ਐਡਮੰਟਨ, 11 ਅਗਸਤ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਪੰਜਾਬੀ ਨੌਜਵਾਨ ਦੀ ਇਕ ਕੈਨੇਡੀਅਨ ਵਲੋਂ ਕੁਟਮਾਰ (Beaten) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੁੱਟਮਾਰ ਤੋਂ ਬਾਅਦ ਕਿੰਨਾਂ ਹੀ ਸਮਾਂ ਤੜਪਦਾ ਰਿਹਾ ਫਰਸ਼ ‘ਤੇ ਪਿਆ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਡਮੰਟਨ (Edmonton) ਵਿੱਚ ਵਾਲਮਾਰਟ ਸਟੋਰ ਵਿੱਚ ਜੋ ਖ਼ਰੀਦਦਾਰੀ ਕਰਨ ਆਏ ਪੰਜਾਬੀ ਨੌਜਵਾਨ ਦੇ ਇੱਕ ਕੈਨੇਡੀਅਨ ਨੌਜਵਾਨ ਨੇ ਮੁੱਕਾ ਮਾਰ ਦੇਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਚਲਦਿਆਂ ਪੰਜਾਬੀ ਨੌਜਵਾਨ ਫ਼ਰਸ਼ ‘ਤੇ ਡਿੱਗ ਗਿਆ ਤੇ ਉਹ ਲਗਭਗ 20 ਮਿੰਟ ਤੱਕ ਫ਼ਰਸ਼ ‘ਤੇ ਹੀ ਪਿਆ ਰਿਹਾ । ਝਗੜੇ ਦੇ ਦੌਰਾਨ ਉਸ ਦੀ ਦਸਤਾਰ ਵੀ ਲਹਿ ਗਈ ।
ਘਟਨਾਕ੍ਰਮ ਦੀ ਵੀਡੀਓ ਸ਼ੇਅਰ ਕਰਨ ਵਾਲੇ ਨੌਜਵਾਨ ਨੇ ਕੀ ਦੱਸਿਆ
ਉਪਰੋਕਤ ਵਾਪਰੇ ਘਟਨਾਕ੍ਰਮ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੇਅਰ ਕਰਨ ਵਾਲੇ ਯਾਦਵਿੰਦਰ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਕੈਨੇਡਾ ਵਿੱਚ ਪੰਜਾਬੀਆਂ ਨਾਲ ਕੁੱਟਮਾਰ ਹੁਣ ਆਮ ਹੋਣ ਲੱਗੀ ਹੈ । ਹਾਲਾਂਕਿ ਜਿਸ ਨੌਜਵਾਨ ਦੀ ਕੁੱਟਮਾਰ ਹੋਈ ਹੈ, ਉਸ ਦੀ ਪਛਾਣ ਨਹੀਂ ਹੋ ਸਕੀ ਹੈ । ਵੀਡੀਓ ਵਿੱਚ ਲੋਕ ਪੁਲਸ ਨੂੰ ਫ਼ੋਨ ਕਰਦੇ ਨਜ਼ਰ ਆਏ ਤੇ ਲੋਕਾਂ ਨੇ ਕਿਹਾ ਕਿ 1 ਘੰਟੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਪਰ ਕੈਨੇਡਾ ਪੁਲਸ (Canada Police) ਮੌਕੇ ‘ਤੇ ਨਹੀਂ ਪਹੁੰਚੀ ।









