Home Blog Page 573

ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ ਕਿਸਾਨਾਂ ਨੂੰ ਕੱਢੇ ਡਰਾਅ

0
Crop Residue Management Scheme

ਮਾਲੇਰਕੋਟਲਾ, 26 ਨਵੰਬਰ 2025 : ਫਸਲਾਂ ਦੀ ਰਹਿੰਦ-ਖੁਹੰਦ (Crop residue) ਨੂੰ ਖੇਤਾਂ ਵਿਚ ਹੀ ਵਾਹੁਣ ਲਈ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ (Crop Residue Management Scheme) ਅਧੀਨ ਜ਼ਿਲ੍ਹੇ `ਚ ਨਿੱਜੀ ਕਿਸਾਨਾਂ, ਸਹਿਕਾਰੀ ਸਭਾਵਾਂ, ਰਜਿਸਟਰਡ ਕਿਸਾਨ ਗਰੁੱਪਾਂ, ਐਫ. ਪੀ. ਓ. ਆਦਿ ਵਲੋਂ ਸਬਸਿਡੀ ਤੇ ਖੇਤੀ ਸੰਦ ਉਤਪਾਦ ਲੈਣ ਲਈ ਆਪਣੇ ਬਿਨੈ ਪੱਤਰ ਆਨ-ਲਾਈਨ ਪੋਰਟਲ ਤੇ 3 ਨਵੰਬਰ ਤੱਕ ਅਪਲਾਈ ਕੀਤੇ ਗਏ ਸਨ ਅਤੇ ਜਿਨ੍ਹਾਂ ਕਿਸਾਨਾਂ ਵੱਲੋਂ 5 ਹਜ਼ਾਰ ਰੁਪਏ ਟੋਕਨ ਮਨੀ ਜਮ੍ਹਾ ਕਰਵਾਈ ਗਈ ਸੀ । ਇਨ੍ਹਾਂ ਕਿਸਾਨਾਂ ਅਤੇ ਗਰੁੱਪਾਂ ਨੂੰ ਖੇਤੀ ਮਸ਼ੀਨਰੀ ਉਤਪਾਦ ਸਬਸਿਡੀ ਤੇ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਰਾਕੇਸ਼ ਗਰਗ ਦੀ ਅਗਵਾਈ ਹੇਠ ਰੈਂਡੇਮਾਈਜੇਸ਼ਨ ਸਿਸਟਮ (Randomization system) ਰਾਹੀਂ ਡਰਾਅ ਕੱਢੇ ਗਏ ।

ਫਸਲਾਂ ਦੀ ਰਹਿੰਦ-ਖੂਹੰਦ ਨੂੰ ਖੇਤ ਵਿਚ ਗਾਲਣ ਲਈ ਸਹਾਈ ਸਿੱਧ ਹੋਣਗੀਆਂ ਮਸ਼ੀਨਾਂ

ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਕੱਢੇ ਗਏ ਡਰਾਅ ਅਨੁਸਾਰ ਸੀ. ਆਰ. ਐਮ. ਸਕੀਮ ਤਹਿਤ ਜ਼ਿਲ੍ਹੇ ਦੇ 11 ਐਸ. ਸੀ. ਕਿਸਾਨਾਂ ਅਤੇ 6 ਕਸਟਮ ਹਾਈਰਿੰਗ ਸੈਂਟਰਾਂ ਨੂੰ ਕਰੀਬ 2.5 ਕਰੋੜ ਰੁਪਏ ਦੀ ਮਸ਼ੀਨਰੀ ਖਰੀਦਣ ਤੇ ਵਿਭਾਗ ਵਲੋਂ ਸਬਸਿਡੀ ਜਾਰੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਕਿਸਾਨਾਂ ਲਈ ਵਾਤਾਵਰਨ ਪੱਖੀ ਖੇਤੀਬਾੜੀ ਲਈ,ਫਸਲਾਂ ਦੀ ਰਹਿੰਦ-ਖੁਹੰਦ ਨੂੰ ਖੇਤ ਵਿੱਚ ਹੀ ਗਾਲਣ ਅਤੇ ਆਧੁਨਿਕ ਖੇਤੀਬਾੜੀ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ।

11 ਕਿਸਾਨਾਂ ਨੂੰ ਕਰਵਾਏ ਜਾਣਗੇ 53 ਲੱਖ ਰੁਪਏ ਦੇ ਖੇਤੀ ਸੰਧ ਉਤਪਾਦ ਸਬਸਿਡੀ ਤੇ ਮੁਹੱਈਆ

ਜ਼ਿਲ੍ਹਾ ਖੇਤੀਬਾੜੀ ਇੰਜੀ. ਗੁਰਿੰਦਰ ਸਿੰਘ ਨੇ ਦੱਸਿਆ ਕਿ ਨਿੱਜੀ ਕਿਸਾਨਾਂ ਦੀ ਕੈਟਾਗਰੀ ਵਿੱਚ ਡਰਾਅ ਵਿੱਚ ਸਫ਼ਲ ਰਹੇ 11 ਕਿਸਾਨਾਂ ਨੂੰ ਕਰੀਬ 53 ਲੱਖ ਰੁਪਏ ਦੇ ਖੇਤੀ ਸੰਦ ਉਤਪਾਦ ਸਬਸਿਡੀ ਤੇ ਮੁਹੱਈਆ ਕਰਵਾਏ ਜਾਣਗੇ । ਇਸ ਤੋਂ ਇਲਾਵਾ 6 ਕਸਟਮ ਹਾਈਰਿੰਗ ਸੈਂਟਰਾਂ (Custom hiring centers) ਨੂੰ 2 ਕਰੋੜ ਰੁਪਏ ਦੇ ਖੇਤੀਬਾੜੀ ਸੰਦ ਸਬਸਿਡੀ ਤੇ ਮੁਹੱਈਆਂ ਕਰਵਾਏ ਜਾਣਗੇ। ਇਹ ਡਰਾਅ ਸੀ. ਆਰ. ਐਮ. ਸਕੀਮ ਸਾਲ 2025-26 ਵਿੱਚ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਆਰ. ਐਮ. ਬੀ. ਪਲਾਓ, ਜ਼ੀਰੋ ਟਿਲ ਡਰਿੱਲ, ਪੈਡੀ ਸਟਰਾਅ ਚੌਪਰ,ਸ਼ਰੱਬ ਮਾਸਟਰ, ਸੁਪਰ ਐਸ. ਐਮ. ਐਸ.,ਬੇਲਰ, ਰੇਕ ਅਤੇ ਕਰਾਪ ਰੀਪਰ,ਸਰਫੇਸ ਸੀਡਰ ਅਤੇ ਟਰੈਕਟਰ ਆਦਿ ਮਸ਼ੀਨਾਂ ਦੇ ਕੱਢੇ ਗਏ ਤਾਂ ਜੋ ਕਿਸਾਨ ਸੀ. ਆਰ. ਐਮ ਸਕੀਮ ਤਹਿਤ ਪਰਾਲੀ ਦਾ ਯੌਗ ਪ੍ਰਬੰਧਨ ਕਰ ਸਕਣ ।

ਮੁੱਖ ਖੇਤੀਬਾੜੀ ਅਫ਼ਸਰ ਨੇ ਦਿੱਤੀ ਜਾਣਕਾਰੀ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ (Chief Agricultural Officer) ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ ਸੀਟੂ ਸਕੀਮ ਅਧੀਨ ਪਰਾਲੀ ਦੇ ਯੋਗ ਪ੍ਰਬੰਧਨ ਕਰਨ ਵਾਲੀ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਦੇ ਮਿੱਥੇ ਟੀਚੇ ਤਹਿਤ ਡਰਾਅ ਕੱਢਿਆ ਗਿਆ ਹੈ ਅਤੇ ਚੁਣੇ ਗਏ ਲਾਭਪਾਤਰੀਆ ਦੇ ਜ਼ਰੂਰੀ ਦਸਤਾਵੇਜ ਚੈੱਕ ਕਰਨ ਉਪਰੰਤ ਮਨਜੂਰੀ ਪੱਤਰ ਵਿਭਾਗ ਦੇ ਪੋਰਟਲ ਤੇ ਜਲਦ ਹੀ ਤੱਕ ਜਾਰੀ ਕੀਤੇ ਜਾਣਗੇ । ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਸਤਿੰਦਰ ਕੌਰ ਅਤੇ ਅਗਾਂਹ ਵਧੂ ਕਿਸਾਨ ਹਾਜਰ ਸਨ ।

Read More : ਕਿਸਾਨ ਰਾਤ ਸਮੇਂ ਝੋਨੇ ਦੀ ਕਟਾਈ ਨਾ ਕਰਨ : ਮੁੱਖ ਖੇਤੀਬਾੜੀ ਅਫ਼ਸਰ

ਜਿ਼ਲ੍ਹਾ ਅਦਾਲਤੀ ਕੰਪਲੈਕਸ ਵਿਖੇ ਭਾਰਤ ਦਾ ਸੰਵਿਧਾਨ ਦਿਵਸ ਮਨਾਇਆ

0
Constitution Day of India

ਪਟਿਆਲਾ, 26 ਨਵੰਬਰ 2025 : 26 ਨਵੰਬਰ 1949 ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਦੀ ਯਾਦ ਮਨਾਉਂਦੇ ਹੋਏ ਤੇ ਸੰਵਿਧਾਨ ਵਿੱਚ ਦਰਜ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਨਿਆਂਪਾਲਿਕਾ ਦੀ ਵਚਨਬੱਧਤਾ ਨੂੰ ਦੁਹਰਾਉਣ ਲਈ ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਅਵਤਾਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਅਦਾਲਤੀ ਕੰਪਲੈਕਸ (District Court Complex) ਵਿਖੇ ਭਾਰਤ ਦਾ ਸੰਵਿਧਾਨ ਦਿਵਸ (Constitution Day of India) ਮਨਾਇਆ ਗਿਆ ।

ਲੋਕਾਂ ਦੀ ਨਿਆਂ ਤੱਕ ਪਹੁੰਚ ਮਜ਼ਬੂਤ ਬਣਾਉਣ ਲਈ ਜਿ਼ਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਜੁਡੀਸ਼ੀਅਲ ਅਧਿਕਾਰੀਆਂ ਨੂੰ ਪ੍ਰੇਰਣਾ

ਸੰਵਿਧਾਨ ਦੀ ਪ੍ਰਸਤਾਵਨਾ ਦੇ ਪੜ੍ਹਨ ਪੜ੍ਹ ਕੇ ਸਮਾਗਮ ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ (District and Sessions Judge) ਅਵਤਾਰ ਸਿੰਘ ਨੇ ਦੇਸ਼ ਦੇ ਲੋਕਤੰਤਰੀ ਢਾਂਚੇ ਵਿੱਚ ਸੰਵਿਧਾਨ ਦੀ ਮਹੱਤਤਾ ਨੂੰ ਉਜਾਗਰ ਕੀਤਾ । ਉਨ੍ਹਾਂ ਨੇ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਵਰਗੀਆਂ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਮਹੱਤਤਾ `ਤੇ ਜ਼ੋਰ ਦਿੰਦਿਆਂ ਸਾਰੇ ਜੁਡੀਸ਼ੀਅਲ ਅਧਿਕਾਰੀਆਂ ਤੇ ਸਟਾਫ ਮੈਂਬਰਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨ ਦੀ ਅਪੀਲ ਕੀਤੀ ।

ਪੱਛੜੇ ਤੇ ਸੰਵੇਦਨਸ਼ੀਲ ਵਰਗਾਂ ਵਿੱਚ ਸੰਵਿਧਾਨਕ ਚੇਤਨਾ ਵਧਾਉਣ ਉਤੇ ਜ਼ੋਰ

ਜਿ਼ਲ੍ਹਾ ਅਤੇ ਸੈਸ਼ਨਜ਼ ਜੱਜ ਨੇ ਪ੍ਰੇਰਿਤ ਕੀਤਾ ਕਿ ਉਹ ਨਾਗਰਿਕਾਂ ਖਾਸ ਕਰਕੇ ਪੱਛੜੇ ਅਤੇ ਸੰਵੇਦਨਸ਼ੀਲ ਵਰਗਾਂ ਵਿੱਚ ਸੰਵਿਧਾਨਕ ਚੇਤਨਾ ਵਧਾਉਣ, ਤਾਂ ਜੋ ਉਨ੍ਹਾਂ ਦੀ ਨਿਆਂ ਤੱਕ ਪਹੁੰਚ ਮਜ਼ਬੂਤ ਹੋ ਸਕੇ । ਉਹਨਾਂ ਨੇ ਸਮੂਹ ਜੁਡੀਸ਼ੀਅਲ ਅਧਿਕਾਰੀਆਂ (Judicial officers) ਨੂੰ 6 ਦਸੰਬਰ 2025 ਨੂੰ ਸ਼ੁਰੂ ਹੋਕੇ ਇੱਕ ਮਹੀਨੇ ਲਈ ਚੱਲਣ ਵਾਲੇ ਮਿਸ਼ਨ ਨਸ਼ਾ ਮੁਕਤ ਪੰਜਾਬ ਵਿੱਚ ਸਰਗਰਮ ਭਾਗੀਦਾਰੀ ਕਰਨ ਲਈ ਵੀ ਉਤਸ਼ਾਹਿਤ ਕੀਤਾ । ਇਹ ਪ੍ਰੋਗਰਾਮ ਸੰਵਿਧਾਨ ਨੂੰ ਕਾਇਮ ਰੱਖਣ (Uphold the Constitution) ਅਤੇ ਸਾਰਿਆਂ ਲਈ ਨਿਆਂ ਯਕੀਨੀ ਬਣਾਉਣ ਵਾਸਤੇ ਸਾਂਝੇ ਤੌਰ `ਤੇ ਕੰਮ ਕਰਨ ਦਾ ਵਚਨ ਲੈ ਕੇ ਸਮਾਪਤ ਹੋਇਆ । ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਅਦਾਲਤੀ ਕੰਪਲੈਕਸ ਵਿੱਚ ਰੁੱਖ ਵੀ ਲਗਾਇਆ ਗਿਆ । ਸਮਾਰੋਹ ਮੌਕੇ ਜੁਡੀਸ਼ੀਅਲ ਅਧਿਕਾਰੀ ਤੇ ਹੋਰ ਅਮਲਾ ਮੌਜੂਦ ਰਿਹਾ ।

Read more : ਪੰਜਾਬ ਜੇਲ੍ਹ ਵਿਭਾਗ ਵੱਲੋਂ ਸ਼ਰਧਾਂਜਲੀ ਅਰਪਿਤ ਕਰਨ ਲਈ ਸਮਾਗਮ ਕਰਵਾਇਆ

ਬਿਹਾਰ ਵਿਚ ਨਵੀਆਂ `ਸੈਟੇਲਾਈਟ ਟਾਊਨਸਿ਼ਪ` ਵਿਕਸਤ ਕਰਨ ਦਾ ਹੋਇਆ ਐੈਲਾਨ

0
satellite townships

ਪਟਨਾ, 26 ਨਵੰਬਰ 2025 : ਬਿਹਾਰ (Bihar) `ਚ ਸ਼ਹਿਰੀ ਵਿਕਾਸ ਨੂੰ ਲੈ ਕੇ ਸੂਬਾ ਸਰਕਾਰ ਨੇ ਇਤਿਹਾਸਕ ਪਹਿਲ ਦੀ ਸ਼ੁਰੂਆਤ ਕੀਤੀ ਹੈ । ਸ਼ਹਿਰੀ ਵਿਕਾਸ ਤੇ ਰਿਹਾਇਸ਼ ਮੰਤਰੀ (Minister of Urban Development and Housing) ਨਿਤਿਨ ਨਵੀਨ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਬਿਹਾਰ ਨੂੰ ਕੌਮੀ ਸ਼ਹਿਰੀ ਮਾਪਦੰਡਾਂ ਦੇ ਪੱਧਰ ਤਕ ਲਿਜਾਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ । ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਰਾਜਧਾਨੀ ਪਟਨਾ ਦੇ ਪਾਟਲੀਪੁੱਤਰ ਤੇ ਕੰਕੜਬਾਗ ਮਾਡਲ ਦੀ ਤਰਜ਼ `ਤੇ ਹੁਣ 40 ਸਾਲ ਬਾਅਦ ਪਹਿਲੀ ਵਾਰ ਸੂਬੇ ਵਿਚ 11 ਨਵੀਆਂ `ਸੈਟੇਲਾਈਟ ਟਾਊਨਸ਼ਿਪਸ` (11 new `satellite townships`) ਵਿਕਸਤ ਕੀਤੀਆਂ ਜਾਣਗੀਆਂ ।

ਨਵੀਆਂ ਟਾਊਨਸਿ਼ਪ ਵਿਚ ਕੀਤਾ ਗਿਆ ਹੈ 9 ਡਵੀਜ਼ਨਲ ਹੈਡ ਕੁਆਰਟਰਾਂ ਦੇ ਨਾਲ ਸੋਨਪੁਰ ਤੇ ਸੀਤਾਮੜ੍ਹੀ ਨੂੰ ਵੀ ਸ਼ਾਮਲ

ਨਵੀਨ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਟਾਊਨਸ਼ਿਪ `ਚ 9 ਡਵੀਜ਼ਨਲ ਹੈੱਡਕੁਆਰਟਰਾਂ ਦੇ ਨਾਲ ਸੋਨਪੁਰ ਤੇ ਸੀਤਾਮੜ੍ਹੀ (ਸੀਤਾਪੁਰਮ) ਨੂੰ ਵੀ ਸ਼ਾਮਲ ਕੀਤਾ ਗਿਆ ਹੈ । ਵਧਦੀ ਆਬਾਦੀ, ਅਸੰਗਠਿਤ ਸ਼ਹਿਰੀ ਵਿਸਤਾਰ ਅਤੇ ਬੁਨਿਆਦੀ ਸਹੂਲਤਾਂ (Basic facilities) `ਤੇ ਵਧਦੇ ਦਬਾਅ ਨੂੰ ਵੇਖਦੇ ਹੋਏ ਇਹ ਫੈਸਲਾ ਲੈਣਾ ਸਮੇਂ ਦੀ ਲੋੜ ਹੈ । ਪਟਨਾ ਸਥਿਤ ਡਵੀਜ਼ਨਲ ਹੈੱਡਕੁਆਰਟਰ ਵਿਚ ਆਯੋਜਿਤ ਵਿਸਤ੍ਰਿਤ ਸਮੀਖਿਆ ਬੈਠਕ (Review meeting) ਵਿਚ ਪ੍ਰਾਜੈਕਟ ਦੀ ਕਾਰਜ ਯੋਜਨਾ ਅਤੇ ਇੰਪਲੀਮੈਂਟੇਸ਼ਨ ਮਾਡਲ `ਤੇ ਵਿਸਤਾਰ ਨਾਲ ਚਰਚਾ ਕੀਤੀ ਗਈ । ਮੰਤਰੀ ਨਿਤਿਨ ਨਵੀਨ ਨੇ ਮੁੱਖ ਮੰਤਰੀ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਪਹਿਲ ਨਾਲ ਬਿਹਾਰ ਦੇ ਭਵਿੱਖ ਦੀ ਦਿਸ਼ਾ ਤੈਅ ਹੋਵੇਗੀ ।

Read More : ਬਿਹਾਰ ਕੈਬਨਿਟ ਨੇ ਕੀਤਾ ਇਕ ਕਰੋੜ ਨੌਕਰੀਆਂ ਦੇਣ ਦਾ ਫ਼ੈਸਲਾ

ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼

0
smuggling busted

ਫਾਜ਼ਿਲਕਾ, 26 ਨਵੰਬਰ 2025 : ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (State Special Operations Cell) ਫਾਜ਼ਿਲਕਾ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਹੱਥਗੋਲੇ, ਦੋ ਜਿ਼ੰਦਾ ਕਾਰਤੂਸ ਅਤੇ ਇੱਕ 9 ਗਲੋਕ ਪਿਸਤੌਲ ਬਰਾਮਦ ਕਰਕੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ (ਹਥਿਆਰਾਂ ਦੀ ਤਸਕਰੀ) ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ (Arrested persons) ਦੀ ਪਛਾਣ ਪਿੰਡ ਚੱਕ ਬਲੋਚਾਂ ਵਾਲਾ ਦੇ ਰਹਿਣ ਵਾਲੇ ਵਿਕਰਮ ਸਿੰਘ ਅਤੇ ਪਿੰਡ ਚੱਕ ਬਜੀਦਾ ਦੇ ਰਹਿਣ ਵਾਲੇ ਪ੍ਰਭਜੋਤ ਸਿੰਘ ਉਰਫ਼ ਪ੍ਰਭ ਵਜੋਂ ਹੋਈ ਹੈ, ਦੋਵੇਂ ਫਾਜ਼ਿਲਕਾ ਦੇ ਹਨ। ਹੈਂਡ ਗ੍ਰੇਨੇਡ ਅਤੇ ਗਲੋਕ ਪਿਸਤੌਲ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਸ ਗੈਰ-ਰਜਿਸਟਰਡ ਕਾਲੇ ਹੀਰੋ ਡੀਲਕਸ ਮੋਟਰਸਾਈਕਲ ਨੂੰ ਵੀ ਜ਼ਬਤ ਕੀਤਾ ਜਿਸ ‘ਤੇ ਉਹ ਸਵਾਰ ਸਨ ।

ਬਰਾਮਦ ਕੀਤੇ ਗਏ ਹਥਿਆਰ ਪਾਕਿਸਤਾਨ ਤੋਂ ਆਯਾਤ ਕੀਤੇ ਗਏ ਸਨ : ਡੀ. ਜੀ. ਪੀ.

ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਪਾਕਿਸਤਾਨ ਤੋਂ ਆਯਾਤ ਕੀਤੇ ਗਏ ਸਨ ਅਤੇ ਪੰਜਾਬ ਵਿੱਚ ਇੱਕ ਯੋਜਨਾਬੱਧ ਅਪਰਾਧਿਕ ਗਤੀਵਿਧੀ ਲਈ ਡਰੋਨ ਰਾਹੀਂ ਪਹੁੰਚਾਏ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਗਠਜੋੜ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਗੁਪਤ ਕਾਰਵਾਈ ਕਰਕੇ ਕੀਤਾ ਗਿਆ ਹੈ ਮੁਲਜਮਾਂ ਨੂੰ ਗ੍ਰਿਫ਼ਤਾਰ

ਏ. ਆਈ. ਜੀ. ਐਸ. ਐਸ. ਓ. ਸੀ. (A. I. G. S. S. O. C.) ਫਾਜ਼ਿਲਕਾ ਗੁਰਸੇਵਕ ਸਿੰਘ ਬਰਾੜ ਨੇ ਕਿਹਾ ਕਿ ਇੱਕ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਐਸ. ਐਸ. ਓ. ਸੀ. ਟੀਮ ਨੇ ਜਲਾਲਾਬਾਦ ਖੇਤਰ ਵਿੱਚ ਇੱਕ ਗੁਪਤ ਕਾਰਵਾਈ ਕੀਤੀ ਅਤੇ ਮੁਲਜ਼ਮਾਂ ਨੂੰ ਪਿੰਡ ਚੱਕ ਮੌਜਦੀਨ ਵਾਲਾ ਤੋਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਖੇਪ ਕਿਸੇ ਹੋਰ ਧਿਰ ਨੂੰ ਪਹੁੰਚਾਉਣ ਜਾ ਰਹੇ ਸਨ ।

Read More : ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼

ਹਿਰਾਸਤ ਵਿਚ ਹਿੰਸਾ ਅਤੇ ਮੌਤ ਕਾਨੂੰਨ ਵਿਵਸਥਾ ਤੇ ਧੱਬਾ : ਸੁਪਰੀਮ ਕੋਰਟ

0
Supreme Court

ਨਵੀਂ ਦਿੱਲੀ, 26 ਨਵੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਆਖਿਆ ਕਿ ਹਿਰਾਸਤ ਵਿਚ ਹਿੰਸਾ ਅਤੇ ਮੌਤ (Violence and death in custody) ਕਾਨੂੰਨ ਵਿਵਸਥਾ `ਤੇ ਇਕ `ਧੱਬਾ` ਹੈ ਅਤੇ ਦੇਸ਼ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ।

ਸੁਪਰੀਮ ਕੋਰਟ ਨੇ ਕੀਤੀ ਪੁਲਸ ਥਾਣਿਆਂ `ਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਕਮੀ ਨਾਲ ਸਬੰਧਤ ਇਕ ਸੁਓ ਮੋਟੋ ਨੋਟਿਸ ਮਾਮਲੇ ਦੀ ਸੁਣਵਾਈ

ਪੁਲਸ ਥਾਣਿਆਂ (Police stations) `ਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਕਮੀ ਨਾਲ ਸਬੰਧਤ ਇਕ ਸੁਓ ਮੋਟੋ ਨੋਟਿਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਇਸ ਮਾਮਲੇ `ਚ ਪਾਸ ਆਪਣੇ ਹੁਕਮ ਦਾ ਹਵਾਲਾ ਦਿੱਤਾ । ਬੈਂਚ ਨੇ ਕਿਹਾ ਕਿ ਹੁਣ ਦੇਸ਼ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ । ਤੁਸੀਂ ਹਿਰਾਸਤ `ਚ ਮੌਤ ਨਹੀਂ ਹੋਣ ਦੇ ਸਕਦੇ । ਸਤੰਬਰ `ਚ ਚੋਟੀ ਦੀ ਅਦਾਲਤ ਨੇ ਮੀਡੀਆ ਦੀ ਇਕ ਖਬਰ ਦਾ ਸੂਓ ਮੋਟੋ ਨੋਟਿਸ ਲਿਆ ਸੀ, ਜਿਸ `ਚ ਕਿਹਾ ਗਿਆ ਸੀ ਕਿ 2025 ਦੇ ਪਹਿਲੇ 8 ਮਹੀਨਿਆਂ ਦੌਰਾਨ ਰਾਜਸਥਾਨ `ਚ ਪੁਲਸ ਹਿਰਾਸਤ (Police custody) `ਚ 11 ਲੋਕਾਂ ਦੀ ਮੌਤ ਹੋਈ । ਇਨ੍ਹਾਂ ਵਿਚੋਂ 7 ਮਾਮਲੇ ਉਦੇਪੁਰ ਡਵੀਜ਼ਨ ਤੋਂ ਸਾਹਮਣੇ ਆਏ ਸਨ । ਇਕ ਵੱਖਰੇ ਮਾਮਲੇ ਵਿਚ ਹਿਰਾਸਤ `ਚ ਹਿੰਸਾ ਅਤੇ ਮੌਤ ਕਾਨੂੰਨ ਵਿਵਸਥਾ `ਤੇ ਧੱਬਾ, ਦੇਸ਼ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ।

ਕੋਈ ਵੀ ਹਿਰਾਸਤ `ਚ ਹੋਈਆਂ ਮੌਤਾਂ ਨੂੰ ਨਾ ਤਾਂ ਸਹੀ ਠਹਿਰਾਅ ਸਕਦਾ ਹੈ ਅਤੇ ਨਾ ਹੀ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਸਕਦਾ ਹੈ : ਸਾਲਿਸਿਟਰ

ਸੁਪਰੀਮ ਕੋਰਟ ਨੇ 2018 `ਚ ਮਨੁੱਖੀ ਅਧਿਕਾਰਾਂ ਦੇ ਘਾਣ (Human rights violations) ਨੂੰ ਰੋਕਣ ਲਈ ਪੁਲਸ ਥਾਣਿਆਂ `ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਦਾ ਹੁਕਮ ਦਿੱਤਾ ਸੀ । ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਕੋਈ ਵੀ ਹਿਰਾਸਤ `ਚ ਹੋਈਆਂ ਮੌਤਾਂ ਨੂੰ ਨਾ ਤਾਂ ਸਹੀ ਠਹਿਰਾਅ ਸਕਦਾ ਹੈ ਅਤੇ ਨਾ ਹੀ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਸਕਦਾ ਹੈ । ਬੈਂਚ ਨੇ ਕੇਂਦਰ ਤੋਂ ਇਹ ਵੀ ਪੁੱਛਿਆ ਕਿ ਉਸ ਨੇ ਇਸ ਮਾਮਲੇ `ਚ ਪਾਲਣਾ ਸਬੰਧੀ ਹਲਫਨਾਮਾ (Compliance Affidavit) ਕਿਉਂ ਨਹੀਂ ਦਾਖਲ ਕੀਤਾ ਹੈ । ਜਸਟਿਸ ਵਿਕਰਮਨਾਥ ਨੇ ਪੁੱਛਿਆ, “ਕੇਂਦਰ ਇਸ ਅਦਾਲਤ ਨੂੰ ਬਹੁਤ ਹਲਕੇ `ਚ ਲੈ ਰਿਹਾ ਹੈ । ਕਿਉਂ?” ਮਹਿਤਾ ਨੇ ਕਿਹਾ ਕਿ ਉਹ ਸੁਓ ਮੋਟੋ ਨੋਟਿਸ ਮਾਮਲੇ `ਚ ਪੇਸ਼ ਨਹੀਂ ਹੋ ਰਹੇ ਹਨ ਪਰ ਕੋਈ ਵੀ ਅਦਾਲਤ ਨੂੰ ਹਲਕੇ `ਚ ਨਹੀਂ ਲੈ ਸਕਦਾ ।

ਕੇਂਦਰ ਕਰੇਗਾ ਤਿੰਨ ਹਫ਼ਤਿਆਂ ਅੰਦਰ ਪਾਲਣਾ ਸਬੰਧੀ ਹਲਫ਼ਨਾਮਾ

ਉਨ੍ਹਾਂ ਕਿਹਾ ਕਿ ਕੇਂਦਰ ਤਿੰਨ ਹਫ਼ਤਿਆਂ ਦੇ ਅੰਦਰ ਪਾਲਣਾ ਸਬੰਧੀ ਹਲਫਨਾਮਾ ਦਾਖਲ ਕਰੇਗਾ । ਮੰਗਲਵਾਰ ਨੂੰ ਸੁਣਵਾਈ ਦੌਰਾਨ ਬੈਂਚ ਨੇ ਸੀਨੀਅਰ ਵਕੀਲ ਸਿੱਧਾਰਥ ਦਵੇ ਦੀਆਂ ਦਲੀਲਾਂ ਵੀ ਸੁਣੀਆਂ, ਜੋ ਇਕ ਵੱਖਰੇ ਮਾਮਲੇ ਵਿਚ `ਐਮਿਕਸ ਕਿਊਰੀ` ਵਜੋਂ ਚੋਟੀ ਦੀ ਅਦਾਲਤ ਦੀ ਸਹਾਇਤਾ ਕਰ ਰਹੇ ਹਨ । ਇਸ ਮਾਮਲੇ `ਚ ਚੋਟੀ ਦੀ ਅਦਾਲਤ ਨੇ ਦਸੰਬਰ 2020 ਵਿਚ ਇਕ ਹੁਕਮ ਪਾਸ ਕੀਤਾ ਸੀ । ਉਸ ਹੁਕਮ `ਚ ਕੇਂਦਰ ਨੂੰ ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.), ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅਤੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਸਮੇਤ ਜਾਂਚ ਏਜੰਸੀਆਂ ਦੇ ਦਫਤਰਾਂ `ਚ ਸੀ. ਸੀ. ਟੀ. ਵੀ. ਕੈਮਰੇ ਅਤੇ ਰਿਕਾਰਡਿੰਗ ਉਪਕਰਣ ਲਾਉਣ ਦਾ ਹੁਕਮ ਦਿੱਤਾ ਗਿਆ ।

Read More : ਸੁਪਰੀਮ ਕੋਰਟ ਨੇ ਮੰਗਿਆ ਕੇਂਦਰ ਤੋਂ ਜਵਾਬ

ਕਾਰ ਦੇ ਨਹਿਰ ਵਿਚ ਡਿੱਗਣ ਕਰਕੇ ਹੋਈ 5 ਦੀ ਮੌਤ

0
car falls into canal

ਉਤਰ ਪ੍ਰਦੇਸ, 26 ਨਵੰਬਰ 2025 : ਉਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਖੀਰੀ (Lakhimpur Kheri) ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਇੱਕ ਆਲਟੋ ਕਾਰ (Alto car) ਜੋ 30 ਫੁੱਟ ਸ਼ਾਰਦਾ ਨਹਿਰ ਵਿੱਚ ਡਿੱਗ ਗਈ ਦੇ ਕਾਰਨ ਕਾਰ ਵਿਚ ਸਵਾਰ ਪੰਜ ਵਿਅਕਤੀਆਂ ਦੀ ਮੌਤ (Five people died) ਹੋ ਗਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਡਰਾਈਵਰ ਨੂੰ ਸੀ. ਪੀ. ਆਰ. ਨੇ ਬਚਾ ਲਿਆ ਹੈ ।

ਕਾਰ ਦੇ ਡਿੱਗਣ ਦੀ ਆਵਾਜ ਸੁਣ ਪਹੁੰਚੇ ਲੋਕ

ਕਾਰ ਦੇ ਨਹਿਰ ਵਿਚ ਡਿੱਗਣ (Falling into the canal) ਦੀ ਆਵਾਜ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਕਾਰ ਕੋਲ ਜਾਣ ਦੀ ਕੋਸਿ਼ਸ਼ ਕੀਤੀ ਪਰ ਕਾਰ ਪਾਣੀ ਦੇ ਤੇਜ਼ ਵਹਾਅ ਵਿੱਚ ਡਿੱਗਣ ਤੋਂ ਬਾਅਦ ਵੀ ਕਾਫੀ ਅੱਗੇ ਤੱਕ ਵਗ ਗਈ ਤੇ ਥੋੜ੍ਹੀ ਦੇਰ ਵਿੱਚ ਡੁੱਬ ਗਈ । ਜਿਸ ਤੇ ਸਥਾਨਕ ਲੋਕਾਂ ਨੇ ਪੁਲਸ ਨੂੰ ਦੱਸਿਆ ਅਤੇ ਫਿਰ ਫਲੈਸ਼ਲਾਈਟਾਂ ਦੀ ਵਰਤੋਂ ਕਰਕੇ ਪਿੰਡ ਵਾਸੀ ਇੱਕ ਕਿਸ਼ਤੀ ਵਿੱਚ ਨਹਿਰ ਵਿੱਚ ਦਾਖਲ ਹੋਏ । ਉਨ੍ਹਾਂ ਨੇ ਕਾਰ ਨਾਲ ਰੱਸੀ ਬੰਨ੍ਹ ਕੇ ਇਸਨੂੰ ਬਾਹਰ ਕੱਢਿਆ । ਫਿਰ ਉਨ੍ਹਾਂ ਨੇ ਸ਼ੀਸ਼ਾ ਤੋੜ ਦਿੱਤਾ ਅਤੇ ਸਾਰਿਆਂ ਨੂੰ ਬਾਹਰ ਕੱਢਿਆ ।

ਕੌਣ ਹੈ ਮ੍ਰਿਤਕਾਂ ਵਿਚ

ਕਾਰ ਦੁਰਘਟਨਾ ਵਿਚ ਮੌਤ ਦੇ ਘਾਟ ਉਤਰੇ ਵਿਅਕਤੀਆਂ ਵਿਚ ਜਤਿੰਦਰ (23), ਘਣਸ਼ਿਆਮ (25), ਲਾਲਜੀ (45) ਅਤੇ ਸੁਰੇਸ਼ (50) ਵਜੋਂ ਹੋਈ ਹੈ । ਇਹ ਚਾਰੇ ਬਹਿਰਾਈਚ ਵਿੱਚ ਗੰਗਾ ਬੈਰਾਜ ਦੇ ਕਰਮਚਾਰੀ ਸਨ । ਜਦੋਂ ਕ ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਨਹੀਂ ਹੋ ਸਕੀ । ਕਾਰ ਡਰਾਈਵਰ ਬਬਲੂ (28) ਨੇ ਦੱਸਿਆ ਕਿ : ਕਾਰ ਤੇਜ਼ ਰਫ਼ਤਾਰ ਨਾਲ ਨਹੀਂ ਚੱਲ ਰਹੀ ਸੀ, ਪਰ ਪੁਲ ‘ਤੇ ਕਾਫ਼ੀ ਹਨੇਰਾ ਸੀ। ਅਚਾਨਕ, ਜਦੋਂ ਅਸੀਂ ਇੱਕ ਮੋੜ ‘ਤੇ ਆਏ, ਤਾਂ ਅਸੀਂ ਸਟੀਅਰਿੰਗ ਵ੍ਹੀਲ ਮੋੜ ਦਿੱਤਾ । ਕਾਰ ਬੇਕਾਬੂ (Car out of control) ਹੋ ਗਈ । ਮੈਂ ਬ੍ਰੇਕ ਲਗਾਈ, ਪਰ ਕਾਰ ਫਿਸਲ ਗਈ ਅਤੇ ਨਹਿਰ ਵਿੱਚ ਡਿੱਗ ਗਈ । ਪਿੰਡ ਵਾਸੀਆਂ ਨੇ ਸਾਨੂੰ ਬਚਾਇਆ ।

Read More : ਗੱਡੀ ਦੇ ਨਹਿਰ ਵਿਚ ਡਿੱਗਣ ਨਾਲ ਛੇ ਮੌਤ

ਸੇਲੀਨਾ ਜੇਤਲੀ ਨੇ ਪਤੀ `ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ

0
Celina Jaitley

ਮੁੰਬਈ, 26 ਨਵੰਬਰ 2025 : ਬਾਲੀਵੁੱਡ ਅਦਾਕਾਰਾ ਸੇਲੀਨਾ ਜੇਤਲੀ (Bollywood actress Celina Jaitley) ਨੇ ਆਪਣੇ ਪਤੀ ਪੀਟਰ ਹਾਗ ਵਿਰੁੱਧ ਮੁੰਬਈ ਦੀ ਇਕ ਸਥਾਨਕ ਅਦਾਲਤ ਵਿਚ ਘਰੇਲੂ ਹਿੰਸਾ (Domestic violence) ਦਾ ਮਾਮਲਾ ਦਰਜ ਕਰਵਾਇਆ ਹੈ ।

ਸੇਲੀਨਾ ਨੇ ਆਪਣੇ ਪਤੀ `ਤੇ ਲਗਾਏ ਹਨ ਇਮੋਸ਼ਨਲ, ਫਿਜੀਕਲ, ਸੈਕਸੁਅਲ ਅਬਿਊਜ ਵਰਗੇ ਗੰਭੀਰ ਦੋਸ

ਸੇਲੀਨਾ ਨੇ ਆਪਣੇ ਪਤੀ `ਤੇ ਇਮੋਸ਼ਨਲ, ਫਿਜੀਕਲ, ਸੈਕਸੁਅਲ ਅਬਿਊਜ (Emotional, physical, sexual abuse) ਵਰਗੇ ਗੰਭੀਰ ਦੋਸ਼ ਲਗਾਏ ਹਨ । ਨਾਲ ਹੀ ਉਸਨੇ 50 ਕਰੋੜ ਰੁਪਏ ਦੇ ਮੁਆਵਜ਼ੇ ਨਾਲ ਹਰ ਮਹੀਨੇ 10 ਲੱਖ ਰੁਪਏ ਦੀ ਮੈਂਟੇਨੈੱਸ ਮੰਗੀ ਹੈ । ਅਦਾਕਾਰਾ ਨੇ 21 ਨਵੰਬਰ ਨੂੰ ਮੁੰਬਈ ਦੀ ਇਕ ਅਦਾਲਤ (A court in Mumbai) ਵਿਚ ਪਟੀਸ਼ਨ ਦਾਇਰ ਕੀਤੀ ਸੀ । ਪਟੀਸ਼ਨ ਦੀ ਸੁਣਵਾਈ 24 ਨਵੰਬਰ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਐੱਸ. ਸੀ. ਤਾਡੋ ਨੇ ਕੀਤੀ, ਜਿਸ ਤੋਂ ਬਾਅਦ ਆਸਟਰੀਆ ਦੇ ਹੋਟਲ ਕਾਰੋਬਾਰੀ ਪੀਟਰ ਨੂੰ ਨੋਟਿਸ ਜਾਰੀ ਕੀਤਾ ਗਿਆ ।

ਪਟੀਸ਼ਨ ਵਿਚ ਸੇਲੀਨਾ ਨੇ ਕੀ ਦੋਸ਼ ਲਗਾਏ

ਆਪਣੀ ਪਟੀਸ਼ਨ ਵਿਚ ਸੇਲੀਨਾ ਨੇ ਦੋਸ਼ ਲਗਾਇਆ ਕਿ ਉਸਦੇ 48 ਸਾਲਾ ਪਤੀ ਇਕ ਸਵੈ-ਲੀਨ ਅਤੇ ਆਤਮ-ਕੇਂਦ੍ਰਿਤ ਵਿਅਕਤੀ ਹਨ, ਜੋ ਉਸਦੇ ਜਾਂ ਉਸਦੇ ਬੱਚਿਆਂ ਪ੍ਰਤੀ ਕੋਈ ਹਮਦਰਦੀ ਨਹੀਂ ਰੱਖਦੇ ਹਨ । ਕਾਨੂੰਨੀ ਫਰਮ ਕਰੰਜਵਾਲਾ ਐਂਡ ਕੰਪਨੀ ਵੱਲੋਂ ਦਾਇਰ ਪਟੀਸ਼ਨ ਵਿਚ ਅਦਾਕਾਰਾ ਲਈ 10 ਲੱਖ ਰੁਪਏ ਦਾ ਮਹੀਨਾਵਾਰ ਗੁਜ਼ਾਰਾ ਭੱਤਾ ਮੰਗਿਆ ਗਿਆ ਹੈ । ਨਾਲ ਹੀ ਅਦਾਲਤ ਨੂੰ ਪੀਟਰ ਨੂੰ ਉਨ੍ਹਾਂ ਦੇ ਮੁੰਬਈ ਵਾਲੇ ਘਰ ਵਿਚ ਦਾਖਲ ਹੋਣ ਤੋਂ ਰੋਕਣ ਦੀ ਵੀ ਅਪੀਲ ਕੀਤੀ ਗਈ ਹੈ ।

ਅਦਾਕਾਰਾ ਨੇ ਮੰਗੀ ਹੈ ਆਪਣੇ 3 ਬੱਚਿਆਂ ਦੀ ਕਸਟਡੀ

ਅਦਾਕਾਰਾ ਨੇ ਆਪਣੇ 3 ਬੱਚਿਆਂ ਦੀ ਕਸਟਡੀ ਵੀ ਮੰਗੀ ਹੈ, ਜੋ ਇਸ ਸਮੇਂ ਆਸਟਰੀਆ ਵਿਚ ਪੀਟਰ ਨਾਲ ਰਹਿ ਰਹੇ ਹਨ । ਯਾਦ ਰਹੇ ਕਿ ਸੇਲੀਨਾ ਤੇ ਪੀਟਰ ਹਾਗ ਨੇ ਸਾਲ 2010 ਵਿਚ ਆਸਟਰੀਆ ਵਿਚ ਵਿਆਹ ਕਰਵਾਇਆ ਸੀ । ਦੋਵਾਂ ਦੇ 3 ਬੱਚੇ ਵਿੰਸਟਨ, ਵਿਰਾਜ ਅਤੇ ਆਰਥਰ ਹਨ । 2012 ਦੇ ਮਾਰਚ ਮਹੀਨੇ ਵਿਚ ਉਹ ਜੌੜੇ ਬੇਟਿਆਂ ਦੇ ਮਾਤਾ-ਪਿਤਾ ਬਣੇ ਸਨ ।

Read More : ਅਦਾਲਤ ਨੇ ਚਾਰ ਆਪ ਆਗੂਆਂ ਨੂੰ ਕੀਤਾ ਬਰੀ

ਸੜਕ ਹਾਦਸੇ ਵਿਚ ਨਵੀਂ ਵਿਆਹੀ ਦੁਲਹਣ ਦੀ ਮੌਤ ਦੁਲਹਾ ਜ਼ਖ਼ਮੀ

0
Road Accident

ਫਤਿਹਗੜ੍ਹ ਸਾਹਿਬ, 26 ਨਵੰਬਰ 2025 : ਜਿ਼ਲਾ ਫਤਿਹਗੜ੍ਹ ਸਾਹਿਬ (District Fatehgarh Sahib) ਵਿਖੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਆਹੁਤਾ ਮਹਿਲਾ ਦੀ ਮੌਤ ਹੋ ਗਈ ਹੈ, ਉਥੇ ਪੁਰਸ਼ ਗੰਭੀਰ ਜ਼ਖ਼ਮੀ (Seriously injured) ਹੋ ਗਿਆ ਹੈ ।

ਕੌਣ ਹੈ ਵਿਆਹੁਤਾ ਮਹਿਲਾ ਤੇ ਪੁਰਸ਼

ਫ਼ਤਹਿਗੜ੍ਹ ਸਾਹਿਬ `ਚ ਜੋ ਰੂਹ ਕੰਬਾਊ ਸੜਕ ਹਾਦਸਾ (Road accident) ਵਾਪਰਿਆ ਹੈ ਵਿਚ ਜੋ ਮਹਿਲਾ ਦੀ ਮੌਤ ਹੋ ਗਈ ਹੈ ਦਾ ਵਿਆਹ ਤਿੰਨ ਕੁ ਦਿਨ ਪਹਿਲਾਂ ਹੀ ਹੋਇਆ ਹੈ ਜਦੋਂ ਕਿ ਦੁਲਹਾ ਗੰਭੀਰ ਰੂਪ ਵਿਚ ਜ਼਼ਖਮੀ ਹੈ । ਲਾੜੀ ਜਿਸਦੇ ਹੱਥਾਂ ਤੋਂ ਹਾਲੇ ਮਹਿੰਦੀ ਵੀ ਨਹੀਂ ਉਤਰੀ ਸੀ ਕਿ ਇਹ ਦਰਦਨਾਕ ਹਾਦਸਾ ਵਾਪਰ ਗਿਆ । ਲੜਕੇ ਦੀ ਪਛਾਣ ਗੁਰਮੁਖ ਸਿੰਘ (Gurmukh Singh) ਜਦਕਿ ਮ੍ਰਿਤਕ ਲੜਕੀ ਦੀ ਪਛਾਣ ਅਮਰਦੀਪ ਕੌਰ (Amardeep Kaur) ਵਜੋਂ ਹੋਈ ਹੈ ।

ਥਾਣਾ ਬਡਾਲੀ ਆਲਾ ਸਿੰਘ ਦੇ ਐਸ. ਐਚ. ਓ. ਨੇ ਕੀ ਦੱਸਿਆ ਕਿ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਐਸ. ਐਚ. ਓ. (S. H. O.) ਹਰਕੀਰਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਮਾਨੁਪੁਰ ਤੋਂ ਬਲਾੜੇ ਵਾਲੇ ਰੋਡ `ਤੇ ਹਾਦਸਾ ਵਾਪਰਿਆ ਹੈ । ਜਿਸ ਵਿੱਚ ਇਕ ਕਾਰ ਹਾਦਸੇ ਦਾ ਸ਼ਿਕਾਰ (Car accident victim) ਹੋ ਗਈ ਹੈ । ਜਿਸ ਵਿੱਚ 21 ਵਰ੍ਹਿਆਂ ਦਾ ਨਵਾਂ ਵਿਆਹਿਆ ਜੋੜਾ ਸਵਾਰ ਸੀ । ਹਾਦਸੇ ਵਿੱਚ ਲੜਕੀ ਅਮਰਦੀਪ ਕੌਰ ਦੀ ਮੌਤ ਹੋ ਗਈ ਅਤੇ ਗੁਰਮੁਖ ਸਿੰਘ ਦਾ ਇਲਾਜ ਸੈਕਟਰ-32 ਚੰਡੀਗੜ੍ਹ ਵਿੱਖੇ ਚੱਲ ਰਿਹਾ ਹੈ । ਇਹਨਾਂ ਦਾ ਵਿਆਹ ਇਸੇ ਐਤਵਾਰ 23 ਨਵੰਬਰ ਨੂੰ ਹੋਇਆ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ ।

Read more : ਬਰਨਾਲਾ ‘ਚ ਵਾਪਰਿਆ ਸੜਕ ਹਾਦਸਾ, ਨੌਜਵਾਨ ਦੀ ਹੋਈ ਮੌਤ

ਨਸ਼ੇ ਦਾ ਸੇਵਨ ਕਰਨ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

0
NDPS Act

ਪਟਿਆਲਾ, 26 ਨਵੰਬਰ 2025 : ਥਾਣਾ ਕੋਤਵਾਲੀ ਪਟਿਆਲਾ (Police Station Patiala) ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਹੁਲ ਪੁੱਤਰ ਸੁਭਾਸ਼ ਵਾਸੀ ਗਲੀ ਨੰ. 01 ਗੋਪਾਲ ਕਲੋਨੀ ਨੇੜੇ ਗਊਸ਼ਾਲਾ ਰੋਡ ਸਨੋਰ ਰੋਡ ਪਟਿਆਲਾ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਹੌਲਦਾਰ ਗੁਰਮੀਤ ਸਿੰਘ (Constable Gurmeet Singh) ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਸੰਜੇ ਕਾਲੋਨੀ ਪਟਿਆਲਾ ਕੋਲ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਕਤ ਵਿਅਕਤੀ ਰਾਹੁਲ ਗਰੇਸ ਹੋਟਲ ਨੇੜੇ ਬੰਨਾ ਛੋਟੀ ਨਦੀ ਕੋਲ ਝਾੜੀਆਂ ਵਿਚ ਬੈਠ ਕੇ ਨਸ਼ੇ ਦਾ ਸੇਵਨ (Drug abuse) ਕਰ ਰਿਹਾ ਹੈ, ਜਿਸ ਤੇ ਰੇਡ ਕਰਨ ਤੇ ਇਕ ਲਾਈਟਰ, ਫੋਇਲ ਪੇਪਰ ਤੇ ਪਾਈਪ ਬਰਾਮਦ ਹੋਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਐਨ. ਡੀ. ਪੀ. ਐਸ. ਐਕਟ ਅਧੀਨ 02 ਮੁਕੱਦਮੇ; 02 ਮੁਲਜ਼ਮ ਗ੍ਰਿਫਤਾਰ

ਭਾਰਤ, ਕੈਨੇਡਾ ਐੱਫ. ਟੀ. ਏ. ਗੱਲਬਾਤ ਮੁੜ ਸ਼ੁਰੂ ਕਰਨ `ਤੇ ਸਹਿਮਤ : ਗੋਇਲ

0
Piyush Goyal

ਨਵੀਂ ਦਿੱਲੀ, 26 ਨਵੰਬਰ 2025 : ਵਣਜ ਅਤੇ ਉਦਯੋਗ ਮੰਤਰੀ (Minister of Commerce and Industry) ਪਿਊਸ਼ ਗੋਇਲ ਨੇ ਆਖਿਆ ਹੈ ਕਿ ਭਾਰਤ ਅਤੇ ਕੈਨੇਡਾ (India and Canada) ਅਜ਼ਾਦ ਵਪਾਰ ਸਮਝੌਤੇ (ਐੱਫ. ਟੀ. ਏ.)(F. T. A.)  ਲਈ ਗੱਲਬਾਤ ਮੁੜ ਤੋਂ ਸ਼ੁਰੂ ਕਰਨ `ਤੇ ਸਹਿਮਤ ਹੋ ਗਏ ਹਨ । ਇਸ ਦਾ ਮਕਸਦ 2030 ਤੱਕ ਦੋ-ਪੱਖੀ ਵਪਾਰ ਨੂੰ 50 ਅਰਬ ਡਾਲਰ ਤੱਕ ਵਧਾਉਣਾ ਹੈ ।

ਸਮਝੌਤੋ ਨਾਲ ਵਧੇਗਾ ਦੋਵਾਂ ਪੱਖਾਂ ਦੇ ਨਿਵੇਸ਼ਕਾਂ ਅਤੇ ਕਾਰੋਬਾਰੀਆਂ ਦਾ ਵਿਸ਼ਵਾਸ

ਪਿਊਸ਼ ਗੋਇਲ (Piyush Goyal) ਨੇ ਇਕ ਪ੍ਰੋਗਰਾਮ `ਚ ਕਿਹਾ ਕਿ ਐੱਫ. ਟੀ. ਏ. ਜਾਂ ਵਿਆਪਕ ਆਰਥਕ ਭਾਈਵਾਲੀ ਸਮਝੌਤੇ (ਸੀ. ਈ. ਪੀ. ਏ.) `ਚ ਕਈ ਰਣਨੀਤਿਕ ਪਹਿਲੂ ਹੁੰਦੇ ਹਨ ਅਤੇ ਇਹ ਦੋਵਾਂ ਦੇਸ਼ਾਂ ਵਿਚਾਲੇ ਵਿਸ਼ਵਾਸ ਨੂੰ ਦਰਸਾਉਂਦਾ ਹੈ । ਉਨ੍ਹਾਂ ਕਿਹਾ ਕਿ ਇਸ ਸਮਝੌਤੋ ਨਾਲ ਦੋਵਾਂ ਪੱਖਾਂ ਦੇ ਨਿਵੇਸ਼ਕਾਂ ਅਤੇ ਕਾਰੋਬਾਰੀਆਂ ਦਾ ਵਿਸ਼ਵਾਸ ਵਧੇਗਾ । ਉਨ੍ਹਾਂ ਕਿਹਾ ਕਿ ਅਸੀਂ ਉੱਚ-ਅਭਲਾਸ਼ੀ ਸੀ. ਈ. ਪੀ. ਏ. ’ਤੇ ਗੱਲਬਾਤ ਸ਼ੁਰੂ ਕਰਨ ਅਤੇ 2030 ਤੱਕ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਦੁੱਗਣਾ ਕਰਨ `ਤੇ ਸਹਿਮਤ ਹੋਏ ਹਾਂ । ਵਪਾਰ ਸਮਝੌਤੇ `ਤੇ ਹੁਣ ਤੱਕ 6 ਤੋਂ ਵੱਧ ਪੜਾਵਾਂ ਦੀ ਗੱਲਬਾਤ ਹੋ ਚੁੱਕੀ ਹੈ ।

ਵਪਾਰਕ ਸਬੰਧਾਂ ਨੂੰ ਤੇਜੀ ਦੇਣ ਲਈ ਕੀਤੀ ਗਈ ਚਰਚਾ

ਆਮ ਤੌਰ ’ਤੇ ਕਿਸੇ ਵਪਾਰ ਸਮਝੌਤੇ (Trade agreements) ਵਿਚ ਦੋ ਦੇਸ਼ ਆਪਸੀ ਵਪਾਰ ਦੀਆਂ ਵੱਧ ਤੋਂ ਵੱਧ ਵਸਤਾਂ `ਤੇ ਕਸਟਮ ਡਿਊਟੀ `ਚ ਰਿਕਾਰਡ ਕਮੀ ਕਰਦੇ ਹਨ ਜਾਂ ਉਸ ਨੂੰ ਖ਼ਤਮ ਕਰ ਦਿੰਦੇ ਹਨ । ਉਹ ਸੇਵਾਵਾਂ `ਚ ਵਪਾਰ ਨੂੰ ਉਤਸ਼ਾਹ ਦੇਣ ਅਤੇ ਨਿਵੇਸ਼ ਆਕਰਸ਼ਤ ਕਰਨ ਲਈ ਮਾਪਦੰਡਾਂ ਨੂੰ ਵੀ ਸਰਲ ਬਣਾਉਂਦੇ ਹਨ । ਵਪਾਰਕ ਸਬੰਧਾਂ ਨੂੰ ਰਫ਼ਤਾਰ ਦੇਣ ਲਈ ਗੋਇਲ ਨੇ ਕੈਨੇਡਾ ਦੇ ਬਰਾਮਦ ਪ੍ਰਮੋਸ਼ਨ, ਅੰਤਰਰਾਸ਼ਟਰੀ ਵਪਾਰ (International trade) ਅਤੇ ਆਰਥਕ ਵਾਧੇ ਬਾਰੇ ਮੰਤਰੀ ਮਨਿੰਦਰ ਸਿੱਧੂ ਨਾਲ ਦੋ ਪੜਾਵਾਂ ਦੀ ਚਰਚਾ ਕੀਤੀ ਹੈ । ਸਿੱਧੂ ਹਾਲ ਹੀ `ਚ ਇੱਥੇ ਯਾਤਰਾ `ਤੇ ਆਏ ਸਨ । ਦੋਵਾਂ ਮੰਤਰੀਆਂ ਨੇ ਇਸ ਮਹੀਨੇ ਦੀ ਸ਼ੁਰੂਆਤ `ਚ ਇੱਥੇ ਵਪਾਰ ਅਤੇ ਨਿਵੇਸ਼ `ਤੇ ਭਾਰਤ-ਕੈਨੇਡਾ ਮੰਤਰੀ ਪੱਧਰੀ ਗੱਲਬਾਤ (ਐੱਮ. ਡੀ. ਟੀ. ਆਈ.) ਦੀ ਸਹਿ-ਪ੍ਰਧਾਨਗੀ ਵੀ ਕੀਤੀ ਸੀ ।

Read More : ਕੇਂਦਰੀ ਮੰਤਰੀ ਪਿਊਸ਼ ਗੋਇਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ