Home Blog Page 72

ਪਿੰਡ ਭੱਟੀਵਾਲ ਕਲਾਂ ਵਿਖੇ ਜੈਵਿਕ ਖਾਦਾਂ ਬਾਰੇ ਜਾਗਰੂਕਤਾ ਕੈਂਪ ਆਯੋਜਿਤ

0
Awareness camp

ਭਵਾਨੀਗੜ੍ਹ, 29 ਜੂਨ 2026 : ਪੰਜਾਬ ਦੇ ਜਿਲਾ ਸੰਗਰੂਰ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ (Agricultural Science Center Sangrur) ਵਲੋਂ ਪਿੰਡ ਭੱਟੀਕਲਾਂ ਵਿਖੇ ਜੈਵਿਕ ਖਾਦਾਂ ਬਾਰੇ ਜਾਗਰੂਕਤਾ ਕੈਂਪ (Awareness camp) ਆਯੋਜਿਤ ਕੀਤਾ ਗਿਆ ।

ਕੀ ਉਦੇਸ਼ ਸੀ ਕੈਂਪ ਦਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਡਾ. ਮਨਦੀਪ ਸਿੰਘ, ਇੰਚਾਰਜ (ਟ੍ਰੇਨਿੰਗ) ਦੀ ਅਗਵਾਈ ਹੇਠ ਪਿੰਡ ਭੱਟੀਵਾਲ ਕਲਾਂ (Village Bhattiwal Kalan) ਵਿਖੇ ਕਿਨਵਿਤ ਜੈਵਿਕ ਖਾਦ ਅਤੇ ਤਰਲ ਕਿਨਵਿਤ ਜੈਵਿਕ ਖਾਦ ਬਾਰੇ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਾਇਆ ਗਿਆ । ਇਸ ਕੈਂਪ ਦਾ ਉਦੇਸ਼ ਕਿਸਾਨਾਂ ਨੂੰ ਘੱਟ ਲਾਗਤ ਅਤੇ ਵਾਤਾਵਰਨ ਅਨੁਕੂਲ ਪੌਸ਼ਟਿਕ ਤੱਤ ਪ੍ਰਬੰਧਨ ਤਕਨੀਕਾਂ ਬਾਰੇ ਜਾਣੂ ਕਰਵਾਉਣਾ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨਾ ਸੀ ।

ਕੀ ਜਾਣਕਾਰੀ ਦਿੱਤੀ ਡਾਕਟਰ ਰੁਕਿੰਦਰਪ੍ਰੀਤ ਸਿੰਘ ਨੇ

ਇਸ ਮੌਕੇ ਡਾ. ਰੁਕਿੰਦਰਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਜੈਵਿਕ ਖਾਦਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਇਹ ਖਾਦਾਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਸਿਹਤ ਨੂੰ ਸੁਧਾਰਦੀਆਂ ਹਨ, ਪੌਦਿਆਂ ਲਈ ਪੌਸ਼ਟਿਕ ਤੱਤਾਂ ਦੀ ਉਪਲਬਧਤਾ ਵਧਾਉਂਦੀਆਂ ਹਨ ਅਤੇ ਰਸਾਇਣਕ ਖਾਦਾਂ ਉੱਤੇ ਨਿਰਭਰਤਾ ਘਟਾਉਣ ਵਿੱਚ ਸਹਾਇਕ ਹਨ ।

ਕੈਂਪ ਵਿਚ ਕੀਤੀ ਗਈ ਉਤਪਾਦਕਤਾ ਵਧਾਉਣ ਅਤੇ ਲਾਭਾਂ ਸਬੰਧੀ ਜਾਣਕਾਰੀ ਸਾਂਝੀ

ਉਨ੍ਹਾਂ ਨੇ ਕਿਨਵਿਤ ਜੈਵਿਕ ਖਾਦ (Organic fertilizer) ਅਤੇ ਤਰਲ ਕਿਨਵਿਤ ਜੈਵਿਕ ਖਾਦ ਦੀ ਤਿਆਰੀ ਦੀ ਵਿਧੀ, ਵਰਤੋਂ ਦਾ ਤਰੀਕਾ ਅਤੇ ਫਸਲਾਂ ਦੀ ਪੈਦਾਵਾਰ ਅਤੇ ਮਿੱਟੀ ਦੀ ਲੰਬੇ ਸਮੇਂ ਤੱਕ ਉਤਪਾਦਕਤਾ ਵਧਾਉਣ ਵਿੱਚ ਇਨ੍ਹਾਂ ਦੇ ਲਾਭਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ । ਖੇਤੀਬਾੜੀ ਵਿਭਾਗ (Department of Agriculture) ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਈ ਸਾਉਣੀ ਰੁੱਤ ਦੀ ਮੱਕੀ ਬੀਜਣ ਲਈ ਉਤਸ਼ਾਹਿਤ ਕੀਤਾ ਅਤੇ ਵਿੱਤੀ ਲਾਭ ਲੈਣ ਲਈ ਆਨ-ਲਾਈਨ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਨ ਦੀ ਪ੍ਰੀਕਿਰਿਆ ਸਮਝਾਈ ।

ਕਿਸਾਨਾਂ ਵਲੋਂ ਕੀਤੀ ਗਈ ਕੇ. ਵੀ. ਕੇ. ਦੇ ਉਦਮ ਦੀ ਸ਼ਲਾਘਾ

ਇਸ ਸਿਖਲਾਈ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ ਅਤੇ ਕਿਨਵਿਤ ਜੈਵਿਕ ਖਾਦਾਂ ਦੀ ਤਿਆਰੀ ਅਤੇ ਵਰਤੋਂ ਸਬੰਧੀ ਮਾਹਿਰਾਂ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ । ਕਿਸਾਨਾਂ ਨੇ ਕੇ. ਵੀ. ਕੇ., ਸੰਗਰੂਰ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਨ੍ਹਾਂ ਘੱਟ ਲਾਗਤ ਵਾਲੀਆਂ, ਵਾਤਾਵਰਣ ਪੱਖੀ ਤਕਨੀਕਾਂ ਨੂੰ ਅਪਣਾ ਕੇ ਟਿਕਾਊ ਅਤੇ ਵਧੇਰੇ ਲਾਭਕਾਰੀ ਖੇਤੀ ਕਰਨ ਵਿੱਚ ਦਿਲਚਸਪੀ ਪ੍ਰਗਟਾਈ ।

ਸਲੋਵਾਕੀਆ `ਚ ਅਜਨਾਲਾ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ

0
Man Dies

ਅਜਨਾਲਾ, 29 ਜੂਨ 2026 : ਰੋਜ਼ੀ-ਰੋਟੀ ਕਮਾਉਣ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨ ਲਈ ਸਲੋਵਾਕੀਆ (Slovakia) ਗਏ ਪਿੰਡ ਵੰਝਾਂਵਾਲੀ ਦੇ ਨੌਜਵਾਨ ਦੀ ਪਾਣੀ ‘ਚ ਡੁੱਬਣ (Drowning in water) ਕਾਰਨ ਮੌਤ ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਜਾਣਕਾਰੀ ਅਨੁਸਾਰ ਮ੍ਰਿਤਕ ਗੁਰਸੇਵਕ ਸਿੰਘ (Gursewak Singh) ਪੁੱਤਰ ਸਰਤਾਜ ਸਿੰਘ ਅੱਠ ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਸਲੋਵਾਕੀਆ ਗਿਆ ਸੀ ਤਾਂ ਜੋ ਉਹ ਉਥੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਆਰਥਿਕ ਸਹਾਰਾ ਦੇ ਸਕੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਅੱਜ ਪਾਣੀ ‘ਚ ਡੁੱਬਣ ਕਾਰਨ ਉਸ ਦੀ ਅਚਾਨਕ ਮੌਤ (Death) ਹੋ ਗਈ ।

ਪਰਿਵਾਰ ਨੇ ਕੀਤੀ ਹੈ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ

ਮ੍ਰਿਤਕ ਦੇ ਪਿਤਾ ਸਰਤਾਜ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕੇਂਦਰ, ਪੰਜਾਬ ਸਰਕਾਰ ਅਤੇ ਭਾਰਤੀ ਅੰਬੈਸੀ ਕੋਲੋਂ ਅਪੀਲ ਕੀਤੀ ਹੈ ਕਿ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ ।

ਟੀ-20 ਵਿਚ ਆਇਰਲੈਂਡ ਹੱਥੋ ਟੀਮ ਇੰਡੀਆ ਦਾ ਹੋਇਆ ਸਫਾਇਆ

0
Cricket Match

ਬੇਲਫਾਸਟ, 29 ਜੂਨ 2026 : ਆਇਰਲੈਂਡ (Ireland) ਵਿਖੇ ਬੀਤੀ ਸ਼ਾਮ ਆਇਰਲੈਂਡ ਦੀ ਕ੍ਰਿਕਟ ਟੀਮ ਨਾਲ ਇੰਡੀਆ ਟੀਮ ਵਿਚਕਾਰ ਹੋਏ ਕ੍ਰਿਕਟ ਮੈਚ (Cricket match) ਵਿਚ ਟੀਮ ਇੰਡੀਆ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ ।

ਜੈ ਮੁੰਦਰਾ ਨੇ ਹਿਲਾ ਦਿੱਤੀ ਭਾਰਤ ਦੇ ਬੱਲੇਬਾਜ਼ੀ ਕ੍ਰਮ ਦੀ ਨੀਂਹ ਹਿਲਾ

ਰਾਜਸਥਾਨ ਦੇ ਟੋਂਕ ਦੇ ਸਾਫਟਵੇਅਰ ਇੰਜੀਨੀਅਰ ਜੈ ਮੁੰਦਰਾ ਨੇ ਆਈ. ਪੀ. ਐੱਲ. ਸਿਤਾਰਿਆਂ ਨਾਲ ਭਰੇ ਭਾਰਤ ਦੇ ਬੱਲੇਬਾਜ਼ੀ ਕ੍ਰਮ ਦੀ ਨੀਂਹ ਹਿਲਾ ਦਿੱਤੀ ਤੇ ਆਇਰਲੈਂਡ ਨੇ ਚਮਤਕਾਰੀ ਜੋ ਪ੍ਰਦਰਸ਼ਨ ਕਰਦੇ ਹੋਏ ਟੀ-20 ਵਿਸ਼ਵ ਚੈਂਪੀਅਨ ਭਾਰਤ ਨੂੰ ਐਤਵਾਰ ਨੂੰ ਦੂਜੇ ਟੀ-20 ‘ਚ 1 ਦੌੜ ਨਾਲ ਹਰਾ ਕੋ ਸੀਰੀਜ਼ 2-0 ਨਾਲ ਆਪਣੇ ਨਾਂ ਕਰਕੇ ਇਤਿਹਾਸ ਰਚ ਦਿੱਤਾ। ਵਨ ਡੇ ਵਿਸ਼ਵ ਕੱਪ 2011 ‘ਚ ਇੰਗਲੈਂਡ ‘ਤੇ ਮਿਲੀ ਜਿੱਤ ਤੋਂ ਬਾਅਦ ਆਇਰਲੈਂਡ ਦੇ ਕ੍ਰਿਕਟ ਇਤਿਹਾਸ ਦਾ ਇਹ ਸਭ ਤੋਂ ਵੱਡਾ ਪਲ ਹੈ । ਭਾਰਤ ਵਰਗੀ ਮਜ਼ਬੂਤ ਟੀਮ ਨੂੰ ਹਰਾਉਣ ਨਾਲ ਇਸ ਟੀਮ ਦਾ ਆਤਮਵਿਸ਼ਵਾਸ ਹੁਣ ਸੱਤਵੇਂ ਅਸਮਾਨ ‘ਤੇ ਹੋਵੇਗਾ ।

ਜੈ ਮੁੰਦਰਾ ਨੇ ਅੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਨਹੀਂ ਦਿੱਤਾ ਖਾਤਾ ਖੋਲ੍ਹਣ

ਭਾਰਤੀ ਪਾਸਪੋਰਟ ਧਾਰਕ ਮੁੰਦਰਾ (Indian passport holder Mundra) ਨੇ 4 ਓਵਰਾਂ ‘ਚ 32 ਦੌੜਾਂ ਦੇ ਕੇ 3 ਵਿਕਟਾਂ ਲਈਆਂ । ਉਸ ਨੇ ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ ਤੇ ਭਾਰਤੀ ਕਪਤਾਨ ਸ਼ੇਅਸ ਅਈਅਰ ਦੀ ਵੀ ਵਿਕਟ ਲਈ । ਜਿੱਤ ਲਈ 155 ਦੌੜਾਂ ਦੇ ਜਵਾਬ `ਚ ਭਾਰਤ 9 ਵਿਕਟਾਂ ‘ਤੇ 153 ਦੌੜਾਂ ਹੀ ਬਣਾ ਸਕਿਆ। ਆਖਰੀ ਓਵਰਾਂ ‘ਚ ਹਰਸ਼ਿਤ ਰਾਣਾ ਨੇ 10 ਗੇਂਦਾਂ ‘ਚ 21 ਦੌੜਾਂ ਬਣਾ ਕੇ ਪੂਰੀ ਕੋਸ਼ਿਸ਼ ਕੀਤੀ ਪਰ ਆਖਰੀ ਓਵਰ ਦੀ 5ਵੀਂ ਗੇਂਦ ‘ਤੇ ਆਊਟ ਹੋ ਹੋ ਗਿਆ । ਇਸ ਹਾਰ ਦੇ ਨਾਲ ਹੀ ਭਾਰਤ ਦੀ ਟੀ-20 ਤ ਕ੍ਰਿਕਟ `ਚ ਲਗਾਤਾਰ 16 ਸੀਰੀਜ਼ ਜਿੱਤਣ ਦੀ ਮੁਹਿੰਮ ‘ਤੇ ਵੀ ਰੋਕ ਲੱਗ ਗਈ । ਭਾਰਤ 2023 ਦੇ ਅੱਧ ਤੋਂ ਟੀ-20-ਸੀਰੀਜ਼ ਨਹੀਂ ਹਾਰਿਆ ਹੈ।

ਤਿਲਕ ਵਰਮਾ ਨੂੰ ਛੱਡ ਕੋਈ ਭਾਰਤੀ ਬੱਲੇਬਾਜ ਨਹੀਂ ਸਕਿਆ ਟਿਕ

ਇਕ ਵਾਰ 19 ਦੌੜਾਂ ‘ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਬਣੇ ਦਬਾਅ ਤੋਂ ਭਾਰਤੀ ਟੀਮ ਉੱਭਰ ਹੀ ਨਹੀਂ ਸਕੀ । ਤਿਲਕ ਵਰਮਾ (55) ਨੂੰ ਛੱਡ ਕੇ ਕੋਈ ਭਾਰਤੀ ਬੱਲੇਬਾਜ਼ (Indian batsmen) ਨਹੀਂ ਟਿਕ ਸਕਿਆ । ਇੰਪੈਕਟ ਖਿਡਾਰੀ ਦੇ ਨਿਯਮ ਦੇ ਨਾਲ ਭਾਰਤੀ ਪਿੱਚਾਂ ‘ਤੇ ਵੱਡੀਆਂ ਪਾਰੀਆਂ ਖੇਡ ਕੇ ਵਾਹ-ਵਾਹੀ ਲੁੱਟਣ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਕਲਈ ਸਵਿੰਗ ਤੇ ਸੀਮ ਲੈਂਦੀ ਪਿੱਚ ‘ਤੇ ਖੁੱਲ੍ਹ ਗਈ । ਸੈਮਸਨ ਲਗਾਤਾਰ ਦੂਜੀ ਵਾਰ ਮੁੰਦਰਾ ਦੀ ਗੇਂਦ ‘ਤੇ ਜ਼ੀਰੋ ‘ਤੇ ਆਊਟ ਹੋ ਗਿਆ । 3 ਗੇਂਦਾਂ ਬਾਅਦ ਅਭਿਸ਼ੇਕ ਵੀ ਮੈਟ ਹੋਲਾਰਡ ਨੂੰ ਕੈਚ ਦੇ ਬੈਠੇ । ਸ਼ੇਅਸ ਦੋਵਾਂ ਮੈਚਾਂ ‘ਚ ਕਮਜ਼ੋਰ ਦਿਸਿਆ ਜਿਹੜਾ ਨਵੇਂ ਕਪਤਾਨ ਲਈ ਚੰਗਾ ਸੰਕੇਤ ਨਹੀਂ ਹੈ । ਈਸ਼ਾਨ ਕਿਸ਼ਨ 12 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਭਾਰਤ ਦੀਆਂ 4 ਵਿਕਟ 35 ਦੌੜਾਂ ‘ਤੇ ਡਿੱਗ ਚੁੱਕੀਆਂ ਸਨ ਜਿਸ ਤੋਂ ਬਾਅਦ ਵਾਪਸੀ ਦੀ ਰਾਹ ਮੁਸ਼ਕਿਲ ਸੀ ।

ਆਇਰਲੈਂਡ ਟੀਮ ਉਮੀਦਾਂ ਅਨੁਸਾਰ ਨਹੀਂ ਬਣਾ ਸਕੀ ਸਕੋਰ

ਇਸ ਤੋਂ ਪਹਿਲਾਂ ਪਹਿਲੀ ਵਾਰ ਟੀ-20 ਕੌਮਾਂਤਰੀ ਕ੍ਰਿਕਟ ਖੇਡ ਰਹੇ ਪ੍ਰਿੰਸ ਯਾਦਵ ਦੀਆਂ 3 ਵਿਕਟਾਂ ਤੇ ਸਿ਼ਵਮ ਦੂਬੇ ਦੀਆਂ ਇਕ ਓਵਰ ‘ਚ 2 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਆਇਰਲੈਂਡ ਨੂੰ 8 ਵਿਕਟਾਂ ‘ਤੇ 154 ਦੌੜਾਂ ‘ਤੇ ਰੋਕ ਦਿੱਤਾ ਸੀ । ਜਦੋਂ ਹੈਰੀ ਟੈਕਟਰ (53) ਤੇ ਖਤਰਨਾਕ ਬੇਨ ਕਾਲਿੱਟਜ਼ (37) ਚੌਥੀ ਵਿਕਟ ਦੀ ਸਾਂਝੇਦਾਰੀ ‘ਚ 65 ਦੌੜਾਂ ਜੋੜ ਕੇ ਵੱਡੇ ਸਕੋਰ ਵੱਲ ਵਧ ਰਹੇ ਸਨ, ਉਦੋਂ ਹੀ ਦੂਬੇ ਨੇ ਲਗਾਤਾਰ 2 ਗੇਂਦਾਂ ‘ਤੇ ਵਿਕਟ ਲਈਆਂ । ਇਸ ਨਾਲ ਆਇਰਲੈਂਡ ਟੀਮ ਉਮੀਦਾਂ ਅਨੁਸਾਰ ਸਕੋਰ ਨਹੀਂ ਬਣਾ ਸਕੀ। ਦੂਬੇ ਨੇ 3 ਓਵਰਾਂ ‘ਚ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ ।

ਨਸ਼ੇ ਵਿਚ ਧੁੱਤ ਕਾਰ ਚਾਲਕ ਨੇ ਪੈਦਲ ਚੱਲਣ ਵਾਲਿਆਂ ਨੂੰ ਕੁਚਲਿਆ

0
Car Hit

ਉੱਤਰਾਖੰਡ,29 ਜੂਨ 2026 : ਭਾਰਤ ਦੇਸ਼ ਦੇ ਸੂਬੇ ਉੱਤਰਾਖੰਡ (Uttarakhand) ਦੇ ਸ਼ਹਿਰ ਹਲਦਵਾਨੀ ਵਿਖੇ ਇਕ ਕਾਰ ਚਾਲਕ ਨੇ ਪੈਦਲ ਚੱਲਣ ਵਾਲਿਆਂ ਨੂੰ ਕਾਰ ਹੇਠਾਂ ਕੁਚਲ (Crushed under the car) ਕੇ ਰੱਂਖ ਦਿੱਤਾ ਹੈ ।

ਕਿਨੇ ਵਿਅਕਤੀਆਂ ਨੂੰ ਦਿੱਤਾ ਕਾਰ ਚਾਲਕ ਨੇ ਕੁਚਲ

ਮਿਲੀ ਜਾਣਕਾਰੀ ਮੁਤਾਬਕ ਹਲਦਵਾਨੀ ਵਿੱਚ ਜੋ ਇੱਕ ਸ਼ਰਾਬੀ ਕਾਰ ਚਾਲਕ (Drunk driver) ਨੇ ਇੱਕ ਬਾਜ਼ਾਰ ਵਿੱਚ ਪੈਦਲ ਚੱਲਣ ਵਾਲਿਆਂ ਨੂੰ ਕੁਚਲ ਦਿੱਤਾ, ਜਿਸ ਨਾਲ ਚਾਰ ਗੰਭੀਰ ਜ਼ਖਮੀ (Seriously injured) ਹੋ ਗਏ । ਇਸ ਹਾਦਸੇ ਵਿੱਚ ਇੱਕ ਔਰਤ ਵੀ ਗੰਭੀਰ ਜ਼ਖਮੀ ਹੋ ਗਈ ਅਤੇ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।

ਬੇਕਾਬੂ ਕਾਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ

ਲੋਕਾਂ ਨੂੰ ਕੁਚਲਣ ਤੋਂ ਬਾਅਦ ਬੇਕਾਬੂ ਕਾਰ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਦੋਸ਼ੀ ਡਰਾਈਵਰ (Guilty driver) ਨੂੰ ਕਾਰ ਤੋਂ ਖਿੱਚ ਲਿਆ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ । ਪੁਲਸ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀ ਨੂੰ ਭੀੜ ਤੋਂ ਛੁਡਾਇਆ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ।

ਕੱਪੜਾ ਵਪਾਰੀ ਤੇ ਅਣਪਛਾਤੇ ਹਮਲਾਵਰਾਂ ਨੇ ਕੀਤਾ ਤੇਜਧਾਰ ਹਥਿਆਰਾਂ ਨਾਲ ਹਮਲਾ

0
Beaten

ਕਪੂਰਥਲਾ, 29 ਜੂਨ 2026 : ਪੰਜਾਬ ਦੇ ਸ਼ਹਿਰ ਕਪੂਰਥਲਾ (Kapurthala) ਦੇ ਸ਼ਰਾਫਾ ਬਾਜ਼ਾਰ ਵਿਖੇ ਇਕ ਕੱਪੜਾ ਵਪਾਰੀ ਦੀ ਦੁਕਾਨ ਅੰਦਰ ਵੜ ਕੇ ਅਣਪਛਾਤੇ ਵਿਅਕਤੀਆਂ (Unknown persons) ਵਲੋਂ ਹਮਲਾ ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਸ਼ਹਿਰ ਦੇ ਸਰਾਫ਼ਾ ਬਾਜ਼ਾਰ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁਝ ਅਣਪਛਾਤੇ ਨੌਜਵਾਨਾਂ ਨੇ ਇੱਕ ਕੱਪੜਾ ਵਪਾਰੀ ਦੀ ਦੁਕਾਨ ਵਿੱਚ ਵੜ ਕੇ ਉਸ ‘ਤੇ ਜਾਨਲੇਵਾ ਹਮਲਾ (Fatal attack) ਕਰ ਦਿੱਤਾ । ਹਮਲਾਵਰਾਂ ਨੇ ਦੁਕਾਨ ਵਿੱਚ ਜੰਮ ਕੇ ਭੰਨਤੋੜ ਕੀਤੀ ਅਤੇ ਕਿਰਪਾਨਾਂ ਨਾਲ ਵਾਰ ਕਰਕੇ ਦੁਕਾਨਦਾਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ । ਪੂਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ । ਜ਼ਖਮੀ (Injured) ਵਪਾਰੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਕੀ ਜਾਣਕਾਰੀ ਦਿੱਤੀ ਦੁਕਾਨ ਦੇ ਮਾਲਕ ਨੇ

ਜ਼ਖਮੀ ਦੁਕਾਨਦਾਰ `ਜੋਤਿਕਾ ਕਲਾਥ ਹਾਊਸ` ਦੇ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੁਪਹਿਰ ਤੋਂ ਬਾਅਦ ਕੁਝ ਨੌਜਵਾਨ ਉਨ੍ਹਾਂ ਦੀ ਦੁਕਾਨ ‘ਤੇ ਖ਼ਰੀਦਦਾਰੀ ਕਰਨ ਲਈ ਆਏ । ਸਾਮਾਨ ਦੇਖਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ ਅਤੇ ਉਹ ਪੈਸੇ ਲੈ ਕੇ ਵਾਪਸ ਆਉਣਗੇ । ਕੁਝ ਦੇਰ ਬਾਅਦ ਓਹੀ ਨੌਜਵਾਨ ਕੁਝ ਹੋਰ ਲੋਕਾਂ ਨਾਲ ਦੁਬਾਰਾ ਦੁਕਾਨ ‘ਤੇ ਪਹੁੰਚੇ । ਗੱਲਬਾਤ ਦੌਰਾਨ ਅਚਾਨਕ ਬਹਿਸ ਸ਼ੁਰੂ ਹੋ ਗਈ ਅਤੇ ਮੁਲਜ਼ਮਾਂ ਨੇ ਦੁਕਾਨ ਵਿੱਚ ਭੰਨਤੋੜ ਕਰਦਿਆਂ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ । ਹਮਲੇ ਵਿੱਚ ਅਸ਼ੋਕ ਕੁਮਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ । ਉਨ੍ਹਾਂ ਦੇ ਬੇਟੇ ਮੋਹਿਤ ਕੁਮਾਰ ਨੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ।

ਪੁਲਸ ਕਰ ਰਹੀ ਹੈ ਸੀ. ਸੀ. ਟੀ. ਵੀ ਫੁਟੇਜ ਦੀ ਜਾਂਚ

ਦੁਕਾਨਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੂਰੀ ਘਟਨਾ ਦੁਕਾਨ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਵਿੱਚ ਰਿਕਾਰਡ ਹੋ ਗਈ ਹੈ। ਘਟਨਾ ਦੇ ਤੁਰੰਤ ਬਾਅਦ ਇਸਦੀ ਸੂਚਨਾ ਸਿਟੀ ਥਾਣਾ ਪੁਲਸ ਨੂੰ ਦਿੱਤੀ ਗਈ ਅਤੇ ਸੀ. ਸੀ. ਟੀ. ਵੀ. ਫੁਟੇਜ ਵੀ ਜਾਂਚ ਲਈ ਉਪਲਬਧ ਕਰਵਾਈ ਗਈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਡੀ. ਐੱਸ. ਪੀ. ਸਬ-ਡਿਵੀਜ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ । ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

ਮੈਸੀ ਬਣਿਆਂ ਸਤ ਵਿਸ਼ਵ ਕੱਪਾਂ ਵਿਚ ਗੋਲ ਕਰਨ ਵਾਲਾ ਪਹਿਲਾ ਫੁੱਟਬਾਲਰ

0
Messi Footballer

ਅਰਲਿੰਗਟਨ, 29 ਜੂਨ 2026 : ਲਿਓਨਿਲ ਮੈਸੀ (Lionel Messi) ਜਿਸਨੇ ਸਤ ਵਿਸ਼ਵ ਕੱਪਾਂ ਵਿਚ ਗੋਲ ਕੀਤੇ ਹਨ ਦੇ ਨਾਲ ਉਹ ਦੁਨੀਆਂ ਦਾ ਪਹਿਲਾ ਫੁੱਟਬਾਲਰ (world’s first footballer) ਬਣ ਗਿਆ ਹੈ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਮੈਸੀ ਨੇ ਕੀਤਾ ਇਕ ਹੋਰ ਰਿਕਾਰਡ ਆਪਣੇ ਨਾਮ

ਲਿਓਨਿਲ ਮੈਸੀ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕੀਤਾ ਜਦਕਿ ਜੀਓਵਾਨੀ ਲੋ ਸੇਲੋ ਮੌਜੂਦਾ ਵਿਸ਼ਵ ਕੱਪ ‘ਚ ਇਸ ਸਟਾਰ ਸਟ੍ਰਾਈਕਰ ਤੋਂ ਇਲਾਵਾ ਗੋਲ ਕਰਨ ਵਾਲਾ ਅਰਜਨਟੀਨਾ ਦਾ ਪਹਿਲੇ ਖਿਡਾਰੀ ਬਣਿਆ, ਜਿਸ ਨਾਲ ਮੌਜੂਦਾ ਚੈਂਪੀਅਨ ਨੇ ਜੌਰਡਨ ਨੂੰ 3-1 ਨਾਲ ਹਰਾ ਕੇ ਗਰੁੱਪ ਪੜਾਅ ‘ਚ ਤਿੰਨ ਮੈਚ ਜਿੱਤ ਕੇ ਕਲੀਨ ਸ਼ਵੀਪ ਕੀਤਾ ।

ਮੈਸੀ ਨੇ 80ਵੇਂ ਮਿੰਟ `ਚ ਪੈਨਲਟੀ ਬਾਕਸ ਦੇ ਠੀਕ ਬਾਹਰ ਫਾਉਲ ਹੋਣ ਤੋਂ ਬਾਅਦ ਫ੍ਰੀ ਕਿੱਕ ‘ਤੇ ਗੋਲ ਕੀਤਾ

ਵਿਸ਼ਵ ਕੱਪ (World Cup) ‘ਚ ਆਪਣੇ ਪਹਿਲੇ ਮੈਚ ‘ਚ ਖੇਡ ਰਹੇ ਲੋ ਸੇਲੋ ਨੇ 19ਵੇਂ ਮਿੰਟ ‘ਚ ਫ੍ਰੀ ਕਿੱਕ ‘ਤੇ ਗੋਲ ਕਰਕੇ ਅਰਜਨਟੀਨਾ ਨੂੰ ਬੜ੍ਹਤ ਦਿਵਾਈ । ਮੈਸੀ ਨੇ ਬਦਲਵੇਂ ਖਿਡਾਰੀ ਦੇ ਰੂਪ ‘ਚ ਦੂਜੇ ਹਾਫ ‘ਚ ਮੈਦਾਨ ‘ਤੇ ਉਤਰਨ ਤੋਂ ਬਾਅਦ ਇਕ ਗੋਲ ਕੀਤਾ । ਇਸ ਤਰ੍ਹਾਂ ਨਾਲ ਮੈਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ ‘ਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ । ਇਸ ਸਟਾਰ ਸਟ੍ਰਾਈਕਰ ਨੇ ਆਪਣਾ 19ਵਾਂ ਗੋਲ ਕਰਕੇ ਵਿਸ਼ਵ ਕੱਪ ‘ਚ ਸਰਵੋਤਮ ਗੋਲ ਦੇ ਆਪਣੇ ਰਿਕਾਰਡ ਨੂੰ ਵੀ ਅੱਗੇ ਵਧਾਇਆ । ਮੈਸੀ ਨੇ 80ਵੇਂ ਮਿੰਟ ‘ਚ ਪੈਨਲਟੀ ਬਾਕਸ ਦੇ ਠੀਕ ਬਾਹਰ ਫਾਉਲ ਹੋਣ ਤੋਂ ਬਾਅਦ ਫ੍ਰੀ ਕਿੱਕ ‘ਤੇ ਗੋਲ ਕੀਤਾ ।

ਆਪਣੇ 39ਵੇਂ ਜਨਮ ਦਿਨ ਦੇ 3 ਦਿਨ ਬਾਅਦ 60ਵੇਂ ਮਿੰਟ `ਚ ਮੈਦਾਨ `ਤੇ ਉਤਰਿਆ ਸੀ ਮੈਸੀ

ਇਸ ਟੂਰਨਾਮੈਂਟ (Tournament) ‘ਚ 6 ਗੋਲਾਂ ਨਾਲ ਚੋਟੀ ‘ਤੇ ਚੱਲ ਰਿਹਾ ਮੈਸੀ ਅਰਜਨਟੀਨਾ ਦੇ ਉਨ੍ਹਾਂ 9 ਖਿਡਾਰੀਆਂ ‘ਚ ਸ਼ਾਮਲ ਸੀ ਜਿਨ੍ਹਾਂ ਨੂੰ ਸ਼ੁਰੂਆਤੀ ਲਾਈਨਅੱਪ ‘ਚ ਨਹੀਂ ਰੱਖਿਆ ਗਿਆ ਸੀ ਕਿਉਂਕਿ ਉਸਦੀ ਟੀਮ ਗਰੁੱਪ-ਜੇ ‘ਚ ਪਹਿਲਾਂ ਹੀ ਪਹਿਲਾ ਸਥਾਨ ਤੈਅ ਕਰ ਚੁੱਕੀ ਸੀ। `ਮੈਸੀ ਆਪਣੇ 39ਵੇਂ ਜਨਮ ਦਿਨ ਦੇ 3 ਦਿਨ ਬਾਅਦ 60ਵੇਂ ਮਿੰਟ ‘ਚ ਮੈਦਾਨ ‘ਤੇ ਉਤਰਿਆ ਤੇ ਫਿਰ ਗੋਲ ਕਰਨ ‘ਚ ਜ਼ਿਆਦਾ ਦੇਰ ਨਹੀਂ ਲਾਈ। ਉਸ ਨੇ ਸੋਮਵਾਰ ਨੂੰ ਇਸੇ ਸਟੇਡੀਅਮ ‘ਚ ਵਿਸ਼ਵ ਕੱਪ ‘ਚ ਸਰਵੋਤਮ ਗੋਲ ਕਰਨ ਦਾ ਰਿਕਾਰਡ ਤੋੜਿਆ ਸੀ ।

ਆਸਟ੍ਰੀਆ ਤੇ ਅਲਜੀਰੀਆ ਵਿਰੁੱਧ ਜਿੱਤ ਵਿਚ ਮੈਸੀ ਨੇ ਅਰਜਨਟੀਨਾ ਦੇ ਕਿੰਨੇ ਗੋਲ ਕੀਤੇ ਸਨ

ਅਲਜੀਰੀਆ ਤੇ ਆਸਟ੍ਰੀਆ ਵਿਰੁੱਧ ਜਿੱਤ ‘ਚ ਮੈਸੀ ਨੇ ਅਰਜਨਟੀਨਾ ਦੇ ਸਾਰੇ 5 ਗੋਲ ਕੀਤੇ ਸਨ, ਜਿਨ੍ਹਾਂ ‘ਚ ਵਿਸ਼ਵ ਕੱਪ ‘ਚ ਉਸ ਦੀ ਪਹਿਲੀ ਹੈਟ੍ਰਿਕ ਵੀ ਸ਼ਾਮਲ ਹੈ। ਇਸ ਤੋਂ ਬਾਅਦ ਉਸ ਨੇ ਸੈਮਵਾਰ ਨੂੰ 2 ਗੋਲ ਕਰਕੇ ਵਿਸ਼ਵ ਕੱਪ ‘ਚ ਸਰਵੋਤਮ ਗੋਲ ਕਰਨ ਦਾ ਰਿਕਾਰਡ ਬਣਾਇਆ ਸੀ । ਉਸ ਨੇ ਲਗਾਤਾਰ 7 ਵਿਸ਼ਵ `ਕੱਪ ਮੈਚਾਂ ‘ਚ ਗੋਲ ਕੀਤੇ ਹਨ। ਇਸ ਤੋਂ ਬਾਅਦ 39 ਸਾਲਾ ਮੈਸੀ ਫਰਾਂਸ ਦੇ ਸਟ੍ਰਾਈਕਰ ਜਸਟ ਫੋਂਟੇਨ ਤੇ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਜੈਰਜ਼ਿਲ੍ਹੇ ਦੇ ਨਾਲ ਵਿਸ਼ਵ ਕੱਪ ਦੇ ਲਗਾਤਾਰ 6 ਮੈਚਾਂ ‘ਚ ਗੋਲ ਕਰਨ ਵਾਲੇ ਸਿਰਫ 3 ਖਿਡਾਰੀਆਂ ‘ਚੋਂ 1 ਹੈ ।

ਇਹ 5ਵਾਂ ਮੌਕਾ ਹੈ ਜਦੋਂ ਅਰਜਨਟੀਨਾ ਨੇ ਗਰੁੱਪ ਪੜਾਅ `ਚ ਆਪਣੇ ਸਾਰੇ ਮੈਚ ਜਿੱਤੇ ਹਨ

ਪਹਿਲੇ ਹਾਫ ‘ਚ ਲੂਟਾਰੋ ਮਾਰਟੀਨੇਜ ਨੇ 31ਵੇਂ ਮਿੰਟ ‘ਚ ਪੈਨਲਟੀ ਕਿੱਕ ‘ਤੇ ਗੋਲ ਕਰਕੇ ਅਰਜਨਟੀਨਾ ਨੂੰ 2-0 ਦੀ ਬੜ੍ਹਤ ਦਿਵਾ ਦਿਵਾਈ । ਜੌਰਡਨ ਵੱਲੋਂ ਇਕਲੌਤਾ ਗੋਲ ਮੂਸਾ ਅਲਤਮਾਰੀ ਨੇ 55ਵੇਂ ਮਿੰਟ ‘ਚ ਕੀਤਾ । ਅਰਜਨਟੀਨਾ ਨੇ ਆਪਣੇ ਪਿਛਲੇ 91 ਵਿਸ਼ਵ ਕੱਪ ਮੈਚਾਂ ‘ਚ 7 ਜਿੱਤਾਂ ਤੇ 2 ਡਰਾਅ ਹਾਸਲ ਕੀਤੇ ਹਨ । ਇਹ 5ਵਾਂ ਮੌਕਾ ਹੈ ਜਦੋਂ ਅਰਜਨਟੀਨਾ ਨੇ ਗਰੁੱਪ ਪੜਾਅ ‘ਚ ਆਪਣੇ ਸਾਰੇ ਮੈਚ ਜਿੱਤੇ ਹਨ ।

2010 ਤੇ 2014 ‘ਚ ਲਗਾਤਾਰ 2 ਟੁਰਨਾਮੈਂਟਾਂ ‘ਚ ਉਸਨੇ ਆਪਣੇ ਸਾਰੇ ਤਿੰਨੇ ਮੈਚ ਜਿੱਤੇ ਸਨ । ਉਸ ਤੋਂ ਬਾਅਦ ਉਸ ਨੇ ਪਹਿਲੀ ਵਾਰ ਅਜਿਹਾ ਕੀਤਾ। ਅਰਜਨਟੀਨਾ ਨੇ ਆਪਣੇ ਪਿਛਲੇ 19 ਗਰੁੱਪ ਮੈਚਾਂ ‘ਚ 14 ਜਿੱਤਾਂ, 2 ਹਾਰਾਂ ਤੇ 3 ਡਰਾਅ ਦਰਜ ਕੀਤੇ ਹਨ । ਇਸ 48 ਟੀਮਾਂ ਦੇ ਟੂਰਨਾਮੈਂਟ ‘ਚ ਅਰਜਨਟੀਨਾ ਤੋਂ ਇਲਾਵਾ ਫਰਾਂਸ ਤੇ ਮੈਕਸੀਕੋ ਹੀ ਅਜਿਹੀਆਂ ਟੀਮਾਂ ਰਹੀਆਂ ਜਿਨ੍ਹਾਂ ਨੇ ਗਰੁੱਪ ਪੜਾਅ ਦੇ ਆਪਣੇ ਸਾਰੇ ਮੈਚ ਜਿੱਤੇ ।

ਨਬਾਲਗ ਲੜਕੀ ਦੇ ਵਾਲ ਜਨਰੇਟਰ ਵਿੱਚ ਫਸਣ ਨਾਲ ਖੋਪੜੀ ਲੱਥੀ

0
Injured Girl

ਬਿਹਾਰ, 29 ਜੂਨ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਸੀਤਾਪੁਰ ਦੇ ਇਕ ਪਿੰਡ ਲਕਸ਼ਮੀਪੁਰ ਵਿਖੇ ਨਾਬਾਲਗ ਲੜਕੀ (Minor girl) ਦੇ ਵਾਲ ਜਨਰੇਟਰ ਫਸਣ ਦਾ ਮਾਮਲਾ ਸਾਹਮਣੇ ਆਇਆ ਹੈ ।

ਵਾਲ ਫਸਣ ਕਾਰਨ ਲੜਕੀ ਹੋ ਗਈ ਸੀ ਗੰਭੀਰ ਜਖਮੀ

ਮਿਲੀ ਜਾਣਕਾਰੀ ਮੁਤਾਬਕ ਉਪਰੋਕਤ ਹਾਦਸਾ ਜੋ ਬੀਤੇ ਦਿਨੀਂ ਐਤਵਾਰ ਨੂੰ ਸੀਤਾਮੜੀ ਜਿ਼ਲ੍ਹੇ (Sitamarhi District) ਦੇ ਡੁਮਰਾ ਬਲਾਕ ਦੇ ਲਕਸ਼ਮੀਪੁਰ ਭਾਸਰ ਪਿੰਡ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਵਾਪਰਿਆ ਦੌਰਾਨ ਇੱਕ 12 ਸਾਲਾ ਲੜਕੀ ਦੇ ਵਾਲ ਜਨਰੇਟਰ ਵਿੱਚ ਫਸ ਜਾਣ (Hair getting stuck in the generator) ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਸ ਕਾਰਨ ਉਸਦੀ ਖੋਪੜੀ ਵਿੱਚ ਗੰਭੀਰ ਸੱਟਾਂ ਲੱਗੀਆਂ। ਮੁੱਢਲੀ ਸਹਾਇਤਾ ਤੋਂ ਬਾਅਦ, ਲੜਕੀ ਨੂੰ ਅਗਲੇ ਇਲਾਜ ਲਈ ਮੁਜ਼ੱਫਰਪੁਰ ਰੈਫਰ ਕਰ ਦਿੱਤਾ ਗਿਆ ।

ਕੌਣ ਹੈ ਇਹ ਲੜਕੀ

ਜਰਨਰੇਟਰ ਵਿਚ ਵਾਲ ਫਸਣ ਦੇ ਮਾਮਲੇ ਵਿਚ ਜ਼ਖਮੀ ਲੜਕੀ ਦੀ ਪਛਾਣ ਰਿਮਝਿਮ ਕੁਮਾਰੀ ਵਜੋਂ ਹੋਈ ਹੈ, ਜੋ ਕਿ ਲਕਸ਼ਮੀਪੁਰ ਭਾਸਰ ਪਿੰਡ (Lakshmipur Bhasar Village) ਦੇ ਵਸਨੀਕ ਉਪੇਂਦਰ ਸਾਹ ਦੀ ਧੀ ਹੈ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਿਮਝਿਮ ਪਿੰਡ ਵਿੱਚ ਇੱਕ ਵਿਆਹ ਵਿੱਚ ਅੰਬ ਅਤੇ ਮਹੂਆ ਵਿਆਹ ਸਮਾਰੋਹ ਦੇਖਣ ਗਈ ਸੀ । ਉਹ ਇੰਨੀ ਦੇਰ ਤੱਕ ਖੜ੍ਹੀ ਰਹਿਣ ਕਰਕੇ ਥੱਕ ਗਈ ਸੀ । ਤੰਗ ਆ ਕੇ ਰਿਮਝਿਮ ਨੇੜੇ ਦੀ ਜਨਰੇਟਰ ਗੱਡੀ ‘ਤੇ ਬੈਠ ਗਈ । ਜਨਰੇਟਰ ਚੱਲ ਰਿਹਾ ਸੀ ਅਤੇ ਉਸਦੇ ਲੰਬੇ ਵਾਲ ਅਚਾਨਕ ਮਸ਼ੀਨ ਵਿੱਚ ਫਸ ਗਏ । ਇਸ ਘਟਨਾ ਨੇ ਉਸਦੀ ਖੋਪੜੀ ਨੂੰ ਬੁਰੀ ਤਰ੍ਹਾਂ ਪਾੜ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ ।

ਡਾਕਟਰਾਂ ਨੇ ਲੜਕੀ ਨੂੰ ਮੁੱਢਲੀ ਮਦਦ ਦੇ ਕੀਤਾ ਰੈਫਰ

ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਲੜਕੀ ਨੂੰ ਸੀਤਾਮੜੀ ਸਦਰ ਹਸਪਤਾਲ (Hospital) ਪਹੁੰਚਾਇਆ । ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਦਿੱਤੀ ਅਤੇ ਫਿਰ ਉਸਨੂੰ ਅਗਲੇ ਇਲਾਜ ਲਈ ਮੁਜ਼ੱਫਰਪੁਰ ਰੈਫਰ ਕਰ ਦਿੱਤਾ ।

`ਆਪ` ਦੇ ਸਾਰੇ ਮੰਤਰੀ ਅਤੇ ਵਿਧਾਇਕ ਅੱਜ ਰੱਖਣਗੇ ਆਪਣਾ ਪੱਖ : ਮਾਨ

0
Bhagwant Mann

ਚੰਡੀਗੜ੍ਹ, 29 ਜੂਨ 2026 : ਆਮ ਆਦਮੀ ਪਾਰਟੀ (Aam Aadmi Party) ਦੇ ਸਮੁੱਚੇ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਵਿਖੇ 29 ਜੂਨ ਨੂੰ ਆਪਣਾ ਰੱਖੇ ਜਾਣ ਦਾ ਸਮਾਚਾਰ ਹੈ ।

ਵਿਧਾਇਕਾਂ ਤੇ ਮੰਤਰੀਆਂ ਵਲੋਂ ਦਿੱਤਾ ਜਾਵੇਗਾ ਲਿਖਤੀ ਜਵਾਬ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ ਅਤੇ ਵਿਧਾਇਕ ਸੋਮਵਾਰ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਜਥੇਦਾਰ ਦੇ ਸਾਹਮਣੇ ਆਪਣਾ ਪੱਖ ਰੱਖਣਗੇ । ਉਨ੍ਹਾਂ ਕਿਹਾ ਕਿ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਪੂਰੇ ਸਤਿਕਾਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣਗੇ ਅਤੇ ਆਪਣਾ ਲਿਖਤੀ ਜਵਾਬ ਵੀ ਸੌਂਪਣਗੇ ।

ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ

ਮੁੱਖ ਮੰਤਰੀ (Chief Minister) ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਅਤੇ ਸਾਰਿਆਂ ਦਾ ਸਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਸਤਿਕਾਰ ਨਾਲ ਝੁਕਦਾ ਹੈ। ਪਾਰਟੀ ਪੂਰੀ ਸ਼ਰਧਾ ਅਤੇ ਮਰਿਆਦਾ ਨਾਲ ਉੱਥੇ ਜਾਵੇਗੀ ਅਤੇ ਜਥੇਦਾਰ ਦੇ ਸਾਹਮਣੇ ਸਾਰੇ ਤੱਥਾਂ ਨੂੰ ਰੱਖੇਗੀ ।

ਮਾਨ ਨੇ ਕਿਹਾ ਕਿ ਉਨ੍ਹਾਂ ਦੇ ਨਾਂ ‘ਤੇ ਵਾਇਰਲ ਕੀਤੀ ਗਈ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਅਤੇ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ । ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਲਾਹਾ ਲੈਣ ਲਈ ਇਸ ਵੀਡੀਓ ਨੂੰ ਤਿਆਰ ਕਰ ਕੇ ਫੈਲਾਇਆ ਗਿਆ। ਵੀਡੀਓ ਦੀ ਫਾਰੈਂਸਿਕ ਰਿਪੋਰਟ ਅਤੇ ਹੋਰ ਸਬੰਧਤ ਦਸਤਾਵੇਜ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਰੂਪ ਵਿਚ ਸੌਂਪੇ ਜਾਣਗੇ ਤਾਂ ਜੋ ਪੂਰਾ ਸੱਚ ਸਾਹਮਣੇ ਆ ਸਕੇ ।

ਕੇਪ ਵਰਡੇ ਨੇ ਨਾਕਆਊਟ `ਚ ਜਗ੍ਹਾ ਬਣਾ ਕੇ ਰਚਿਆ ਇਤਿਹਾਸ

0
Fifa World Cup

ਨਵੀਂ ਦਿੱਲੀ, 27 ਜੂਨ 2026 : ਫੀਫਾ ਵਰਲਡ ਕੱਪ-2026 (FIFA World Cup-2026) ਵਿਚ ਕੇਪ ਵਰਡੇ ਟੀਮ ਨੇ ਸਾਊਦੀ ਅਰਬ ਦੇ ਨਾਲ ਇੱਕ ਹੋਰ ਗੋਲ-ਰਹਿਤ (0-0) ਡਰਾਅ ਖੇਡਦੇ ਹੋਏ ਨਾਕਆਊਟ ਦੌਰ ਵਿੱਚ ਜਗ੍ਹਾ ਬਣਾਈ ਹੈ ।

ਕੇਪ ਵਰਡੇ ਟੀਮ ਛਾਈ ਹੋਈ ਹੈ ਫੀਫਾ ਕੱਪ 2026 ਵਿਚ

ਆਪਣੇ ਦਮਦਾਰ ਖੇਡ ਨਾਲ ਸਪੇਨ ਵਰਗੀ ਟੀਮ ਨੂੰ ਡਰਾਅ ‘ਤੇ ਰੋਕਣ ਵਾਲੀ ਕੇਪ ਵਰਡੇ (Cape Verde) ਫੀਫਾ ਵਰਲਡ ਕੱਪ-2026 ਵਿੱਚ ਲਗਾਤਾਰ ਛਾਈ ਹੋਈ ਹੈ । ਇਸ ਟੀਮ ਨੇ ਸ਼ਨੀਵਾਰ ਨੂੰ ਸਾਊਦੀ ਅਰਬ ਦੇ ਨਾਲ ਇੱਕ ਹੋਰ ਗੋਲ-ਰਹਿਤ (0-0) ਡਰਾਅ ਖੇਡਦੇ ਹੋਏ ਨਾਕਆਊਟ ਦੌਰ ਵਿੱਚ ਜਗ੍ਹਾ ਬਣਾਈ ਹੈ। ਉੱਥੇ ਹੀ, ਸਪੇਨ ਹੱਥੋਂ ਹਾਰ ਦਾ ਸਾਹਮਣਾ ਕਰਨ ਵਾਲੀ ਉਰੂਗਵੇ ਦਾ ਸਫ਼ਰ ਖ਼ਤਮ ਹੋ ਗਿਆ ਹੈ ।

ਗੋਲਕੀਪਰ ਵੋਜਿਨਹਾ ਦਾ ਰਿਹਾ ਹੈ ਕੇਪ ਵਰਡੇ ਨੂੰ ਇਥੇ ਤੱਕ ਪਹੁੰਚਾਉਣ ਦਾ ਅਹਿਮ ਰੋਲ

ਕੇਪ ਵਰਡੇ ਨੂੰ ਇੱਥੋਂ ਤੱਕ ਪਹੁੰਚਾਉਣ ਵਿੱਚ ਉਸ ਦੇ ਗੋਲਕੀਪਰ ਵੋਜਿਨਹਾ (Goalkeeper Wojinha) ਦਾ ਅਹਿਮ ਰੋਲ ਰਿਹਾ ਹੈ । ਸਪੇਨ ਖਿ਼ਲਾਫ਼ ਵੀ ਉਨ੍ਹਾਂ ਦੀ ਦਮਦਾਰ ਗੋਲਕੀਪਿੰਗ ਨੇ ਟੀਮ ਨੂੰ ਹਾਰ ਤੋਂ ਬਚਾਇਆ ਸੀ ਅਤੇ ਸਾਊਦੀ ਅਰਬ ਖ਼ਿਲਾਫ਼ ਵੀ ਉਨ੍ਹਾਂ ਦੇ ਸ਼ਾਨਦਾਰ ਖੇਡ ਨੇ ਟੀਮ ਨੂੰ ਨਾਕਆਊਟ ਦੌਰ ਵਿੱਚ ਜਾਣ ਵਿੱਚ ਮਦਦ ਕੀਤੀ । ਇਸ ਦੇ ਨਾਲ ਹੀ ਕੇਪ ਵਰਡੇ ਵਰਲਡ ਕੱਪ ਦੇ ਨਾਕਆਊਟ ਵਿੱਚ ਪਹੁੰਚਣ ਵਾਲਾ ਸਭ ਤੋਂ ਛੋਟਾ ਦੇਸ਼ ਬਣ ਗਿਆ ਹੈ ।

ਗਰੁੱਪ ਐਚ ਵਿਚ ਕੇਪ ਵਰਡੇ ਨੇ ਕੀਤੀ ਹੈ `ਰਾਊਂਡ ਆਫ਼ 32` ਦੀ ਟਿਕਟ ਪੱਕੀ ਕੀਤੀ ਹੈ

ਪਹਿਲੀ ਵਾਰ ਵਰਲਡ ਕੱਪ ਖੇਡ ਰਹੀ ਕੇਪ ਵਰਡੇ ਦੀ ਟੀਮ ਨੇ ਗਰੁੱਪ-ਐੱਚ ਵਿੱਚ ਤਿੰਨ ਅੰਕਾਂ ਦੇ ਨਾਲ ਦੂਜੇ ਸਥਾਨ `ਤੇ ਰਹਿੰਦੇ ਹੋਏ `ਰਾਊਂਡ ਆਫ਼ 32` ਦੀ ਟਿਕਟ ਪੱਕੀ ਕੀਤੀ ਹੈ। ਅਜੇ ਤੱਕ ਇਹ ਟੀਮ ਇਸ ਵਰਲਡ ਕੱਪ ਵਿੱਚ ਇੱਕ ਵੀ ਮੈਚ ਨਹੀਂ ਹਾਰੀ ਹੈ । ਉਸ ਦੇ ਸਾਰੇ ਮੈਚ ਡਰਾਅ ਰਹੇ ਹਨ। ਅਗਲੇ ਦੌਰ ਵਿੱਚ ਉਸ ਦਾ ਸਾਹਮਣਾ ਅਰਜਨਟੀਨਾ ਨਾਲ ਹੋਣਾ ਹੈ । ਆਪਣੇ ਆਖਰੀ ਲੀਗ ਮੈਚ ਵਿੱਚ ਉਤਰ ਰਹੀ ਇਹ ਟੀਮ ਜਾਣਦੀ ਸੀ ਕਿ ਜੇਕਰ ਉਹ ਡਰਾਅ ਹਾਸਲ ਕਰਨ ਵਿੱਚ ਵੀ ਸਫ਼ਲ ਰਹੀ ਤਾਂ ਉਸ ਦਾ ਅਗਲੇ ਦੌਰ ਵਿੱਚ ਜਾਣਾ ਪੱਕਾ ਹੈ । ਹਿਊਸਟਨ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਟੀਮ ਨੇ ਆਪਣੀ ਅਨੁਸ਼ਾਸਿਤ ਖੇਡ ਦਿਖਾਈ ।

ਕੇਪ ਵਰਡੇ ਦੀ ਖੇਡ ਅੱਗੇ ਸਾਊਦੀ ਅਰਬ ਦੇ ਸਾਰੇ ਦਾਅ ਪੇਚ ਹੋਏ ਫੇਲ

ਸਾਊਦੀ ਅਰਬ (Saudi Arabia) ਨੂੰ ਅਗਲੇ ਦੌਰ ਵਿੱਚ ਜਾਣ ਲਈ ਇਸ ਮੈਚ ਵਿੱਚ ਹਰ ਹਾਲ ਵਿੱਚ ਜਿੱਤ ਦੀ ਲੋੜ ਸੀ ਪਰ ਕੇਪ ਵਰਡੇ ਦੀ ਖੇਡ ਅੱਗੇ ਉਸ ਦੇ ਸਾਰੇ ਦਾਅ ਪੇਚ ਫੇਲ੍ਹ ਹੋ ਗਏ । ਹਾਲਾਂਕਿ ਕੇਪ ਵਰਡੇ ਇਸ ਮੈਚ ਵਿੱਚ ਜਿ਼ਆਦਾ ਖ਼ਤਰਨਾਕ ਟੀਮ ਨਜ਼ਰ ਆਈ ਪਰ ਗੋਲ ਉਸ ਦੇ ਹਿੱਸੇ ਵੀ ਨਹੀਂ ਆ ਸਕਿਆ । ਇਸ ਡਰਾਅ ਤੋਂ ਬਾਅਦ ਕੇਪ ਵਰਡੇ ਦੀ ਟੀਮ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਰਹੀ ਅਤੇ ਪੂਰੇ ਮੈਦਾਨ `ਤੇ ਖਿਡਾਰੀਆਂ ਦੀ ਖੁਸ਼ੀ ਸਾਫ਼ ਦੇਖੀ ਜਾ ਸਕਦੀ ਸੀ । ਮੈਚ ਤੋਂ ਬਾਅਦ ਖਿਡਾਰੀ ਅਤੇ ਸਟਾਫ਼ ਮੋਬਾਈਲ ਫ਼ੋਨਾਂ ਵਿੱਚ ਆਪਣੀ ਖੁਸ਼ੀ ਦੇ ਇਨ੍ਹਾਂ ਪਲਾਂ ਨੂੰ ਕੈਦ ਕਰਦੇ ਹੋਏ ਨਜ਼ਰ ਆਏ ।

ਪਿਕਅਪ ਗੱਡੀ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਹੋਈ ਕਈਆਂ ਦੀ ਮੌਤ

0
Shimla Incident

ਸਿਮਲਾ, 27 ਜੂਨ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਸਿਮਲਾ ਵਿਖੇ ਇਕ ਪਿਕਅਪ ਗੱਡੀ ਦੇ ਹੇਠਾਂ ਡਿੱਗਣ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ ।

ਕਿੰਨੇ ਲੋਕ ਸਵਾਰ ਸਨ ਗੱਡੀ ਵਿਚ

ਮਿਲੀ ਜਾਣਕਾਰੀ ਅਨੁਸਾਰ ਸਿਮਲਾ ਜਿ਼ਲ੍ਹੇ (Shimla District) ਦੇ ਰਾਮਪੁਰ ਉਪ-ਮੰਡਲ ਦੇ ਤਕਲੇਚ ਚੌਕੀ ਖੇਤਰ ਵਿੱਚ ਜੋ ਵੀਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ (Road accident) ਵਾਪਰਣਨ ਕਾਰਨ ਜੋ ਗੱਡੀ ਵਿਚ ਸਵਾਰ ਸਾਰੇ ਦੇ ਸਾਰੇ ਲੋਕ ਮਾਰੇ ਗਏ ਹਨ ਇੱਕ ਪਿਕਅੱਪ ਗੱਡੀ ਵਿਚ ਸਵਾਰ ਸਨ ਤੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਉਸ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਪਿਕਅੱਪ (Accidental pickup) ਵਿੱਚ ਕੁੱਲ ਛੇ ਲੋਕ ਸਵਾਰ ਸਨ ।

ਕੌਣ ਕੌਣ ਹੈ ਮ੍ਰਿਤਕਾਂ ਵਿਚ ਸ਼ਾਮਲ

ਉਕਤ ਵਾਪਰੇ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਰਾਹਤ-ਬਚਾਅ ਟੀਮਾਂ ਮੌਕੇ `ਤੇ ਪਹੁੰਚੀਆਂ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ । ਮ੍ਰਿਤਕਾਂ ਦੀ ਪਛਾਣ ਅਭਿਸ਼ੇਕ ਸਨੀ (23),ਲਾਇਕ ਰਾਮ (56), ਅਸ਼ੋਕ ਜੇਨ (32), ਨੀਤਿਨ (23), ਆਸ਼ਾ ਕੁਮਾਰੀ ਅਤੇ ਯੁਗਲ ਵਜੋਂ ਹੋਈ ਹੈ ।

ਹਾਦਸੇ ਦੇ ਕਾਰਨਾਂ ਦੀ ਮਾਮਲਾ ਦਰਜ ਕਰਕੇ ਜਾਂਚ ਕਰ ਦਿੱਤੀ ਗਈ ਹੈ ਸ਼ੁਰੂ

ਪੁਲਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਦਰਦਨਾਕ ਹਾਦਸੇ ਕਾਰਨ ਰਾਮਪੁਰ ਅਤੇ ਆਨੀ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸਥਾਨਕ ਪ੍ਰਸ਼ਾਸਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਜੁਟਿਆ ਹੋਇਆ ਹੈ ।