Home Blog Page 358

ਇਕ ਦੇਸ਼, ਇਕ ਚੋਣ’ ਸਬੰਧੀ ਸੰਸਦੀ ਕਮੇਟੀ ਦਾ ਕਾਰਜਕਾਲ ਵਧਿਆ

0
Parliamentary Committee

ਨਵੀਂ ਦਿੱਲੀ, 12 ਦਸੰਬਰ 2025 : ਲੋਕ ਸਭਾ (Lok Sabha) ਨੇ ਉਨ੍ਹਾਂ ਬਿੱਲਾਂ `ਤੇ ਵਿਚਾਰ ਕਰ ਰਹੀ ਸੰਸਦੀ ਕਮੇਟੀ (Parliamentary Committee) ਦਾ ਕਾਰਜਕਾਲ ਵੀਰਵਾਰ ਨੂੰ ਵਧਾ ਦਿੱਤਾ, ਜਿਨ੍ਹਾਂ ਵਿਚ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ (Lok Sabha and State Legislative Assemblies) ਲਈ ਇਕੋ ਸਮੇਂ ਚੋਣਾਂ ਕਰਾਉਣ ਦਾ ਪ੍ਰਾਵਧਾਨ ਹੈ ।

ਲੋਕ ਸਭਾ ਨੇ ਕਰ ਦਿੱਤਾ ਇਸ ਮਤੇ ਨੂੰ ਜ਼ੁਬਾਨੀ ਵੋਟ ਨਾਲ ਪਾਸ

ਕਮੇਟੀ ਦੇ ਚੇਅਰਮੈਨ ਪੀ. ਪੀ. ਚੌਧਰੀ (Chairman P. P. Chaudhary) ਨੇ ਸੰਵਿਧਾਨ (129ਵਾਂ ਸੋਧ) ਬਿੱਲ-2024 ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ-2024 ਸਬੰਧੀ ਸਾਂਝੀ ਕਮੇਟੀ ਦੇ ਕਾਰਜਕਾਲ ਨੂੰ ਸਾਲ-2026 ਦੇ ਬਜਟ ਸੈਸ਼ਨ ਦੇ ਆਖਰੀ ਹਫ਼ਤੇ ਦੇ ਪਹਿਲੇ ਦਿਨ ਤੱਕ ਵਧਾਉਣ ਦੀ ਮੰਗ ਕਰਨ ਵਾਲਾ ਮਤਾ ਪੇਸ਼ ਕੀਤਾ । ਲੋਕ ਸਭਾ ਨੇ ਇਸ ਮਤੇ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ । ਪਿਛਲੇ ਸਾਲ ਦਸੰਬਰ ਵਿਚ ਗਠਨ ਤੋਂ ਬਾਅਦ ਤੋਂ ਕਮੇਟੀ ਨੇ ਸੰਵਿਧਾਨਕ ਮਾਹਿਰਾਂ, ਅਰਥਸ਼ਾਸਤਰੀਆਂ ਅਤੇ ਕਾਨੂੰਨ ਕਮਿਸ਼ਨ ਦੇ ਚੇਅਰਮੈਨ ਦਿਨੇਸ਼ ਮਹੇਸ਼ਵਰੀ ਸਮੇਤ ਹੋਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ ।

Read More : ਲੋਕ ਸਭਾ ਵਿਚ ਉੱਠਿਆ ਨਕਲੀ ਕਫ ਸਿਰਪ ਦੀ ਵਿਕਰੀ ਦਾ ਮੁੱਦਾ

ਝਾਰਖੰਡ ਦੇ 27 ਬੱਚਿਆਂ ਨੂੰ ਸਮੱਗਲ ਕਰਕੇ ਭੇਜਿਆ ਨੇਪਾਲ ਭੇਜਿਆ

0
Jharkhand smuggled

ਚਾਈਬਾਸਾ (ਝਾਰਖੰਡ), 12 ਦਸੰਬਰ 2025 : ਝਾਰਖੰਡ ਦੇ ਪੱਛਮੀ ਸਿੰਘਭੂਮ ਜਿ਼ਲੇ (West Singhbhum district of Jharkhand) `ਚ ਪੁਲਸ ਨੇ 27 ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਬਿਹਤਰ ਜੀਵਨ ਦੇਣ ਦੇ ਬਹਾਨੇ ਸਮੱਗਲਿੰਗ (Smuggling) ਕਰ ਕੇ ਨੇਪਾਲ ਲਿਜਾਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਬੱਚਿਆਂ ਦੀ ਧਰਮ ਤਬਦੀਲੀ ਕਰਨ ਦੀ ਕੀਤੀ ਗਈ ਸੀ ਕੋਸਿ਼ਸ਼

ਅਧਿਕਾਰੀ ਨੇ ਦੱਸਿਆ ਕਿ ਮਾਮਲੇ `ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦੀ (ਬੱਚਿਆਂ ਦੀ) ਧਰਮ ਤਬਦੀਲੀ (Religion change) ਕਰਨ ਦੀ ਕੋਸਿ਼ਸ਼ ਕੀਤੀ ਗਈ ਸੀ । ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਹਾਲ ਹੀ `ਚ 27 ਬੱਚਿਆਂ `ਚੋਂ 2 ਬੱਚੇ ਸਮੱਗਲਰਾਂ ਦੇ ਚੁੰਗਲ `ਚੋਂ ਭੱਜਣ `ਚ ਕਾਮਯਾਬ ਰਹੇ ਅਤੇ ਫਿਰ ਘਰ ਪਰਤਣ `ਤੇ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਆਪਣੀ ਹੱਡਬੀਤੀ ਸੁਣਾਈ ।

11 ਵਿਚੋਂ 4 ਬੱਚੇ ਆ ਗਏ ਹਨ ਵਾਪਸ ਤੇ ਪੰਜੇ ਅਜੇ ਵੀ ਹਨ ਨੇਪਾਲ ਵਿਚ

ਪੁਲਸ ਸੁਪਰਡੈਂਟ ਅਮਿਤ ਰੇਣੂ (Superintendent of Police Amit Renu) ਨੇ ਦੱਸਿਆ ਕਿ ਜਾਂਚ ਤਹਿਤ ਇਕ ਟੀਮ ਨੂੰ ਉਨ੍ਹਾਂ ਦੋਵਾਂ ਬੱਚਿਆਂ ਦੇ ਪਿੰਡ `ਚ ਭੇਜਿਆ ਗਿਆ ਸੀ, ਜਿੱਥੇ ਇਹ ਪਤਾ ਲੱਗਾ ਕਿ ਉਸ ਪਿੰਡ ਦੇ 11 ਹੋਰ ਬੱਚਿਆਂ ਨੂੰ ਵਰਗਲਾ ਕੇ ਨੇਪਾਲ ਲਿਜਾਇਆ ਗਿਆ । ਪੁਲਸ ਅਧਿਕਾਰੀ ਨੇ ਦੱਸਿਆ ਕਿ ਸਮੱਗਲਿੰਗ ਦਾ ਸ਼ਿਕਾਰ ਹੋਏ ਬੱਚਿਆਂ `ਚੋਂ 4 ਹੋਰ ਬੱਚੇ ਬੁੱਧਵਾਰ ਨੂੰ ਵਾਪਸ ਪਰਤ ਆਏ । ਉਨ੍ਹਾਂ ਦੱਸਿਆ ਕਿ 11 ਬੱਚਿਆਂ `ਚੋਂ 5 ਅਜੇ ਵੀ ਨੇਪਾਲ `ਚ ਹਨ ਅਤੇ ਜਿ਼ਲਾ ਪ੍ਰਸ਼ਾਸਨ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕੋਸਿ਼ਸ਼ ਕਰ ਰਿਹਾ ਹੈ ।

Read More : ਪੰਜਾਬ `ਚ ਮਨੁੱਖੀ ਸਮੱਗਲਿੰਗ ਦੇ ਮਾਮਲੇ ਸਭ ਤੋਂ ਵੱਧ ਮਾਮਲੇ : ਜੈਸ਼ੰਕਰ

ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਦਿਆਂ ਹੀ ਕਰ ਦਿੱਤੀ ਗਈ ਛੁੱਟੀ

0
bomb threat

ਚੰਡੀਗੜ੍ਹ, 12 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ (Amritsar) ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ (Bomb threat) ਤੋਂ ਬਾਅਦ ਸਕੂਲਾਂ ਦੀ ਛੁੱਟੀ ਕਰ ਦਿੱਤੀ ਗਈ । ਮਿਲੀ ਜਾਣਕਾਰੀ ਮੁਤਾਬਕ ਸਕੂਲਾਂ ਨੂੰ ਸ਼ੱਕੀ ਈਮੇਲ (Suspicious emails to schools) ਆਈ ਹੈ, ਜਿਸ ’ਤੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਈਮੇਲ ਤੋਂ ਬਾਅਦ ਸਕੂਲਾਂ ’ਚ ਹੜਕੰਪ ਮਚ ਗਿਆ ।

ਸ਼ਹਿਰ ਅਤੇ ਪੇਂਡੂ ਪੱਟੀ ਦੇ ਕੁੱਝ ਸਕੂਲਾਂ ਨੂੰ ਮਿਲੀ ਹੈ ਇਕ ਸ਼ੱਕੀ ਈਮੇਲ : ਪੁਲਸ ਕਮਿਸ਼ਨਰ

ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ (Police Commissioner of Amritsar) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਅਤੇ ਪੇਂਡੂ ਪੱਟੀ ਦੇ ਕੁਝ ਸਕੂਲਾਂ ਨੂੰ ਇੱਕ ਸ਼ੱਕੀ ਈਮੇਲ ਮਿਲੀ ਹੈ । ਹਰੇਕ ਸਕੂਲ ਵਿੱਚ ਇੱਕ ਗਜ਼ਟਿਡ ਅਧਿਕਾਰੀ ਤਾਇਨਾਤ ਹੈ ਅਤੇ ਟੀਮ ਵੱਲੋਂ ਜਾਂਚਾਂ ਚੱਲ ਰਹੀਆਂ ਹਨ । ਸਾਈਬਰ ਪੁਲਿਸ ਸਟੇਸ਼ਨ ਮੇਲ ਦੇ ਸਰੋਤ ਦਾ ਪਤਾ ਲਗਾ ਰਿਹਾ ਹੈ । ਪਿਛਲੇ ਸਮੇਂ ਵਿੱਚ ਕੁਝ ਵਿਦਿਆਰਥੀਆਂ ਨੂੰ ਅਜਿਹੀ ਸ਼ਰਾਰਤ ਲਈ ਜਿ਼ੰਮੇਵਾਰ ਪਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਪੁਲਸ ਡਿਊਟੀ `ਤੇ ਹੈ ਅਤੇ ਪੂਰੀ ਤਰ੍ਹਾਂ ਚੌਕਸ ਹੈ ।

ਧਮਕੀ ਮਿਲਣ ਤੋਂ ਬਾਅਦ ਡੀ. ਸੀ. ਦੇ ਹੁਕਮਾਂ ਤੇ ਕੀਤਾ ਗਿਆ ਸੀ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ

ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ 15 ਮਸ਼ਹੂਰ ਪ੍ਰਾਈਵੇਟ ਸਕੂਲਾਂ (15 famous private schools) ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਹੁਕਮਾਂ `ਤੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ । ਉਕਤ ਧਮਕੀ ਸਕੂਲ ਪ੍ਰਬੰਧਨ ਨੂੰ ਈਮੇਲ ਰਾਹੀਂ ਭੇਜੀ ਗਈ ਸੀ । ਇਸ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਤੁਰੰਤ ਅੰਮ੍ਰਿਤਸਰ ਪੁਲਸ ਨੂੰ ਸੂਚਿਤ ਕੀਤਾ । ਬੱਚਿਆਂ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਤੁਰੰਤ ਸਕੂਲ ਤੋਂ ਘਰ ਲੈ ਜਾਣ ਦਾ ਸੁਨੇਹਾ ਭੇਜਿਆ ਗਿਆ । ਸਾਰੀਆਂ ਸਕੂਲ ਵੈਨਾਂ ਨੂੰ ਬੁਲਾਇਆ ਗਿਆ ਅਤੇ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ । ਪੁਲਸ ਨੇ ਮੌਕੇ `ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਬੰਬ ਸਕੁਐਡ (Bomb squad) ਅਤੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ `ਤੇ ਬੁਲਾਇਆ ਗਿਆ ।

Read more : ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਸਕੂਲ ਕਰਵਾਏ ਖਾਲੀ

ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ : ਪਵਨ ਕਲਿਆਣ

0
Pawan Kalyan

ਅਮਰਾਵਤੀ, 12 ਦਸੰਬਰ 2025 : ਆਂਧਰਾ ਪ੍ਰਦੇਸ਼ (Andhra Pradesh) ਦੇ ਉਪ ਮੁੱਖ ਮੰਤਰੀ ਪਵਨ ਕਲਿਆਣ (Pawan Kalyan) ਨੇ ਦੋਸ਼ ਲਗਾਇਆ ਕਿ ਹਰ ਕੋਈ ਹਿੰਦੂਆਂ ਨੂੰ ਨਿਸ਼ਾਨਾ (Targeting Hindus) ਬਣਾ ਰਿਹਾ ਹੈ ਅਤੇ ਹਰ ਮੌਕੇ `ਤੇ ਉਨ੍ਹਾਂ ਦੀਆਂ ਰਵਾਇਤਾਂ `ਤੇ ਸਵਾਲ ਉਠਾ ਰਿਹਾ ਹੈ ।

ਹਿੰਦੂ ਰੀਤੀ-ਰਿਵਾਜਾਂ ਨੂੰ ਨਿਸ਼ਾਨਾ ਬਣਾਉਣ ਦਾ ਵਿਰੋਧ ਕਰਨਾ ਹਰ ਹਿੰਦੂ ਦਾ ਫਰਜ਼ ਹੈ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਿੰਦੂ ਰੀਤੀ-ਰਿਵਾਜਾਂ (Hindu customs and traditions) ਨੂੰ ਨਿਸ਼ਾਨਾ ਬਣਾਉਣ ਦਾ ਵਿਰੋਧ ਕਰਨਾ ਹਰ ਹਿੰਦੂ ਦਾ ਫਰਜ਼ ਹੈ । ਉਪ-ਮੁੱਖ ਮੰਤਰੀ (Deputy Chief Minister) ਨੇ ਗੁਆਂਢੀ ਸੂਬੇ ਤਾਮਿਲਨਾਡੂ ਦੇ ਤਿਰੂਪਾਰਨਕੁੰਦਰਮ ਪਹਾੜੀ `ਤੇ ਦੀਵਾ ਜਗਾਉਣ ਨੂੰ ਲੈ ਕੇ ਹੋਏ ਵਿਵਾਦ ਦਾ ਜਿ਼ਕਰ ਕਰਦੇ ਹੋਏ ਕਿਹਾ ਕਿ ਮਦਰਾਸ ਹਾਈ ਕੋਰਟ ਦੀ ਮਦੁਰਾਈ ਬੈਂਚ ਦੇ ਇਕ ਜੱਜ ਵੱਲੋਂ `ਹਿੰਦੂ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ` (Protection of the rights of the Hindu community) ਕਰਨ ਵਾਲਾ ਫੈਸਲਾ ਸੁਣਾਏ ਜਾਣ ਤੋਂ ਬਾਅਦ 100 ਤੋਂ ਵੱਧ ਸੰਸਦ ਮੈਂਬਰਾਂ ਨੇ ਸੰਸਦ ਵਿਚ ਜੱਜ ਨੂੰ ਅਹੁਦੇ ਤੋਂ ਹਟਾਉਣ ਲਈ ਪ੍ਰਸਤਾਵ ਲਿਆਉਣ ਲਈ ਨੋਟਿਸ ਦਿੱਤਾ ਹੈ ।

ਇਸਲਾਮ ਅਤੇ ਈਸਾਈ ਧਰਮ ਦੇ ਹਿੱਤਾਂ ਦੀ ਰੱਖਿਆ ਲਈ ਬਣਾਏ ਗਏ ਨਿਯਮ ਹਿੰਦੂ ਧਰਮ `ਤੇ ਵੀ ਹੋਣਗੇ ਲਾਗੂ

ਉਨ੍ਹਾਂ ਹਾਲਾਂਕਿ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ਸਬਰੀਮਾਲਾ ਮੰਦਰ ਮਾਮਲੇ `ਤੇ ਫੈਸਲਾ ਸੁਣਾਇਆ ਤਾਂ ਹਿੰਦੂਆਂ ਨੇ ਕਾਨੂੰਨੀ ਲੜਾਈ ਲੜੀ ਪਰ ਜੱਜਾਂ ਨੂੰ ਅਹੁਦੇ ਤੋਂ ਹਟਾਉਣ ਦੀ ਅਪੀਲ ਨਹੀਂ ਕੀਤੀ । ਕਲਿਆਣ ਨੇ ਕਿਹਾ ਕਿ ਇਸਲਾਮ ਅਤੇ ਈਸਾਈ ਧਰਮ ਦੇ ਹਿੱਤਾਂ ਦੀ ਰੱਖਿਆ ਲਈ ਬਣਾਏ ਗਏ ਨਿਯਮ ਹਿੰਦੂ ਧਰਮ `ਤੇ ਵੀ ਲਾਗੂ ਹੋਣਗੇ। ਕਲਿਆਣ ਨੇ ਕਿਹਾ ਕਿ ਜਿਥੇ ਵੀ ਹਿੰਦੂ ਰੀਤੀ-ਰਿਵਾਜਾਂ `ਤੇ ਹਮਲਾ ਹੁੰਦਾ ਹੈ, ਭਾਵੇਂ ਉਹ ਤਾਮਿਲਨਾਡੂ ਹੋਵੇ, ਆਸਾਮ ਹੋਵੇ ਜਾਂ ਪੱਛਮੀ ਬੰਗਾਲ, ਇਸਦਾ ਵਿਰੋਧ ਕਰਨਾ `ਹਰ ਹਿੰਦੂ ਦਾ ਫਰਜ਼` ਹੈ ।

Read More : ਸੂਬਿਆਂ `ਚ ਐੱਸ. ਆਈ. ਆਰ. ਦੇ ਕੰਮ `ਚ ਰੁਕਾਵਟ `ਤੇ ਸੁਪਰੀਮ ਕੋਰਟ ਸਖਤ

ਬੰਗਲਾਦੇਸ਼ `ਚ ਆਮ ਚੋਣਾਂ 12 ਫਰਵਰੀ 2026 ਨੂੰ

0
General elections in Bangladesh
ਢਾਕਾ, 12 ਦਸੰਬਰ 2025 : ਬੰਗਲਾਦੇਸ਼ (Bangladesh) `ਚ 12 ਫਰਵਰੀ ਨੂੰ ਆਮ ਚੋਣਾਂ (General elections) ਕਰਵਾਈਆਂ ਜਾਣਗੀਆਂ । ਅਗਸਤ-2024 `ਚ ਵਿਦਿਆਰਥੀਆਂ ਦੇ ਹਿੰਸਕ ਪ੍ਰਦਰਸ਼ਨ ਦਰਮਿਆਨ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਦੇ ਸੱਤਾ ਤੋਂ ਬੇਦਖ਼ਲ ਹੋਣ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਹੋਣਗੇ ।

ਮੁੱਖ ਚੋਣ ਕਮਿਸ਼ਨਰ ਨੇ 2026 ਵਿਚ ਸਵੇਰ ਦੇ 7. 30 ਤੋਂ ਲੈ ਕੇ ਪੈਣਗੀਆਂ ਸ਼ਾਮ ਦੇ 4. 30ਵਜੇ ਤੱਕ

ਮੁੱਖ ਚੋਣ ਕਮਿਸ਼ਨਰ (Chief Election Commissioner) (ਸੀ. ਈ. ਸੀ.) ਏ. ਐੱਮ. ਐੱਮ. ਨਾਸਿਰਉੱਦੀਨ ਨੇ ਕਿਹਾ ਕਿ ਵੋਟਾਂ 12 ਫਰਵਰੀ-2026 (12 February 2026) ਨੂੰ ਸਵੇਰੇ 7.30 ਵਜੇ ਤੋਂ ਸ਼ਾਮ 4.30 ਵਜੇ ਤੱਕ ਪੈਣਗੀਆਂ । ਮੁੱਖ ਸਲਾਹਕਾਰ ਮੁਹੰਮਦ ਯੂਨੁਸ ਦੀ ਅਗਵਾਈ` ਵਾਲੇ ਰਾਸ਼ਟਰੀ ਸਹਿਮਤੀ ਕਮਿਸ਼ਨ ਦੇ ਸੁਧਾਰ ਪ੍ਰਸਤਾਵਾਂ `ਤੇ ਜਨਤਾ ਦੀ ਰਾਏ ਜਾਣਨ ਲਈ ਵੋਟਾਂ ਵਾਲੇ ਦਿਨ, 12 ਫਰਵਰੀ ਨੂੰ ਇਕੱਠੇ ਰੈਫਰੈਂਡਮ ਵੀ ਕਰਵਾਇਆ ਜਾਵੇਗਾ । ਸੀ. ਈ. ਸੀ. ਦੀ ਰਾਸ਼ਟਰਪਤੀ ਮੁਹੰਮਦ -ਸ਼ਹਾਬੂਦੀਨ ਨਾਲ ਮੁਲਾਕਾਤ ਦੇ ਇਕ ਦਿਨ ਬਾਅਦ ਇਹ ਐਲਾਨ ਕੀਤਾ ਗਿਆ । ਰਾਸ਼ਟਰਪਤੀ ਨੇ ਸੀ. ਈ. ਸੀ. ਨੂੰ ਆਮ ਚੋਣਾਂ ਨੂੰ `ਆਜਾਦ ਅਤੇ ਨਿਰਪੱਖ` ਤਰੀਕੇ ਨਾਲ ਸੰਪੰਨ ਕਰਾਉਣ ਲਈ `ਪੂਰਨ ਸਮਰਥਨ ਅਤੇ ਸਹਿਯੋਗ` ਦਾ ਭਰੋਸਾ ਦਿੱਤਾ ਸੀ । Read more : ਡੀ. ਸੀ. ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਬੰਧਾਂ ਦੀ ਸਮੀਖਿਆ 

ਗਊ ਮਾਸ ਦੀ ਸਪਲਾਈ ਨੂੰ ਲੈ ਕੇ ਹੋਇਆ ਜਬਰਦਸਤ ਹੰਗਾਮਾ

0
beef supply

ਚੰਡੀਗੜ੍ਹ, 12 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ 25 ਸਥਿਤ ਕਬਰੀਸਤਾਨ ਦੇ ਨੇੜੇ ਇਕ ਵਿਅਕਤੀ ਵਲੋਂ ਗਊ ਮਾਸ ਦੀ ਸਪਲਾਈ (Beef supply) ਕਰਨ ਦਾ ਪਤਾ ਲੱਗਣ ਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਵਿਅਕਤੀ ਨੂੰ ਕਾਬੂ (Detain a person) ਕਰ ਲਿਆ । ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ `ਤੇ ਜਬਰਦਸਤ ਹੰਗਾਮਾ ਹੋਣ ਤੋਂ ਬਾਅਦ ਮੌਕੇ ਤੇ ਪੁਲਸ ਨੂੰ ਬੁਲਾਇਆ ਗਿਆ ।

ਵਿਸ਼ਵ ਹਿੰਦੂ ਪ੍ਰੀਸ਼ਦ ਚੰਡੀਗੜ੍ਹ ਦੇ ਆਗੂ ਅੰਕੁਸ਼ ਗੁਪਤਾ ਨੇ ਕੀ ਦਿੱਤੀ ਜਾਣਕਾਰੀ

ਵਿਸ਼ਵ ਹਿੰਦੂ ਪ੍ਰੀਸ਼ਦ (World Hindu Council) ਚੰਡੀਗੜ੍ਹ ਦੇ ਆਗੂ ਅੰਕੁਸ਼ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਪੱਕੀ ਸੂਚਨਾ ਸੀ ਕਿ ਇੱਥੇ ਗਊ ਮਾਸ ਦੀ ਸਪਲਾਈ ਹੋਣ ਵਾਲੀ ਹੈ ।  ਇਸ ਸੂਚਨਾ ਦੇ ਆਧਾਰ `ਤੇ ਉਨ੍ਹਾਂ ਨੇ ਗਊ ਰੱਖਿਆ ਦਲ ਦੇ ਅਹੁਦੇਦਾਰਾਂ ਵਿਕਾਸ ਸ਼ਰਮਾ, ਰੋਹਿਤ ਰਾਓ, ਸੁਨੀਲ ਬਗੜੀ, ਸੋਨੂ, ਅਮਿਤ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਸਵੇਰੇ ਹੀ ਇਲਾਕੇ ਵਿੱਚ ਡੇਰਾ ਲਗਾ ਲਿਆ ਸੀ ।

ਜਾਣਕਾਰੀ ਮੁਤਾਬਕ ਇੱਕ ਵਿਅਕਤੀ ਆਟੋ ਰਿਕਸ਼ਾ ਵਿੱਚ ਸਵਾਰ ਹੋ ਕੇ ਆਇਆ ਅਤੇ ਕਬਰਿਸਤਾਨ ਦੇ ਅੰਦਰ ਕੁਝ ਸਮਾਨ ਦੇ ਕੇ ਵਾਪਸ ਜਾਣ ਲੱਗਾ । ਇਸ ਦੌਰਾਨ 25/38 ਦੇ ਲਾਈਟ ਪੁਆਇੰਟ ਤੋਂ ਪਹਿਲਾਂ ਹੀ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਨੇ ਉਸ ਨੂੰ ਘੇਰ ਲਿਆ । ਤਲਾਸ਼ੀ ਲੈਣ `ਤੇ ਉਸ ਕੋਲੋਂ ਇੱਕ ਬੋਰੀ ਵਿੱਚ ਮਾਸ ਬਰਾਮਦ ਹੋਇਆ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ।

ਮੁਲਜਮ ਨੂੰ ਪਕੜ ਕੇ ਲਿਜਾਇਆ ਗਿਆ ਹੈ ਪੁਲਸ ਚੌਂਕੀ

ਮੁਲਜ਼ਮ ਨੂੰ ਫੜ ਕੇ ਸੈਕਟਰ 24 ਸਥਿਤ ਪੁਲਸ ਚੌਂਕੀ ਲਿਜਾਇਆ ਗਿਆ ਹੈ, ਜਿੱਥੇ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ । ਅੰਕੁਸ਼ ਗੁਪਤਾ (Ankush Gupta) ਨੇ ਦੋਸ਼ ਲਾਇਆ ਕਿ ਮੁਲਜ਼ਮ ਪਹਿਲਾਂ ਸੈਕਟਰ 27 ਵਿੱਚ ਮਾਸ ਦੀ ਸਪਲਾਈ ਕਰਕੇ ਆਇਆ ਸੀ ਅਤੇ ਅੱਗੇ ਜੁਝਾਰਨਗਰ (ਮੋਹਾਲੀ ਬਾਰਡਰ ਨੇੜੇ) ਵੱਲ ਜਾ ਰਿਹਾ ਸੀ । ਖਬਰ ਫੈਲਦਿਆਂ ਹੀ ਪੁਲਿਸ ਚੌਂਕੀ ਦੇ ਬਾਹਰ ਵੱਡੀ ਗਿਣਤੀ ਵਿੱਚ ਹਿੰਦੂ ਸੰਗਠਨਾਂ ਦੇ ਕਾਰਕੁਨ ਇਕੱਠੇ ਹੋ ਗਏ ਹਨ । ਮੌਕੇ `ਤੇ ਵਿਹਿਪ ਦੇ ਵਿਭਾਗ ਮੰਤਰੀ ਪ੍ਰਦੀਪ ਸ਼ਰਮਾ ਵੀ ਮੌਜੂਦ ਹਨ । ਪੁਲਿਸ ਨੇ ਕਬਰਿਸਤਾਨ ਦੇ ਅੰਦਰੋਂ ਵੀ ਤਲਾਸ਼ੀ ਲੈ ਕੇ ਮਾਸ ਜ਼ਬਤ ਕਰਨ ਦੀ ਕਾਰਵਾਈ ਕੀਤੀ ਹੈ ।

Read More : ਗਊ ਮਾਸ ਖਾਣ ਦੇ ਸ਼ੱਕ ‘ਚ ਪਰਵਾਸੀ ਨੂੰ ਉਤਾਰਿਆ ਮੌ.ਤ ਦੇ ਘਾਟ, 7 ਲੋਕ ਗ੍ਰਿਫ਼ਤਾਰ 

ਹਰਿਆਣਾ ਦੇ 72 ਵੀ. ਆਈ. ਪੀਜ਼ ਦੀ ਪੁਲਸ ਸੁਰੱਖਿਆ ਲਈ ਵਾਪਸ

0
police protection

ਚੰਡੀਗੜ੍ਹ, 12 ਦਸੰਬਰ 2025 : ਹਰਿਆਣਾ (Haryana) `ਚ ਵੀ. ਆਈ. ਪੀ. ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਡੀ. ਜੀ. ਪੀ. ਓ. ਪੀ. ਸਿੰਘ (D. G. P. O. P. Singh) ਨੇ ਇਕ ਵਾਰ ਫਿਰ ਪੁਲਸ ਵਿਭਾਗ ਲਈ ਨਵੇਂ ਹੁਕਮ ਜਾਰੀ ਕੀਤੇ ਹਨ ।

ਡੀ. ਜੀ. ਪੀ. ਓ. ਪੀ. ਸਿੰਘ ਨੇ ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ

ਜਿਲਾ ਪੱਧਰ `ਤੇ ਕੀਤੀ ਗਈ ਸੁਰੱਖਿਆ ਨੂੰ ਲੈ ਕੇ ਰੀਵਿਊ ਬੈਠਕਾਂ `ਚ 72 ਵੀ. ਆਈ. ਪੀਜ਼ ਦੀ ਸੁਰੱਖਿਆ (Security of VIPs) ਵਾਪਸ ਲੈ ਲਈ ਗਈ ਹੈ । ਇਸ ਫੈਸਲੇ ਨਾਲ 200 ਤੋਂ ਵੱਧ ਪੀ. ਐੱਸ. ਓ. ਨੂੰ ਵੀ. ਆਈ. ਪੀ. ਡਿਊਟੀ ਤੋਂ ਵਾਪਸ ਬੁਲਾਇਆ ਗਿਆ ਹੈ । ਡੀ. ਜੀ. ਪੀ. ਓ. ਪੀ. ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ `ਤੇ ਖੁਦ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਡੀ. ਜੀ. ਪੀ. ਨੇ ਲਿਖਿਆ ਹੈ ਕਿ ਹੁਣ ਸੁਰੱਖਿਆ ਸਿਰਫ ਉਨ੍ਹਾਂ ਨੂੰ ਹੀ ਮਿਲੇਗੀ, ਜਿਨ੍ਹਾਂ ਨੂੰ ਅਸਲੀ ਖਤਰਾ ਹੈ ।

ਦਿਗਵਿਜੇ ਚੌਟਾਲਾ ਸਮੇਤ ਜਜਪਾ ਨੇਤਾਵਾਂ ਦੀ ਸੁਰੱਖਿਆ ਹਟਾਈ ਸੀ

ਦੱਸਣਯੋਗ ਹੈ ਕਿ 10 ਦਸੰਬਰ ਨੂੰ ਸਾਬਕਾ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਅਤੇ ਡੀ. ਜੀ. ਪੀ. ਓ. ਪੀ. ਸਿੰਘ ਦਰਮਿਆਨ ਚੱਲ ਰਹੇ ਥਾਰ ਵਿਵਾਦ ਤੋਂ ਬਾਅਦ ਹਰਿਆਣਾ ਪੁਲਸ ਨੇ ਦੁਸ਼ਯੰਤ ਚੌਟਾਲਾ ਦੇ ਭਰਾ ਦਿਗਵਿਜੇ ਚੌਟਾਲਾ, ਜੀਜਾ ਦੇਵੇਂਦਰ ਕਾਦਿਆਨ ਅਤੇ ਦੁਸ਼ਯੰਤ ਦੇ ਸਹੁਰੇ ਸਾਬਕਾ ਏ. ਡੀ. ਜੀ. ਪੀ. ਪਰਮਜੀਤ ਸਿੰਘ ਅਹਿਲਾਵਤ ਦੀ ਸੁਰੱਖਿਆ ਵਾਪਸ ਲੈ ਲਈ ਸੀ ।

Read More : ਸੁਰੱਖਿਆ ਫੋਰਸਾਂ ਨਾਲ ਮੁਕਾਬਲੇ `ਚ ਮਾਰੇ ਗਏ 12 ਨਕਸਲੀ ਤੇ 3 ਜਵਾਨ ਹੋਏ ਸ਼ਹੀਦ

ਨਵਜੋਤ ਸਿੰਘ ਸਿੱਧੂ ਪ੍ਰਿਅੰਕਾ ਗਾਂਧੀ ਨੂੰ ਮਿਲ ਕੇ ਰੱਖਣਗੇ ਆਪਣਾ ਪੱਖ

0
Navjot Singh Sidhu

ਚੰਡੀਗੜ੍ਹ 12 ਦਸੰਬਰ 2025 : ਪੰਜਾਬ ਕਾਂਗਰਸ (Punjab Congress) `ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਖਿੱਚਤਾਣ ਨੇ ਹੁਣ ਨਵਾਂ ਮੋੜ ਲੈ ਲਿਆ ਹੈ । ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਬੇਬਾਕ ਸਿਆਸੀ ਚਿਹਰਾ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਵਿਵਾਦਿਤ ਬਿਆਨ ਕਾਰਨ ਉੱਠੇ ਭੂਚਾਲ ਦੇ ਮੱਦੇਨਜ਼ਰ ਹੁਣ ਸਿੱਧੇ ਹਾਈਕਮਾਨ ਦੇ ਸਾਹਮਣੇ ਆਪਣਾ ਪੱਖ ਸਪੱਸ਼ਟ ਕਰਨ ਜਾ ਰਹੇ ਹਨ । ਸਿੱਧੂ ਨੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Vadra) ਤੋਂ ਮੁਲਾਕਾਤ ਦੀ ਮੰਗ ਕੀਤੀ ਸੀ, ਜਿਸ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਇਹ ਮਹੱਤਵਪੂਰਨ ਮੀਟਿੰਗ 19 ਦਸੰਬਰ ਨੂੰ ਦਿੱਲੀ `ਚ ਹੋਵੇਗੀ ।

ਸਿੱਧੂ ਦਿੱਲੀ ਤਾਂ ਪਹੁੰਚ ਗਏ ਹਨ ਪਰ ਮਹੱਤਵਪੂਰਨ ਮੁਲਾਕਾਤ ਨਹੀਂ ਹੋ ਸਕੀ

ਵੇਰਵਿਆਂ ਅਨੁਸਾਰ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ ਅਤੇ ਇਸ ਦੌਰਾਨ ਉੱਚ ਪੱਧਰੀ ਕਾਂਗਰਸੀ ਨੇਤਾਵਾਂ ਨਾਲ ਮਿਲਣ ਲਈ ਕੋਸਿ਼ਸ਼ਾਂ ਵੀ ਕੀਤੀਆਂ ਪਰ ਸੰਸਦ ਸੈਸ਼ਨ ਆਪਣੇ ਸਿਖਰ `ਤੇ ਹੋਣ ਕਾਰਨ ਜਿ਼ਆਦਾਤਰ ਨੇਤਾ ਸੰਸਦ `ਚ ਹੀ ਰੁੱਝੇ ਰਹੇ, ਜਿਸ ਕਾਰਨ ਸਿੱਧੂ ਦੀ ਕੋਈ ਵੀ ਮਹੱਤਵਪੂਰਨ ਮੁਲਾਕਾਤ ਨਹੀਂ ਹੋ ਸਕੀ । ਹੁਣ 19 ਦਸੰਬਰ ਦੀ ਮੁਲਾਕਾਤ ਨੂੰ ਸਿੱਧੂ ਆਪਣੇ ਸਿਆਸੀ ਭਵਿੱਖ ਲਈ ਬਹੁਤ ਮਹੱਤਵਪੂਰਨ ਮੰਨ ਰਹੇ ਹਨ। ਮੂਲ ਤਣਾਅ ਦਾ ਕਾਰਨ ਉਹ ਬਿਆਨ ਹੈ, ਜੋ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ (Dr. Navjot Kaur) ਨੇ ਦਿੱਤਾ ਸੀ, ਜਿਸ `ਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਬਣਨ ਲਈ ਉਨ੍ਹਾਂ ਕੋਲ 500 ਕਰੋੜ ਰੁਪਏ ਨਹੀਂ ਹਨ । ਇਸ ਬਿਆਨ ਨੇ ਨਾ ਸਿਰਫ ਪੰਜਾਬ ਕਾਂਗਰਸ `ਚ ਹਲਚਲ ਮਚਾਈ, ਬਲਕਿ ਰਾਜਨੀਤਿਕ ਵਿਰੋਧੀਆਂ ਨੂੰ ਵੀ ਵੱਡਾ ਹਥਿਆਰ ਦੇ ਦਿੱਤਾ । ਹਾਈਕਮਾਨ ਨੇ ਇਸ ਬਿਆਨ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਤੁਰੰਤ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ।

Read More : ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਰਿਵਾਰ ਸਮੇਤ ਪਾਕਿਸਤਾਨ ਜਾਣਗੇ

ਫਿਰੋਜ਼ਪੁਰ ਪੁਲਸ ਨੇ ਗੁਰਪ੍ਰੀਤ ਸੇਖੋਂ ਨੂੰ ਕੀਤਾ ਗ੍ਰਿਫਤਾਰ

0
Gurpreet Sekhon

ਫਿਰੋਜਪੁਰ, 12 ਦਸੰਬਰ 2025 : ਪੰਜਾਬ ਦੇ ਜਿ਼ਲਾ ਫਿਰੋਜ਼ਪੁਰ ਦੀ ਪੁਲਸ (Ferozepur Police) ਨੇ ਵੱਡੀ ਕਾਰਵਾਈ ਕਰਦਿਆਂ ਪੈਰੋਲ ’ਤੇ ਚੱਲ ਰਹੇ ਗੁਰਪ੍ਰੀਤ ਸੇਖੋਂ  (Gurpreet Sekhon) ਨੂੰ ਗ੍ਰਿਫ਼ਤਾਰ ਕੀਤਾ ਹੈ । ਦੱਸਣਯੋਗ ਹੈ ਕਿ ਜਦੋਂ ਗੁਰਪ੍ਰੀਤ ਸੇਖੋਂ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਉਸ ਸਮੇ ਉਹ ਆਪਣੀ ਪਤਨੀ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਿਹਾ ਸੀ ।

ਗੁਰਪ੍ਰੀਤ ਸੇਖੋਂ ਨਾਭਾ ਜੇਲ੍ਹ ਬਰੇਕ ਕਾਂਡ ਦਾ ਮੁੱਖ ਮੁਲਜ਼ਮ ਹੈ

ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸੇਖੋਂ ਨਾਭਾ ਜੇਲ੍ਹ ਬਰੇਕ ਕਾਂਡ (Nabha jail break incident) ਦਾ ਮੁੱਖ ਮੁਲਜ਼ਮ ਹੈ ਅਤੇ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਹੈ । ਗੁਰਪ੍ਰੀਤ ਸੇਖੋਂ ਦੇ ਸਮਰਥਕ ਵੱਲੋਂ ਅੱਜ ਥਾਣੇ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਹੈ ।

Read More : ਪਾਕਿਸਤਾਨ ਲਈ ਕਥਿਤ ਜਾਸੂਸੀ ਦੇ ਦੋਸ਼ ’ਚ 2 ਕਸ਼ਮੀਰੀ ਗ੍ਰਿਫ਼ਤਾਰ

ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਨੇ ਕੀਤੀ ਪਾਕਿ ਦੇ ਬਹਾਵਲਪੁਰ ਵਿਚ ਮੀਟਿੰਗ

0
Meeting

ਗੁਰਦਾਸਪੁਰ/ਲਾਹੌਰ, 12 ਦਸੰਬਰ 2025 : ਲਸ਼ਕਰ-ਏ-ਤੋਇਬਾ (Lashkar-e-Taiba) ਅਤੇ ਜੈਸ਼-ਏ-ਮੁਹੰਮਦ (Jaish-e-Mohammed) ਨੇ ਭਾਰਤ ਵਿਰੁੱਧ ਫੌਜਾਂ ਇਕੱਠੀਆਂ ਕਰ ਲਈਆਂ ਹਨ । ਦੋਵਾਂ ਅੱਤਵਾਦੀ ਸਮੂਹਾਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਬਹਾਵਲਪੁਰ (Bahawalpur) ਵਿਚ ਇਕ ਸਾਂਝੀ ਮੀਟਿੰਗ (ਸਾਂਝੀ ਮੀਟਿੰਗ ) ਕੀਤੀ । ਬਹਾਵਲਪੁਰ ਓਹੀ ਇਲਾਕਾ ਹੈ, ਜਿਸ ਨੂੰ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਨੇ ਨਿਸ਼ਾਨਾ ਬਣਾਇਆ ਸੀ । ਮੀਟਿੰਗ `ਚ ਭਾਰਤ ਵਿਰੁੱਧ ਹਮਲੇ ਦੀ ਰਣਨੀਤੀ ਬਣਾਈ ਗਈ ।

ਮੀਟਿੰਗ ਵਿਚ ਆਈ. ਐਸ. ਆਈ. ਦੇ ਕੁੱਝ ਅਧਿਕਾਰੀ ਵੀ ਹੋਏ ਸਨ ਸ਼ਾਮਲ

ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. (I. S. I.) ਦੇ ਕੁਝ ਅਧਿਕਾਰੀ ਵੀ ਸ਼ਾਮਲ ਹੋਏ । ਇਸ ਦੌਰਾਨ ਭਾਰਤ ਵਿਰੁੱਧ ਅੱਤਵਾਦੀ ਕਾਰਵਾਈਆਂ `ਤੇ ਚਰਚਾ ਕੀਤੀ । ਇਨ੍ਹਾਂ ਦੋਵਾਂ ਅੱਤਵਾਦੀ ਸਮੂਹਾਂ ਦੇ ਏਕੀਕਰਨ ਅਤੇ ਬਹਾਵਲਪੁਰ `ਚ ਵੱਡੇ ਪੱਧਰ `ਤੇ ਮੀਟਿੰਗ ਨੇ ਭਾਰਤੀ ਖੁਫੀਆ ਏਜੰਸੀਆਂ ਨੂੰ ਚਿੰਤਤ ਕਰ ਦਿੱਤਾ ਹੈ । ਸੂਤਰਾਂ ਅਨੁਸਾਰ ਬਹਾਵਲਪੁਰ `ਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੀ ਮੀਟਿੰਗ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ।

Read more : ਪਾਕਿਸਤਾਨ ਵਿਚ 2025 ਵਿਚ ਅੱਤਵਾਦੀ ਘਟਨਾਵਾਂ `ਚ 25 ਫੀਸਦੀ ਵਾਧਾ