ਛੇੜਛਾੜ ਦਾ ਦੋਸ਼

ਕੇਰਲ ਪੁਲਸ ਦੇ ਸਾਈਬਰ ਵਿੰਗ (Cyber ​​Wing) ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨਾਲ ਤਿਆਰ ਇਕ ਵਿਵਾਦਪੂਰਨ ਵੀਡੀਓ (Controversial video) ਦੇ ਪ੍ਰਸਾਰ ਨੂੰ ਲੈ ਕੇ ਸੋਸ਼ਲ ਮੀਡੀਆ ਮੰਚ ‘ਐਕਸ` ਅਤੇ ਉਸ ਦੇ ਇਕ ਹੈਂਡਲ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ । ਵੀਡੀਓ ‘ਚ ਕਥਿਤ ਤੌਰ ‘ਤੇ ਪ੍ਰਧਾਨ ਮੰਤਰੀ ਅਤੇ ਚੋਣ ਕਮਿਸ਼ਨ ਨੂੰ ਗੁੰਮਰਾਹਕੁੰਨ ਅਤੇ ਅਪਮਾਨਜਨਕ ਢੰਗ ਨਾਲ ਦਿਖਾਇਆ ਗਿਆ ਹੈ ।

ਅਧਿਕਾਰੀ ਨੂੰ ਇਸ ਸਮੱਗਰੀ ਦੀ ਜਾਣਕਾਰੀ ਕਿਸ ਤਰ੍ਹਾਂ ਮਿਲੀ

ਪੁਲਸ ਅਨੁਸਾਰ ਇਹ ਵੀਡੀਓ ਜਨਤਾ ਨੂੰ ਗੁੰਮਰਾਹ ਕਰ ਸਕਦੀ ਹੈ ਅਤੇ ਸੰਵਿਧਾਨਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਸੁਤੰਤਰ ਅਤੇ ਨਿਰਪੱਖ ਚੋਣ ਪ੍ਰਕਿਰਿਆ ‘ਤੇ ਵੀ ਮਾੜਾ ਅਸਰ ਪਾ ਸਕਦੀ ਹੈ । ਅਧਿਕਾਰੀਆਂ ਨੂੰ ਇਸ ਸਮੱਗਰੀ ਦੀ ਜਾਣਕਾਰੀ ਚੋਣ ਕਮਿਸ਼ਨ ਸਮੇਤ ਅਧਿਕਾਰਤ ਮਾਧਿਅਮਾਂ ਰਾਹੀਂ ਮਿਲੀ ।

ਵੀਡੀਓ ਹਟਾਉਣ ਦੇ ਹੁਕਮ ਤੋਂ ਬਾਅਦ ਵੀ ਸਮੱਗਰੀ ਰਹੀ ਉਪਲਬੱਧ

ਸਾਈਬਰ ਅਪਰਾਧ ਥਾਣੇ ‘ਚ ਦਰਜ ਐੱਫ. ਆਈ. ਆਰ. (F. I. R.) ‘ਚ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਅਤੇ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਵੀਡੀਓ ਨੂੰ ਹਟਾਉਣ ਦੇ ਹੁਕਮ ਦਿੱਤੇ ਜਾਣ ਦੇ ਬਾਵਜੂਦ ਸਬੰਧਤ `ਐਕਸ` ਹੈਂਡਲ ‘ਤੇ ਇਹ ਸਮੱਗਰੀ ਉਪਲਬਧ ਰਹੀ ।

Read More : ਫੋਰਟਿਸ ਹਸਪਤਾਲ ਦੇ ਡਾਕਟਰਾਂ ਵਿਰੁੱਧ ਲਾਪ੍ਰਵਾਹੀ ਵਰਤਣ ਤੇ ਕੇਸ ਦਰਜ

ਰਾਹੁਲ ਚਾਹਰ ਕਾਊਂਟੀ ਚੈਂਪੀਅਨਸ਼ਿਪ `ਚ ਫਿਰ ਤੋਂ ਸਰੇ ਟੀਮ ਲਈ ਖੇਡੇਗਾ

0
Rahul Chahar

ਲੰਡਨ, 27 ਮਾਰਚ 2026 : ਭਾਰਤ ਦੇਸ਼ ਦੇ ਪ੍ਰਸਿੱਧ ਸਪਿੰਨਰ ਮੰਨੇ ਜਾਣ ਵਾਲੇ ਖਿਡਾਰੀ ਰਾਹੁਲ ਚਾਹਰ (Player Rahul Chahar) ਦੇ ਇਕ ਵਾਰ ਫਿਰ ਵਾਪਸੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਰਾਹੁਲ ਚਾਹਰ ਕਿਸ ਟੀਮ ਵਿਚ ਕਰੇਗਾ ਵਾਪਸੀ

ਭਾਰਤ ਦਾ ਸਪਿੰਨਰ (Spinner) ਰਾਹੁਲ ਚਾਹਰ ਇਸ ਗਰਮੀ ‘ਚ ਹੋਣ ਵਾਲੀ ਕਾਊਂਟੀ ਚੈਂਪੀਅਨਸ਼ਿਪ (County Championship) ‘ਚ 8 ਮੈਚਾਂ ਲਈ ਸਰੇ ਟੀਮ ‘ਚ ਵਾਪਸੀ ਕਰੇਗਾ । ਜੂਨ ‘ਚ ਸ਼ੁਰੂ ਹੋਣ ਵਾਲੀ ਇਸ ਚੈਂਪੀਅਨਸ਼ਿਪ ‘ਚ ਚਾਹਰ ਆਖਰੀ 8 ਮੈਚਾਂ ‘ਚ ਖੇਡਦਾ ਹੋਇਆ ਨਜ਼ਰ ਆਵੇਗਾ, ਜਿਸ ਦੀ ਸ਼ੁਰੂਆਤ 7 ਜੂਨ ਨੂੰ ਓਵਲ ‘ਚ ਹੈਂਪਸ਼ਾਇਰ ਵਿਰੁੱਧ ਹੋਣ ਵਾਲੇ ਮੁਕਾਬਲੇ ਨਾਲ ਹੋਵੇਗੀ ।

ਕੀ ਆਖਿਆ ਚਾਹਰ ਨੇ

ਚਾਹਰ ਨੇ ਕਿਹਾ ਕਿ ਮੈਂ ਇਸ ਸੀਜ਼ਨ ‘ਚ ਸਰੇ ‘ਚ ਵਾਪਸੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ । ਮੈਨੂੰ 2025 ‘ਚ ਆਪਣਾ ਛੋਟਾ ਜਿਹਾ ਕਾਰਜਕਾਲ ਬਹੁਤ ਪਸੰਦ ਆਇਆ ਸੀ । ਜਦੋਂ ਮੈਂ ਐਲੇਕ ਸਟੀਵਰਟ ਨਾਲ ਗੱਲ ਕੀਤੀ ਤਾਂ ਇਸ ਸੀਜ਼ਨ ‘ਚ ਵਾਪਸੀ ਦਾ ਮੌਕਾ ਮਿਲਦੇ ਹੀ ਮੈਂ ਤੁਰੰਤ ਹਾਂ ਕਰ ਦਿੱਤੀ । ਸਰੇ ਇਕ ਸਫਲ ਕਲੱਬ ਹੈ ਅਤੇ ਮੈਂ 2026 ‘ਚ ਟੀਮ ਨੂੰ ਉਸ ਦੇ ਟੀਚੇ ਹਾਸਲ ਕਰਨ `ਚ ਮਦਦ ਕਰਨਾ ਚਾਹੁੰਦਾ ਹਾਂ । ਮਈ ਦੇ ਅਖੀਰ ਤੱਕ, ਚਾਹਰ ਆਈ. ਪੀ. ਐੱਲ. ‘ਚ ਰੁੱਝਾ ਰਹੇਗਾ, ਜਿੱਥੇ ਉਹ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਹੋਇਆ ਨਜ਼ਰ ਆਵੇਗਾ ।

 

ਸੀ. ਬੀ. ਆਈ. ਦੀ ਰਿਲਾਇੰਸ ਟੈਲੀਕਾਮ ਤੇ ਸਾਬਕਾ ਡਾਇਰੈਕਟਰਾਂ `ਤੇ ਛਾਪੇਮਾਰੀ

0
CBI

ਨਵੀਂ ਦਿੱਲੀ, 27 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਵਲੋਂ ਐਸ. ਬੀ. ਆਈ. ਨਾਲ ਧੋਖਾਧੜੀ ਮਾਮਲੇ ਵਿਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀਆਂ (Raids) ਕੀਤੇ ਜਾਣ ਦਾ ਸਮਾਚਾਰ ਹੈ ।

ਏਜੰਸੀ ਨੇ ਕਿਥੇ ਕਿਥੇ ਕੀਤੀ ਛਾਪੇਮਾਰੀ

ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ‘ਚ 114.98 ਕਰੋੜ ਰੁਪਏ ਦੀ ਕਥਿਤ ਧੋਖਾਦੇਹੀ ਦੇ ਮਾਮਲੇ (Fraud cases) ‘ਚ ਰਿਲਾਇੰਸ ਟੈਲੀਕਾਮ ਲਿਮਟਿਡ ਅਤੇ ਉਸ ਦੇ 2 ਸਾਬਕਾ ਡਾਇਰੈਕਟਰਾਂ ਖਿਲਾਫ ਕਾਰਵਾਈ ਤੇਜ਼ ਕਰਦੇ ਹੋਏ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ । ਸੀ. ਬੀ. ਆਈ. (C. B. I.) ਦੇ ਅਨੁਸਾਰ, ਇਸ ਮਾਮਲੇ ‘ਚ ਕੰਪਨੀ ਦੇ ਉਸ ਵੇਲੇ ਦੇ ਡਾਇਰੈਕਟਰ ਸਤੀਸ਼ ਸੇਠ ਅਤੇ ਗੌਤਮ ਬੀ. ਦੋਸ਼ੀ ਸਮੇਤ ਹੋਰ ਅਣਪਛਾਤੇ ਲੋਕਾਂ ਅਤੇ ਲੋਕ ਸੇਵਕਾਂ ਦੇ ਖਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ । ਏਜੰਸੀ ਨੇ ਸਾਜਿ਼ਸ਼, ਧੋਖਾਦੇਹੀ, ਅਹੁਦੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਹੇਠ ਮਾਮਲਾ ਦਰਜ ਕੀਤਾ ਹੈ।

ਕਾਰਵਾਈ ਐਸ. ਬੀ. ਆਈ. ਦੀ ਸਿ਼ਕਾਇਤ ਦੇ ਆਧਾਰ ਤੇ ਕੀਤੀ ਗਈ

ਜਾਂਚ ਏਜੰਸੀ ਨੇ ਦੱਸਿਆ ਕਿ ਇਹ ਕਾਰਵਾਈ ਐਸ. ਬੀ. ਆਈ. (S. B. I.) ਦੀ ਸਿਕਾਇਤ ਦੇ ਆਧਾਰ ‘ਤੇ ਕੀਤੀ ਗਈ, ਜਿਸ ‘ਚ ਬੈਂਕ ਨੇ 114.98 ਕਰੋੜ ਰੁਪਏ ਦੇ ਨੁਕਸਾਨ ਦਾ ਦੋਸ਼ ਲਾਇਆ ਹੈ । ਐੱਸ. ਬੀ. ਆਈ. ਉਨ੍ਹਾਂ 11 ਬੈਂਕਾਂ ਦੇ ਸਮੂਹ ਦਾ ਹਿੱਸਾ ਸੀ, ਜਿਨ੍ਹਾਂ ਨੇ ਰਿਲਾਇੰਸ ਟੈਲੀਕਾਮ ਨੂੰ ਕੁੱਲ 735 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕੀਤਾ ਸੀ । ਸੀ. ਬੀ. ਆਈ. ਨੇ ਮੁੰਬਈ ‘ਚ ਮੁਲਜ਼ਮਾਂ ਦੀਆਂ ਰਿਹਾਇਸ਼ਾਂ ਅਤੇ ਕੰਪਨੀ ਦੇ ਰਜਿਸਟਰਡ ਦਫ਼ਤਰ ‘ਤੇ ਛਾਪੇਮਾਰੀ ਕਰ ਕੇ ਕਰਜ਼ੇ ਨਾਲ ਜੁੜੇ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ ਹਨ ।

Read More : ਅਨਿਲ ਅੰਬਾਨੀ ਤੋਂ ਦੂਜੇ ਦਿਨ ਵੀ ਸੀ. ਬੀ. ਆਈ. ਨੇ ਕੀਤੀ ਪੁੱਛਗਿੱਛ

ਆਈ. ਟੀ. ਬੀ. ਪੀ. ਜਵਾਨ ਦੀ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ

0
I. T. B. P.

ਤਰਨਤਾਰਨ, 27 ਮਾਰਚ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran District) ਵਿਖੇ ਆਈ. ਟੀ. ਬੀ. ਪੀ. ਜਵਾਨ ਦੀ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਆਈ. ਟੀ. ਬੀ. ਪੀ. ਦੇ ਜਵਾਨ

ਮਿਲੀ ਜਾਣਕਾਰੀ ਅਨੁਸਾਰ ਜਿਲਾ ਤਰਨਤਾਰਨ ਦੇ ਪਿੰਡ ਬਿਲੀਆਂਵਾਲਾ (Village Bilianwala) ਦੇ ਵਸਨੀਕ ਜਿਸ ਆਈ. ਟੀ. ਬੀ. ਪੀ. ਦੇ ਜਿਸ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਦਾ ਨਾਮ ਬਿਕਰਮਜੀਤ ਸਿੰਘ (Bikramjit Singh) ਹੈ ਤੇ ਉਨ੍ਹਾਂ ਦੀ ਦੇਹ ਨੂੰ ਸਨਮਾਨਜਨਕ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਗਿਆ ਹੈ ।

ਛੁੱਟੀ ਤੇ ਆਏ ਜਵਾਨ ਦੀ ਡਿਊਟੀ ਮੁੜ ਜੁਆਇਨ ਕਰਨ ਤੇ ਹੋਈ ਮੌਤ

ਬਿਲੀਆਂਵਾਲਾ ਪਿੰਡ ਦੇ ਵਸਨੀਕ ਬਿਕਰਮਜੀਤ ਸਿੰਘ ਕੁਝ ਮਹੀਨਿਆਂ ਦੀ ਛੁੱਟੀ ਤੋਂ ਬਾਅਦ ਹਾਲ ਹੀ ਵਿੱਚ ਡਿਊਟੀ ‘ਤੇ ਵਾਪਸ ਆਏ ਸਨ। ਉਨ੍ਹਾਂ ਨੂੰ ਕੱਲ੍ਹ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ । ਉਨ੍ਹਾਂ ਦੇ ਸਾਥੀ ਸੈਨਿਕਾਂ ਨੇ ਸਲਾਮੀ ਦਿੱਤੀ ਅਤੇ ਸ਼ਰਧਾਂਜਲੀ ਦਿੱਤੀ ।

ਸ਼ਹੀਦ ਦੀ ਦੇਹ ਉਸ ਦੀ ਪਤਨੀ ਨਿਰਮਲਜੀਤ ਕੌਰ ਅਤੇ ਉਸ ਦੇ ਪੁੱਤਰਾਂ ਨੂੰ ਸੌਂਪ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦਾ ਪੂਰੇ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ । ਮ੍ਰਿਤਕ ਦੇ ਭਰਾ ਅਤੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਆਈ. ਟੀ. ਬੀ. ਪੀ. ਵਿੱਚ ਤਾਇਨਾਤ ਸੀ । ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ ।

Read More : ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਵਕੀਲ ਦੀ ਮੌਤ

ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਕੀਤੀ ਕਣਕ ਦੀ ਚੁਕਾਈ ਦੀ ਮੰਗ

0
wheat

ਮੋਹਾਲੀ, 27 ਮਾਰਚ 2026 : ਪੰਜਾਬ ਸਰਕਾਰ (Punjab Government) ਨੇ ਕੇਂਦਰ ਸਰਕਾਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਪੰਜਾਬ ਵਿਚ ਪਈ ਕਣਕ ਦੀ ਚੁਕਾਈ (Wheat harvest) ਨੂੰ ਹਰ ਹਾਲ ਵਿਚ ਯਕੀਨੀ ਬਣਾਵੇ ।

ਕਿੰਨੀ ਕਣਕ ਪਈ ਹੈ ਚੁੱਕਣ ਵਾਲੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਕੇੇਂਦਰ ਸਰਕਾਰ ਯਾਨੀ ਕਿ ਭਾਰਤੀ ਖੁਰਾਕ ਨਿਗਮ ਦੇ ਚੇਅਰਮੈਨ (Chairman, Food Corporation of India) ਨੂੰ ਜੋ ਪੱਤਰ ਲਿਖਿਆ ਹੈ ਵਿਚ ਮੰਗ ਕੀਤੀ ਗਈ ਹੈ ਕਿ ਪੰਜਾਬ ਵਿਚੋਂ ਕਣਕ ਚੁੱਕੀ ਜਾਵੇ । ਉਨ੍ਹਾਂ ਪੱਤਰ ਵਿਚ ਕਿਹਾ ਕਿ ਜੇ ਕੇਂਦਰ ਨੇ ਕਣਕ ਦੇ ਖਰੀਦ ਸੀਜ਼ਨ ਦੌਰਾਨ ਪੰਜਾਬ ਵਿਚੋਂ 22 ਲੱਖ ਮੀਟਰਿਕ ਟਨ ਕਣਕ ਦੀ ਮੰਡੀਆਂ ਵਿਚੋਂ ਸਿੱਧੀ ਚੁਕਾਈ ਨਾ ਕੀਤੀ ਤਾਂ ਅਮਨ-ਕਾਨੂੰਨ ਦੀ ਵਿਵਸਥਾ ਵਿਗੜ ਸਕਦੀ ਹੈ ।

ਅਗਲੇ ਹਫ਼ਤੇ ਸ਼ੁਰੂ ਹੋ ਰਹੀ ਹੈ ਪੰਜਾਬ ਵਿਚ ਕਣਕ ਦੀ ਸਰਕਾਰੀ ਖਰੀਦ

ਕਣਕ ਦੀ ਖਰੀਦ ਦੇ ਮੱਦੇਨਜ਼ਰ ਜੋ ਪੰਜਾਬ ਵਿਚੋਂ 22 ਲੱਖ ਮੀਟਰਿਕ ਟਨ ਕਣਕ (22 lakh metric tons of wheat) ਕੇਂਦਰ ਨੂੰ ਚੁੱਕਣ ਲਈ ਪੱਤਰ ਲਿਖਿਆ ਗਿਆ ਹੈ ਵਿਚ ਦੱਸਿਆ ਗਿਆ ਹੈ ਕਿ ਕਣਕ ਭੰਡਾਰ ਕਰਨ ਲਈ ਥਾਂ ਦੀ ਘਾਟ ਕਰਕੇ ਸੰਕਟ ਹੋਰ ਡੂੰਘਾ ਹੋ ਗਿਆ ਹੈ । ਸੂਬਾ ਸਰਕਾਰ ਨੇ ਭਾਰਤੀ ਖ਼ੁਰਾਕ ਨਿਗਮ ਨੂੰ ਪਿਛਲੇ ਸਾਲ ਦੇ ਅਨਾਜ ਦੀ ਤੁਰੰਤ ਚੁਕਾਈ ਕਰਨ ਲਈ ਕਿਹਾ ਹੈ ਤਾਂ ਜੋ ਆਗਾਮੀ ਕਣਕ ਸੀਜ਼ਨ ’ਚ ਫ਼ਸਲ ਲਈ ਥਾਂ ਬਣਾਈ ਜਾ ਸਕੇ ।

ਪਿਛਲੇ ਸਾਲ ਖੁੱਲ੍ਹੇ ਵਿਚ ਭੰਡਾਰ ਕਣਕ ਵਿਚੋਂ ਸਿਰਫ਼ 50 ਫੀਸਦੀ ਕਣਕ ਦੀ ਗਈ ਹੈ ਚੁੱਕੀ

ਪੰਜਾਬ ’ਚ ਪਹਿਲੀ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਹੈ । ਇਸ ਵਾਰ ਵੱਧ ਤਾਪਮਾਨ ਕਾਰਨ ਪਟਿਆਲਾ ਅਤੇ ਮੋਹਾਲੀ ਜ਼ਿਲ੍ਹਿਆਂ ’ਚ ਕਣਕ ਦੀ ਫ਼ਸਲ ਅਗੇਤੀ ਆ ਸਕਦੀ ਹੈ । ਲੰਘੇ ਦੋ ਸਾਲਾਂ ਤੋਂ ਕੌਮੀ ਪੱਧਰ ’ਤੇ ਕਣਕ ਦੀ ਖ਼ਰੀਦ ਵਧੀ ਹੈ ਤੇ ਦੂਜੇ ਸੂਬਿਆਂ ’ਚ ਕਣਕ ਦੀ ਮੰਗ ਘਟੀ ਹੈ । ਨਤੀਜੇ ਵਜੋਂ ਪੰਜਾਬ ’ਚੋਂ ਕਣਕ ਦੀ ਚੁਕਾਈ ਘਟੀ ਹੈ । ਪਿਛਲੇ ਸਾਲ ਖੁੱਲ੍ਹੇ ’ਚ ਭੰਡਾਰ ਕਣਕ ’ਚੋਂ ਸਿਰਫ਼ ਪੰਜਾਹ ਫ਼ੀਸਦੀ ਦੀ ਹੀ ਚੁਕਾਈ ਹੋਈ ਹੈ ।

ਬੇਕਾਬੂ ਹੋਈ ਬਸ ਦੇ ਨੈਨੀਤਾਲ ਵਿਖੇ ਉਲਟਣ ਨਾਲ ਇਕ ਦੀ ਮੌਤ ਕਈ ਜ਼ਖ਼ਮੀ

0
Nainital

ਨੈਨੀਤਾਲ, 27 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਨੈਨੀਤਾਲ ਵਿਖੇ ਅੱਜ ਇਕ ਬਸ ਦੇ ਬੇਕਾਬੂ ਹੋ ਕੇ ਉਲਟਣ ਨਾਲ ਇਕ ਦੀ ਮੌਤ (Death) ਦੇ ਕਈਆਂ ਦੇ ਜਖਮੀ (Injured) ਹੋਣ ਦਾ ਸਮਾਚਾਰ ਹੈ ।

ਕੌਣ ਹੈ ਜੋ ਉਤਰ ਗਿਆ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਨੈਨੀਤਾਲ (Nainital) ਵਿਚ ਇਕ ਬੱਸ ਕੰਟਰੋਲ ਗੁਆ ਬੈਠਣ ਕਾਰਨ ਪਲਟ ਗਈ । ਜਿਸ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਜਿਸ ਵਿਅਕਤੀ ਦੀ ਮੌਤ ਹੋ ਗਈ ਦੀ ਪਛਾਣ ਸੋਨੂੰ ਕੁਮਾਰ (30) ਵਜੋਂ ਹੋਈ ਹੈ, ਜੋ ਕਿ ਡੀਡੀਹਾਟ ਦਾ ਰਹਿਣ ਵਾਲਾ ਸੀ । ਉਕਤ ਹਾਦਸੇ ਵਿਚ ਜੋ ਵਿਅਕਤੀ ਜ਼ਖ਼ਮੀ ਹੋਏ ਹਨ ਦੀ ਗਿਣਤੀ 13 ਤੋਂ ਵਹ ਵੱਧ ਹੈ । ਜਿਨ੍ਹਾਂ ਵਿੱਚੋਂ ਸੱਤ ਦੀ ਹਾਲਤ ਗੰਭੀਰ ਹੈ । ਦੱਸਣਯੋਗ ਹੈ ਕਿ ਬੱਸ ਹਲਦਵਾਨੀ ਤੋਂ ਪਿਥੌਰਾਗੜ੍ਹ ਦੇ ਡੀਡੀਹਾਟ ਜਾ ਰਹੀ ਸੀ ।

ਹਾਦਸਾ ਵਾਪਰਨ ਦਾ ਪਤਾ ਚਲਦਿਆਂ ਹੀ ਪਹੁੰਚੀਆਂ ਟੀਮਾਂ

ਨੈਨੀਤਾਲ ਵਿਖੇ ਜੋ ਬਸ ਕੰਟਰੋਲ ਗੁਆ ਕਾਰਨ ਉਲਟ ਗਈ ਹੈ । ਹਲਦਵਾਨੀ ਤੋਂ ਪਿਥੌਰਾਗੜ੍ਹ ਦੇ ਡੀਡੀਹਾਟ ਜਾ ਰਹੀ ਸੀ ਦੇ ਉਲਟਣ ਦੀ ਸੂਚਨਾ ਮਿਲਦਿਆਂ ਹੀ ਪੁਲਸ, ਐਸ. ਡੀ. ਆਰ. ਐਫ. ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ `ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਸਥਾਨਕ ਨਿਵਾਸੀਆਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ । ਹਾਦਸੇ ਤੋਂ ਪਹਿਲਾਂ ਬੱਸ ਨੇ ਦੋ ਵਾਹਨਾਂ ਨੂੰ ਟੱਕਰ ਮਾਰੀ ਸੀ ।

ਕੀ ਦੱਸਿਆ ਸਬ-ਇੰਸਪੈਕਟਰ ਨੇ

ਐਸ. ਡੀ. ਆਰ. ਐਫ. ਦੇ ਸਬ-ਇੰਸਪੈਕਟਰ ਮਨੀਸ਼ ਭਕੁਨੀ ਨੇ ਦੱਸਿਆ ਕਿ ਹਲਦਵਾਨੀ ਤੋਂ ਡੀਡੀਹਾਟ ਜਾ ਰਹੀ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਲਟ ਗਈ । ਹਾਦਸੇ ਵਿੱਚ ਜ਼ਖ਼ਮੀ ਹੋਏ ਸੱਤ ਲੋਕਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਲਦਵਾਨੀ ਰੈਫ਼ਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਇਸ ਸਮੇਂ ਸੁਸ਼ੀਲਾ ਤਿਵਾੜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।

ਜ਼ਖ਼ਮੀਆਂ ਵਿਚ ਹੈ ਆਨੰਦੀ ਦੇਵੀ ਦੀ ਹਾਲਤ ਗੰਭੀਰ

ਜਿਸ ਹਸਪਤਾਲ ਵਿਚ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਦੇ ਅਧਿਕਾਰੀਆਂ ਦੇ ਅਨੁਸਾਰ ਜਿ਼ਆਦਾਤਰ ਜ਼ਖ਼ਮੀਆਂ ਦੀ ਸਿਹਤ ਠੀਕ ਹੈ, ਪਰ 55 ਸਾਲਾ ਆਨੰਦੀ ਦੇਵੀ ਦੀ ਹਾਲਤ ਗੰਭੀਰ ਬਣੀ ਹੋਈ ਹੈ । ਉਸ ਨੂੰ ਇਸ ਸਮੇਂ ਆਈ. ਸੀ. ਯੂ. ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਹੈ । ਦੋ ਹੋਰ ਜ਼ਖ਼ਮੀਆਂ ਦਾ ਨੈਨੀਤਾਲ ਦੇ ਭਵਾਲੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਮ੍ਰਿਤਕ ਦੀ ਪਛਾਣ ਸੋਨੂੰ ਕੁਮਾਰ (30) ਵਜੋਂ ਹੋਈ ਹੈ, ਜੋ ਕਿ ਡੀਡੀਹਾਟ ਦਾ ਰਹਿਣ ਵਾਲਾ ਸੀ ।

Read More : ਪਿਕਅਪ ਟਰੱਕ ਨਾਲ ਟਕਰਾ ਕੇ ਬਸ ਦੇ ਪਲਟਣ ਕਾਰਨ ਹੋਈ 10 ਵਿਅਕਤੀਆਂ ਦੀ ਮੌਤ