Home Blog Page 416

ਚੀਨੀ ਸੈਲਾਨੀਆਂ ਨੂੰ ਲਿਜਾ ਰਹੀ ਬਸ ਹੋਈ ਦੁਰਘਟਨਾਗ੍ਰਸਤ

0
Accident

ਇੰਡੋਨੇਸ਼ੀਆ, 14 ਨਵੰਬਰ 2025 : ਇੰਡੋਨੇਸ਼ੀਆਈ ਟਾਪੂ ਬਾਲੀ (Indonesian island of Bali) ਵਿਖੇ ਇਕ ਬਸ ਦੇ ਦੁਰਘਟਨਾਗ੍ਰਸਤ (Bus accident victims) ਹੋਣ ਨਾਲ ਪੰਜ ਜਣਿਆਂ ਦੀ ਮੌਤ ਅਤੇ 8 ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਦੱਸਣਯੋਗ ਹੈ ਕਿ ਉਕਤ ਬਸ ਚੀਨੀ ਸੈਲਾਨੀਆਂ ਨੂੰ ਲਿਜਾ ਰਹੀ ਸੀ ।

ਬਸ ਡਰਾਈਵਰ ਨੇ ਘੁੰਮਦੇ ਸਮੇਂ ਆਪਣਾ ਕੰਟਰੋਲ ਗੁਆ ਦਿੱਤਾ

ਬੁਲਲੇਂਗ ਰੀਜੈਂਸੀ ਪੁਲਸ ਮੁਖੀ ਇਡਾ ਬਾਗੁਸ ਵਿਦਵਾਨ ਸੁਤਾਦੀ ਨੇ ਕਿਹਾ ਕਿ ਮਿੰਨੀ ਬੱਸ ਟਾਪੂ ਦੇ ਦੱਖਣੀ ਹਿੱਸੇ ਤੋਂ ਉੱਤਰੀ ਹਿੱਸੇ ਵੱਲ ਇੱਕ ਘੁੰਮਦੀ ਹੋਈ ਢਲਾਣ ਵਾਲੀ ਸੜਕ `ਤੇ ਯਾਤਰਾ ਕਰ ਰਹੀ ਸੀ । ਉਨ੍ਹਾਂ ਕਿਹਾ ਕਿ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਗੱਡੀ ਸੜਕ ਤੋਂ ਉਤਰ ਗਈ, ਇੱਕ ਬਾਗ਼ ਵਿੱਚ ਜਾ ਵੜੀ ਅਤੇ ਇੱਕ ਦਰੱਖਤ ਨਾਲ ਟਕਰਾ ਗਈ ।

ਜ਼ਖਮੀ ਯਾਤਰੀਆਂ ਦਾ ਦੋ ਹਸਪਤਾਲਾਂ ਵਿੱਚ ਕੀਤਾ ਗਿਆ ਇਲਾਜ

ਡਰਾਈਵਰ ਦੀ ਸਾਵਧਾਨੀ ਦੀ ਘਾਟ ਕਾਰਨ ਬੱਸ ਸੜਕ ਤੋਂ ਉਤਰ ਕੇ ਇੱਕ ਕਮਿਊਨਿਟੀ ਬਾਗ਼ ਵਿੱਚ ਜਾ ਵੱਜੀ, ਜਿਸ ਕਾਰਨ ਇਹ ਹਾਦਸਾ ਹੋਇਆ । ਸੁਤਾਦੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਠ ਹੋਰ ਜ਼ਖਮੀ ਯਾਤਰੀਆਂ (Injured passengers) ਦਾ ਦੋ ਹਸਪਤਾਲਾਂ ਵਿੱਚ ਇਲਾਜ ਕੀਤਾ ਗਿਆ । ਇੰਡੋਨੇਸ਼ੀਆਈ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

Read More : ਮੈਕਸੀਕੋ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, ਪਾਇਲਟ ਸਣੇ 4 ਦੀ ਮੌ.ਤ

ਆਪ ਦੀ ਜਿੱਤ ਨੇ ਸਾਬਤ ਕੀਤਾ ਪੰਜਾਬੀਆਂ ਨੂੰ ਕੰਮ ਦੀ ਰਾਜਨੀਤੀ ਪਸੰਦ : ਕੇਜਰੀਵਾਲ

0
Kejriwal

ਨਵੀਂ ਦਿੱਲੀ, 14 ਨਵੰਬਰ, 2025 : ਪੰਜਾਬ ਦੇ ਵਿਧਾਨ ਸਭਾ ਹਲਕਾ ਤਰਨਤਾਰਨ (Assembly constituency Tarn Taran) ਵਿਖੇ ਹੋ ਨਿਬੜੀ ਤਰਨਤਾਰਨ ਜਿਮਨੀ ਚੋਣ ਦੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ 12 ਹਜ਼ਾਰ 91 ਵੋਟਾਂ ਦੇ ਵੱਡੇ ਫਰਕ ਨਾਲ ਪ੍ਰਾਪਤ ਜਿੱਤ ਨੇ ਇਕ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ ।

ਕੀ ਬੋਲੇ ਆਪ ਕਨਵੀਨਰ ਕੇਜਰੀਵਾਲ

ਤਰਨਤਾਰਨ ਜਿਮਨੀ ਚੋਣ ਵਿਚ ਆਪ ਉਮੀਦਵਾਰ ਦੀ ਜਿੱਤ (AAP candidate’s victory) ਤੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੰਮ ਦੀ ਰਾਜਨੀਤੀ ਪਸੰਦ ਹੈ ਤੇ ਆਪ ਨੇ ਪੰਜਾਬ ਵਿਚ ਸਿਰਫ਼ ਕੰਮ ਹੀ ਕੀਤੇ ਹਨ ।  ਉਨ੍ਹਾਂ ਕਿਹਾ ਕਿ ਪੰਜਾਬ ਨੇ ਇੱਕ ਵਾਰ ਫਿਰ ਆਪ `ਤੇ ਆਪਣਾ ਭਰੋਸਾ ਪ੍ਰਗਟਾਇਆ ਹੈ ਤੇ ਜਿੱਤ ਵੀ ਜਨਤਾ ਦੀ ਹੀ ਜਿੱਤ ਹੈ ।

ਆਪ ਉਮੀਦਵਾਰ ਨੇ ਕਿੰਨੀਆਂ ਕੀਤੀਆਂ ਵੋਟਾਂ ਪ੍ਰਾਪਤ

ਜਿਮਨੀ ਚੋਣ ਵਿਚ ਖੜ੍ਹੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ (AAP candidate Harmeet Singh Sandhu) ਨੇ 42 ਹਜ਼ਾਰ 649 ਵੋਟਾਂ ਹਾਸਲ ਕੀਤੀਆਂ । ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਨੂੰ 12 ਹਜ਼ਾਰ 91 ਵੋਟਾਂ ਦੇ ਫਰਕ ਨਾਲ ਹਰਾਇਆ, ਜਿਨ੍ਹਾਂ ਨੂੰ 30 ਹਜ਼ਾਰ 558 ਵੋਟਾਂ ਮਿਲੀਆਂ । ਇਸੇ ਤਰ੍ਹਾਂ ਕਾਂਗਰਸ ਦੇ ਕਰਨਬੀਰ ਸਿੰਘ ਨੂੰ 15 ਹਜ਼ਾਰ 78 ਵੋਟਾਂ ਨਾਲ ਤੀਸਰੇ ਅਤੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ 6 ਹਜ਼ਾਰ 239 ਵੋਟਾਂ ਨਾਲ ਚੌਥੇ ਸਥਾਨ `ਤੇ ਰਹੇ ।

Read More : ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਸਚਾਈ ਤੇ ਪਹਿਰਾ ਦਿੱਤਾ : ਚੇਅਰਮੈਨ ਸ਼ੇਰਮਾਜਰਾ

ਕਬਜੇ ਨੂੰ ਲੈ ਕੇ ਪ੍ਰਵਾਸੀਆਂ ਕੀਤਾ ਸਿੱਖ ਪਰਿਵਾਰ ਤੇ ਹਮਲਾ

0

ਜਲੰਧਰ, 14 ਨਵੰਬਰ 2025 : ਪੰਜਾਬ ਦੇ ਸ਼ਹਿਰ ਜਲੰਧਰ(Jalandhar) ਅਧੀਨ ਆੳਂੁਦੇ ਕਸਬਾ ਅਲਾਵਲਪੁਰ ਵਿਖੇ ਕਬਜੇ ਨੂੰ ਲੈ ਕੇ ਗਲੀ ਵਿਚ ਹੀ ਰਹਿੰਦੇ ਪ੍ਰਵਾਸੀਆਂ ਵਲੋਂ ਇੱਕ ਸਿੱਖ ਪਰਿਵਾਰ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਸੀ ਮਾਮਲਾ

ਅਲਾਵਲਪੁਰ (Alawalpur) ਵਾਸੀ ਬਹਾਦਰ ਸਿੰਘ ਭੋਗਲ ਜੋ ਕਿ ਇਸ ਵੇਲੇ ਹਸਪਤਾਲ ਵਿਚ ਹਮਲਾ ਹੋਣ ਦੇ ਚਲਦਿਆਂ ਇਲਾਜ ਅਧੀਨ ਹਨ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿਚ ਰਹਿੰਦੇ ਪ੍ਰਵਾਸੀਆਂ ਵਲੋਂ ਨਜਾਇਜ਼ ਕਬਜਾ (Illegal possession) ਕੀਤਾ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦਾ ਸਾਡੇ ਨਾਲ ਹਮੇਸ਼ਾਂ ਹੀ ਲੜਾਈ ਝਗੜਾ (Fight) ਹੀ ਰਹਿੰਦਾ ਹੈ । ਉਨ੍ਹਾਂ ਘਟਨਾ ਦੇ ਕਾਫੀ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਵੀ ਲਗਾਇਆ ।

ਕੀ ਆਖਣਾ ਹੈ ਪ੍ਰਵਾਸੀ ਰਾਜ ਕੁਮਾਰ ਦਾ

ਇਸ ਮਾਮਲੇ ਸਬੰਧੀ ਦੂਜੀ ਧਿਰ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਉਪਰ ਲੱਗੇ ਦੋਸ਼ ਬੇਬੁਨਿਆਦੇ ਹਨ । ਇਸ ਝਗੜੇ ਦੌਰਾਨ ਭੋਗਲ ਪਰਵਾਰ ਨੇ ਮੇਰੇ ਪਰਿਵਾਰ ਉੱਤੇ ਹਮਲਾ ਕੀਤਾ, ਜਿਸ ਵਿਚ ਮੇਰਾ ਪਤਨੀ ਵੀ ਇਲਾਜ ਅਧੀਨ ਹੈ ।

Read More : ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦਾ ਭਰਾ ਨਾਲ ਹੋਇਆ ਝਗੜਾ, ਇੱਕ ਮਹਿਲਾ ਦੀ ਮੌਤ

 

ਅਣਪਛਾਤੇ ਮੋਟਰਸਾਈਕਲ ਚਾਲਕ ਵਿਰੁੱਧ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ

0
Case Rejistered

ਪਟਿਆਲਾ, 14 ਨਵੰਬਰ 2025 : ਥਾਣਾ ਸਦਰ ਪਟਿਆਲਾ (Police Station Sadar Patiala) ਪੁਲਸ ਨੇ ਮੋਟਰਸਾਈਕਲ ਦੇ ਅਣਪਛਾਤੇ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ 281, 106, 324 (44) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਵਾਰਡ ਨੰ 12 ਖੱਤਰੀਆ ਵਾਲਾ ਮੁਹੱਲਾ ਸਨੌਰ ਨੇ ਦੱਸਿਆ ਕਿ 11 ਨਵੰਬਰ 2025 ਨੂੰ ਉਸਦਾ ਜੀਜਾ ਸਵਰਨ ਸਿੰਘ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਨੂਰਖੇੜੀਆਂ ਕੋਲ ਜਾ ਰਿਹਾ ਸੀ ਕਿ ਮੋਟਰਸਾਈਕਲ ਦੇ ਅਣਪਛਾਤੇ ਚਾਲਕ (Unknown motorcycle driver) ਨੇ ਆਪਣਾ ਮੋਟਰਸਾਈਕਲ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੇ ਜੀਜੇ ਦੇ ਮੋਟਰਸਾਈਕਲ ਵਿਚ ਮਾਰਿਆ, ਜਿਸ ਕਾਰਨ ਉਸਦੇ ਜੀਜੇ ਦੀ ਮੌਤ ਹੋ ਗਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਟੱਕਰ ਮਾਰਨ ਤੇ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ

ਪੈਰਾ ਲੀਗਲ ਵਲੰਟੀਅਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

0
District Legal Services Authority

ਮਾਲੇਰਕੋਟਲਾ, 14 ਨਵੰਬਰ 2025 : ਸੀ. ਜੇ. ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਸੰਗਰੂਰ) ਦਲਜੀਤ ਕੌਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (District Legal Services Authority) (ਸੰਗਰੂਰ) ਵੱਲ੍ਹੋਂ ਨਵੇਂ ਪੈਰਾ ਲੀਗਲ ਵਲੰਟੀਅਰਾਂ ਨੂੰ ਸੂਚੀਬੱਧ ਕੀਤਾ ਜਾਣਾ ਹੈ । ਉਨ੍ਹਾਂ ਦੱਸਿਆ ਕਿ ਵਲੰਟੀਅਰਾਂ ਦੀ ਚੋਣ (Selection of volunteers) ਲਈ ਜ਼ਿਲੇ ਮਾਲੇਰਕੋਟਲਾ ਅਤੇ ਸੰਗਰੂਰ ਦੇ ਪੱਕੇ ਵਸਨੀਕ ਉਮੀਦਵਾਰਾਂ ਤੋਂ ਬਿਨੈ ਪੱਤਰ ਭੇਜਣ ਦੀ ਆਖਰੀ 17 ਨਵੰਬਰ ਬਾਅਦ ਦੁਪਹਿਰ 4 ਵਜੇ ਤੱਕ ਨਿਰਧਾਰਿਤ ਕੀਤੀ ਗਈ ਹੈ ।

ਭਰਤੀ ਸਬੰਧੀ ਅਰਜੀ ਫਾਰਮ ਜ਼ਿਲ੍ਹਾ ਕਚਿਹਰੀ ਸੰਗਰੂਰ ਦੀ ਵੈਬਸਾਈਟ ਤੇ ਹੈ ਉਪਲਬੱਧ

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਅਤੇ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਮਾਲੇਰਕੋਟਲਾ, ਧੂਰੀ, ਮੂਨਕ ਅਤੇ ਸੁਨਾਮ ਵਿਖੇ ਸਵੈ ਇੱਛਾ ਨਾਲ ਬਤੌਰ ਪੈਰਾ ਲੀਗਲ ਵਲੰਟੀਅਰ ਕੰਮ ਕਰਨ ਦੇ ਚਾਹਵਾਨ ਆਪਣੀ ਦਰਖਾਸਤ ਅਤੇ ਨਿਰਧਾਰਿਕ ਪ੍ਰੋਫਾਰਮੇ ਵਿੱਚ ਆਖਰੀ ਮਿਤੀ ਤੱਕ ਦਫਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸਮਝੌਤਾ ਸਦਨ, ਸੰਗਰੂਰ ਵਿਖੇ ਅਪਲਾਈ ਕਰ ਸਕਦੇ ਹਨ । ਇਸ ਭਰਤੀ ਸਬੰਧੀ ਅਰਜੀ ਫਾਰਮ ਜ਼ਿਲ੍ਹਾ ਕਚਿਹਰੀ ਸੰਗਰੂਰ ਦੀ ਵੈਬਸਾਈਟ https://sangrur.dcourts.gov.in/notice-category/recruitments/ ਤੇ ਉਪਲਬੱਧ ਹੈ ।

ਪੈਰਾ ਲੀਗਲ ਵਲੰਟੀਅਰਾਂ ਦੀ ਚੋਣ ਲਈ ਘੱਟੋ-ਘੱਟ ਯੋਗਤਾ ਦਸਵੀਂ ਪਾਸ ਹੈ

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬਤੌਰ ਪੈਰਾ ਲੀਗਲ ਵਲੰਟੀਅਰਜ਼ ਸੇਵਾਵਾਂ ਦੇਣ ਵਾਲੇ ਪ੍ਰਾਰਥੀ ਨੂੰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵੱਲੋਂ ਸਮੇਂ ਸਮੇਂ ਸਿਰ ਨਿਰਧਾਰਤ ਕੀਤੇ ਜਾਣ ਵਾਲੇ ਮਾਣ- ਭੱਤੇ ਤੋਂ ਇਲਾਵਾ ਕਿਸੇ ਕਿਸਮ ਦਾ ਵੇਜ਼ਜ਼/ਮਿਹਨਤਾਵਾ/ਤਨਖ਼ਾਹ ਨਹੀਂ ਦਿੱਤਾ ਜਾਵੇਗਾ ।

ਪੀ. ਐਲ. ਵੀ. ਨਿਯੁਕਤ ਹੋ ਜਾਣ ਉਪਰੰਤ ਸਿਰਫ ਕੰਮ ਵਾਲੇ ਦਿਨ ਦੇ ਹੀ ਨਿਯਮਾਂ ਅਨੁਸਾਰ ਦਿੱਤੇ ਜਾਣਗੇ ਮਾਣ- ਭੱਤੇ

ਉਨ੍ਹਾਂ ਨੂੰ ਬਤੋਰ ਪੀ. ਐਲ. ਵੀ. ਨਿਯੁਕਤ ਹੋ ਜਾਣ ਉਪਰੰਤ ਸਿਰਫ ਕੰਮ ਵਾਲੇ ਦਿਨ ਦੇ ਹੀ ਨਿਯਮਾਂ ਅਨੁਸਾਰ ਮਾਣ- ਭੱਤੇ ਦਿੱਤੇ ਜਾਣਗੇ । ਪੈਰਾ ਲੀਗਲ ਵਲੰਟੀਅਰਾਂ ਦੀ ਚੋਣ ਲਈ ਘੱਟੋ-ਘੱਟ ਯੋਗਤਾ ਦਸਵੀਂ ਪਾਸ ਹੈ । ਉਨ੍ਹਾਂ ਹੋਰ ਕਿਹਾ ਕਿ ਚੁਣੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਸਮੇਂ ਸਮੇਂ ਤੇ ਲੋੜ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਜਾਂ ਉਪ-ਮੰਡਲ ਪੱਧਰੀ ਕਾਨੂੰਨੀ ਸੇਵਾਵਾਂ ਕਮੇਟੀ ਮਾਲੇਰਕੋਟਲਾ, ਧੂਰੀ, ਮੂਨਕ ਅਤੇ ਸੁਨਾਮ ਵਿਖੇ ਵੱਖ- ਵੱਖ ਗਤੀਵਿਧੀਆਂ ਲਈ ਕੰਮ ਸੌਂਪੇ ਜਾ ਸਕਦੇ ਹਨ ।

Read More : ਜਿਲਾ ਲੀਗਲ ਸਰਵਿਸਿਜ ਅਥਾਰਿਟੀ ਨੇ ਭੇਜੀ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ

ਸੁਨਾਮ ਹਲਕੇ ਦੇ ਲੋੜਵੰਦਾਂ ਦਾ ਪੱਕੇ ਮਕਾਨ ਵਾਲਾ ਸੁਪਨਾ ਹੋਇਆ ਸਾਕਾਰ

0
Repairing mud houses

ਸੁਨਾਮ, 14 ਨਵੰਬਰ 2025 : ਪੰਜਾਬ ਸਰਕਾਰ ਵੱਲੋਂ ਹਰੇਕ ਲੋੜਵੰਦ ਤਕ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪੁੱਜਦਾ ਕਰਨ ਦੇ ਕੀਤੇ ਤਹੱਈਏ ਤਹਿਤ  ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਲੋੜਵੰਦ ਪਰਿਵਾਰਾਂ ਦੇ ਕੱਚੇ ਮਕਾਨਾਂ ਨੂੰ ਪੱਕਾ (Repairing mud houses) ਕਰਨ ਲਈ 305 ਪਰਿਵਾਰਾਂ ਨੂੰ 07 ਕਰੋੜ 62 ਲੱਖ 50 ਹਜ਼ਾਰ ਰੁਪਏ ਦੇ ਪ੍ਰਵਾਨਗੀ ਪੱਤਰ ਸੌਂਪੇ ।

200 ਪਰਿਵਾਰਾਂ ਨੂੰ 5 ਕਰੋੜ ਦੇ ਪੱਕੇ ਮਕਾਨ ਦੇ ਮਨਜ਼ੂਰੀ ਪੱਤਰ ਸੌਂਪੇ ਗਏ

ਇਸ ਮੌਕੇ ਅਮਨ ਅਰੋੜਾ (Aman Arora) ਨੇ ਦੱਸਿਆ ਕਿ ਸੁਨਾਮ ਦੇ 200 ਪਰਿਵਾਰਾਂ ਨੂੰ 05 ਕਰੋੜ ਰੁਪਏ ਦੇ ਪੱਕੇ ਮਕਾਨ ਦੇ ਮਨਜ਼ੂਰੀ ਪੱਤਰ ਸੌਂਪੇ ਗਏ ਹਨ, ਜਦਕਿ ਲੌਂਗੋਵਾਲ ਦੇ 79 ਪਰਿਵਾਰਾਂ ਨੂੰ 02 ਕਰੋੜ 22 ਲੱਖ 50 ਹਜ਼ਾਰ ਰੁਪਏ ਦੇ ਅਤੇ ਚੀਮਾ ਦੇ 26 ਪਰਿਵਾਰਾਂ ਨੂੰ 65 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਸੌਂਪੇ ਗਏ ਹਨ । ਅਮਨ ਅਰੋੜਾ ਨੇ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਵਿੱਚ ਸਭ ਤੋਂ ਅਹਿਮ ਸਿਰ ਉੱਤੇ ਛੱਤ ਹੈ ।

ਸਰਕਾਰ ਦਾ ਟੀਚਾ ਹੈ ਕਿ ਸੂਬੇ ਵਿੱਚ ਕੋਈ ਵੀ ਪਰਿਵਾਰ ਬਿਨਾਂ ਮਕਾਨ ਦੇ ਨਾ ਰਹੇ

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਅਹਿਮ ਜ਼ਰੂਰਤ ਨੂੰ ਪੂਰਾ ਕਰਨ ਲਈ ਵਚਨਬੱਧ ਹੈ । ਉਹਨਾਂ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਸੂਬੇ ਵਿੱਚ ਕੋਈ ਵੀ ਪਰਿਵਾਰ ਬਿਨਾਂ ਮਕਾਨ ਦੇ ਨਾ ਰਹੇ ਅਤੇ ਹਰੇਕ ਲੋੜਵੰਦ ਦੇ ਸਿਰ ਉੱਤੇ ਛੱਤ ਹੋਵੇ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰੇਕ ਲੋੜਵੰਦ ਤੱਕ ਪੁੱਜੇ, ਇਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ।

ਪੰਜਾਬ ਸਰਕਾਰ ਲੋਕਾਂ ਦੀਆਂ ਅਸਲ ਜ਼ਰੂਰਤਾਂ ਨੂੰ ਪਛਾਣ ਕੇ ਨੀਤੀ ਤਿਆਰ ਕਰਦੀ ਹੈ

ਕੈਬਿਨਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਲੋਕ ਭਲਾਈ ਸਕੀਮਾਂ (Public welfare schemes) ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਹਰੇਕ ਹੱਕਦਾਰ ਪਰਿਵਾਰ ਤੱਕ ਸਰਕਾਰੀ ਸਹਾਇਤਾ ਪਹੁੰਚ ਸਕੇ । ਉਹਨਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਆਵਾਸ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਹਰ ਪਰਿਵਾਰ ਨੂੰ ਮਾਣ ਨਾਲ ਜੀਵਨ ਜਿਊਣ ਦਾ ਅਧਿਕਾਰ ਦੇਣਾ ਹੈ । ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਲੋਕਾਂ ਦੀਆਂ ਅਸਲ ਜ਼ਰੂਰਤਾਂ ਨੂੰ ਪਛਾਣ ਕੇ ਆਪਣੀ ਨੀਤੀ ਤਿਆਰ ਕਰਦੀ ਹੈ, ਜਿਸ ਤਰ੍ਹਾਂ ਸਿੱਖਿਆ ਤੇ ਸਿਹਤ ਵਰਗੇ ਅਹਿਮ ਖੇਤਰਾਂ ਵਿੱਚ ਪਿਛਲੇ ਸਾਢੇ ਤਿੰਨ ਸਾਲ ਵਿੱਚ ਕ੍ਰਾਂਤੀਕਾਰੀ ਕਦਮ ਉਠਾ ਕੇ ਵੱਡੇ ਸੁਧਾਰ ਕੀਤੇ ਗਏ ਹਨ । ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਖੇਤਰਾਂ ਵਿੱਚ ਵੀ ਵੱਡੇ ਸੁਧਾਰ ਦੇਖਣ ਨੂੰ ਮਿਲਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਲਾਭਪਾਤਰੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ ।

Read More : ਅਮਨ ਅਰੋੜਾ ਨੇ 11 ਪਿੰਡਾਂ ਦੇ 88 ਕਿਸਾਨ ਪਰਿਵਾਰਾਂ ਨੂੰ ਮਨਜ਼ੂਰੀ ਪੱਤਰ ਸੌਂਪੇ

ਮੋਟਰਸਾਈਕਲ ਚਾਲਕ ਵਿਰੁੱਧ ਮੋਟਰਸਾਈਕਲ ਲਿਆ ਕੇ ਮਾਰਨ ਤੇ ਕੇਸ ਦਰਜ

0
Case registered

ਬਨੂੜ, 13 ਨਵੰਬਰ 2025 : ਥਾਣਾ ਬਨੂੜ ਪੁਲਸ (Banur Police Station) ਨੇ ਮੋਟਰਸਾਈਕਲ ਦੇ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ 281, 125-ਏ, 106, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਾਵਨ ਲੋਚੇਪਾ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਸੀਸਨ ਜਿਲਾ ਲੋਹੇਲ ਇਦੀਪੀਤੀ ਹਿਮਾਚਲ ਪ੍ਰਦੇਸ਼ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਸਫਰੀ ਲਾਲ (Complainant Asfari Lal) ਪੁੱਤਰ ਬੁੱਧਾ ਵਾਸੀ ਪਿੰਡ ਗੋਪਰਾਪੁਰ ਜਿਲਾ ਰਾਏਬਰੇਲੀ ਯੂ. ਪੀ. ਨੇ ਦੱਸਿਆ ਕਿ 10 ਨਵੰਬਰ 2025 ਨੂੰ ਉਸਦਾ ਲੜਕਾ ਮਹਿੰਦਰ ਕੁਮਾਰ ਆਪਣੀ ਪਤਨੀ ਗੀਤਾ ਨਾਲ ਸਾਈਕਲ ਤੇ ਸਵਾਰ ਹੋ ਕੇ ਟੋਲ ਪਲਾਜਾ ਬਨੂੜ ਕੋਲ ਜਾ ਰਿਹਾ ਸੀ ਤਾਂ ਉਕਤ ਮੋਟਰਸਾਈਕਲ ਚਾਲਕ ਨੇ ਆਪਣਾ ਮੋਟਰਸਾਈਕਲ ਤੇਜ ਰਫ਼ਤਾਰ ਤੇ ਲਾਪ੍ਰਵਾਹੀ (High speed and carelessness) ਨਾਲ ਲਿਆ ਕੇ ਉਸਦੇ ਲੜਕੇ ਵਿਚ ਮਾਰਿਆ, ਜਿਸ ਕਾਰਨ ਵਾਪਰੇ ਸੜਕੀ ਹਾਦਸੇ (Road accidents) ਵਿਚ ਉਸਦੇ ਲੜਕੇ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਉਸਦੀ ਪਤਨੀ ਦੇ ਕਾਫੀ ਸੱਟਾਂ ਲੱਗੀਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਟੱਕਰ ਮਾਰਨ ਤੇ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ

ਯੂ. ਕੇ. ਪੁਲਸ ਨੇ ਧੋਖਾੜੀ ਵਿਚ ਸ਼ਾਮਲ ਵਿਅਕਤੀ ਲਿਆਂਦਾ ਭਾਰਤ ਵਾਪਸ

0
UK police

ਨਵੀਂ ਦਿੱਲੀ, 14 ਨਵੰਬਰ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (Central Bureau of Investigation) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰਾਖੰਡ ਪੁਲਸ ਵਲੋਂ ਇਕ ਅਜਿਹੇ ਵਿਅਕਤੀ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਵਾਪਸ ਭਾਰਤ ਲਿਆਂਦਾ ਗਿਆ ਹੈ ਜੋ ਕਿ ਇਕ ਧੋਖਾਧੜੀ ਦੇ ਮਾਮਲੇ ਵਿਚ ਲੋੜੀਂਦਾ ਸੀ ।

ਕੌਣ ਸੀ ਤੇ ਕੀ ਸੀ ਮਾਮਲਾ

ਯੂ. ਏ. ਈ. ਤੋਂ ਜਿਸ ਵਿਅਕਤੀ ਨੂੰ ਉਤਰਾਖੰਡ ਪੁਲਸ (Uttarakhand Police) ਨੇ ਵਾਪਸ ਭਾਰਤ ਲਿਆਂਦਾ ਹੈ ਉਹ ਵਿਅਕਤੀ ਜਗਦੀਸ਼ ਧਨੇਠਾ ਹੈ ਤੇ ਸਾਲ 2021 ਵਿਚ ਪਿਥੌਰਾਗੜ੍ਹ ਪੁਲਸ ਸਟੇਸ਼ਨ ਵਿਚ ਦਰਜ ਕਥਿਤ ਧੋਖਾਧੜੀ ਅਤੇ ਅਪਰਾਧਕ ਸਾਜਿ਼ਸ਼ ਦੇ ਇਕ ਮਾਮਲੇ ਵਿਚ ਲੋੜੀਂਦਾ ਸੀ । ਇੰਟਰਪੋਲ ਨੇ ਉਸ ਦੇ ਵਿਰੁਧ `ਰੈੱਡ ਨੋਟਿਸ`(`Red Notice`) ਜਾਰੀ ਕੀਤਾ ਸੀ । ਸੀ. ਬੀ. ਆਈ. ਦੇ ਇਕ ਬੁਲਾਰੇ ਨੇ ਇਕ ਬਿਆਨ ਵਿੱਚ ਕਿਹਾ ਕਿ ਉਹ ਵਿਅਕਤੀ ਯੂ. ਏ. ਈ. ਭੱਜ ਗਿਆ ਸੀ । ਸੀ. ਬੀ. ਆਈ. ਨੇ ਉਸ ਨੂੰ ਲੱਭਣ ਅਤੇ ਫੜਨ ਲਈ ਯੂ. ਏ. ਈ. ਅਧਿਕਾਰੀਆਂ ਨਾਲ ਤਾਲਮੇਲ ਕੀਤਾ । ਇਸ ਤੋਂ ਪਹਿਲਾਂ ਸੀ. ਬੀ. ਆਈ. ਨੇ ਉਤਰਾਖੰਡ ਪੁਲਸ ਦੀ ਬੇਨਤੀ `ਤੇ 6 ਮਈ 2025 ਨੂੰ ਇੰਟਰਪੋਲ ਰਾਹੀਂ ਜਗਦੀਸ਼ ਪੁਨੇਠਾ ਵਿਰੁਧ `ਰੈੱਡ ਨੋਟਿਸ` ਜਾਰੀ ਕੀਤਾ ਸੀ ।

Read More : ਬੀ. ਐਚ. ਪ੍ਰਾਪਰਟੀ ਦੇ ਮਾਲਕ ਦੇ ਘਰ ’ਤੇ ਸੀ. ਬੀ. ਆਈ. ਵਲੋਂ ਛਾਪੇਮਾਰੀ

ਥਾਣਾ ਪਸਿਆਣਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਚੋਰੀ ਦਾ ਕੇਸ ਦਰਜ

0
Case registered

ਪਟਿਆਲਾ, 14 ਨਵੰਬਰ 2025 : ਥਾਣਾ ਪਸਿਆਣਾ (Police Station Pasiana) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 331 (4), 305, 62, 324 (44) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਚੋਰੀ ਕਰਨ ਦੇ ਇਰਾਦੇ ਨਾਲ ਦੁਕਾਨ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਣ ਦਾ ਕੇਸ ਦਰਜ ਕੀਤਾ ਗਿਆ ਹੈ ਵਿਚ ਗਗਨਦੀਪ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਖੇੜੀ ਗੁਜਰਾ ਥਾਣਾ ਪਸਿਆਣਾ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਲਾਲ ਬਹਾਦਰ (Complainant Lal Bahadu) ਪੁੱਤਰ ਸ੍ਰੀ ਰਾਮ ਵਾਸੀ ਨੇੜੇ ਸਰਕਾਰੀ ਪਾਣੀ ਵਾਲੀ ਟੈਂਕੀ ਗਿਆਨ ਕਲੋਨੀ ਸੂਲਰ ਨੇ ਦੱਸਿਆ ਕਿ ਉਸਨੇ ਪਿੰਡ ਖੇੜੀ ਗੁੱਜਰਾਂ ਵਿਖੇ ਸ਼ਾਸਤਰੀ ਕਲੀਨਿਕ ਦੇ ਨਾਮ ਤੇ ਸਰਕਾਰੀ ਦੁਕਾਨ ਕੀਤੀ ਹੋਈ ਹੈ ਤੇ 11-12 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਕਤ ਵਿਅਕਤੀ ਚੋਰੀ (Theft) ਕਰਨ ਦੇ ਇਰਾਦੇ ਨਾਲ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋ ਗਿਆ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸਨੂੰ ਪਤਾ ਲੱਗਿਆ ਤਾਂ ਉਨ੍ਹਾਂ ਮੌਕੇ ਤੇ ਜਾ ਕੇ ਉਸ ਵਿਅਕਤੀ ਨੂੰ ਕਾਬੂ ਕੀਤਾ। ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁੁਰੂ ਕਰ ਦਿੱਤੀ ਹੈ ।

Read More : ਘਰ ਵਿਚੋਂ ਕੀਮਤੀ ਸਮਾਨ ਚੋਰੀ ਕਰਨ ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ

ਘਰ ਵਾਲੀ ਦੇ ਕਤਲ ਮਾਮਲੇ ਵਿਚ ਫਰਾਰ ਪਤੀ ਕਾਬੂ

0
Police arrest

ਹਰਿਆਣਾ, 14 ਨਵੰਬਰ 2025 : ਹਰਿਆਣਾ (Haryana) ਦੇ ਖਰਖੋਦਾ ਦੀ ਪੁਲਸ ਨੇ ਇਕ ਪਤੀ ਨੂੰ ਆਪਣੀ ਹੀ ਪਤਨੀ ਦੇ ਕਤਲ ਦੇ ਮਾਮਲੇ ਵਿਚ ਫਰਾਰ (Absconding in murder case) ਚੱਲੇ ਆਉਣ ਤੋਂ ਬਾਅਦ ਅੱਜ ਜਾ ਕੇ ਕਿਧਰੇ ਗ੍ਰਿਫ਼ਤਾਰ ਕੀਤਾ ਹੈ ।

ਕੀ ਸੀ ਮਾਮਲਾ

ਹਰਿਆਣਾ ਵਿੱਚ ਖਰਖੋਦਾ ਪੁਲਸ ਨੇ ਜਿਸ ਵਿਅਕਤੀ ਨੂੰ ਡੇਢ ਮਹੀਨੇ ਬਾਅਦ ਗ੍ਰਿਫ਼ਤਾਰ ਕੀਤਾ ਹੈ ਵਲੋਂ ਸਤਿਸੰਗ ਵਿਚ ਜਾਣ ਤੋਂ ਇਨਕਾਰ ਕਰਨ ਦੇ ਦਾਤਰੀ ਨਾਲ ਕਤਲ ਕੀਤੇ ਜਾਣ ਦਾ ਦੋਸ਼ ਸੀ। ਜਿਸ ਵਿਅਕਤੀ ਨੂੂੰ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਖੰਡਾ ਵਿੱਚ ਇੱਕ ਇੱਟਾਂ ਦੇ ਭੱਠੇ `ਤੇ ਆਪਣੀ ਪਤਨੀ ਦੇ ਕਤਲ ਦੇ ਮਾਮਲੇ ਵਿੱਚ ਡੇਢ ਮਹੀਨੇ ਤੋਂ ਫ਼ਰਾਰ ਸੀ ।

ਕੌਣ ਹੈ ਉਹ ਵਿਅਕਤੀ ਜਿਸਨੇ ਕਰ ਦਿੱਤਾ ਸੀ ਪਤਨੀ ਦਾ ਕਤਲ

ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਫਰਾਰ ਚੱਲਿਆ ਆ ਰਿਹਾ ਮੁਲਜਮ ਨਰਿੰਦਰ ਹੈ ਤੇ ਉਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਨਰਿੰਦਰ ਆਪਣੀ ਪਤਨੀ ਨਾਲ ਧਾਰਮਿਕ ਸਮਾਗਮ ਵਿੱਚ ਜਾਣ ਲਈ ਜ਼ੋਰ ਪਾ ਰਿਹਾ ਸੀ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ, ਜਿਸ ਕਾਰਨ ਦੋਵਾਂ ਵਿਚਕਾਰ ਬਹਿਸ ਹੋ ਗਈ ਅਤੇ ਨਰਿੰਦਰ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਦਾਤਰੀ ਨਾਲ ਚਾਕੂ ਮਾਰ ਕੇ ਮਾਰ ਦਿੱਤਾ ।

ਕੀ ਦੱਸਿਆ ਲੜਕੀ ਦੇ ਪਿਤਾ ਨੇ

ਹੱਤਿਆ ਦਾ ਸਿ਼ਕਾਰ ਮਹਿਲਾ ਦੇ ਪਿਤਾ ਨੇ ਦੱਸਿਆ ਕਿ 19 ਸਤੰਬਰ ਦੀ ਸਵੇਰ ਨੂੰ ਜਵਾਈ ਨਰਿੰਦਰ (Son-in-law Narendra) ਨੇ ਉਸਦੀ ਧੀ ਤੇ ਅਚਾਨਕ ਹੀ ਹਮਲਾ ਕਰ ਦਿੱਤਾ, ਜਿਸਨੂੰ ਉਹ ਆਪਣੀ ਪਤਨੀ ਨਾਲ ਖੜ੍ਹਾ ਦੇਖ ਰਹਾ ਸੀ । ਪਿਤਾ ਨੇ ਦੱਸਿਆ ਕਿ ਜਦੋਂ ਉਹ ਆਪਣੀ ਧੀ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਨਰਿੰਦਰ ਨੇ ਮੇਰੀ ਧੀ ਯਾਨੀ ਕਿ ਨਰਿੰਦਰ ਦੀ ਪਤਨੀ ਦੇ ਢਿੱਡ ਤੇ ਤੇਜ਼ਧਾਰ ਨਾਲ ਹਮਲਾ ਕਰ ਦਿੱਤਾ । ਇਥੇ ਹੀ ਬਸ ਨਹੀਂ ਨਾਲ ਹੀ ਉਸਨੇ ਦੂਸਰਾ ਵਾਰ ਉਸਦੀ ਕਮਰ ਤੇ ਵੀ ਕੀਤਾ, ਜਿਸ ਨਾਲ ਉਹ ਮੌਤ ਦੇ ਘਾਟ ਉਤਰ ਗਈ ।

Read More : ਪੁਲਸ ਨੇ ਗ੍ਰਿਫ਼ਤਾਰ ਕੀਤੇ ਦੋ ਨਕਲੀ ਐਸ. ਟੀ. ਐਫ. ਮੁਲਾਜਮ