Home Blog Page 428

ਬੁੱਢਾ ਦਰਿਆ ਪੁਨਰ -ਸੁਰਜੀਤੀ ਕਾਰਜਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ

0
Budha River

ਚੰਡੀਗੜ੍ਹ, 7 ਨਵੰਬਰ 2025 : ਬੁੱਢਾ ਦਰਿਆ (Budha River) ਦੇ ਪੁਨਰ ਸੁਰਜੀਤੀ ਲਈ ਉੱਚ-ਪੱਧਰੀ ਕਮੇਟੀ ਨੇ ਵਾਤਾਵਰਨ ਦੇ ਲਿਹਾਜ਼ ਤੋ ਇਸ ਜਲ ਸਰੋਤ ਨੂੰ ਬਹਾਲ ਕਰਨ ਵੱਲ ਵੱਡੇ ਪੱਧਰ ਤੇ ਹੋ ਰਹੀ ਪ੍ਰਗਤੀ ਦੀ ਰਿਪੋਰਟ ਪੇਸ਼ ਕੀਤੀ ਹੈ । ਹਾਲ ਹੀ ਵਿੱਚ ਕੀਤੀ ਗਈ ਸਮੀਖਿਆ ਮੁਤਾਬਿਕ, ਜੁਲਾਈ-ਅਗਸਤ 2025 ਦੀਆਂ ਮੀਟਿੰਗਾਂ ਦੌਰਾਨ ਲਏ ਗਏ ਲਗਭਗ 90% ਫੈਸਲਿਆਂ ਨੂੰ ਲਾਗੂ ਕੀਤਾ ਗਿਆ ਹੈ ।

ਉੱਚ ਪੱਧਰੀ ਕਮੇਟੀ ਦਾ ਗਠਨ ਪੰਜਾਬ ਸਰਕਾਰ ਦੁਆਰਾ ਕੀਤਾ ਗਿਆ ਸੀ 14 ਜੁਲਾਈ 2025 ਦੇ ਨੋਟੀਫਿਕੇਸ਼ਨ ਰਾਹੀਂ

ਇਸ ਉੱਚ ਪੱਧਰੀ ਕਮੇਟੀ ਦਾ ਗਠਨ (Formation of a high-level committee) ਪੰਜਾਬ ਸਰਕਾਰ ਦੁਆਰਾ 14 ਜੁਲਾਈ 2025 ਦੇ ਨੋਟੀਫਿਕੇਸ਼ਨ ਰਾਹੀਂ ਕੀਤਾ ਗਿਆ ਸੀ । ਇਸਦੀ ਪ੍ਰਧਾਨਗੀ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਕੀਤੀ ਅਤੇ ਮੁੱਖ ਸਕੱਤਰ, ਪੰਜਾਬ ਇਸਦੇ ਉਪ-ਚੇਅਰਪਰਸਨ ਹਨ । ਸਥਾਨਕ ਸਰਕਾਰਾਂ, ਜਲ ਸਰੋਤ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਪੀਪੀਸੀਬੀ, ਪੇਡਾ, ਲੋਕ ਨਿਰਮਾਣ ਵਿਭਾਗ (ਬੀ. ਐਂਡ ਆਰ.), ਪੀ. ਡੀ. ਸੀ., ਆਈ. ਆਈ. ਟੀ. ਰੋਪੜ ਦੇ ਸੀਨੀਅਰ ਅਧਿਕਾਰੀ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਇਸ ਕਮੇਟੀ ਦੇ ਮੈਂਬਰ ਹਨ ।

ਜੁਲਾਈ ਤੋਂ ਅਕਤੂਬਰ 2025 ਤੱਕ ਦੀਆਂ ਮੁੱਖ ਪ੍ਰਾਪਤੀਆਂ ਵਿਚ 650 ਕਰੋੜ ਰੁਪਏ ਵਾਲਾ ਬੁਨਿਆਦੀ ਢਾਂਚਾ ਨਵੀਨੀਕਰਨ ਪ੍ਰੋਜੈਕਟ ਹੈ ਸ਼ਾਮਲ

ਜੁਲਾਈ ਤੋਂ ਅਕਤੂਬਰ 2025 ਤੱਕ ਦੀਆਂ ਮੁੱਖ ਪ੍ਰਾਪਤੀਆਂ ਵਿਚ 650 ਕਰੋੜ ਰੁਪਏ ਵਾਲਾ ਬੁਨਿਆਦੀ ਢਾਂਚਾ ਨਵੀਨੀਕਰਨ ਪ੍ਰੋਜੈਕਟ ਸ਼ਾਮਲ ਹੈ । ਗੌਘਾਟ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹੈ । ਸੰਵੇਦਨਸ਼ੀਲ ਥਾਵਾਂ ‘ਤੇ ਢਲਾਣ ਅਤੇ ਡਰੇਨੇਜ ਦੇ ਮੁੱਦੇ ਨਿਰੰਤਰ ਨਿਗਰਾਨੀ ਦੁਆਰਾ ਹੱਲ ਕੀਤੇ ਗਏ ਹਨ । ਐਨ. ਆਈ. ਐਚ. ਰੁੜਕੀ ਦਾ ਅਧਿਐਨ ਸਪਸ਼ਟ ਕਰਦਾ ਹੈ ਕਿ ਮੌਜੂਦਾ ਐਸ. ਟੀ. ਪੀ. ਵਿੱਚ ਕੋਈ ਵੀ ਘੱਟ ਸਮਰੱਥਾ ਵਾਲਾ ਨਹੀਂ ਹੈ ।

ਗਊ ਗੋਬਰ ਅਤੇ ਡੇਅਰੀ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਖੁਲਾਸਾ ਕਰਦੇ ਹੋਏ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਗੇ ਕਿਹਾ ਕਿ ਜ਼ੀਰੋ-ਡਿਸਚਾਰਜ ਨੀਤੀ ਨੂੰ 100 ਫੀਸਦੀ ਲਾਗੂ ਕੀਤਾ ਗਿਆ ਹੈ । ਨਗਰ ਨਿਗਮ ਵੱਲੋਂ ਇਹ ਘਰ-ਘਰ ਜਾਕੇ ਇਕੱਠਾ ਕੀਤਾ ਜਾਂਦਾ ਹੈ । ਆਰ. ਐਫ. ਪੀ. ਦੁਆਰਾ ਦੀਰਘ -ਕਾਲੀ ਪ੍ਰਬੰਧਨ ਭਾਈਵਾਲ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਜੋ ਨਵੰਬਰ 2025 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ । ਸੰਯੁਕਤ ਵਿਭਾਗੀ ਪੈਦਲ ਸਰਵੇਖਣ ਤੋਂ ਬਾਅਦ 21 ਗੈਰ-ਕਾਨੂੰਨੀ ਡਿਸਚਾਰਜ ਪੁਆਇੰਟਾਂ ਦੀ ਪਛਾਣ ਕੀਤੀ ਗਈ ਹੈ ਅਤੇ ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ ।

ਸ਼ਹਿਰ ਦੀਆਂ ਸੀਮਾਵਾਂ ਤੋਂ ਬਾਹਰ ਗੈਰ-ਕਾਨੂੰਨੀ ਡੇਅਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ

ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੀਮਾਵਾਂ ਤੋਂ ਬਾਹਰ ਗੈਰ-ਕਾਨੂੰਨੀ ਡੇਅਰੀਆਂ (Illegal dairies) ਵਿਰੁੱਧ ਕਾਰਵਾਈ ਕੀਤੀ ਗਈ ਹੈ, ਜਿਸ ਵਿੱਚ ਜ਼ਿਲ੍ਹਾ ਟਾਸਕ ਫੋਰਸ ਵੱਲੋਂ 76 ਵਿੱਚੋਂ 71 ਗੈਰ-ਕਾਨੂੰਨੀ ਡੇਅਰੀਆਂ ਨੂੰ ਬੰਦ ਕਰਾਇਆ ਗਿਆ ਹੈ । ਬਾਕੀ 5 ਪ੍ਰਦੂਸ਼ਣ ਨਾ ਕਰਨ ਵਾਲੀਆਂ ਪਾਈਆਂ ਗਈਆਂ ਹਨ ਅਤੇ ਨਿਗਰਾਨੀ ਅਧੀਨ ਹਨ । ਉਨ੍ਹਾਂ ਖੁਲਾਸਾ ਕੀਤਾ ਕਿ ਸੀ. ਬੀ. ਜੀ. ਪਲਾਂਟ ਅਤੇ ਲੰਬੇ ਸਮੇਂ ਦੇ ਰਹਿੰਦ-ਖੂੰਹਦ ਤੋਂ ਊਰਜਾ ਪੈਦਾ ਕਰਨ ਉਪਾਅ ਖੋਜੇ ਜਾ ਰਹੇ ਹਨ ਅਤੇ ਮੌਜੂਦਾ 200 ਐਮ. ਟੀ. ਪੀ. ਡੀ. ਸੀ. ਬੀ. ਜੀ. ਪਲਾਂਟ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਏ ਹਨ। ਐਚ. ਪੀ. ਸੀ. ਐਲ. ਦੇ 300 ਐਮ. ਟੀ. ਪੀ. ਡੀ. ਸੀ. ਬੀ. ਜੀ. ਪਲਾਂਟ ਦੀ ਉਸਾਰੀ ਸ਼ੁਰੂ ਹੋ ਗਈ ਹੈ ਅਤੇ ਇੱਕ ਹੋਰ ਅਜਿਹਾ ਪਲਾਂਟ ਜਲਦੀ ਹੀ ਸ਼ੁਰੂ ਹੋਵੇਗਾ । ਪੇਡਾ ਨੇ ਇਨ੍ਹਾਂ ਨਿਵੇਸ਼ਾਂ ਲਈ ਕਲੀਅਰੈਂਸ ਅਤੇ ਪ੍ਰਵਾਨਗੀਆਂ ਦੀ ਸਹੂਲਤ ਦਿੱਤੀ ।

ਸੀ. ਈ. ਟੀ. ਪੀ. ਟੀ. ਡੀ. ਐਸ. ਨੂੰ ਘਟਾਉਣ ਅਤੇ ਜ਼ੈੱਡ ਐਲ. ਡੀ. ਵੱਲ ਵਧਣ ਲਈ ਵਾਧੂ ਤਕਨਾਲੋਜੀਆਂ ਦੀ ਕੀਤੀ ਜਾ ਰਹੀ ਹੈ ਖੋਜ

ਉਦਯੋਗਿਕ ਨਿਕਾਸ ਅਤੇ ਸੀ. ਈ. ਟੀ. ਪੀ. ਪਾਲਣਾ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ 15 ਐਮ. ਐਲ. ਡੀ, 40 ਐਮ. ਐਲ. ਡੀ. ਅਤੇ 50 ਐਮ. ਐਲ. ਡੀ. ਦੇ ਸੀ. ਈ. ਟੀ. ਪੀ. ਹੁਣ ਪੀ. ਪੀ. ਸੀ. ਬੀ. ਨਿਗਰਾਨੀ ਦੇ ਅਨੁਸਾਰ ਅਨੁਕੂਲ ਬੀ. ਓ. ਡੀ. /ਸੀ. ਓ. ਡੀ. ਪੱਧਰ ਤੇ ਕੰਮ ਕਰ ਰਹੇ ਹਨ, ਹਾਲਾਂਕਿ ਇਕਸਾਰਤਾ ਨੂੰ ਹੋਰ ਮਜ਼ਬੂਤ ​​ਕੀਤਾ ਜਾ ਰਿਹਾ ਹੈ । ਸੀ. ਈ. ਟੀ. ਪੀ. ਟੀ. ਡੀ. ਐਸ. ਨੂੰ ਘਟਾਉਣ ਅਤੇ ਜ਼ੈੱਡ ਐਲ. ਡੀ. ਵੱਲ ਵਧਣ ਲਈ ਵਾਧੂ ਤਕਨਾਲੋਜੀਆਂ ਦੀ ਖੋਜ ਕੀਤੀ ਜਾ ਰਹੀ ਹੈ । ਟੀ. ਡਬਲਯੂ. ਆਈ. ਸੀ. (ਤਾਮਿਲਨਾਡੂ ਵਾਟਰ ਇਨਵੈਸਟਮੈਂਟ ਕੰਪਨੀ) ਵੱਲੋਂ ਉੱਨਤ ਨਿਕਾਸ ਪ੍ਰਬੰਧਨ ਲਈ ਇੱਕ ਰੋਡਮੈਪ ਤਿਆਰ ਕਕੀਤਾ ਜਾ ਰਿਹਾ ਹੈ ।

ਇਲੈਕਟ੍ਰੋਪਲੇਟਿੰਗ ਯੂਨਿਟਾਂ ਦੀ ਡਿਜੀਟਲ ਮੈਪਿੰਗ ਪੂਰੀ ਹੋ ਗਈ ਹੈ

ਇਲੈਕਟ੍ਰੋਪਲੇਟਿੰਗ ਯੂਨਿਟਾਂ ਵਿਰੁੱਧ ਕਾਰਵਾਈ ਬਾਰੇ ਹੋਰ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਇਲੈਕਟ੍ਰੋਪਲੇਟਿੰਗ ਯੂਨਿਟਾਂ ਦੀ ਡਿਜੀਟਲ ਮੈਪਿੰਗ ਪੂਰੀ ਹੋ ਗਈ ਹੈ । ਨਿਰੀਖਣ ਕੀਤੇ ਜਾ ਰਹੇ ਹਨ ਅਤੇ ਗੈਰ-ਅਨੁਕੂਲ ਯੂਨਿਟਾਂ ਨੂੰ ਸੀਲ ਕੀਤਾ ਗਿਆ ਹੈ ਅਤੇ ਪੀ. ਪੀ. ਸੀ. ਬੀ. ਅਤੇ ਨਗਰ ਨਿਗਮ ਦੁਆਰਾ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਸਰੋਤ ਵੰਡ ਅਤੇ ਪ੍ਰਦੂਸ਼ਣ ਵਿਸ਼ਲੇਸ਼ਣ ਲਈ ਆਈ. ਆਈ. ਟੀ. ਰੋਪੜ ਦੁਆਰਾ ਵਿਗਿਆਨਕ ਮੁਲਾਂਕਣ ਅਤੇ ਡਿਜੀਟਲ ਨਿਗਰਾਨੀ ਕੀਤੀ ਗਈ ਹੈ । ਸ਼ੁਰੂਆਤੀ ਖੋਜਾਂ ਨਵੰਬਰ 2025 ਤੱਕ ਅਤੇ ਅੰਤਮ ਰਿਪੋਰਟ 2026 ਦੀ ਦੂਜੀ ਤਿਮਾਹੀ ਤੱਕ ਆਉਣ ਦੀ ਉਮੀਦ ਹੈ । ਪ੍ਰਦੂਸ਼ਣ ਸਰੋਤਾਂ ਨੂੰ ਹੁਣ ਉਪਲਬਧਤਾ ਲਈ ਡਿਜੀਟਲ ਤੌਰ ‘ਤੇ ਟਰੈਕ ਕੀਤਾ ਜਾ ਰਿਹਾ ਹੈ ।

ਇਹਨਾਂ ਯਤਨਾਂ ਦੇ ਅਸਰਦਾਰ ਨਤੀਜੇ ਸਾਮ੍ਹਣੇ ਆ ਰਹੇ ਹਨ : ਕੈਬਨਿਟ ਮੰਤਰੀ

ਕੈਬਨਿਟ ਮੰਤਰੀ ਸੰਜੀਵ ਅਰੋੜਾ (Cabinet Minister Sanjeev Arora) ਨੇ ਕਿਹਾ ਕਿ ਇਹਨਾਂ ਯਤਨਾਂ ਦੇ ਅਸਰਦਾਰ ਨਤੀਜੇ ਸਾਮ੍ਹਣੇ ਆ ਰਹੇ ਹਨ । ਉਦਾਹਰਣ ਵਜੋਂ ਬੀ. ਓ. ਡੀ. (ਬਾਇਓਕੈਮੀਕਲ ਆਕਸੀਜਨ ਦੀ ਮੰਗ) ਜਨਵਰੀ 2025 ਵਿੱਚ 155 ਤੋਂ ਲਗਾਤਾਰ ਘਟ ਕੇ ਅਕਤੂਬਰ 2025 ਵਿੱਚ 50 ਮਿਲੀ ਗ੍ਰਾਮ/ਲੀਟਰ ਤੋਂ ਹੇਠਾਂ ਆ ਗਈ ਹੈ । ਇਸੇ ਤਰ੍ਹਾਂ, ਸੀ. ਓ. ਡੀ. (ਰਸਾਇਣਕ ਆਕਸੀਜਨ ਦੀ ਮੰਗ) 400 ਮਿਲੀ ਗ੍ਰਾਮ/ਲੀਟਰ ਤੋਂ ਘਟ ਕੇ 150 ਮਿਲੀਗ੍ਰਾਮ/ਲੀਟਰ ਹੋ ਗਈ ਹੈ । ਟੀ. ਐਸ. ਐਸ. (ਟੋਟਲ ਸਸਪੈਂਡਡ ਸਾਲਿਡ) 300 ਮਿਲੀ ਗ੍ਰਾਮ/ਲੀਟਰ ਤੋਂ ~150 ਮਿਲੀ ਗ੍ਰਾਮ/ ਲੀਟਰ ਹੋ ਗਿਆ ਹੈ । ਇਹ ਬਹੁਤ ਹੀ ਉਤਸ਼ਾਹਜਨਕ ਨਤੀਜੇ ਹਨ ।

ਪੰਜਾਬ ਸਰਕਾਰ ਵਾਤਾਵਰਣ ਸੁਰੱਖਿਆ ਅਤੇ ਉਦਯੋਗਿਕ ਵਿਕਾਸ ਦਰਮਿਆਨ ਸੰਤੁਲਨ ਬਨਾਉਣ ਲਈ ਹੈ ਵਚਨਬੱਧ : ਸੰਜੀਵ ਅਰੋੜਾ

ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 4 ਮਹੀਨਿਆਂ ਵਿੱਚ ਉੱਚ ਪੱਧਰੀ ਕਮੇਟੀ ਦੀਆਂ 7 ​ ਮੀਟਿੰਗਾਂ ਦੇ ਨਾਲ, ਬੁੱਢਾ ਦਰਿਆ ਦੀ ਪੁਨਰ ਸੁਰਜੀਤੀ ਦਾ ਕੰਮ ਬੁਨਿਆਦੀ ਢਾਂਚੇ ਦੀ ਸਿਰਜਣਾ ਤੋਂ ਸਖ਼ਤ ਲਾਗੂਕਰਨ, ਡਿਜੀਟਲ ਨਿਗਰਾਨੀ ਅਤੇ ਦੀਰਘ-ਕਾਲੀ ਵਾਤਾਵਰਣ ਬਹਾਲੀ ਵੱਲ ਵਧਿਆ ਹੈ । ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਣ ਸੁਰੱਖਿਆ ਅਤੇ ਉਦਯੋਗਿਕ ਵਿਕਾਸ ਦਰਮਿਆਨ ਸੰਤੁਲਨ ਬਨਾਉਣ ਲਈ ਵਚਨਬੱਧ ਹੈ, ਜਿਸ ਨਾਲ ਵਾਤਾਵਰਣ ਅਤੇ ਆਰਥਿਕਤਾ ਲਈ ਸਥਾਈ ਤੇ ਲਾਹੇਵੰਦਾ ਮਾਡਲ ਤਿਆਰ ਕੀਤਾ ਜਾ ਸਕਦਾ ਹੈ ।

Read More : ਪੰਜਾਬ ਬਣਿਆ ਨਿਵੇਸ਼ਕਾਂ ਦੀ ਪਹਿਲੀ ਪਸੰਦ : ਸੰਜੀਵ ਅਰੋੜਾ

ਵਿਸ਼ਵ ਕੱਪ ਜਿੱਤ ਕੇ ਆਈਆਂ ਧੀਆਂ ਦਾ ਹੋਇਆ ਸ਼਼ਾਨਦਾਰ ਸਵਾਗਤ

0
Sports Persons

ਮੋਹਾਲੀ, 7 ਨਵੰਬਰ 2025 : ਹਾਲ ਹੀ ਵਿਚ ਵਿਸ਼ਵ ਕੱਪ ਜੇਤੂ (World Cup winner) ਪੰਜਾਬ ਦੀਆਂ ਧੀਆਂ (ਖਿਡਾਰਨਾਂ) ਦਾ ਚੰਡੀਗੜ੍ਹ ਵਿਖੇ ਏਅਰਪੋਰਟ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ ।

ਕੌਣ ਹਨ ਜਿਨ੍ਹਾਂ ਜਿਨ੍ਹਾਂ ਦਾ ਕੀਤਾ ਗਿਆ ਸਵਾਗਤ

ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀਆਂ ਭਾਰਤੀ ਮਹਿਲਾ ਕ੍ਰਿਕਟ ਟੀਮ (Indian women’s cricket team) ਦੀਆਂ ਖਿਡਾਰਨਾਂ ਹਰਲੀਨ ਦਿਓਲ ਅਤੇ ਅਮਨਜੋਤ ਕੌਰ ਦਾ ਘਰ ਵਾਪਸੀ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ । ਹਰਲੀਨ ਅਤੇ ਅਮਨਜੋਤ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਹਵਾਈ ਅੱਡੇ ‘ਤੇ ਉਤਰੀਆਂ । ਪਰਿਵਾਰ ਅਤੇ ਪ੍ਰਸ਼ੰਸਕਾਂ ਦੀ ਵੱਡੀ ਭੀੜ ਨੇ ਦੋਵਾਂ ਖਿਡਾਰਨਾਂ ਦਾ ਸਵਾਗਤ (Welcome to the players) ਕੀਤਾ ਗਿਆ । ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਅਤੇ ਲੋਕ ਸਭਾ ਮੈਂਬਰ ਗੁਰਮੀਤ ਮੀਤ ਹੇਅਰ ਵੀ ਪਹੁੰਚੇ ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਖਿਡਾਰੀਆਂ ਨਾਲ ਗੱਲਬਾਤ ਕਰ ਚੁੱਕੇ ਹਨ

ਅਮਨਜੋਤ ਅਤੇ ਹਰਲੀਨ (Amanjot and Harleen) ਨੂੰ ਫੁੱਲਾਂ ਅਤੇ ਪੋਸਟਰਾਂ ਨਾਲ ਸਜਾਈ ਇੱਕ ਖੁੱਲ੍ਹੀ ਜੀਪ ਵਿੱਚ ਚੰਡੀਗੜ੍ਹ ਹਵਾਈ ਅੱਡੇ ਤੋਂ ਮੋਹਾਲੀ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਜਾਵੇਗਾ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਖਿਡਾਰੀਆਂ ਨਾਲ ਗੱਲਬਾਤ ਕਰ ਚੁੱਕੇ ਹਨ । ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਹਿਲਾ ਟੀਮ ਨੂੰ ਮਿਲ ਚੁੱਕੇ ਹਨ ।

Read More : ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਵਿੱਚ ਖੇੜੀ ਗੁੱਜਰਾਂ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਵਿਦੇਸ਼ ਭੇਜਣ ਦਾ ਝਾਂਸਾ ਦੇਣ ਤੇ ਦੋ ਵਿਰੁੱਧ ਕੇਸ ਦਰਜ

0
reckless driving

ਪਟਿਆਲਾ, 7 ਨਵੰਬਰ 2025 : ਥਾਣਾ ਜੁਲਕਾਂ (Police Station Julkan) ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾ 406, 420, 120-ਬੀ. ਆਈ. ਪੀ. ਸੀ. ਤਹਿਤ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ (Fraud) ਕਰਨ ਦਾ ਕੇਸ ਦਰਜ ਕੀਤਾ ਹੈ ।

ਕਿਹੜੇ ਦੋ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਜਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ, ਗੁਰਪ੍ਰੀਤ ਕੋਰ ਪਤਨੀ ਰਾਜਿੰਦਰ ਸਿੰਘ ਵਾਸੀਆਨ ਪਿੰਡ ਜੁਲਕਾ ਥਾਣਾ ਜੁਲਕਾ ਸ਼ਾਮਲ ਹਨ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਗਿਆ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਪ੍ਰਸ਼ਾਤ ਕੁਮਾਰ (Complainant Prasat Kumar) ਪੁੱਤਰ ਸਤੀਸ਼ ਕੁਮਾਰ ਵਾਸੀ ਗਲੀ ਨੰ. 05 ਮਾਨ ਕਲੋਨੀ ਥਾਣਾ ਸਿਟੀ ਸੰਗਰੂਰ ਜਿਲਾ ਸੰਗਰੂਰ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਸਨੂੰ ਵਿਦੇਸ਼ ਭੇਜਣ ਦਾ ਝਾਂਸਾ (The pretext of sending abroad) ਦੇ ਕੇ 15 ਲੱਖ ਰੁਪਏ ਲੈ ਲਏ ਪਰ ਬਾਅਦ ਵਿਚ ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਜਿੰਮਖਾਨਾ ਕਲੱਬ ਦੇ ਸਾਬਕਾ ਆਡੀਟਰ ਅਤੇ ਸਹਿਯੋਗੀ ਤੇ ਧੋਖਾਧੜੀ ਦਾ ਕੇਸ ਦਰਜ

ਸੀ. ਬੀ. ਆਈ. ਨੇ ਕੀਤਾ ਮੁਸਤਫਾ, ਰਜ਼ੀਆ ਤੇ ਹੋਰ ਮੈਂਬਰਾਂ ਖਿ਼ਲਾਫ ਕੇਸ ਦਰਜ

0
CBI registers case

ਚੰਡੀਗੜ੍ਹ, 7 ਨਵੰਬਰ 2025 : ਕੇਂਦਰੀ ਜਾਂਚ ਏਜੰੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਨੇ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਸ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਸ਼ੱਕੀ ਮੌਤ ਦੇ ਮਾਮਲੇ ਵਿਚ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ (Muhammad Mustafa) , ਉਨ੍ਹਾਂ ਦੀ ਪਤਨੀ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਹੋਰ ਪਰਿਵਾਰਕ ਮੈਂਬਰਾਂ ਵਿਰੁੱਧ ਐਫ. ਆਈ. ਆਰ. (F. I. R.) ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕਦੋਂ ਕੀਤੀ ਗਈ ਸੀ ਐਫ. ਆਈ. ਆਰ.

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਐਫ. ਆਈ. ਆਰ. 6 ਨਵੰਬਰ ਨੂੰ ਦਰਜ ਕੀਤੀ ਗਈ ਸੀ । ਸੀ. ਬੀ. ਆਈ. (C. B. I.) ਅਨੁਸਾਰ ਅਕੀਲ ਅਖ਼ਤਰ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਸੀ ਜਿਸਦੀ ਮੁੱਢਲੀ ਜਾਂਚ ਵਿੱਚ ਪਰਿਵਾਰਕ ਝਗੜੇ ਦਾ ਖੁਲਾਸਾ ਹੋਇਆ ਸੀ । ਜਿਕਰਯੋਗ ਹੈ ਕਿ 35 ਸਾਲਾ ਅਕੀਲ ਅਖ਼ਤਰ ਦੀ ਲਾਸ਼ 16 ਅਕਤੂਬਰ ਨੂੰ ਹਰਿਆਣਾ ਦੇ ਪੰਚਕੂਲਾ ਸਥਿਤ ਉਸ ਦੇ ਘਰੋਂ ਬਰਾਮਦ ਹੋਈ ਸੀ ।

Read More : ਬੀ. ਐਚ. ਪ੍ਰਾਪਰਟੀ ਦੇ ਮਾਲਕ ਦੇ ਘਰ ’ਤੇ ਸੀ. ਬੀ. ਆਈ. ਵਲੋਂ ਛਾਪੇਮਾਰੀ

ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਦੋਸ਼ਾਂ ਹੇਠ ਥਾਣਾ ਅਨਾਜ ਮੰਡੀ ਵਿਖੇ ਕੇਸ ਦਰਜ

0
Case registered

ਪਟਿਆਲਾ, 7 ਨਵੰਬਰ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਵੱਖ-ਵੱਖ ਧਾਰਾਵਾਂ 318 (4), 336 (2), 338,33-ਏ 6 (3), 340 (2), 329 (4), 62, 61 (2) ਬੀ. ਐਨ. ਐਸ. ਤਹਿਤ ਗਲਤ ਇੰਤਕਾਲ ਦਰਜ ਕਰਵਾ ਕੇ ਉਸਦੀ ਰਜਿਸਟ੍ਰੀ ਨਾਮ ਕਰਵਾਉਣ ਅਤੇ ਨਜਾਇਜ ਕਬਜਾ ਕਰਨ ਦੀ ਕੋਸਿ਼ਸ਼ ਕਰਨ ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪਰਮਜੀਤ ਸਿੰਘ ਪੁੱਤਰ ਹੁਕਮ ਦਾਸ, ਮਨਮੀਤ ਸਿੰਘ ਪੁੱਤਰ ਰਵਿੰਦਰ ਸਿੰਘ, ਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀਆਨ ਮਕਾਨ ਨੰ. 55 ਗਲੀ ਨੰ. 04 ਗੁਰੂ ਨਾਨਕ ਨਗਰ ਫੈਕਟਰੀ ਏਰੀਆ ਪਟਿਆਲਾ, ਹਰਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਬਾਰਨ ਥਾਣਾ ਅਨਾਜ ਮੰਡੀ ਪਟਿਆਲਾ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਰਮਜੀਤ ਸਿੰਘ (Complainant Karamjit Singh) ਪੁੱਤਰ ਦਲਬੀਰ ਸਿੰਘ ਵਾਸੀ ਮਕਾਨ ਨੰ. 45 ਗੁਰੂ ਨਾਨਕ ਨਗਰ ਨੇੜੇ ਬੇਕਮੈਨ ਬਿਸਕੁੱਟ ਫੈਕਟਰੀ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਹਮ-ਮਸ਼ਵਰਾ ਹੋ ਕੇ ਜਾਅਲੀ ਵਸੀਅਤ (Forged will) ਬਣਾ ਕੇ ਮਹਿਕਮਾ ਮਾਲ ਦੀ ਸਹਿਬਨ ਗਲਤੀ ਦਾ ਫਾਇਦਾ ਉਠਾ ਕੇ ਬੇਈਮਾਨੀ ਦੀ ਨਿਯਤ ਨਾਲ ਰਕਬਾ 100 ਵਰਗ ਗਜ ਦੀ ਬਜਾਏ 225 ਵਰਗ ਗਜ ਦਾ ਗਲਤ ਇੰਤਕਾਲ ਦਰਜ ਕਰਵਾ ਕੇ ਉਸਦੀ ਰਜਿਸਟਰੀ ਮਨਮੀਤ ਸਿੰਘ ਦੇ ਨਾਮ ਕਰਵਾ ਕੇ ਉਸਦੇ (ਸਿ਼ਕਾਇਤਕਰਤਾ) ਦੇ ਮਕਾਨ ਦੇ ਖਾਲੀ ਵੇਹੜੀ ਵਾਲੀ ਦੀਵਾਰ ਤੋੜ ਕੇ ਉਸ ਪਰ ਨਜਾਇਜ ਕਬਜਾ (Unlawful possession) ਕਰਨ ਦੀ ਕੋਸਿ਼ਸ਼ ਕੀਤੀ ਹੈ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਖੁਦਕੁਸ਼ੀ ਲਈ ਮਜ਼ਬੂਰ ਕਰਨ ਤੇ ਤਿੰਨ ਵਿਰੁੱਧ ਕੇਸ ਦਰਜ

‘ਯੁੱਧ ਨਸ਼ਿਆਂ ਵਿਰੁੱਧ’ ਨੂੰ ਹੋਇਆ 248ਵਾਂ ਦਿਨ

0
'War on Drugs'

ਚੰਡੀਗੜ੍ਹ, 7 ਨਵੰਬਰ 2025 : ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ ‘ਤੇ ਵਿੱਢੇ ਗਏ “ਯੁੱਧ ਨਸ਼ਿਆਂ ਵਿਰੁੱਧ” (“War on Drugs”) ਦੇ 248ਵੇਂ ਦਿਨ ਪੰਜਾਬ ਪੁਲਸ ਨੇ ਅੱਜ 253 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਉਪਰੰਤ ਸੂਬੇ ਭਰ ਵਿੱਚ 66 ਐਫ. ਆਈ. ਆਰਜ਼. ਦਰਜ ਕਰਕੇ 83 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਇਸ ਨਾਲ 248 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 35,225 ਹੋ ਗਈ ਹੈ ।

ਛਾਪਿਆਂ ਦੇ ਨਤੀਜੇ ਵਜੋਂ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ

ਇਹਨਾਂ ਛਾਪਿਆਂ ਦੇ ਨਤੀਜੇ ਵਜੋਂ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ (Drug traffickers) ਦੇ ਕਬਜ਼ੇ ਵਿੱਚੋਂ 2.02 ਕਿਲੋ ਹੈਰੋਇਨ, 2 ਕੁਇੰਟਲ ਭੁੱਕੀ, 1015 ਨਸ਼ੀਲੀਆਂ ਗੋਲੀਆਂ ਅਤੇ 34,230 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਐਸ. ਐਸ. ਪੀਜ਼. ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਹੁਕਮ ਦਿੱਤੇ ਹਨ । ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 5 ਮੈਂਬਰੀ ਕੈਬਨਿਟ ਸਬ-ਕਮੇਟੀ ਵੀ ਬਣਾਈ ਗਈ ਹੈ ।

ਪੁਲਸ ਟੀਮਾਂ ਨੇ ਕੀਤੀ ਰਾਜ ਭਰ ਵਿੱਚ 253 ਥਾਵਾਂ ‘ਤੇ ਛਾਪੇਮਾਰੀ

ਇਸ ਆਪ੍ਰੇਸ਼ਨ ਦੌਰਾਨ 50 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 800 ਤੋਂ ਵੱਧ ਪੁਲਿਸ ਕਰਮਚਾਰੀਆਂ ਵਾਲੀਆਂ 100 ਤੋਂ ਵੱਧ ਪੁਲਸ ਟੀਮਾਂ ਨੇ ਰਾਜ ਭਰ ਵਿੱਚ 253 ਥਾਵਾਂ ‘ਤੇ ਛਾਪੇਮਾਰੀ (Raids at 253 places) ਕੀਤੀ ਹੈ । ਉਨ੍ਹਾਂ ਅੱਗੇ ਦੱਸਿਆ ਕਿ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲਸ ਟੀਮਾਂ ਨੇ 265 ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ ਹੈ । ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ-ਇਨਫੋਰਸਮੈਂਟ, ਡੀ-ਅਡਿਕਸ਼ਨ ਅਤੇ ਪ੍ਰੀਵੈਂਸ਼ਨ (ਈ. ਡੀ. ਪੀ.) ਲਾਗੂ ਕੀਤੀ ਗਈ ਹੈ ਅਤੇ ਪੰਜਾਬ ਪੁਲਸ ਨੇ ਇਸ ਰਣਨੀਤੀ ਦੇ ਹਿੱਸੇ ਵਜੋਂ ਅੱਜ 19 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ ਹੈ ।

Read More : 6 ਕਿੱਲੋ ਤੋਂ ਵੱਧ ਹੈਰੋਇਨ ਦੇ ਨਾਲ 2 ਤਸਕਰ ਕਾਬੂ

ਅਰਜ਼ੀ ਪ੍ਰਾਪਤ ਹੋਣ ਤੋਂ 60 ਦਿਨਾਂ ਦੇ ਅੰਦਰ ਜਾਰੀ ਹੋਵੇਗਾ ਲਾਇਸੈਂਸ : ਮੁੰਡੀਆਂ

0
Hardeep Mundiyan

ਚੰਡੀਗੜ੍ਹ, 7 ਨਵੰਬਰ 2025 :  ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰੀਅਲ ਅਸਟੇਟ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਫ਼ੈਸਲਾ ਲੈਂਦਿਆਂ ਕਾਲੋਨੀਆਂ ਵਿਕਸਤ ਕਰਨ ਲਈ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਵਾਸਤੇ ਸਟੈਂਡਰਡ ਅਪਰੈਟਿੰਗ ਪ੍ਰੋਸੀਜ਼ਰ (ਐਸ. ਓ. ਪੀ.) ਤਿਆਰ ਕੀਤੀ ਹੈ ।

ਸਮਾਂ-ਬੱਧ ਤਰੀਕੇ ਨਾਲ ਕੰਮ ਨਾ ਕਰਨ ‘ਤੇ ਹੋਵੇਗੀ ਅਨੁਸ਼ਾਸਨੀ ਕਾਰਵਾਈ: ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਇਲਾਕੇ ਵਿੱਚ ਕਾਲੋਨੀਆਂ ਵਿਕਸਤ ਕਰਨ ਲਈ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਲਈ ਤਿਆਰ ਕੀਤੇ ਸਟੈਂਡਰਡ ਅਪਰੈਟਿੰਗ ਪ੍ਰੋਸੀਜ਼ਰ (Standard Operating Procedures) ਨੂੰ ਮੁੱਖ ਤੌਰ ‘ਤੇ ਐਲ. ਓ. ਆਈ. ਜਾਰੀ ਕਰਨ (30 ਦਿਨ) ਅਤੇ ਲਾਇਸੈਂਸ ਜਾਰੀ ਕਰਨ (30 ਦਿਨ) ਦੇ 2 ਪੜਾਵਾਂ ਅੰਦਰ ਵੰਡਦੇ ਹੋਏ ਕਿਸੇ ਵੀ ਵਿਕਾਸ ਅਥਾਰਟੀ ਵੱਲੋਂ ਬਿਨੈਕਾਰ ਦੇ ਲਾਇਸੈਂਸ ਪ੍ਰਾਪਤ ਕਰਨ ਦੀ ਅਰਜ਼ੀ ਦੇਣ ਦੀ ਮਿਤੀ ਤੋਂ ਲਾਇਸੈਂਸ ਜਾਰੀ ਕਰਨ ਦਾ ਕੁੱਲ ਸਮਾਂ 60 ਦਿਨ ਨਿਯਤ ਕਰ ਦਿੱਤਾ ਹੈ ।

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਕਾਲੋਨੀਆਂ ਵਿਕਸਤ ਕਰਨ ਲਈ ਲਾਇਸੈਂਸ ਜਾਰੀ ਕਰਨ ਵਾਸਤੇ ਤਿਆਰ ਕੀਤੀ ਐਸ. ਓ. ਪੀ.

ਉਨ੍ਹਾਂ ਦੱਸਿਆ ਕਿ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਵਿਭਾਗ ਵੱਲੋਂ ਪ੍ਰਮੋਟਰਾਂ ਨੂੰ ਕਾਲੋਨੀਆਂ ਵਿਕਸਤ ਕਰਨ ਲਈ ਜਾਰੀ ਕੀਤੇ ਜਾਣ ਵਾਲੇ ਲਾਇਸੈਸਾਂ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਅਤੇ ਲੰਮੀ ਹੈ ਜਿਸ ਕਾਰਨ ਵਿਭਾਗ ਅਧੀਨ ਕੰਮ ਕਰਦੀਆਂ ਵੱਖ-ਵੱਖ ਵਿਕਾਸ ਅਥਾਰਟੀਆਂ ਵੱਲੋਂ ਪ੍ਰੋਮਟਰਾਂ ਨੂੰ ਲਾਇਸੈਂਸ ਜਾਰੀ ਕਰਨ ਵਿੱਚ ਬੇਲੋੜੀ ਦੇਰੀ ਹੁੰਦੀ ਸੀ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਸਬੰਧੀ ਐਸ. ਓ. ਪੀ. ਤਿਆਰ ਕੀਤੀ ਗਈ ਹੈ । ਇਸ ਅਨੁਸਾਰ ਭਵਿੱਖ ਵਿੱਚ ਪ੍ਰਮੋਟਰਾਂ ਨੂੰ ਅਰਜ਼ੀ ਦੇਣ ਤੋਂ 60 ਦਿਨਾਂ ਦੇ ਅੰਦਰ-ਅੰਦਰ ਸਬੰਧਤ ਵਿਕਾਸ ਅਥਾਰਟੀ ਵੱਲੋਂ ਲਾਇਸੈਂਸ ਜਾਰੀ ਕਰ ਦਿੱਤਾ ਜਾਵੇਗਾ ।

ਐਸ. ਓ. ਪੀ. ਅਨੁਸਾਰ ਲਾਇਸੈਂਸ ਜਾਰੀ ਕਰਨ ਦੀ ਇਸ ਪ੍ਰਕਿਰਿਆ ਨੂੰ ਸਮਾਂ-ਬੱਧ ਕਰ ਦਿੱਤਾ ਗਿਆ ਹੈ

ਮੁੰਡੀਆਂ ਨੇ ਕਿਹਾ ਕਿ ਐਸ. ਓ. ਪੀ. ਅਨੁਸਾਰ ਲਾਇਸੈਂਸ ਜਾਰੀ ਕਰਨ ਦੀ ਇਸ ਪ੍ਰਕਿਰਿਆ ਨੂੰ ਸਮਾਂ-ਬੱਧ ਕਰ ਦਿੱਤਾ ਗਿਆ ਹੈ । ਹੁਣ ਕਿਸੇ ਵੀ ਕੇਸ ਉਪਰ ਕੰਮ ਕਰਨ ਵਾਲੀ ਹਰੇਕ ਸ਼ਾਖਾ ਜਿਵੇਂ ਪਲਾਨਿੰਗ, ਅਕਾਊਂਂਟ, ਲਾਇਸੈਂਸਿੰਗ ਆਦਿ ਅਤੇ ਵੱਖ-ਵੱਖ ਵਿਭਾਗਾਂ ਜਿਵੇਂ ਪੀ. ਪੀ. ਸੀ. ਬੀ, ਪੀ. ਐਸ. ਪੀ. ਸੀ. ਐਲ, ਜੰਗਲਾਤ, ਡਰੇਨੇਜ, ਐਨ. ਐਚ. ਏ. ਆਈ/ਪੀ. ਡਬਲਯੂ. ਡੀ. ਅਦਿ ਵੱਲੋਂ ਕੇਸਾਂ ਦਾ ਨਿਪਟਾਰਾ ਕਰਨ ਦੀ ਸਪਸ਼ੱਟ ਟਾਈਮਲਾਈਨ ਮਿੱਥੀ ਗਈ ਹੈ । ਹਰੇਕ ਕਰਮਚਾਰੀ ਇਸ ਟਾਈਮਲਾਈਨ ਅਨੁਸਾਰ ਕੰਮ ਕਰਨ ਦਾ ਪਾਬੰਦ ਹੋਵੇਗਾ ਅਤੇ ਬੇਵਜ੍ਹਾ ਦੇਰੀ ਕਰਨ ‘ਤੇ ਸਬੰਧਤ ਕਰਮਚਾਰੀ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ ਦੇ ਸੂਬੇ ਦੀ ਅਰਥ ਵਿਵਸਥਾ ਵਿੱਚ ਦਿੱਤੇ ਜਾਂਦੇ ਯੋਗਦਾਨ ਅਤੇ ਰੁਜ਼ਗਾਰ ਦੇ ਸਾਧਨ ਉਤਪੰਨ ਕਰਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਖੇਤਰ ਨਾਲ ਸਬੰਧਤ ਪਹਿਲਾਂ ਵੀ ਕਈ ਉਪਰਾਲੇ ਕੀਤੇ ਗਏ ਹਨ ਅਤੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਦੇ ਸਰਲੀਕਰਨ ਨਾਲ ਪ੍ਰਮੋਟਰਾਂ ਦੀ ਖੱਜਲ-ਖੁਆਰੀ ਘਟੇਗੀ ਅਤੇ ਰਾਜ ਵਿੱਚ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਮਿਲੇਗਾ ।

Read More : ਹਰਦੀਪ ਸਿੰਘ ਮੁੰਡੀਆਂ ਨੇ 15 ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ

ਬੱਸ ਹੇਠਾਂ ਆਉਣ ਨਾਲ ਇਕ ਦੀ ਮੌਤ ਪੰਜ ਜ਼ਖ਼ਮੀ

0
Haryana Roadways

ਯਮੁਨਾਨਗਰ, 6 ਨਵੰਬਰ 2025 : ਹਰਿਆਣਾ ਦੇ ਸ਼ਹਿਰ ਯਮੁਨਾਨਗਰ ਵਿਖੇ ਹਰਿਆਣਾ ਰੋਡਵੇਜ ਬਸ ਵਿਚ ਚੜ੍ਹਦੇ ਵੇਲੇ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਜਿਥੇ ਇਕ ਵਿਦਿਆਰਥਣ ਦੀ ਮੌਤ (Student’s death) ਹੋ ਗਈ ਹੈ, ਉਥੇ ਪੰਜ ਜਣੇ ਜ਼ਖ਼ਮੀ ਹੋ ਗਏ ਹਨ ।

ਕਿਵੇਂ ਵਾਪਰਿਆ ਹਾਦਸਾ

ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇੇਜ ਦੀ ਬੱਸ (Haryana Roadways Bus) ਜੋ ਕਿ ਪਾਊਂਟਾ ਸਾਹਿਬ ਤੋਂ ਦਿੱਲੀ ਜਾ ਰਹੀ ਸੀ ਜਦੋਂ ਪ੍ਰਤਾਪ ਨਗਰ ਬੱਸ ਸਟੈਂਡ ਪਹੁੰਚੀ ਤਾਂ ਕੁੱਝ ਵਿਦਿਆਰਥਣਾਂ ਨੇ ਬਸ ਚੜ੍ਹਨ ਦੀ ਕੋਸਿ਼ਸ਼ ਤਾਂ ਡਰਾਈਵਰ ਨੇ ਬੱਸ ਹੋਲੀ ਕਰਨ ਦੀ ਥਾਂ ਜਦੋਂ ਤੇਜ ਕਰ ਦਿੱਤੀ ਤਾਂ 6 ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿਚੋਂ ਇਕ ਦੀ ਤਾਂ ਮੌਤ ਵੀ ਹੋ ਚੁੱਕੀ ਹੈ ।

ਬੱਸ ਡਰਾਈਵਰ ਨੂੰ ਕੀਤਾ ਗਿਆ ਹੈ ਸਸਪੈਂਡ

ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਮਾਮਲਾ ਧਿਆਨ ਵਿਚ ਆਉ਼ਦਿਆਂ ਹੀ ਬੱਸ ਦੇੇ ਡਰਾਈਵਰ ਨੂੰ ਸਸਪੈਂਡ (Driver suspended) ਕਰਦਿਆਂ ਜਾਂਚ ਦੇ ਹੁਕਮ ਦੇ ਦਿੱਤੇ ਹਨ । ਜਿਹੜੀਆਂ ਵਿਦਿਆਰਥਣਾਂ ਜ਼ਖ਼ਮੀ ਹੋਈਆਂ ਹਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਡਰਾਈਵਰ ਦੇ ਅਜਿਹੇ ਵਤੀਰੇ ਤੇ ਰੋਸ ਵਜੋਂ ਸਾਰਿਆਂ ਵਲੋਂ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ।

Read More : ਬਰਨਾਲਾ ਵਿਚ ਸਕੂਲੀ ਬੱਸ ਪਲਟਣ ਨਾਲ ਕੰਡਕਟਰ ਦੀ ਮੌਤ

ਅਮਨ ਅਰੋੜਾ ਨੇ 11 ਪਿੰਡਾਂ ਦੇ 88 ਕਿਸਾਨ ਪਰਿਵਾਰਾਂ ਨੂੰ ਮਨਜ਼ੂਰੀ ਪੱਤਰ ਸੌਂਪੇ

0
Aman Arora
ਪਿੰਡ ਢੱਡਰੀਆਂ, 6 ਨਵੰਬਰ 2025 : ਪੰਜਾਬ ਸਰਕਾਰ (Punjab Government) ਦੇ ਸੀਨੀਅਰ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ (Aman Arora) ਨੇ ਢੱਡਰੀਆਂ ਵਿਖੇ ਸੁਨਾਮ ਹਲਕੇ ਦੇ 11 ਪਿੰਡਾਂ ਦੇ 88 ਕਿਸਾਨ ਪਰਿਵਾਰਾਂ ਨੂੰ 20.72 ਲੱਖ ਰੁਪਏ ਦੇ ਫ਼ਸਲ ਖ਼ਰਾਬੇ ਦੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ (Approval letter) ਸੌਂਪੇ । ਇਸ ਮੌਕੇ ਉਹਨਾਂ ਕਿਹਾ ਕਿ ਫ਼ਸਲਾਂ ਦੇ ਖ਼ਰਾਬੇ ਦਾ ਦੇਸ਼ ਵਿਚ ਸਭ ਤੋਂ ਵੱਧ ਪ੍ਰਤੀ ਏਕੜ ਮੁਆਵਜ਼ਾ ਦੇ ਕੇ ਪੰਜਾਬ ਸਰਕਾਰ ਨੇ ਇਸ ਔਖੀ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜੀ ਹੈ। ਇਸ ਮੌਕੇ ਐਸ. ਡੀ. ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ ਵੀ ਮੌਜੂਦ ਸਨ ।

ਪੰਜਾਬ ਸਰਕਾਰ ਹਰੇਕ ਪੀੜਤ ਪਰਿਵਾਰ ਨੂੰ ਉਸ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਵਚਨਬੱਧ ਹੈ

ਕੈਬਨਿਟ ਮੰਤਰੀ ਨੇ ਪਿੰਡ ਲੌਂਗੋਵਾਲ ਦੇ 24 ਕਿਸਾਨਾਂ (24 farmers from Longowal village) ਸਮੇਤ ਪਿੰਡ ਪੱਤੀ ਭਰਾਜ ਦੇ 4, ਢੱਡਰੀਆਂ ਦੇ 20, ਪਿੰਡ ਲੋਹਾਖੇੜਾ ਦੇ 2, ਪਿੰਡ ਮੰਡੇਰ ਕਲਾਂ 4, ਮੰਡੇਰ ਖ਼ੁਰਦ ਦੇ 3 ਕਿਸਾਨ, ਪਿੰਡ ਬੁੱਗਰ, ਸਾਹੋਕੇ ਤੇ ਤਕੀਪੁਰ ਦੇ 2-2 ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪੇ । ਇਸ ਤੋਂ ਇਲਾਵਾ ਪਿੰਡ ਤੋਗਾਵਾਲ ਦੇ 17 ਕਿਸਾਨਾਂ ਤੇ ਪਿੰਡ ਰੱਤੋਕੇ ਦੇ 7 ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਪੀੜਤ ਪਰਿਵਾਰ ਨੂੰ ਉਸ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਵਚਨਬੱਧ ਹੈ ।

ਸੁਨਾਮ ਹਲਕੇ ਦੇ 11 ਪਿੰਡਾਂ ਦੇ 88 ਕਿਸਾਨਾਂ ਪਰਿਵਾਰ ਨੂੰ 20 ਲੱਖ 72 ਹਜ਼ਾਰ ਰੁਪਏ ਦੇ ਮੁਆਵਜ਼ਾ ਮਨਜ਼ੂਰੀ ਪੱਤਰ ਸੌਂਪੇ

ਅਮਨ ਅਰੋੜਾ ਨੇ ਕਿਹਾ ਕਿ ਇਸ ਸਾਲ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਪੰਜਾਬ ਦੇ ਕਿਸਾਨਾਂ ਦੀ ਲੱਖਾ ਏਕੜ ਫ਼ਸਲ ਦਾ ਨੁਕਸਾਨ ਹੋਇਆ ਹੈ । ਉਹਨਾਂ ਕਿਹਾ ਕਿ ਜਿਨ੍ਹਾਂ ਕਿਸਾਨ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਸਮੇਂ ਸਿਰ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਸੀ, ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਮੇਂ ਸਿਰ ਨਿਭਾਈ ਹੈ, ਜਿਸ ਤਹਿਤ ਅੱਜ ਸੁਨਾਮ ਹਲਕੇ ਦੇ 11 ਪਿੰਡਾਂ ਦੇ 88 ਕਿਸਾਨਾਂ ਪਰਿਵਾਰ ਨੂੰ 20 ਲੱਖ 72 ਹਜ਼ਾਰ ਰੁਪਏ ਦੇ ਮੁਆਵਜ਼ਾ ਮਨਜ਼ੂਰੀ ਪੱਤਰ ਸੌਂਪੇ ਹਨ ਤੇ ਇਹ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤੀ ਗਈ ਹੈ । 

ਸੁਨਾਮ ਹਲਕੇ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਕਰੀਬ 60 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ

ਕੀਤੀ ਜਾ ਚੁੱਕੀ ਹੈ

ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰਾਂ ਸਮੇਂ ਪੀੜਤ ਮੁਆਵਜ਼ੇ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾ ਕੇ ਅੱਕ ਤੇ ਥੱਕ ਜਾਂਦੇ ਸਨ ਪਰ ਮੁਆਵਜ਼ਾ ਨਹੀਂ ਮਿਲਦਾ ਸੀ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੀੜਤਾਂ ਨੂੰ ਘਰ ਬੈਠਿਆਂ ਹੀ ਮੁਆਵਜ਼ਾ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਹੈ । ਉਹਨਾਂ ਦੱਸਿਆ ਕਿ ਹੁਣ ਤੱਕ ਸੁਨਾਮ ਹਲਕੇ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਕਰੀਬ 60 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ।

ਜ਼ਿਲ੍ਹਾ ਅਤੇ ਸ਼ੈਸ਼ਨਜ ਜੱਜ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਬਾਲ ਘਰਾਂ ਦਾ ਅਚਨਚੇਤ ਨਿਰੀਖਣ

0
Children's Homes

ਪਟਿਆਲਾ, 6 ਨਵੰਬਰ 2025 : ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨਜ ਜੱਜ (District and Sessions Judge) ਅਤੇ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਵਤਾਰ ਸਿੰਘ ਨੇ ਅੱਜ ਜ਼ਿਲ੍ਹੇ ਦੇ ਚਿਲਡਰਨ ਹੋਮਜ਼ ਦਾ ਅਚਾਨਕ ਦੌਰਾ ਕਰਦਿਆਂ ਇੱਥੇ ਰਹਿ ਰਹੇ ਬੱਚਿਆਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਤੇ ਸਿੱਖਿਆ ਦਾ ਜਾਇਜ਼ਾ ਲਿਆ ।

ਬੱਚਿਆਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾ ਦਾ ਮੌਕੇ ਉਤੇ ਹੀ ਕੀਤਾ ਗਿਆ ਹੱਲ

ਉਨ੍ਹਾਂ ਨੇ ਐੱਸ. ਓ. ਐੱਸ. ਚਿਲਡ੍ਰਨਜ਼ ਵਿਲੇਜ਼ ਰਾਜਪੁਰਾ, ਚਿਲਡ੍ਰਨ ਹੋਮ ਪਟਿਆਲਾ ਐਟ ਰਾਜਪੁਰਾ, ਮਾਨਸਿਕ ਤੌਰ ‘ਤੇ ਅਪੰਗ ਬੱਚਿਆਂ ਲਈ ਹਾਫ ਵੇਅ ਹੋਮ, ਰਾਜਪੁਰਾ ਅਤੇ ਯਦਵਿੰਦਰ ਪੂਰਣ ਬਾਲ ਨਿਕੇਤਨ ਪਟਿਆਲਾ ਦਾ ਦੌਰਾ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (District Legal Services Authority ) ਦੇ ਸਕੱਤਰ ਤੇ ਸੀ. ਜੇ. ਐਮ. ਅਮਨਦੀਪ ਕੰਬੋਜ ਵੀ ਮੌਜੂਦ ਸਨ । ਜ਼ਿਲ੍ਹਾ ਤੇ ਸੈਸ਼ਨਜ ਜੱਜ ਨੇ ਬੱਚਿਆਂ ਨਾਲ ਉਨ੍ਹਾਂ ਦੀ ਪੜਾਈ, ਭੋਜਨ, ਸ਼ਿਕਾਇਤਾਂ ਤੇ ਦਰਪੇਸ਼ ਸਮੱਸਿਆਵਾਂ ਬਾਰੇ ਗੱਲਬਾਤ ਕਰਦਿਆਂ ਬੱਚਿਆਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾ ਦਾ ਮੌਕੇ ਉਤੇ ਹੀ ਹੱਲ ਕੀਤਾ ਗਿਆ ।

ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਵਿੱਚ ਕੋਈ ਕਮੀ ਨਾ ਰਹੇ

ਉਨ੍ਹਾਂ ਨੇ ਸਬੰਧਤ ਸੁਪਰਡੈਂਟਾਂ ਨੂੰ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਦਾ ਖ਼ਿਆਲ ਰੱਖਣ ਲਈ ਵਿਸ਼ੇਸ਼ ਹਦਾਇਤਾਂ ਦਿੰਦਿਆਂ ਕਿਹਾ ਗਿਆ ਕਿ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਵਿੱਚ ਕੋਈ ਕਮੀ ਨਾ ਰਹੇ । ਉਨ੍ਹਾਂ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਚਿਲਡਰਨ ਹੋਮਜ਼ (Children’s Homes) ਦਾ ਸਮੇਂ ਸਮੇਂ ‘ਤੇ ਦੌਰਾ ਕੀਤਾ ਜਾਂਦਾ ਹੈ ਅਤੇ ਇਸੇ ਤਹਿਤ ਹੀ ਇਹ ਦੌਰਾ ਕੀਤਾ ਗਿਆ ਹੈ ।

ਸੀ. ਜੇ. ਐਮ. ਅਮਨਦੀਪ ਕੰਬੋਜ ਨੇ ਦਿੱਤੀ ਰਾਸ਼ਟਰੀ ਲੋਕ ਅਦਾਲਤ ਬਾਰੇ ਜਾਣਕਾਰੀ

13 ਦਸੰਬਰ 2025 ਨੂੰ ਜ਼ਿਲ੍ਹਾ ਪਟਿਆਲਾ ਵਿੱਚ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦਿਆਂ ਸੀ. ਜੇ. ਐਮ. ਅਮਨਦੀਪ ਕੰਬੋਜ ਨੇ ਲੋਕਾਂ ਨੂੰ ਆਪਣੇ ਵਿਵਾਦਾਂ ਨੈਸਨਲ ਲੋਕ ਅਦਾਲਤ (National Lok Adalat) ਅੱਗੇ ਪੇਸ਼ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੇ ਕੀਮਤੀ ਸਮੇਂ ਅਤੇ ਮਿਹਨਤ ਦੀ ਕਮਾਈ ਦੀ ਬਚਤ ਹੋ ਸਕੇ । ਉਨ੍ਹਾਂ ਕਿਹਾ ਕਿ ਇਸ ਬਾਬਤ ਹੋਰ ਵਿਸਤ੍ਰਿਤ ਜਾਣਕਾਰੀ ਵੈਬਸਾਈਟ www.pulsa.gov.in ਜਾਂ NALSA ਹੈਲਪਲਾਈਨ ਨੰਬਰ 15100 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਸੰਪਰਕ ਨੰਬਰ 0175-2306500 ਤੋਂ ਲਈ ਜਾ ਸਕਦੀ ਹੈ ।

Read More : ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਖਰੀਦ ਦਾ ਜਾਇਜ਼ਾ ਮੰਡੌੜ ਮੰਡੀ ਦਾ ਦੌਰਾ