Home Blog Page 56

‘ਬਿੱਲ ਲਿਆਓ ਇਨਾਮ ਪਾਓ’ ਸਕੀਮ ਨੂੰ ਕੀਤਾ ਤਿਮਾਹੀ ਬੰਪਰ ਇਨਾਮ ਵਿਚ ਸ਼ਾਮਲ

0
Chief Minister

ਚੰਡੀਗੜ੍ਹ, 8 ਜੁਲਾਈ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵਲੋਂ ਬਿੱਲ ਲਿਆਓ ਇਨਾਮ ਪਾਓ ਸਕੀਮ ਨਾਲ ਪੰਜਾਬ ਦੀ ਆਰਥਿਕਤਾ ਨੂੰ ਮਿਲੀ ਹੈ ਨਵੀਂ ਰਫਤਾਰ ।

ਇਹ ਸਕੀਮ ਕਰ ਪ੍ਰਣਾਲੀ ਅਤੇ ਜਨਤਕ ਭਾਗੀਦਾਰੀ ਵੱਲ ਅਹਿਮ ਕਦਮ ਹੈ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਬਿੱਲ ਲਿਆਓ ਇਨਾਮ ਪਾਓ’ (Bring the bill, get the reward) ਸਕੀਮ ਨੂੰ ਹੋਰ ਵਧੀਆ ਬਣਾਉਂਦੇ ਹੋਏ ਤਿਮਾਹੀ ਬੰਪਰ ਇਨਾਮ ਸ਼ਾਮਲ ਕਰਨ ਦਾ ਫ਼ੈਸਲਾ ਪਾਰਦਰਸ਼ੀ ਕਰ ਪ੍ਰਣਾਲੀ ਅਤੇ ਜਨਤਕ ਭਾਗੀਦਾਰੀ ਵੱਲ ਇੱਕ ਮਹੱਤਵਪੂਰਨ ਕਦਮ ਹੈ । ਇਹ ਪਹਿਲ ਸਿਰਫ਼ ਇਨਾਮਾਂ ਤੱਕ ਸੀਮਤ ਨਹੀਂ, ਸਗੋਂ ਲੋਕਾਂ ਨੂੰ ਕਰ ਪ੍ਰਣਾਲੀ ਨਾਲ ਜੋੜ ਕੇ ਬਿੱਲ ਲੈਣ ਦੀ ਆਦਤ ਨੂੰ ਮਜ਼ਬੂਤ ਕਰਨ ਦੀ ਕੋਸਿ਼ਸ਼ ਹੈ, ਜਿਸ ਨਾਲ ਅਣ-ਰਜਿਸਟਰਡ ਲੈਣ-ਦੇਣ ਅਤੇ ਕਰ ਚੋਰੀ ‘ਤੇ ਰੋਕ ਲੱਗਦੀ ਹੈ ।

ਵੱਡੀ ਗਿਣਤੀ ਵਿਚ ਹੋ ਰਹੇ ਹਨ ਬਿੱਲ ਅਪਲੋਡ

ਸਕੀਮ ਦੀ ਲਗਾਤਾਰ ਸਫ਼ਲਤਾ ਇਸ ਗੱਲ ਤੋਂ ਸਪਸ਼ਟ ਹੈ ਕਿ ਵੱਡੀ ਗਿਣਤੀ ‘ਚ ਬਿੱਲ ਅਪਲੋਡ ਹੋ ਰਹੇ ਹਨ ਅਤੇ ਲੋਕ ਇਸ ਨਾਲ ਜੁੜ ਰਹੇ ਹਨ ।ਇਸ ਨਾਲ ਇੱਕ ਪਾਸੇ ਨਾਗਰਿਕਾਂ ਵਿਚ ਜਾਗਰੂਕਤਾ ਵਧ ਰਹੀ ਹੈ ਅਤੇ ਦੂਜੇ ਪਾਸੇ ਸਰਕਾਰੀ ਮਾਲੀਏ ਨੂੰ ਵੀ ਮਜ਼ਬੂਤੀ ਮਿਲ ਰਹੀ ਹੈ । ਕਰ ਵਿਭਾਗ ਵੱਲੋਂ ਬੇਨਿਯਮੀਆਂ ਖਿ਼ਲਾਫ਼ ਕੀਤੀ ਜਾ ਰਹੀ ਕਾਰਵਾਈ ਇਹ ਦਰਸਾਉਂਦੀ ਹੈ ਕਿ ਪ੍ਰਣਾਲੀ ਹੁਣ ਹੋਰ ਸਖ਼ਤ ਅਤੇ ਜਵਾਬਦੇਹ ਬਣ ਰਹੀ ਹੈ ।

ਮਾਲੀਏ ਵਿਚ ਦਰਜ ਹੋਇਆ ਵਾਧਾ ਦਰਸਾਉਂਦਾ ਹੈ ਸਰਕਾਰ ਦੀਆਂ ਨੀਤੀਆਂ ਦੀ ਸਫ਼ਲਤਾ ਨੂੰ

ਇਸਦੇ ਨਾਲ ਹੀ ਪੰਜਾਬ ਦੇ ਮਾਲੀਏ ‘ਚ ਦਰਜ ਹੋਇਆ ਵਾਧਾ ਵੀ ਸਰਕਾਰ ਦੀਆਂ ਨੀਤੀਆਂ ਦੀ ਸਫ਼ਲਤਾ ਨੂੰ ਦਰਸਾਉਂਦਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਅਨੁਸਾਰ, ਇਹ ਵਾਧਾ ਬਿਹਤਰ ਟੈਕਸ ਪਾਲਣਾ, ਆਰਥਿਕ ਗਤੀਵਿਧੀਆਂ ਵਿੱਚ ਸੁਧਾਰ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਦੇ ਨਤੀਜੇ ਵਜੋਂ ਸਾਹਮਣੇ ਆਇਆ ਹੈ । ਪੰਜਾਬ ਦੀ ਵਾਧਾ ਦਰ ਦਾ ਰਾਸ਼ਟਰੀ ਔਸਤ ਨਾਲੋਂ ਬਿਹਤਰ ਰਹਿਣਾ ਸੂਬੇ ਦੀ ਆਰਥਿਕ ਮਜ਼ਬੂਤੀ ਦਾ ਸਕਾਰਾਤਮਕ ਸੰਕੇਤ ਹੈ ।

ਕਰ ਵਿਭਾਗ ਵੱਲੋਂ ਤਕਨਾਲੋਜੀ ਦੀ ਵਰਤੋਂ ਕਰਕੇ ਜਾਅਲੀ ਬਿਲਿੰਗ ਅਤੇ ਟੈਕਸ ਚੋਰੀ ਵਿਰੁੱਧ ਕੀਤੀ ਜਾ ਰਹੀ ਸਖ਼ਤ ਕਾਰਵਾਈ ਨੇ ਵੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਹੈ। ਖੁਫੀਆ ਜਾਣਕਾਰੀ, ਡਾਟਾ ਵਿਸ਼ਲੇਸ਼ਣ ਅਤੇ ਜਾਂਚ ਮੁਹਿੰਮਾਂ ਰਾਹੀਂ ਕੀਤੇ ਗਏ ਇਹ ਉਪਰਾਲੇ ਇਮਾਨਦਾਰ ਟੈਕਸਦਾਤਾਵਾਂ ਲਈ ਬਰਾਬਰ ਦਾ ਮੈਦਾਨ ਤਿਆਰ ਕਰਦੇ ਹਨ ਅਤੇ ਸਰਕਾਰੀ ਮਾਲੀਏ ਦੀ ਰੱਖਿਆ ਕਰਦੇ ਹਨ ।

ਸਰਕਾਰ ਪ੍ਰਸ਼ਾਸਨ ਨੂੰ ਹੋਰ ਲੋਕ-ਕੇਂਦਰਿਤ ਅਤੇ ਆਧੁਨਿਕ ਬਣਾਉਣ ਵੱਲ ਅੱਗੇ ਵੱਧ ਰਹੀ ਹੈ

ਇਸੇ ਤਰ੍ਹਾਂ ‘ਮੇਰਾ ਬਿੱਲ’ ਐਪ ਵਿਚ ਕੀਤੇ ਜਾ ਰਹੇ ਸੁਧਾਰ, ਭਾਸ਼ਾਈ ਸਹੂਲਤਾਂ ਅਤੇ ਡਿਜੀਟਲ ਸੇਵਾਵਾਂ ਇਹ ਦਰਸਾਉਂਦੀਆਂ ਹਨ ਕਿ ਸਰਕਾਰ ਪ੍ਰਸ਼ਾਸਨ ਨੂੰ ਹੋਰ ਲੋਕ-ਕੇਂਦਰਿਤ ਅਤੇ ਆਧੁਨਿਕ ਬਣਾਉਣ ਵੱਲ ਅੱਗੇ ਵੱਧ ਰਹੀ ਹੈ । ਇਹ ਕਦਮ ਲੋਕਾਂ ਦੀ ਭਾਗੀਦਾਰੀ ਵਧਾਉਣ ਵਿੱਚ ਵੀ ਮਦਦਗਾਰ ਸਾਬਤ ਹੋ ਰਹੇ ਹਨ । ਇਹ ਪਹਿਲ ਇਹ ਸੰਦੇਸ਼ ਦਿੰਦੀ ਹੈ ਕਿ ਜਦੋਂ ਲੋਕ ਬਿੱਲ ਮੰਗਣ ਦੀ ਆਦਤ ਪਾ  ਲੈਂਦੇ ਹਨ ਅਤੇ ਸਰਕਾਰ ਪਾਰਦਰਸ਼ੀ ਤੇ ਸਖ਼ਤ ਕਰ ਪ੍ਰਣਾਲੀ ਲਾਗੂ ਕਰਦੀ ਹੈ, ਤਾਂ ਰਾਜ ਦੀ ਆਰਥਿਕਤਾ ਹੋਰ ਮਜ਼ਬੂਤ, ਸਥਿਰ ਅਤੇ ਵਿਕਾਸ-ਕੇਂਦਰਿਤ ਬਣਦੀ ਹੈ ।

ਸ੍ਰੀ ਗੁਰੂ ਰਵਿਦਾਸ ਜੀ ਸਬੰਧੀ ਦਸਤਾਵੇਜੀ ਫਿ਼ਲਮ ਦਿਖਾਈ ਜਾਵੇਗੀ ਪਿੰਡਾਂ ਵਿਚ : ਸੌਂਦ

0
Tarunpreet Saund

ਚੰਡੀਗੜ੍ਹ, 8 ਜੁਲਾਈ 2026 : ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਪੰਜਾਬ ਸਰਕਾਰ (Punjab Government) ਦਸਤਾਵੇਜੀ ਫਿ਼ਲਮ ਪਿੰਡਾਂ ਵਿਚ ਲਿਜਾ ਕੇ ਦਿਖਾਵੇਗੀ ਦਾ ਪਤਾ ਚੱਲਿਆ ਹੈ ।

ਕਿਸ ਤਰ੍ਹਾਂ ਲਿਜਾਇਆ ਜਾਵੇਗਾ ਦਸਤਾਵੇਜੀ ਫਿ਼ਲਮ ਨੂੰ ਪਿੰਡਾਂ ਵਿਚ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ (650th Birth Anniversary of Shri Guru Ravidas Ji) ਨੂੰ ਮਨਾਉਣ ਲਈ ਇਕ ਦਸਤਾਵੇਜੀ ਫਿ਼ਲਮ ਪਿੰਡਾਂ ਵਿਚ ਲਿਜਾ ਕੇ ਲੋਕਾਂ ਨੂੰ ਦਿਖਾਈ ਜਾਵੇਗੀ ਉਹ ਮੋਬਾਈਲ ਐਲ. ਈ. ਡੀ. ਵੈਨਾਂ ਰਾਹੀਂ ਦਿਖਾਈ ਜਾਵੇਗੀ ਤਾਂ ਜੋ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਹਰ ਕੋਈ ਦੇੇਖ ਸਕੇੇ ।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀ ਆਖਿਆ

ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ (Tarunpreet Singh Saund) ਨੇ ਇਸ ਡਿਜੀਟਲ-ਅਧਾਰਤ ਸਮਾਗਮ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਿਆਰ, ਸ਼ਰਧਾ ਅਤੇ ਸਮਾਨਤਾ ਦੇ ਸੰਦੇਸ਼ ਨੂੰ ਹਰ ਪਿੰਡ ਵਿੱਚ ਫੈਲਾਉਣ ਲਈ ਵਾਹਨਾਂ ‘ਤੇ ਵੱਡੀਆਂ ਐਲ. ਈ. ਡੀ. ਸਕ੍ਰੀਨਾਂ ਦੀ ਵਰਤੋਂ ਕਰਕੇ 13000 ਤੋਂ ਵੱਧ ਪਿੰਡਾਂ ਵਿੱਚ 30 ਮਿੰਟ ਦੀ ਦਸਤਾਵੇਜ਼ੀ ਫਿਲਮ ਦਿਖਾਈ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਸੈਮੀਨਾਰ ਵੀ ਰਾਜ ਭਰ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਯੋਜਿਤ ਕੀਤੇ ਜਾਣਗੇ ਤਾਂ ਜੋ ਗੁਰੂ ਦੇ ਦਰਸ਼ਨ ਅਤੇ ਵਿਚਾਰਾਂ ਨੂੰ ਨੌਜਵਾਨ ਪੀੜ੍ਹੀ ਤੱਕ ਸਾਰਥਕ ਢੰਗ ਨਾਲ ਪਹੁੰਚਾਇਆ ਜਾ ਸਕੇ ।

ਪੰਜਾਬ ਤੋਂ ਸ਼ਰਧਾਲੂ ਤੀਰਥ ਯਾਤਰਾਵਾਂ ਰਾਹੀਂ ਕਰਨਗੇ ਜਨਮ ਅਸਥਾਨ ਤੇ ਸ਼ਰਧਾਂਜਲੀ ਭੇਟ

ਸੈਰ-ਸਪਾਟਾ ਮੰਤਰੀ (Tourism Minister) ਨੇ ਕਿਹਾ ਕਿ ਪੰਜਾਬ ਸਰਕਾਰ ਇਸ ਇਤਿਹਾਸਕ ਮੌਕੇ ਨੂੰ ਵੱਡੇ ਪੱਧਰ ‘ਤੇ ਮਨਾਉਣ ਦਾ ਉਦੇਸ਼ ਰੱਖਦੀ ਹੈ ਤਾਂ ਜੋ ਸਮਾਜ ‘ਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਡੂੰਘੇ ਪ੍ਰਭਾਵ ਨੂੰ ਵਿਆਪਕ ਤੌਰ ‘ਤੇ ਦਿਖਾਇਆ ਜਾ ਸਕੇ । ਇਸ ਕ੍ਰਮ ਵਿੱਚ, ਵਾਰਾਣਸੀ, ਫਰੀਦਕੋਟ, ਜੰਮੂ ਅਤੇ ਬਠਿੰਡਾ ਤੋਂ ਚਾਰ ਜਲੂਸ ਜਲਦੀ ਹੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਇਕੱਠੇ ਹੋਣਗੇ ਅਤੇ ਪੰਜਾਬ ਭਰ ਤੋਂ ਸ਼ਰਧਾਲੂ ਤੀਰਥ ਯਾਤਰਾਵਾਂ ਰਾਹੀਂ ਵਾਰਾਣਸੀ ਵਿੱਚ ਉਨ੍ਹਾਂ ਦੇ ਜਨਮ ਸਥਾਨ ਨੂੰ ਸ਼ਰਧਾਂਜਲੀ ਭੇਟ ਕਰਨਗੇ ।

ਪੰਜਾਬ ਸਰਕਾਰ ਲਗਾਏਗੀ ਹਰੇਕ ਜਿਲੇ ਵਿਚ ਲੱਖਾਂ ਪੌਦੇ

ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਹਰੇਕ ਜਿ਼ਲ੍ਹੇ ਵਿੱਚ 6.5 ਲੱਖ ਪੌਦੇ ਵੀ ਲਗਾਏਗੀ । ਉਨ੍ਹਾਂ ਇਸ ਮੁਹਿੰਮ ਨੂੰ ਵਾਤਾਵਰਣ ਦੇ ਮੁੱਦਿਆਂ ‘ਤੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨਾਲ ਵੀ ਜੋੜਿਆ । ਇਨ੍ਹਾਂ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੌਰਾਨ, ਰਾਜ ਭਰ ਵਿੱਚ ਖੂਨਦਾਨ ਕੈਂਪ, ਮੈਰਾਥਨ, ਸਾਈਕਲ ਰੈਲੀਆਂ ਅਤੇ ਕੀਰਤਨ ਇਕੱਠ ਵੀ ਆਯੋਜਿਤ ਕੀਤੇ ਜਾਣਗੇ ।

ਜਲੰਧਰ ਨਕੋਦਰ ਰੋਡ ‘ਤੇ ਸਕੂਲੀ ਬਸਾਂ ਦੀ ਆਪਸ ਵਿਚ ਹੋਈ ਜਬਰਦਸਤ ਟੱਕਰ

0
School Bus Accident

ਜਲੰਧਰ, 8 ਜੁਲਾਈ 2026 : ਪੰਜਾਬ ਦੇ ਜਲੰਧਰ ਦੇ ਨਕੋਦਰ ਰੋਡ (Nakodar Road, Jalandhar) ‘ਤੇ ਅੱਜ ਸਵੇਰ ਵੇਲੇ ਦੋ ਸਕੂਲੀ ਬਸਾਂ ਦੀ ਆਪਸ ਵਿਚ ਜਬਰਦਸਤ ਟੱਕਰ (Huge collision) ਹੋਣ ਕਾਰਨ ਇਕ ਬਸ ਪਲਟ ਗਈ ਹੈ ।

ਟੱਕਰ ਤੋਂ ਬਾਅਦ ਡਰਾਈਵਰ ਤੇ ਕੰਡਕਟਰ ਰਹੇ ਸੁਰੱਖਿਅਤ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਲੰਧਰ ਦੇ ਨਕੋਦਰ ਨੇੜੇ ਜੋ ਦੋ ਸਕੂਲੀ ਬੱਸਾਂ ਦੀ ਆਪਸ ਵਿਚ ਟੱਕਰ ਹੋ ਗਈ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਬੱਸ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਸੜਕ ਕੰਢੇ ਪਲਟ ਗਈ । ਜਾਣਕਾਰੀ ਮੁਤਾਬਕ ਜਿਸ ਵੇਲੇ ਬਸਾਂ ਦੀ ਆਪਸ ਵਿਚ ਟੱਕਰ ਹੋਈ ਵਿਚ ਕੋਈ ਵੀ ਵਿਦਿਆਰਥੀ ਦੋਵਾਂ ਬੱਸਾਂ ਵਿੱਚ ਸਵਾਰ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ । ਉਪਰੋਕਤ ਸੜਕ ਹਾਦਸੇ ਵਿਚ ਦੋਵੇਂ ਹੀ ਬਸਾਂ ਦੇ ਡਰਾਈਵਰ ਅਤੇ ਕੰਡਕਟਰ ਸੁਰੱਖਿਅਤ ਹਨ, ਜਿਨ੍ਹਾਂ ਨੂੰ ਮੌਕੇ ਤੇ ਆ ਕੇ ਸਥਾਨਕ ਲੋਕਾਂ ਨੇ ਬੱਸਾਂ ਵਿੱਚੋਂ ਬਾਹਰ ਕੱਢਿਆ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਵਾਹਨਾਂ ਨੂੰ ਕਰਵਾਇਆ ਸੜਕ ਪਾਸੇ

ਸੜਕ ਹਾਦਸਾ (Road accident) ਵਾਪਰਨ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਦਰ ਪੁਲਸ ਸਟੇਸ਼ਨ ਦੇ ਐਸ. ਐਚ. ਓ. (S. H. O.) ਪਲਵਿੰਦਰ ਸਿੰਘ ਪੁਲਸ ਟੀਮ ਨਾਲ ਮੌਕੇ ‘ਤੇ ਪਹੁੰਚੇ । ਜਿਨ੍ਹਾਂ ਮੌਕੇ ਦਾ ਮੁਆਇਨਾ ਕੀਤਾ ਅਤੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾਇਆ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੇਕਰ ਜਾਂਚ ਦੌਰਾਨ ਲਾਪਰਵਾਹੀ ਸਾਹਮਣੇ ਆਈ ਤਾਂ ਸਬੰਧਤ ਵਿਅਕਤੀ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।

ਜਾਇਦਾਦ ਪਿੱਛੇ ਹੋਏ ਝਗੜੇ ਵਿਚ ਪਿਤਾ ਤੇ ਸੌਤੇਲੀ ਮਾਂ ਨੇ ਕੀਤਾ ਪੁੱਤਰ ਦਾ ਕਤਲ

0
Amritsar Murder

ਅੰਮ੍ਰਿਤਸਰ, 8 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਸ਼ਹਿਰ ਮਜੀਠਾ ਵਿਖੇ ਇਕ ਨੌਜਵਾਨ ਦਾ ਜਾਇਦਾਦ ਪਿੱਛੇ ਪਿਤਾ ਤੇ ਉਸਦੀ ਸੌਤੇਲੀ ਮਾਂ ਵਲੋਂ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਮਜੀਠਾ ਵਿੱਚ ਇਕ ਨੌਜਵਾਨ ਦਾ ਉਸ ਦੇ ਪਿਤਾ, ਮਤਰੇਈ ਮਾਂ ਅਤੇ ਮਤਰੇਏ ਭਰਾਵਾਂ ਨੇ ਜਾਇਦਾਦ ਦੇ ਝਗੜੇ ਤੋਂ ਬਾਅਦ ਕਤਲ ਕਰ ਦਿੱਤਾ ਦੀ ਪਛਾਣ ਆਕਾਸ਼ਦੀਪ (Akashdeep) ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਮੁਤਾਬਕ ਘਟਨਾ ਦੌਰਾਨ ਮ੍ਰਿਤਕ ਦੀ ਪਤਨੀ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਉਸਨੂੰ ਬਚਾਅ ਨਹੀਂ ਸਕੀ । ਕਤਲ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ (Corpse) ਨੂੰ ਇੱਕ ਨਹਿਰ ਵਿੱਚ ਸੁੱਟ ਦਿੱਤਾ ਅਤੇ ਘਰ ਤੋਂ ਖੂਨ ਦੇ ਧੱਬੇ ਪੂੰਝਣ ਦੀ ਕੋਸ਼ਿਸ਼ ਕੀਤੀ ।

ਕਤਲ ਮਾਮਲੇ ਵਿਚ ਪੁਲਸ ਨੇ ਕਰ ਲਿਆ ਹੈ ਦੋ ਨੂੰ ਗ੍ਰਿਫ਼ਤਾਰ

ਆਕਾਸ਼ਦੀਪ ਸਿੰਘ ਦੇ ਕਤਲ ਮਾਮਲੇ ਵਿਚ ਪੁਲਸ ਨੇ ਮੁਲਜ਼ਮ ਪਿਤਾ ਮਲਕੀਤ ਸਿੰਘ ਅਤੇ ਉਸ ਦੀ ਦੂਜੀ ਪਤਨੀ ਮਨਜੀਤ ਕੌਰ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ਤੇ ਇਸ ਦੌਰਾਨ ਦੋਵੇਂ ਸੌਤੇਲੇ ਪੁੱਤਰ ਜਸ਼ਨਦੀਪ ਸਿੰਘ ਅਤੇ ਗਗਨਦੀਪ ਸਿੰਘ ਫਰਾਰ ਹਨ ਉਨ੍ਹਾਂ ਨੂੰ ਲੱਭਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

ਕੀ ਜਾਣਕਾਰੀ ਸਾਂਝੀ ਕੀਤੀ ਮ੍ਰਿਤਕ ਦੀ ਪਤਨੀ ਨੇ

ਮ੍ਰਿਤਕ ਨੌਜਵਾਨ ਆਕਾਸ਼ਦੀਪ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਪੁਲਸ ਨੂੰ ਦੱਸਿਆ ਕਿ ਐਤਵਾਰ ਰਾਤ ਨੂੰ ਘਰ ਨੂੰ ਲੈ ਕੇ ਝਗੜਾ ਹੋ ਗਿਆ ਸੀ ਦੌਰਾਨ ਉਸ ਦੇ ਸਹੁਰੇ, ਮਤਰੇਈ ਸੱਸ ਅਤੇ ਦੋ ਭਰਾਵਾਂ ਨੇ ਆਕਾਸ਼ਦੀਪ ‘ਤੇ ਦਾਤਰ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ । ਜਦੋਂ ਉਸਨੇ (ਕਿਰਨਦੀਪ) ਦਖਲ ਦੇਣ ਦੀ ਕੋਸਿ਼ਸ਼ ਕੀਤੀ ਤਾਂ ਉਸ ਨੂੰ ਇੱਕ ਕਮਰੇ ਦੇ ਅੰਦਰ ਬੰਦ ਕਰ ਦਿੱਤਾ ਗਿਆ । ਕਮਰੇ ਵਿੱਚ ਬੰਦ ਹੋਣ ਕਰਕੇ ਉਹ ਆਪਣੇ ਪਤੀ ਨੂੰ ਬਚਾਅ ਨਹੀਂ ਸਕੀ ।

ਕਿਰਨਦੀਪ ਨੇ ਹੋਰ ਕੀ ਕੀ ਦੱਸਿਆ

ਕਿਰਨਦੀਪ ਕੌਰ ਨੇ ਦੱਸਿਆ ਕਿ ਸਵੇਰੇ ਮੁਲਜ਼ਮਾਂ ਨੇ ਉਸ ਨੂੰ ਦੱਸਿਆ ਕਿ ਆਕਾਸ਼ਦੀਪ ਨੂੰ ਹਸਪਤਾਲ ਲਿਜਾਇਆ ਗਿਆ ਹੈ । ਇਸ ਤੋਂ ਬਾਅਦ ਉਸ ਦੀ ਸੱਸ ਉਸ ਨੂੰ ਉਸ ਦੇ ਮਾਮੇ ਦੇ ਘਰ ਲੈ ਗਈ । ਜਦੋਂ ਉਹ ਸੋਮਵਾਰ ਸਵੇਰੇ ਘਰ ਵਾਪਸ ਆਈ, ਤਾਂ ਉਹ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਈ । ਕੰਧਾਂ, ਫਰਸ਼ ਅਤੇ ਛੱਤ ‘ਤੇ ਖੂਨ ਦੇ ਛਿੱਟੇ ਸਨ । ਮੁਲਜ਼ਮ ਕੰਧਾਂ ‘ਤੇ ਸੀਮਿੰਟ-ਪੇਂਟ ਲਗਾ ਕੇ ਅਤੇ ਫਰਸ਼ ਧੋ ਕੇ ਸਬੂਤ ਨਸ਼ਟ ਕਰਨ ਦੀ ਕੋਸਿ਼ਸ਼ ਕਰ ਰਹੇ ਸਨ ।

ਪੁਲਸ ਦੀ ਪੁੱਛਗਿੱਛ ਦੌਰਾਨ ਮੁਲਜਮਾਂ ਨੇ ਲਾਸ਼ ਨਹਿਰ ਵਿਚ ਸੁੱਟਣ ਦਾ ਮੰਨਿਆਂ

ਸੂਚਨਾ ਮਿਲਣ ‘ਤੇ ਪੁਲਸ ਪਹੁੰਚੀ ਤੇ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਕਬੂਲ ਕੀਤਾ ਕਿ ਕਤਲ ਤੋਂ ਬਾਅਦ, ਉਨ੍ਹਾਂ ਨੇ ਲਾਸ਼ ਨੂੰ ਭੋਮਾ ਪਿੰਡ ਦੇ ਨੇੜੇ ਇੱਕ ਨਹਿਰ ਵਿੱਚ ਸੁੱਟ ਦਿੱਤਾ ਸੀ । ਇਸ ਤੋਂ ਬਾਅਦ ਪੁਲਸ ਕਰਮਚਾਰੀਆਂ ਅਤੇ ਗੋਤਾਖੋਰਾਂ ਦੀਆਂ ਟੀਮਾਂ ਨਹਿਰ ਵਿੱਚ ਲਾਸ਼ ਦੀ ਭਾਲ ਕਰ ਰਹੀਆਂ ਹਨ । ਡੀ. ਐਸ. ਪੀ. ਨੇ ਦੱਸਿਆ ਕਿ ਆਕਾਸ਼ਦੀਪ 3 ਜੁਲਾਈ ਨੂੰ ਹੀ ਜੇਲ੍ਹ ਤੋਂ ਜ਼ਮਾਨਤ ‘ਤੇ ਘਰ ਪਰਤਿਆ ਸੀ । ਪੁਲਸ ਨੇ ਕਤਲ ਅਤੇ ਸਬੂਤ ਨਸ਼ਟ ਕਰਨ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਹਾਈਕੋਰਟ ਵਿਚ ਹਰਚਰਨ ਭੁੱਲਰ ਦੀ ਰੈਗੂਲਰ ਜ਼ਮਾਨਤ ‘ਤੇ ਹੋਈ ਸੁਣਵਾਈ

0
Bhullar

ਚੰਡੀਗੜ੍ਹ, 8 ਜੁਲਾਈ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਬੀਤੇ ਦਿਨੀਂ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੀ ਰੈਗੂਲਰ ਜ਼ਮਾਨਤ (Regular bail) ਨੂੰ ਲੈ ਕੇ ਸੁਣਵਾਈ ਹੋਈ ।

ਭੁੱਲਰ ਦੀ ਪਟੀਸ਼ਨ ‘ਤੇ ਕੀਤਾ ਗਿਆ ਸੀ. ਬੀ. ਆਈ. ਨੂੰ ਨੋਟਿਸ ਜਾਰੀ

ਮਿਲੀ ਜਾਣਕਾਰੀ ਅਨੁਸਾਰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. (Suspended D. I. G.) ਹਰਚਰਨ ਸਿੰਘ ਭੁੱਲਰ ਜਿਨ੍ਹਾਂ ਦੀ ਰੈਗੂਲਰ ਜ਼ਮਾਨਤ ਪਟੀਸ਼ਨ ’ਤੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਸੁਣਵਾਈ ਹੋਈ ਦੌਰਾਨ ਪਟੀਸ਼ਨ ’ਤੇ ਕੇਂਦਰੀ ਜਾਂਚ ਬਿਊਰੋ ਨੂੰ ਨੋਟਿਸ ਜਾਰੀ ਕੀਤਾ ਗਿਆ । ਸੀ. ਬੀ. ਆਈ. (C. B. I.) ਨੇ ਮਾਮਲੇ ’ਚ ਆਪਣਾ ਜਵਾਬ ਵੀ ਦਾਖ਼ਲ ਕਰ ਦਿੱਤਾ । ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 17 ਜੁਲਾਈ ਤੱਕ ਮੁਲਤਵੀ ਕਰ ਦਿੱਤੀ । ਹੁਣ ਅਗਲੀ ਸੁਣਵਾਈ ’ਤੇ ਜ਼ਮਾਨਤ ਪਟੀਸ਼ਨ ’ਤੇ ਵਿਸਥਾਰਤ ਬਹਿਸ ਹੋਵੇਗੀ ।

ਕੀ ਆਖਿਆ ਗਿਆ ਪਟੀਸ਼ਨ ਵਿਚ

ਪਟੀਸ਼ਨ ’ਚ ਭੁੱਲਰ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਪੂਰੀ ਹੋ ਚੁੱਕੀ ਹੈ ਤੇ ਜਾਂਚ ਏਜੰਸੀ ਚਾਰਜਸ਼ੀਟ ਵੀ ਅਦਾਲਤ ’ਚ ਦਾਖ਼ਲ ਕਰ ਚੁੱਕੀ ਹੈ । ਇਸ ਕਾਰਨ ਹੁਣ ਉਨ੍ਹਾਂ ਦੀ ਅੱਗੇ ਦੀ ਹਿਰਾਸਤ ਦੀ ਜ਼ਰੂਰਤ ਨਹੀਂ ਰਹਿ ਗਈ ਹੈ । ਪਟੀਸ਼ਨ ’ਚ ਇਹ ਵੀ ਕਿਹਾ ਗਿਆ ਹੈ ਕਿ ਇਸਤਗਾਸਾ ਦੇ ਜਿ਼ਆਦਾਤਰ ਗਵਾਹ ਸਰਕਾਰੀ ਅਧਿਕਾਰੀ ਹਨ । ਇਸ ਤੋਂ ਇਲਾਵਾ ਭੁੱਲਰ ਆਪ ਵੀ ਮੁਅੱਤਲ ਹਨ, ਇਸ ਲਈ ਉਨ੍ਹਾਂ ਵੱਲੋਂ ਕਿਸੇ ਗਵਾਹ ਨੂੰ ਪ੍ਰਭਾਵਿਤ ਕਰਨ ਜਾਂ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ ।

ਪੁਰਤਗਾਲ ਨੂੰ ਹਰਾ ਕੇ ਸਪੇਨ ਨੇ ਬਣਾਈ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ

0
Footbal Match

ਅਰਲਿੰਗਟਨ (ਟੈਕਸਾਸ), 8 ਜੁਲਾਈ 2026 : ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਅਰਲਿੰਗਟਨ ਵਿਖੇ ਹੋਏ ਇਕ ਰੋਮਾਂਚਕ ਅਤੇ ਯਾਦਗਾਰੀ ਫੁੱਟਬਾਲ ਮੈਚ (Football match) ਵਿਚ ਸਪੇਨ ਨੇ ਪੁਰਤਗਾਲ ਨੂੰ ਹਰਾ ਦਿੱਤਾ ਹੈ ।

ਕਿੰਨੀਆਂ ਦੌੜਾਂ ਨਾਲ ਹਰਾਇਆ ਸਪੇਨ ਨੇ ਪੁਰਤਗਾਲ ਨੂੰ

ਮਿਲੀ ਜਾਣਕਾਰੀ ਮੁਤਾਬਕ ਇਕ ਰੋਮਾਂਚਕ ਅਤੇ ਯਾਦਗਾਰੀ ਮੁਕਾਬਲੇ ਵਿਚ ਜੋ ਸਪੇਨ ਨੇ ਪੁਰਤਗਾਲ ਨੂੰ 1-0 ਨਾਲ ਹਰਾ ਦਿੱਤਾ ਦੇ ਨਾਲ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ (World Cup quarter-finals) ਵਿਚ ਪ੍ਰਵੇਸ਼ ਕਰ ਲਿਆ ਹੈ । ਇਸ ਹਾਰ ਦੇ ਨਾਲ ਹੀ ਪੁਰਤਗਾਲ ਦੇ ਮਹਾਨ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਅਤੇ ਸਫ਼ਰ ਹਮੇਸ਼ਾ ਲਈ ਖ਼ਤਮ ਹੋ ਗਿਆ ।

ਕੋਚ ਲੁਈਸਡੇ ਲਾਅ ਫੁਐਂਟੇ ਨੇ ਕੀ ਆਖਿਆ

41 ਸਾਲ ਦੇ ਰੋਨਾਲਡੋ ਦਾ ਇਹ ਛੇਵਾਂ ਅਤੇ ਆਖਰੀ ਵਿਸ਼ਵ ਕੱਪ ਸੀ । ਮੈਚ ਦਾ ਇਕਲੌਤਾ ਅਤੇ ਨਿਰਣਾਇਕ ਗੋਲ ਸਪੇਨ ਦੇ ਬਦਲਵੇਂ ਖਿਡਾਰੀ ਮਿਕੇਲ ਮੇਰੀਨੋ ਨੇ ਦੂਜੇ ਹਾਫ਼ ਦੇ ਸਟੋਪੇਜ ਟਾਈਮ (91ਵੇਂ ਮਿੰਟ) ਵਿਚ ਕੀਤਾ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸਪੇਨ ਦੇ ਕੋਚ ਲੁਈਸ ਡੇ ਲਾ ਫੁਐਂਟੇ ਨੇ ਅਪਣੇ ਖਿਡਾਰੀਆਂ ਖਾਸ ਕਰ ਕੇ ਸਬਸਟੀਟਿਊਟਸ ਦੀ ਤਾਰੀਫ਼ ਕਰਦਿਆਂ ਕਿਹਾ, ‘‘ਉਹ ਅਪਣੇ ਪੁਜੀਸ਼ਨ ’ਤੇ ਦੁਨੀਆਂ ਦੇ ਸੱਭ ਤੋਂ ਬਿਹਤਰੀਨ ਖਿਡਾਰੀਆਂ ’ਚੋਂ ਇਕ ਹੈ, ਅਤੇ ਉਸ ਨੇ ਸਾਨੂੰ ਇਕ ਸ਼ਾਨਦਾਰ ਨਤੀਜਾ ਅਤੇ ਇਕ ਸ਼ਾਨਦਾਰ ਗੋਲ ਦਿਤਾ ਹੈ ।

ਖਿਡਾਰੀ ਰੋਨਾਲਡੋ ਨੇ ਹਾਰਨ ਤੋਂ ਬਾਅਦ ਕੀ ਆਖਿਆ

ਉਨ੍ਹਾਂ ਅੱਗੇ ਕਿਹਾ ਕਿ ਮੈਂ ਮੈਚ ਵਿਚ ਬਾਅਦ ਵਿਚ ਆਏ ਬਦਲਵੇਂ ਖਿਡਾਰੀਆਂ ਦੇ ਮਹੱਤਵ ਨੂੰ ਪ੍ਰਗਟ ਕਰਨਾ ਚਾਹੁੰਦਾ ਹਾਂ । ਦੂਜੇ ਪਾਸੇ, ਮੈਚ ਹਾਰਨ ਅਤੇ ਵਿਸ਼ਵ ਕੱਪ ’ਚੋਂ ਬਾਹਰ ਹੋਣ ਤੋਂ ਬਾਅਦ ਵੀ ਸਟਾਰ ਖਿਡਾਰੀ ਰੋਨਾਲਡੋ (Star player Ronaldo) ਕਾਫੀ ਸ਼ਾਂਤ ਨਜ਼ਰ ਆਏ । ਆਪਣੇ ਆਖਰੀ ਮੈਚ ਬਾਰੇ ਗੱਲ ਕਰਦਿਆਂ ਰੋਨਾਲਡੋ ਨੇ ਭਾਵੁਕ ਪਰ ਦ੍ਰਿੜ ਸ਼ਬਦਾਂ ਵਿਚ ਕਿਹਾ ਕਿ ਮੈਂ ਕੱਲ੍ਹ ਉਸੇ ਤਰ੍ਹਾਂ ਜਾਗਾਂਗਾ ਜਿਵੇਂ ਅੱਜ ਜਾਗਿਆ ਹਾਂ, ਇਕ ਸਾਫ਼ ਜ਼ਮੀਰ ਨਾਲ । ਮੈਂ ਅਪਣਾ ਸਰਵੋਤਮ ਦਿਤਾ ।

ਸਪੇਨ ਦਾ ਸਾਹਮਣਾ ਹੋਵੇਗਾ ਹੁਣ ਬੈਲਜ਼ੀਅਮ ਨਾਲ

ਮੈਂ ਪੁਰਤਗਾਲ ਨਾਲ ਤਿੰਨ ਖਿਤਾਬ ਜਿੱਤੇ । ਕ੍ਰਿਸਟੀਆਨੋ ਤੋਂ ਪਹਿਲਾਂ ਪੁਰਤਗਾਲ ਨੇ ਕੋਈ ਖਿਤਾਬ ਨਹੀਂ ਜਿੱਤਿਆ ਸੀ । ਇਸ ਲਈ, ਮੈਂ ਖੁਸ਼ ਹਾਂ । ਇਸ ਜਿੱਤ ਨਾਲ ਸਪੇਨ ਨੇ ਅਪਣੀ 35 ਮੈਚਾਂ ਦੀ ਅਜੇਤੂ ਮੁਹਿੰਮ ਨੂੰ ਬਰਕਰਾਰ ਰੱਖਿਆ ਹੈ ਅਤੇ ਹੁਣ ਕੁਆਰਟਰ ਫਾਈਨਲ (Quarter-finals) ਵਿਚ ਉਨ੍ਹਾਂ ਦਾ ਸਾਹਮਣਾ ਬੈਲਜੀਅਮ ਨਾਲ ਹੋਵੇਗਾ ।

ਪਤੀ ਦੇ ਕਤਲ ਮਾਮਲੇ ਵਿਚ ਪਤਨੀ ਤੇ ਇਕ ਵਿਅਕਤੀ ਗ੍ਰਿਫ਼ਤਾਰ

0
Haryana Murder

ਹਰਿਆਣਾ, 8 ਜੁਲਾਈ 2026 : ਹਰਿਆਣਾ (Haryana) ਦੇ ਜਿਲਾ ਰੇਵਾੜੀ ਦੇ ਪਿੰਡ ਅਸਲਵਾਸ ਵਿਖੇ ਇਕ ਪਤਨੀ ਵਲੋਂ ਆਪਣੇ ਪਤਾ ਦਾ ਕਤਲ (Murder) ਪ੍ਰੇਮੀ ਨਾਲ ਮਿਲ ਕੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜਿਲਾ ਰੇਵਾੜੀ (Rewari District) ਦੇ ਪਿੰਡ ਅਸਲਵਾਸ ਵਿਖੇ ਜੋ ਇਕ ਪਤਨੀ ਵਲੋਂ ਆਪਣੇ ਹੀ ਪਤੀ ਦੀ ਹੱਤਿਆ ਕੀਤੇ ਜਾਣ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਵਿਚ ਮੌਤ ਦੇ ਘਾਟ ਉਤਰਨ ਵਾਲੇ 21 ਨੌਜਵਾਨ ਦੀ ਪਛਾਣ ਮੋਨੂੰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਇਕ ਹੈਰਾਨੀਜਨਕ ਖੁਲਾਸਾ ਹੋਇਆ, ਜਿਸ ਮੁਤਾਬਕ ਮੋਨੂੰ ਦਾ ਕਤਲ ਉਸ ਦੀ ਪਤਨੀ ਤੰਨੂ ਦੇ ਕਹਿਣ ‘ਤੇ ਉਸ ਦੇ ਪ੍ਰੇਮੀ ਸੋਨੂੰ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ ।

ਕਿਵੇਂ ਦਿੱਤਾ ਗਿਆ ਘਟਨਾ ਨੂੰ ਅੰਜਾਮ

ਹਰਿਆਣਾ ਪੁਲਸ ਅਨੁਸਾਰ ਮੁਲਜ਼ਮਾਂ ਵਲੋਂ ਪਹਿਲਾਂ ਨੌਜਵਾਨ ਦਾ ਮੂੰਹ ਅਤੇ ਨੱਕ ਢੱਕ ਕੇ ਉਸਦਾ ਗਲਾ ਘੁੱਟ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਕਤਲ ਨੂੰ ਹਾਦਸੇ ਦਾ ਰੂਪ ਦੇਣ ਲਈ ਉਸਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ । ਇਥੇ ਹੀ ਬਸ ਨਹੀਂ ਕਤਲ ਨੂੰ ਹਾਦਸੇ ਦਾ ਰੂਪ ਦੇਣ ਲਈ ਉਨ੍ਹਾਂ ਨੇ ਉਸ ਦੀ ਐਕਟਿਵਾ ਵੀ ਨਹਿਰ ਦੇ ਨੇੜੇ ਖੜ੍ਹੀ ਕਰ ਦਿੱਤੀ ਸੀ । ਜਿਸਦੇ ਚਲਦਿਆਂ ਪਹਿਲਾਂ ਤਾਂ ਪੁਲਸ ਇਸ ਮਾਮਲੇ ਦੀ ਜਾਂਚ ਖੁਦਕੁਸ਼ੀ ਦੇ ਮਾਮਲੇ ਵਜੋਂ ਕਰ ਰਹੀ ਸੀ ਪਰ ਪਤਨੀ ਦਾ ਵਰਤਾਅ ਸ਼ੱਕੀ ਜਾਪਣ ਤੇ ਪੁੱਛਗਿੱਛ ਕਰਨ ‘ਤੇ ਉਸ ਨੇ ਅਪਰਾਧ ਕਬੂਲ ਕਰ ਲਿਆ ।

ਪੁਲਸ ਕਰ ਰਹੀ ਹੈ ਹੋਰਨਾਂ ਦੀ ਭਾਲ

ਪੁਲਸ ਨੇ ਹੁਣ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ਜਦਕਿ ਮੁੱਖ ਦੋਸ਼ੀ ਸੋਨੂੰ ਅਤੇ ਉਸ ਦੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਲਗਾਤਾਰ ਛਾਪੇਮਾਰੀ (Raid) ਕਰ ਰਹੀ ਹੈ । ਪੁਲਸ ਅਨੁਸਾਰ ਮੋਨੂੰ ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ, ਉਸ ਨੂੰ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਇੱਕ ਕੰਪਨੀ ਵਿੱਚ ਪ੍ਰਾਈਵੇਟ ਨੌਕਰੀ ਕਰਨੀ ਪਈ ਤੇ ਫਿਰ ਪਰਿਵਾਰ ਨੇ ਤਿੰਨ ਸਾਲ ਪਹਿਲਾਂ ਉਸ ਦਾ ਤੰਨੂ ਨਾਲ ਵਿਆਹ ਕਰਵਾ ਦਿੱਤਾ ਸੀ ।

ਵਿਜੀਲੈਂਸ ਨੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰਿਕਵਰੀ ਏਜੰਟ ਕੀਤਾ ਕਾਬੂ

0
Vigilance

ਲੁਧਿਆਣਾ, 8 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਰਿਸ਼ਵਤ ਲੈਣ ਦੇ ਦੋਸ਼ ਹੇਠ ਇਕ ਰਿਕਵਰੀ ਏਜੰਟ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਦੱਸਿਆ ਵਿਜੀਲੈਂਸ ਦੇ ਬੁਲਾਰੇ ਨੇ

ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸੇਵੀਅਰ ਰਿਕਵਰੀ ਏਜੰਸੀ ਲੁਧਿਆਣਾ ਦੀ ਕੰਪਨੀ ਵਿਚ ਕੰਮ ਕਰਦੇ ਰਵਨੀਤ ਸਿੰਘ ਰਿਕਵਰੀ ਏਜੰਟ ਨੂੰ 10,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬ ਕੀਤਾ ਹੈ । ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਕਬੀਰ ਨਗਰ, ਬਸਤੀ ਜੋਧੇਵਾਲ, ਲੁਧਿਆਣਾ ਦੇ ਇਕ ਨਿਵਾਸੀ ਵੱਲੋਂ ਦਰਜ ਕਰਵਾਈ ਸਿ਼ਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਬੁਲਾਰੇ ਨੇ ਦੱਸਿਆ ਕਿ ਸਿ਼ਕਾਇਤਕਰਤਾ 2007 ਤੋਂ ਆਪਣੀ ਰਿਹਾਇਸ਼ ਦੀ ਪਹਿਲੀ ਮੰਜਿ਼ਲ ‘ਤੇ ‘ਜੀ ਐੱਨ ਡਬਲਿਉ`ਨਾਮ ਹੇਠ ਇਕ ਕੱਪੜਾ ਫੈਕਟਰੀ ਚਲਾ ਰਿਹਾ ਹੈ ।

ਰਿਸ਼ਵਤ ਲੈਣ ਵਾਲੇ ਨੇ ਖੁਦ ਕੀਤਾ ਸੀ ਸਿ਼ਕਾਇਤਕਰਤਾ ਨਾਲ ਸੰਪਰਕ

ਸਿ਼ਕਾਇਤਕਰਤਾ (Complainant) ਨੇ ਆਈ. ਡੀ. ਬੀ. ਆਈ. ਬੈਂਕ ਤੋਂ ਫੈਕਟਰੀ ਲਈ 40 ਲੱਖ ਰੁਪਏ ਦੀ ਨਕਦ ਕ੍ਰੈਡਿਟ ਸੀਮਾ/ਕਰਜ਼ਾ ਪ੍ਰਾਪਤ ਕੀਤਾ ਸੀ। ਅਦਾਇਗੀ ਨਾ ਹੋਣ ਕਾਰਨ ਕਰਜ਼ੇ ਦਾ ਮਾਮਲਾ ਇਸ ਸਮੇਂ ਚੰਡੀਗੜ੍ਹ ਦੇ ਕਰਜ਼ਾ ਵਸੂਲੀ ਟ੍ਰਿਬਿਊਨਲ ਕੋਲ ਵਿਚਾਰ ਅਧੀਨ ਹੈ । 25-05-2026 ਨੂੰ ਰਵਨੀਤ ਸਿੰਘ ਨਾਮ ਦੇ ਇਕ ਵਿਅਕਤੀ ਨੇ ਸਿ਼ਕਾਇਤਕਰਤਾ ਨਾਲ ਸੰਪਰਕ ਕੀਤਾ । ਖੁਦ ਨੂੰ ਤਹਿਸੀਲ ਪੂਰਬੀ ਲੁਧਿਆਣਾ ਦਾ ਕਰਮਚਾਰੀ ਦੱਸ ਕੇ ਰਵਨੀਤ ਸਿੰਘ ਨੇ ਸਿ਼ਕਾਇਤਕਰਤਾ ਨੂੰ ਤਹਿਸੀਲ ਪੂਰਬੀ ਅਥਾਰਟੀ ਦੇ ਦਸਤਖਤ ਵਾਲਾ ਇਕ ਨੋਟਿਸ ਦਿੱਤਾ । ਉਸ ਨੇ ਸਿ਼ਕਾਇਤਕਰਤਾ ਨੂੰ ਦੱਸਿਆ ਕਿ ਆਈ. ਡੀ. ਬੀ. ਆਈ. ਬੈਂਕ 28-05-2026 ਨੂੰ ਜਾਇਦਾਦ ‘ਤੇ ਕਬਜ਼ਾ ਕਰਨ ਵਾਲਾ ਸੀ ।

ਕੀ ਦੱਸਿਆ ਵਿਜੀਲੈਂਸ ਦੇ ਬੁਲਾਰੇ ਨੇ

ਦੋਸ਼ੀ ਰਵਨੀਤ ਸਿੰਘ ਨੇ ਫਿਰ ਕਬਜ਼ਾ ਦੇਣ ਵਿਚ ਦੇਰੀ ਕਰਨ ਲਈ 60,000 ਰੂਪਏ ਦੀ ਰਿਸ਼ਵਤ ਮੰਗੀ ਤੇ ਵਾਅਦਾ ਕੀਤਾ ਕਿ ਉਹ ਕਰਜ਼ੇ ਦਾ ਨਿਪਟਾਰਾ ਕਰਨ ਲਈ ਤਿੰਨ ਮਹੀਨਿਆਂ ਦੀ ਮਿਆਦ ਵਧਾਉਣ ਵਿੱਚ ਮਦਦ ਕਰੇਗਾ । ਬੁਲਾਰੇ ਨੇ ਕਿਹਾ ਕਿ ਰਵਨੀਤ ਸਿੰਘ ਨੇ ਪਹਿਲਾਂ ਹੀ ਨਿਪਟਾਰੇ ਦੀ ਸਹੂਲਤ ਲਈ ਕਥਿਤ ਤੌਰ ‘ਤੇ ਹੋਰ ਅਧਿਕਾਰੀਆਂ ਦੇ ਨਾਮ ‘ਤੇ 20,000 ਦੀ ਪਹਿਲੀ ਕਿਸ਼ਤ ਲੈ ਲਈ ਸੀ । ਹੁਣ ਰਵਨੀਤ 10,000 ਦੀ ਦੂਜੀ ਕਿਸ਼ਤ ਦੀ ਮੰਗ ਕਰ ਰਿਹਾ ਸੀ ।

ਜਾਂਚ ਦੌਰਾਨ ਰਵਨੀਤ ਨਹੀਂ ਪਾਇਆ ਗਿਆ ਤਹਿਸੀਲ ਪੂਰਬੀ ਜਿਲਾ ਲਧਿਆਣਾ ਦਾ ਕਰਮਚਾਰੀ

ਗੈਰ-ਕਾਨੂੰਨੀ ਰਿਸ਼ਵਤ ਦੇਣ ਲਈ ਤਿਆਰ ਨਾ ਹੋਣ ਕਰਕੇ ਸਿ਼ਕਾਇਤਕਰਤਾ ਨੇ ਵਿਜੀਲੈਂਸ ਬਿਉਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ । ਉਸ ਦੀ ਸਿ਼ਕਾਇਤ ‘ਤੇ ਕਾਰਵਾਈ ਕਰਦੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਰਿਕਵਰੀ ਏਜੰਟ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ।

ਜਾਂਚ ਦੌਰਾਨ ਦੋਸ਼ੀ ਰਵਨੀਤ ਸਿੰਘ ਤਹਿਸੀਲ ਪੂਰਬੀ ਜ਼ਿਲਾ ਲੁਧਿਆਣਾ ਦਾ ਕਰਮਚਾਰੀ ਨਹੀਂ ਪਾਇਆ ਗਿਆ, ਬਲਕਿ ਉਹ ਸੇਵੀਅਰ ਰਿਕਵਰੀ ਏਜੰਸੀ ਲੁਧਿਆਣਾ ਵਿਚ ਰਿਕਵਰੀ ਏਜੰਟ ਵਜੋਂ ਕੰਮ ਕਰਦਾ ਪਾਇਆ ਗਿਆ । ਇਸ ਸਬੰਧ ਵਿਚ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਚ ਦੋਸ਼ੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ ।

ਤਿੰਨ ਵੱਖ-ਵੱਖ ਗੈਰ-ਕਾਨੂੰਨੀ ਹੁੱਕਾ ਬਾਰਾਂ ਵਿਰੁੱਧ ਜਲੰਧਰ ਪੁਲਸ ਨੇ ਕੀਤੀ ਕਾਰਵਾਈ

0
hookah bars

ਜਲੰਧਰ, 8 ਜੁਲਾਈ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਵੱਖ-ਵੱਖ ਖੇਤਰਾਂ ਵਿਚ ਚੱਲ ਰਹੇ ਤਿੰਨ ਹੁੱਕਾ ਬਾਰਾਂ (Hookah Bar) ਵਿਰੁੱਧ ਜਲੰਧਰ ਪੁਲਸ ਕਮਿਸ਼ਨਰੇਟ ਵਲੋਂ ਕਾਰਵਾਈ ਕੀਤੀ ਗਈ ਹੈ ।

ਕੀ ਕੀ ਜ਼ਬਤ ਕੀਤਾ ਗਿਆ ਹੈ ਹੁੱਕਾ ਬਾਰਾਂ ਵਿਚੋਂ

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਕਮਿਸ਼ਨਰੇਟ ਪੁਲਸ (Jalandhar Commissionerate Police) ਵਲੋਂ `ਨਸਿ਼ਆਂ ਵਿਰੁੱਧ ਜੰਗ` ਮੁਹਿੰਮ ਦੇ ਹਿੱਸੇ ਵਜੋਂ ਜੋ ਅਰਬਨ ਅਸਟੇਟ ਖੇਤਰ ਵਿੱਚ ਚੱਲ ਰਹੇ ਗੈਰ-ਕਾਨੂੰਨੀ (Illegal) ਹੁੱਕਾ ਬਾਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਤੇ ਛਾਪੇਮਾਰੀ ਦੌਰਾਨ ਪੁਲਸ ਨੇ ਵੱਡੀ ਮਾਤਰਾ ਵਿਚ ਪਾਬੰਦੀਸ਼ੁਦਾ ਸੁਆਦ ਵਾਲਾ ਤੰਬਾਕੂ, ਕਈ ਹੁੱਕਾ ਅਤੇ ਹੋਰ ਸਬੰਧਤ ਸਮਾਨ ਬਰਾਮਦ ਕੀਤਾ । ਪੁਲਸ ਨੇ ਬਰਾਮਦ ਕੀਤੀ ਸਮੱਗਰੀ ਨੂੰ ਜ਼ਬਤ ਕਰ ਲਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਲਈ ਸੀਲ ਕਰ ਦਿੱਤਾ ਹੈ । ਇਹ ਕਾਰਵਾਈ ਤਿੰਨ ਵੱਖ-ਵੱਖ ਥਾਣਿਆਂ ਦੀਆਂ ਪੁਲਸ ਟੀਮਾਂ ਦੁਆਰਾ ਸਾਂਝੇ ਤੌਰ ‘ਤੇ ਕੀਤੀ ਗਈ ਸੀ । ਮੌਕੇ ‘ਤੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਫਿਲਹਾਲ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

ਪੁਲਸ ਨੂੰ ਮਿਲੀ ਸੀ ਨਜਾਇਜ਼ ਹੁੱਕਾ ਬਾਰਾਂ ਸਬੰਧੀ ਸੂਚਨਾ : ਏ. ਡੀ. ਸੀ. ਪੀ.

ਏ. ਡੀ. ਸੀ. ਪੀ. ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਮੰਗਲਵਾਰ ਸ਼ਾਮ ਨੂੰ ਇਸ ਮਾਮਲੇ ਸਬੰਧੀ ਇੱਕ ਸੂਚਨਾ ਮਿਲੀ ਸੀ । ਇਸ ਜਾਣਕਾਰੀ ਦੇ ਆਧਾਰ ‘ਤੇ ਏ. ਸੀ. ਪੀ. (ਵੈਸਟ) ਅਤੇ ਏ. ਸੀ. ਪੀ. (ਮਾਡਲ ਟਾਊਨ) ਦੀ ਨਿਗਰਾਨੀ ਹੇਠ ਇੱਕ ਆਪ੍ਰੇਸ਼ਨ ਦੀ ਯੋਜਨਾ ਬਣਾਈ ਗਈ ਸੀ । ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਤਿੰਨ ਵੱਖ-ਵੱਖ ਥਾਣਿਆਂ ਦੇ ਪੁਲਸ ਕਰਮਚਾਰੀਆਂ ਦੀ ਇਕ ਸਾਂਝੀ ਟੀਮ ਬਣਾਈ ਗਈ । ਇਸ ਤੋਂ ਬਾਅਦ ਪੁਲਸ ਨੇ ਆਪ੍ਰੇਸ਼ਨ ਲਈ ਪੂਰੀ ਤਰ੍ਹਾਂ ਤਿਆਰ, ਅਰਬਨ ਅਸਟੇਟ ਖੇਤਰ ਵਿਚ ਸ਼ੱਕੀ ਥਾਵਾਂ ‘ਤੇ ਛਾਪੇਮਾਰੀ ਕੀਤੀ ।

ਤਿੰਨ ਵਿਅਕਤੀਆਂ ਨੂੰ ਲਿਆ ਗਿਆ ਹੈ ਹਿਰਾਸਤ ਵਿਚ

ਏ. ਡੀ. ਸੀ. ਪੀ. ਰਾਕੇਸ਼ ਯਾਦਵ ਨੇ ਸਪੱਸ਼ਟ ਕੀਤਾ ਕਿ ਜਲੰਧਰ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ (Drug trafficking) ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪੁਲਸ `ਨਸਿ਼ਆਂ ਵਿਰੁੱਧ ਜੰਗ` (War on drugs) ਮੁਹਿੰਮ ਤਹਿਤ ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਅਜਿਹੇ ਤੱਤਾਂ ਵਿਰੁੱਧ ਸਖ਼ਤ ਕਦਮ ਚੁੱਕੇ ਜਾਂਦੇ ਰਹਿਣਗੇ । ਕਾਰਵਾਈ ਦੌਰਾਨ ਪੁਲਸ ਨੇ ਮੌਕੇ ‘ਤੇ ਮੌਜੂਦ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ । ਪੁਲਸ ਅਧਿਕਾਰੀਆਂ ਦੇ ਅਨੁਸਾਰ ਗੈਰ-ਕਾਨੂੰਨੀ ਕਾਰੋਬਾਰ ਦੇ ਮੁੱਖ ਸੰਚਾਲਕਾਂ ਅਤੇ ਨੈੱਟਵਰਕ ਨਾਲ ਜੁੜੇ ਹੋਰਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

ਬਿਹਾਰ `ਚ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਰਹਿ ਰਹੀ ਯੂਕ੍ਰੇਨੀ ਔਰਤ ਗ੍ਰਿਫ਼ਤਾਰ

0
Ukrainian woman

ਪਟਨਾ, 8 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਵਿਖੇ ਬਿਨਾਂ ਜਾਇਜ਼ ਕਾਗਜ਼ਾਤਾਂ ਦੇ ਰਹਿ ਰਹੀ ਇਕ ਯੂਕ੍ਰੇਨੀ ਔਰਤ (Ukrainian woman) ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਪੁਲਸ ਨੇ ਮਹਿਲਾ ਵਿਰੁੱਧ ਕਰ ਦਿੱਤੀ ਹੈ ਕਾਨੂੰਨੀ ਕਾਰਵਾਈ ਸ਼ੁਰੂ

ਬਿਹਾਰ ਦੇ ਪੂਰਬੀ ਚੰਪਾਰਨ ਜਿਲੇ ਵਿਚ ਭਾਰਤ-ਨੇਪਾਲ ਅੰਤਰਰਾਸ਼ਟਰੀ ਸਰਹੱਦ ‘ਤੇ ਪੁਲਸ ਤੇ ਹਥਿਆਰਬੰਦ ਸਰਹੱਦੀ ਫੋਰਸ (ਐੱਸ. ਐੱਸ. ਬੀ.) ਦੀ ਸਾਂਝੀ ਕਾਰਵਾਈ ਵਿਚ ਯੂਕ੍ਰੇਨ ਦੀ ਇਕ ਮਹਿਲਾ ਨਾਗਰਿਕ ਨੂੰ ਬਿਨਾਂ ਜਾਇਜ਼ ਯਾਤਰਾ ਅਤੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੇ ਗ੍ਰਿਫ਼ਤਾਰ ਕੀਤਾ ਗਿਆ ਹੈ । ਔਰਤ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਰਹਿਣ ਅਤੇ ਹਰਪੁਰ ਬਾਰਡਰ ਦੇ ਰਸਤੇ ਨੇਪਾਲ ਵਿਚ ਦਾਖਲ ਹੋਣ ਦੀ ਕੋਸਿ਼ਸ਼ ਕਰਨ ਦਾ ਦੋਸ਼ ਹੈ । ਪੁਲਸ ਮਾਮਲੇ ਵਿਚ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ ।

ਮਹਿਲਾ ਨਹੀਂ ਦਿਖਾ ਸਕੀ ਭਾਰਤ ਵਿਚ ਰਹਿਣ ਅਤੇ ਯਾਤਰਾ ਸਬੰਧੀ ਕਾਗਜ਼ਾਤ

ਪੁਲਸ ਅਨੁਸਾਰ ਹਰਪੁਰ ਥਾਣੇ ਦੀ ਪੁਲਸ ਅਤੇ ਐੱਸ. ਐੱਸ. ਬੀ. ਦੀ ਸਾਂਝੀ ਟੀਮ ਸੈਨਿਕ ਰੋਡ ਨੇੜੇ ਜੋ ਭਾਰਤ-ਨੇਪਾਲ ਸਰਹੱਦੀ ਖੇਤਰ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾ ਰਹੀ ਸੀ ਨੂੰ ਇਸੇ ਦੌਰਾਨ ਇਕ ਵਿਦੇਸ਼ੀ ਔਰਤ (Foreign woman) ਦੀਆਂ ਗਤੀਵਿਧੀਆਂ ਸ਼ੱਕੀ ਜਾਪੀਆਂ, ਜਿਸ ‘ਤੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ । ਪੁੱਛਗਿੱਛ ਦੌਰਾਨ ਜਦੋਂ ਉਸ ਕੋਲੋਂ ਭਾਰਤ ਵਿਚ ਰਹਿਣ ਅਤੇ ਯਾਤਰਾ ਨਾਲ ਸਬੰਧਤ ਦਸਤਾਵੇਜ਼ ਮੰਗੇ ਗਏ, ਤਾਂ ਉਹ ਪਾਸਪੋਰਟ ਵੀਜ਼ਾ ਜਾਂ ਕੋਈ ਹੋਰ ਜਾਇਜ਼ ਇਮੀਗ੍ਰੇਸ਼ਨ ਦਸਤਾਵੇਜ਼ (Immigration documents) ਪੇਸ਼ ਨਹੀਂ ਕਰ ਸਕੀ ।

ਕੀ ਸਾਹਮਣੇ ਆਇਆ ਹੈ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਔਰਤ ਬਿਨਾਂ ਕਿਸੇ ਜਾਇਜ਼ ਇਜਾਜ਼ਤ ਦੇ ਭਾਰਤ ਵਿਚ ਰਹਿ ਰਹੀ ਸੀ ਅਤੇ ਹਰਪੁਰ ਸਰਹੱਦ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਨੇਪਾਲ ਜਾਣ ਦੀ ਕੋਸਿ਼ਸ਼ ਕਰ ਰਹੀ ਸੀ । ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਕਾਨੂੰਨੀ ਤੌਰ ‘ਤੇ ਗ੍ਰਿਫ਼ਤਾਰ (Arrested) ਕਰ ਲਿਆ । ਉਸ ਦੇ ਖਿ਼ਲਾਫ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ (Case registered) ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।