Home Blog Page 425

ਪੰਜਾਬ ਅਤੇ ਕੇਂਦਰ ਸਰਕਾਰ ਪੀੜਤਾਂ ਲਈ ਮਦਦ ਯਕੀਨੀ ਬਣਾਉਣ

0
Giani Harpreet Singh

ਚੰੜੀਗੜ, 26 ਅਗਸਤ  2025 : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ (Shiromani Akali Dal President Jathedar Giani Harpreet Singh) ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਅੰਦਰ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਸਾਂਝੇ ਉਪਰਾਲੇ ਕਰਦੇ ਹੋਏ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ ।

ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਉਪਰੰਤ ਰੱਖੇ ਸਾਰੇ ਸਨਮਾਨ ਸਮਾਗਮ ਰੱਦ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਪੰਜਾਬ ਦਾ ਵੱਡਾ ਹਿੱਸਾ ਹੜ੍ਹ ਤੋ ਪ੍ਰਭਾਵਿਤ (Large part of Punjab affected by floods) ਹੋ ਚੁੱਕਾ ਹੈ । ਇਹਨਾ ਇਲਾਕਿਆਂ ਵਿੱਚ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ । ਪੰਜਾਬ ਕੁਦਰਤੀ ਕ੍ਰੋਪੀ ਦਾ ਸਾਹਮਣਾ ਕਰ ਰਿਹਾ ਹੈ । ਗਿਆਨੀ ਹਰਪ੍ਰੀਤ ਸਿੰਘ ਨੇ ਕੁਦਰਤੀ ਆਫ਼ਤ ਪ੍ਰਬੰਧਨ ਹੇਠ ਦਿੱਤੇ ਜਾਣ ਵਾਲੇ ਫੰਡ ਨੂੰ ਤੁਰੰਤ ਰਿਲੀਜ਼ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿਹਾ ਕਿ ਪੰਜਾਬ ਨੂੰ ਬੇਗਾਨਗੀ ਨਜ਼ਰ ਨਾਲ ਨਾ ਵੇਖਿਆ ਜਾਵੇ । ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਓਹਨਾ ਕਿਹਾ ਕਿ ਅੱਜ ਪੰਜਾਬ ਹੜ੍ਹ ਤੋ ਪ੍ਰਭਾਵਿਤ ਹੋ ਕੇ ਗਹਿਰੇ ਸੰਕਟ ਵਿੱਚੋ ਗੁਜਰ ਰਿਹਾ ਹੈ । ਇਸ ਸੰਕਟ ਵਿੱਚੋ ਪੰਜਾਬ ਨੂੰ ਕੱਢਣ ਲਈ ਕੇਂਦਰ ਸਰਕਾਰ ਤੁਰੰਤ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਦੇ ਹੋਏ, ਪ੍ਰਭਾਵਿਤ ਇਲਾਕਿਆਂ ਲਈ ਬਿਨਾ ਦੇਰੀ ਕੀਤੇ ਵਿੱਤੀ ਮੱਦਦ ਦਾ ਐਲਾਨ ਕਰੇ ।

ਅਕਾਲੀ ਵਰਕਰਾਂ ਨੂੰ ਪੀੜਤ ਹਲਕਿਆਂ ਵਿੱਚ ਤੁਰੰਤ ਮੱਦਦ ਭੇਜਣ ਦੀ ਅਪੀਲ

ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿੱਥੇ ਇਹਨਾਂ ਪ੍ਰਭਾਵਿਤ ਇਲਾਕਿਆਂ ਲਈ ਵਿੱਤੀ ਮੱਦਦ ਦੀ ਮੰਗ ਕੀਤੀ ਉਥੇ ਹੀ ਕਿਹਾ ਕਿ ਸਿਰਫ ਸਰਕਾਰੀ ਬਿਆਨਬਾਜੀ ਨਾਲ ਕੰਮ ਸਰਨ ਵਾਲਾ ਨਹੀਂ ਹੈ । ਇਹਨਾ ਇਲਾਕਿਆਂ ਵਿੱਚ ਹਾਲਾਤ ਬਦ ਤੋ ਬਦਤਰ ਹੋ ਚੁੱਕੇ ਹਨ। ਹੜ੍ਹਾਂ ਦੀ ਮਾਰ ਨੇ ਆਰਥਿਕ ਤੌਰ ਤੇ ਵੱਡੀ ਸੱਟ ਮਾਰੀ ਹੈ। ਇਸ ਲਈ ਮੁੱਖ ਮੰਤਰੀ ਪੰਜਾਬ ਨਾਟਕੀ ਅੰਦਾਜ ਦੀ ਬਜਾਏ ਸੁਹਿਰਦਤਾ ਦਿਖਾਉਣ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੰਚ ਤੋਂ ਸਿਰਫ ਮੁਆਵਜੇ ਦੇ ਐਲਾਨ ਕਰਨ ਨਾਲ ਕੁੱਝ ਨਹੀਂ ਬਣਨਾ,ਯਕੀਨੀ ਬਣਾਇਆ ਜਾਵੇ ਕਿ ਇਹਨਾਂ ਪ੍ਰਭਾਵਿਤ ਇਲਾਕਿਆਂ ਵਿੱਚ ਹੋਏ ਮਾਲੀ ਨੁਕਸਾਨ ਦੀ ਭਰਪਾਈ ਪੂਰੇ ਰੂਪ ਵਿੱਚ ਹੋਵੇ ।

ਹੜ੍ਹਾਂ ਦੀ ਮਾਰ ਹਰ ਸਾਲ ਦੀ ਤਰਾਂ ਝੱਲਣੀ ਪੈਂਦੀ ਹੈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਹਰ ਸਾਲ ਦੀ ਤਰਾਂ ਝੱਲਣੀ ਪੈਂਦੀ ਹੈ । ਪਿਛਲੇ ਤਿੰਨ ਦਹਾਕਿਆਂ ਤੋ ਵੱਡਾ ਨੁਕਸਾਨ ਹੜ੍ਹਾਂ ਦੇ ਚਲਦੇ ਹੋ ਚੁੱਕਾ ਹੈ। ਇਹਨਾਂ ਤਿੰਨ ਦਹਾਕਿਆਂ ਦੌਰਾਨ ਕਿਸੇ ਵੀ ਸਰਕਾਰ ਨੇ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਠੋਸ ਕਦਮ ਨਹੀਂ ਉਠਾਏ । ਕੰਢੀ ਖੇਤਰ ਤੋਂ ਲੈ ਕੇ ਦਰਿਆ ਨਾਲ ਲੱਗਦੇ ਇਲਾਕੇ ਅਤੇ ਸਰਹੱਦੀ ਇਲਾਕਿਆਂ ਦੇ ਹੁੰਦੇ ਨੁਕਸਾਨ ਲਈ ਸਰਕਾਰਾਂ ਨੇ ਅੱਖਾਂ ਬੰਦ ਰੱਖੀਆਂ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਜਿੱਥੇ ਪ੍ਰਭਾਵਿਤ ਇਲਾਕਿਆਂ ਲਈ ਮਦਦ ਦੀ ਲੋੜ ਹੈ, ਉਥੇ ਹੀ ਇਹਨਾਂ ਇਲਾਕਿਆਂ ਨੂੰ ਫੇਰ ਕਦੇ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ,ਇਸ ਲਈ ਇਸ ਦੇ ਪੱਕੇ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾਵੇ ।

ਮੁਸ਼ਕਿਲ ਹਾਲਤਾਂ ਵਿੱਚ ਪ੍ਰਭਾਵਿਤ ਇਲਾਕਿਆਂ ਲਈ ਫੌਰੀ ਰਾਹਤ ਭੇਜਣ ਦੀ ਅਪੀਲ

ਪੰਜਾਬ ਦੇ ਇਸ ਨਾਜ਼ੁਕ ਸਥਿਤੀ ਨੂੰ ਵੇਖਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਵੱਲੋ ਸ਼੍ਰੋਮਣੀ ਅਕਾਲੀ ਦਲ ਦੇ ਬਤੌਰ ਪ੍ਰਧਾਨ ਚੁਣੇ ਜਾਣ ਤੇ ਰੱਖੇ ਗਏ ਸਾਰੇ ਹੀ ਸਨਮਾਨ ਸਮਾਗਮ ਰੱਦ ਕੀਤੇ ਗਏ ਹਨ, ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਅਕਾਲੀ ਵਰਕਰਾਂ ਅਤੇ ਆਗੂ ਸਾਹਿਬਾਨ ਨੂੰ ਅਪੀਲ ਵੀ ਕੀਤੀ ਕਿ ਓਹ ਇਸ ਮੁਸ਼ਕਿਲ ਹਾਲਤਾਂ (Difficult situations) ਵਿੱਚ ਪ੍ਰਭਾਵਿਤ ਇਲਾਕਿਆਂ ਲਈ ਫੌਰੀ ਰਾਹਤ ਭੇਜਣ । ਆਮ ਜੀਵਨ ਲਈ ਜਰੂਰੀ ਵਸਤਾਂ ਦੇ ਸੇਵਾ ਦੇ ਨਾਲ ਨਾਲ ਪਸ਼ੂ ਧਨ ਲਈ ਚਾਰੇ ਦਾ ਪ੍ਰਬੰਧਨ ਕਰਨ ਲਈ ਟੀਮਾਂ ਦੇ ਰੂਪ ਵਿੱਚ ਜੁਟ ਜਾਣ ।

Read More : ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸਮੁੱਚੇ ਡੇਲੀਗੇਟਾਂ ਅਤੇ ਲੀਡਰਸਿੱਪ ਦਾ ਧੰਨਵਾਦ

ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ ਘਰ ਨੇ ਕੀਤੀ ਛਾਪੇਮਾਰੀ

0
Enforcement Directorate

ਨਵੀਂ ਦਿੱਲੀ, 26 ਅਗਸਤ 2025 : ਆਮ ਆਦਮੀ ਪਾਰਟੀ (Aam Aadmi Party) ਦੇ ਕਾਰਜਕਾਲ ਦੌਰਾਨ ਦਿੱਲੀ ਦੇ ਦੋ ਸਿਹਤ ਮੰਤਰੀਆਂ ਸੌਰਭ ਭਾਰਦਵਾਜ (Saurabh Bhardwaj) ਅਤੇ ਸਤੇਂਦਰ ਜੈਨ ਦੀ 5590 ਕਰੋੜ ਰੁਪਏ ਦੇ ਕਥਿਤ ਘੁਟਾਲੇ ਵਿਚ ਰੋਲ ਕੀਤੇ ਜਾਣ ਦੀ ਚੱਲ ਰਹੀ ਜਾਂਚ ਦੇ ਚਲਦਿਆਂ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ 13 ਟਿਕਾਣਿਆਂ `ਤੇ ਛਾਪੇਮਾਰੀ ਕੀਤੀ। ਦੱਸਣਯੋਗ ਹੈ ਕਿ ਐਂਟੀ ਕੁਰੱਪਸ਼ਨ ਬਿਊਰੋ (ਏ. ਸੀ. ਬੀ.) ਨੇ ਪਹਿਲਾਂ ਜੂਨ ਵਿੱਚ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਸੀ ਅਤੇ ਈ. ਡੀ. ਨੇ ਜੁਲਾਈ ਵਿੱਚ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ।

ਆਪ ਸਰਕਾਰ ਨੇ ਦਿੱਤੀ ਸੀ ਸਾਲ 2018-19 ਵਿਚ 24 ਹਸਪਤਾਲ ਪ੍ਰਾਜੈਕਟਾਂ ਨੂੰ ਮਨਜ਼ੂਰੀ

ਪ੍ਰਾਪਤ ਜਾਣਕਾਰੀ ਮੁਤਾਬਕ ਈ. ਡੀ. ਅਨੁਸਾਰ ਆਮ ਆਦਮੀ ਪਾਰਟੀ ਸਰਕਾਰ ਨੇ 2018-19 ਵਿੱਚ 24 ਹਸਪਤਾਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਸੀ। ਯੋਜਨਾ ਛੇ ਮਹੀਨਿਆਂ ਦੇ ਅੰਦਰ ਆਈ. ਸੀ. ਯੂ. ਹਸਪਤਾਲ ਬਣਾਉਣ ਦੀ ਸੀ, ਪਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਮ ਅਜੇ ਪੂਰਾ ਨਹੀਂ ਹੋਇਆ ਹੈ, ਜਦੋਂ ਕਿ 800 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ (More than Rs 800 crore spent) ਹਨ। ਹੁਣ ਤੱਕ ਸਿਰਫ 50% ਕੰਮ ਹੀ ਪੂਰਾ ਹੋਇਆ ਹੈ। ਈਡੀ ਨੇ ਇਹ ਵੀ ਪਾਇਆ ਕਿ ਦਿੱਲੀ ਸਰਕਾਰ ਦੇ ਲੋਕ ਨਾਇਕ ਹਸਪਤਾਲ ਦੀ ਉਸਾਰੀ ਲਾਗਤ 488 ਕਰੋੜ ਰੁਪਏ ਤੋਂ ਵੱਧ ਕੇ 1,135 ਕਰੋੜ ਰੁਪਏ ਹੋ ਗਈ ਹੈ। ਏਜੰਸੀ ਦਾ ਦੋਸ਼ ਹੈ ਕਿ ਕਈ ਹਸਪਤਾਲਾਂ ਵਿੱਚ ਉਸਾਰੀ ਦਾ ਕੰਮ ਬਿਨਾਂ ਸਹੀ ਪ੍ਰਵਾਨਗੀ ਦੇ ਸ਼ੁਰੂ ਕੀਤਾ ਗਿਆ ਸੀ ।

Read More : ਰੋਜ਼ ਵੈਲੀ ਮਾਮਲੇ ਵਿਚ ਈ. ਡੀ. ਨੇ ਕੀਤੀ 263 ਕਰੋੜ ਰੁਪਏ ਦੀ ਜਾਇਦਾਦ ਕੁਰਕ

ਜੰਮੂ-ਕਸ਼ਮੀਰ ਖੇਤਰ ਵਿਖੇ ਫੌਜ ਨੇ ਕੀਤੀ ਤਲਾਸ਼ੀ ਮੁਹਿੰਮ ਸ਼ੁਰੂ

0
Army Search

ਜੰਮੂ ਕਸ਼ਮੀਰ, 26 ਅਗਸਤ 2025 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਵਿਖੇ ਕੰਟਰੋਲ ਰੇਖਾ ਤੇ ਭਾਰਤੀ ਫੌਜ ਨੇ ਤਲਾਸ਼ੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ । ਦੱਸਣਯੋਗ ਹੈ ਕਿ ਉਕਤ ਮੁਹਿੰਮ ਫੌਜ ਵਲੋਂ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਬੋਨਿਆਰ ਸੈਕਟਰ ਵਿੱਚ ਕੰਟਰੋਲ ਰੇਖਾ (Line of Control) (ਐਲ. ਓ. ਸੀ.) ਦੇ ਨਾਲ ਕੁਝ ਸ਼ੱਕੀ ਗਤੀਵਿਧੀਆਂ ਦੇਖਣ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ ।

ਸ਼ੱਕੀ ਸਰਗਰਮੀਆਂ ਦੇਖਣ ਤੇ ਤੁਰੰਤ ਕੀਤੀ ਤਲਾਸ਼ੀ ਮੁਹਿੰਮ ਸ਼ੁਰੂ

ਫੌਜੀ ਅਧਿਕਾਰੀਆਂ ਨੇ ਕਿਹਾ ਕਿ ਫੌਜ ਨੇ ਸੋਮਵਾਰ ਸਵੇਰੇ ਉੱਤਰੀ ਕਸ਼ਮੀਰ ਜਿ਼ਲ੍ਹੇ ਦੇ ਬੋਨਿਆਰ ਸੈਕਟਰ ਵਿੱਚ ਟੋਰਨਾ ਖੇਤਰ ਦੇ ਨੇੜੇ ਕੁਝ ਸ਼ੱਕੀ ਗਤੀਵਿਧੀਆਂ ਵੇਖੀਆਂ ਅਤੇ ਉਸ ਦਿਸ਼ਾ ਵਿੱਚ ਗੋਲੀਬਾਰੀ (Shooting) ਕੀਤੀ, ਜਿਸ ਤੇ ਤੁਰੰਤ ਖੇਤਰ ਵਿੱਚ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਇਹ ਅਜੇ ਵੀ ਜਾਰੀ ਹੈ ।

Read More : ਜੰਮੂ-ਕਸ਼ਮੀਰ ਦੇ ਤ੍ਰਾਲ ਵਿੱਚ ਜੈਸ਼ ਦੇ 3 ਅੱਤਵਾਦੀ ਢੇਰ: ਚੋਟੀ ਦਾ ਕਮਾਂਡਰ ਵੀ ਸ਼ਾਮਲ, ਤਿੰਨ ਦਿਨਾਂ ਵਿੱਚ 6 ਅੱਤਵਾਦੀ ਮਾਰੇ ਗਏ

ਆਨ ਲਾਈਨ ਗੇਮਿੰਗ ਬਿੱਲ ਨਾਲ ਲੱਗਣਗੀਆਂ ਵੱਡੇ ਪੱਧਰ ਤੇ ਪਾਬੰਦੀਆਂ

0
online-gaming-bill

ਨਵੀਂ ਦਿੱਲੀ, 26 ਅਗਸਤ 2025 : ਭਾਰਤ ਸਰਕਾਰ (Government of India) ਵਲੋਂ ਹਾਲ ਹੀ ਵਿਚ ਲੋਕ ਸਭਾ ਵਿਚ ਪ੍ਰਮੋਸ਼ਨ ਐਂਡ ਰੈਗੂਲੇਸ਼ਨ ਆਫ ਆਨ ਲਾਈਨ ਗੇਮਿੰਗ ਬਿੱਲ 2025 (Gaming Bill 2025) ਪੇਸ਼ ਕੀਤਾ ਗਿਆ ਜੋ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਵੀ ਪਾਸ ਹੋ ਗਿਆ ।

ਰਾਸ਼ਟਰਪਤੀ ਦੀ ਮਨਜ਼ੂਰੀ ਮਿਲਦਿਆਂ ਹੀ ਬਣ ਜਾਵੇਗਾ ਕਾਨੂੰਨ

ਰਾਸ਼ਟਰਪਤੀ ਦੀ ਮਨਜ਼ੂਰੀ ਮਿਲਦਿਆਂ ਹੀ ਬਣ ਜਾਵੇਗਾ ਕਾਨੂੰਨ ਆਨ ਲਾਈਨ ਗੇਮਿੰਗ (Online gaming) ਸਬੰਧੀ ਭਾਰਤ ਸਰਕਾਰ ਵਲੋਂ ਲੋਕ ਸਭਾ ਵਿਚ ਪਾਸ ਕਰ ਦਿੱਤੇ ਗਏ ਬਿੱਲ ਦੇ ਰਾਜ ਸਭਾ ਵਿਚ ਵੀ ਪਾਸ ਹੁੰਦਿਆਂ ਹੀ ਰਾਸ਼ਟਰਪਤੀ ਭਾਰਤ ਸਰਕਾਰ ਦੀ ਮਨਜ਼ੂਰੀ ਮਿਲਣ ਤੇ ਇਹ ਕਾਨੂੰਨ ਬਣ ਜਾਵੇਗਾ । ਦੱਸਣਯੋਗ ਹੈ ਕਿ ਬਿੱਲ ਦੇ ਪਾਸ ਹੋਣ ਨਾ ਈ-ਸਪੋਰਟਸ ਅਤੇ ਸੋਸ਼ਲ ਗੇਮਾਂ ਨੂੰ ਜਿਥੇ ਉਤਸ਼ਾਹਿਤ ਕੀਤਾ ਜਾਵੇਗਾ ਉਥੇ ਆਨ-ਲਾਈਨ ਮਨੀ ਗੇਮਾਂ `ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇਗੀ ।

Read More : ਭਾਰਤ ਸਰਕਾਰ ਨੇ ਉਡਾਣਾਂ ਦੇ ਟੇਕ-ਆਫ ਅਤੇ ਲੈਂਡਿੰਗ ਦੌਰਾਨ ਖਿੜਕੀਆਂ ਬੰਦ ਰੱਖਣ ਦੇ ਦਿੱਤੇ ਹੁਕਮ, ਵੀਡੀਓ ਬਣਾਉਣ ‘ਤੇ ਵੀ ਪਾਬੰਦੀ

ਡੀ. ਸੀ. ਕਪੂਰਥਲਾ ਨੇ ਹੁਕਮ ਜਾਰੀ ਕਰਕੇ ਕੀਤੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ

0
D. C. Kapurthala

ਕਪੂਰਥਲਾ, 26 ਅਗਸਤ 2025 : ਪੰਜਾਬ ਦੇ ਸ਼ਹਿਰ ਕਪੂਰਥਲਾ (Kapurthala) ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਡਿਪਟੀ ਕਮਿਸ਼ਨਰ ਵਲੋਂ ਭਾਰੀ ਮੀਂਹ ਦੇ ਚਲਦਿਆਂ ਬੰਦ ਕਰ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਇਹ ਸਕੂਲ 26 ਅਗਸਤ ਤੱਕ ਬੰਦ ਰਹਿਣਗੇ ।

ਆਉਣ ਵਾਲੇ ਸਮੇਂ ਦੌਰਾਨ ਭਾਰੀ ਬਾਰਸ਼ ਦੀ ਹੈ ਸੰਭਾਵਨਾ

ਜਿਲਾ ਕਪੂਰਥਲਾ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਦੇ ਚਲਦਿਆਂ (Due to heavy rain) ਆਉਣ ਵਾਲੇ ਦਿਨਾਂ ਵਿਚ ਵੀ ਭਾਰੀ ਬਾਰਸ਼ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ । ਭਾਰੀ ਬਾਰਸ਼ ਕਾਰਨ ਬਹੁਤ ਸਾਰੇ ਸਕੂਲਾਂ ਨੂੰ ਜਾਣ ਵਾਲੇ ਰਸਤਿਆਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਸਕੂਲਾਂ ਦੇ ਬੱਚਿਆ ਦਾ ਸਕੂਲਾਂ ਵਿੱਚ ਆਉਣਾ ਅਤੇ ਜਾਣਾ ਬਹੁਤ ਮਸ਼ਕਲ ਹੈ ।

ਜਿ਼ਲਾ ਮੈਜਿਸਟ੍ਰੇਟ ਨੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਚੁੱਕਿਆ ਕਦਮ

ਡਿਪਟੀ ਕਮਿਸ਼ਨਰ-ਕਮ ਜਿ਼ਲਾ ਮੈਜਿਸਟ੍ਰੇਟ ਅਮਿਤ ਕੁਮਾਰ ਪੰਚਾਲ ਨੇ ਉਪਰੋਕਤ ਹੁਕਮ ਜਿਲਾ ਕਪੂਰਥਲਾ ਵਿਚ ਮੀਂਹ ਕਾਰਨ ਪੈਦਾ ਹੋਏ ਹਾਲਤਾਂ ਅਤੇ ਬੱਚਿਆ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਚੁੱਕਿਆ ਹੈ ।

Read More : ਹਿਮਾਚਲ ਵਿੱਚ ਭਾਰੀ ਮੀਂਹ- 129 ਸੜਕਾਂ ਬੰਦ, 39 ਲੋਕਾਂ ਦੀ ਮੌਤ

ਸੜਕੀ ਹਾਦਸੇ ਵਿਚ ਤਿੰਨ ਵਿਚੋਂ ਦੋ ਦੀ ਮੌਤ ਇੱਕ ਗੰਭੀਰ ਜ਼ਖ਼ਮੀ

0
road accident

ਚੰਡੀਗੜ੍ਹ, 26 ਅਗਸਤ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬੀਤੀ ਦੇਰ ਰਾਤ ਇਕ ਕਾਰ ਸਵਾਰ (Car rider) ਨੇ ਮੋਟਰਸਾਈਕਲ ਤੇ ਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ (Death row) ਉਤਾਰ ਦਿੱਤਾ ਜਦੋਂ ਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ ।

ਚੰਡੀਗੜ੍ਹ ਦੇ ਕਿਹੜੇ ਸੈਕਟਰ ਵਿਚ ਵਾਪਰੀ ਘਟਨਾਂ

ਬੀਤੀ ਦੇਰ ਰਾਤ ਇਹ ਘਟਨਾਕ੍ਰਮ ਚੰਡੀਗੜ੍ਹ ਦੇ ਸੈਕਟਰ-40/41 ਲਾਈਟ ਪੁਆਇੰਟ `ਤੇ ਉਸ ਸਮੇਂ ਵਾਪਰੀ ਜਦੋਂ ਤੇਜ਼ ਰਫ਼ਤਾਰ ਕਾਰ ਚਾਲਕ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ (Three young men riding bikes) ਨੂੰ ਟੱਕਰ ਮਾਰ ਦਿੱਤੀ । ਘਟਨਾ ਬਾਰੇ ਪਤਾ ਲੱਗਦਿਆਂ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਤਿੰਨ ਜ਼ਖ਼ਮੀ ਮੋਟਰਸਾਈਕਲ ਸਵਾਰ ਅੰਕੁਸ਼ ਅਤੇ ਧਰੁਵ ਨੂੰ ਸੈਕਟਰ-16 ਜਨਰਲ ਹਸਪਤਾਲ ਲੈ ਗਈ । ਡਾਕਟਰਾਂ ਨੇ ਸੈਕਟਰ-56 ਨਿਵਾਸੀ ਵਿਕਾਸ ਅਤੇ ਧਰੁਵ ਨੂੰ ਮ੍ਰਿਤਕ ਐਲਾਨ ਦਿੱਤਾ । ਮਾਲਸੋਰਾ ਨਿਵਾਸੀ ਮੋਟਰਸਾਈਕਲ ਸਵਾਰ ਅੰਕੁਸ਼ ਨੇ ਹੈਲਮੇਟ ਪਾਇਆ ਹੋਇਆ ਸੀ, ਜਿਸ ਕਾਰਨ ਉਹ ਬਚ ਗਿਆ ਅਤੇ ਜ਼ਖ਼ਮੀ ਹੋ ਗਿਆ ਹੈ ।

ਕਿਹੜਾ ਕੇਸ ਦਰਜ ਕੀਤਾ ਹੈ ਪੁਲਸ ਨੇ

ਕਾਰ ਚਾਲਕ ਵਲੋਂ ਬਾਈਕ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰਨ ਅਤੇ ਇਕ ਨੂੰ ਗੰਭੀਰ ਜ਼ਖ਼ਮੀ (Seriously injured) ਕਰਨ ਤੇ ਸੈਕਟਰ-39 ਥਾਣੇ ਦੀ ਪੁਲਸ ਨੇ ਅੰਕੁਸ਼ ਦੇ ਬਿਆਨਾਂ ਦੇ ਆਧਾਰ `ਤੇ ਫ਼ਰਾਰ ਕਾਰ ਚਾਲਕ ਵਿਰੁੱਧ ਲਾਪਰਵਾਹੀ ਅਤੇ ਅਣਜਾਣੇ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਹੈ ।

ਕੀ ਦੱਸਿਆ ਅੰਕੁਸ਼ ਨੇ

ਸੜਕੀ ਹਾਦਸੇ ਵਿਚ ਜ਼ਖ਼ਮੀ ਅੰਕੁਸ਼ (Injured Ankush) ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਉਹ ਆਪਣੇ ਦੋਸਤਾਂ ਵਿਕਾਸ ਅਤੇ ਧਰੁਵ ਨਾਲ ਸੈਕਟਰ-42 ਵਿੱਚ ਇੱਕ ਪ੍ਰੋਗਰਾਮ ਦੇਖ ਕੇ ਘਰ ਵਾਪਸ ਆ ਰਿਹਾ ਸੀ ਤਾਂ ਸੈਕਟਰ-40/41 ਲਾਈਟ ਪੁਆਇੰਟ `ਤੇ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਹੇਠਾਂ ਡਿੱਗ ਪਏ ਅਤੇ ਖੂਨ ਨਾਲ ਲੱਥਪੱਥ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਐਕਸੀਡੈਂਟ ਸਬੰਧੀ ਪੁਲਸ ਨੂੰ ਦੱਸਿਆ ਅਤੇ ਪੁਲਸ ਨੇ ਮੌਕੇ `ਤੇ ਪਹੁੰਚ ਕੇ ਤਿੰਨਾਂ ਨੂੰ ਹਸਪਤਾਲ ਦਾਖ਼ਲ (Hospitalized)  ਕਰਵਾਇਆ ਪਰ ਇਲਾਜ ਦੌਰਾਨ ਦੋ ਦੀ ਮੌਤ ਹੋ ਗਈ ਤੇ ਉਹ ਜ਼ਖਮੀ ਹੈ ।

Read More : ਸੜਕੀ ਹਾਦਸੇ ਵਿਚ 8 ਦੀ ਮੌਤ

ਅਮਰੀਕੀ ਝੰਡਾ ਸਾੜਨ ਵਾਲਿਆਂ ਨੂੰ ਜੇਲ ਤੇ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦੈ : ਟਰੰਪ

0
American flag

ਅਮਰੀਕਾ, 26 ਅਗਸਤ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਦੇਸ਼ ਮੰਨੇ ਜਾਂਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਦੋ ਵੱਖ-ਵੱਖ ਕਾਰਜਕਾਰੀ ਹੁਕਮਾਂ ਤੇ ਹਸਤਾਖਰ ਕਰਦਿਆਂ ਸਪੱਸ਼ਟ ਕੀਤਾ ਕਿ ਜਿਸ ਕਿਸੇ ਵੀ ਸਥਾਨਕ ਵਿਅਕਤੀ ਵਲੋਂ ਅਮਰੀਕੀ ਝੰਡਾ (American flag) ਸਾੜ ਪ੍ਰੋਗਰਾਮ ਕੀਤਾ ਜਾਂਦਾ ਹੈ ਤਾਂ ਉਸਨੂੰ ਜੇਲ ਤੇ ਜੇਕਰ ਵਿਦੇਸ਼ੀ ਵਿਅਕਤੀ ਵਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਉਸਨੂੰ ਸਿੱਧੇ-ਸਿੱਧੇ ਦੇਸ਼ ਵਿਚੋਂ ਬਾਹਰ ਕੱਢ (Get out of the country) ਦੇਣਾ ਚਾਹੀਦਾ ਹੈ ।

ਕੀ ਹੈ ਦੂਸਰਾ ਹੁਕਮ

ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਸੋਮਵਾਰ ਨੂੰ ਹਸਤਾਖਰ ਕੀਤੇ ਗਏ ਦੋ ਕਾਰਜਕਾਰੀ ਆਦੇਸ਼ਾਂ `ਤੇ ਵਿਚੋਂ ਜੇਕਰ ਦੂਸਰੇ ਦੀ ਗੱਲ ਕੀਤੀ ਜਾਵੇ ਤਾਂ ਮੁਲਜ਼ਮਾਂ ਨੂੰ ਪੈਸੇ ਜਮ੍ਹਾ ਕੀਤੇ ਬਿਨਾਂ ਰਿਹਾਅ ਕਰਨ ਦੀ ਪ੍ਰਣਾਲੀ (ਨਕਦੀ ਰਹਿਤ ਜ਼ਮਾਨਤ) ਖਤਮ ਕਰ ਦਿੱਤੀ ਗਈ ਸੀ, ਜਦੋਂ ਕਿ ਦੂਜੇ ਵਿੱਚ, ਅਮਰੀਕੀ ਝੰਡਾ ਸਾੜਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵਿਵਸਥਾ ਹੈ ।

ਦੱਸਣਯੋਗ ਹੈ ਕਿ ਅਮਰੀਕੀ ਸੁਪਰੀਮ ਕੋਰਟ (US Supreme Court) ਨੇ 1989 ਵਿੱਚ 5-4 ਦੇ ਫੈਸਲੇ ਵਿੱਚ ਕਿਹਾ ਸੀ ਕਿ ਝੰਡਾ ਸਾੜਨਾ ਪ੍ਰਗਟਾਵੇ ਦੀ ਆਜ਼ਾਦੀ ਦੇ ਅਧੀਨ ਆਉਂਦਾ ਹੈ, ਪਰ ਟਰੰਪ ਨੇ ਅਟਾਰਨੀ ਜਨਰਲ ਪੈਮ ਬੋਂਡੀ ਨੂੰ ਇੱਕ ਅਜਿਹਾ ਕੇਸ ਲੱਭਣ ਲਈ ਕਿਹਾ ਹੈ ਜੋ ਇਸ ਫੈਸਲੇ ਨੂੰ ਚੁਣੌਤੀ ਦੇ ਸਕੇ ।

Read More : ਡੋਨਾਲਡ ਟਰੰਪ ਦਾ ਟੈਰਿਫ ਮੁੜ ਬਹਾਲ, ਉੱਚ ਅਦਾਲਤ ਨੇ ਹੇਠਲੀ ਅਦਾਲਤ ਦਾ ਫੈਸਲਾ ਪਲਟਿਆ

 

ਡਿਪਟੀ ਕਮਿਸ਼ਨਰ ਵੱਲੋਂ ਤਹਿਸੀਲਦਾਰ ਦਫ਼ਤਰ ਪਟਿਆਲਾ ਦਾ ਨਿਰੀਖਣ

0
Deputy Commissioner

ਪਟਿਆਲਾ, 25 ਅਗਸਤ 2025 : ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਅੱਜ ਤਹਿਸੀਲਦਾਰ ਪਟਿਆਲਾ ਦਫ਼ਤਰ ਦਾ ਨਿਰੀਖਣ ਕੀਤਾ । ਇਸ ਮੌਕੇ ਉਨ੍ਹਾਂ ਤਹਿਸੀਲਦਾਰ ਦਫ਼ਤਰ ਵਿਖੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਫੀਡਬੈਕ ਵੀ ਪ੍ਰਾਪਤ ਕੀਤੀ ।

ਲੰਬਿਤ ਕੇਸਾਂ ਦਾ ਸਮਾਂਬੱਧ ਨਿਪਟਾਰਾ ਕਰਨ ਦੇ ਦਿੱਤੇ ਨਿਰਦੇਸ਼

ਆਪਣੇ ਨਿਰੀਖਣ ਦੌਰਾਨ ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਮਾਲ ਅਦਾਲਤ ‘ਚ ਲੰਬਿਤ ਕੇਸਾਂ ਦਾ ਸਮਾਂਬੱਧ ਨਿਪਟਾਰਾ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਮੀਨੀ ਤਕਸੀਮ, ਨਿਸ਼ਾਨਦੇਹੀ, ਪੈਮਾਇਸ਼, ਖ਼ਸਰਾ-ਗਿਰਦਾਵਰੀ, ਨੰਬਰਦਾਰੀ ਤੇ ਚੌਕੀਦਾਰੀ ਦੇ ਕੇਸਾਂ ਦਾ ਨਿਪਟਾਰਾ ਸਮਾਂਬੱਧ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਬਿਨ੍ਹਾਂ ਕਿਸੇ ਕਾਰਨ ਤਾਰੀਕਾਂ ਪਾਉਣ ਵਾਲੇ ਅਧਿਕਾਰੀ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਤਹਿਸੀਲਦਾਰ ਦਫ਼ਤਰ ਕੰਮ ਕਰਵਾਉਣ ਆਏ ਲੋਕਾਂ ਨਾਲ ਕੀਤੀ ਗੱਲਬਾਤ ਲਈ ਫੀਡਬੈਕ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਹਿਸੀਲਦਾਰ ਅਤੇ ਹੋਰ ਮਾਲ ਅਧਿਕਾਰੀ (Tehsildar and other revenue officers) ਨਿਸ਼ਚਿਤ ਸਮੇਂ ‘ਤੇ ਕੋਰਟ ਲਗਾਉਣਾ ਯਕੀਨੀ ਬਣਾਉਣ ਤਾਂ ਜੋ ਦੂਰ ਦੁਰਾਡੇ ਤੋਂ ਆਏ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਦਾਇਤ ਅਨੁਸਾਰ ਲੋਕਾਂ ਨੂੰ ਸਮਾਂਬੱਧ ਤੇ ਪਾਰਦਰਸ਼ੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਲਈ ਵੱਖ ਵੱਖ ਦਫ਼ਤਰਾਂ ਦੇ ਨਿਰੀਖਣ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ । ਉਨ੍ਹਾਂ ਕਿਹਾ ਕਿ ਕੰਮ ਵਿੱਚ ਕੁਤਾਹੀ ਕਰਨ ਵਾਲੇ ਕਿਸੇ ਵੀ  ਅਧਿਕਾਰੀ ਤੇ ਕਰਮਚਾਰੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ ।

ਲੋਕਾਂ ਨੂੰ ਸਮਾਂਬੱਧ ਸੇਵਾਵਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ : ਡਿਪਟੀ ਕਮਿਸ਼ਨਰ

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਤਹਿਸੀਲਦਾਰ ਦਫ਼ਤਰ ਸਮੇਤ ਹੋਰਨਾਂ ਦਫ਼ਤਰਾਂ ਵਿੱਚ ਆਪਣੇ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਮੌਕੇ ‘ਤੇ ਹੋਣ ਵਾਲੇ ਕੰਮਾਂ ਨੂੰ ਤੁਰੰਤ ਕਰਵਾਇਆ । ਉਨ੍ਹਾਂ ਲੋਕਾਂ ਪਾਸੋਂ ਫੀਡਬੈਕ ਵੀ ਪ੍ਰਾਪਤ ਕੀਤੀ ਤਾਂ ਜੋ ਕੰਮ ਵਿੱਚ ਹੋਰ ਪਾਰਦਰਸ਼ਤਾਂ ਨੂੰ ਯਕੀਨੀ ਬਣਾਇਆ ਜਾ ਸਕੇ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ, ਐਸ. ਡੀ. ਐਮ. ਪਟਿਆਲਾ ਹਰਜੋਤ ਕੌਰ ਵੀ ਮੌਜੂਦ ਸਨ ।

Read More : ਡੀ. ਸੀ. ਵੱਲੋਂ ਡੇਂਗੂ ਰੋਕਥਾਮ ਤੇ ਡਾੱਗ ਵੈਕਸੀਨੇਸ਼ਨ ‘ਤੇ ਜ਼ੋਰ

ਡੀ. ਸੀ. ਵੱਲੋਂ ਡੇਂਗੂ ਰੋਕਥਾਮ ਤੇ ਡਾੱਗ ਵੈਕਸੀਨੇਸ਼ਨ ‘ਤੇ ਜ਼ੋਰ

0
Deputy Commissioner

ਪਟਿਆਲਾ, 25 ਅਗਸਤ 2025 : ਜ਼ਿਲ੍ਹਾ ਸਿਹਤ ਸੋਸਾਇਟੀ (District Health Society) ਦੀ ਮਹੀਨਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪਿਛਲੇ ਮਹੀਨੇ ਦੇ ਜਾਰੀ ਕੀਤੀਆਂ ਹਦਾਇਤਾਂ ਤੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਿਭਾਗ ਹਰੇਕ ਕੰਮ ਨੂੰ ਸਮਾਂਬੱਧ ਕਰਨ ਤਾਂ ਜੋ ਕੰਮ ਦੇ ਬਿਹਤਰ ਨਤੀਜੇ ਸਾਹਮਣੇ ਆ ਸਕਣ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ , ਸਿਵਲ ਸਰਜਨ ਜਗਪਾਲਇੰਦਰ ਸਿੰਘ ਅਤੇ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਵੀ ਮੌਜੂਦ ਸਨ ।

ਡਾੱਗ ਬਾਈਟਸ ‘ਤੇ ਕਾਬੂ ਪਾਉਣ ਲਈ ਰਿੰਗ ਵੈਕਸੀਨੇਸ਼ਨ ਮੁਹਿੰਮ ਤੇਜ਼ ਕਰਨ ਦੇ ਨਿਰਦੇਸ਼

ਡਿਪਟੀ ਕਮਿਸ਼ਨਰ (Deputy Commissioner) ਨੇ ਡਾੱਗ ਬਾਈਟਸ ਦੇ ਕੇਸਾਂ ਨੂੰ ਧਿਆਨ ‘ ਚ ਰੱਖਦੇ ਹੋਏ ਸਮੂਹ ਨਗਰ ਪਾਲਿਕਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਲਕਾਅ ਦੇ ਸ਼ੱਕੀ ਕੁੱਤੇ ਵੱਲੋਂ ਕੱਟੇ ਜਾਣ ਦੀ ਘਟਨਾਵਾਂ ਵਿੱਚ ਐਨੀਮਲ ਹਸਬੈਂਡਰੀ ਵਿਭਾਗ ਅਤੇ ਸਥਾਨਕ ਸਰਕਾਰ ਵਿਭਾਗ ਦੇ ਨਾਲ ਮਿਲ ਕੇ ਆਸ ਪਾਸ ਦੇ ਇਲਾਕੇ ਵਿੱਚ ਕੁੱਤਿਆਂ ਦੀ ਰਿੰਗ ਵੈਕਸੀਨੇਸ਼ਨ ਪੂਰੀ ਕਰਨ । ਇਸ ਦੌਰਾਨ ਐਪੀਡੀਮੋਲੋਜਿਸਟ ਡਾ: ਸੁਮੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਰੇਬਿਜ਼ ਦੀ ਬਿਮਾਰੀ ਹੋਣ ਤੋਂ ਬਾਅਦ ਉਸਦਾ ਕੋਈ ਇਲਾਜ ਨਹੀ, ਇਸ ਨੂੰ ਸਿਰਫ਼ ਸਮੇਂ ਸਿਰ ਵੈਕਸੀਨ ਲਗਵਾ ਕੇ ਬਚਾਇਆ ਜਾ ਸਕਦਾ ਹੈ ।

ਵਾਟਰ ਸੈਂਪਲਿੰਗ, ਕਲੋਰੀਨ ਵਰਗੀਆਂ ਸੁਰੱਖਿਆ ਕਾਰਵਾਈਆਂ ‘ਤੇ ਗੰਭੀਰ ਚਰਚਾ

ਉਹਨਾਂ ਕਿਹਾ ਕਿ ਇਹ ਟੀਕੇ ਹੁਣ 15 ਬਲਾਕ ਪੱਧਰ ਦੇ ਵੱਡੇ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹੇ ਦੇ 71 ਆਮ ਆਦਮੀ ਕਲੀਨਿਕਾਂ ਵਿੱਚ ਵੀ ਉਪਲਬਧ ਹਨ ਜਿਸ ਦਾ ਮਰੀਜ਼ ਫਾਇਦਾ ਲੈ ਸਕਦੇ ਹਨ ਤਾਂ ਜੋ ਕਿਸੇ ਨੂੰ ਵੀ ਅਜਿਹੀ ਲਾ ਇਲਾਜ ਬਿਮਾਰੀ ਨਾ ਲੱਗੇ । ਉਹਨਾਂ ਅੱਗੋਂ ਦੱਸਿਆ ਕਿ ਜੇਕਰ ਕੁੱਤਾ ਕਿਸੇ ਵਿਅਕਤੀ ਨੂੰ ਕੱਟ ਲਵੇ ਤਾਂ ਲੋਕ ਮਿਰਚ ਅਤੇ ਹਲਦੀ ਲਗਾਉਂਦੇ ਹਨ ਜਿਸ ਨਾਲ ਲਾਗ ਦੀ ਬਿਮਾਰੀ ਫੈਲਦੀ ਹੈ । ਅਜਿਹੀ ਸਥਿਤੀ ‘ ਚ ਜਖ਼ਮ ਨੂੰ ਵਗ਼ਦੇ ਪਾਣੀ ਹੇਠ ਚੰਗੀ ਤਰ੍ਹਾਂ ਧੋਵੋ ਅਤੇ ਐਂਟੀਸੈਪਟਿਕ ਕਰੀਮ ਲਗਾਓ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਅਤੇ ਪਸ਼ੂ ਵਿਭਾਗ ਨੂੰ ਮਿਲ ਕੇ ਡਾਗ ਵੈਕਸੀਨੇਸ਼ਨ ਮੁਹਿੰਮ (Dog Vaccination Campaign) ਨੂੰ ਜ਼ਿਲ੍ਹੇ ਵਿੱਚ ਜੋਰ ਸ਼ੋਰ ਨਾਲ ਚਲਾਉਣ ਦੀ ਹਦਾਇਤ ਦਿੱਤੀ ਅਤੇ ਪਿੰਡਾਂ ‘ ਚ ਅਤੇ ਸ਼ਹਿਰੀ ਇਲਾਕਿਆਂ ‘ ਚ ਵੈਕਸੀਨੇਸ਼ਨ ਕੈਂਪ ਲਗਾਉਣ ਦੀ ਹਦਾਇਤ ਵੀ ਦਿੱਤੀ ।

ਜ਼ਿਲ੍ਹੇ ‘ ਚ ਡੇਂਗੂ ਰੋਕਥਾਮ ਲਈ ਚੱਲ ਰਹੀਆਂ ਕਾਰਵਾਈਆਂ

ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ‘ ਚ ਡੇਂਗੂ ਰੋਕਥਾਮ ਲਈ ਚੱਲ ਰਹੀਆਂ ਕਾਰਵਾਈਆਂ ਅਤੇ ਡੇਂਗੂ ਦੇ ਮੌਜੂਦਾ ਕੇਸਾਂ ਦੀ ਸਥਿਤੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ । ਉਹਨਾ ਸਿਹਤ ਵਿਭਾਗ, ਨਗਰ ਨਿਗਮ, ਪੰਚਾਇਤ ਰਾਜ ਵਿਭਾਗ , ਸਿੱਖਿਆ ਵਿਭਾਗ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਜ਼ਿਲ੍ਹੇ ‘ ਚ ਡੇਂਗੂ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਕਾਰਵਾਈ ਕੀਤੀ ਜਾਵੇ ।

ਮੀਟਿੰਗ ਵਿੱਚ ਵਾਟਰ ਸੈਂਪਲਿੰਗ ਦੀ ਵੀ ਗੰਭੀਰਤਾ ਨਾਲ ਚਰਚਾ ਕੀਤੀ

ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਡੇਂਗੂ ਕੇਸਾਂ ਦੀ ਲਿਸਟ ਅਨੁਸਾਰ  ਉਹਨਾਂ ਥਾਵਾਂ ‘ ਤੇ ਜ਼ਿਆਦਾ ਫੋਗਿੰਗ ਕੀਤੀ ਜਾਵੇ ਅਤੇ ਵੱਧ ਧਿਆਨ ਦਿੱਤਾ ਜਾਵੇ । ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਵਾਟਰ ਸੈਂਪਲਿੰਗ ਦੀ ਵੀ ਗੰਭੀਰਤਾ ਨਾਲ ਚਰਚਾ ਕੀਤੀ । ਉਹਨਾਂ ਕਿਹਾ ਕਿ ਪੀਣ ਦੇ ਪਾਣੀ ਦੀ ਗੁਣਵੱਤਾ ਜਾਂਚਣ ਲਈ ਨਿਯਮਤ ਤੌਰ ‘ਤੇ ਵਾਟਰ ਸੈਂਪਲ ਇਕੱਠੇ ਕਰਕੇ ਲੈਬ ਵਿੱਚ ਭੇਜੇ ਜਾਣੇ ਚਾਹੀਦੇ ਹਨ । ਇਸ ਨਾਲ ਪਾਣੀ ਵਿੱਚ ਮੌਜੂਦ ਬੈਕਟੀਰੀਆਂ ਦਾ ਪਤਾ ਲੱਗ ਸਕਦਾ ਹੈ ।

ਕਲੋਰੀਨ ਦੀ ਸਹੀ ਮਾਤਰਾ ਵਿੱਚ ਇਸਤੇਮਾਲ ਤੇ ਵੀ ਜ਼ੋਰ ਦਿੱਤਾ

ਉਹਨਾਂ ਕਲੋਰੀਨ ਦੀ ਸਹੀ ਮਾਤਰਾ ਵਿੱਚ ਇਸਤੇਮਾਲ ਤੇ ਵੀ ਜ਼ੋਰ ਦਿੱਤਾ । ਉਹਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਕਲੋਰੀਨ ਦੇ ਪੀਣ ਵਾਲੇ ਪਾਣੀ ਵਿੱਚ ਲਾਗੂ ਕਰਨ ਦੀ ਕਾਰਵਾਈ ਨੂੰ ਤੇਜ ਕੀਤਾ ਜਾਵੇ ਤਾਂ ਡੇਂਗੂ ਵਰਗੀ ਬਿਮਾਰੀਆਂ ਤੋਂ ਬਚਿਆ ਜਾ ਸਕੇ । ਉਹਨਾਂ ਵਾਟਰ ਸਪਲਾਈ ਸੈਨੀਟੇਸ਼ਨ ਅਤੇ ਸੀਵਰੇਜ ਬੋਰਡ ਨੂੰ ਸਾਫ਼ ਸੁਥਰੇ ਪਾਣੀ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਦੀ ਸੰਭਾਲ ਲਈ ਖਾਸ ਹਦਾਇਤਾਂ ਦਿੱਤੀਆਂ । ਉਹਨਾ ਸਮੂਹ ਐਸ. ਐਮ. ਓਜ਼. (S. M. Oz.) ਨੂੰ ਵੀ ਸਖ਼ਤ ਹਦਾਇਤਾਂ ਦਿੱਤੀਆਂ ਕਿ ਉਹ ਆਪਣੇ ਆਪਣੇ ਖੇਤਰਾਂ ਵਿੱਚ ਡੇਂਗੂ ਰੋਕਥਾਮ ਲਈ ਮਜ਼ਬੂਤ ਕਦਮ ਚੁੱਕਣ । ਉਹਨਾਂ ਕਿਹਾ ਕਿ ਐਸ. ਐਮ. ਓਜ਼. ਲੋਕਾਂ ਨੂੰ ਡੇਂਗੂ ਦੇ ਲੱਛਣਾਂ ਬਾਰੇ ਜਾਣੂ ਕਰਵਾਉਣ ਅਤੇ ਸਿਹਤ ਸੇਵਾਵਾਂ ਨੂੰ ਸਮੇਂ ਸਮੇਂ ਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਜਿੰਮੇਵਾਰ ਹੋਣ ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ, ਆਸ਼ਾ ਵਰਕਰਾਂ, ਸੁਮਨ ਯੋਜਨਾ , ਪਰਿਵਾਰ ਨਿਯੋਜਨ, ਰੀ-ਪ੍ਰੋਡਿਕਟਿਵ ਚਾਈਲਡ ਹੈਲਥ, ਅੰਡਰ ਬੇਟੀ ਬਚਾਓ, ਬੇਟੀ ਪੜਾਓ,ਮੈਟਰਨਲ ਡੈਥ ਸਰਵਾਈਵਲ ਰੀਵਿਊ, ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਈਂਡਨੈਸ, ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾਂ,ਆਮ ਆਦਮੀ ਕਲੀਨਿਕ, ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ,ਰਾਸ਼ਟ੍ਰੀਆ ਬਾਲ ਸਵਸਥਯ ਕਾਰਿਆਕ੍ਰਮ, ਤੰਬਾਕੂ ਕੰਟਰੋਲ ਪ੍ਰੋਗਰਾਮ, ਨੈਸ਼ਨਲ ਟੀ. ਬੀ. ਐਲੀਮਿਨੇਸ਼ਨ ਪ੍ਰੋਗਰਾਮ, ਜਨ ਔਸ਼ਧੀ ਸਟੋਰ, ਨੈਸ਼ਨਲ ਮੈਂਟਲ ਹੈਲਥ ਪ੍ਰੋਗਰਾਮ, ਡੀ-ਐਡੀਕਸ਼ਨ ਸੈਂਟਰ,ਰੀ-ਹੈਬੀਲੀਟੇਸ਼ਨ ਸੈਂਟਰ, ਓਟ ਕਲੀਨਿਕ, ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਆਦਿ ਸਕੀਮਾਂ ਦੀ ਸਮੀਖਿਆ ਕੀਤੀ ਅਤੇ ਇਹਨਾਂ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਨਿਰਦੇਸ਼ ਦਿੱਤੇ । ਮੀਟਿੰਗ ਵਿੱਚ ਸਮੂਹ ਐਸ. ਐਮ. ਓਜ਼, ਈ. ਓਜ਼, ਨਗਰ ਨਿਗਮ ਵਿਭਾਗ ਦੇ ਅਧਿਕਾਰੀ, ਸਿਖਿਆ ਵਿਭਾਗ, ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।

Read More : ਡੀ. ਸੀ. ਨੇ ਦਿੱਤੇ ਵੱਖ-ਵੱਖ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ 

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ

0
MLA Ajitpal Singh Kohli
ਪਟਿਆਲਾ, 25 ਅਗਸਤ 2025 : ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਨੇ ਸ਼ਹਿਰ ਦੇ ਕਈ ਇਲਾਕਿਆਂ ਦਾ ਅਚਨਚੇਤ ਦੌਰਾ ਕੀਤਾ । ਦੌਰੇ ਦਾ ਮੁੱਖ ਮੰਤਵ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਮੌਕੇ ‘ਤੇ ਹੀ ਹੱਲ ਕਰਵਾਉਣਾ ਸੀ। ਉਨ੍ਹਾਂ ਨਾਲ ਨਗਰ ਨਿਗਮ ਦੇ ਅਧਿਕਾਰੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ।

ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ

ਵਿਧਾਇਕ ਨੇ ਸਭ ਤੋਂ ਪਹਿਲਾਂ ਸ਼ਹਿਰ ਦੇ ਅੰਦਰੂਨੀ ਹਿੱਸਿਆਂ (Inner parts of the city) ਵਿੱਚੋਂ ਗੁਜ਼ਰਦੇ ਹੋਏ, ਜਿਵੇਂ ਕਿ ਸ਼ੇਰੇ ਪੰਜਾਬ ਮਾਰਕਿਟ, ਬੀ ਟੈਂਕ, ਸੁਖਦਾਸਪੁਰਾ ਮੁਹੱਲਾ, ਸਫਾਬਾਦੀ ਗੇਟ ਵਰਗੇ ਇਲਾਕਿਆਂ ਦਾ ਨਿਰੀਖਣ ਕੀਤਾ । ਇਸ ਦੌਰਾਨ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ । ਲੋਕਾਂ ਨੇ ਖ਼ਾਸ ਕਰਕੇ ਸੜਕਾਂ ਦੀ ਖ਼ਰਾਬ ਹਾਲਤ, ਸੀਵਰੇਜ ਸਿਸਟਮ ਦੀਆਂ ਸਮੱਸਿਆਵਾਂ, ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵਿਘਨ, ਅਤੇ ਸਫ਼ਾਈ ਵਿਵਸਥਾ ਦੀ ਘਾਟ ਵਰਗੀਆਂ ਸ਼ਿਕਾਇਤਾਂ ਸਾਹਮਣੇ ਰੱਖੀਆਂ ।

ਵਿਧਾਇਕ ਕੋਹਲੀ ਨੇ ਲੋਕਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ

ਵਿਧਾਇਕ ਕੋਹਲੀ ਨੇ ਲੋਕਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ ‘ਤੇ ਹੀ ਨਗਰ ਨਿਗਮ ਦੇ ਅਧਿਕਾਰੀਆਂ (unicipal Corporation officials) ਨੂੰ ਇਨ੍ਹਾਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਨੇ ਸੀਵਰੇਜ ਲਾਈਨਾਂ ਦੀ ਸਫ਼ਾਈ, ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਸੁਧਾਰ ਲਿਆਉਣ ਲਈ ਯੋਜਨਾ ਬਣਾਉਣ ਲਈ ਕਿਹਾ । ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਅਤੇ ਇਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ।

ਅਜੀਤਪਾਲ ਸਿੰਘ ਕੋਹਲੀ ਨੇ ਖ਼ਾਸ ਕਰਕੇ ਸਫ਼ਾਈ ਮੁਹਿੰਮ ‘ਤੇ ਜ਼ੋਰ ਦਿੱਤਾ।

ਕੋਹਲੀ ਨੇ ਖ਼ਾਸ ਕਰਕੇ ਸਫ਼ਾਈ ਮੁਹਿੰਮ ‘ਤੇ ਜ਼ੋਰ ਦਿੱਤਾ । ਉਨ੍ਹਾਂ ਕਿਹਾ ਕਿ ਪਟਿਆਲਾ ਨੂੰ ਇੱਕ ਸਾਫ਼-ਸੁਥਰਾ ਸ਼ਹਿਰ ਬਣਾਉਣਾ ਸਾਡਾ ਸਾਂਝਾ ਸੁਪਨਾ ਹੈ ਅਤੇ ਇਸ ਵਿੱਚ ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੂੜਾ ਕਰਕਟ ਸਮੇਂ ਸਿਰ ਚੁੱਕਿਆ ਜਾਵੇ ਅਤੇ ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਗੰਦਗੀ ਨਾ ਫੈਲੇ ।

ਵਿਧਾਇਕ ਨੇ ਦੱਸਿਆ ਕਿ ਇਹ ਦੌਰੇ ਲਗਾਤਾਰ ਜਾਰੀ ਰਹਿਣਗੇ

ਵਿਧਾਇਕ ਨੇ ਦੱਸਿਆ ਕਿ ਇਹ ਦੌਰੇ ਲਗਾਤਾਰ ਜਾਰੀ ਰਹਿਣਗੇ ਤਾਂ ਜੋ ਉਹ ਖ਼ੁਦ ਜ਼ਮੀਨੀ ਹਕੀਕਤ ਤੋਂ ਜਾਣੂ ਹੋ ਸਕਣ । ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਦਫ਼ਤਰ ਵਿੱਚ ਬੈਠ ਕੇ ਨਹੀਂ, ਸਗੋਂ ਉਨ੍ਹਾਂ ਦੇ ਦਰਾਂ ‘ਤੇ ਜਾ ਕੇ ਸਮਝਿਆ ਜਾ ਸਕਦਾ ਹੈ । ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਹਰ ਮਸਲੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਪਟਿਆਲਾ ਨੂੰ ਇੱਕ ਮਾਡਲ ਸ਼ਹਿਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ।

ਦੌਰੇ ਤੋਂ ਬਾਅਦ ਲੋਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ

ਦੌਰੇ ਤੋਂ ਬਾਅਦ ਲੋਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ । ਉਨ੍ਹਾਂ ਨੇ ਵਿਧਾਇਕ ਵੱਲੋਂ ਚੁੱਕੇ ਗਏ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਅਤੇ ਉਮੀਦ ਜਤਾਈ ਕਿ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਦਾ ਹੁਣ ਹੱਲ ਹੋ ਸਕੇਗਾ । ਇਹ ਦੌਰਾ ਪ੍ਰਸ਼ਾਸਨ ਅਤੇ ਲੋਕਾਂ ਵਿਚਕਾਰ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ ।