Home Blog Page 426

ਸੰਗਰੂਰ ਪੁਲਸ ਨੇ 1 ਤੋਂ 7 ਨਵੰਬਰ ਤੱਕ ਦੀ ਕਾਰਗੁਜਾਰੀ ਕੀਤੀ ਜਾਰੀ

0
Sangrur Police

ਸੰਗਰੂਰ, 8 ਨਵੰਬਰ 2025 : ਐਸ. ਐਸ. ਪੀ. (ਸੰਗਰੂਰ) (S. S. P. (Sangrur) ਸਰਤਾਜ ਸਿੰਘ ਚਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” (“War on Drugs”) ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 1 ਨਵੰਬਰ ਤੋ. 7 ਨਵੰਬਰ ਤੱਕ ਡਰੱਗ ਦੇ 15 ਮੁਕੱਦਮੇ ਦਰਜ ਕਰਕੇ 21 ਦੋਸੀਆਂ ਨੂੰ ਕਾਬੂ ਕਰਕੇ 54 ਗ੍ਰਾਮ ਹੈਰੋਇਨ ਅਤੇ 665 ਨਸੀਲੀਆਂ ਗੋਲੀਆਂ (Narcotic pills) ਬ੍ਰਾਮਦ ਕਰਵਾਈਆਂ ਗਈਆਂ । ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 07 ਮੁਕੱਦਮੇ ਦਰਜ ਕਰਕੇ 07 ਦੋਸੀਆਂ ਨੂੰ ਕਾਬੂ ਕਰਕੇ 95.250 ਲੀਟਰ ਸਰਾਬ ਠੇਕਾ ਦੇਸੀ ਬ੍ਰਾਮਦ ਕਰਵਾਈ ਗਈ ।

ਪਬਲਿਕ ਨੂੰ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ ਦੀ ਅਪੀਲ

ਉਹਨਾਂ ਕਿਹਾ ਕਿ ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ (Anti-drug campaign) ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਅਰਸੇ ਦੌਰਾਨ ਵੱਖ ਵੱਖ ਗਜਟਿਡ ਅਫਸਰਾਂ ਵੱਲੋਂ 42 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ (Side effects of drugs) ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਸਿ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ ।

Read More : ਐਸ. ਐਸ. ਪੀ. ਦੀ ਅਗਵਾਈ ’ਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਜਾਰੀ

350 ਸਾਲਾ ਸ਼ਹੀਦੀ ਸ਼ਤਾਬਦੀ ਬਾਬਤ ਕੀਰਤਨ ਤੇ ਨਗਰ ਕੀਰਤਨ ਦੇ ਪ੍ਰਬੰਧਾਂ ਦਾ ਜਾਇਜ਼ਾ

0
Religious pilgrimage

ਪਟਿਆਲਾ, 8 ਨਵੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ (350th Martyrdom Anniversary of Sri Guru Tegh Bahadur Ji) ਨੂੰ ਮਨਾਉਣ ਲਈ ਯਾਦਗਾਰੀ ਸਮਾਗਮਾਂ ਦੀ ਸ਼ੁਰੂਆਤ ਲਾਈਟ ਐਂਡ ਸਾਊਂਡ ਸ਼ੋਅ ਨਾਲ ਹੋ ਚੁੱਕੀ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ 36 ਅਸਥਾਨ, ਜ਼ਿਨ੍ਹਾਂ ਵਿੱਚੋਂ 30 ਅਸਥਾਨਾਂ ਵਿਖੇ ਸਥਾਨਕ ਸੰਗਤ ਦੇ ਸਹਿਯੋਗ ਤੇ ਪ੍ਰਬੰਧਕ ਕਮੇਟੀ ਨਾਲ ਮਿਲਕੇ ਵੱਖ-ਵੱਖ ਧਾਰਮਿਕ ਸਮਾਗਮ ਉਲੀਕੇ ਗਏ ਹਨ ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਟਿਆਲਾ ‘ਚ ਹੋਣ ਵਾਲੇ ਸਮਾਗਮਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਗਤ ‘ਚ ਉਤਸ਼ਾਹ   ਡਾ. ਪ੍ਰੀਤੀ ਯਾਦਵ

ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ ਪਟਿਆਲਾ ਵਿਖੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਇੱਕ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਜਾਵੇਗਾ ਉਥੇ ਸ੍ਰੀ ਤਲਵੰਡੀ ਸਾਬੋ (ਬਠਿੰਡਾ) ਤੋਂ ਚੱਲਣ ਵਾਲੀ ਧਾਰਮਿਕ ਯਾਤਰਾ (Religious pilgrimage)  21 ਨਵੰਬਰ ਕਰੀਬ 12 ਵਜੇ ਪਟਿਆਲਾ ਵਿਖੇ ਪੁੱਜੇਗੀ ਤੇ ਇਸੇ ਦਿਨ ਅੱਗੇ ਮੋਹਾਲੀ ਜ਼ਿਲ੍ਹੇ ਲਈ ਰਵਾਨਾ ਹੋਵੇਗੀ । ਇਸ ਯਾਤਰਾ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਪਟਿਆਲਾ ਪੁਲਸ ਵੱਲੋਂ ਗਾਰਡ ਆਫ਼ ਆਨਰ ਦਿੱਤਾ ਜਾਵੇਗਾ ਅਤੇ ਇਸ ਯਾਤਰਾ ਦੀ ਆਮਦ ਦੇ ਰੂਟ ਦੁਆਲੇ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਤੇ ਰੇਹੜੀਆਂ ਆਦਿ ਬੰਦ ਰਹਿਣਗੀਆਂ ।

ਜ਼ਿਲ੍ਹਾ ਪ੍ਰਸ਼ਾਸਨ ਇੱਕ ਸ਼ਰਧਾਲੂ ਦੀ ਤਰ੍ਹਾਂ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਤੇ ਅਕੀਦਤ ਨਾਲ ਨਿਭਾਏਗਾ-ਡਿਪਟੀ ਕਮਿਸ਼ਨਰ

ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਦੀ ਸੰਗਤ ਵੱਲੋਂ 4 ਨਵੰਬਰ ਨੂੰ ਹਿੰਦ ਦੀ ਚਾਦਰ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨ ਲਈ ਧੰਨਵਾਦ ਕਰਦਿਆਂ ਬੇਨਤੀ ਕੀਤੀ ਕਿ ਅਗਲੇ ਸਮਾਗਮਾਂ ਵਿੱਚ ਵੀ ਸੰਗਤ ਇਸੇ ਤਰ੍ਹਾਂ ਵੱਧ-ਚੜ੍ਹਕੇ ਹਿੱਸਾ ਲੈਣ ਦੀ ਖੇਚਲ ਕਰੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਨੂੰ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹੇ ਦੀ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਵਰਗੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀ ਮਿਲਦੀ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਵੱਡੇ ਪ੍ਰੋਗਰਾਮ ਉਲੀਕੇ ਹਨ ।

ਅਸਥਾਨਾਂ ਨੇੜੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਯੋਜਨਾ ਤਹਿਤ ਕਾਰਜ ਹੋ ਰਹੇ ਹਨ

ਉਨ੍ਹਾਂ ਦੱਸਿਆ ਕਿ ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ (Gurdwara Sri Dukh Niwaran Sahib) ਤੋਂ ਇਲਾਵਾ, ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਸਾਹਿਬ ਬੀੜ ਬਹਾਦਰਗੜ੍ਹ, ਉਗਾਣੀ, ਮਗਰ ਸਾਹਿਬ, ਬੀਬੀਪੁਰ ਖੁਰਦ, ਮਹਿਮੂਦਪੁਰ ਜੱਟਾਂ, ਸੀਲ, ਹਰਪਾਲਪੁਰ, ਕਬੂਲਪੁਰ ਹਸਨਪੁਰ, ਲੋਹ ਅਸਿੰਬਲੀ, ਬੁਧਮੋਰ, ਧੰਗੇੜਾ, ਰੋਹਟਾ ਸਾਹਿਬ, ਥੂਹੀ, ਗੁਣੀਕੇ, ਗੁਰਦੁਆਰਾ ਥੜਾ ਸਾਹਿਬ ਸਮਾਣਾ, ਕਰਹਾਲੀ ਸਾਹਿਬ, ਬਹਿਰਜੱਛ, ਰੀਠਖੇੜੀ, ਲੰਗ, ਮਹਿੰਦਰਗੰਜ, ਢਕਾਨਸੂ ਕਲਾਂ, ਅਗੌਲ, ਸਿੰਬੜੋ, ਰਾਮਗੜ੍ਹ ਬੌੜਾਂ ਕਲਾਂ, ਕੋਟਲੀ, ਦੋਦੜਾ, ਟਹਿਲਪੁਰਾ ਤੇ ਦੂਧਨਸਾਧਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਅਸਥਾਨ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਥਾਨਾਂ ਨੇੜੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਯੋਜਨਾ ਤਹਿਤ ਕਾਰਜ ਹੋ ਰਹੇ ਹਨ ।

ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਗਮਾਂ ਦੇ ਪ੍ਰਬੰਧਾਂ ‘ਚ ਕੋਈ ਕਮੀ ਨਾ ਛੱਡੀ ਜਾਵੇ

ਮੀਟਿੰਗ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਗਮਾਂ ਦੇ ਪ੍ਰਬੰਧਾਂ ‘ਚ ਕੋਈ ਕਮੀ ਨਾ ਛੱਡੀ ਜਾਵੇ । ਉਨ੍ਹਾਂ ਨੇ ਸਫ਼ਾਈ, ਸੜਕਾਂ ਦੀ ਮੁਰੰਮਤ ਤੇ ਸਜਾਵਟ ਸਮੇਤ ਹੋਰ ਪ੍ਰਬੰਧਾਂ ਬਾਰੇ ਵਿਸਥਾਰ ‘ਚ ਚਰਚਾ ਕੀਤੀ ਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਏ. ਡੀ. ਸੀਜ ਦਮਨਜੀਤ ਸਿੰਘ ਮਾਨ, ਨਵਰੀਤ ਕੌਰ ਸੇਖੋਂ ਤੇ ਸਿਮਰਪ੍ਰੀਤ ਕੌਰ, ਐਸ. ਪੀ. ਵੈਭਵ ਚੌਧਰੀ, ਐਸ.ਪੀ. ਪਲਵਿੰਦਰ ਸਿੰਘ ਚੀਮਾ (ਆਨਲਾਈਨ ਵੀ.ਸੀ. ਰਾਹੀਂ) ਐਸ. ਡੀ. ਐਮਜ ਡਾ. ਇਸਮਤ ਵਿਜੇ ਸਿੰਘ, ਕਿਰਪਾਲਵੀਰ ਸਿੰਘ, ਹਰਜੋਤ ਕੌਰ, ਰਿਚਾ ਗੋਇਲ ਸਮੇਤ ਲੋਕ ਨਿਰਮਾਣ, ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ (ਆਨਲਾਈਨ) ਮੌਜੂਦ ਸਨ ।

Read More : ‘ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ’

 

2 ਮੋਟਰਸਾਇਕਲ ਚੋਰਾਂ ਕੋਲੋਂ 25 ਮੋਟਰਸਾਇਕਲ ਬਰਾਮਦ : ਡੀ. ਐਸ. ਪੀ.

0
Lehra Police

ਲਹਿਰਾ, 8 ਨਵੰਬਰ 2025 : ਉਪ ਕਪਤਾਨ ਪੁਲਿਸ ਸਬ-ਡਵੀਜਨ ਲਹਿਰਾ ਦੀਪਇੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ. ਐਸ. ਪੀ. ਸਰਤਾਜ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਸੰਗਰੂਰ ਅੰਦਰ (Within Sangrur district) ਯੁੱਧ ਨਸ਼ਿਆ ਵਿਰੁੱਧ ਅਤੇ ਭੈੜੇ ਪੁਰਸ਼ਾਂ ਵਿਰੁੱਧ ਚਲਾਈ ਗਈ ਮੁਹਿੰਮ (Deputy Superintendent of Police) ਦੌਰਾਨ ਚੌਂਕੀ ਸਿਟੀ ਲਹਿਰਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਸ਼ਹਿਰ ਲਹਿਰਾ ਵਿਖੇ ਮੋਟਰਸਾਇਕਲ ਚੋਰੀ ਕਰਨ ਵਾਲੇ ਕੁੱਲ 2 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਇਹਨਾ ਦੇ ਕਬਜੇ ਵਿੱਚੋ ਲਹਿਰਾ, ਜਾਖਲ, ਬੁਢਲਾਡਾ, ਮਾਨਸਾ ਆਦਿ ਥਾਵਾ ਤੋ ਚੋਰੀ ਕੀਤੇ 25 ਮੋਟਰਸਾਇਕਲ ਬ੍ਰਾਮਦ ਕਰਵਾਏ ਗਏ ਹਨ ।

ਗੁਪਤ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਕਾਰਵਾਈ : ਡੀ. ਐਸ. ਪੀ.

ਡੀ. ਐਸ. ਪੀ. ਦੀਪਇੰਦਰਪਾਲ ਸਿੰਘ (D. S. P. Deepinderpal Singh) ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 31 ਅਕਤੂਬਰ 2025 ਨੂੰ ਗੁਪਤ ਜਾਣਕਾਰੀ ਦੇ ਅਧਾਰ ਉਤੇ ਚੌਕੀ ਸਿਟੀ ਲਹਿਰਾ ਦੀ ਪੁਲਿਸ ਵੱਲੋਂ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਗਗਨਦੀਪ ਸਿੰਘ ਉਰਫ ਗਗਨ ਉਮਰ ਕਰੀਬ 37 ਸਾਲ ਪੁੱਤਰ ਦਰਸ਼ਨ ਸਿੰਘ ਵਾਸੀ ਖਾਨਪੁਰ ਫਕੀਰਾ ਥਾਣਾ ਦਿੜਬਾ ਅਤੇ ਸਤਗੁਰ ਸਿੰਘ ਉਰਫ ਮਨੂੰ ਉਮਰ ਕਰੀਬ 25 ਸਾਲ ਪੁੱਤਰ ਭੋਲਾ ਸਿੰਘ ਵਾਸੀ ਕੁਲਰੀਆ ਥਾਣਾ ਬਰੇਟਾ ਜਿਲਾ ਮਾਨਸਾ ਨੂੰ ਕਾਬੂ ਕੀਤਾ ਜਿੰਨ੍ਹਾਂ ਪਾਸੇ ਚੋਰੀ ਦੇ ਮੋਟਰਸਾਇਕਲ ਬ੍ਰਾਮਦ (Motorcycle sales) ਹੋਣ ਪਰ ਮੁਕੱਦਮਾ ਨੰਬਰ 269 ਮਿਤੀ 31.10.2025 ਅ/ਧ 303 (2),317(2) BNS ਥਾਣਾ ਲਹਿਰਾ ਦਰਜ ਰਜਿਸਟਰ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ।

ਅਦਾਲਤ ਵਿਚ ਪੇਸ਼ ਕਰਕੇ ਹਾਸਲ ਕੀਤਾ ਗਿਆ ਪੁਲਸ ਰਿਮਾਂਡ

ਉਹਨਾਂ ਦੱਸਿਆ ਤਫਤੀਸ ਦੌਰਾਨ ਦੋਸ਼ੀਆਂ ਗਗਨਦੀਪ ਸਿੰਘ ਉਰਫ ਗਗਨ ਤੇ ਸਤਗੁਰ ਸਿੰਘ ਉਰਫ ਮੈਨੂੰ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ਜਿਹਨਾ ਨੇ ਪੁਛਗਿਛ ਦੌਰਾਨ ਦੱਸਿਆ ਕਿ ਇਹ ਵਿਅਕਤੀ ਲਹਿਰਾ ਜਾਖਲ, ਬੁਢਲਾਡਾ, ਨਰਵਾਣਾ ਅਤੇ ਟੋਹਾਣਾ ਏਰੀਆ ਤੇ ਮੋਟਰਸਾਇਲਾਂ ਦੀ ਚੋਰੀ ਕਰਦੇ ਹਨ ਜਿਹਨਾਂ ਪਾਸੋ ਕੁੱਲ 25 ਮੋਟਰਸਾਇਕਲ ਚੋਰੀ ਦੇ ਬ੍ਰਾਮਦ ਕਰਵਾਏ ਗਏ ਹਨ । ਜਿਨ੍ਹਾਂ ਤੋ ਹੋਰ ਡੂੰਘਾਈ ਨਾਲ ਪੁੱਛ ਗਿੱਛ (In-depth interrogation) ਕੀਤੀ ਜਾਂ ਰਹੀ ਹੈ ਹੁਣ ਤੱਕ ਦੀ ਤਫਤੀਸ ਤੋਂ ਇਹਨਾਂ ਦੇ ਇੱਕ ਹੋਰ ਸਾਥੀ ਜਗਸੀਰ ਸਿੰਘ ਉਰਫ ਜਗਨਾ ਉਰਫ ਜੱਗੀ ਪੁੱਤਰ ਭੋਲਾ ਸਿੰਘ ਵਾਸੀ ਕੁਲਰੀਆ ਥਾਣਾ ਬਰੇਟਾ ਦਾ ਨਾਮ ਸਾਹਮਣੇ ਆਇਆ ਹੈ । ਜਿਸ ਨੂੰ ਮਿਤੀ 05.11.2025 ਨੂੰ ਦੋਸੀ ਨਾਮਜਦ ਕੀਤਾ ਗਿਆ ਹੈ ਜਿਸ ਨੂੰ ਜਲਦੀ ਹੀ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ । ਦੋਸ਼ੀ ਗਗਨਦੀਪ ਸਿੰਘ ਅਤੇ ਸਤਗੁਰ ਸਿੰਘ ਉਕਤਾਨ ਉਤੇ ਪਹਿਲਾਂ ਵੀ ਇੱਕ/ਇੱਕ ਮੁਕੱਦਮਾ ਚੋਰੀ ਦਾ ਦਰਜ ਰਜਿਸਟਰ ਹੈ ।

ਸਬ-ਡਵੀਜਨ ਲਹਿਰਾ ਵਿਖੇ ਸੀਜਨ ਸਾਲ 2025 ਵਿੱਚ ਆਏ ਹਨ ਸਟੱਬਲ ਬਰਨਿੰਗ ਦੇ ਸਿਰਫ 11 ਮਾਮਲੇ ਹੀ ਸਾਹਮਣੇ

ਇਸ ਤੋਂ ਇਲਾਵਾ ਦੀਪਇੰਦਰ ਸਿੰਘ ਪੀ. ਪੀ. ਐਸ. ਉਪ-ਕਪਤਾਨ ਪੁਲਸ ਸਬ ਡਵੀਜਨ ਲਹਿਰਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਝੋਨੇ ਦੇ ਸੀਜਨ ਦੀ ਕਟਾਈ ਦੌਰਾਨ ਪਰਾਲੀ ਨੂੰ ਨਾ ਸਾੜੇ ਜਾਣ ਸਬੰਧੀ ਕਿਸਾਨਾਂ ਜੱਥੇਬੰਦੀਆਂ ਦੇ ਆਗੂਆ ਨਾਲ ਮੀਟਿੰਗਾ ਕੀਤੀਆ ਗਈਆ ਹਨ । ਹਰ ਰੋਜ ਪਿੰਡਾ ਵਿੱਚ ਪੈਟਰੋਲਿੰਗ ਪਾਰਟੀਆ ਰਾਹੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਹੈ । ਇਸ ਜਾਗਰੂਕਤਾ ਅਤੇ ਲਗਾਤਾਰ ਜਾਰੀ ਪੈਟਰੋਲਿੰਗ ਕਾਰਨ ਸਾਲ 2024 ਵਿੱਚ ਪਰਾਲੀ ਨੂੰ ਅੱਗ ਲਗਾਉਣ ਸਬੰਧੀ 41 ਮੁਕੱਦਮੇ ਦਰਜ ਰਜਿਸਟਰ ਹੋਏ ਸਨ ਜੋ ਕਿ ਇਸ ਸਾਲ ਸਬ ਡਵੀਜਨ ਲਹਿਰਾ ਵਿਖੇ ਸੀਜਨ ਸਾਲ 2025 ਵਿੱਚ ਸਟੱਬਲ ਬਰਨਿੰਗ ਦੇ ਸਿਰਫ 11 ਮਾਮਲੇ ਹੀ ਸਾਹਮਣੇ ਆਏ ਹਨ ਜਿੰਨ੍ਹਾਂ ਪਰ ਜਾਬਤੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆ ਕੇ 11 ਮੁਕੱਦਮੇ ਦਰਜ ਰਜਿਸਟਰ ਕੀਤੇ ਜਾ ਚੁੱਕੇ ਹਨ ।

Read More : ਸੰਗਰੂਰ ਪੁਲਸ ਨੇ ਗੁੰਮ ਹੋਏ ਮੋਬਾਈਲ ਫੋਨ ਲੱਭ ਕੇ ਮਾਲਕਾਂ ਹਵਾਲੇ ਕੀਤੇ

ਐਨ. ਜੀ. ਟੀ. ਅੱਗੇ ਪੰਜਾਬ ਸਰਕਾਰ ਮੰਨੀ ਕਿ ਸ਼ਰਾਬ ਫੈੈਕਟਰੀ ਨਾਲ ਪ੍ਰਦੂਸ਼ਣ ਬਣਦਾ

0
Brewery

ਜ਼ੀਰਾ, 8 ਨਵੰਬਰ 2025 : ਪੰਜਾਬ ਦੇ ਜੀਰਾ (Zira) ਵਿਖੇ ਲੱਗੀ ਸ਼ਰਾਬ ਫੈਕਟਰੀ ਜਿਸਦਾ ਉਥੋਂ ਦੇ ਵਸਨੀਕਾਂ ਵਲੋਂ ਵਾਰ-ਵਾਰ ਇਹ ਕਹਿ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਇਸ ਫ਼ੈਕਟਰੀ ਦੇ ਲੱਗਣ ਨਾਲ ਤਰ੍ਹਾਂ ਤਰ੍ਹਾਂ ਤੋਂ ਪ੍ਰਦੂਸ਼ਣ ਫੈਲਦਾ ਹੈ ਨੂੰ ਵੀ ਪੰਜਾਬ ਸਰਕਾਰ ਨੇ ਐਨ. ਜੀ. ਟੀ. ਅੱਗੇ ਮੰਨ ਲਿਆ ਹੈ ।

ਕੀ ਮੰਨਿਆਂ ਪੰਜਾਬ ਸਰਕਾਰ ਨੇ

ਨੈਸ਼ਨਲ ਗ੍ਰੀਨ ਟ੍ਰਿਬਿਊਨਟਲ (ਐਨ. ਜੀ. ਟੀ.) ਅੱਗੇ ਪੰਜਾਬ ਸਰਕਾਰ ਨੇ ਇਹ ਮੰਨਿਆਂ ਹੈ ਕਿ ਜੀਰਾ ਸਥਿਤ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਇੱਕ ਡਿਸਟਿਲਰੀ ਅਤੇ ਈਥਾਨੌਲ ਪ੍ਰੋਜੈਕਟ ਹੈ ਅਤੇ ਇਹ ਪ੍ਰਾਜੈਕਟ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ ਅਤੇ ਇਸ ਨੂੰ ਪੱਕੇ ਤੌਰ ’ਤੇ ਬੰਦ ਕੀਤਾ ਜਾਣਾ ਚਾਹੀਦਾ ਹੈ । ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਵਿਸ਼ੇਸ਼ ਸਕੱਤਰ, ਮਨੀਸ਼ ਕੁਮਾਰ ਵੱਲੋਂ ਆਪਣੇ ਹਲਫ਼ਨਾਮੇ ਵਿੱਚ ਸੂਬੇ ਨੇ ਵਾਤਾਵਰਣ ਨਿਯਮਾਂ ਦੀ ਉਲੰਘਣਾ (Violation of environmental regulations) ਦੇ ਦਸਤਾਵੇਜ਼ੀ ਇਤਿਹਾਸ ਦਾ ਵਰਣਨ ਕੀਤਾ ।

ਪ੍ਰਦੂਸ਼ਣ ਫੈਲਣ ਕਾਰਨ ਚੁੱਕ ਰਹੇ ਲੋਕ ਇਲਾਕਾ ਵਾਸੀ ਵਾਰ ਵਾਰ ਮੰਗ

ਜ਼ਿਕਰਯੋਗ ਹੈ ਕਿ ਮਾਲਬਰੋਸ ਨਾਮੀ ਇਹ ਸ਼ਰਾਬ ਫੈਕਟਰੀ (Brewery) ਬੀਤੇ ਲੰਬੇ ਸਮੇਂ ਤੋਂ ਬੰਦ ਪਈ ਹੈ । ਇਸ ਨੂੰ ਬੰਦ ਕਰਵਾਉਣ ਲਈ ਇਲਾਕੇ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ । ਜਿਸ ਦੇ ਚਲਦਿਆਂ ਇਸ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ । ਇਸ ਸ਼ਰਾਬ ਫੈਕਟਰੀ ਨਾਲ ਇਲਾਕੇ ਦਾ ਪਾਣੀ ਬਹੁਤ ਜ਼ਿਆਦਾ ਖ਼ਰਾਬ ਹੋ ਗਿਆ ਸੀ ਅਤੇ ਇਸ ਬੰਦ ਕਰਨ ਲਈ ਲੋਕਾਂ ਵੱਲੋਂ ਲਗਾਤਾਰ ਅਵਾਜ਼ ਉਠਾਈ ਜਾ ਰਹੀ ਸੀ ਅਤੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਸਨ ।

Read More : ਐਕਸੀਅਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਨੋਡਲ ਅਧਿਕਾਰੀ ਲਾਇਆ

ਕੈਨੇਡਾ ਨੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਦਿਖਾਇਆ ਬਾਹਰ ਦਾ ਰਸਤਾ

0
Canada Police

ਕੈਨੇਡਾ, 8 ਨਵੰਬਰ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਦੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (Canada Border Services Agency) (ਸੀ. ਬਬੀ. ਐਸ. ਏ) ਨੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਬਾਹਰ ਕੱਢ ਦਿੱਤਾ ਹੈ । ਇਹ ਫ਼ੈਸਲਾ ਇਕ ਜਾਂਚ ਤੋਂ ਬਾਅਦ ਲਿਆ ਗਿਆ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਚੱਲ ਰਹੇ ਜਬਰੀ ਵਸੂਲੀ ਨੈੱਟਵਰਕ ਨਾਲ ਜੋੜਿਆ ਗਿਆ ਸੀ ।

ਦੇਸ਼ ਨਿਕਾਲੇ ਦਾ ਲਿਆ ਗਿਆ ਫ਼ੈਸਲਾ ਬੀ. ਸੀ. ਐਕਸਟਰੋਸ਼ਨ ਟਾਸਕ ਫੋਰਸ ਤਹਿਤ ਲਿਆ ਗਿਆ ਪਹਿਲਾ ਕਦਮ ਹੈ

ਸੀ. ਬੀ. ਐਸ. ਏ. ਤੇ ਆਰ. ਸੀ. ਐਮ. ਪੀ. ਅਧਿਕਾਰੀਆਂ ਅਨੁਸਾਰ ਜੋ ਇਹ ਫ਼ੈਸਲਾ ਦੇਸ਼ ਨਿਕਾਲੇ (Deportation) ਦਾ ਲਿਆ ਗਿਆ ਹੈ ਬੀ. ਬੀ. ਐਕਸਟਰੋਸ਼ਨ ਟਾਸਕ ਫੋੋਰਸ (B. B. Extrusion Task Force) ਤਹਿਤ ਲਿਆ ਗਿਆ ਪਹਿਲਾ ਕਦਮ ਹੈ ਅਤੇ ਉਪਰੋਕਤ ਦੋਵੇਂ ਸਰਕਾਰੀ ਸੰਸਥਾਵਾਂ ਅਤੇ ਸਥਾਨਕ ਪੁਲਸ ਏੇਜੰਸੀਆਂ ਦਾ ਇਕ ਸਾਂਝਾ ਅਪ੍ਰੇਸ਼ਨ ਵੀ ਹੈ । ਸਟੇਟ ਵਿਚ ਕੰਮ ਕਰ ਰਹੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਵਿਰੁੱਧ ਇਸ ਸਾਲ ਦੇ ਸ਼ੁਰੂ ਵਿਚ 40 ਮੈਂਬਰੀ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਸੀ ।

ਕੀ ਆਖਣਾ ਹੈ ਕੈਨੇਡੀਅਨ ਅਧਿਕਾਰੀਆਂ ਦਾ

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੇਸ਼ ਨਿਕਾਲਾ ਬੀ.ਸੀ. ਦੇ ਪੰਜਾਬੀ ਕਾਰੋਬਾਰੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਹਾਲੀਆ ਹਿੰਸਾ ਅਤੇ ਧਮਕੀਆਂ ਦੀ ਲਹਿਰ ਦੇ ਪਿੱਛੇ ਦੇ ਸੰਗਠਤ ਨੈੱਟਵਰਕਾਂ ਨੂੰ ਖ਼ਤਮ ਕਰਨ ਦੇ ਚੱਲ ਰਹੇ ਯਤਨਾਂ ਵਿਚ ਇਕ ਮਹੱਤਵਪੂਰਨ ਕਦਮ ਨੂੰ ਦਰਸਾਉਂਦਾ ਹੈ ।

Read More : ਸਿੱਖ ਫ਼ੌਜੀਆਂ ਲਈ ਕੈਨੇਡਾ ਸਰਕਾਰ ਜਾਰੀ ਕਰੇਗੀ ਯਾਦਗਾਰੀ ਡਾਕ ਟਿਕਟ

8 bewährte Strategien für sicheres Spiel und maximale Gewinne bei SpinGranny Casino

0

8 bewährte Strategien für sicheres Spiel und maximale Gewinne bei SpinGranny Casino

Online‑Glücksspiel kann sowohl spannend als auch riskant sein. Wer klug spielt, schützt sein Budget und nutzt gleichzeitig die besten Angebote. In diesem Leitfaden zeigen wir Ihnen acht praxisnahe Methoden, wie Sie bei SpinGranny Casino verantwortungsbewusst spielen, schnelle Auszahlungen genießen und das umfangreiche Bonusprogramm optimal ausnutzen.

1. Nutzen Sie den Willkommens‑ und Bonus‑ohne‑Einzahlung clever

Der erste Eindruck zählt – und bei SpinGranny Casino gibt es gleich zu Beginn einen großzügigen Willkommensbonus sowie einen Bonus ohne Einzahlung.

  • Willkommensbonus: 100 % bis 200 €, plus 50 Freispiele.
  • Bonus ohne Einzahlung: 10 € Gratis‑Guthaben, sofort spielbar.

Pro Tipp: Erfüllen Sie die Umsatzbedingungen nur mit Spielen, die eine niedrige Wettanforderung (z. B. 20‑x) haben. Das reduziert die Zeit, die Sie benötigen, um das Geld auszahlen zu lassen.

Durch die clevere Kombination beider Boni können Sie Ihr Startkapital schnell vergrößern, ohne sofort viel eigenes Geld zu riskieren.

2. Setzen Sie persönliche Limits – das Herzstück des Spielerschutzes

Haben Sie sich jemals gefragt, warum manche Spieler immer wieder gewinnen, während andere schnell ihr Budget verlieren? Der Unterschied liegt oft im Umgang mit Limits.

  • Einzahlungs‑Limit: Bestimmen Sie, wie viel Sie pro Woche einzahlen dürfen.
  • Verlust‑Limit: Legen Sie fest, wann Sie das Spiel beenden, wenn Sie einen bestimmten Betrag verlieren.
  • Gewinn‑Limit: Nehmen Sie Gewinne rechtzeitig mit, bevor das Glück wendet.

Industry Secret: SpinGranny Casino bietet ein integriertes Tool, mit dem Sie all diese Grenzen direkt im Konto‑Dashboard einstellen können. So behalten Sie die Kontrolle, ohne jedes Mal manuell nachzählen zu müssen.

3. Wählen Sie die richtigen Spiele für hohe Auszahlungsraten

Nicht jedes Spiel ist gleich. Einige Slots und Tischspiele haben eine höhere RTP (Return to Player) und bieten damit bessere Gewinnchancen.

  • Slots mit RTP ≥ 96 %: z. B. „Mega Fortune“ oder „Starburst“.
  • Tischspiele: Blackjack (RTP ≈ 99 %) und europäisches Roulette (RTP ≈ 97,3 %).

Did You Know? Live‑Dealer‑Spiele bei SpinGranny Casino nutzen echte Kartendecks, was das Risiko von Manipulationen minimiert und die Fairness erhöht.

4. Schnelle Auszahlungen – warum Geschwindigkeit zählt

Nichts ist frustrierender als lange Wartezeiten beim Geldtransfer. SpinGranny Casino punktet mit einer der schnellsten Auszahlungsmethoden im deutschen Markt.

  • E‑Wallets (Skrill, Neteller): 15‑30 Minuten.
  • Kreditkarte: 1‑2 Werktage.
  • Banküberweisung: 2‑4 Werktage.

Pro Tipp: Nutzen Sie ein E‑Wallet, um Ihre Gewinne sofort zu erhalten. Das reduziert das Risiko, dass Geld auf dem Konto liegt und unabsichtlich weiterverwendet wird.

5. Mobile Gaming – Spielen Sie überall und jederzeit

Der Trend geht klar zum mobilen Spielen. SpinGranny Casino hat eine responsive Webseite und eine native App für iOS und Android entwickelt.

  • Optimierte Benutzeroberfläche: Alle Funktionen, inkl. Bonus‑Dashboard, sind mobil verfügbar.
  • Push‑Benachrichtigungen: Erhalten Sie sofort Infos zu neuen Aktionen und Jackpot‑Gewinnern.

Quick Win: Aktivieren Sie die Push‑Benachrichtigung für den wöchentlichen Jackpot‑Boost – so verpassen Sie keine Gelegenheit, extra Gewinne zu erzielen.

6. Verstehen Sie die Umsatzbedingungen – kein Rätselraten mehr

Viele Spieler scheitern, weil sie die Umsatzbedingungen nicht vollständig verstehen. Hier ein kurzer Überblick, wie Sie die Bedingungen bei SpinGranny Casino entschlüsseln.

  1. Umsatzfaktor: Multiplizieren Sie den Bonusbetrag mit dem geforderten Faktor (z. B. 20‑x).
  2. Beitragsfähige Spiele: Nicht alle Spiele zählen gleich. Slots zählen 100 %, Tischspiele oft nur 10‑20 %.
  3. Zeitlimit: Erfüllen Sie die Bedingungen innerhalb von 30 Tagen, sonst verfällt der Bonus.

Industry Secret: Spielen Sie zuerst an Slots mit 100 % Beitrag, um die Umsatzanforderungen schneller zu erreichen.

7. Nutzen Sie das VIP‑Programm für exklusive Vorteile

SpinGranny Casino belohnt treue Spieler mit einem mehrstufigen VIP‑Programm.

  • Stufe 1 (Bronze): 5 % Cashback auf Nettoverluste.
  • Stufe 2 (Silber): Persönlicher Account‑Manager und schnellere Auszahlungen.
  • Stufe 3 (Gold): Exklusive Turniere und höhere Einzahlungslimits.

Pro Tipp: Sobald Sie die Bonus‑ohne‑Einzahlung genutzt haben, spielen Sie regelmäßig, um Punkte zu sammeln und schneller in die nächste VIP‑Stufe aufzusteigen.

8. Black‑Friday‑Jackpot‑Aktionen – jetzt zuschlagen

Der Black‑Friday ist die beste Zeit, um bei SpinGranny Casino zusätzliche Gewinne zu erzielen. Jede Woche im November gibt es spezielle Jackpot‑Boost‑Events.

  • Erhöhte Jackpot‑Pools: Bis zu 10 % mehr im Haupt‑Jackpot.
  • Doppelte Freispiele: Für ausgewählte Slots.
  • Sonder‑Willkommensbonus: Extra 50 % für Neukunden, die sich im Aktionszeitraum registrieren.

Rhetorische Frage: Wer würde nicht gern einen zusätzlichen Gewinn erzielen, während er einfach nur sein Lieblingsspiel spielt?

Um von diesen Aktionen zu profitieren, besuchen Sie am besten die offizielle Seite von SpinGranny Casino. Dort finden Sie alle Details zu den aktuellen Black‑Friday‑Angeboten und können sofort loslegen: spingranny-casino-spielen.net.

Fazit

Sicheres Spielen und hohe Gewinne gehen Hand in Hand, wenn Sie die richtigen Strategien anwenden. Mit dem Willkommens‑ und Bonus‑ohne‑Einzahlung, klaren Limits, der Auswahl von Spielen mit hoher RTP, schnellen Auszahlungen, mobilem Komfort, transparenten Umsatzbedingungen, einem lohnenden VIP‑Programm und den exklusiven Black‑Friday‑Jackpot‑Aktionen haben Sie bei SpinGranny Casino alle Werkzeuge, um erfolgreich zu sein.

Denken Sie immer daran: Spielen Sie verantwortungsbewusst, setzen Sie Ihre Limits und genießen Sie das Spiel – denn das ist der wahre Weg zu langfristigem Spaß und Gewinn. Viel Erfolg!

ਫ਼ਿਰੋਜ਼ਪੁਰ ਤੋਂ ਸ਼ੁਰੂ ਹੋਈ ‘ਵੰਦੇ ਭਾਰਤ’ ਰੇਲ ਗੱਡੀ

0
Vande Matram

ਫ਼ਿਰੋਜ਼ਪੁਰ, 8 ਨਵੰਬਰ 2025 : ਭਾਰਤ ਦੇਸ਼ ਦੇ ਵਾਸੀਆਂ ਲਈ ਵੱਖ-ਵੱਖ ਥਾਵਾਂ ਤੋਂ ਚੱਲ ਕੇ ਵੱਖ-ਵੱਖ ਸਟੇਸ਼ਨਾਂ ਤੋਂ ਹੁੰਦੀ ਹੋਈ ਆਪਣੀ ਮੰਜਿ਼ਲ ਤੇ ਪਹੁੰਚਣ ਵਾਲੀਆਂ ਵੰਦੇ ਭਾਰਤ ਰੇਲ ਗੱਡੀਆਂ ਦੀ ਸ਼ੁੁਰੂਆਤ ਹੋਈ । ਜਿਸਦੇ ਚਲਦਿਆਂ ਫਿਰੋਜਪੁਰ ਤੋਂ ਚੱਲ ਕੇ ਦਿੱਲੀ ਪਹੁੰਚਣ ਵਾਲੀ ਵੰਦੇ ਭਾਰਤ ਰੇਲ ਗੱਡੀ (Vande Mataram train) ਵੀ ਅੱਜ ਫਿਰੋਜਪੁਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ।

ਫਿਰੋਜਪੁਰ ਤੋਂ ਦਿੱਲੀ ਤੱਕ ਜਾਣ ਵਾਲੀ ਵੰਦੇ ਭਾਰਤ ਨੂੰ ਕਿਸਨੇ ਦਿਖਾਈ ਹਰੀ ਝੰਡੀ

ਫਿਰੋਜ਼ਪੁਰ ਤੋ ਚੱਲ ਕੇ ਦਿੱਲੀ ਪਹੁੰਚਣ ਵਾਲੀ ਵੰਦੇ ਭਾਰਤ ਰੇਲ ਗੱਡੀ ਨੂੰ ਹਰੀ ਝੰਡੀ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਦਿੱਤੀ ਗਈ। ਦੱਸਣਯੋਗ ਹੈ ਕਿ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਅਗਵਾਈ ਵਾਲੀ ਸਰਕਾਰ ਵਲੋਂ ਦੇਸ਼ ਵਾਸੀਆਂ ਨੂੰ ਨਵੀ ਸੌਗਾਤ ਦਿੰਦੇ ਹੋਏ 4 ਨਵੀਆਂ ‘ਵੰਦੇ ਭਾਰਤ’ ਰੇਲਗੱਡੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਅੱਜ ਸ਼ੁਰੂ ਹੋਈਆਂ ਚਾਰ ‘ਵੰਦੇ ਭਾਰਤ’ ਰੇਲ ਗੱਡੀਆਂ ਨੂੰ ਪ੍ਰਧਾਨ ਨਰਿੰਦਰ ਮੋਦੀ ਵੱਲੋਂ ਵਾਰਾਨਸੀ ਤੋਂ ਵਰਚੂਅਲੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ । ਫਿਰੋਜ਼ਪੁਰ ਤੋਂ ਚੱਲ ਕੇ ਦਿੱਲੀ ਪਹੁੰਚਣ ਵਾਲੀ ਰੇਲ ਗੱਡੀ ਭਾਰਤ ਦਿੱਲੀ ਤੋਂ ਫਿਰੋਜ਼ਪੁਰ ਤੱਕ ਚੱਲੇਗੀ ਅਤੇ ਰੋਜ਼ਾਨਾ 2000 ਤੋਂ ਵੱਧ ਯਾਤਰੀ ਇਸ ਰੇਲਗੱਡੀ ਦਾ ਲਾਭ ਲੈ ਸਕਣਗੇ ।

ਜਲਦੀ ਹੀ ਪੱਟੀ ਫਿਰੋਜਪੁਰ ਰੇਲ ਲਿੰਕ ਵੀ ਕੀਤਾ ਜਾਵੇਗਾ ਸ਼ੁਰੂ :ਬਿੱਟੂ

ਇਸ ਮੌਕੇ ਬੋਲਦੇ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Union Minister of State for Railways Ravneet Singh Bittu) ਨੇ ਹੋਰ ਨਵੀਆਂ ਰੇਲਗੱਡੀਆਂ ਦਾ ਐਲਾਨ ਵੀ ਕੀਤਾ । ਉਨ੍ਹਾਂ ਕਿਹਾ ਕਿ ਜਲਦ ਹੀ ਪੱਟੀ ਫ਼ਿਰੋਜ਼ਪੁਰ ਰੇਲ ਲਿੰਕ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਛੇਤੀ ਹੀ ਫ਼ਿਰੋਜ਼ਪੁਰ-ਚੰਡੀਗੜ੍ਹ ਰੇਲਗੱਡੀ ਚਲਾਈ ਜਾਵੇਗੀ। ਅੱਜ ਚੱਲੀ ਪਹਿਲੀ ‘ਵੰਦੇ ਭਾਰਤ’ ਰੇਲਗੱਡੀ ਵਿਚ ਰਵਨੀਤ ਸਿੰਘ ਬਿੱਟੂ ਤੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਸਵਾਰ ਹੋਏ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਕੌਮੀ ਕਾਰਜਕਾਰਨੀ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਭਾਜਪਾ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਮੌਜੂਦ ਸਨ ।

Read More :

ਬਦਾਯੂੰ ਵਿਖੇ ਨਮਾਜ਼ ਪੜ੍ਹ ਕੇ ਘਰ ਆ ਰਹੇ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

0
Badaun

ਉਤਰ ਪ੍ਰਦੇਸ਼ 8 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਜਿ਼ਲਾ ਬਦਾਯੂੰ (Badaun District) ਵਿਖੇ ਨਮਾਜ਼ ਪੜ੍ਹ ਕੇ ਘਰ ਵਾਪਸ ਆ ਰਹੇ ਇਕ ਨੌਜਵਾਨ ਨੂੰ ਕੁੱਝ ਲੋਕਾਂ ਵਲੋਂ ਕਥਿਤ ਤੋਰ ਤੇ ਖੰਭੇ ਨਾਲ ਬੰਨ੍ਹ ਕੇ ਕੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਥੇ ਹੀ ਬਸ ਅਜਿਹਾ ਕਾਰਾ ਕਰਨ ਵਾਲਿਆਂ ਵਲੋਂ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਉਸਨੂੰ ਫਿਰ ਪੈਟਰੋਲ ਪਾ ਕੇ ਅੱਗ ਲਗਾਏ ਜਾਣ ਬਾਰੇ ਵੀ ਸੂਚਨਾ ਸਾਹਮਣੇ ਆ ਰਹੀ ਹੈ ।

ਝੁਲਸੇ ਨੌਜਵਾਨ ਨੂੰ ਕਰਵਾਇਆ ਗਿਆ ਹਸਪਤਾਲ ਦਾਖਲ

ਬਦਾਯੂੰ ਵਿਖੇ ਜੋ ਪਹਿਲਾਂ ਨੌਜਵਾਨ ਨਾਲ ਕੁੱਟਮਾਰ (Beating up a young man) ਤੇੇ ਬਾਅਦ ਵਿਚ ਉਸਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ । ਉਪਰੋਕਤ ਘਟਨਾਕ੍ਰਮ ਦੀ ਜਾਂਚ ਪੁਲਸ ਵਲੋਂ ਜਿਥੇ ਸ਼ੁੁਰੂ ਕਰ ਦਿੱਤੀ ਗਈ ਹੈ, ਉਥੇ ਪਤਾ ਲੱਗਿਆ ਹੈ ਕਿ ਜਿਸ ਥਾਂ ਉਪਰੋਕਤ ਘਟਨਾ ਵਾਪਰੀ ਉਹ ਜਗ੍ਹਾ ਇਸਲਾਮ ਨਗਰ ਕੋਤਵਾਲੀ ਖੇਤਰ ਦੀ ਸਹਿਸਵਾਨ ਰੋਡ `ਤੇ ਗੋਸ਼ੀਆ ਮਸਜਿਦ ਨੇੜੇ ਹੈ ।

ਕੌਣ ਹੈ ਜਿਸਨੂੰ ਪਹਿਲਾਂ ਕੁੁੱਟਿਆ ਗਿਆ ਤੇ ਫਿਰ ਲਗਾਈ ਗਈ ਅੱਗ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਨਾਲ ਕੁੱਟਮਾਰ ਤੇ ਫਿਰ ਅੱਗ ਲਗਾਉਣ ਵਾਲੀ ਘਟਨਾ ਵਾਪਰੀ ਹੈ ਮੁਹੱਲਾ ਮੁਸਤਫਾਬਾਦ ਨਈ ਬਸਤੀ ਦਾ ਵਸਨੀਕ ਹੈ ਤੇ ਉਸਦਾ ਨਾਮ ਮਹਿਬੂਬ ਹੈ ਤੇ ਉਹ ਮਾਤਰ 20 ਕੁ ਸਾਲਾਂ ਦਾ ਹੈ ਤੇ ਵੀਰਵਾਰ ਵਾਲੇ ਦਿਨ ਮਸਜਿਦ `ਚ ਨਮਾਜ਼ ਦੌਰਾਨ ਉਸਦਾ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਬਾਰੇ ਵੀ ਦੱਸਿਆ ਜਾ ਰਿਹਾ ਹੈ ।

ਪਰਿਵਾਰਕ ਮੈਂਬਰਾਂ ਲਗਾਇਆ ਦੋਸ਼

ਕੁੱਟਮਾਰ ਦੇ ਅੱਗ ਲੱਗਣ (Fire) ਦੀ ਘਟਨਾ ਦੇ ਸਿ਼ਕਾਰ ਵਿਅਕਤੀ ਮਹਿਬੂਬ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਮਹਿਬੂਬ ਨੂੰ ਨਮਾਜ ਪੜ੍ਹ ਕੇ ਵਾਪਸ ਆਉਂਦੇ ਵੇਲੇ ਤਿੰਨ ਨੌਜਵਾਨਾ ਵਲੋਂ ਸੜਕ ਤੇ ਪਹਿਲਾਂ ਰੋਕਿਆ ਗਿਆ, ਫਿਰ ਉਸ ਨੂੰ ਰਸੀ ਨਾਲ ਖੰਭੇ ਦੇ ਨਾਲ ਬੰਨ੍ਹਿਆ ਗਿਆ ਅਤੇ ਫਿਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ । ਜਾਣਕਾਰੀ ਮੁਤਾਬਕ ਜਿਨ੍ਹਾਂ ਰੱਸੀਆਂ ਨਾਲ ਮਹਿਬੂਬ ਨੂੰ ਬੰਨ੍ਹ (Tie the beloved with ropes) ਕੇ ਅੱਗ ਲਗਾਈ ਗਈ ਸੀ ਉਹ ਅੱਗ ਨਾਲ ਸੜ ਗਈਆਂ ਤੇ ਮਹਿਬੂਬ ਰੱਸੀਆਂ ਖੁਲ੍ਹਣ ਨਾਲ ਭੱਜ ਕੇ ਘਰ ਪਹੁੰਚ ਗਿਆ ।

Read More : ਚਾਰ ਵਿਅਕਤੀਆਂ ਵਿਰੁੱਧ ਕੁੱਟਮਾਰ ਅਤੇ ਜਾਨੋਂ ਮਾਰਨ ਧਮਕੀਆਂ ਦੇਣ ਤੇ ਕੇਸ ਦਰਜ

ਐਸ. ਡੀ. ਐਮ. ਦੀ ਕਾਰ ਨੂੰ ਟੱਕਰ ਮਾਰਨ ਤੇੇ ਕਾਰ ਚਾਲਕ ਵਿਰੁੱਧ ਕੇਸ ਦਰਜ

0

ਪਟਿਆਲਾ, 8 ਨਵੰਬਰ 2025 : ਥਾਣਾ ਕੋਤਵਾਲੀ (Police Station) ਪਟਿਆਲਾ ਦੀ ਪੁਲਸ ਨੇ ਕਾਰ ਚਾਲਕ ਵਿਰੁੱਧ ਤੇਜ ਰਫ਼ਤਾਰ ਤੇੇ ਲਾਪ੍ਰਵਾਹੀ ਨਾਲ ਕਾਰ ਲਿਆ ਕੇ ਕਾਰ ਵਿਚ ਮਾਰਨ (Bring a car and kill yourself in it) ਤੇ ਵੱਖ-ਵੱਖ ਧਾਰਾਵਾਂ 281, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਕਾਰ ਦੇ ਚਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਕਸਿਆਣਾ ਥਾਣਾ ਅਨਾਜ ਮੰਡੀ ਪਟਿਆਲਾ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਜੋਤ ਕੋਰ (Complainant Harjot Kaur) ਪਤਨੀ ਕਰਨਲ ਸਤਪ੍ਰੀਤ ਸਿੰਘ ਵਾਸੀ ਮਕਾਨ ਨੰ. 56 ਸਲਾਰੀਆ ਬਿਹਾਰ ਅਰਬਨ ਅਸਟੇਟ ਪਟਿਆਲਾ ਨੇ ਦੱਸਿਆ ਕਿ ਉਹ ਐਸ. ਡੀ. ਐਮ. ਪਟਿਆਲਾ ਹਨ ਤੇ 7 ਨਵੰਬਰ 2025 ਨੂੰ ਉਪਰੋਕਤ ਕਾਰ ਦੇ ਚਾਲਕ ਨੇ ਮੋਦੀ ਕਾਲਜ ਪਟਿਆਲਾ ਕੋਲ ਜਾਂਦੇ ਸਮੇਂ ਆਪਣੀ ਕਾਰ ਤੇਜ ਰਫ਼ਤਾਰ ਤੇ ਲਾਪ੍ਰਵਾਹੀ (Car speeding and reckless driving) ਨਾਲ ਲਿਆ ਕੇ ਉਨ੍ਹਾਂ ਦੀ ਕਾਰ ਵਿਚ ਮਾਰੀ, ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਟੱਕਰ ਮਾਰਨ ਤੇ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ

ਭਾਰਤ ਦੇ 44 ਨਾਗਰਿਕ ਅਜੇ ਵੀ ਰੂਸ ਦੀ ਫੌਜ ‘ਚ : ਵਿਦੇਸ਼ ਮੰਤਰਾਲਾ

0
Ministry of External Affairs

ਨਵੀਂ ਦਿੱਲੀ, 8 ਨਵੰਬਰ : ਭਾਰਤ ਦੇ 44 ਨਾਗਰਿਕ ਅਜੇ ਵੀ ਰੂਸੀ ਫੌਜ (Russian Army) ‘ਚ ਤਾਇਨਾਤ ਹਨ ਅਤੇ ਸਰਕਾਰ ਉਨ੍ਹਾਂ ਨੂੰ ਜਲਦ ਰਿਹਾਅ ਕਰਵਾਉਣ ਅਤੇ ਇਸ ਤਰ੍ਹਾਂ ਦੀਆਂ ਭਰਤੀਆਂ ਨੂੰ ਬੰਦ ਕਰਨ ਲਈ ਰੂਸ ਨਾਲ ਵੱਖ-ਵੱਖ ਪੱਧਰਾਂ ‘ਤੇ ਲਗਾਤਾਰ ਸੰਪਰਕ ‘ਚ ਹੈ । ਵਿਦੇਸ਼ ਮੰਤਰਾਲਾ (Ministry of External Affairs) ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਹਫਤਾਵਾਰੀ ਬ੍ਰੀਫਿੰਗ ‘ਚ ਸਵਾਲਾਂ ਦੇ ਜਵਾਬ ‘ਚ ਇਹ ਜਾਣਕਾਰੀ ਦਿੱਤੀ ।

ਸਰਕਾਰ ਇਨ੍ਹਾਂ ਨਾਗਰਿਕਾਂ ਦੇ ਪਰਿਵਾਰਾਂ ਨਾਲ ਵੀ ਲਗਾਤਾਰ ਸੰਪਰਕ ‘ਚ ਹੈ

ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਭਾਰਤੀ ਨਾਗਰਿਕਾਂ (Indian citizens) ਨੂੰ ਰੂਸੀ ਫੌਜ ‘ਚ ਭਰਤੀ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਇਸ ਸਮੇਂ 44 ਭਾਰਤੀ ਨਾਗਰਿਕ ਰੂਸੀ ਫੌਜ ‘ਚ ਤਾਇਨਾਤ ਹਨ । ਉਨਾਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਰਿਹਾਈ ਲਈ ਰੂਸ ਨਾਲ ਲਗਾਤਾਰ ਸੰਪਰਕ ‘ਚ ਹੈ । ਸਰਕਾਰ ਇਸ ਤਰ੍ਹਾਂ ਦੀਆਂ ਭਰਤੀਆਂ ਨੂੰ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਨਾਗਰਿਕਾਂ ਦੇ ਪਰਿਵਾਰਾਂ ਨਾਲ ਵੀ ਲਗਾਤਾਰ ਸੰਪਰਕ ‘ਚ ਹੈ ।

Read More : ਰੂਸੀ ਰਾਸ਼ਟਰਪਤੀ ਪੁਤਿਨ ਨੇ ਫੌਜੀ ਵਰਦੀ ਵਿੱਚ ਕੀਤਾ ਕੁਰਸਕ ਦਾ ਦੌਰਾ