Home Blog Page 412

ਪੈੱਟ ਸ਼ੋਪ ਅਤੇ ਡੋਗ ਬਰੀਡਰਾਂ ਲਈ ਵਿਭਾਗੀ ਰਜਿਸਟ੍ਰੇਸ਼ਨ ਲਾਜ਼ਮੀ : ਡਾ. ਸੁਖਵਿੰਦਰ ਸਿੰਘ

0
Departmental registration mandatory

ਮਾਲੇਰਕੋਟਲਾ, 17 ਨਵੰਬਰ 2025 : ਡਿਪਟੀ ਡਾਇਰੈਕਟਰ ਪਸ਼ੂ ਪਾਲਣ (Deputy Director Animal Husbandry)  ਡਾ. ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਖਤਰਨਾਕ ਨਸਲਾਂ ਦੇ ਕੁੱਤਿਆਂ ਦੀ ਬ੍ਰੀਡਿੰਗ ਡਾਗ ਬ੍ਰੀਡਿੰਗ ਐਂਡ ਮਾਰਕੀਟਿੰਗ ਰੂਲਜ-2017 ਅਤੇ ਪੈਟ ਸ਼ੋਪਸ ਰੂਲਜ-2018 ਦੇ ਮੁਤਾਬਿਕ ਰੋਕੀ ਜਾਵੇਗੀ ।

ਮਨੁੱਖੀ ਸੁਰੱਖਿਆ ਅਤੇ ਜਾਨਵਰ ਭਲਾਈ ਨੂੰ ਬਣਾਏ ਰੱਖਣ ਲਈ ਅਹਿਮ ਕਦਮ

ਇਸ ਤੋਂ ਇਲ਼ਾਵਾ ਪੰਜਾਬ ਵਿੱਚ ਜਿੰਨੀਆਂ ਵੀ ਪੈੱਟ ਸ਼ੋਪ ਅਤੇ ਡੋਗ ਬਰੀਡਰ (Pet Shop and Dog Breeder) ਹਨ ਜੋ ਕਿ ਪੈੱਟ ਨੂੰ ਵੇਚਣ ਜਾਂ ਖਰੀਦਣ ਦਾ ਕੰਮ ਕਰਦੇ ਹਨ, ਉਨ੍ਹਾਂ ਲਈ ਪਸ਼ੂ ਭਲਾਈ ਬੋਰਡ ਪੰਜਾਬ ਵੱਲੋਂ ਫਰਮ ਦੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਕਰ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਹ ਕਾਨੂੰਨ ਪੈੱਟਸ ਦੀ ਆਨ ਲਾਈਨ ਖਰੀਦ ਫਰੋਖਤ ‘ਤੇ ਵੀ ਲਾਗੂ ਹੁੰਦਾ ਹੈ ਅਤੇ ਇਸ ਨਾਲ ਪੈੱਟ ਬਰੀਡਿੰਗ ਅਤੇ ਖਰੀਦ ਫਰੋਖਤ ਦੌਰਾਨ ਅਨੈਤਿਕ ਤੌਰ ਤਰੀਕੇ ਨੂੰ ਨਿਯੰਤ੍ਰਿਤ ਕੀਤਾ ਜਾ ਸਕੇਗਾ ।

ਜੇਕਰ ਕੋਈ ਰਜਿਸਟ੍ਰੇਸ਼ਨ ਤੋਂ ਬਗੈਰ ਗੈਰ ਕਾਨੂੰਨੀ ਤਰੀਕੇ ਨਾਲ ਇਹ ਕਾਰੋਬਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਉਹਨਾਂ ਦੱਸਿਆ ਕਿ ਜੇਕਰ ਕੋਈ ਰਜਿਸਟ੍ਰੇਸ਼ਨ (Registration) ਤੋਂ ਬਗੈਰ ਗੈਰ-ਕਾਨੂੰਨੀ ਤਰੀਕੇ ਨਾਲ ਇਹ ਕਾਰੋਬਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਿਰਧਾਰਿਤ ਜੁਰਮਾਨਾ ਲਗਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਪੈੱਟ ਸ਼ਾਪਸ ਅਤੇ ਡੋਗ ਬਰੀਡਰ ਨੂੰ ਅਪੀਲ ਹੈ ਕਿ ਰਜਿਸਟਰੇਸ਼ਨ ਕਰਵਾਉਣ ਵਾਸਤੇ ਨੇੜੇ ਦੇ ਵੈਟਨਰੀ ਹਸਪਤਾਲ ਜਾਂ ਡਿਸਪੈਂਸਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

ਇਹ ਨਿਯਮ ਨਾ ਸਿਰਫ਼ ਜਾਨਵਰਾਂ ਦੀ ਭਲਾਈ ਲਈ ਬਣਾਏ ਗਏ ਹਨ, ਸਗੋਂ ਮਨੁੱਖੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੀ ਇਹਨਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ

ਉਹਨਾਂ ਕਿਹਾ ਕਿ ਕਈ ਖ਼ਤਰਨਾਕ ਨਸਲਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਬਹੁਤ ਜ਼ਰੂਰੀ ਸੀ ਤਾਂ ਜੋ ਜਨਤਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ । ਉਨ੍ਹਾਂ ਕਿਹਾ ਕਿ ਇਹ ਨਿਯਮ ਨਾ ਸਿਰਫ਼ ਜਾਨਵਰਾਂ ਦੀ ਭਲਾਈ ਲਈ ਬਣਾਏ ਗਏ ਹਨ, ਸਗੋਂ ਮਨੁੱਖੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੀ ਇਹਨਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ । ਉਨ੍ਹਾਂ ਜਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਪਾਲਤੂ ਜਾਨਵਰ ਜਿਵੇਂ ਕਿ ਕਤੂਰੇ, ਬਿੱਲੀ, ਖਰਗੋਸ਼, ਪੈੱਟ ਪੰਛੀ ਆਦਿ ਦੀ ਖਰੀਦ ਕੇਵਲ ਪਸੂ ਭਲਾਈ ਬੋਰਡ, ਪੰਜਾਬ ਨਾਲ ਰਜਿਸਟਰਡ ਪੈੱਟ ਸ਼ਾਪ ਅਤੇ ਡੋਗ ਬਰੀਡਰਜ਼ ਤੋਂ ਹੀ ਕਰਨ ।

Read More : 4.13 ਕਰੋੜ ਦੀ ਲਾਗਤ ਨਾਲ ਬਣੀ ਮੱਛੀ ਮੰਡੀ ਬਣੀ ` ਚਿੱਟਾ ਹਾਥੀ’

ਬਿਹਾਰ ਵਿਚ 20 ਨੂੰ ਹੋਵੇਗਾ ਸੀ. ਐਮ. ਸਹੂੰ ਚੁੱਕ ਸਮਾਗਮ

0
CM swearing-in ceremony

ਨਵੀਂ ਦਿੱਲੀ, 17 ਨਵੰਬਰ 2025 : ਹਾਲ ਹੀ ਵਿਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ (Bihar Assembly Elections) ਵਿਚ ਜਿੱਤ ਪ੍ਰਾਪਤ ਕਰਨ ਵਾਲੇ ਐਨ. ਡੀ. ਏ. ਧੜੇ ਦੀ ਨਵੀਂ ਬਣਨ ਵਾਲੀ ਸਰਕਾਰ ਦੇ ਚਲਦਿਆਂ ਨਿਤੀਸ਼ ਕੁਮਾਰ ਯਾਦਵ (Nitish Kumar Yadav) ਨੇ ਰਾਜਪਾਲ ਆਰਿਫ ਮੁਹੰਮਦ ਨਾਲ ਮੁਲਾਕਾਤ ਕੀਤੀ । ਇਸ ਮੌਕੇ ਉਨ੍ਹਾਂ ਜਿਥੇ ਮੁੱਖ ਮੰਤਰੀ ਦੇ ਅਹੁਦੇ ਤੋ ਅਸਤੀਫਾ (Resignation) ਦਿੱਤਾ, ਉੇਥੇ ਹੀ 19 ਨਵੰਬਰ ਨੂੰ ਵਿਧਾਨ ਸਭਾ ਭੰਗ ਕਰਨ ਦੀ ਜਾਣਕਾਰੀ ਵੀ ਦਿੱਤੀ ਗਈ ।

20 ਨਵੰਬਰ ਨੂੰ ਹੋਵੇਗਾ ਮੁੱਖ ਮੰਤਰੀ ਸਹੂੰ ਚੁੱਕ ਸਮਾਗਮ

ਐਨ. ਡੀ. ਏ. ਦੀ ਹੋਈ ਸ਼ਾਨਦਾਰ ਜਿੱਤ ਦੇ ਚਲਦਿਆਂ ਜੇ. ਡੀ. ਯੂ. ਵਿਧਾਇਕ ਦਲ (JDU Legislature Party) ਦੀ ਮੀਟਿੰਗ ਮੰਗਲਵਾਰ 18 ਨਵੰਬਰ ਨੂੰ ਕੀਤੀ ਜਾਵੇਗੀ ਅਤੇ ਭਾਜਪਾ ਵਿਧਾਇਕ ਦਲ (BJP Legislature Party) ਦੀ ਵੀ ਮੀਟਿੰਗ ਕੀਤੀ ਜਾਵੇਗੀ । ਇਸ ਤੋਂ ਬਾਅਦ ਕੱਲ ਹੋਣ ਵਾਲੀ ਮੀਟਿੰਗ ਵਿਚ ਐਨ. ਡੀ. ਏ. ਵਿਧਾਇਕ ਦਲ ਦੇ ਨੇਤਾਵਾਂ ਦੀ ਚੋਣ ਕਰੇਗੀ, ਜਿਸ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਸੀ. ਐਮ. ਸਹੂੰ ਚੁੱਕ ਸਮਾਗਮ ਜਿਥੇ ਗਾਂਧੀ ਮੈਦਾਨ ਵਿਚ ਆਯੋਜਿਤ ਕੀਤਾ ਜਾਵੇਗਾ, ਉਥੇ ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਲ ਹੋਣਗੇ।

ਕੇਂਦਰੀ ਮੰਤਰੀ ਮਾਂਝੀ ਨੇ ਕੀਤਾ ਐਲਾਨ

ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ (Union Minister Jitan Ram Manjhi) ਨੇ ਐਲਾਨ ਕੀਤਾ ਕਿ ਨਵੀਂ ਕੈਬਨਿਟ ਵਿੱਚ 36 ਮੰਤਰੀ ਹੋਣਗੇ, ਜਿਨ੍ਹਾਂ ਵਿੱਚੋਂ 16 ਭਾਜਪਾ ਦੇ, 15 ਜੇ. ਡੀ. ਯੂ. ਦੇ, ਤਿੰਨ ਐਲ. ਜੇ. ਪੀ. (ਆਰ) ਦੇ ਅਤੇ ਇੱਕ-ਇੱਕ ਐੱਚ. ਏ. ਐਮ. ਅਤੇ ਆਰ. ਐਲ. ਐਸ. ਪੀ. ਦਾ ਹੋਵੇਗਾ ।

Read More : ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ

ਦੋ ਟਰੱਕ ਚਾਲਕਾਂ ਵਿਰੁੱਧ ਕਾਰ ਨੂੰ ਨੁਕਸਾਨ ਪਹੁੰਚਾਉਣ ਤੇ ਕੇਸ ਦਰਜ

0
Excise Act

ਪਟਿਆਲਾ, 17 ਨਵੰਬਰ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਪੁਲਸ ਨੇ ਦੋ ਟਰੱਕ ਚਾਲਕਾਂ ਵਿਰੁੱਧ ਕਾਰ ਨੂੰ ਨੁਕਸਾਨ ਪਹੁੰਚਾਉਣ ਤੇ ਵੱਖ-ਵੱਖ ਧਾਰਾਵਾਂ 281, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਟਰੱਕ ਚਾਲਕ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਦੋ ਟਰੱਕ ਚਾਲਕਾਂ (Truck drivers) ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਜੈ ਕੁਮਾਰ ਪੁੱਤਰ ਪਰਸੋ਼ਤਮ ਚੰਦ ਵਾਸੀ ਥਿਲ ਜਿਲਾ ਕਾਂਗੜਾ ਹਿਮਾਚਲ ਪ੍ਰਦੇਸ ਅਤੇ ਮਨਜੀਤ ਖਾਨ ਪੁੱਤਰ ਜੋਗਿੰਦਰ ਖਾਨ ਵਾਸੀ ਗਾਜੀਪੁਰ ਪਟਿਆਲਾ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਯੁਵਰਾਜ ਸਿੰਘ (Complainant) ਪੁੱਤਰ ਬਲਵਿੰਦਰ ਸਿੰਘ ਵਾਸੀ ਇਸ਼ਵਰ ਨਗਰ ਕਲੋਨੀ ਸਨੌਰ ਨੇ ਦੱਸਿਆ ਕਿ 14 ਨਵੰਬਰ 2025 ਨੂੰ ਜਦੋਂ ਉਹ ਆਪਣੇ ਦੋਸਤ ਗਗਨਦੀਪ ਸਿੰਘ ਨਾਲ ਕਾਰ ਵਿਚ ਸਵਾਰ ਹੋ ਕੇ ਪਿੰਡ ਚੋਰਾ ਨੂਰਖੇੜੀਆਂ ਰੋਡ ਤੇ ਜਾ ਰਿਹਾ ਸੀ ਤਾਂ ਅੱਗੇ ਜਾ ਰਹੇ ਟਰੱਕ ਡਰਾਈਵਰ ਅਜੈ ਕੁਮਾਰ ਨੇ ਇੱਕਦਮ ਲਾਪ੍ਰਵਾਹੀ ਨਾਲ ਬ੍ਰੇਕ (Brake carelessly) ਲਗਾ ਦਿੱਤੀ, ਜਿਸ ਕਾਰਨ ਉਸਦੀ ਕਾਰ ਟਰੱਕ ਨਾਲ ਜਾ ਟਕਰਾਈ ਅਤੇ ਪਿੱਛੋ ਆ ਰਹੇ ਟਰੱਕ ਡਰਾਈਵਰ ਮਨਜੀਤ ਸਿੰਘ ਨੇ ਉਸਦੀ ਕਾਰ ਨੂੰ ਪਿੱਛੋ ਹਿੱਟ ਕਰ ਦਿੱਤਾ, ਜਿਸ ਕਾਰਨ ਉਸਦੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਟੱਕਰ ਮਾਰਨ ਤੇ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ

ਬੰਬ ਤਾਂ ਫਟਿਆ ਪਰ ਅੱਤਵਾਦੀ ਸਾਜਿਸ਼ ਹੋਈ ਨਾਕਾਮ

0
The bomb exploded

ਕੋਇਟਾ, 17 ਨਵੰਬਰ 2025 : ਪਾਕਿਸਤਾਨ ਦੇ ਸੂਬੇ ਬਲੋਚਿਸਤਾਨ (Balochistan) ਵਿਚ ਲੰਘੇ ਦਿਨੀਂ ਰੇਲਵੇ ਲਾਈਨ ਉਡਾਉਣ ਲਈ ਅੱਤਵਾਦੀਆਂ ਵਲੋਂ ਲਗਾਇਆ ਗਿਆ ਬੰਬ ਉਸ ਸਮੇਂ ਫਟ ਗਿਆ ਜਦੋਂ ਜਾਫਰ ਐਕਸਪ੍ਰੈਸ ਰੇਲ ਬੰਬ (Bomb) ਵਾਲੀ ਥਾਂ ਨੂੰ ਪਾਰ ਕਰ ਗਈ ।  ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣੋਂ ਬਚਾਅ ਹੋ ਗਿਆ।

ਕੋਇਟਾ ਤੋਂ ਪੇਸ਼ਾਵਰ ਜਾ ਰਹੀ ਸੀ ਰੇਲ

ਜਿਸ ਜਾਫਰ ਐਕਸਪ੍ਰੈਸ (Jafar Express) ਨੂੰ ਬੰਬ ਨਾਲ ਉਡਾਉਣ ਲਈ ਇਕ ਅੱਤਵਾਦੀ ਸਾਜਿਸ਼ (Terrorist conspiracy) ਘੜੀ ਗਈ ਸੀ ਉਹ ਜਾਫਰ ਐਕਸਪ੍ਰੈਸ ਕੋਇਟਾ ਤੋਂ ਪੇਸ਼ਾਵਰ ਜਾ ਰਹੀ ਸੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਅਜੇ ਨਹੀਂ ਹੋਈ ਹੈ । ਇਹ ਵਿਸਫੋਟਕ ਸ਼ਹੀਦ ਅਬਦੁਲ ਅਜ਼ੀਜ਼ ਬੁੱਲੋ ਖੇਤਰ `ਚ ਰੇਲਵੇ ਟਰੈਕ `ਤੇ ਲਗਾਇਆ ਗਿਆ ਸੀ ।

ਬੰਬ ਫਟਣ ਨਾਲ ਵਿੱਤੀ ਨੁਕਸਾਨ ਤੇ ਰੇਲਵੇ ਆਵਾਜਾਈ ਹੋਈ ਪ੍ਰਭਾਵਿਤ

ਬੇਸ਼ਕ ਬੰਬ ਫਟਣ ਤੋਂ ਪਹਿਲਾਂ ਹੀ ਰੇਲ ਆਪਣੀ ਮੰਜਿ਼ਲ ਵੱਲ ਨੂੰ ਨਿਕਲ ਗਈ ਪਰ ਜੋ ਬੰਬ ਇਕ ਸਾਜਿਸ਼ ਤਹਿਤ ਰੇਲ ਨੂੰ ਉਡਾਉਣ ਲਈ ਲਗਾਇਆ ਗਿਆ ਸੀ ਉਹ ਜਦੋਂ ਫਟਿਆ ਜਿਥੇ ਰੇਲਵੇ ਟੈ੍ਰਕ ਉਡਣ ਨਾਲ ਭਾਰੀ ਵਿੱਤੀ ਨੁਕਸਾਨ ਹੋਇਆ, ਉਥੇ ਹੀ ਰੇਲਵੇ ਆਵਾਜਾਈ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ।

Read More : ਬੰਬ ਨੂੰ ਖਿਡੌਣਾ ਸਮਝ ਕੇ ਖੇਡ ਰਹੇ ਬੱਚਿਆਂ ਦੀ ਹੋਈ ਬੰਬ ਫਟਣ ਨਾਲ ਮੌਤ

 

ਅਕਾਲੀ ਆਗੂ ਗੁਰਸੇਵਕ ਸਿੰਘ ਸ਼ੇਖ ਗ੍ਰਿਫ਼ਤਾਰ

0
Shiromani Akali Dal

ਚੰਡੀਗੜ੍ਹ, 17 ਨਵੰਬਰ 2025 : ਸ਼ੋਮਣੀ ਅਕਾਲੀ ਦਲ (Shomani Akali Dal) ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰ ਅਤੇ ਬੀਬੀ ਕੰਚਨਪ੍ਰੀਤ ਕੌਰ ਨੇ ਪੰਜਾਬ ਪੁਲਸ ਵਲੋਂ ਅਕਾਲੀ ਆਗੂ ਗੁਰਸੇਵਕ ਸਿੰਘ ਸ਼ੇਖ (Akali leader Gursewak Singh Sheikh) ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਵਲੋਂ ਅਕਾਲੀ ਦਲ ਦੇ ਆਗੂ ਨਛੱਤਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।

ਕੀ ਕੇਸ ਦਰਜ ਕਰਨ ਦੀ ਕੀਤੀ ਜਾ ਰਹੀ ਹੈ ਤਿਆਰੀ

ਭਰੋਸੇਯੋਗ ਸੂਤਰਾਂ ਤੋ਼ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਜੋ ਪੰਜਾਬ ਪੁਲਸ ਵਲੋਂ ਅਕਾਲੀ ਆਗੂ ਗੁਰਸੇਵਕ ਸਿੰਘ ਸ਼ੇਖ (ਸਾਬਕਾ ਚੇਅਰਮੈਨ) ਨੂੰ ਗ੍ਰਿਫ਼ਤਾਰ (Arrested)  ਕੀਤਾ ਗਿਆ ਹੈ ਦੇ ਖਿਲਾਫ ਥਾਣਾ ਝਬਾਲ ਦੀ ਪੁਲਸ ਵਲੋਂ ਪਿੰਡ ਪੱਧਰੀ ਕਲਾਂ ’ਚ ਹਥਿਆਰਾਂ ਨਾਲ ਲੈੱਸ ਹੋ ਕੇ ਵੋਟਰਾਂ ਨੂੰ ਡਰਾ ਧਮਕਾ ਕੇ ਵੋਟਾਂ ਦੀ ਖਰੀਦੋ ਫਰੋਖਤ ਕਰਨ ਦੇ ਸਬੰਧ `ਚ ਕੇਸ ਦਰਜ ਕੀਤਾ ਜਾਣਾ ਦੱਸਿਆ ਜਾ ਰਿਹਾ ਹੈ।

ਪੁਲਸ ਨੇ ਸ਼ੇਖ ਸਮੇਤ ਕੀਤਾ ਹੈ ਦਰਜਨਾਂ ਅਕਾਲੀਆਂ ਨੂੰ ਗ੍ਰਿ਼ਫਤਾਰ

ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਸਾਂਝੀਆਂ ਕੀਤੀਆਂ ਗਈਆਂ ਪੋਸਟਾਂ ਦੌਰਾਨ ਦਾਅਵਾ ਕੀਤਾ ਗਿਆ ਹੈ ਕਿ ਪੁਲਸ ਵਲੋਂ ਗੁਰਸੇਵਕ ਸਿੰਘ ਸ਼ੇਖ ਸਮੇਤ ਦਰਜਨਾਂ ਅਕਾਲੀ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਥੇ ਹੀ ਬਸ ਨਹੀਂ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ (Ravinder Singh Brahmpura) ਅਨੁਸਾਰ ਗੁਰਸੇਵਕ ਸਿੰਘ ਨੂੰ ਝਬਾਲ ਪੁਲਸ ਦੁਪਹਿਰ ਸਮੇਂ ਲੈ ਕੇ ਗਈ ਸੀ । ਪੁਲਸ ਦੀ ਅਜਿਹੀਆਂ ਕਾਰਵਾਈਆਂ ਦੀ ਅਕਾਲੀ ਦਲ ਨੇ ਜ਼ਬਰਦਸਤ ਨਿਖੇਧੀ ਕੀਤੀ ।

Read More : ਐਸ. ਏ. ਡੀ. ਨੇ ਕੀਤੇ ਮੁੱਖ ਬੁਲਾਰੇ ਅਤੇ ਬੁਲਾਰੇ ਕੀਤੇ ਨਿਯੁਕਤ

150 ਤੋਂ ਵੱਧ `ਮਿਊਲ ਅਕਾਊਂਟਸ` ਦਾ ਕਾਲਾ ਸੱਚ ਆਇਆ ਸਾਹਮਣੇ

0
Cyber crime

ਚੰਡੀਗੜ੍ਹ, 17 ਨਵੰਬਰ 2025 : ਸਾਈਬਰ ਅਪਰਾਧੀਆਂ (Cybercriminals) ਵਲੋਂ ਆਨ-ਲਾਈਨ ਧੋਖਾਧੜੀ ਰਾਹੀਂ ਕੀਤੇ ਗਏ ਪੈਸੇ ਪ੍ਰਾਪਤ ਕਰਨ ਅਤੇ ਟ੍ਰਾਂਸਫਰ ਕਰਨ ਲਈ ਇਸਤੇਮਾਲ ਵਿਚ ਲਿਆਂਦੇ ਮਿਊਲ ਖਾਤਿਆਂ ਦਾ ਪਤਾ ਲੱਗਿਆ ਹੈ ।

ਕਿੰਨੇ ਖਾਤਆਂ ਦਾ ਲੱਗਿਆ ਹੈ ਪਤਾ

ਪੰਜਾਬ ਪੁਲਸ ਦੇ ਸਾਈਬਰ ਸੈਲ ਵਲੋਂ ਅਜਿਹੇ 150 ਮਿਊਲ ਅਕਾਊਂਟਸ (150 Mule Accounts) ਦਾ ਪਤਾ ਲਗਾਇਆ ਗਿਆ ਹੈ ਜਿਨ੍ਹਾਂ ਰਾਹੀਂ ਸ਼ਾਤਰ ਅਪਰਾਧੀਆਂ ਵਲੋ ਪੈਸਿਆਂ ਦਾ ਲੈਣ ਦੇਣ ਅਤੇ ਆਨ-ਲਾਈਨ ਧੋਖਾਧੜੀ ਕੀਤੀ ਜਾਂਦੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਮਿਊਲ ਅਕਾਊਂਟਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਖਾਤੇ ਸਭ ਤੋ ਵਧ ਲੁਧਿਆਣਾ ਵਿਚ ਪਾਏ ਗਏ ਸਨ, ਜਿਸ ਤੋਂ ਬਾਅਦ ਸਟੇਟ ਸਾਈਬਰ ਸੈੱਲ ਨੇ ਲੁਧਿਆਣਾ ਕਮਿਸ਼ਨਰੇਟ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਹੈ ।

ਖਾਤਿਆਂ ਦਾ ਇਸਤੇਮਾਲ ਸਾਈਬਰ ਧੋਖਾਧੜੀ ਦੇ ਨਾਲ-ਨਾਲ ਸੰਗਠਿਤ ਅਪਰਾਧ ਸਮੂਹਾਂ ਦੁਆਰਾ ਵੀ ਕੀਤਾ ਜਾ ਸਕਦਾ ਹੈ

ਸੀਨੀਅਰ ਅਧਿਕਾਰੀਆਂ ਨੂੰ ਇਸ ਗੱਲ ਦਾ ਵੀ ਅੰਦੇਸ਼ਾ ਲੱਗ ਰਿਹਾ ਹੈ ਕਿ ਜਿਨ੍ਹਾਂ ਮਿਊਲ ਖਾਤਿਆਂ ਦਾ ਇਸਤੇਮਾਲ ਪੈਸਿਆਂ ਦੇ ਲੈਣ ਦੇਣ ਅਤੇ ਆਨ ਲਾਈਨ ਧੋਖਾਧੜੀ (Online fraud) ਲਈ ਕੀਤਾ ਗਿਆ ਹੈ ਤੋਂ ਇਲਾਵਾ ਇਨ੍ਹਾਂ ਦਾ ਇਸਤੇਮਾਲ ਸੰਗਠਿਤ ਅਪਰਾਧ ਸਮੂਹਾਂ ਦੁਆਰਾ ਤਾਂ ਨਹੀਂ ਕੀਤਾ ਗਿਆ । ਜਿਸ ਨਾਲ ਕਾਨੂੰਨ ਵਿਵਸਥਾ ਲਈ ਖ਼ਤਰਾ ਪੈਦਾ ਹੋ ਸਕਦਾ ਹੈ । ਸਟੇਟ ਸਾਈਬਰ ਕ੍ਰਾਈਮ ਸੈੱਲ (State Cyber ​​Crime Cell) ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ `ਤੇ ਲੁਧਿਆਣਾ ਪੁਲਸ ਨੇ ਖਾਤਿਆਂ ਦੇ ਵੇਰਵਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ।

Read More : ਸਾਈਬਰ ਅਪਰਾਧ ਵਿੱਚ ਸ਼ਾਮਲ ਅੰਤਰ-ਰਾਜੀ ਮਿਊਲ ਅਕਾਊਂਟ ਰੈਕੇਟ ਦਾ ਪਰਦਾਫਾਸ਼

ਰਜਾਈ ਵਿਚ ਛੁਪਾ ਕੇ ਭੇਜੀ ਜਾ ਰਹੀ ਅਫੀਮ ਪਕੜੀ

0
Opium

ਲੁਧਿਆਣਾ, 17 ਨਵੰਬਰ 2025 : ਫਿਰੋਜ਼ਪੁਰ ਤੋਂ ਅਮਰੀਕਾ (Ferozepur to America) ਪਾਰਸਲ ਬਣਾ ਕੇ ਤੇ ਰਜਾਈ ਵਿਚ ਛੁਪਾ ਕੇ ਭੇਜੀ ਜਾ ਰਹੀ ਅਫੀਮ ਡੀ. ਆਰ. ਆਈ. ਵਿਭਾਗ ਦੀ ਜੋਨਲ ਯੂਨਿਟ ਵਲੋਂ ਪਕੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਕੀਮਤ ਦੀ ਹ਼਼ੈ ਅਫੀਮ

ਪੰਜਾਬ ਦੇ ਸ਼ਹਿਰ ਲੁਧਿਆਣਾ ਵਿਚ ਜੋ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (Directorate of Revenue Intelligence) ਦੀ ਜ਼ੋਨਲ ਯੂਨਿਟ ਨੇ ਹੰਭਲਾ ਮਾਰਦਿਆਂ 10.3 ਲੱਖ ਰੁਪਏ ਦੀ 735 ਗ੍ਰਾਮ ਅਫੀਮ (735 grams of opium) ਜ਼ਬਤ ਕੀਤੀ ਹੈ ਡੀ. ਆਰ. ਆਈ. ਵਿਭਾਗ ਨੂੰ ਇਹ ਕੈਲੀਫੋਰਨੀਆ ਭੇਜੇ ਜਾ ਰਹੇ ਇੱਕ ਪਾਰਸਲ ਵਿੱਚੋਂ ਬਰਾਮਦ ਹੋਈ ਹੈ। ਪਾਰਸਲਾਂ ਰਾਹੀਂ ਗੁਪਤ ਤਰੀਕੇ ਨਾਲ ਅਫੀਮ ਭੇਜੀ ਜਾ ਰਹੀ ਸੀ ।

ਡੀ. ਆਰ. ਆਈ. ਨੂੰ ਮਿਲੀ ਸੀ ਗੁਪਤ ਸੂਚਨਾ

ਡੀ. ਆਰ. ਆਈ. ਅਧਿਕਾਰੀਆਂ ਨੂੰ ਉਕਤ ਅਫੀਮ ਦੇ ਪਾਰਸਲ ਵਿਚ ਛੁਪਾ ਕੇ ਲਿਜਾਉਣ ਦੀ ਗੁਪਤ ਸੂਚਨਾ ਮਿਲੀ ਸੀ । ਜਿਸਦੇ ਆਧਾਰ ਤੇ ਹੀ ਵਿਭਾਗ ਨੇ ਇਸ ਕਾਰਵਾਈ ਨੂੰ ਅਮਲੀ ਰੂਪ ਦਿੱਤਾ । ਉਕਤ ਕਾਰਜ ਦੇ ਚਲਦਿਆਂ ਸਿੱਧੇ-ਸਿੱਧੇ ਐਨ. ਡੀ. ਪੀ. ਐਸ. ਐਕਟ (N. D. P. S. Act) 1985 ਦੀ ਉਲੰਘਣਾ ਕੀਤੀ ਗਈ ਹੈ ।

Read More : ਇਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇੇਸ ਦਰਜ

ਟੈਂਪੂ ਡਰਾਈਵਰ ਤੇ ਫੇਟ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ

0
case Rejistered

ਪਟਿਆਲਾ, 17 ਨਵੰਬਰ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਟੈਂਪੂ ਦੇ ਡਰਾਈਵਰ ਵਿਰੁੱਧ ਵੱਖ-ਵੱਖ ਧਾਰਾਵਾਂ 281, 106, 324 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਟੈਂਪੂ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਨੁਜ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰ 833, ਗਲੀ ਨੰ ਨੇੇੜੇ ਬੋਰਡ ਫੈਕਟਰੀ ਕੱਟਰਾ ਮੁਹੱਲਾ ਜਲੰਧਰ ਸ਼ਾਮਲ ਹੈ ।

ਕੀ ਹੈ ਸਮੁੱਚਾ ਮਾਮਲਾ

ਪੁਲਸ ਕ’ਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਜਿੰਦਰ ਸਿੰਘ (Complainant Harjinder Singh) ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਕਸਿਆਣਾ ਥਾਣਾ ਅਨਾਜ ਮੰਡੀ ਪਟਿਆਲਾ ਨੇ ਦੱਸਿਆ ਕਿ 15 ਨਵੰਬਰ ਨੂੰ ਉਸਦਾ ਭਰਾ ਗੁਰਮੁੱਖ ਸਿੰਘ ਆਪਣੇ ਸਾਥੀਆਂ ਬਿੰਦਰਦਾਸ ਪੁੱਤਰ ਸ਼ੇਰ ਸਿੰਘ ਅਤੇ ਪ੍ਰਰਾਗ ਰਾਜ ਪੁੱਤਰ ਕਰਮ ਸਿੰਘ ਨਾਲ ਮੋਟਰਸਾਈਲ ਤੇ ਸਵਾਰ ਹੋ ਕੇ ਸਰਹਿੰਦ ਰੋਡ ਪਿੰਡ ਬਾਰਨ ਕੋਲ ਜਾ ਰਿਹਾ ਸੀ ਕਿ ਉਪਰੋਕਤ ਟੈਂਪੂ ਡਰਾਈਵਰ (Tempo driver) ਨੇ ਆਪਣਾ ਟੈਂਪੂ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ (High speed and recklessness) ਨਾਲ ਲਿਆ ਕੇ ਉਸਦੇ ਭਰਾ ਹੋਰਾਂ ਵਿਚ ਮਾਰਿਆ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਉਸਦੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੇ ਸਾਥੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਟੱਕਰ ਮਾਰਨ ਤੇ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ

ਡੀਜ਼ਲ ਟੈਂਕਟਰ ਨਾਲ ਬਸ ਦੇ ਟਕਾਉਣ ਕਾਰਨ 22 ਜਣਿਆਂ ਦੀ ਮੌਤ

0
Bus Incident

ਨਵੀਂ ਦਿੱਲੀ, 17 ਨਵੰਬਰ 2025 : ਅਰਬੀ ਮੁਲਕ ਸਾਊਦੀ ਅਰਬ (Saudi Arabia) ਵਿਚ ਇਕ ਬੱਸ ਦੇ ਡੀਜ਼ਲ ਟੈਂਕਰ ਨਾਲ ਟਕਰਾਉਣ ਕਾਰਨ 22 ਭਾਰਤੀਆਂ ਦੀ ਮੌਤ (22 Indians killed) ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿਥੇ ਜਾ ਰਹੀ ਸੀ ਬਸ

ਜੋ ਬੱਸ ਸਾਊਦੀ ਅਰਬ ਵਿਖੇ ਡੀਜ਼ਲ ਟੈਂਕਰ (Diesel tanker) ਨਾਲ ਟਕਰਾ ਗਈ ਮੱਕਾ ਤੋਂ ਮਦੀਨਾ ਜਾ ਰਹੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਮੁਫਰੀਹਾਟ ਖੇਤਰ ਵਿਖੇ ਵਾਪਰਿਆ । ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ । ਸੀ. ਐਮ. ਰੇਵੰਤ ਰੈਡੀ ਨੇ ਸਾਊਦੀ ਅਰਬ ਵਿੱਚ ਹੋਏ ਭਿਆਨਕ ਹਾਦਸੇ `ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ । ਮੁੱਖ ਮੰਤਰੀ ਨੇ ਮੁੱਖ ਸਕੱਤਰ ਅਤੇ ਪੁਲਸ ਡਾਇਰੈਕਟਰ ਜਨਰਲ ਨੂੰ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ ।

Read More : ਸੜਕ ਹਾਦਸੇ ਦੌਰਾਨ ਹੋਈ ਪਤੀ-ਪਤਨੀ ਸਮੇਤ ਇੱਕ ਨੌਜਵਾਨ ਦੀ ਮੌਤ

ਥਾਣਾ ਤ੍ਰਿਪੜੀ ਨੇ ਕੀਤਾ ਹਵਾਲਾਤੀ ਵਿਰੁੱਧ ਮਾਰਨ ਅਤੇ ਧਮਕੀਆਂ ਦੇਣ ਤੇ ਕੇਸ ਦਰਜ

0
Tripuri police station

ਪਟਿਆਲਾ, 17 ਨਵੰਬਰ 2025 : ਥਾਣਾ ਤ੍ਰਿਪੜੀ (Tripuri Police Station) ਪੁਲਸ ਨੇ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹਵਾਲਾਤੀ ਵਿਰੁੱਧ ਵੱਖ-ਵੱਖ ਧਾਰਾਵਾਂ 121 (1), 115 (2), 351 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਹੜੇ ਹਵਾਲਾਤੀ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਵਾਲਾਤੀ ਹਰਪਾਲ ਸਿੰਘ (Prisoner Harpal Singh) ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਧੱਲੇਵਾਲ ਥਾਣਾ ਭਿਖੀ ਜਿਲਾ ਮਾਨਸਾ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਕਾਰਵਾਈ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਰਨੈਲ ਸਿੰਘ (Complainant Karnail Singh) (ਸਹਾਇਕ ਸੁਪਰਡੈਂਟ ਕੇਂਦਰੀ ਜੇਲ ਪਟਿਆਲਾ) ਪੁੱਤਰ ਜੀਤ ਸਿੰਘ ਵਾਸੀ ਪਿੰਡ ਲਹਿਲੀ ਜਿਲਾ ਮੋਹਾਲੀ ਨੇ ਦੱਸਿਆ ਕਿ ਉਕਤ ਹਵਾਲਾਤੀ ਜ਼ੋ ਕੇਂਦਰੀ ਜੇਲ ਪਟਿਆਲਾ ਵਿਚ ਮੁਕੱਦਮਾ ਨੰ 359 ਤਹਿਤ 1 ਦਸੰਬਰ 2024 ਦੇ ਚਲਦਿਆਂ ਐਨ. ਡੀ. ਪੀ. ਐਸ. ਐਕਟ ਤਹਿਤ ਬੰਦ ਹੈ 15 ਨਵੰਬਰ 2025 ਨੂੰ ਧੱਕੇ ਨਾਲ ਕੰਟੀਨ ਅੰਦਰ ਜਾਣ ਦੀ ਕੋਸਿ਼ਸ਼ ਕਰ ਰਿਹਾ ਸੀ ਤੇ ਜਦੋਂ ਕੰਟੀਨ ਅੰਦਰ ਮੌਜੂਦ ਵਾਰਡਰ ਵਿਸ਼ਾਲ ਨੇ ਹਵਾਲਾਤੀ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾ ਹਵਾਲਾਤੀ ਹਰਪਾਲ ਵਾਰਡਰ ਦੇ ਗਲ ਪੈ ਗਿਆ ਅਤੇ ਧਮਕੀਆਂ ਦੇਣ ਲੱਗ ਪਿਆ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿਤੀ ਹੈ ਅਗਲੇਰੀ ਕਾਰਵਾਈ

ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਵਾਰਡਰ ਅਮਰੀਕ ਸਿੰਘ (Warder Amrik Singh) ਨਾਲ ਮੌਕੇ ਤੇ ਗਿਆ ਤਾਂ ਹਰਪਾਲ ਸਿੰਘ ਨੇ ਵਾਰਡਰ ਅਮਰੀਕ ਸਿੰਘ ਕੋਲੋਂ ਡੰਡਾ ਖੋਹ ਕੇ ਉਸ ਦੇ ਹੱਥ ਤੇ ਮਾਰਿਆ, ਜਿਸ ਕਾਰਨ ਹੱਥ ਤੇ ਗੰਭੀਰ ਸੱਟ ਲੱਗੀ ਅਤੇ ਹਰਪਾਲ ਨੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।

Read More : ਹਵਾਲਾਤੀ ਦੀ ਸਿ਼ਕਾਇਤ ਤੇ ਹੋਇਆ ਹਵਾਲਾਤੀ ਤੇ ਕੇਸ ਦਰਜ