Home Blog Page 427

ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਦੋ ਸਕੂਲਾਂ ਵਿੱਚ ਮਾਸ ਕਾਉਂਸਲਿੰਗ

0
Mass counseling

ਪਟਿਆਲਾ, 7 ਨਵੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Dr. Preeti Yadav) ਦੇ ਦਿਸ਼ਾ-ਨਿਰਦੇਸ਼ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਪਟਿਆਲਾ ਵੱਲੋਂ ਉਲੀਕੇ ਮਾਸ ਕਾਂਊਸਲਿੰਗ ਪ੍ਰੋਗਰਾਮ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ 2 ਸਕੂਲਾਂ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਸਿੱਧੂਵਾਲ ਅਤੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਕਪੂਰੀ ਵਿੱਚ ਮਾਸ ਕਾਂਊਸਲਿੰਗ ਪ੍ਰੋਗਰਾਮ (Mass Counseling Program) ਕੀਤਾ ਗਿਆ ।

10ਵੀਂ ਅਤੇ 12ਵੀਂ ਤੋਂ ਬਾਅਦ ਵਿਦਿਆਰਥੀਆਂ ਲਈ ਕਰੀਅਰ ਮੌਕਿਆਂ ਅਤੇ ਸਵਰੋਜ਼ਗਾਰ ਬਾਰੇ ਜਾਣਕਾਰੀ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਦੌਰਾਨ 10ਵੀਂ ਅਤੇ 12ਵੀਂ ਤੋਂ ਬਾਅਦ ਵਿਦਿਆਰਥੀਆਂ ਲਈ ਵੱਖ-ਵੱਖ ਖੇਤਰਾਂ ਵਿੱਚ ਉਪਲਬਧ ਕਰੀਅਰ ਮੌਕਿਆਂ (Career opportunities) ਅਤੇ ਸਵਰੋਜ਼ਗਾਰ ਬਾਰੇ ਕਿੱਤਾ ਮਾਹਿਰਾਂ ਵੱਲੋਂ ਜਾਣਕਾਰੀ ਦਿੱਤੀ ਗਈ । ਇਸ ਪ੍ਰੋਗਰਾਮ ਵਿੱਚ 457 ਵਿਦਿਆਰਥੀਆਂ ਨੇ ਭਾਗ ਲਿਆ ਤੇ ਇਹ ਪ੍ਰੋਗਰਾਮ ਪੂਰੇ ਨਵੰਬਰ ਮਹੀਨੇ ਦੌਰਾਨ ਜਾਰੀ ਰਹੇਗਾ ਤਾਂ ਜੋ ਵੱਧ ਤੋਂ ਵੱਧ ਸਕੂਲਾਂ ਵਿੱਚ ਮਾਸ ਕਾਂਊਸਲਿੰਗ ਪ੍ਰੋਗਰਾਮ ਕੀਤਾ ਜਾ ਸਕੇ ।

Read More : ਡਿਪਟੀ ਕਮਿਸ਼ਨਰ ਨੇ ਪਿੰਡ ਖਰੋਲਾ ‘ਚ ਲੱਗੇ ਜਨ ਸੁਵਿਧਾ ਕੈਂਪ ਦਾ ਲਿਆ ਜਾਇਜ਼ਾ

69 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਰੱਸਾਕੱਸੀ ਦੇ ਮੁਕਾਬਲੇ ਸ਼ੁਰੂ

0
District School Games

ਸੰਗਰੂਰ, 7 ਨਵੰਬਰ 2025 : 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਰੱਸਾਕੱਸੀ (Tug of war) ਅੰਡਰ-17 ਅਤੇ ਅੰਡਰ-19 ਲੜਕੀਆਂ 2025-26 ਦੇ ਮੁਕਾਬਲੇ ਜੋ ਕਿ ਸਥਾਨਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੇ ਖੇਡ ਗਰਾਊਂਡ ਵਿਖੇ ਹੋ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਨਰੇਸ਼ ਸੈਣੀ ਨੇ ਦੱਸਿਆ ਇਸ ਟੂਰਨਾਮੈਂਟ (Tournament) ਵਿੱਚ ਅੰਡਰ -17 ਅਤੇ ਅੰਡਰ -19 ਸਾਲ ਦੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ ਜਿਲ੍ਹਿਆਂ ਵਿੱਚੋਂ 400 ਖਿਡਾਰੀ ਭਾਗ ਲੈ ਰਹੇ ਹਨ, ਜ਼ਿਲ੍ਹਾ ਸੰਗਰੂਰ ਲਈ ਇਹਨਾਂ ਮੁਕਾਬਲਿਆਂ ਦੀ ਮੇਜ਼ਬਾਨੀ ਕਰਨੀ ਮਾਣ ਵਾਲੀ ਗੱਲ ਹੈ ।

ਅੰਡਰ -19 ਤੇ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਜ਼ਿਲ੍ਹਾ ਸੰਗਰੂਰ

ਇਸ ਟੂਰਨਾਮੈਂਟ ਦੇ ਕਨਵੀਨਰ ਅਮਰੀਕ ਸਿੰਘ ਡੀ .ਪੀ. ਈ. ਨੇ ਦੱਸਿਆ ਕਿ ਅੱਜ ਜੋ ਮੁਕਾਬਲੇ ਹੋ ਰਹੇ ਹਨ ਇਹਨਾਂ ਅੰਡਰ -17 ਲੜਕੀਆਂ ਦੇ ਮੁਕਾਬਲਿਆਂ (Girls’ competitions) ਵਿੱਚੋਂ ਜਿਲ੍ਹਾ ਸੰਗਰੂਰ ਨੇ ਬਠਿੰਡੇ ਨੂੰ 2-0 ਨਾਲ, ਮਾਨਸਾ ਨੇ ਬਰਨਾਲਾ ਨੂੰ 2-0 ਨਾਲ, ਲੁਧਿਆਣਾ ਨੇ ਮੋਗੇ ਨੂੰ 2-0 , ਦੇ ਫਰਕ ਨਾਲ ਹਰਾਇਆ । ਇਸੇ ਤਰ੍ਹਾਂ ਅੰਡਰ-19 ਦੇ ਮੁਕਾਬਲਿਆਂ ਵਿੱਚ ਫਿਰੋਜਪੁਰ ਨੇ ਮਲੇਰਕੋਟਲਾ ਨੂੰ 2-0, ਸੰਗਰੂਰ ਨੇ ਰੂਪਨਗਰ ਨੂੰ 2-0 ਨਾਲ, ਬਠਿੰਡਾ ਨੇ ਪਠਾਨਕੋਟ ਨੂੰ 2-0 ਨਾਲ ਹਰਾਇਆ ।

ਸਟੇਜ ਸਕੱਤਰ ਦੀ ਭੂਮਿਕਾ ਸੁਖਵੀਰ ਸਿੰਘ ਧੂਰੀ ਨੇ ਬਾਖੂਬੀ ਨਿਭਾ ਰਹੇ ਹਨ

ਇਸ ਮੌਕੇ ਤੇ ਸਟੇਟ ਵੱਲੋਂ ਬਤੌਰ ਅਬਜਰਬਰ ਅਤੇ ਸਲੈਕਟਰ ਬਲਕਾਰ ਸਿੰਘ ਡੀ. ਪੀ. ਈ. ਲੁਧਿਆਣਾ, ਅਮਰਜੀਤ ਸਿੰਘ ਡੀ. ਪੀ. ਈ. ਫਿਰੋਜਪੁਰ, ਜਤਿੰਦਰ ਸਿੰਘ ਪੀ. ਟੀ. ਆਈ. ਲੁਧਿਆਣਾ, ਨਾਇਬ ਖਾਨ ਲੈਕ. ਫਿਜੀ. ਬਾਲੀਆਂ ਸੰਗਰੂਰ ਰਵਿੰਦਰ ਸਿੰਘ ਡੀ ਪੀ ਈ ਲੁਧਿਆਣਾ, ਰਕੇਸ ਕੁਮਾਰ ਲੁਧਿਆਣਾ ਹਾਜ਼ਰ ਸਨ । ਇਹਨਾਂ ਤੋਂ ਇਲਾਵਾ ਹੈੱਡਮਿਸਟਰੈਸ ਮਨਜੋਤ ਕੌਰ, ਹੈੱਡ ਮਿਸਟਰੈਸ ਸ਼ੀਨੂੰ, ਹੈੱਡ ਮਾਸਟਰ ਸੁਖਦੀਪ ਸਿੰਘ, ਹੈੱਡਮਾਸਟਰ ਗੁਰਿੰਦਰ ਸਿੰਘ, ਹੈੱਡਮਾਸਟਰ ਹਰਪ੍ਰੀਤ ਸਿੰਘ ਅਤੇ ਸਟੇਜ ਸਕੱਤਰ ਦੀ ਭੂਮਿਕਾ ਸੁਖਵੀਰ ਸਿੰਘ ਧੂਰੀ ਨੇ ਬਾਖੂਬੀ ਨਿਭਾ ਰਹੇ ਹਨ । ਇਸ ਤੋਂ ਇਲਾਵਾ ਸਰੀਰਕ ਸਿੱਖਿਆ ਦੇ ਅਧਿਆਪਕ ਸਹਿਬਾਨ ਵੱਖ-ਵੱਖ ਡਿਊਟੀ ਨਿਭਾਅ ਰਹੇ ਹਨ, ਜਿਨ੍ਹਾਂ ਵਿੱਚ ਇੰਦਰਜੀਤ ਸਿੰਘ ਲੈਕਚਰਾਰ, ਸ੍ਰੀਮਤੀ ਹਰਵਿੰਦਰ ਕੌਰ ਲੈਕਚਰਾਰ, ਕੰਵਲਦੀਪ ਸਿੰਘ ਡੀ. ਪੀ. ਈ., ਮਨਪ੍ਰੀਤ ਸਿੰਘ ਡੀ. ਪੀ. ਈ., ਜਗਤਾਰ ਸਿੰਘ ਪੀ. ਟੀ. ਆਈ., ਪ੍ਰਿੰਸ ਕਾਲੜਾ ਬਲਾਕ ਸਪੋਰਟਸ ਕੋਆਰਡੀਨੇਟਰ ਆਦਿ ਹਾਜ਼ਰ ਹਨ ।

Read More : 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਆਯੋਜਿਤ

ਦਲਿਤ ਰਾਜਨੀਤੀ ਦਾ ਧੁਰਾ ਸਨ ਬੂਟਾ ਸਿੰਘ : ਡਾ. ਗੁਰਵਿੰਦਰ ਕਾਂਸਲ 

0
Dr. Gurvinder Kansal
ਪਟਿਆਲਾ, 7 ਨਵੰਬਰ 2025 : ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ (Punjab Congress State President) ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਬਾਰੇ ਕੀਤੀ ਗਈ ਜਾਤੀਸੂਚਕ ਟਿੱਪਣੀ ਤੇ ਰੋਸ ਜਾਹਿਰ ਕਰਦੇ ਹੋਏ ਭਾਜਪਾ ਆਗੂ ਡਾ. ਗੁਰਵਿੰਦਰ ਕਾਂਸਲ ਨੇ ਰਾਜਾ ਵੜਿੰਗ ਦੀ ਘੋਰ ਨਿੰਦਾ ਕੀਤੀ ਹੈ ।

ਰਾਜਾ ਵੜਿੰਗ ਵੱਲੋਂ ਕੀਤੀ ਗਈ ਅਪਮਾਨਜਨਕ ਟਿੱਪਣੀ ਨਿੰਦਾਯੋਗ

ਉਹਨਾਂ ਕਿਹਾ ਕਿ ਰਾਜਾ ਵੜਿੰਗ ਵੱਲੋਂ ਤਰਨਤਾਰਨ ਵਿਖੇ ਚੋਣ ਪ੍ਰਚਾਰ ਦੌਰਾਨ ਬੂਟਾ ਸਿੰਘ ਸਬੰਧੀ ਗਲਤ ਸ਼ਬਦ (Wrong word) ਵਰਤ ਕੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ । ਜੋ ਕਿ ਨਿੰਦਾਯੋਗ ਗੱਲ ਹੈ । ਉਹਨਾਂ ਅੱਗੇ ਕਿਹਾ ਕਿ ਦੇਸ਼ ਦੇ ਸਾਬਕਾ ਗ੍ਰਿਹ ਮੰਤਰੀ ਸਵਰਗੀ ਬੂਟਾ ਸਿੰਘ ਭਾਰਤ ਦੇਸ਼ ਦੀ ਦਲਿਤ ਰਾਜਨੀਤੀ ਦਾ ਧੁਰਾ ਸਨ । ਉਹਨਾਂ ਨੇ ਹਰ ਖਾਸ ਮੌਕੇ ਤੇ ਪੂਰੇ ਵਿਸ਼ਵ ਵਿੱਚ ਆਪਣੇ ਬਲਬੂਤੇ ਅਤੇ ਆਪਣੇ ਵਿਚਾਰਾਂ ਨਾਲ ਭਾਰਤ ਦੇਸ਼ ਦਾ ਨਾਮ ਵਿਸ਼ ਪੱਧਰ ਤੇ ਚਮਕਾਇਆ ।

ਡਾ. ਗੁਰਵਿੰਦਰ ਕਾਂਸਲ ਨੇ ਐਸ. ਸੀ. ਕਮਿਸ਼ਨ ਤੋਂ ਕੀਤੀ ਮੰਗ

ਉਹਨਾਂ ਕਿਹਾ ਕਿ ਇੱਕ ਰਾਜਨੀਤਿਕ ਅਤੇ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਰਾਜਾ ਵੜਿੰਗ ਵੱਲੋਂ ਸਸਤੀ ਲੋਕਪ੍ਰਿਯਤਾ ਹਾਸਲ ਕਰਨ ਲਈ ਦਿੱਤਾ ਗਿਆ ਇਹ ਬਿਆਨ ਉਹਨਾਂ ਦੀ ਮਾਨਸਿਕ ਦਸ਼ਾ ਨੂੰ ਦਰਸਾਉਂਦਾ ਹੈ । ਇਸ ਮੌਕੇ ਉਹਨਾਂ ਨੇ ਐਸ. ਸੀ. ਕਮਿਸ਼ਨ ਤੋਂ ਮੰਗ ਕੀਤੀ ਕਿ ਇਸ ਅਪਮਾਨਜਨਕ ਟਿੱਪਣੀ ਦੇ ਖਿਲਾਫ ਰਾਜਾ ਵੜਿੰਗ ਖਿਲਾਫ ਸਖਤ ਤੋਂ ਸਖਤ ਬਣਦੀ ਕਾਰਵਾਈ ਕੀਤੀ ਜਾਵੇ ।

3.35 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਿਲੇਗਾ ਨਵਾਂ ਰੂਪ

0
MLA Kohli
ਪਟਿਆਲਾ, 7 ਨਵੰਬਰ 2025 : ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਖੰਢਾ ਚੌਂਕ ਤੋਂ ਲੀਲਾ ਭਵਨ ਚੌਂਕ (From Khanda Chowk to Leela Bhawan Chowk)  ( ਰਜਵਾਹਾ ਰੋਡ) ਤੱਕ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ । ਇਹ ਕਾਰਜ 3.35 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣਗੇ, ਜਿਸ ਨਾਲ ਸ਼ਹਿਰ ਦੇ ਆਵਾਜਾਈ ਪ੍ਰਣਾਲੀ ਨੂੰ ਸੁਧਾਰ ਮਿਲੇਗਾ ਅਤੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਪ੍ਰਾਪਤ ਹੋਣਗੀਆਂ ।

ਸੜਕਾਂ ਦੀ ਮੁਰੰਮਤ ਅਤੇ ਸੁੰਦਰਤਾ ਲਈ ਖਾਸ ਧਿਆਨ ਦਿੱਤਾ ਜਾ ਰਿਹਾ ਹੈ : ਕੋਹਲੀ

ਇਸ ਮੌਕੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਦਾ ਵਿਕਾਸ ਉਨ੍ਹਾਂ ਦੀ ਪਹਿਲ ਹੈ । ਸ਼ਹਿਰ ਦੇ ਹਰ ਇਲਾਕੇ ਵਿੱਚ ਸੜਕਾਂ, ਨਿਕਾਸੀ ਪ੍ਰਣਾਲੀ, ਲਾਈਟਿੰਗ ਅਤੇ ਹੋਰ ਸੁਵਿਧਾਵਾਂ ਨੂੰ ਆਧੁਨਿਕ ਰੂਪ ਵਿੱਚ ਵਿਕਸਤ ਕਰਨ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਰਜਬਾਹਾ ਰੋਡ ਤੋਂ ਲੈ ਕੇ ਲੀਲਾ ਭਵਨ ਚੌਂਕ (From Rajbaha Road to Leela Bhawan Chowk) ਤੱਕ ਦਾ ਇਹ ਖੇਤਰ ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕਿਆਂ ਵਿੱਚੋਂ ਇੱਕ ਹੈ, ਜਿਸ ਕਾਰਨ ਇੱਥੇ ਦੀ ਸੜਕਾਂ ਦੀ ਮੁਰੰਮਤ ਅਤੇ ਸੁੰਦਰਤਾ ਲਈ ਖਾਸ ਧਿਆਨ ਦਿੱਤਾ ਜਾ ਰਿਹਾ ਹੈ ।

ਇਹ ਵਿਕਾਸ ਕਾਰਜ ਸਿਰਫ਼ ਸੜਕਾਂ ਤੱਕ ਸੀਮਿਤ ਨਹੀਂ ਹੋਣਗੇ

ਉਨ੍ਹਾਂ ਅੱਗੇ ਕਿਹਾ ਕਿ ਇਹ ਵਿਕਾਸ ਕਾਰਜ ਸਿਰਫ਼ ਸੜਕਾਂ ਤੱਕ ਸੀਮਿਤ ਨਹੀਂ ਹੋਣਗੇ, ਸਗੋਂ ਨਾਲ ਹੀ ਸਟ੍ਰੀਟ ਲਾਈਟਾਂ , ਜਲ ਨਿਕਾਸੀ ਪ੍ਰਣਾਲੀ ਅਤੇ ਪੈਦਲ ਯਾਤਰੀਆਂ ਲਈ ਸੁਵਿਧਾਜਨਕ ਰਾਹਾਂ ਦੀ ਵੀ ਵਿਵਸਥਾ ਕੀਤੀ ਜਾਵੇਗੀ । ਵਿਧਾਇਕ ਨੇ ਕਿਹਾ ਕਿ ਇਹ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਨਾਗਰਿਕਾਂ ਨੂੰ ਟ੍ਰੈਫ਼ਿਕ ਜਾਮ ਤੋਂ ਰਾਹਤ ਮਿਲੇਗੀ ਅਤੇ ਇਲਾਕੇ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ ।

ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਵੀ ਵਿਕਾਸ ਯੋਜਨਾਵਾਂ ਚੱਲ  ਰਹੀਆਂ ਹਨ

ਇਸ ਮੌਕੇ ‘ਤੇ ਸਥਾਨਕ ਨਾਗਰਿਕਾਂ ਅਤੇ ਦੁਕਾਨਦਾਰਾਂ ਨੇ ਵਿਧਾਇਕ ਕੋਹਲੀ (MLA Kohli) ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਪੈਂਦੇ ਹੋਏ ਇਸ ਮਹੱਤਵਪੂਰਨ ਰਸਤੇ ਦੀ ਮੁਰੰਮਤ ਲਈ ਕਦਮ ਚੁੱਕੇ ਹਨ । ਲੋਕਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਪਟਿਆਲਾ ਸ਼ਹਿਰ ਨੂੰ ਹੋਰ ਵੀ ਵਿਕਸਤ ਅਤੇ ਆਧੁਨਿਕ ਸ਼ਹਿਰ ਵਜੋਂ ਤਿਆਰ ਕੀਤਾ ਜਾਵੇਗਾ ।

ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਵੀ ਵਿਕਾਸ ਯੋਜਨਾਵਾਂ ਰਹੀਆਂ ਹਨ ਚੱਲ

ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਵੀ ਵਿਕਾਸ ਯੋਜਨਾਵਾਂ (Development plans) ਚੱਲ ਰਹੀਆਂ ਹਨ । ਉਨ੍ਹਾਂ ਨੇ ਕਿਹਾ ਕਿ ਹਰ ਵਾਰਡ ਵਿੱਚ ਜ਼ਰੂਰਤ ਅਨੁਸਾਰ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਪਟਿਆਲਾ ਨੂੰ ਇੱਕ ਮਾਡਲ ਸ਼ਹਿਰ ਬਣਾਇਆ ਜਾ ਸਕੇ । ਇਸ ਮੌਕੇ ਐਸ. ਡੀ. ਐਮ. ਹਰਜੋਤ ਕੌਰ, ਐਮ ਸੀ ਹਰਮਨ ਸੰਧੂ, ਐਮ ਸੀ ਨੇਹਾ ਸਿੱਧੂ, ਬਲਾਕ ਪ੍ਰੈਜ਼ੀਡੈਂਟ ਜਗਤਾਰ ਜੱਗੀ ਤੋਂ ਇਲਾਵਾ ਇਲਾਕਾ ਵਾਸੀ ਮੌਜੂਦ ਸਨ ।

ਅਣਪਛਾਤੇ ਵਿਅਕਤੀਆਂ ਤੇ ਫੈਕਟਰੀ ਵਿਚੋਂ ਸਮਾਨ ਚੋਰੀ ਕਰਨ ਤੇ ਕੇਸ ਦਰਜ

0
Case Rejistered

ਪਟਿਆਲਾ, 7 ਨਵੰਬਰ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਫੈਕਟਰੀ ਵਿਚੋਂ ਸਮਾਨ ਚੋਰੀ ਕਰਨ ਤੇ ਵੱਖ-ਵੱਖ ਧਾਰਾਵਾਂ 331 (4), 305 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਜਸਬੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਕਾਨ ਨੰ. 118 ਗਲੀ ਨੰ.1-ਬੀ ਵਿਦਿਆ ਨਗਰ ਪਟਿਆਲਾ ਨੇ ਦੱਸਿਆ ਕਿ 4-5 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਸਦੀ ਹੀਰਾ ਬਾਗ ਗਲੀ ਨੰ 2 ਵਿਖੇ ਸਥਿਤ ਮਿਨਹਾਸ ਇਲੈਕਟ੍ਰਾਨਿਕ ਇੰਡਸਟ੍ਰ੍ਰੀਜ਼ ਨਾਮ ਦੀ ਫੈਕਟਰੀ ਵਿਚੋਂ ਕਿਸੇ ਨੇ ਤਾਂਬੇ ਦੀ ਤਾਰ, ਕੂਲਰ ਦੀਆਂ ਮੋਟਰਾਂ, ਕੰਡੈਂਸਰ ਆਦਿ ਸਮਾਨ ਚੋਰੀ (Theft of goods) ਕਰ ਲਿਆ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read more : ਘਰ ਵਿਚੋਂ ਕੀਮਤੀ ਸਮਾਨ ਚੋਰੀ ਕਰਨ ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ

ਸੁਪਰੀਮ ਕੋੋਰਟ ਨੇ ਦਿੱਤੇ ਅਵਾਰਾ ਕੁੱਤਿਆਂ ਨੂੰ ਵੱਖ-ਵੱਖ ਥਾਵਾਂ ਤੋਂ ਹਟਾਉਣ ਦੇ ਨਿਰਦੇਸ਼

0
stray dogs

ਨਵੀਂ ਦਿੱਲੀ, 7 ਨਵੰਬਰ 2025 : ਦਿਨੋਂ ਦਿਨ ਵਧਦੇ ਜਾ ਰਹੇ ਅਵਾਰਾ ਕੁੱਤਿਆਂ (Stray dogs) ਦੇ ਆਤੰਕ ਦੇ ਚਲਦਿਆਂ ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਹਨ ਕਿ ਅਵਾਰਾ ਕੁੱਤਿਆਂ ਨੂੰ ਵੱਖ-ਵੱਖ ਥਾਵਾਂ ਤੋਂ ਤੁਰੰਤ ਹਟਾਇਆ ਜਾਵੇ ।

ਕਿਹੜੀਆਂ ਕਿਹੜੀਆਂ ਥਾਵਾਂ ਹਨ ਸ਼ਾਮਲ

ਸੁਪਰੀਮ ਕੋਰਟ (Supreme Court) ਨੇ ਜਿਹੜੀਆਂ ਥਾਵਾਂ ਤੋਂ ਕੁੱਤਿਆਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ ਵਿਚ ਸਿੱਖਿਆ ਸੰਸਥਾਵਾਂ-ਹਸਪਤਾਲਾਂ ਤੇ ਬੱਸ ਅੱਡਿਆਂ ਸਮੇਤ ਜਨਤਕ ਥਾਵਾਂ ਸ਼ਾਮਲ ਹਨ ।

ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਦਿੱਤੇ ਹੁਕਮ

ਅਵਾਰਾ ਕੁੱਤਿਆਂ ਸਬੰਧੀ ਰਾਖਵਾਂ ਚੱਲਿਆ ਆ ਰਿਹਾ ਫ਼ੈਸਲਾ ਅੱਜ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਜਿਥੇ ਅਖੀਰਕਾਰ ਦੇ ਹੀ ਦਿੱਤਾ, ਉਥੇ ਭਾਰਤ ਦੇਸ਼ ਦੀਆਂ ਸਮੁੱਚੀਆਂ ਸਟੇਟਾਂ ਦੇ ਚੀਫ ਸੈਕਟਰੀਆਂ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਨਿੱਜੀ ਤੌਰ ਤੇ ਇਹ ਯਕੀਨੀ ਬਣਾਉਣ ਕਿ ਸੜਕਾਂ ਅਤੇ ਮੇਨ ਜੀ. ਟੀ. ਰੋਡਜ ਨੂੰ ਅਵਾਰਾ ਕੁੱਤਿਆਂ ਨੂੰ ਮੁਕਤ ਰੱਖਿਆ ਜਾਵੇ । ਸੁਪਰੀਮ ਕੋਰਟ ਦੇ ਜਸਟਿਸ ਸੰਦੀਪ ਮਹਿਤਾ ਨੇ ਕਿਹਾ ਕਿ ਬੈਂਚ ਦਾ ਹੁਕਮ ਤਿੰਨ ਹਿੱਸਿਆਂ ਵਿਚ ਹੈ, ਜਿਸਦੇ ਚਲਦਿਆਂ ਪਹਿਲਾ ਪਾਲਣਾ ਤੇ ਹੁਕਮ ਹੈ। ਐਮੀਕਸ ਰਿਪੋਰਟ ਦੀ ਸਮੱਗਰੀ ਨੂੰ ਸਾਡੇ ਹੁਕਮ ਦੇ ਇਕ ਅਨਿਖੜਵੇੇਂ ਹਿੱਸੇ ਵਜੋਂ ਪੜ੍ਹਿਆ ਜਾਵੇਗਾ ।

ਕੇਂਦਰ ਸ਼਼ਾਸਤਾ ਸੂਬੇ ਵਿਆਪਕ ਹਲਫਨਾਮਾ ਦਾਇਰ ਕਰਨ

ਸੁਪਰੀਮ ਕੋਰਟ ਨੇ ਭਾਰਤ ਦੇਸ਼ ਦੇ ਅੰਦਰ ਕੇਂਦਰ ਸ਼ਾਸਤ ਸੂਬਿਆਂ (Union Territories) ਨੂੰ ਹੁਕਮ ਦਿੱਤਾ ਹੈ ਕਿ ਅਗਲੀ ਸੁਣਵਾਈ ਤੋੋਂ ਪਹਿਲਾਂ ਇਕ ਵਿਆਪਕ ਹਲਫਨਾਮਾ ਦਾਇਰ ਕੀਤਾ ਜਾਵੇ, ਜਿਸ ਵਿਚ ਰਿਪੋਰਟ ਵਿੱਚ ਉਜਾਗਰ ਕੀਤੀਆਂ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਚੁੱਕੇ ਗਏ ਕਦਮਾਂ ਦੀ ਰੂਪਰੇਖਾ ਦਿੱਤੀ ਜਾਵੇਗੀ । ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਗੰਭੀਰਤਾ ਨਾਲ ਦੇਖਿਆ ਜਾਵੇਗਾ।

ਕੀ ਆਖਿਆ ਜਸਟਿਸ ਸੰਦੀਪ ਮਹਿਤਾ ਨੇ

ਮਾਨਯੋਗ ਜਸਟਿਸ ਸੰਦੀਪ ਮਹਿਤਾ (Justice Sandeep Mehta) ਨੇ ਕਿਹਾ ਕਿ ਦੂਜਾ ਨੁਕਤਾ ਰਾਜਸਥਾਨ ਹਾਈ ਕੋਰਟ ਦੇ ਨਿਰਦੇਸ਼ਾਂ ਨਾਲ ਸਬੰਧਤ ਹੈ। ਨਿਰਦੇਸ਼ਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਮੁੱਚੇ ਸੂਬਿਆਂ ਦੇ ਨੋਡਲ ਅਧਿਕਾਰੀ ਰਾਸ਼ਟਰੀ ਰਾਜਮਾਰਗਾਂ ਆਦਿ ਤੋਂ ਅਵਾਰਾ ਪਸ਼ੂਆਂ ਨੂੰ ਹਟਾਉਣਾ ਯਕੀਨੀ ਬਣਾਉਣਗੇ । ਜਸਟਿਸ ਨੇ ਕਿਹਾ ਕਿ ਰਾਜਮਾਰਗਾਂ, ਸੜਕਾਂ ਜਾਂ ਐਕਸਪ੍ਰੈਸਵੇਅ `ਤੇ ਪਾਏ ਜਾਣ ਵਾਲੇ ਸਾਰੇ ਜਾਨਵਰਾਂ ਨੂੰ ਤੁਰੰਤ ਹਟਾਉਣ ਲਈ ਇੱਕ ਸਾਂਝੀ, ਤਾਲਮੇਲ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਪਸ਼ੂਆਂ ਅਤੇ ਹੋਰ ਪਸ਼ੂਆਂ ਨੂੰ ਸਾਰੀ ਲੋੜੀਂਦੀ ਦੇਖਭਾਲ ਪ੍ਰਦਾਨ ਕੀਤੀ ਜਾਵੇਗੀ ।

Read More : ਸੁਪਰੀਮ ਕੋਰਟ ਨੇ ਸਮੁੱਚੀਆਂ ਸਟੇਟਾਂ ਨੂੰ ਅਵਾਰਾ ਕੁੱਤਿਆਂ ਸਬੰਧਧ ਕੀਤੇ ਨੋਟਿਸ ਜਾਰੀ

 

ਮਹਿਲਾ ਵਿਰੁੱਧ ਧੋਖਾਧੜੀ ਕਰਨ ਤੇ ਕੋਤਵਾਲੀ ਨਾਭਾ ਵਿਖੇ ਕੇਸ ਦਰਜ

0
reckless driving

ਨਾਭਾ, 7 ਨਵੰਬਰ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਇਕ ਮਹਿਲਾ ਵਿਰੁੱਧ ਧੋਖਾਧੜੀ ਕਰਨ ਤੇ ਧਾਰਾ 420 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਰਨਦੀਪ ਸਿੰਘ (Complainant Karandeep Singh) ਪੁੱਤਰ ਭੁਪਿੰਦਰ ਸਿੰਘ ਵਾਸੀ ਮੁਹੱਲਾ ਜੱਟਾ ਵਾਲਾ ਨਾਭਾ ਨੇ ਦੱਸਿਆ ਕਿ ਮਹਿਲਾ ਹਿਮਾਨੀ ਸਹਿਗਲ ਪਤਨੀ ਦੀਪਕ ਸਹਿਗਲ ਵਾਸੀ ਪਿੰਡ ਦੁਲੱਦੀ ਥਾਣਾ ਸਦਰ ਨਾਭਾ ਹਾਲ ਗਲੀ ਨੰ 4 ਡਿਫੈਂਸ ਕਾਲੋਨੀ ਨਾਭਾ ਨੇ ਗਲਤ ਤਥਾਂ-ਕਾਗਜ਼ਾਤ ਦੇ ਆਧਾਰ ਤੇ ਆਪਣੇ ਬੱਚਿਆਂ ਦੀ ਗਲਤ ਪੈਨਸ਼ਨ ਲਗਾਉਣ ਸਬੰਧੀ ਵਿਭਾਗ ਨਾਲ ਧੋਖਾਧੜੀ (Fraud with the department) ਕੀਤੀ ਹੈ । ਸਿ਼ਕਾਇਤਕਰਤਾ ਨੇ ਦੱਸਿਆ ਕਿ ਬਾਅਦ ਵਿਚ ਮਹਿਲਾ ਵਲੋਂ ਸਬੰਧਤ ਵਿਭਾਗ ਕੋਲ ਪੈਸੇ ਜਮ੍ਹਾ ਕਰਵਾਏ ਗਏ ਸਨ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਬੈਂਕ ਨਾਲ ਧੋਖਾਧੜੀ ਮਾਮਲੇ ਵਿਚ ਈ. ਡੀ. ਨੇ ਕੀਤੀ ਜਾਇਦਾਦ ਜ਼ਬਤ

ਮੁੱਖ ਮੰਤਰੀ ਸੈਣੀ ਕਰਨਗੇ ਪੰਜਾਬ ਵਿਚ ਭਾਜਪਾਈ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ

0
Chief minister haryana

ਚੰਡੀਗੜ੍ਹ, 7 ਨਵੰਬਰ 2025 : ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਜੋ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਭਾਜਪਾਈਆਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ ਦੇ ਨਾਲ-ਨਾਲ ਪੰਜਾਬ ਦੇ ਤਰਨਤਾਰਨ ਵਿਖੇ ਹੋਣ ਜਾ ਰਹੀ ਜਿਮਨੀ ਚੋਣ (By-election) ਵਿਚ ਖੜ੍ਹੇ ਭਾਜਪਾਈ ਉਮੀਦਵਾਰ ਦੇ ਹੱਕ ਵਿਚ ਵੀ ਚੋਣ ਪ੍ਰਚਾਰ ਕਰਨਗੇ।ਦੱਸਣਯੋਗ ਹੈ ਕਿ ਤਰਨਤਾਰਨ ਵਿਧਾਨ ਸਭਾ ਜਿਮਨੀ ਚੋਣ ਲਈ ਵੋਟਿੰਗ 11 ਨਵੰਬਰ ਨੂੰ ਹੋਣੀ ਹੈ ।

ਨਾਇਬ ਸੈਣੀ ਕਰਨਗੇ ਅੰਮ੍ਰਿਤਸਰ ਦਾ ਦੌਰਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਸਿਰਫ਼ ਤਰਨਤਾਰਨ ਜਿਮਨੀ ਚੋਣ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ (Election campaign) ਹੀ ਨਹੀਂ ਕੀਤਾ ਜਾਵੇਗਾ ਬਲਕਿ ਅੰਮ੍ਰਿਤਸਰ ਦਾ ਦੌਰਾ ਵੀ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਨਾਇਬ ਸੈਣੀ ਨੇ ਹਾਲ ਹੀ ਵਿਚ ਪੰਜਾਬ ਵਿਚ ਆਏ ਹੜ੍ਹਾਂਲ ਦੌਰਾਨ ਪੰਜਾਬ ਨੂੰ 5 ਕਰੋੜ ਰੁਪਏ ਦੀ ਵਿੱਤੀ ਮਦਦ ਦੇਣ ਦੇ ਨਾਲ-ਨਾਲ 650 ਟਰੱਕ ਰਾਹਤ ਸਮੱਗਰੀ ਦੇ ਵੀ ਭੇਜੇ ਸਨ ।

Read More : ਹਰਿਆਣਾ ਦੇ ਨਵੇਂ CM ਨਾਇਬ ਸਿੰਘ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਸਰਕਾਰੀ ਆਈ. ਟੀ. ਆਈ. ਮੂਣਕ ਵਿਖੇ ਪਲੇਸਮੈਂਟ ਕੈਂਪ 11 ਨਵੰਬਰ ਨੂੰ

0
Placement Camp

ਸੰਗਰੂਰ, 7 ਨਵੰਬਰ 2025 : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (District Employment and Business Bureau,) (ਸੰਗਰੂਰ) ਵੱਲੋਂ ਵਰਧਮਾਨ ਸਪਿੰਨਿੰਗ ਐਂਡ ਜਨਰਲ ਮਿਲਜ਼, ਸ਼ੇਅਰ ਇੰਡੀਆ, ਸਕਾਈ ਇੰਟਰਨੈਸ਼ਨਲ, ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਮੁਥੂਟ ਮਾਈਕਰੋਫਿਨ ਲਿਮਿਟਡ ਕੰਪਨੀਆਂ ਨਾਲ ਤਾਲਮੇਲ ਕਰਕੇ ਮਿਤੀ 11 ਨਵੰਬਰ ਦਿਨ ਮੰਗਲਵਾਰ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਸਰਕਾਰੀ ਆਈ. ਟੀ. ਆਈ, ਮੂਣਕ ਵਿਖੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ।

ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨੇ ਦਿੱਤੀ ਕੈਂਪ ਸਬੰਧੀ ਜਾਣਕਾਰੀ

ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਸ਼੍ਰੀਮਤੀ ਸਿੰਪੀ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਪਨੀ ਵੱਲੋਂ ਫੀਲਡ ਅਫਸਰ, ਬਰਾਂਚ ਮੈਨੇਜਰ, ਬਿਜ਼ਨਸ ਐਗਜੀਕੀਊਟਿਵ, ਮਸ਼ੀਨ ਉਪਰੇਟਰ-ਅਪਰੈਂਟਸ, ਵੈਲਨੈੱਸ ਅਡਵਾਈਜ਼ਰ, ਟ੍ਰੇਨਰ, ਟੀ. ਐੱਲ., (ਲੜਕੇ ਅਤੇ ਲੜਕੀਆਂ ਦੋਵੇਂ) ਦੀ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ । ਜਿਸ ਲਈ ਪ੍ਰਾਰਥੀ ਦੀ ਵਿਦਿੱਅਕ ਯੋਗਤਾ 8ਵੀਂ ਤੋਂ ਗਰੈਜੂਏਸ਼ਨ ਪਾਸ ਅਤੇ ਆਈ. ਟੀ. ਆਈ. ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਪ੍ਰਾਰਥੀ ਦੀ ਉਮਰ 18 ਤੋਂ 45 ਸਾਲ ਤੱਕ ਹੋਣੀ ਚਾਹੀਦੀ ਹੈ । ਚਾਹਵਾਨ ਅਤੇ ਯੋਗ ਪ੍ਰਾਰਥੀ ਰਜਿਊਮ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ । ਇੰਟਰਵਿਊ ਵਿੱਚ ਭਾਗ ਲੈਣ ਲਈ ਕੋਈ ਵੀ ਟੀ. ਏ. ਅਤੇ ਡੀ. ਏ. ਦੇਣ ਯੋਗ ਨਹੀਂ ਹੋਵੇਗਾ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ ।

Read More : ਮੁਥੂਟ ਮਾਈਕਰੋਫਿਨ ਲਿਮਿਟਡ ਕੰਪਨੀ ਵੱਲੋਂ ਪਲੇਸਮੈਂਟ ਕੈਂਪ 6 ਅਕਤੂਬਰ ਨੂੰ 

ਅਦਾਲਤ ਨੇ ਕੀਤਾ ਮਜੀਠੀਆ ਨੂੰ ਜਮਾਨਤ ਦੇਣ ਤੋਂ ਇਨਕਾਰ

0
Majithia

ਚੰਡੀਗੜ੍ਹ, 7 ਨਵੰਬਰ 2025 : ਆਮਦਨ ਨਾਲੋਂ ਵਧ ਜਾਇਦਾਦ ਦੇ ਮਾਮਲੇ ਵਿਚ ਜੇਲ ਵਿਚ ਬੰਦ ਸਾਬਕਾ ਅਕਾਲੀ ਕੈਬਨਿਟ ਮੰਤਰੀ (Former Akali Cabinet Minister)  ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਬਿਕਰਮ ਮਜੀਠੀਆ ਨੇ ਗੁੰਮ ਹੋਏ ਜ਼ਮੀਨੀ ਰਿਕਾਰਡ ਮਾਮਲੇ ਵਿਚ ਅਗੇਤੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ ।

ਬਿਕਰਮ ਮਜੀਠੀਆ ਨੂੰ ਵਾਰ-ਵਾਰ ਜ਼ਮਾਨਤ ਅਰਜ਼ੀ ਦਾਇਰ ਕਰਨ ਤੇ ਵੀ ਨਹੀਂ ਮਿਲ ਰਹੀ ਜ਼ਮਾਨਤ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਦਿਨ ਤੋਂ ਮਜੀਠੀਆ ਵਿਰੁੱਧ ਤਰ੍ਹਾਂ ਤਰ੍ਹਾਂ ਤੋਂ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਜਿੰਨੀ ਵਾਰ ਵੀ ਮਾਨਯੋਗ ਕੋਰਟ ਵਿਚ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਵਕੀਲਾਂ ਵਲੋਂ ਜ਼ਮਾਨਤ ਅਰਜ਼ੀ (Bail application) ਦਾਇਰ ਕੀਤੀ ਗਈ ਤਾਂ ਮਾਨਯੋਗ ਕੋਰਟ ਵਿਚ ਵਿਰੋਧੀ ਪੱਖ ਨੇ ਅਜਿਹੀਆਂ ਦਲੀਲਾਂ ਦਿੱਤੀਆਂ ਕਿ ਅਦਾਲਤ ਨੇ ਮਜੀਠੀਆ ਨੂੰ ਜ਼ਮਾਨਤ ਨਹੀਂ ਦਿੱਤੀ, ਜਿਸਦੇ ਚਲਦਿਆਂ ਮਜੀਠੀਆ ਨੂੰ ਹੁਣ ਕਿੰਨਾਂ ਸਮਾਂ ਹੋਰ ਜੇਲ ਵਿਚ ਹੀ ਕੱਟਣਾ ਪਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ।

Read More : ਪੰਜਾਬ ਦੇ ਰਾਜਪਾਲ ਨੇ ਦਿੱਤੀ ਮਜੀਠੀਆ ਵਿਰੁੱਧ ਕੇਸ ਚਲਾਉਣ ਨੂੰ ਮਨਜ਼ੂਰੀ