Home Blog Page 55

ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਵਿਰੁੱਧ ਦਿੱਲੀ ਪੁਲਸ ਕਰਨ ਜਾ ਰਹੀ ਹੈ ਕਾਰਵਾਈ

0
Delhi Police

ਨਵੀਂ ਦਿੱਲੀ, 21 ਮਈ 2026 : ਵਿਦੇਸ਼ਾਂ ਵਿਚ ਬੈਠ ਕੇ ਭਾਰਤ ਵਿਚ ਗੈਰ-ਕਾਨੂੰਨੀ ਗਤੀਵਿਧੀਆਂ (Illegal activities) ਕਰਵਾ ਰਹੇ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਨ ਲਈ ਦਿੱਲੀ ਪੁਲਸ (Delhi Police) ਨੇ ਇਕ ਕਦਮ ਚੁੱਕਿਆ ਹੈ।

ਕੀ ਕਦਮ ਚੁੱਕਣ ਜਾ ਰਹੀ ਹੈ ਦਿੱਲੀ ਪੁਲਸ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਜੋ ਹੁਣ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਗੈਂਗਸਟਰਾਂ (Gangsters) ਵਿਰੁੱਧ ਇੱਕ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਭਾਰਤ ਵਿੱਚ ਗੈਂਗਵਾਰ, ਜਬਰਨ ਵਸੂਲੀ, ਟਾਰਗੇਟ ਕਿਲਿੰਗ ਅਤੇ ਦਹਿਸ਼ਤਗਰਦੀ ਵਿੱਚ ਸ਼ਾਮਲ ਹਨ । ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਅਤੇ ਹੋਰ ਜਾਂਚ ਏਜੰਸੀਆਂ ਨੇ ਵਿਦੇਸ਼ ਮੰਤਰਾਲੇ  ਨੂੰ ਘੱਟੋ-ਘੱਟ 10 ਵੱਡੇ ਅਪਰਾਧੀਆਂ ਅਤੇ ਅੱਤਵਾਦੀਆਂ ਦੇ ਪਾਸਪੋਰਟ ਰੱਦ (Passport cancellation) ਕਰਨ ਦੀ ਸਿਫਾਰਸ਼ ਕੀਤੀ ਹੈ ।

ਕੀ ਮੰਨਣਾ ਹੈ ਪੁਲਸ ਦਾ

ਪੁਲਸ ਦਾ ਮੰਨਣਾ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਪਾਸਪੋਰਟ ਰੱਦ ਕਰਨ ਨਾਲ ਉਨ੍ਹਾਂ ਦੀ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਲੱਗੇਗੀ, ਉਨ੍ਹਾਂ ਨੂੰ ਜਾਂਚ ਏਜੰਸੀਆਂ ਤੋਂ ਬਚਣ ਲਈ ਲਗਾਤਾਰ ਦੇਸ਼ ਬਦਲਣ ਤੋਂ ਰੋਕਿਆ ਜਾਵੇਗਾ ਅਤੇ ਉਨ੍ਹਾਂ ਦੇ ਭਵਿੱਖ ਵਿੱਚ ਭਾਰਤ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ । ਸੂਤਰਾਂ ਅਨੁਸਾਰ ਇਹ ਦੋਸ਼ੀ ਵਿਦੇਸ਼ਾਂ ਤੋਂ ਭਾਰਤ ਵਿੱਚ ਆਪਣੇ ਗਿਰੋਹ ਚਲਾ ਰਹੇ ਹਨ ।

ਕੀ ਆਖਿਆ ਹੈ ਜਾਂਚ ਏਜੰਸੀਆਂ ਦਾ

ਇਨ੍ਹਾਂ ਵਿੱਚੋਂ ਬਹੁਤ ਸਾਰੇ ਕਥਿਤ ਤੌਰ ‘ਤੇ ਕੈਨੇਡਾ, ਸੰਯੁਕਤ ਰਾਜ, ਯੂਨਾਈਟਿਡ ਕਿੰਗਡਮ ਅਤੇ ਦੁਬਈ ਵਿੱਚ ਲੁਕੇ ਹੋਏ ਹਨ । ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਸੋਸ਼ਲ ਮੀਡੀਆ, ਐਨਕ੍ਰਿਪਟਡ ਐਪਸ ਅਤੇ ਆਪਣੇ ਸ਼ੂਟਰਾਂ ਦੇ ਨੈੱਟਵਰਕ ਰਾਹੀਂ ਭਾਰਤ ਵਿੱਚ ਕਤਲ, ਜਬਰਨ ਵਸੂਲੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ । ਇਨ੍ਹਾਂ ਗੈਂਗਸਟਰਾਂ ਨੂੰ ਦਿੱਲੀ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਕਈ ਹਾਈ-ਪ੍ਰੋਫਾਈਲ ਕਤਲਾਂ ਅਤੇ ਗੋਲੀਬਾਰੀ ਵਿੱਚ ਸ਼ਾਮਲ ਕੀਤਾ ਗਿਆ ਹੈ ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲਿਆ ਇਕ ਅਹਿਮ ਫ਼ੈਸਲਾ

0
High Court

ਚੰਡੀਗੜ੍ਹ, 21 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਅੱਜ ਇਕ ਅਹਿਮ ਫ਼ੈਸਲਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਅਹਿਮ ਫ਼ੈੈਸਲਾ ਲਿਆ ਹੈ ਹਾਈਕੋਰਟ ਨੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਨੂੰ ਅੱਜ ਹਾਈਕੋਰਟ ਤੋਂ ਇੱਕ ਵੱਡਾ ਝਟਕਾ ਲੱਗਾ ਹੈ । ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀਰਵਾਰ ਨੂੰ ਸਿੰਗਲ ਬੈਂਚ ਦੇ ਉਸ ਹੁਕਮ ‘ਤੇ ਰੋਕ ਲਗਾਉਣ (To prohibit) ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਵਿੱਚ ਸੂਬਾ ਸਰਕਾਰ ਨੂੰ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਆਈ. ਏ. ਐਸ., ਆਈ. ਪੀ. ਐਸ., ਆਈ. ਐਫ. ਐਸ. ਅਤੇ ਨਿਆਂਇਕ ਅਧਿਕਾਰੀਆਂ ਦੇ ਬਰਾਬਰ 58 ਫੀਸਦੀ ਮਹਿੰਗਾਈ ਭੱਤਾ (ਡੀ. ਏ.) ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ।

ਕੀ ਫ਼ੈਸਲਾ ਕੀਤਾ ਸੀ ਪਹਿਲਾਂ ਹਾਈਕੋਰਟ ਨੇ

ਇਸ ਤੋਂ ਪਹਿਲਾਂ 8 ਅਪ੍ਰੈਲ ਨੂੰ ਸਿੰਗਲ ਬੈਂਚ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਰੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਆਈ. ਏ. ਐਸ., ਆਈ. ਪੀ. ਐਸ., ਆਈ. ਐਫ. ਐਸ. ਅਤੇ ਜੁਡੀਸ਼ੀਅਲ ਸੇਵਾਵਾਂ ਦੇ ਅਧਿਕਾਰੀਆਂ ਦੀ ਤਰਜ਼ ‘ਤੇ 58 ਫੀਸਦੀ ਡੀ.ਏ. (58 percent DA) ਪ੍ਰਦਾਨ ਕਰੇ। ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਹਾਈਕੋਰਟ ਦੇ ਡਿਵੀਜ਼ਨ ਬੈਂਚ ਤੱਕ ਪਹੁੰਚ ਕੀਤੀ ਸੀ । ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਸੂਬਾ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਉਹ ਡੀ. ਏ. ਦਾ ਬਕਾਇਆ ਜਾਰੀ ਕਰਨ ਲਈ ਤਿਆਰ ਹੈ, ਪਰ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਇਸ ਵੇਲੇ ਵਿੱਤੀ ਤੰਗੀ ਦਾ ਸਾਹਮਣਾ ਕਰ ਰਿਹਾ ਹੈ ।

ਹਾਈਕੋਰਟ ਨੇ ਸਰਕਾਰ ਵਲੋਂ ਦਿੱਤੀ ਦਲੀਲ ਤੇ ਕੀਤਾ ਸਖ਼ਤ ਰੁਖ ਅਖਤਿਆਰ

ਸਰਕਾਰ ਦੀ ਇਸ ਦਲੀਲ ‘ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਹਾਈਕੋਰਟ ਨੇ ਵਾਰ-ਵਾਰ ਵਿੱਤੀ ਸੰਕਟ ਦਾ ਹਵਾਲਾ ਦਿੱਤੇ ਜਾਣ ‘ਤੇ ਸਵਾਲ ਉਠਾਏ । ਬੈਂਚ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਸੂਬਾ ਹਰ ਵਾਰ ਅਜਿਹੇ ਗੰਭੀਰ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ, ਤਾਂ ਫਿਰ ਪੰਜਾਬ ਵਿੱਚ ਵਿੱਤੀ ਐਮਰਜੈਂਸੀ ਕਿਉਂ ਨਹੀਂ ਘੋਸਿ਼ਤ ਕਰ ਦਿੱਤੀ ਜਾਂਦੀ?” ਹੁਣ ਇਸ ਮਾਮਲੇ ‘ਤੇ ਅਗਲੀ ਸੁਣਵਾਈ ਸਰਕਾਰ ਵੱਲੋਂ ਅਦਾਲਤ ਦੇ ਸਾਹਮਣੇ ਆਪਣਾ ਵਿਸਤ੍ਰਿਤ ਜਵਾਬ ਦਾਇਰ ਕਰਨ ਤੋਂ ਬਾਅਦ ਹੋਵੇਗੀ ।

 

ਕਾਰ ਦੇ ਪਲਟ ਜਾਣ ਕਾਰਨ ਇਕ ਔਰਤ ਦੀ ਹੋਈ ਸੜਕ ਹਾਦਸੇ ਵਿਚ ਮੌਤ

0
Accident

ਮੋਗਾ, 21 ਮਈ 2026 : ਪੰਜਾਬ ਦੇ ਜਿਲਾ ਮੋਗਾ (Moga) ਦੇ ਬਾਘਾ ਪੁਰਾਣਾ ਵਿਖੇ ਇਕ ਕਾਰ ਦੇ ਉਲਟ ਜਾਣ ਕਾਰਨ ਇਕ ਔਰਤ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ ਜਿ਼ਲ੍ਹੇ ਦੇ ਕਸਬਾ ਬਾਘਾ ਪੁਰਾਣਾ ਵਿਚ ਅੱਜ ਸਵੇਰੇ ਭਿਆਨਕ ਹਾਦਸਾ (Terrible accident) ਵਾਪਰਿਆ ਹੈ । ਇਥੇ ਮੋਗਾ-ਕੋਟਕਪੂਰਾ ਰੋਡ ’ਤੇ ਬਾਘਾਪੁਰਾਣਾ ਮੰਡੀ ਦੇ ਬਾਹਰ ਇਕ ਤੇਜ਼ ਰਫ਼ਤਾਰ ਕਾਰ (Fast car) ਬੇਕਾਬੂ ਹੋ ਕੇ ਪਲਟ ਗਈ । ਇਸ ਹਾਦਸੇ ਦੌਰਾਨ ਕਾਰ ਵਿਚ ਸਵਾਰ ਇਕ ਹੀ ਪਰਿਵਾਰ ਦੇ ਤਿੰਨ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ ।

ਸੰਤੁਲਨ ਵਿਗੜਨ ਕਾਰਨ ਪਲਟ ਗਈ ਕਾਰ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਕਰੀਬ 4:30 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਜਲੰਧਰ ਤੋਂ ਰਾਜਸਥਾਨ ਵੱਲ ਜਾ ਰਹੀ ਸੀ । ਜਦੋਂ ਗੱਡੀ ਬਾਘਾਪੁਰਾਣਾ ਦੀ ਮੰਡੀ ਨੇੜੇ ਪਹੁੰਚੀ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਸੜਕ ’ਤੇ ਪਲਟ ਗਈ । ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਅੰਦਰ ਸਵਾਰ ਲੋਕ ਬੁਰੀ ਤਰ੍ਹਾਂ ਜ਼ਖ਼ਮੀ (Injured) ਹੋ ਗਏ ।

ਕੌਣ ਹੈ ਇਹ ਮ੍ਰਿਤਕ ਮਹਿਲਾ

ਜ਼ਖ਼ਮੀਆਂ ਨੂੰ ਤੁਰੰਤ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਜਾਂਚ ਦੌਰਾਨ ਇਕ ਮਹਿਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਮ੍ਰਿਤਕ ਮਹਿਲਾ ਦੀ ਪਛਾਣ ਦੇਵੀਆ ਦੇਵੀ ਪਤਨੀ ਨਾਰਾਇਣ ਵਜੋਂ ਹੋਈ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਸੀ । ਜਦਕਿ ਬਾਕੀ ਦੋ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ । ਇਸ ਦਰਦਨਾਕ ਹਾਦਸੇ ਤੋਂ ਬਾਅਦ ਇਲਾਕੇ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ । ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ।

ਜਾਦੂ-ਟੂਣੇ ਦੇ ਸ਼ੱਕ `ਚ ਇਕ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ

0
beaten

ਕਟਕ, 21 ਮਈ 2026 : ਭਾਰਤ ਦੇਸ਼ ਦੇ ਸੂਬੇੇ ਓਡੀਸਾ (Odisha) ਦੇ ਜਿਲਾ ਕਟਕ ਵਿਖੇ ਇਕ ਵਿਅਕਤੀ ਨੂੰ ਕਈ ਵਿਅਕਤੀਆਂ ਨੇ ਘਰੋਂ ਘਸੀਟ ਕੇ ਕੁੱਟ-ਕੁਟ (Beating) ਕੇ ਮੌਤ ਦੇ ਘਾਟ ਉਤਾਰਨ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਓਡੀਸ਼ਾ ਦੇ ਕਟਕ ਜ਼ਿਲੇ ਵਿਚ ਭੀੜ ਨੇ ਇਕ ਵਿਅਕਤੀ ਨੂੰ ਉਸਦੇ ਘਰੋਂ ਘਸੀਟ ਕੇ ਬਾਹਰ ਕੱਢਿਆ, ਉਸ ’ਤੇ ਕਾਲਾ ਜਾਦੂ (Black magic) ਕਰਨ ਦਾ ਸ਼ੱਕ ਪ੍ਰਗਟਾਉਂਦੇ ਕਤਲ ਕਰ ਦਿੱਤਾ ਅਤੇ ਫਿਰ ਸਬੂਤ ਮਿਟਾਉਣ ਲਈ ਉਸਦੀ ਲਾਸ਼ ਨੂੰ ਸਾੜ ਦਿੱਤਾ । ਇਸ ਮਾਮਲੇ ਵਿਚ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਸਿ਼ਕਾਇਤਕਰਤਾ ਨੇ ਸਿ਼ਕਾਇਤ ਵਿਚ ਕੀ ਦਾਅਵਾ ਕੀਤਾ

ਸਿ਼ਕਾਇਤ ਵਿਚ ਸ਼ਵੇਤਾ ਬੇਹਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੁੱਤਰ, ਟਿਕੀਮਾ ਬੇਹਰਾ ਨੂੰ ਤਲਮੁੰਡਲੀ ਪਿੰਡ ਵਿਚ ਭੀੜ ਨੇ ਘਰੋਂ ਕੱਢ ਕੇ ਬੇਰਹਿਮੀ ਨਾਲ ਪਿੱਟਿਆ, ਜਿਸ ਕਾਰਨ ਉਸਦੀ ਮੌਤ ਹੋ ਗਈ । ਪਿਤਾ ਨੇ ਦੋਸ਼ ਲਗਾਇਆ ਕਿ ਸਬੂਤ ਮਿਟਾਉਣ ਲਈ ਉਸਦੀ ਲਾਸ਼ ਨੂੰ ਸਾੜ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ 7 ਸਾਲ ਪਹਿਲਾਂ ਪਤਨੀ ਵੱਲੋਂ ਛੱਡ ਦਿੱਤੇ ਜਾਣ ਤੋਂ ਬਾਅਦ ਟਿਕੀਮਾ ਬੇਹਰਾ ਪਿੰਡ ਵਿਚ ਆਪਣੇ ਭਰਾ ਅਤੇ ਭਰਜਾਈ ਨਾਲ ਰਹਿ ਰਿਹਾ ਸੀ । ਦੂਜੇ ਪਾਸੇ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਇਕ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ ।

ਹਰਿਆਣਾ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਹੋਇਆ ਐਲਾਨ

0
Haryana

ਚੰਡੀਗੜ੍ਹ, 21 ਮਈ, 2026 : ਹਾਲ ਹੀ ਵਿਚ ਪੈ ਰਹੀ ਹੱਦ ਨਾਲੋਂ ਵਧ ਗਰਮੀ (Summer) ਦੇ ਚਲਦਿਆਂ ਹਰਿਆਣਾ ਵਿਖੇ ਗਰਮੀਆਂ ਦੀਆਂ ਛੁੱਟੀਆਂ (Summer vacation) ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਦੋਂ ਤੋਂ ਕਦੋਂ ਤੱਕ ਹੋਣਗੀਆਂ ਛੁਟੀਆਂ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ (Chief Minister) ਨਾਇਬ ਸਿੰਘ ਸੈਣੀ ਨੇ ਹਰਿਆਣਾ ਸੂਬੇ ਦੇ ਸਰਕਾਰੀ ਸਕੂਲਾਂ ਵਿਚ 25 ਮਈ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਸੂਬਾ ਸਰਕਾਰ (State Government) ਨੇ ਅੱਤ ਦੀ ਗਰਮੀ ਕਾਰਨ ਸਕੂਲਾਂ ਵਿਚ ਛੁੱਟੀਆਂ ਪੰਜ ਦਿਨ ਪਹਿਲਾਂ ਕਰਨ ਦਾ ਫੈਸਲਾ ਲਿਆ ਹੈ ।

ਹਰਿਆਣਾ ਸਰਕਾਰ ਚੁੱਕਣ ਜਾ ਰਹੀ ਵਿਦੇਸ਼ੀ ਦੌਰੇ ਰੱਦ ਕਰਨ ਲਈ ਠੋਸ ਕਦਮ

0
Haryana

ਹਰਿਆਣਾ, 21 ਮਈ 2026 : ਹਰਿਆਣਾ ਸਰਕਾਰ (Haryana Government) ਵਲੋਂ ਹਾਲ ਹੀ ਵਿਚ ਚੱਲ ਰਹੇ ਸੰਕਟ ਦੇ ਚਲਦਿਆਂ ਸਰਕਾਰੀ ਕਰਮਚਾਰੀਆਂ ਤੇ ਮੰਤਰੀਆਂ ਦੇ ਵਿਦੇਸ਼ੀ ਦੌਰੇ ਰੱਦ (Foreign trips canceled) ਕਰਨ ਲਈ ਕਦਮ ਚੁੱਕੇ ਜਾ ਰਹੇ ਹਨ ।

ਕੀ ਕਾਰਨ ਹੈ ਅਜਿਹੇ ਫ਼ੈਸਲੇ ਲੈਣ ਦਾ

ਮਿਲੀ ਜਾਣਕਾਰੀ ਅਨੁਸਾਰ ਸੰਸਾਰ ਭਰ ਵਿਚ ਜੋ ਅਮਰੀਕਾ ਅਤੇ ਇਰਾਨ ਵਿਚਕਾਰ ਤਣਾਅ ਕਾਰਨ ਤੇਲ ਸੰਕਟ ਪੈਦਾ ਹੋਇਆ ਪਿਆ ਹੈ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ । ਸਰਕਾਰੀ ਕਰਮਚਾਰੀਆਂ ਨੂੰ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਇਸ ਤੋਂ ਇਲਾਵਾ, ਮੰਤਰੀਆਂ ਦੇ ਵਿਦੇਸ਼ੀ ਦੌਰੇ ਵੀ ਰੱਦ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਵਿਪੁਲ ਗੋਇਲ ਦਾ ਜਾਪਾਨ ਦੌਰਾ ਰੱਦ ਕਰ ਦਿੱਤਾ ਗਿਆ ਹੈ ।

ਸਰਕਾਰ ਦੇ ਹੁਕਮ ਹਾਲੇ ਤੱਕ ਨਹੀਂ ਹੋਏ ਹਨ ਜਨਤਕ

ਹਾਲਾਂਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਜੇ ਜਨਤਕ ਨਹੀਂ ਕੀਤੇ ਗਏ ਹਨ, ਪਰ ਸਰਕਾਰੀ ਸੂਤਰਾਂ ਅਨੁਸਾਰ, ਵਿਸਤ੍ਰਿਤ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਦੀ ਪਾਲਣਾ ਕਰਦੇ ਹੋਏ ਵਿਦੇਸ਼ ਯਾਤਰਾ ਦੀ ਇਜਾਜ਼ਤ ਸਿਰਫ਼ ਉਦੋਂ ਹੀ ਦਿੱਤੀ ਜਾਵੇਗੀ ਜਦੋਂ ਬਹੁਤ ਜ਼ਰੂਰੀ ਹੋਵੇ ਜਾਂ ਵਿਸ਼ੇਸ਼ ਹਾਲਾਤਾਂ ਵਿੱਚ ।

ਸਰਕਾਰ ਨੇ ਹਰਿਆਣਵੀ ਕੈਬਨਿਟ ਮੰਤਰੀ ਦਾ ਜਾਪਾਨ ਦੌਰਾ ਵੀ ਕੀਤਾ ਰੱਦ

ਹਰਿਆਣਾ ਸ਼ਹਿਰੀ ਸਥਾਨਕ ਸਰਕਾਰਾਂ ਮੰਤਰੀ ਵਿਪੁਲ ਗੋਇਲ ਦਾ 19 ਤੋਂ 22 ਜੂਨ ਤੱਕ ਅੰਤਰਰਾਸ਼ਟਰੀ ਗੀਤਾ ਉਤਸਵ ਲਈ ਜਾਪਾਨ ਦਾ ਦੌਰਾ ਕਰਨ ਦਾ ਪ੍ਰੋਗਰਾਮ ਸੀ, ਪਰ ਹੁਣ ਇਹ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ । ਇਸ ਦੀ ਪੁਸ਼ਟੀ ਖੁਦ ਮੰਤਰੀ ਵਿਪੁਲ ਗੋਇਲ ਨੇ ਕੀਤੀ । ਪਿਛਲੇ ਕੁਝ ਸਾਲਾਂ ਵਿੱਚ, ਕੁਰੂਕਸ਼ੇਤਰ ਵਿਕਾਸ ਬੋਰਡ (ਕੇ. ਡੀ. ਬੀ.) ਦੇ ਵਫ਼ਦ ਅੰਤਰਰਾਸ਼ਟਰੀ ਗੀਤਾ ਉਤਸਵ ਲਈ ਮਾਰੀਸ਼ਸ, ਯੂਕੇ, ਕੈਨੇਡਾ, ਆਸਟ੍ਰੇਲੀਆ ਅਤੇ ਸ਼੍ਰੀਲੰਕਾ ਦਾ ਦੌਰਾ ਕਰ ਚੁੱਕੇ ਹਨ ।

ਸਰਕਾਰੀ ਹੋਵੇ ਜਾਂ ਪ੍ਰਾਈਵੇਟ ਖਰਚਾ ਵਿਦੇਸ਼ ਯਾਤਰਾ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ

ਮੁੱਖ ਮੰਤਰੀ (Chief Minister) ਦਫ਼ਤਰ ਦੇ ਇੱਕ ਕੋਆਰਡੀਨੇਟਰ ਨੇ ਵੀ ਅੰਤਰਰਾਸ਼ਟਰੀ ਗੀਤਾ ਉਤਸਵ ਦੇ ਸਬੰਧ ਵਿੱਚ ਜਾਪਾਨ ਜਾਣ ਲਈ ਅਰਜ਼ੀ ਦਿੱਤੀ ਅਤੇ ਮੁੱਖ ਮੰਤਰੀ ਤੋਂ ਵਿਦੇਸ਼ ਯਾਤਰਾ ਦੀ ਇਜਾਜ਼ਤ ਮੰਗੀ ।  ਮੁੱਖ ਮੰਤਰੀ ਨਾਇਬ ਸਿੰਘ ਸੈਣੀ (Naib Singh Saini) ਨੇ ਅਰਜ਼ੀ ਨੂੰ ਮਨਜ਼ੂਰੀ ਨਹੀਂ ਦਿੱਤੀ ।

ਕਿਰਤ ਅਤੇ ਊਰਜਾ ਮੰਤਰੀ ਅਨਿਲ ਵਿਜ ਦੇ ਵਿਭਾਗ ਦੇ ਕੁਝ ਕਰਮਚਾਰੀਆਂ ਨੇ ਆਪਣੇ ਖਰਚੇ ‘ਤੇ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਮੰਗੀ ਸੀ । ਹਾਲਾਂਕਿ, ਉਨ੍ਹਾਂ ਨੂੰ ਵਿਭਾਗੀ ਪੱਧਰ `ਤੇ ਵੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਇਸ ਸਮੇਂ ਵਿਦੇਸ਼ ਯਾਤਰਾ ਦੇ ਸੰਬੰਧ ਵਿੱਚ ਬਹੁਤ ਸਾਵਧਾਨ ਰਵੱਈਆ ਅਪਣਾ ਰਹੀ ਹੈ ।

ਨਾਇਬ ਸੈਣੀ ਨੇ ਮੰਤਰੀਆਂ ਨੂੰ ਕੀਤੀ ਹੋਈ ਹੈ ਬੇਲੋੜੇ ਖਰਚੇ ਘਟਾਉਣ ਦੀ ਅਪੀਲ

ਮੁੱਖ ਮੰਤਰੀ ਨਾਇਬ ਸੈਣੀ ਪਹਿਲਾਂ ਹੀ ਆਪਣੇ ਸਰਕਾਰੀ ਕਾਫਲੇ ਨੂੰ 50 ਪ੍ਰਤੀਸ਼ਤ ਘਟਾ ਚੁੱਕੇ ਹਨ। ਉਨ੍ਹਾਂ ਨੇ ਮੰਤਰੀਆਂ ਨੂੰ ਬੇਲੋੜੇ ਖਰਚੇ ਘਟਾਉਣ ਦੀ ਅਪੀਲ ਵੀ ਕੀਤੀ ਹੈ। ਇਸ ਪਹਿਲ ਕਦਮੀ ਦੇ ਹਿੱਸੇ ਵਜੋਂ ਕਈ ਮੰਤਰੀ ਹਫ਼ਤੇ ਵਿੱਚ ਇੱਕ ਵਾਰ ਸਾਈਕਲ ਚਲਾ ਕੇ ਜਾਂ ਪੈਦਲ ਆਪਣੇ ਦਫ਼ਤਰਾਂ ਨੂੰ ਜਾਂਦੇ ਹਨ । ਸਰਕਾਰ ਇਸ ਪਹਿਲਕਦਮੀ ਨੂੰ ਪ੍ਰਤੀਕਾਤਮਕ ਤੌਰ ‘ਤੇ ਨਹੀਂ, ਸਗੋਂ ਪ੍ਰਸ਼ਾਸਨਿਕ ਅਨੁਸ਼ਾਸਨ ਅਤੇ ਸਰੋਤਾਂ ਦੀ ਬਿਹਤਰ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਪਹਿਲਕਦਮੀ ਵਜੋਂ ਪੇਸ਼ ਕਰ ਰਹੀ ਹੈ ।

ਦੋ ਪ੍ਰਾਈਵੇਟ ਸਕੂਲਾਂ ਨੂੰ ਚੰਡੀਗੜ੍ਹ ਵਿਚ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
bomb threat

ਚੰਡੀਗੜ੍ਹ, 21 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਕੁੱਝ ਪ੍ਰਾਈਵੇਟ ਸਕੂਲਾਂ ਨੂੰ ਇਕ ਵਾਰ ਫਿਰ ਤੋਂ ਬੰਬ ਨਾਲ ਉਡਾਉਣ (bomb threat) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਹੜੇ ਹਨ ਇਹ ਦੋ ਸਕੂਲ

ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸਕੂਲਾਂ ਨੂੰ ਇਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਸੈਕਟਰ 40 ਵਿਚ ਦਿੱਲੀ ਪਬਲਿਕ ਸਕੂਲ (ਡੀ. ਪੀ. ਐਸ.) ਅਤੇ ਸੈਕਟਰ 25 ਵਿੱਚ ਚਿਤਕਾਰਾ ਇੰਟਰਨੈਸ਼ਨਲ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ । ਪੁਲਸ ਬੰਬ ਸਕੁਐਡ ਅਤੇ ਫੋਰੈਂਸਿਕ ਟੀਮਾਂ (Bomb squad and forensic teams) ਮੌਕੇ ‘ਤੇ ਪਹੁੰਚੀਆਂ । ਸਕੂਲ ਦੇ ਗਰਾਊਂਡ ਦੀ ਤਲਾਸ਼ੀ ਲਈ ਗਈ ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ । ਹਾਲਾਂਕਿ, ਪੁਲਿਸ ਨੇ ਸਾਵਧਾਨੀ ਦੇ ਤੌਰ ‘ਤੇ ਸਕੂਲਾਂ ਦੀ ਸੁਰੱਖਿਆ ਵਧਾ ਦਿੱਤੀ ਹੈ ।

ਪੁਲਸ ਨੇ ਸਕੂਲ ਕੈਂਪਸ ਖਾਲੀ ਕਰਵਾ ਕੀਤੀ ਜਾਂਚ

ਰਿਪੋਰਟਾਂ ਅਨੁਸਾਰ ਧਮਕੀ ਮਿਲਣ ਤੋਂ ਬਾਅਦ, ਸਕੂਲ ਪ੍ਰਬੰਧਨ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ । ਪੁਲਸ ਟੀਮਾਂ ਮੌਕੇ ‘ਤੇ ਪਹੁੰਚੀਆਂ, ਪੂਰੇ ਕੈਂਪਸ ਨੂੰ ਖਾਲੀ ਕਰਵਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ । ਬੰਬ ਸਕੁਐਡ ਅਤੇ ਡੌਗ ਸਕੁਐਡ ਨੇ ਸਕੂਲ ਦੇ ਹਰ ਹਿੱਸੇ ਦੀ ਤਲਾਸ਼ੀ ਲਈ । ਕਈ ਘੰਟਿਆਂ ਦੀ ਜਾਂਚ ਤੋਂ ਬਾਅਦ ਪੁਲਸ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ । ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੰਡੀਗੜ੍ਹ ਵਿੱਚ ਅਜਿਹੀ ਧਮਕੀ ਮਿਲੀ । ਸ਼ਹਿਰ ਦੇ ਕਈ ਸਕੂਲਾਂ ਨੂੰ ਪਹਿਲਾਂ ਵੀ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਹਾਲਾਂਕਿ, ਹਰ ਵਾਰ, ਪੁਲਿਸ ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ ।

ਗੇਲ ਦਾ ਰਿਕਾਰਡ ਤੋੜ ਕੇ ਇਤਿਹਾਸ `ਰਚ ਸਕਦੈ ਸੂਰਯਵੰਸ਼ੀ`

0
Suryavanshi

ਨਵੀਂ ਦਿੱਲੀ, 21 ਮਈ 2026 : ਭਾਰਤ ਦੇਸ਼ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ (Former captain) ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਗੇਲ ਦਾ ਰਿਕਾਰਡ ਤੋੜ ਕੇ ਸੂਰਯਵੰਸ਼ੀ (Suryavanshi) ਇਕ ਇਤਿਹਾਸ ਰਚ ਸਕਦਾ ਹੈ ।

ਕੀ ਮੰਨਣਾ ਹੈ ਅਨਿਲ ਕੁੰਬਲੇ ਦਾ

ਭਾਰਤ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ (Anil Kumble) ਦਾ ਮੰਨਣਾ ਹੈ ਕਿ ਨੌਜਵਾਨ ਸਨਸਨੀ ਵੈਭਵ ਸੂਰਯਵੰਸ਼ੀ (Vaibhav Suryavanshi) ਦੀ ਬੱਲੇਬਾਜ਼ੀ ਦੀ ਰੇਂਜ ਤੇ ਸੁਭਾਅ ਉਸ ਨੂੰ ਹੋਰਨਾਂ ਬੱਲੇਬਾਜ਼ਾਂ ਤੋਂ ਅਲੱਗ ਕਰਦਾ ਹੈ ਤੇ ਉਹ ਆਈ. ਪੀ. ਐੱਲ. ਦੇ ਇਕ ਸੈਸ਼ਨ ‘ਚ ਜ਼ਿਆਦਾਤਰ ਛੱਕੇ ਲਗਾਉਣ ਦਾ ਕ੍ਰਿਸ ਗੇਲ ਦਾ ਰਿਕਾਰਡ ਤੋੜ ਸਕਦਾ ਹੈ । ਸੂਰਯਵੰਸ਼ੀ ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ‘ਚ ਹੁਣ ਤੱਕ 53 ਛੱਕੇ ਲਾ ਚੁੱਕਾ ਹੈ ਤੇ ਗੇਲ ਦੇ 2012 ‘ਚ ਲਗਾਏ ਗਏ 59 ਛੱਕਿਆਂ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ 6 ਛੱਕੇ ਦੂਰ ਹੈ ।

ਇਸ 15 ਸਾਲਾ ਬੱਲੇਬਾਜ਼ ਨੇ ਬੁੱਧਵਾਰ ਨੂੰ ਰਾਜਸਥਾਨ ਰਾਇਲਜ਼ ਵੱਲੋਂ ਲਖਨਊ ਸੁਪਰ ਜਾਇੰਟਸ ਵਿਰੁੱਧ 38 ਗੇਂਦ ‘ਚ 93 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ‘ਚ 10 ਛੱਕੇ ਤੇ 7 ਚੌਕੇ ਸ਼ਾਮਲ ਸੀ। ਇਸ ਤੂਫਾਨੀ ਪਾਰੀ ਦੀ ਬਦੌਲਤ ਉਸ ਦੀ ਟੀਮ ਨੇ 221 ਦੌੜਾਂ ਦੇ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਦੇ ਹੋਏ 7. ਵਿਕਟਾਂ ਨਾਲ ਆਸਾਨ ਜਿੱਤ ਹਾਸਲ ਕੀਤੀ ।

ਆਈ. ਪੀ. ਐੱਲ. ਸੈਸ਼ਨ `ਚ ਅਜੇ ਤੱਕ ਹੀ 53 ਛੱਕੇ ਲਗਾ ਦਿੱਤੇ ਹਨ

ਕੁੰਬਲੇ ਨੇ ਕਿਹਾ ਕਿ ਉਸ ਨੇ ਇਸ ਆਈ. ਪੀ. ਐੱਲ. ਸੈਸ਼ਨ (I. P. L. Session) ‘ਚ ਅਜੇ ਤੱਕ ਹੀ 53 ਛੱਕੇ ਲਗਾ ਦਿੱਤੇ ਹਨ। ਇਕ ਸੈਸ਼ਨ `ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ ਹੈ, ਜਿਸ ਨੇ 59 ਛੱਕੇ ਲਗਾਏ ਹਨ । ਮੈਨੂੰ ਲੱਗਦਾ ਹੈ ਵੈਭਵ ਸੂਰਯਵੰਸ਼ੀ ਗੇਲ ਦਾ ਰਿਕਾਰਡ ਤੋੜ ਕੇ ਇਤਿਹਾਸ ਰਚ ਸਕਦਾ ਹੈ ।

ਉਸ ਨੇ ਕਿਹਾ ਕਿ ਬਹੁਤ ਘੱਟ ਬੱਲੇਬਾਜ਼ ਕਵਰ ਦੇ ਉੱਪਰੋਂ ਇੰਨੀ ਆਸਾਨੀ ਨਾਲ ਛੱਕੇ ਮਾਰ ਸਕਦੇ ਹਨ ਪਰ ਸੂਰਯਵੰਸ਼ੀ ਨੇ ਦਿਗਵੇਸ਼ ਰਾਠੀ ਵਿਰੁੱਧ ਕਈ ਵਾਰ ਅਜਿਹਾ ਕੀਤਾ । ਮੈਨੂੰ ਖੁਸ਼ੀ ਹੈ ਕਿ ਲੋਕਾਂ ਦੇ ਕੋਲ ਅਜੇ ਵੀ ਅਜਿਹੀ ਪ੍ਰਤਿਭਾ ਦਾ ਵਰਣਨ ਕਰਨ ਲਈ ਸ਼ਬਦ ਹਨ । ਮੇਰੇ ਕੋਲ ਤਾਂ ਸ਼ਬਦ ਘੱਟ ਪੈਂਦੇ ਜਾ ਰਹੇ ਹਨ। ਇਹ ਮੁੰਡਾ ਬਹੁਤ ਖਾਸ ਹੈ । ਉਹ ਇੰਨੀ ਛੋਟੀ ਉਮਰ ‘ਚ ਵੀ ਪੂਰੀ ਪਰਿਪੱਕਤਾ ਦਿਖਾਉਂਦਾ ਹੈ ।

ਕਾਰ-ਮੋਟਰਸਾਈਕਲ ਟੱਕਰ ’ਚ ਹੋਈ ਦੋ ਨੌਜਵਾਨਾਂ ਦੀ ਮੌਤ

0
Road Acident

ਖਰੜ, 21 ਮਈ 2026 : ਪੰਜਾਬ ਦੇ ਖਰੜ ਕੁਰਾਲੀ ਮੇੇਨ ਹਾਈਵੇ (Kharar Kurali Main Highway) ‘ਤੇ ਬੀਤੀ ਰਾਤ ਕਾਰ ਦੇ ਮੋਟਰਸਾਈਕਲ ਨਾਲ ਟਕਰਾ ਜਾਣ ਕਾਰਨ ਸੜਕ ਹਾਦਸੇ (Road accidents) ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਖਰੜ ਕੁਰਾਲੀ ਮੇਨ ਹਾਈਵੇ ਤੇ ਪਿੰਡ ਦਾਊਮਾਜਰਾ ਵਿਖੇ ਵਾਪਰੇ ਇਕ ਸੜਕ ਹਾਦਸੇ ’ਚ ਇਕ ਕਾਰ ਚਾਲਕ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰਨ ਨਾਲ ਵਾਪਰੇ ਹਾਦਸੇ ’ਚ ਡਿਲੀਵਰੀ ਦੇਣ ਦਾ ਕੰਮ ਕਰਦੇ ਦੋ ਨੌਜਵਾਨਾਂ ਦੀ ਮੌਤ (Death) ਹੋਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ । ਇਸ ਹਾਦਸੇ ’ਚ ਮਾਰੇ ਗਏ ਨੌਜਵਾਨਾਂ ਦੀ ਪਹਿਚਾਣ ਜਸਦੀਪ ਸਿੰਘ (21) ਪੁੱਤਰ ਚਰਨਜੀਤ ਸਿੰਘ ਵਾਸੀ ਕੁਰਾਲੀ ਤੇ ਅਮਨਪ੍ਰੀਤ ਸਿੰਘ (30) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮੀਆਂ ਪੁਰ ਵਜੋਂ ਹੋਈ ਹੈ ।

ਕੀ ਜਾਣਕਾਰੀ ਦਿੱਤੀ ਹੈ ਮ੍ਰਿਤਕ ਨੌਜਵਾਨ ਦੇ ਪਿਤਾ ਨੇ

ਇਸ ਬਾਰੇ ਸਿਵਲ ਹਸਪਤਾਲ ਖਰੜ ਵਿਖੇ ਮ੍ਰਿਤਕ ਨੌਜਵਾਨ ਜਸਦੀਪ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜੋਕਿ ਡਿਲੀਵਰੀ ਬੁਆਏ ਦਾ ਰਾਤ ਨੂੰ ਕੰਮ ਕਰਦਾ ਸੀ ਤੇ ਬੀਤੀ ਰਾਤ ਵੀ ਉਹ ਅਪਣੇ ਦੋਸਤ ਨਾਲ ਕੰਮ ਕਰ ਰਿਹਾ ਸੀ । ਉਨ੍ਹਾਂ ਦੱਸਿਆ ਕਿ ਰਾਤ ਸਮੇਂ ਉਸ ਦਾ ਦੋਸਤ ਅਮਨ ਮੋਟਰਸਾਈਕਲ ਚਲਾ ਰਿਹਾ ਸੀ ਤੇ ਉਸ ਦਾ ਪੁੱਤ ਪਿੱਛੇ ਬੈਠਾ ਸੀ ਜਦੋਂ ਉਹ ਦੋਵੇਂ ਪਿੰਡ ਦਾਊਂਮਾਜਰਾ ਦੇ ਚੌਰਸਤੇ ’ਤੇ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫਤਾਰ ਕਾਰ (Fast car) ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਅਪਣੀ ਕਾਰ ਨੂੰ ਮੌਕੇ ਤੋਂ ਭਜਾਉਣ ਦੇ ਚੱਕਰ ’ਚ ਉਨ੍ਹਾਂ ਦੇ ਬੱਚਿਆਂ ਨੂੰ ਕਾਫੀ ਅੱਗੇ ਤੱਕ ਘੜੀਸ ਕੇ ਲੈ ਗਿਆ ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਰਾਤ ਸਮੇਂ ਰਾਹਗੀਰਾਂ ਵਲੋਂ ਸਿਵਲ ਹਸਪਤਾਲ ਖਰੜ ਪਹੁੰਚਾਇਆ ਗਿਆ ਜਿੱਥੇ ਡਿਊਟੀ ਡਾਕਟਰਾਂ ਵਲੋਂ ਉਨ੍ਹਾਂ ਦੋਵਾਂ ਨੂੰ ਮ੍ਰਿਤਕ ਐਲਾਨ ਦਿਤਾ ਗਿਆ।

ਮ੍ਰਿਤਕਾਂ ਦੇ ਦੋਸਤਾਂ ਨੇ ਦੱਸਿਆ ਕਿ ਕਾਰ ਚਾਲਕ ਨੇ ਪੀਤੀ ਹੋਈ ਸੀ ਸ਼ਰਾਬ

ਇਸ ਮੌਕੇ ਹਸਪਤਾਲ ’ਚ ਪਹੁੰਚੇ ਮ੍ਰਿਤਕਾਂ ਦੇ ਦੋਸਤਾਂ ਨੇ ਦੱਸਿਆ ਕਿ ਸੜਕ ਹਾਦਸੇ ਨੂੰ ਅੰਜਾਮ ਦੇਣ ਵਾਲੇ ਕਾਰ ਚਾਲਕ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਜਿਨ੍ਹਾਂ ਨੂੰ ਵੀ ਲੋਕਾਂ ਵਲੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ । ਇਸ ਹਾਦਸੇ ’ਚ ਮਾਰੇ ਗਏ ਅਮਨਪ੍ਰੀਤ ਸਿੰਘ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਜਦੋਂ ਕਿ ਮ੍ਰਿਤਕ ਜਸਦੀਪ ਸਿੰਘ ਕੁਆਰਾ ਸੀ । ਪੁਲਸ ਥਾਣਾ ਸਦਰ ਖਰੜ ਦੀ ਪੁਲਸ ਵਲੋਂ ਮ੍ਰਿਤਕ ਜਸਦੀਪ ਸਿੰਘ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ । ਪੁਲਸ ਵੱਲੋਂ ਕਾਰ ਸਵਾਰ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਅਗਲੀ ਕਾਰਵਾਈ ਆਰੰਭ ਕਰ ਦਿਤੀ ਹੈ ।

ਘਰੇਲੂ ਝਗੜੇ ਤੋਂ ਬਾਅਦ ਪੁੱਤ ਨੂੰ ਬਚਾਉਣ ਗਿਆ ਪਿਤਾ ਵੀ ਨਹਿਰ ਵਿਚ ਡੁੱਬਿਆ

0
canal

ਸ੍ਰੀ ਮੁਕਤਸਰ ਸਾਹਿਬ, 21 ਮਈ 2026 : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿਖੇ ਘਰੇਲੂ ਝਗੜੇ ਦੇ ਚਲਦਿਆਂ ਨਹਿਰ ਵਿਚ ਛਾਲ (Jump canal) ਮਾਰਨ ਵਾਲੇ ਪੁੱਤਰ ਨੂੰ ਬਚਾਉਣ ਗਿਆ ਪਿਤਾ ਵੀ ਡੁੱਬ ਗਿਆ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ‘ਚ ਬੁੱਧਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ । ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਸਾਹਮਣੇ ਸਬਜ਼ੀ ਮੰਡੀ ‘ਚ ਰੇਹੜੀ ਲਾਉਣ ਵਾਲੇ ਪਿਓ-ਪੁੱਤ ਵਿਚਕਾਰ ਹੋਏ ਝਗੜੇ ਤੋਂ ਬਾਅਦ ਪੁੱਤ ਨੇ ਗੁੱਸੇ ‘ਚ ਸਰਹਿੰਦ ਫੀਡਰ ਨਹਿਰ `ਚ ਛਾਲ ਮਾਰ ਦਿੱਤੀ ।

ਪੁੱਤ ਨੂੰ ਡੁੱਬਦਾ ਦੇਖ ਪਿਓ ਨੇ ਵੀ ਉਸ ਨੂੰ ਬਚਾਉਣ ਲਈ ਨਹਿਰ ‘ਚ ਛਾਲ ਮਾਰ ਦਿੱਤੀ । ਇਸ ਤੋਂ ਬਾਅਦ ਤੇਜ਼ ਵਹਾਅ ‘ਚ ਦੋਵੇਂ ਲਾਪਤਾ ਹੋ ਗਏ । ਘਟਨਾ ਸਵੇਰੇ ਕਰੀਬ 10 ਵਜੇ ਦੀ ਹੈ । ਲਾਪਤਾ ਪਿਓ-ਪੁੱਤ ਦੀ ਪਛਾਣ ਦਸਮੇਸ਼ ਨਗਰ ਦੇ ਰਹਿਣ ਵਾਲੇ ਬੱਗਾ ਸਿੰਘ (25) ਅਤੇ ਉਸ ਦੇ ਪਿਤਾ ਮੱਖਣ ਸਿੰਘ ਵਜੋਂ ਹੋਈ ਹੈ । ਦੋਵੇਂ ਸਬਜ਼ੀ ਮੰਡੀ ‘ਚ ਫਲ-ਸਬਜ਼ੀ ਦੀ ਰੇਹੜੀ ਲਾਉਂਦੇ ਸਨ ।

ਪਿਤਾ ਦੀ ਝਿੜਕ ਤੋਂ ਗੁੱਸੇ ਵਿਚ ਆ ਪੁੱਤਰ ਨੇ ਮਾਰ ਦਿੱਤੀ ਨਹਿਰ ਵਿਚ ਛਾਲ

ਪਰਿਵਾਰ ਦੇ ਜਾਣਕਾਰ ਜਗਸੀਰ ਸਿੰਘ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਦੋਵਾਂ ਨੇ ਜਿ਼ਆਦਾ ਫਲ-ਸਬਜ਼ੀ ਖਰੀਦ ਲਏ ਸੀ, ਜੋ ਖਰਾਬ ਨਿਕਲ ਗਏ । ਬੁੱਧਵਾਰ ਸਵੇਰੇ ਇਸੇ ਗੱਲ ਨੂੰ ਲੈ ਕੇ ਮੱਖਣ ਸਿੰਘ ਨੇ ਆਪਣੇ ਪੁੱਤ ਬੱਗਾ ਸਿੰਘ ਨੂੰ ਝਿੜਕ ਦਿੱਤਾ । ਝਿੜਕ ਤੋਂ ਨਾਰਾਜ਼ ਹੋ ਕੇ ਬੱਗਾ ਸਿੰਘ ਗੁੱਸੇ `ਚ ਘਰੋਂ ਨਿਕਲਿਆ ਅਤੇ ਸਰਹਿੰਦ ਫੀਡਰ ਨਹਿਰ (Sirhind Feeder Canal) ‘ਚ ਛਾਲ ਮਾਰ ਦਿੱਤੀ ।

ਪੁੱਤ ਨੂੰ ਡੁੱਬਦਾ ਦੇਖ ਮੱਖਣ ਸਿੰਘ ਨੇ ਵੀ ਬਿਨਾਂ ਕੁਝ ਸੋਚੇ ਨਹਿਰ ਵਿਚ ਛਾਲ ਮਾਰ ਦਿੱਤੀ । ਦੇਖਦੇ ਹੀ ਦੇਖਦੇ ਦੋਵੇਂ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ । ਸੂਚਨਾ ਮਿਲਦੇ ਸਾਰ ਹੀ ਥਾਣਾ ਬਰੀਵਾਲਾ ਦੀ ਪੁਲਸ ਮੌਕੇ ‘ਤੇ ਪਹੁੰਚੀ । ਬੱਗਾ ਸਿੰਘ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਇਕ ਛੋਟਾ ਬੱਚਾ ਵੀ ਹੈ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।