Home Blog Page 37

ਕਾਰ-ਮੋੋਟਰਸਾਈਕਲ ਸੜਕ ਹਾਦਸੇ ਵਿਚ ਹੋਈ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਮੌਤ

0
Road Accident

ਉਤਰਾਖੰਡ, 29 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸੋੋਸ਼ਲ ਮੀਡੀਆ ਇਨਫਲੂਐਂਸਰ (ਯੂ. ਕੇ. ਰਾਈਡਰ) ਦੀ ਬੀਤੇ ਦਿਨੀਂ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ।

ਕੌਣ ਹੈ ਇਹ ਸੋਸ਼ਲ ਮੀਡੀਆ ਇਨਫਲੂਐਂਸਰ

ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) (ਯੂ. ਕੇ. ਰਾਈਡਰ) ਜਿਸਦੀ ਦੇਹਰਾਦੂਨ ਵਿਖੇ ਪਾਊਂਟਾ ਸਾਹਿਬ ਵੱਲ ਜਾਂਦੇ ਵੇਲੇ ਇਕ ਕਾਰ ਵਲੋਂ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਦੇ ਕਾਰਨ ਉਸਦੀ ਮੌਤ (Death) ਹੋ ਗਈ ਹੈ ਦੀ ਪਛਾਣ ਆਸ ਮੁਹੰਮਦ (Aas Muhammad) ਦੇ ਤੌਰ ‘ਤੇ ਹੋਈ ਹੈ ।

ਹਾਦਸੇ ਤੋਂ ਇਕ ਦਿਨ ਪਹਿਲਾਂ ਹੀ ਖਰੀਦੀ ਸੀ ਲੱਖਾਂ ਦੀ ਬਾਈਕ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਸੋਸ਼ਲ ਮੀਡੀਆ ਇਨਫਲੂਐਂਸਰ ਜਿਸਨੂੰ ਯੂ. ਕੇ. ਰਾਈਡਰ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ ਤੇੇ ਜਿਸਦੇ ਸੋਸ਼ਲ ਮੀਡੀਆ ਤੇ ਲੱਖਾਂ ਫਾਲੋਅਰਜ ਹਨ ਵਲੋਂ ਹਾਦਸੇ ਤੋਂ ਇਕ ਦਿਨ ਪਹਿਲਾਂ ਹੀ 22 ਲੱਖ ਰੁਪਏ ਦੀ ਕੀਮਤ ਵਾਲੀ ਬਾਈਕ ਵੀ ਖਰੀਦੀ ਗਈ ਸੀ ਅਤੇ ਉਹ ਉਸ ਤੇ ਹੀ ਸਵਾਰ ਹੋ ਕੇ ਪਾਊਂਟਾ ਸਾਹਿਬ ਵੱਲ ਜਾ ਰਿਹਾ ਸੀ । ਦੱਸਣਯੋਗ ਹੈ ਕਿ ਉਕਤ ਨੌਜਵਾਨ ਜਿਲਾ ਹਰਿਦੁਆਰ ਦੇ ਰੁੜਕੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ ।

ਪੰਜਾਬੀ ਮੂਲ ਦਾ ਨੌਜਵਾਨ ਅਮਰੀਕਾ ਦੀ ਆਰਮੀ ਵਿਚ ਹੋਇਆ ਭਰਤੀ

0
Hemant Sharma

ਟਾਂਡਾ ਉੜਮੁੜ, 29 ਅਗਸਤ 2026 : ਪੰਜਾਬ ਦੇ ਸ਼ਹਿਰ ਟਾਂਡਾ ਉਮੁੜ (Tanda Udmdur) ਦਾ ਵਸਨੀਕ ਪੰਜਾਬੀ ਮੂਲ ਦੇ ਨੌਜਵਾਨ ਦੇ ਅਮਰੀਕਾ ਦੀ ਆਰਮੀ (US Army) ਵਿਚ ਭਰਤੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਪੰਜਾਬੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਟਾਂਡਾ ਉੜਮੁੜ ਦੇ ਜਿਸ ਪੰਜਾਬੀ ਮੂਲ ਦੇ ਨੌਜਵਾਨ ਦੀ ਹਾਲ ਹੀ ਵਿਚ ਅਮਰੀਕਾ ਦੀ ਆਰਮੀ ਵਿਚ ਭਰਤੀ (Recruitment) ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ ਦੀ ਪਛਾਣ ਹੇਮੰਤ ਸ਼ਰਮਾ (Hemant Sharma) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਪਿੰਡ ਖੁਣ-ਖੁਣ ਕਲਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਉਕਤ ਨੌਜਵਾਨ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਓਕ ਇੰਟਰਨੈਸ਼ਨਲ ਸੀਨੀ. ਸੈਕੰ. ਸਕੂਲ ਸ਼ਾਹਬਾਜ਼ਪੁਰ ਦਾ ਵਿਦਿਆਰਥੀ ਰਿਹਾ ।

ਕੀ ਦੱਸਿਆ ਸਕੂਲ ਪ੍ਰਿੰਸੀਪਲ ਨੇ

ਹੇਮੰਤ ਸ਼ਰਮਾ ਜਿਨ੍ਹਾਂ ਉਪਰੋਕਤ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਦੀ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੇਮੰਤ ਸ਼ਰਮਾ ਨਰਸਰੀ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਸਕੂਲ ਦਾ ਹੋਣਹਾਰ ਵਿਦਿਆਰਥੀ ਰਿਹਾ ਹੈ । ਉਨ੍ਹਾਂ ਦੱਸਿਆ ਕਿ ਜਿੱਥੇ ਹੇਮੰਤ ਸ਼ਰਮਾ ਆਪਣੇ ਸਕੂਲਿੰਗ ਦੌਰਾਨ ਸਕੂਲ ਦੇ ਪ੍ਰੀਫੈਕਟ ਵਜੋਂ ਸੇਵਾ ਨਿਭਾ ਚੁੱਕਾ ਹੈ, ਉੱਥੇ ਹੀ ਉਹ ਨੈਸ਼ਨਲ ਲੈਵਲ ਦਾ ਸ਼ੂਟਰ ਵੀ ਰਹਿ ਚੁੱਕਾ ਹੈ । ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੰਗਰ ਨੇ ਦਸਿਆ ਕਿ ਹੇਮੰਤ ਸ਼ਰਮਾ ਦੀ 12ਵੇਂ ਬਰੈਵੋ ਕੋਂਬੈਕਟ ਇੰਜੀਨੀਅਰ ਵਜੋਂ 35ਵੀਂ ਬਰੈਵੋ ਇੰਜੀਨੀਅਰ ਬਟਾਲੀਅਨ ’ਚ ਯੂ. ਐਸ. ਆਰਮੀ ’ਚ ਨਿਯੁਕਤੀ ਹੋਈ ।

ਦਿੱਲੀ `ਚ ਮਾਡਲ ਦੇ ਕਤਲ ਦਾ ਮੁਲਜ਼ਮ ਮੁਕਾਬਲੇ ਪਿੱਛੋਂ ਗ੍ਰਿਫ਼ਤਾਰ

0
Murdred Arrest

ਨਵੀਂ ਦਿੱਲੀ, 29 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਤਿਲਕ ਨਗਰ ਵਿਖੇ ਵਿਦਿਆਰਥਣ ਅਤੇ ਮਾਡਲ ਦਾ ਕਤਲ ਕਰਨ ਵਾਲੇ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

ਕੌਣ ਹੈ ਇਹ ਕਾਤਲ

ਮਿਲੀ ਜਾਣਕਾਰੀ ਅਨੁਸਾਰ ਪੱਛਮੀ ਦਿੱਲੀ ਦੇ ਤਿਲਕ ਨਗਰ `ਚ ਦਿੱਲੀ ਯੂਨੀਵਰਸਿਟੀ ਦੀ 21 ਸਾਲਾ ਵਿਦਿਆਰਥਣ ਤੇ ਮਾਡਲ ਦੇ ਕਤਲ ਦੇ ਮੁਲਜ਼ਮ (Accused) ਨੂੰ ਜੋ ਪੁਲਸ ਨਾਲ ਹੋਏ ਇਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਦੀ ਪਛਾਣ ਆਕਿਬ ਉਰਫ਼ ਇਮਰਾਨ (26) ਦੇ ਤੌਰ ‘ਤੇ ਹੋਈ ਹੈ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਜਿਮ ਟ੍ਰੇਨਰ ਦੇ ਤੌਰ ‘ਤੇ ਕੰਮ ਕਰਦਾ ਸੀ ਤੇ ਕਤਲ ਕਰਨ ਤੋਂ ਬਾਅਦ ਉਹ 26 ਅਗਸਤ ਤੋਂ ਫ਼ਰਾਰ ਸੀ ।

ਮੁਲਜਮ ਨੂੰ ਪਕੜਨ ਲਈ ਬਣਾਈਆਂ ਗਈਆਂ ਸਨ 15 ਟੀਮਾਂ

ਉਕਤ ਮੁਲਜਮ ਜਿਸਨੂੰ ਪਕੜਨ ਲਈ ਘੱਟੋ-ਘੱਟ 15 ਟੀਮਾਂ ਦਾ ਗਠਨ ਕੀਤਾ ਗਿਆ ਸੀ ਸਬੰਧੀ ਪ੍ਰਾਪਤ ਇਕ ਸੂਚਨਾ ਦੇ ਆਧਾਰ ‘ਤੇ ਵਿਸ਼ੇਸ਼ ਕਰਮਚਾਰੀਆਂ ਅਤੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਉਸ ਨੂੰ ਫੜਨ ਲਈ ਜਾਲ ਵਿਛਾਇਆ । ਜਦੋਂ ਪੁਲਸ ਕਰਮਚਾਰੀਆਂ ਨੇ ਇਮਰਾਨ ਨੂੰ ਰੋਕਿਆ ਤਾਂ ਉਨ੍ਹਾਂ ਵਿਚਾਲੇ ਗੋਲੀਬਾਰੀ (Shooting) ਹੋਈ । ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਨੇ 4 ਗੋਲੀਆਂ ਦਾਗੀਆਂ ਜਦਕਿ ਪੁਲਸ ਨੇ 7 ਗੋਲੀਆਂ ਚਲਾਈਆਂ । ਇਸ ਗੋਲੀਬਾਰੀ `ਚ ਗੋਲੀਆਂ ਇਮਰਾਨ ਦੇ ਪੈਰ ‘ਚ ਲੱਗੀਆਂ। ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਇਮਰਾਨ ਨੂੰ ਫੜ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਮੰਗੀ ਹੜ੍ਹਤਾਲੀ ਮੁਲਾਜਮਾਂ ਦੀ ਸੂਚੀ

0
Letter

ਚੰਡੀਗੜ੍ਹ, 27 ਅਗਸਤ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਪੱਤਰ ਸਮੁੱਚੇ ਚੀਫ ਸੈਕਟਰੀਆਂ, ਵਿੱਤ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ ਨੂੰ ਲਿਖ ਕੇ ਹੜ੍ਹਤਾਲੀ ਮੁਲਾਜਮਾਂ ਦੀ ਸੂਚੀ ਮੰਗੀ ਗਈ ਹੈ ।

ਕੀ ਕੀਤਾ ਜਾਵੇਗਾ ਹੜ੍ਹਤਾਲੀ ਮੁਲਾਜਮਾਂ ਦੀ ਸੂਚੀ ਮੰਗ ਕੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਜੋ ਸੂਬੇ ਦੇ ਸਮੁੱਚੇ ਵਿਸ਼ੇਸ਼ ਮੁੱਖ ਸਕੱਤਰਾਂ, ਵਧੀਕ ਮੁੱਖ ਸਕੱਤਰਾਂ, ਵਿੱਤ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ ਅਤੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਇਕ ਪੱਤਰ ਲਿਖਿਆ (Wrote a letter) ਗਿਆ ਹੈ ਦੇ ਲਿਖੇ ਗਏ ਪੱਤਰ ਵਿਚ ਉਨ੍ਹਾਂ ਵਿਭਾਗਾਂ ਦੇ ਵੱਖ-ਵੱਖ ਮੁਲਾਜਮਾਂ ਦੀ ਸੂਚੀ ਮੰਗੀ ਗਈ ਹੈ ਜੋ ਦਫ਼ਤਰਾਂ ਵਿਚ ਹਾਜ਼ਰ ਨਾ ਹੋ ਕੇ ਹੜ੍ਹਤਾਲ ਤੇ ਰਹਿਣ ਕਾਰਨ ਗੈਰ-ਹਾਜ਼ਰ (Absent) ਰਹੇ ਵਿਰੁੱਧ ਸੇਵਾ ਨਿਯਮਾਂ ਦੀਆਂ ਧਾਰਾਵਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ ।

ਜਨਤਾ ਦੀਆਂ ਸਿ਼ਕਾਇਤਾਂ ਦੇ ਚਲਦਿਆਂ ਲਿਆ ਗਿਆ ਫ਼ੈਸਲਾ

ਉਪਰੋਕਤ ਫ਼ੈਸਲਾ ਪੰਜਾਬ ਸਰਕਾਰ ਵਲੋਂ ਜਨਤਾ ਵਲੋਂ ਮਿਲੀਆਂ ਸਿ਼ਕਾਇਤਾਂ ਤੋਂ ਬਾਅਦ ਲਿਆ ਗਿਆ ਹੈ । ਕਿਉਂਕਿ ਜਨਤਾ ਵਲੋਂ ਸਰਕਾਰ ਨੂੰ ਸਿ਼ਕਾਇਤਾਂ ਦਿੱਤੀਆਂ ਗਈਆਂ ਸਨ ਕਿ ਸਰਕਾਰੀ ਵਿਭਾਗਾਂ ਵਿਚ ਅਧਿਕਾਰੀ ਤੇ ਕਰਮਚਾਰੀ ਮੌਜੂਦ ਨਹੀਂ ਹਨ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਮੁੱਖ ਮੰਤਰੀ ਨੇ ਜਲੰਧਰ ਵਿਖੇ 1746 ਪੁਲਸ ਮੁਲਾਜਮਾਂ ਨੂੰ ਸੌਂਪੇ ਨਿਯੁਕਤੀ ਪੱਤਰ

0
Chief Minister

ਜਲੰਧਰ, 27 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਅੱਜ ਜਲੰਧਰ ਵਿਖੇ ਮਿਸ਼ਨ ਰੋਜ਼ਗਾਰ (Mission Employment) ਤਹਿਤ 1746 ਪੁਲਸ ਮੁਲਾਜਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ।

ਹੁਣ ਤੱਕ ਕਿੰਨੇ ਮੁਲਾਜਮਾਂ ਨੂੰ ਦਿੱਤੀ ਜਾ ਚੁੱਕੀ ਹੈ ਪੰਜਾਬ ਸਰਕਾਰ ਵਲੋਂ ਨੌਕਰੀ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਜੋ ਅੱਜ ਜਲੰਧਰ ਦੇ ਪੀ. ਏ. ਪੀ. ਗਰਾਊਂਡ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਰੋਜ਼ਗਾਰ ਤਹਿਤ 1746 ਪੁਲਸ ਮੁਲਾਜਮਾਂ ਨੂੰ ਨਿਯੁਕਤੀ ਪੱਤਰ (Appointment letter) ਦਿੱਤੇ ਗਏ ਹਨ ਦੇ ਚਲਦਿਆਂ ਹੁਣ ਤੱਕ ਪੰਜਾਬ ਸਰਕਾਰ ਵਲੋਂ ਨੌਕਰੀਆਂ ਦੇਣ ਦੀ ਗਿਣਤੀ 68 ਹਜ਼ਾਰ ਤੋਂ ਵਧ ਕੇ 70 ਹਜ਼ਾਰ 840 ਹੋ ਗਈ ਹੈ ।

ਕੀ ਆਖਿਆ ਮੁੱਖ ਮੰਤਰੀ ਭਗਵੰਤ ਮਾਨ ਨੇ

ਪੰਜਾਬ ਪੁਲਸ ਵਿਚ ਭਰਤੀ ਕੀਤੇ ਗਏ ਮੁਲਾਜਮਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਆਖਿਆ ਹੈ ਕਿ ਮਿਸ਼ਨ ਰੋਜ਼ਗਾਰ ਤਹਿਤ ਪੰਜਾਬ ਵਿਚ ਜਿੰਨੀਆਂ ਵੀ ਵੱਖ-ਵੱਖ ਸਰਕਾਰੀ ਅਹੁਦਿਆਂ ਤੇ ਉਮੀਦਵਾਰਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ ਉਹ “ਨਾ ਕੋਈ ਪੈਸਾ, ਨਾ ਕੋਈ ਵਿਸ਼ੇਸ਼ ਸਿਫਾਰਸ਼”ਦੀ ਨੀਤੀ ਦੇ ਆਧਾਰ ‘ਤੇ ਕੀਤੀਆਂ ਗਈਆਂ ਹਨ ।

ਪੰਜਾਬ ਵਿਚ ਦਿੱਤੀਆਂ ਜਾਂਦੀਆਂ ਹਨ ਸਭ ਤੋਂ ਵਧ ਤਨਖਾਹਾਂ : ਭਗਵੰਤ ਮਾਨ

ਇਸ ਮੌਕੇ ਮੁੱਖ ਮੰਤਰੀ ਪੰਜਾਬ ਮਾਨ ਨੇ ਕਿਹਾ ਕਿ ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿਸ ਵਿਚ ਸਭ ਤੋਂ ਵੱਧ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨਾ ਸਿਰਫ਼ ਸੂਬੇ ਦੀ ਸਗੋਂ ਦੇਸ਼ ਦੀ ਵੀ ਰਾਖੀ ਕਰਦੀ ਹੈ ਤੇ ਉਹ ਬੀ. ਐਸ. ਐਫ. ਦੇ ਨਾਲ ਮਿਲ ਕੇ 532 ਕਿਲੋਮੀਟਰ ਲੰਬੀ ਸਰਹੱਦ ਦੀ ਰਾਖੀ ਕਰਦੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨੂੰ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਪੁਲਸ ਸਿਰਫ਼ ਸੂਬੇ ਦੀ ਪੁਲਸ ਫੋਰਸ ਨਹੀਂ ਸਗੋਂ ਦੇਸ਼ ਦੀ ਪੁਲਸ ਫੋਰਸ ਹੈ ।

ਪੰਜਾਬ ਵਿਚ ਐਸ. ਐਸ. ਐਫ. ਦਾ ਹੈ 30 ਕਿਲੋਮੀਟਰ ‘ਤੇ ਗਸ਼ਤ ਕਰਨ ਵਾਲਾ ਵਾਹਨ ਤਾਇਨਾਤ

ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਆਪਣੀਆਂ ਪਹਿਲ ਕਦਮੀਆਂ ਲਈ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਕੀਤੀ ਹੈ । ਪੰਜਾਬ ਦੁਨੀਆ ਦਾ ਅਜਿਹਾ ਪਹਿਲਾ ਰਾਜ ਹੈ ਜਿੱਥੇ ਇੱਕ ਸਮਰਪਿਤ ‘ਸੜਕ ਸੁਰੱਖਿਆ ਫੋਰਸ`(Road Safety Force) ਕੰਮ ਕਰ ਰਹੀ ਹੈ । ਇਸ ਤਹਿਤ ਹਰ 30 ਕਿਲੋਮੀਟਰ ‘ਤੇ ਇੱਕ ਗਸ਼ਤ ਕਰਨ ਵਾਲਾ ਵਾਹਨ ਤਾਇਨਾਤ ਕੀਤਾ ਗਿਆ ਹੈ । ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਸੰਸਦ ਵਿੱਚ ਮੰਨਿਆ ਹੈ ਕਿ ਪੰਜਾਬ ਦੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਵਿੱਚ ਜਾਨਾਂ ਬਚਾਉਣ ਲਈ ਇੱਕ ਪ੍ਰਭਾਵਸ਼ਾਲੀ ਉਪਰਾਲਾ ਹੈ । ਇਹ ਫੋਰਸ ਰਾਜ ਵਿੱਚ ਹਰ ਸਾਲ 2,700 ਜਾਨਾਂ ਬਚਾ ਰਹੀ ਹੈ ।

ਹਰਿਆਣਾ ਤੋਂ ਘਰ ਛੱਡਣ ਵਾਲੀਆਂ ਦੋ ਨਾਬਾਲਗ ਲੜਕੀਆਂ ਅੰਮ੍ਰਿਤਸਰ ਵਿਖੇ ਬਰਾਮਦ

0
Amritsar Reovered

ਅੰਮ੍ਰਿਤਸਰ, 27 ਅਗਸਤ 2026 : ਹਰਿਆਣਾ (Haryana) ਦੇ ਝੱਜਰ ਜਿਲੇ ਤੋਂ ਦੋ ਨਾਬਾਲਗ ਵਿਦਿਆਰਥਣਾਂ ਜੋ ਘਰ ਛੱਡ ਕੇ ਰੇਲ ਗੱਡੀ ਰਾਹੀਂ ਅੰਮ੍ਰਿਤਸਰ (Amritsar) ਪਹੁੰਚੀਆਂ ਸਨ ਨੂੰ ਬਰਾਮਦ ਕਰ ਲਿਆ ਗਿਆ ਹੈ ।

ਕਿਸ ਕਾਰਨ ਘਰ ਛੱਡ ਕੇ ਰੇਲ ਗੱਡੀ ਰਾਹੀਂ ਪਹੁੰਚੀਆਂ ਸਨ ਅੰਮ੍ਰਿਤਸਰ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਝੱਜਰ ਜਿਲੇ (Jhajjar district) ਤੋਂ ਅਚਾਨਕ ਹੀ ਘਰ ਛੱਡ ਕੇ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਪਹੁੰਚੀਆਂ ਦੋ ਨਾਬਾਲਗ ਵਿਦਿਆਰਥਣਾਂ (Minor female students) ਜਿਨ੍ਹਾਂ ਨੂੰ ਅੰਮ੍ਰਿਤਸਰ ਸਟੇਸ਼ਨ ਵਿਖੇ ਬਰਾਮਦ ਕਰ ਲਿਆ ਗਿਆ ਹੈ ਦੇ ਇਸ ਤਰ੍ਹਾਂ ਘਰ ਛੱਡਣ ਦਾ ਮੁੱਖ ਕਾਰਨ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਪੜ੍ਹਾਈ ਕਰਨ ਲਈ ਵਾਰ-ਵਾਰ ਆਖਣਾ ਦੱਸਿਆ ਗਿਆ ।

ਆਰ. ਪੀ. ਐਫ. ਤੇ ਚਾਈਲਡ ਹੈਲਪ ਲਾਈਨ ਨੇ ਕੀਤਾ ਪਰਿਵਾਰਕ ਮੈਂਬਰਾਂ ਨਾਲ ਸੰਪਰਕ

ਪ੍ਰਾਪਤ ਸੂਚਨਾ ਮੁਤਾਬਕ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪਹੁੰਚੀਆਂ ਉਪਰੋਕਤ ਦੋਵੇਂ ਲੜਕੀਆਂ ਜਿਨ੍ਹਾਂ ਨੂੰ ਆਰ. ਪੀ. ਐਫ. ਅਤੇ ਚਾਈਲਡ ਹੈਲਪ ਲਾਈਨ ਦੇ ਅਧਿਕਾਰੀਆਂ ਵਲੋਂ ਪੁੱਛਗਿੱਛ ਤੋਂ ਬਾਅਦ ਸਾਰੇ ਮਾਮਲੇ ਬਾਰੇ ਪਤਾ ਕੀਤਾ ਗਿਆ ਵਲੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਲੜਕੀਆਂ ਦੇ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਕਾਨੂੰਨੀ ਕਾਰਵਾਈ (Legal action) ਪੂਰੇ ਕਰਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ।

ਜੇਲ ਵਿਚ ਪਿਤਾ ਨੂੰ ਮਿਲਣ ਗਈ ਧੀ ਕੋਲੋਂ ਬਰਾਮਦ ਹੋਇਆ ਨਸ਼ੀਲਾ ਪਦਾਰਥ

0
Faridkot Jail

ਫਰੀਦਕੋਟ, 27 ਅਗਸਤ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੀ ਕੇਂਦਰੀ ਜੇਲ ਵਿਚ ਆਪਣੇ ਪਿਤਾ ਨੂੰ ਮਿਲਣ ਲਈ ਗਈ ਲੜਕੀ ਕੋਲੋਂ ਨਸ਼ੀਲਾ ਪਦਾਰਥ (Drug) ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਫਰੀਦਕੋਟ (Central Jail Faridkot) ਦੇ ਵਿਚ ਬੰਦ ਆਪਣੇ ਪਿਤਾ ਨੂੰ ਮਿਲਣ ਗਈ ਜਿਸ ਲੜਕੀ ਕੋਲੋਂ 20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ ਦੇ ਮਾਮਲੇ ਵਿਚ ਲੜਕੀ ਦੀ ਪਛਾਣ ਅਨਮੋਲਪ੍ਰੀਤ ਕੌਰ ਦੇ ਤੌਰ ‘ਤੇ ਹੋਈ ਹੈ । ਡੀ. ਐਸ. ਪੀ. ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਕੋਲੋਂ ਉਕਤ ਬਰਾਮਦਗੀ ਉਸ ਸਮੇਂ ਹੋਈ ਜਦੋਂ ਜੇਲ ਸਟਾਫ ਨੂੰ ਮਹਿਲਾ ‘ਤੇ ਸ਼ੱਕ ਹੋਇਆ ਤੇ ਤਲਾਸ਼ੀ ਲੈਣ ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ ।

ਪੁਲਸ ਨੇ ਕਰ ਲਿਆ ਹੈ ਲੜਕੀ ਵਿਰੁੱਧ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਫਰੀਦਕੋਟ ਦੀ ਜੇਲ ਵਿਚ ਬੰਦ ਆਪਣੇ ਪਿਤਾ ਨਿਰਮਲ ਸਿੰਘ ਨੂੰ ਮਿਲਣ ਆਈ ਜਿਸ ਲੜਕੀ ਕੋਲੋਂਂ ਜੇਲ ਦੇ ਮਹਿਲਾ ਸਟਾਫ ਦੁਆਰਾ ਤਲਾਸ਼ੀ ਲਏ ਜਾਣ ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ ਦੇ ਵਿਰੁੱਧ ਪੁਲਸ ਵਲੋਂ ਥਾਣਾ ਸਿਟੀ ਫਰੀਦਕੋਟਵਿਚ 431 ਕੇੇਸ ਦਰਜ (Case registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਕਾਨਪੁਰ ਵਿਖੇ ਜਹਾਜ਼ ਕ੍ਰੈਸ਼ ਹੋਣ ਕਾਰਨ ਹੋਈ ਪਾਇਲਟ ਤੇ ਕੋ-ਪਾਇਲਟ ਦੀ ਮੌਤ

0
Plane Crash

ਉਤਰ ਪ੍ਰਦੇਸ਼, 27 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਟ੍ਰੇਨਿੰਗ ਏਅਰਕਰਾਫਟ ਦੇ ਹਾਦਸਾਗ੍ਰਸਤ (Aircraft crash) ਹੋਣ ਕਾਰਨ ਪਾਇਲਟ ਤੇ ਕੋ-ਪਾਇਲਟ ਦੀ ਮੌਤ ਹੋ ਗਈ ਹੈ।

ਜ਼ਮੀਨ ਤੇ ਡਿੱਗਦਆਂ ਹੀ ਹੋ ਗਏ ਟੁੱਕੜੇ-ਟੁੱਕੜੇ

ਮਿਲੀ ਜਾਣਕਾਰੀ ਅਨੁਸਾਰ ਕਾਨਪੁਰ ਵਿਖੇ ਜੋ ਅੱਜ ਜਿਸ ਟ੍ਰੇਨਿੰਗ ਏਅਰਕਰਾਫਟ ਦੇ ਹਾਦਸਾਗ੍ਰਸਤ ਹੋਣ ਕਾਰਨ ਉਸ ਵਿਚ ਸਵਾਰ ਪਾਇਲਟ ਅਤੇ ਕੋ-ਪਾਇਲਟ ਦੀ ਮੌਤ (Death) ਹੋ ਗਈ ਹੈ ਵਾਲੇ ਹਾਦਸੇ ਵਿਚ ਜਹਾਜ਼ ਦੇ ਜ਼ਮੀਨ ਤੇ ਡਿੱਗਦਿਆਂ ਹੀ ਟੁੱਕੜੇ-ਟੁੱਕੜੇ ਹੋ ਗਏ ਤੇ ਇਹ ਟੁੱਕੜੇ ਗੰਗਾ ਬੈਰਾਜ ਦੇ ਨੇੜੇ ਤੋਂ ਬਰਾਮਦ ਕੀਤੇ ਗਏ ਹਨ।

ਦੋਹਾਂ ਦੀਆਂ ਲਾਸ਼ਾਂ ਨੂੰ ਭੇਜ ਦਿੱਤਾ ਗਿਆ ਪੋਸਟਮਾਰਟਮ ਲਈ

ਪ੍ਰਾਪਤ ਸੂਚਨਾ ਮੁਤਾਬਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕਾਨਪੁਰ ਪੁਲਸ ਟੀਮ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ । ਹਾਦਸੇ ਦਾ ਸਿ਼ਕਾਰ ਹੋਇਆ ਜਹਾਜ਼ ਡਬਲ ਇੰਜਣ ਵਾਲਾ ਚਾਰ ਸੀਟਾਂ ਵਾਲਾ ਏਅਰਕ੍ਰਾਫਟ ਦੱਸਿਆ ਜਾ ਰਿਹਾ ਹੈ, ਜੋ ਹਾਦਸੇ ਵਿੱਚ ਪੂਰੀ ਤਰ੍ਹਾਂ ਨੁਕਸਾਨਿਆ ਗਿਆ । ਹਾਦਸਾ ਕਿਨ੍ਹਾਂ ਹਾਲਾਤਾਂ ਵਿੱਚ ਵਾਪਰਿਆ ਅਤੇ ਜਹਾਜ਼ ਦੇ ਕਰੈਸ਼ ਹੋਣ ਪਿੱਛੇ ਕੀ ਕਾਰਨ ਰਹੇ, ਇਸ ਬਾਰੇ ਫਿਲਹਾਲ ਜਾਣਕਾਰੀ ਸਾਹਮਣੇ ਨਹੀਂ ਆਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।

ਨਾਬਾਲਗ ਧੀ ਨਾਲ ਅਸ਼ਲੀਲ ਹਰਕਤਾਂ ਕਰਨ ‘ਤੇ ਮਤਰੇਏ ਪਿਤਾ ਵਿਰੁੱਧ ਕੇਸ ਦਰਜ

0
minor daughter

ਲੁਧਿਆਣਾ, 27 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਅਧੀਨ ਆਉਂਦੇ ਸਾਹਨੇਵਾਲ ਵਿਖੇ ਨਾਬਾਲਗ ਧੀ ਨਾਲ ਮਤਰੇਏ ਪਿਤਾ ਵਲੋਂ ਅਸ਼ਲੀਲ ਹਰਕਤਾਂ (Obscene acts) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਸੌਤੇਲਾ ਪਿਤਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਾਹਨੇਵਾਲ ਵਿਖੇ ਜੋ ਇਕ ਮਤਰੇਏ ਪਿਤਾ (Stepfather) ਵਲੋਂ ਆਪਣੀ ਹੀ ਨਾਬਾਲਗ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਦੇ ਚਲਦਿਆਂ ਜੋ ਨਾਬਾਲਗ ਧੀ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ ਦੀ ਪਛਾਣ ਅਰਵਿਤ ਸਿੰਘ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਪੁਲਸ ਨੂੰ ਨਾਬਾਲਗ ਬੱਚੀ ਨੇ

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨਾਬਾਲਗ ਬੱਚੀ (Minor girl) ਨੇ ਦੱਸਿਆ ਕਿ ਉਕਤ ਵਿਅਕਤੀ ਨਾਲ ਮੇਰੀ ਮਾਂ ਨੇ ਦੂਸਰਾ ਵਿਆਹ ਕਰਵਾਇਆ ਹੈ ਅਤੇ ਬੀਤੇ ਦਿਨੀਂ ਰਾਤ ਵੇਲੇ ਜਦੋਂ ਉਸਦੀ ਮਾਂ ਨੀਂਦ ਵਿਚ ਸੀ ਤਾਂ ਅਰਵਿੰਦ ਸਿੰਘ ਨੇ ਕਥਿਤ ਤੌਰ ‘ਤੇ ਉਸ ਨਾਲ ਕਮਰੇ ਵਿਚ ਵੜ ਕੇ ਅਸ਼ਲੀਲ ਹਰਕਤਾਂ ਕੀਤੀਆਂ । ਜਿਸ ‘ਤੇ ਪੁਲਸ ਵਲੋਂ ਧਾਰਾ 74 ਬੀ. ਐਨ. ਐਸ. ਅਤੇ ਧਾਰਾ 4 ਪੋਕਸੋ ਐਕਟ ਤਹਿਤ ਕੇਸ ਦਰਜ (Case registered) ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਸ਼੍ਰੀਨਗਰ ਜੇਲ ਤੋਂ ਭੱਜੇ ਦੋ ਅੰਡਰ ਟਰਾਇਲ ਕੈਦੀ ਰਾਜਸਥਾਨ ਪੁਲਸ ਵਲੋਂ ਗ੍ਰਿਫ਼ਤਾਰ

0
prisoners Arrest

ਸ਼੍ਰੀਨਗਰ, 27 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਸ੍ਰੀਨਗਰ (Srinagar) ਦੀ ਕੇਂਦਰੀ ਜੇਲ ਤੋਂ ਫਰਾਰ ਹੋਏ ਦੋ ਅੰਡਰ ਟਰਾਇਲ ਕੈਦੀਆਂ ਨੂੰ ਰਾਜਸਥਾਨ ਪੁਲਸ ਵਲੋਂ ਆਖਰਕਾਰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਸ਼੍ਰੀਨਗਰ ਦੀ ਕੇਂਦਰੀ ਜੇਲ (Central Jail) ਤੋਂ ਫਰਾਰ ਹੋਏ ਜਿਨ੍ਹਾਂ ਦੋ ਅੰਡਰ ਟਰਾਇਲ ਕੈਦੀਆਂ ਨੂੰ ਰਾਜਸਥਾਨ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਦੀ ਪਛਾਣ ਮੁਖਤਾਰ ਅਹਿਮਦ ਗੁੱਜਰ ਅਤੇ ਫਰਮਾਨ ਖਾਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਸ਼੍ਰੀਨਗਰ ਪੁਲਸ ਵਲੋਂ ਗਠਤ ਕੀਤੀ ਗਈ ਇੱਕ ਟੀਮ ਦੁਆਰਾ ਲਗਾਤਾਰ ਖੂਫੀਆ ਜਾਣਕਾਰੀ-ਅਧਾਰਤ ਜਾਂਚ ਅਤੇ ਉੱਨਤ ਜਾਂਚ ਅਤੇ ਤਕਨੀਕੀ ਤਕਨੀਕਾਂ ਦੀ ਤਾਇਨਾਤੀ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਭੱਜਣ ਦੇ ਤਿੰਨ ਦਿਨਾਂ ਦੇ ਅੰਦਰ ਪ੍ਰਾਪਤ ਕੀਤੀਆਂ ਗਈਆਂ ਹਨ ।

ਕਿਹੜੇ ਕੇਸ ਤਹਿਤ ਬੰਦ ਸਨ ਜੇਲ ਵਿਚ

ਪ੍ਰਾਪਤ ਸੂਚਨਾ ਮੁਤਾਬਕ ਉਕਤ ਦੋਵੇਂ ਅੰਡਰ ਟਰਾਇਲ ਕੈਦੀ (Undertrial prisoner) ਪੁਲਸ ਸਟੇਸ਼ਨ ਰੈਨਾਵਾੜੀ ਵਿੱਚ ਧਾਰਾ 262 ਬੀ. ਐਨ. ਐਸ. ਤਹਿਤ ਐਫ. ਆਈ. ਆਰ. ਨੰਬਰ 39/2026 ਤਹਿਤ ਜੇਲ ਵਿਚ ਬੰਦ ਸਨ । ਉਕਤ ਦੋਵੇਂ ਜਣੇ ਸੰਗਲਾਨ ਚਿਤਰ ਗੁਲ, ਜਿਲ੍ਹਾ ਅਨੰਤਨਾਗ ਅਤੇ ਸਦਾਨਪੁਰਾ ਦੇ ਵਸਨੀਕ ਸਨ ।

ਪੁਲਸ ਕਰ ਰਹੀ ਹੈ ਭੱਜਣ ਦੌਰਾਨ ਮਦਦ ਕਰਨ ਵਾਲਿਆਂ ਦੀ ਜਾਂਚ

ਉਕਤ ਦੋਵੇਂ ਅੰਡਰ ਟਰਾਇਲ ਕੈਦੀ ਜਿਨ੍ਹਾਂ ਨੂੰ ਰਾਜਸਥਾਨ ਪੁਲਸ (Rajasthan Police) ਵਲੋਂ ਸ਼੍ਰੀਨਗਰ ਪੁਲਸ ਦੁਆਰਾ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਇਕ ਟੀਮ ਨੈਟਵਰਕ ਰਾਹੀਂ ਪ੍ਰਾਪਤ ਸੂਚਨਾਵਾਂ ਦੇ ਆਧਾਰ ‘ਤੇ ਆਖਰਕਾਰ ਗ੍ਰਿਫ਼ਤਾਰ ਕਰ ਹੀ ਲਿਆ ਗਿਆ ਦੇ ਭੱਜਣ ਤੋਂ ਬਾਅਦ ਕਿਸ ਕਿਸ ਵਿਅਕਤੀ ਵਲੋਂ ਕਿਸ ਕਿਸ ਤਰ੍ਹਾਂ ਦੀ ਮਦਦ ਕੀਤੀ ਗਈ ਸਬੰਧੀ ਵੀ ਸਮੁੱਚੇ ਪਹਿਲੂਆਂ ‘ਤੇ ਜਾਂਚ ਕਰਨ ਤੋਂ ਇਲਾਵਾ ਹੁਣ ਦੋਹਾਂ ਨੂੰ ਵਾਪਸ ਸ਼੍ਰੀਨਗਰ ਲਿਆਉਣ ਲਈ ਪ੍ਰਕਿਰਿਆਵਾਂ ਜਾਰੀ ਹਨ ।