Home Blog Page 73

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ `ਸੂਰਮਾ ਮੁਹਿੰਮ` ਦੀ ਕੀਤੀ ਸ਼ੁਰੂਆਤ

0
Soorma Campaign

ਚੰਡੀਗੜ੍ਹ, 27 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਇਕ ਸਮਾਗਮ ਦੌਰਾਨ `ਸੂਰਮਾ ਮੁਹਿੰਮ`(Soorma Campaign) ਦੀ ਸ਼ੁਰੂਆਤ ਕੀਤੇ ਜਾਣ ਦਾ ਸਮਾਚਾਰ ਹੈ ।

ਭਗਵੰਤ ਮਾਨ ਨੇ ਨੌਜਵਾਨਾਂ ਦਾ ਕੀਤਾ ਸਨਮਾਨ

ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵਲੋਂ ਅੱਜ ‘ਸੂਰਮਾ ਮੁਹਿੰਮ`ਦੀ ਸ਼ੁਰੂਆਤ ਕੀਤੀ ਗਈ । ਮੁੱਖ ਮੰਤਰੀ ਭਗਵੰਤ ਮਾਨ ਨੇ ਨਸਿ਼ਆਂ ਦੀ ਦਲਦਲ ਵਿਚੋਂ ਨਿਕਲ ਕੇ ਨਵੀਂ ਜਿ਼ੰਦਗੀ ਸ਼ੁਰੂ ਕਰਨ ਵਾਲੇ ਨੌਜਵਾਨਾਂ ਦਾ ਸਨਮਾਨ ਕੀਤਾ । ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੋਰਾਂ ਲਈ ਰੋਲ ਮਾਡਲ ਬਣੇ ਇਨ੍ਹਾਂ ਨੌਜਵਾਨਾਂ ਨੂੰ ਸਰਕਾਰ ਰੁਜ਼ਗਾਰ ਵੀ ਦੇਵੇਗੀ ।

ਜੁਲਾਈ ਦੇ ਅੱਧ ਤੱਕ ਹੋ ਜਾਣਗੇ ਨਵੇਂ ਗਰਾਊਂਡ ਤੇ ਜਿੰਮ ਤਿਆਰ

ਨੌਜਵਾਨਾਂ ਲਈ 15 ਜੁਲਾਈ ਤੱਕ 3100 ਨਵੇਂ ਗਰਾਊਂਡ ਤੇ 3000 ਜਿੰਮ ਤਿਆਰ ਹੋ ਜਾਣਗੇ । ਅੱਜ ਪੰਜਾਬ ਸਿੱਖਿਆ ‘ਚ ਦੇਸ਼ ਭਰ ‘ਚੋਂ ਨੰਬਰ 1 ਹੈ ਅਤੇ 47 ਲੱਖ ਪਰਿਵਾਰਾਂ ਦੇ 10 ਲੱਖ ਵਾਲੇ ਮੁਫ਼ਤ ਇਲਾਜ ਕਾਰਡ ਬਣ ਚੁੱਕੇ ਹਨ । ਸੜਕ ਸੁਰੱਖਿਆ ਫੋਰਸ (ਐਸ. ਐਸ. ਐਫ.) ਨੇ ਸੜਕ ਹਾਦਸਿਆਂ ‘ਚ ਮੌਤਾਂ 50% ਘਟਾ ਕੇ ਸਾਲਾਨਾ 2700 ਕੀਮਤੀ ਜਾਨਾਂ ਬਚਾਈਆਂ ਹਨ ।

ਆਇਰਲੈਂਡ ਨੇ ਪਹਿਲੇ ਟੀ-20 ਮੈਚ ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾਇਆ

0
Cricket Match

ਆਇਰਲੈਂਡ, 27 ਜੂਨ 2026 : ਆਇਰਲੈਂਡ (Ireland) ਵਿਖੇ ਭਾਰਤ ਅਤੇ ਆਇਰਲੈਂਡ ਦੀ ਟੀਮ ਵਿਚਕਾਰ ਹੋਏ ਕ੍ਰਿਕਟ ਮੈਚ ਵਿਚ ਆਇਰਲੈਂਡ ਨੇ ਭਾਰਤ (Ireland beat India) ਨੂੰ 34 ਦੌੜਾਂ ਨਾਲ ਹਰਾ ਦਿੱਤਾ ਹੈ ।

ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਭਾਰਤ ਵਿਰੁੱਧ ਆਇਰਲੈਂਡ ਦੀ ਹੈ ਇਹ ਪਹਿਲੀ ਜਿੱਤ

ਆਇਰਲੈਂਡ ਨੇ ਪਹਿਲੇ ਟੀ-20 ਮੈਚ ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾਇਆ (Defeated) । ਇਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਵਿਰੁੱਧ ਆਇਰਲੈਂਡ ਦੀ ਪਹਿਲੀ ਜਿੱਤ ਹੈ। ਬੇਲਫਾਸਟ ਵਿੱਚ, ਸ਼੍ਰੇਅਸ ਅਈਅਰ ਸਭ ਤੋਂ ਵੱਧ ਟੀ-20 ਮੈਚ ਖੇਡਣ ਤੋਂ ਬਾਅਦ ਭਾਰਤ ਦੀ ਕਪਤਾਨੀ ਕਰਨ ਵਾਲਾ ਖਿਡਾਰੀ ਬਣਿਆ। ਉਸਨੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਿਆ ।

ਸ਼੍ਰੇਅਸ ਅਈਅਰ ਨੇ ਤੋੜਿਆ ਰੋਹਿਤ ਸ਼ਰਮਾ ਦਾ ਰਿਕਾਰਡ

ਆਇਰਲੈਂਡ ਨੇ ਪਹਿਲੇ ਟੀ-20 ਮੈਚ (First T20 match) ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾਇਆ । ਇਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਵਿਰੁੱਧ ਆਇਰਲੈਂਡ ਦੀ ਪਹਿਲੀ ਜਿੱਤ ਹੈ । ਬੇਲਫਾਸਟ ਵਿੱਚ, ਸ਼੍ਰੇਅਸ ਅਈਅਰ ਸਭ ਤੋਂ ਵੱਧ ਟੀ-20 ਮੈਚ ਖੇਡਣ ਤੋਂ ਬਾਅਦ ਭਾਰਤ ਦੀ ਕਪਤਾਨੀ ਕਰਨ ਵਾਲਾ ਖਿਡਾਰੀ ਬਣਿਆ। ਉਸਨੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਿਆ ।

ਆਇਰਲੈਂਡ ਵਿਰੁੱਧ ਦੋ ਟੀ-20 ਮੈਚ ਹਾਲੇ ਖੇਡੇ ਜਾਣੇ ਹਨ

ਭਾਰਤ ਦੀ ਲਗਾਤਾਰ 12 ਟੀ-20 ਸੀਰੀਜ਼ ਜਿੱਤਾਂ ਦੀ ਲੜੀ ਖਤਮ ਹੋ ਗਈ । ਜਨਵਰੀ 2024 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਟੀਮ ਟੀ-20 ਸੀਰੀਜ਼ ਜਿੱਤਣ ਵਿੱਚ ਅਸਫਲ ਰਹੇਗੀ । ਆਇਰਲੈਂਡ ਵਿਰੁੱਧ ਦੋ ਟੀ-20 ਮੈਚ ਖੇਡੇ ਜਾਣੇ ਹਨ। ਜੇਕਰ ਭਾਰਤ ਅਗਲਾ ਮੈਚ ਜਿੱਤ ਵੀ ਜਾਂਦਾ ਹੈ, ਤਾਂ ਵੀ ਲੜੀ 1-1 ਨਾਲ ਡਰਾਅ ਰਹੇਗੀ । ਇਸ ਤੋਂ ਪਹਿਲਾਂ, ਦੱਖਣੀ ਅਫਰੀਕਾ ਵਿਰੁੱਧ ਲੜੀ ਦਸੰਬਰ 2023 ਵਿੱਚ 1-1 ਨਾਲ ਡਰਾਅ ਹੋਈ ਸੀ ।

ਕੈਬਨਿਟ ਮੰਤਰੀ ਨੇ ਰੱਖਿਆ ਜਲ ਸ਼ੁੱਧੀਕਰਨ ਪਲਾਂਟ ਦਾ ਰੱਖਿਆ ਨੀਂਹ ਪੱਥਰ

0
foundation

ਸੰਗਰੂਰ, 27 ਜੂਨ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਦੇ ਕਸਬਾ ਖਨੌਰੀ ਵਿਖੇ 18 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਜਲ ਸ਼ੁੱਧੀਕਰਨ ਪਲਾਂਟ (Water purification plant) ਦਾ ਨੀਂਹ ਪੱਥਰ ਰੱਖਿਆ ਗਿਆ ਹੈ ।

ਨਹਿਰ ਦੇ ਪਾਣੀ ਨੂੰ ਕੀਤਾ ਜਾਵੇਗਾ ਸ਼ੁੱਧ ਕਰਕੇ ਪੀਣ ਲਈ ਸਪਲਾਈ

ਹਲਕਾ ਲਹਿਰਾ ਦੇ ਕਸਬਾ ਖਨੌਰੀ ਵਿਖੇ ਸ਼ਹਿਰ ਨਿਵਾਸੀਆਂ ਦੀ ਸ਼ੁੱਧ ਪੀਣ ਵਾਲੇ ਪਾਣੀ ਸਬੰਧੀ ਦਰਪੇਸ਼ ਸਮੱਸਿਆ ਨੂੰ ਹੱਲ ਕਰਦਿਆਂ ਕੈਬਨਿਟ ਮੰਤਰੀ (Cabinet Minister) ਐਡਵੋਕੇਟ ਬਰਿੰਦਰ ਗੋਇਲ ਵੱਲੋਂ ਖਨੌਰੀ ਨਿਵਾਸੀਆਂ ਨੂੰ ਸ਼ੁੱਧ ਪੀਣ ਦੇ ਪਾਣੀ ਦਾ ਤੋਹਫਾ ਦਿੰਦਿਆਂ ਅੱਜ ਖਨੌਰੀ ਵਿਖੇ 18 ਕਰੋੜ 13 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ “ਜਲ ਸ਼ੁੱਧੀਕਰਨ ਪਲਾਂਟ” (ਵਾਟਰ ਵਰਕਸ) ਦਾ ਨੀਂਹ ਪੱਥਰ ਰੱਖਿਆ ਗਿਆ । ਇਸ ਤਹਿਤ ਨਹਿਰ ਦੇ ਪਾਣੀ ਨੂੰ ਸ਼ੁੱਧ ਕਰ ਕੇ ਪੀਣ ਲਈ ਸਪਲਾਈ ਕੀਤਾ ਜਾਵੇਗਾ ।

ਖਨੌਰੀ ਵਾਸੀਆਂ ਨੇ ਕੀਤਾ ਕੈਬਨਿਟ ਮੰਤਰੀ ਦਾ ਧੰਨਵਾਦ

ਇਸ ਮੌਕੇ ਖਨੌਰੀ ਨਿਵਾਸੀਆਂ ਵੱਲੋਂ ਬਰਿੰਦਰ ਕੁਮਾਰ ਗੋਇਲ (Barinder Kumar Goyal) ਦਾ ਧੰਨਵਾਦ ਕਰਦਿਆਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਕਿਹਾ ਕਿ ਮੰਤਰੀ ਸ਼੍ਰੀ ਗੋਇਲ ਨੇ ਸ਼ੁੱਧ ਪੀਣ ਵਾਲੇ ਪਾਣੀ ਸਬੰਧੀ ਸਮੱਸਿਆ ਦਾ ਹੱਲ ਕਰਕੇ ਖਨੌਰੀ ਨਿਵਾਸੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ । ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਗੋਇਲ ਨੇ ਕਿਹਾ ਕਿ ਲਹਿਰਾ ਹਲਕਾ ਉਹਨਾਂ ਦਾ ਆਪਣਾ ਪਰਿਵਾਰ ਹੈ, ਇਸ ਲਈ ਹਲਕੇ ਅੰਦਰ ਵਿਕਾਸ ਕੰਮ ਕਰਵਾਉਣਾ ਅਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਖੜ੍ਹਨਾ ਕਿਸੇ `ਤੇ ਅਹਿਸਾਨ ਨਹੀਂ, ਬਲਕਿ ਉਹਨਾਂ ਦੀ ਜਿ਼ੰਮੇਵਾਰੀ ਹੈ ।

ਵਾਟਰ ਟ੍ਰੀਟਮੈਂਟ ਪਲਾਂਟ ਕਰ ਲਿਆ ਜਾਵੇਗਾ ਤੈਅ ਸਮੇਂ ਵਿਚ ਤਿਆਰ : ਗੋਇਲ

ਸ਼੍ਰੀ ਗੋਇਲ ਨੇ ਕਿਹਾ ਕਿ ਉਕਤ “ਵਾਟਰ ਟਰੀਟਮੈਂਟ ਪਲਾਂਟ” (Water Treatment Plant) ਨੂੰ ਤੈਅ ਸਮੇਂ ਵਿੱਚ ਤਿਆਰ ਕਰ ਲਿਆ ਜਾਵੇਗਾ ਅਤੇ ਜਲਦੀ ਹੀ ਖਨੌਰੀ ਨਿਵਾਸੀਆਂ ਨੂੰ ਸ਼ੁੱਧ ਪੀਣ ਦਾ ਪਾਣੀ ਉਪਲਬਧ ਹੋ ਜਾਵੇਗਾ । ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਜਾਂ ਭਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਦੇ ਜਿਲਾ ਸੰਗਰੂਰ ਦੇ ਕਸਬਾ ਖਨੌਰੀ ਵਿਖੇ 18 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਜਲ ਸ਼ੁੱਧੀਕਰਨ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ । ਉਕਤ ਪਲਾਂਟ ‘ਤੇ 0.50 ਲੱਖ ਗੇਲਨ ਪਾਣੀ ਵਾਲੀ ਵੱਡੀ ਟੈਂਕੀ ਬਣਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਪਾਣੀ ਦੀ ਕਮੀ ਨਾ ਰਹੇ, ਉਨ੍ਹਾਂ ਕਿਹਾ ਕਿ ਜਿੱਥੇ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਨਵੇਂ ਵਾਟਰ ਵਰਕਸ ਲਗਾਏ ਜਾ ਰਹੇ ਹਨ, ਉੱਥੇ ਹੀ ਸ਼ੁੱਧ ਪੀਣ ਦਾ ਪਾਣੀ ਉਪਲਬਧ ਕਰਵਾਉਣ ਲਈ ਆਰ.ਓ. ਲਗਾਏ ਜਾ ਰਹੇ ਹਨ ਅਤੇ ਖਰਾਬ ਪਏ ਆਰ. ਓਜ਼. ਨੂੰ ਠੀਕ ਕਰਵਾਇਆ ਜਾ ਰਿਹਾ ਹੈ।

ਮਾਲਵਾ ਵਿਚ ਧਰਤੀ ਹੇਠਲਾ ਪਾਣੀ ਨਹੀਂ ਹੈ ਪੀਣ ਯੋਗ

ਪੰਜਾਬ ਸਰਕਾਰ (Punjab Government) ਵੱਲੋਂ ਪੀਣ ਵਾਲੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਤੇ ਸਪਲਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ 315 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟਾਂ ਨੂੰ ਮਨਜ਼ੂਰ ਕੀਤਾ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਖਾਸ ਕਰਕੇ ਮਾਲਵਾ ਵਿੱਚ ਧਰਤੀ ਹੇਠਲਾ ਪਾਣੀ ਪੀਣ ਦੇ ਯੋਗ ਨਹੀਂ, ਇਸ ਲਈ ਸਰਕਾਰ “ਸਰਫੇਸ ਵਾਟਰ ਪ੍ਰੋਜੈਕਟ” ਤਹਿਤ ਟਿਊਬਵੈਲਾਂ ਦੀ ਬਜਾਏ ਨਹਿਰੀ ਪਾਣੀ ਨੂੰ ਸਾਫ ਕਰਕੇ ਘਰਾਂ ਤੱਕ ਪਹੁੰਚਾ ਰਹੀ ਹੈ । ਵਿਸ਼ਵ ਬੈਂਕ ਦੀ ਮਦਦ ਨਾਲ ਵੱਖ-ਵੱਖ ਥਾਵਾਂ `ਤੇ ਸ਼ਹਿਰਾਂ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਡੇ ਟਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ ।

ਪੰਜਾਬ ਸਰਕਾਰ ਨੇ ਕੀਤੇ ਹਨ ਵੱਖ-ਵੱਖ ਤਰ੍ਹਾਂ ਦੇ ਇਤਿਹਾਸਕ ਕੰਮ

ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਤੇ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਪੰਜਾਬ ਦੇ ਹਰ ਪਰਿਵਾਰ ਨੂੰ 600 ਯੂਨਿਟ ਬਿਜਲੀ ਮੁਆਫ ਕੀਤੀ ਗਈ, 65 ਹਜ਼ਾਰ ਤੋਂ ਵੱਧ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ, ਜੁਲਾਈ ਮਹੀਨੇ ਜਨਰਲ ਮਹਿਲਾਵਾਂ ਨੂੰ ਹਜ਼ਾਰ ਰੁਪਏ ਅਤੇ ਦਲਿਤ ਮਹਿਲਾਵਾਂ ਨੂੰ 1500 ਪ੍ਰਤੀ ਮਹੀਨਾ ਮਿਲਣੇ ਸ਼ੁਰੂ ਹੋ ਜਾਣਗੇ ਜੋ ਕਿ ਪੰਜਾਬ ਸਰਕਾਰ ਦੇ ਇਤਿਹਾਸਿਕ ਕੰਮ ਹਨ । ਉਹਨਾਂ ਨੇ ਵਿਰੋਧੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਵਿਰੋਧੀਆਂ ਕੋਲ ਸਰਕਾਰ ਨੂੰ ਕੋਸਣ ਤੋਂ ਬਿਨਾਂ ਕੋਈ ਕੰਮ ਨਹੀਂ, ਵਿਰੋਧੀਆਂ ਨੂੰ ਪੰਜਾਬ ਦਾ ਵਿਕਾਸ, ਖੁਸ਼ਹਾਲੀ ਅਤੇ ਅਮਨ ਸ਼ਾਂਤੀ ਰਾਸ ਨਹੀਂ ਆ ਰਹੀ ਤੇ ਲੋਕ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ।

ਕੌਣ ਕੌਣ ਮੌਜੂਦ ਸੀ ਸਮਾਗਮ ਵਿਚ

ਇਸ ਮੌਕੇ ਬਲਾਕ ਪ੍ਰਧਾਨ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਬੀਰਭਾਨ ਕਾਂਸਲ ਖਨੌਰੀ ਮੰਡੀ, ਬਲਾਕ ਪ੍ਰਧਾਨ ਵਿਸ਼ਾਲ ਕਾਂਸਲ, ਸੰਜੇ ਸਿੰਗਲਾ, ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਗਿਰਧਾਰੀ ਲਾਲ, ਜੀਤੀ ਨੰਬਰਦਾਰ ਕੌਂਸਲਰ, ਸੁਰਿੰਦਰ ਕਰੌਂਦਾ, ਅਨਿਲ ਕੁਮਾਰ, ਰਾਜ ਕੁਮਾਰ ਚੱਠਾ, ਅਸ਼ੋਕ ਕੁਮਾਰ ਠੇਕੇਦਾਰ, ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਓ.ਐਸ.ਡੀ. ਰਕੇਸ਼ ਕੁਮਾਰ ਗੁਪਤਾ ਵਿੱਕੀ ਅਤੇ ਹੋਰ ਆਗੂ ਅਤੇ ਵਲੰਟੀਅਰ ਵੀ ਹਾਜ਼ਰ ਸਨ ।

ਤਾਮਿਲਨਾਡੂ ਵਿਚ ਨਵੀਂ ਵਿਆਹੁਤਾ ਦੀ ਪਹਾੜੀ ਤੋ ਡਿੱਗ ਕੇ ਹੋਈ ਮੌਤ

0
Anita Dies

ਚੇਨਈ, 27 ਜੂਨ 2026 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) ਦੇ ਥੂਥੂਕੁਡੀ ਜਿਲ੍ਹੇ ਵਿਚ ਬੀਤੇ ਦਿਨੀਂ ਇਕ ਨਵੀਂ ਵਿਆਹੁਤਾ ਮਹਿਲਾ ਦੀ ਪਹਾੜੀ ਤੋਂ ਡਿੱਗ ਕੇ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਔਰਤ

ਮਿਲੀ ਜਾਣਕਾਰੀ ਅਨੁਸਾਰ ਤਾਮਿਲਨਾਡੂ ਦੇ ਥੂਥੂਕੁਡੀ ਜਿ਼ਲ੍ਹੇ (Thoothukudi district) ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ 24 ਸਾਲਾ ਨਵ-ਵਿਆਹੁਤਾ ਦੀ ਜੋ ਪਹਾੜੀ ਦੀ ਚੋਟੀ ਤੋਂ ਡਿੱਗ ਕੇ ਮੌਤ ਹੋ ਗਈ ਹੈ ਦੀ ਪਛਾਣ ਅਨੀਤਾ (Anita) ਦੇ ਤੌਰ ‘ਤੇ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਬਾਂਦਰਾਂ ਨੂੰ ਫਲ ਖੁਆ ਰਹੀ ਸੀ ਤਾਂ ਬਾਂਦਰਾਂ ਦੇ ਇੱਕ ਝੁੰਡ ਨੇ ਉਸ ਨੂੰ ਘੇਰ ਲਿਆ, ਜਿਸ ਕਾਰਨ ਉਹ ਘਬਰਾ ਕੇ ਭੱਜਣ ਲੱਗੀ ਅਤੇ ਹੇਠਾਂ ਡਿੱਗ ਗਈ ।

ਮਹਿਲਾ ਦਾ ਵਿਆਹ ਹਾਲੇ ਪਿਛਲੇ ਮਹੀਨੇ ਹੀ ਹੋਇਆ ਸੀ

ਉਕਤ ਮਹਿਲਾ ਜੋ ਕਿ ਥੂਥੂਕੁਡੀ ਦੇ ਕੋਵਿਲਪੱਟੀ ਸਥਿਤ ਸਾਊਥ ਥਿੱਟਨਕੁਮ ਇਲਾਕੇ ਦੀ ਰਹਿਣ ਵਾਲੀ ਹੈ ਦਾ ਪਿਛਲੇ ਮਹੀਨੇ ਹੀ 29 ਸਾਲਾ ਸੁਰੇਸ਼ ਨਾਲ ਵਿਆਹ ਹੋਇਆ ਸੀ । ਮਹਿਲਾ ਦਾ ਪਤੀ ਸੁਰੇਸ਼ ਜੋ ਵਿਦੇਸ਼ ਵਿੱਚ ਕੰਮ ਕਰਦਾ ਹੈ ਹਾਲ ਹੀ ਵਿੱਚ ਘਰ ਆਇਆ ਸੀ ਤੇ ਇਹ ਜੋੜਾ ਪੂਜਾ ਪਾਠ ਲਈ ਕਜ਼ੁਗੁਮਲਾਈ ਸਥਿਤ ਕਲੁਗਾਸਲਮੂਰਤੀ ਮੰਦਰ ਗਿਆ ਸੀ ਅਤੇ ਪਹਾੜੀ ‘ਤੇ ਸਥਿਤ ਉਚਿੱਪਿੱਲੀਆਰ ਮੰਦਰ ਦੀ ਚੋਟੀ `ਤੇ ਮੌਜੂਦ ਸੀ ।

ਮੁੱਖ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਇਹ ਜੋੜਾ ਪਹਾੜੀ ਦੀ ਚੋਟੀ ‘ਤੇ ਬਣੇ ਉਚਿੱਪਿੱਲਈਆਰ ਮੰਦਰ ਵਿੱਚ ਗਿਆ । ਪੁਲਸ ਨੇ ਦੱਸਿਆ ਕਿ ਜਦੋਂ ਉਹ ਬਾਂਦਰਾਂ ਨੂੰ ਫਲ ਖੁਆ ਰਹੇ ਸਨ ਤਾਂ ਅਚਾਨਕ ਕਈ ਬਾਂਦਰ ਉਨ੍ਹਾਂ ਦੇ ਚਾਰੋਂ ਪਾਸੇ ਇਕੱਠੇ ਹੋ ਗਏ । ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਲੱਗਦਾ ਹੈ ਕਿ ਬਾਂਦਰਾਂ ਕਾਰਨ ਉਹ ਘਬਰਾ ਗਈ ਸੀ । ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ।

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਪੁਲਸ ਦੀ ਸ਼ੁਰੂਆਤੀ ਜਾਂਚ ਅਨੁਸਾਰ ਘਬਰਾਹਟ ਵਿੱਚ ਅਨੀਤਾ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਹਾੜੀ ਦੀ ਚੋਟੀ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ । ਉਸ ਦਾ ਪਤੀ ਇਹ ਸਭ ਦੇਖ ਕੇ ਬੁਰੀ ਤਰ੍ਹਾਂ ਟੁੱਟ ਗਿਆ । ਕਜ਼ੁਗੁਮਲਾਈ ਦੀ ਫਾਇਰ ਐਂਡ ਰੈਸਕਿਊ ਸਰਵਿਸ ਦੀ ਟੀਮ ਅਤੇ ਪੁਲਸ ਨੇ ਲਾਸ਼ ਨੂੰ ਬਰਾਮਦ ਕੀਤਾ ਅਤੇ ਉਸ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ । ਪੁਲਸ ਨੇ ਮਾਮਲਾ ਦਰਜ (Case registered) ਕਰ ਲਿਆ ਹੈ ਅਤੇ ਇਸ ਜਾਨਲੇਵਾ ਹਾਦਸੇ ਨਾਲ ਜੁੜੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ ।

ਭਦੋਹੀ `ਚ ਪਰਿਵਾਰਕ ਵਿਵਾਦ ਦੌਰਾਨ ਭਰਾ ਦਾ ਚਾਕੂ ਮਾਰ ਕੇ ਕਤਲ

0
Dies

ਭਦੋਹੀ, 27 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਭਦੋਹੀ ਦੇ ਪਿੰਡ ਸੰਸਾਰਪੁਰ ਵਿਚ ਪਰਿਵਾਰਕ ਝਗੜੇ ਦੇ ਚਲਦਿਆਂ ਨੌਜਵਾਨ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਪੁਲਸ ਨੇ ਕਰ ਲਿਆ ਹੈ ਚਾਰ ਵਿਰੁੱਧ ਕੇਸ ਦਰਜ

ਭਦੋਹੀ ਜਿਲੇ (Bhadohi District) ਦੇ ਗੋਪੀਗੰਜ ਥਾਣਾ ਖੇਤਰ ਦੇ ਸੰਸਾਰਾਪੁਰ ਪਿੰਡ ਵਿਚ ਸੂਰ ਚਰਾਉਣ ਨੂੰ ਲੈ ਕੇ ਹੋਏ ਪਰਿਵਾਰਕ ਵਿਵਾਦ (Family dispute) ਵਿਚ ਇੱਕ ਨੌਜਵਾਨ ਦਾ ਉਸ ਦੇ ਹੀ ਭਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ । ਪੁਲਸ ਨੇ ਪਤਨੀ ਦੀ ਸ਼ਿਕਾਇਤ ‘ਤੇ 4 ਲੋਕਾਂ ਖਿਲਾਫ ਮਾਮਲਾ ਦਰਜ (Case registered) ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਪੁਲਸ ਅਨੁਸਾਰ ਮ੍ਰਿਤਕ ਸੰਜੇ ਮੁੰਬਈ ਵਿਚ ਰਹਿ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਅਤੇ 24 ਜੂਨ ਨੂੰ ਹੀ ਘਰ ਆਇਆ ਸੀ । ਵੀਰਵਾਰ ਰਾਤ ਸੂਰ ਚਰਾਉਣ ਦੇ ਵਿਵਾਦ ਨੇ ਹਿੰਸਕ ਰੂਪ ਲੈ ਲਿਆ । ਦੋਸ਼ ਹੈ ਕਿ ਵੱਡੇ ਭਰਾ ਰਾਜੇਂਦਰ ਉਰਫ਼ ਗੋਲੀ, ਲਲਊ ਅਤੇ ਹੋਰ ਪਰਿਵਾਰ ਵਾਲਿਆਂ ਨੇ `ਹੀਕਨੀ` ਨਾਮਕ ਤੇਜ਼ਧਾਰ ਹਥਿਆਰ ਨਾਲ ਸੰਜੇ ਦੀ ਛਾਤੀ ‘ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਲਾਸ਼ ਨੂੰ ਪੋਸਟਮਾਰਟਮ ਲਈ ਦਿੱਤਾ ਗਿਆ ਭੇਜ

ਸੂਚਨਾ ਮਿਲਣ ‘ਤੇ ਪਹੁੰਚੀ ਪੀ. ਆਰ. ਬੀ. ਟੀਮ ਨਾਲ ਵੀ ਧੱਕਾ-ਮੁੱਕੀ ਅਤੇ ਹਮਲਾ ਕੀਤਾ ਗਿਆ, ਜਿਸ ਵਿਚ ਇਕ ਪੁਲਸ ਮੁਲਾਜ਼ਮ ਨੂੰ ਮਾਮੂਲੀ ਸੱਟ ਲੱਗੀ ਅਤੇ ਉਸ ਦਾ ਸਰਕਾਰੀ ਮੋਬਾਈਲ ਵੀ ਟੁੱਟ ਗਿਆ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮ੍ਰਿਤਕ ਦੀ ਪਤਨੀ ਦੀ ਸਿ਼ਕਾਇਤ ‘ਤੇ ਰਾਜੇਂਦਰ ਉਰਫ਼ ਗੋਲੀ, ਲਲਊ ਅਤੇ ਚੰਦਾ ਦੇਵੀ ਸਮੇਤ 4 ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਤਿੰਨ ਸੜਕ ਹਾਦਸਿਆਂ ਵਿਚ ਗਈ ਤਿੰਨ ਵਿਅਕਤੀਆਂ ਦੀ ਜਾਨ

0
road accidents

ਲੁਧਿਆਣਾ, 27 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ ਸ਼ਹਿਰ (Ludhiana City) ਦੇ ਵੱਖ-ਵੱਖ ਖੇਤਰਾਂ ਵਿਚ ਵਾਪਰੇ ਤਿੰਨ ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਹਨ ।

ਕੌਣ ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਜੋ ਤਿੰਨ ਵੱਖ-ਵੱਖ ਸੜਕ ਹਾਦਸਿਆਂ (Road accidents) ਵਿਚ ਤਿੰਨ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਦੇ ਵਿਚ 78 ਸਾਲਾ ਐਫ. ਸੀ. ਆਈ. ਦੇ ਰਿਟਾਇਰਡ ਇੰਸਪੈਕਟਰ ਅਮਰਜੀਤ ਸਿੰਘ, 49 ਸਾਲਾ ਮੋਟਰਸਾਈਕਲ ਚਾਲਕ ਹਰਮੀਤ ਸਿੰਘ ਅਤੇ ਇੱਕ 42 ਸਾਲਾ ਆਟੋ ਚਾਲਕ ਸਤਨਾਮ ਸਿੰਘ ਸ਼ਾਮਲ ਹੈ ।

ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਕੇਸ ਦਰਜ ਕਰਕੇ ਪੜ੍ਹਤਾਲ ਸ਼ੁਰੂ

ਉਕਤ ਤਿੰਨੋ ਸੜਕ ਹਾਦਸੇ ਡੇਹਲੋਂ, ਸਦਰ ਅਤੇ ਸਾਹਨੇਵਾਲ ਥਾਣਿਆਂ ਅਧੀਨ ਆਉਂਦੇ ਇਲਾਕਿਆਂ ਵਿਚ ਤੇਜ਼ ਰਫਤਾਰੀ ਅਤੇ ਲਾਪ੍ਰਵਾਹੀ ਦੇ ਚਲਦੇ ਵਾਪਰੇ ਹਨ । ਤਿੰਨਾਂ ਮਾਮਲਿਆਂ ਵਿੱਚ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮੇ ਦਰਜ (Cases filed) ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ।

ਪੰਜਾਬੀ ਨੌਜਵਾਨ ਦੀ ਇਟਲੀ ਜੇਲ ਵਿੱਚ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ

0
dies

ਹੁਸਿ਼ਆਰਪੁਰ, 27 ਜੂਨ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਦੇ ਵਸਨੀਕ ਪੰਜਾਬੀ ਨੌਜਵਾਨ ਦੀ ਇਟਲੀ ਦੀ ਜੇਲ ਵਿਚ ਭੇਦਭਰੇ ਹਾਲਾਤਾਂ (Challenging circumstances) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਜਿਲਾ ਹੁਸਿ਼ਆਰਪੁਰ ਬਲਾਕ ਦਸੂਹਾ ਅਧੀਨ ਪੈਂਦੇ ਕਸਬਾ ਮਿਆਣੀ ਤੋਂ ਇੱਕ ਪੰਜਾਬੀ ਨੌਜਵਾਨ ਜੋ ਬੀਤੇ ਪੰਜ ਸਾਲ ਤੋਂ ਇਟਲੀ ਵਿੱਚ ਰਹਿ ਰਿਹਾ ਸੀ ਦੀ ਇਟਲੀ (Italy) ਵਿਖੇ ਹੀ ਹਵਾਲਾਤ ਵਿੱਚ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਦੀ ਪਛਾਣ ਸੁਖਵਿੰਦਰ ਸਿੰਘ ਸੋਨੂੰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ 23 ਸਾਲਾ ਸੋਨੂੰ ਪੁੱਤਰ ਗਰਮੀਤ ਸਿੰਘ,ਜੋ ਕਿ ਇਟਲੀ ਦੇ ਬਰੇਸ਼ੀਆ ਵਿਖੇ ਰਹਿ ਰਿਹਾ ਸੀ ਨੇ ਸਾਫ ਸੁਥਰੇ ਗੈਰ-ਅਪਰਾਧਕ ਰਿਕਾਰਡ ਸਦਕਾ ਰਾਜਨੀਤਕ ਸ਼ਰਨ ਲਈ ਮੰਗ ਕੀਤੀ ਹੋਈ ਸੀ ।

ਕੀ ਹੈ ਪੂਰਾ ਮਾਮਲਾ

ਇਟਲੀ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਸੁਖਵਿੰਦਰ ਸਿੰਘ ਜੋ ਕਿ ਐਤਵਾਰ ਕੇਨਸੇਸਿਓ ਦੇ ਟਿਬਿਡਾਬੋ ਵਾਟਰ ਪਾਰਕ ਵਿਖੇ ਗਿਆ ਸੀ । ਪਾਰਕ ਦੇ ਡਾਇਰੈਕਟਰ ਨੇ ਸਵੀਮਿੰਗ ਪੂਲ ਵਿੱਚ ਹੋਈ ਇੱਕ ਘਟਨਾ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਉਕਤ ਲੜਕੇ ਨੇ ਸਵੀਮਿੰਗ ਪੂਲ ਵਿੱਚ ਚਾਰ ਲੜਕੀਆਂ ਜੋ 13 ਸਾਲ ਦੀਆਂ ਨਾਬਾਲਗ ਸਨ, ਉਹਨਾਂ ਦੇ ਮਾਪਿਆਂ ਦੀ ਗੈਰ ਹਾਜਰੀ ਵਿੱਚ ਉਹਨਾਂ ਨੂੰ ਛੂਹਿਆ ਸੀ । ਜਿਸ ਤੋਂ ਬਾਅਦ ਪ੍ਰੋਸੀਕਿਊਟਰ ਦੇ ਦਫਤਰ ਦੁਆਰਾ ਕਵਰ ਹੇਠ ਇੰਟਰਵਿਊ ਕੀਤੇ ਉਕਤ ਚਾਰ ਨਾਬਾਲਗਾ ਨੇ ਘਟਨਾ ਦੀ ਪੁਸ਼ਟੀ ਕਰਨ ਤੋਂ ਬਾਅਦ ਇੱਕ ਜਿਨਸੀ ਮਾਮਲੇ ਵਿੱਚ ਪੁਲਸ ਨੇ ਗ੍ਰਿਫਤਾਰ ਕੀਤਾ ਸੀ ।

ਨੌਜਵਾਨ ਦੀ ਮੌਤ ਦੇ ਕਾਰਨਾਂ ਦੀ ਜਾਂਚ ਦੇ ਦਿੱਤੇ ਗਏ ਹਨ ਹੁਕਮ

ਬਰੇਸ਼ੀਆ ਪ੍ਰੋਸੀਕਿਊਟਰ ਦੇ ਦਫਤਰ ਨੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜਣ ਅਤੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਕਿ ਉਕਤ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ । ਦੂਜੇ ਪਾਸੇ ਮ੍ਰਿਤਕ ਸੁਖਵਿੰਦਰ ਜੋ ਕਿ ਦੋ ਭੈਣਾਂ ਅਮਨਦੀਪ ਕੌਰ ਅਤੇ ਪਰਮਜੀਤ ਕੌਰ ਪਲਵੀ ਦਾ ਇਕਲੌਤਾ ਭਰਾ ਸੀ, ਜਿਸ ਦੀ ਮਾਤਾ ਦਾ ਵੀ ਦੇਹਾਂਤ ਹੋ ਗਿਆ ਸੀ ।

ਕੀ ਜਾਣਕਾਰੀ ਦਿੱਤੀ ਨੌਜਵਾਨ ਦੇ ਪਿਤਾ ਨੇ

ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਉਸ ਨੂੰ ਇਟਲੀ ਭੇਜਿਆ ਸੀ । ਸਾਨੂੰ ਨਹੀਂ ਪਤਾ ਕਿ ਉਸ ਦੀ ਮੌਤ ਕਿੰਨਾਂ ਹਾਲਾਤਾਂ ਵਿੱਚ ਹੋਈ ਪਰ ਸੋਨੂ ਵਧੀਆ ਕਰੈਕਟਰ ਦਾ ਲੜਕਾ ਸੀ ਜੋ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦਾ ਸੀ । ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੰਜਾਬ ਭਗਵਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਉਸ ਦੇ ਬੇਟੇ ਦੀ ਮ੍ਰਿਤਕ ਦੇਣ ਨੂੰ ਇੱਥੇ ਭਾਰਤ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ । ਕਿਉਂਕਿ ਉਹਨਾਂ ਦਾ ਆਪਣਾ ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਨਾਲ ਹੋ ਰਿਹਾ ਹੈ ।

ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਚ ਚਾਰ ਗ੍ਰਿਫ਼ਤਾਰ

0
weapons

ਅੰਮ੍ਰਿਤਸਰ, 27 ਜੂਨ 2026 : ਅੰਮ੍ਰਿਤਸਰ (Amritsar) ਜਿਲ੍ਹਾ ਸ਼ਹਿਰੀ ਪੁਲਸ ਨੇ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ (Illegal weapons) ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।

ਗੈਰ-ਕਾਨੂੰਨੀ ਹਥਿਆਰਾਂ ਵਿਚ ਕੀ ਕੀ ਕੀਤਾ ਗਿਆ ਹੈ ਬਰਾਮਦ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਜਿਲ੍ਹਾ ਸ਼ਹਿਰੀ ਦੀ ਪੁਲਸ ਨੇ ਜੋ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ਦੇ ਕੋਲੋਂ ਪੁਲਸ ਨੇ 10 ਆਧੁਨਿਕ ਪਿਸਤੌਲ ਅਤੇ 9 ਜਿ਼ੰਦਾ ਕਾਰਤੂਸ ਬਰਾਮਦ ਕੀਤੇ ਹਨ ।

ਕੀ ਜਾਣਕਾਰੀ ਦਿੱਤੀ ਪੁਲਸ ਕਮਿਸ਼ਨਰ ਨੇ

ਪੁਲਸ ਕਮਿਸ਼ਨਰ (Police Commissioner) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ ਵਿੱਚ ਸਥਿਤ ਇੱਕ ਤਸਕਰ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ । ਸਰਹੱਦ ਪਾਰੋਂ ਮੁਲਜ਼ਮਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਪਹੁੰਚਾਈਆਂ ਜਾਂਦੀਆਂ ਸਨ, ਜੋ ਫਿਰ ਵੱਖ-ਵੱਖ ਅਪਰਾਧਿਕ ਤੱਤਾਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਸਨ ।

ਥਾਣਾ ਮਕਬੂਲਪਰਾ ਵਿਖੇ ਕੀਤੇ ਗਏ ਹਨ ਕੇਸ ਦਰਜ

ਇਸ ਮਾਮਲੇ ਵਿੱਚ ਥਾਣਾ ਛੇਹਰਟਾ ਅਤੇ ਥਾਣਾ ਮਕਬੂਲਪੁਰਾ ਵਿਖੇ ਵੱਖ-ਵੱਖ ਐਫ. ਆਈ. ਆਰ. ਦਰਜ (FIR registered) ਕੀਤੀਆਂ ਗਈਆਂ ਹਨ । ਪੁਲਸ ਵਲੋਂ ਪੂਰੇ ਨੈੱਟਵਰਕ ਨੂੰ ਜੋੜਨ, ਹਥਿਆਰਾਂ ਦੀ ਸਪਲਾਈ ਲੜੀ ਦਾ ਪਤਾ ਲਗਾਉਣ ਅਤੇ ਇਸ ਗਿਰੋਹ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਆਪਣੀ ਜਾਂਚ ਜਾਰੀ ਰੱਖ ਰਹੀ ਹੈ । ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਸੰਗਠਿਤ ਅਪਰਾਧ ਅਤੇ ਸਰਹੱਦ ਪਾਰ ਅਪਰਾਧਿਕ ਨੈੱਟਵਰਕਾਂ ਵਿਰੁੱਧ ਪੁਲਸ ਦੀ ਕਾਰਵਾਈ ਜਾਰੀ ਰਹੇਗੀ ।

ਪੰਜਾਬ ਸਰਕਾਰ ਨੇ ਵੀ. ਬੀ. ਜੀ. ਜੀ-ਰਾਮ ਜੀ. ਸਕੀਮ ਕੀਤੀ ਲਾਗੂ

0
Scheme

ਚੰਡੀਗੜ੍ਹ, 27 ਜੂਨ 2026 : ਪੰਜਾਬ ਸਰਕਾਰ (Punjab Government) ਵਲੋਂ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵੀ. ਬੀ. ਜੀ. ਜੀ-ਰਾਮ ਜੀ. ਸਕੀਮ ਲਾਗੂ ਕਰ ਦਿੱਤੀ ਗਈ ਹੈ ।

ਕਿੰਨੇ ਦਿਨਾਂ ਦਾ ਮਿਲੇਗਾ ਰੋਜ਼ਗਾਰ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵਲੋਂ ਜੋ ਵੀ. ਬੀ. ਜੀ. ਜੀ-ਰਾਮ ਜੀ. ਸਕੀਮ (V. B. G. G-Ram G. Scheme) ਲਾਗੂ ਕਰ ਦਿੱਤੀ ਗਈ ਹੈ ਦੇ ਤਹਿਤ ਪਿੰਡਾਂ ਦੇ ਲੋਕਾਂ ਨੂੰ 125 ਦਿਨਾਂ ਦਾ ਰੋਜ਼ਗਾਰ ਦਿੱਤਾ ਜਾਵੇਗਾ । ਦੱਸਣਯੋਗ ਹੈ ਕਿ ਉਕਤ ਯੋਜਨਾ 1 ਜੁਲਾਈ 2026 ਤੋਂ ਲਾਗੂ ਹੋਵੇਗੀ ।

ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਇਸ ਸਕੀਮ ਲਈ ਫੰਡਿੰਗ ਕੇਂਦਰ ਅਤੇ ਸੂਬਿਆਂ ਵਿਚਕਾਰ 60-40 ਦੇ ਅਨੁਪਾਤ ਵਿੱਚ ਹੋਵੇਗੀ । ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ (Notifications) ਜਾਰੀ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਇਸ ਸਕੀਮ ਖਿਲਾਫ਼ ਇੱਕ ਮਤਾ ਪਾਸ ਕੀਤਾ ਗਿਆ ਸੀ ।

ਦਿੱਲੀ ਵਿਖੇ ਹੋਇਆ ਡਰੱਗ ਸਿੰਡੀਕੇਟ ਅਤੇ ਡਰੱਗ ਨੈਟਵਰਕ ਦਾ ਪਰਦਾਫਾਸ਼

0
drug

ਨਵੀਂ ਦਿੱਲੀ, 27 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਉਤਰ ਪੱਛਮੀ ਖੇਤਰ ਵਿਖੇ ਇਕ ਡਰੱਗ ਸਿੰਡੀਕੇਟ ਅਤੇ ਡਰੱਗ ਨੈਟਵਰਕ (Drug Network) ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨਿਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਦੇ ਐਂਟੀ-ਨਾਰਕੋਟਿਕਸ ਸਕੁਐਡ (Anti-Narcotics Squad) ਨੇ ਜੋ ਮਿਲ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਉੱਤਰ-ਪੱਛਮੀ ਜਿ਼ਲ੍ਹੇ ‘ਚ ਸਰਗਰਮ ਇੱਕ ਡਰੱਗ ਸਿੰਡੀਕੇਟ ਅਤੇ ਇੱਕ ਅੰਤਰ-ਰਾਜੀ ਡਰੱਗ ਨੈੱਟਵਰਕ (Drug Network) ਦਾ ਪਰਦਾਫਾਸ਼ ਕੀਤਾ ਹੈ ਦੇ ਚਲਦਿਆਂ ਵੱਖ-ਵੱਖ ਮੁਹਿੰਮਾਂ ਤਹਿਤ ਕੁੱਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਨ੍ਹਾਂ `ਚੋਂ ਸਾਈਕੋਟ੍ਰੋਪਿਕ ਦਵਾਈਆਂ ਦੇ ਗੈਰ-ਕਾਨੂੰਨੀ ਵਪਾਰ ਲਈ ਚਾਰ ਭੈਣ-ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਮੁਹਿੰਮ ਦੌਰਾਨ

ਸੂਚਨਾ ਮੁਤਾਬਕ ਰਾਤ ਭਰ ਚੱਲੀ ਇਸ ਮੁਹਿੰਮ ਦੌਰਾਨ ਕਈ ਟਿਕਾਣਿਆਂ ‘ਤੇ ਛਾਪੇਮਾਰੀ (Raid) ਕਰਕੇ 1,300 ਪਾਬੰਦੀਸ਼ੁਦਾ ਐਡਨੌਕ-ਐਨ ਟੈਬਲੇਟਸ (ਬਿਊਪ੍ਰੇਨੋਰਫਿਨ 2 ਐਮ. ਜੀ. ਅਤੇ ਨੈਲੋਕਸੋਨ 0.5 ਐਮ. ਜੀ.) ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦਾ ਕੁੱਲ ਵਜ਼ਨ 268 ਗ੍ਰਾਮ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ‘ਚ ਇਨ੍ਹਾਂ ਦੀ ਅਨੁਮਾਨਿਤ ਕੀਮਤ ਕਰੀਬ 7 ਲੱਖ ਰੁਪਏ ਦੱਸੀ ਗਈ ਹੈ ।

ਪੁਲਸ ਕਰ ਰਹੀਹੈ ਜਾਇਦਾਦਾਂ ਦੇ ਸਰੋਤ ਅਤੇ ਡਰੱਗਜ ਕਾਰੋਬਾਰ ਦੇ ਸਬੰਧਾਂ ਦੀ ਜਾਂਚ

ਇਸ ਤੋਂ ਇਲਾਵਾ 735 ਐਵਿਲ ਇੰਜੈਕਸ਼ਨ, 2,532 ਸੂਈਆਂ ਤੇ ਸਰਿੰਜਾਂ, 22.02 ਲੱਖ ਰੁਪਏ ਨਕਦ, 241 ਗ੍ਰਾਮ ਸੋਨੇ ਦੇ ਗਹਿਣੇ (ਕਰੀਬ 35 ਲੱਖ ਰੁਪਏ ਦੀ ਕੀਮਤ) ਅਤੇ 2.4 ਕਿਲੋਗ੍ਰਾਮ ਚਾਂਦੀ ਦੇ ਗਹਿਣੇ (ਕਰੀਬ 6.2 ਲੱਖ ਰੁਪਏ ਦੀ ਕੀਮਤ) ਜ਼ਬਤ ਕੀਤੇ ਗਏ ਹਨ। ਜਾਂਚ ਦੌਰਾਨ ਪੁਲਸ ਨੇ 11 ਫਲੈਟਾਂ ਨਾਲ ਸਬੰਧਿਤ ਦਸਤਾਵੇਜ਼ ਵੀ ਬਰਾਮਦ ਕੀਤੇ ਹਨ । ਹਰੇਕ ਫਲੈਟ ਦੀ ਅਨੁਮਾਨਿਤ ਕੀਮਤ 12 ਤੋਂ 15 ਲੱਖ ਰੁਪਏ ਦੱਸੀ ਜਾ ਰਹੀ ਹੈ । ਪੁਲਸ ਹੁਣ ਇਨ੍ਹਾਂ ਜਾਇਦਾਦਾਂ ਦੇ ਸਰੋਤਾਂ ਅਤੇ ਡਰੱਗਜ਼ ਕਾਰੋਬਾਰ ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ ।

ਬਰਾਮਦ ਚਰਸ ਦੀ ਅੰਤਰਰਰਾਸ਼ਟਰੀ ਬਾਜ਼ਾਰ ਵਿਚ ਕੀ ਕੀਮਤ ਦੱਸੀ ਜਾ ਰਹੀ ਹੈ

ਇੱਕ ਹੋਰ ਮੁਹਿੰਮ `ਚ ਐਂਟੀ-ਨਾਰਕੋਟਿਕਸ ਸਕੁਐਡ ਨੇ ਅੰਤਰ-ਰਾਜੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ 1.525 ਕਿਲੋਗ੍ਰਾਮ ਚਰਸ ਅਤੇ 3.8 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਹੈ । ਬਰਾਮਦ ਕੀਤੀ ਗਈ ਚਰਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਅਨੁਮਾਨਤ ਕੀਮਤ ਕਰੀਬ 50 ਲੱਖ ਰੁਪਏ ਦੱਸੀ ਗਈ ਹੈ । ਇਸ ਮਾਮਲੇ ‘ਚ ਦੋ ਡਰੱਗ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਅਨੁਸਾਰ ਦੋਵਾਂ ਮਾਮਲਿਆਂ ‘ਚ ਗ੍ਰਿਫ਼ਤਾਰ (Arrested) ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਡਰੱਗਜ਼ ਸਪਲਾਈ ਚੇਨ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।