Home Blog Page 357

ਐੱਨ. ਆਈ. ਏ. ਨੇ 11 ਮਾਓਵਾਦੀਆਂ ਖਿਲਾਫ ਦਾਖ਼ਲ ਕੀਤਾ ਦੋਸ਼-ਪੱਤਰ

0
National Investigation Agency

ਨਵੀਂ ਦਿੱਲੀ, 12 ਦਸੰਬਰ 2025 : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਨੇ ਵੀਰਵਾਰ ਨੂੰ ਓਡਿਸ਼ਾ ਦੇ ਰਾਊਰਕੇਲਾ ਜ਼ਿਲੇ `ਚ ਇਕ ਪੱਥਰ ਦੀ ਖਾਨ ਲਈ ਲਿਜਾਈ ਜਾ ਰਹੀ ਲੱਗਭਗ 4 ਹਜ਼ਾਰ ਕਿੱਲੋਗ੍ਰਾਮ ਧਮਾਕਾਖੇਜ਼ ਸਮੱਗਰੀ (4 thousand kilograms of explosives) ਦੀ ਲੁੱਟ ਦੇ ਮਾਮਲੇ `ਚ 11 ਅੱਤਵਾਦੀਆਂ ਖਿਲਾਫ ਦੋਸ਼-ਪੱਤਰ ਦਾਖ਼ਲ (Chargesheet filed against 11 terrorists) ਕੀਤਾ ।

ਐਨ. ਆਈ. ਏ. ਅਧਿਕਾਰੀਆਂ ਨੇ ਕੀ ਦੱਸਿਆ

ਐੱਨ. ਆਈ. ਏ. ਅਧਿਕਾਰੀ (N. I. A. Officer) ਨੇ ਦੱਸਿਆ ਜਾਂਚ ਦੌਰਾਨ ਐੱਨ. ਆਈ. ਏ. ਨੇ ਪਾਇਆ ਕਿ ਇਹ ਮੁਲਜ਼ਮ ਧਮਾਕਾਖੇਜ਼ ਸਮੱਗਰੀ ਦੇ ਲੱਗਭਗ 200 ਪੈਕੇਟ (ਜਿਨ੍ਹਾਂ `ਚੋਂ ਹਰ ਇਕ `ਚ 20 ਕਿੱਲੋਗ੍ਰਾਮ ਧਮਾਕਾਖੇਜ਼ ਸਮੱਗਰੀ ਸੀ) ਦੀ ਲੁੱਟ ਦੀ ਅਪਰਾਧਿਕ ਸਾਜਿ਼ਸ਼, ਯੋਜਨਾ ਅਤੇ ਉਸ ਨੂੰ ਅੰਜਾਮ ਦੇਣ `ਚ ਸਰਗਰਮ ਰੂਪ `ਚ ਸ਼ਾਮਲ ਸਨ ।ਉਨ੍ਹਾਂ ਦੱਸਿਆ ਕਿ 27 ਮਈ ਨੂੰ ਇਹ ਧਮਾਕਾਖੇਜ਼ ਸਮੱਗਰੀ ਝਾਰਖੰਡ ਦੇ ਸਾਰੰਡਾ ਜੰਗਲ `ਚ ਮਾਓਵਾਦੀਆਂ ਦੇ ਗੜ੍ਹਾਂ `ਚ ਲਿਜਾਈ ਜਾ ਰਹੀ ਸੀ । ਇਸ ਦੌਰਾਨ ਸਥਾਨਕ ਪੁਲਸ ਦੇ ਵਾਹਨ ਨੂੰ ਰੋਕਿਆ । ਵਾਹਨ ਦੇ ਡਰਾਈਵਰ ਨੂੰ 10-15 ਹਥਿਆਰਬੰਦ ਮਾਓਵਾਦੀਆਂ (Armed Maoists) ਨੇ ਜਬਰਨ ਅਗਵਾ ਕਰ ਲਿਆ ਅਤੇ ਨੇੜੇ ਦੇ ਜੰਗਲ `ਚ ਅੱਤਵਾਦੀ ਸੰਗਠਨ ਦੇ ਇਕ ਗੜ੍ਹ `ਚ ਲੈ ਕੇ ਚਲੇ ਗਏ ।

Read More : ਡਾ. ਉਮਰ ਦੇ ਸਹਿਯੋਗੀ ਸ਼ੋਏਬ ਦੀ ਐੱਨ. ਆਈ. ਏ. ਹਿਰਾਸਤ ਵਧੀ

ਇਸਲਾਮਿਕ ਸਟੇਟ ਨਾਲ ਜੁੜੇ ਮਾਮਲੇ `ਚ ਈ. ਡੀ. ਦੀ 4 ਸੂਬਿਆਂ `ਚ ਛਾਪੇਮਾਰੀ

0
Enforcement Directorate

ਮੁੰਬਈ, 12 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਪਾਬੰਦੀਸ਼ੁਦਾ ਗਲੋਬਲ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (Islamic State) (ਆਈ. ਐੱਸ. ਆਈ. ਐੱਸ.) ਦੇ ਇਕ `ਘੋਰ ਕੱਟੜਪੰਥੀ` ਮਾਡਿਊਲ ਦੇ ਖਿਲਾਫ ਟੈਰਰ ਫੰਡਿੰਗ ਨਾਲ ਜੁੜੇ ਮਨੀ ਲਾਂਡਰਿੰਗ (Money laundering) ਮਾਮਲੇ ਦੀ ਜਾਂਚ ਤਹਿਤ ਕਈ ਸੂਬਿਆਂ `ਚ ਛਾਪੇ (Raids) ਮਾਰੇ ।

ਛਾਪੇਮਾਰੀ ਦੌਰਾਨ ਲਗਭਗ 40 ਥਾਵਾਂ ਤੇ ਲਈ ਗਈ ਤਲਾਸ਼ੀ

ਅਧਿਕਾਰੀਆਂ ਨੇ ਦੱਸਿਆ ਕਿ ਸਵੇਰ ਤੋਂ ਸ਼ੁਰੂ ਹੋਈ ਛਾਪੇਮਾਰੀ `ਚ ਮਹਾਰਾਸ਼ਟਰ `ਚ ਠਾਣੇ ਜਿ਼ਲੇ ਦੇ ਪਡਘਾ-ਬੋਰੀਵਲੀ ਖੇਤਰ ਦੇ ਪਿੰਡਾਂ, ਰਤਨਾਗਿਰੀ ਜਿ਼ਲੇ, ਦਿੱਲੀ, ਕੋਲਕਾਤਾ ਅਤੇ ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ `ਚ ਲੱਗਭਗ 40 ਥਾਵਾਂ `ਤੇ ਤਲਾਸ਼ੀ (Searches at 40 locations) ਲਈ ਗਈ । ਅੱਤਵਾਦੀ ਸਮੂਹ ਆਈ. ਐੱਸ. ਆਈ. ਐੱਸ. ਦਾ ਇਹ ਅੱਡਾ ਠਾਣੇ ਦੇ ਪਾਡਘਾ ਪਿੰਡ `ਚ ਸੀ । ਉਨ੍ਹਾਂ ਕਿਹਾ ਕਿ ਮਹਾਰਾਸ਼ਟਰ `ਚ ਤਲਾਸ਼ੀ ਦੌਰਾਨ ਈ. ਡੀ. ਦੀਆਂ ਟੀਮਾਂ ਨੂੰ ਸੂਬੇ ਦੇ ਅੱਤਵਾਦ ਵਰੋਧੀ ਦਸਤੇ (ਏ. ਟੀ. ਐੱਸ.) ਵੱਲੋਂ ਸੁਰੱਖਿਆ ਦਿੱਤੀ ਗਈ, ਜਦੋਂ ਕਿ ਹੋਰ ਸੂਬਿਆਂ `ਚ ਕੇਂਦਰੀ ਸੁਰੱਖਿਆ ਬਲਾਂ ਨੇ ਸੁਰੱਖਿਆ ਮੁਹੱਈਆ ਕੀਤੀ ।

Read More : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਸਿਆ ਰਾਬਰਟ ਵਾਡਰਾ ਤੇ ਸਿ਼ਕੰਜਾ

ਕੇਂਦਰ ਕਰੇ ਦਿਵਿਆਂਗਜਨ’ ਕਾਨੂੰਨ `ਚ ਸੋਧ : ਸੁਪਰੀਮ ਕੋਰਟ

0
Supreme Court

ਨਵੀਂ ਦਿੱਲੀ, 12 ਦਸੰਬਰ 2025 : ਭਾਰਤ ਦੇਸ਼ ਦੀ ਸਰਵ ਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਕੇਂਦਰ ਨੂੰ `ਦਿਵਿਆਂਗਜਨ`ਅਧਿਕਾਰ ਐਕਟ (Rights of Persons with Disabilities Act) `ਚ ਸੋਧ ਕਰਨ `ਤੇ ਵਿਚਾਰ ਕਰਨ ਲਈ ਕਿਹਾ ਤਾਂ ਜੋ ਅਪਰਾਧੀਆਂ ਦੇ ਤੇਜ਼ਾਬ ਹਮਲੇ ਦੇ ਪੀੜਤਾਂ (Acid attack victims) ਨੂੰ `ਦਿਵਿਆਂਗਜਨ` ਦੀ ਸ਼੍ਰੇਣੀ `ਚ ਸ਼ਾਮਲ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਭਲਾਈ ਵਾਲੇ ਉਪਾਵਾਂ ਦਾ ਲਾਭਮਿਲ ਸਕੇ ।

ਮਲਿਕ ਨੇ ਕੀਤੀ ਹੈ ਆਪਣੀ ਪਟੀਸ਼ਨ `ਚ ਕਾਨੂੰਨ ਤਹਿਤ `ਦਿਵਿਆਂਗਜਨ` ਦੀ ਪਰਿਭਾਸ਼ਾ ਦਾ ਵਿਸਥਾਰ ਕਰਨ ਦੀ ਬੇਨਤੀ

ਚੀਫ ਜਸਿਟਸ ਸੂਰਿਆਕਾਂਤ (Chief Justice Surya Kant) ਅਤੇ ਜਸਟਿਸ ਜੋਏਮਾਲਿਆ ਬਾਗਚੀ (Justice Joy Mallya Bagchi) ਦੀ ਬੈਂਚ ਨੇ ਤੇਜ਼ਾਬ ਹਮਲੇ ਦੀ ਪੀੜਤਾ ਸ਼ਾਹੀਨ ਮਲਿਕ ਵਲੋਂ ਦਾਇਰ ਇਕ ਜਨਹਿੱਤ ਪਟੀਸ਼ਨ `ਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਹਿੱਤਕਾਰ ਬਣਾਇਆ ਹੈ । ਇਸ ਤੋਂ ਪਹਿਲਾਂ ਬੈਂਚ ਨੇ 4 ਦਸੰਬਰ ਨੂੰ ਸਾਰੀਆਂ ਹਾਈ ਕੋਰਟਾਂ ਦੀਆਂ ਰਜਿਸਟਰੀਆਂ ਨੂੰ ਆਪਣੇ-ਆਪਣੇ ਅਧਿਕਾਰ ਖੇਤਰ `ਚ ਪੈਂਡਿੰਗ ਤੇਜ਼ਾਬ ਹਮਲਿਆਂ (Acid attacks) ਦੇ ਮਾਮਲਿਆਂ ਦਾ ਵੇਰਵਾ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਸੀ ।

ਮਲਿਕ ਨੇ ਆਪਣੀ ਪਟੀਸ਼ਨ `ਚ ਕਾਨੂੰਨ ਤਹਿਤ `ਦਿਵਿਆਂਗਜਨ` ਦੀ ਪਰਿਭਾਸ਼ਾ ਦਾ ਵਿਸਥਾਰ (Definition expansion) ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੇਜ਼ਾਬ ਹਮਲੇ ਕਾਰਨ ਅੰਦਰੂਨੀ ਅੰਗਾਂ ਦਾ ਜਾਨਲੇਵਾ ਨੁਕਸਾਨ ਝੱਲਣ ਵਾਲੇ ਪੀੜਤਾਂ ਨੂੰ ਲੋੜੀਂਦਾ ਮੁਆਵਜ਼ਾ ਅਤੇ ਮੈਡੀਕਲ ਦੇਖਭਾਲ ਸਮੇਤ ਹੋਰ ਰਾਹਤਾਂ ਮਿਲ ਸਕਣ ।

Read more : ਸੁਪਰੀਮ ਕੋਰਟ ਨੇ ਪ੍ਰਜਵਲ ਰੇਵੰਨਾ ਦੀ ਪਟੀਸ਼ਨ ਠੁਕਰਾਈ

ਚੀਨੀ ਡੋਰ ਨਾਲ ਧੌਣ ਵੱਢੇ ਜਾਣ `ਤੇ ਅਧਿਆਪਕ ਦੀ ਮੌਤ

0
Chinese rope

ਜੌਨਪੁਰ, 12 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਜੌਨਪੁਰ (Jaunpur) `ਚ ਪਾਬੰਦੀਸ਼ੁਦਾ ਚੀਨੀ ਡੋਰ (Chinese door) ਨਾਲ ਹੋਏ ਹਾਦਸੇ `ਚ ਇਕ 40 ਸਾਲਾ ਨਿੱਜੀ ਸਕੂਲ ਦੇ ਅਧਿਆਪਕ ਦੀ ਮੌਤ (School teacher dies) ਹੋ ਗਈ ।

ਪੁਲਸ ਮੁਤਾਬਕ ਘਟਨਾ ਲਗਭਗ 8 ਵਜੇ ਕੋਤਵਾਲੀ ਖੇਤਰ ਸਥਿਤ ਸ਼ਾਸਤਰੀ ਪੁੱਲ ਤੇ ਵਾਪਰੀ

ਪੁਲਸ ਅਨੁਸਾਰ ਘਟਨਾ ਵੀਰਵਾਰ ਸਵੇਰੇ ਲੱਗਭਗ 8 ਵਜੇ ਕੋਤਵਾਲੀ ਖੇਤਰ ਸਥਿਤ ਸ਼ਾਸਤਰੀ ਪੁਲ `ਤੇ ਹੋਈ, ਜਦੋਂ ਉਮਰਪੁਰ ਹਰਿਬੰਧਨਪੁਰ ਨਿਵਾਸੀ ਸੰਜੀਵ ਤਿਵਾੜੀ (Sanjeev Tiwari) ਆਪਣੀ ਬੇਟੀ ਨੂੰ ਸਕੂਲ ਛੱਡ ਕੇ ਪਰਤ ਰਹੇ ਸਨ । ਪੁਲਸ ਸੁਪਰਡੈਂਟ (Police Superintendent) (ਸ਼ਹਿਰੀ) ਆਯੂਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਪੁਲ ਪਾਰ ਕਰਦਿਆਂ ਹੀ ਸੜਕ `ਤੇ ਲਟਕ ਰਹੀ ਚੀਨੀ ਡੋਰ ਉਨ੍ਹਾਂ ਦੀ ਧੌਣ `ਚ ਫਸ ਗਈ, ਜਿਸ ਨਾਲ ਉਨ੍ਹਾਂ ਨੂੰ ਡੂੰਘੀ ਸੱਟ ਲੱਗ ਗਈ ।

ਅਚਾਨਕ ਹੋਏ ਹਾਦਸੇ ਨਾਲ ਉਨ੍ਹਾਂ ਦਾ ਮੋਟਰਸਾਈਕਲ ਤੋਂ ਕੰਟਰੋਲ ਵਿਗੜ ਗਿਆ ਅਤੇ ਉਹ ਮੌਕੇ `ਤੇ ਹੀ ਡਿੱਗ ਪਏ । ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਸਹਾਇਤਾ ਦੇ ਕੇ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।

Read More : ਚੀਨੀ ਡੋਰ ਵਿਰੁੱਧ ਵੱਡੀ ਕਾਰਵਾਈ: ਪੰਜਾਬ ਪੁਲਿਸ ਵੱਲੋਂ 20 ਦਿਨਾਂ ‘ਚ ਚੀਨੀ ਡੋਰ ਦੇ 80879 ਬੰਡਲ ਬਰਾਮਦ

ਬਹਿਰਾਇਚ `ਚ ਦੁਰਗਾ ਮੂਰਤੀ ਵਿਸਰਜਨ ਹਿੰਸਾ

0
violence in Bahraich

ਬਹਿਰਾਇਚ (ਉਤਰ ਪ੍ਰਦੇਸ਼), 12 ਦਸੰਬਰ 2025 : ਮਹਾਰਾਜਗੰਜ ਕਸਬੇ (Maharajganj town) ਵਿਚ ਪਿਛਲੇ ਵਰ੍ਹੇ ਦੁਰਗਾ ਮੂਰਤੀ ਵਿਸਰਜਨ ਦੌਰਾਨ ਹੋਈ ਫਿਰਕੂ ਹਿੰਸਾ (Communal violence) ਵਿਚ ਨੌਜਵਾਨ ਰਾਮਗੋਪਾਲ ਮਿਸ਼ਰਾ ਦੇ ਕਤਲ ਦੇ ਮਾਮਲੇ ਵਿਚ ਵਧੀਕ ਸੈਸ਼ਨ ਜੱਜ ਦੀ ਅਦਾਲਤ (Court) ਨੇ ਇਕ ਦੋਸ਼ੀ ਨੂੰ ਮੌਤ ਦੀ ਸਜ਼ਾ ਅਤੇ 9 ਨੂੰ ਉਮਰ ਕੈਦ ਦੀ ਸਜ਼ਾ (Life imprisonment) ਸੁਣਾਈ ਹੈ, ਜਦੋਂ ਕਿ 3 ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ ਹੈ ।

ਨੌਜਵਾਨ ਦੇ ਕਤਲ ਮਾਮਲੇ `ਚ ਇਕ ਨੂੰ ਮੌਤ ਦੀ ਸਜ਼ਾ, 9 ਨੂੰ ਉਮਰ ਕੈਦ

ਜਿ਼ਲਾ ਸਰਕਾਰੀ ਵਕੀਲ (ਫੌਜਦਾਰੀ) ਗਿਰੀਸ਼ ਚੰਦਰ ਸ਼ੁਕਲਾ ਦੇ ਅਨੁਸਾਰ, ਅਦਾਲਤ ਨੇ ਸਰਫਰਾਜ਼ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਅਤੇ ਉਸਨੂੰ ਮੌਤ ਦੀ ਸਜ਼ਾ ਸੁਣਾਈ, ਜਦੋਂ ਕਿ ਅਬਦੁਲ ਹਮੀਦ, ਮੁਹੰਮਦ ਤਾਲਿਬ, ਫਹੀਮ, ਜ਼ੀਸ਼ਾਨ, ਮੁਹੰਮਦ ਸੈਫ, ਜਾਵੇਦ, ਸੋਏਬ ਖਾਨ, ਨਨਕਾਉ ਅਤੇ ਮਾਰੂਫ ਅਲੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਖੁਰਸ਼ੀਦ, ਸ਼ਕੀਲ ਅਤੇ ਅਫਜ਼ਲ ਨੂੰ 9 ਦਸੰਬਰ ਨੂੰ ਬਰੀ ਕਰ ਦਿੱਤਾ ਗਿਆ ।

Read More : ਔਰਤਾਂ `ਤੇ ਅਪਮਾਨਜਨਕ ਟਿੱਪਣੀ ਮਾਮਲੇ ਵਿਚ ਅਦਾਲਤ ਨੇ ਮਨਜ਼ੂਰ ਕੀਤੀ ਪਟੀਸ਼ਨ

ਸੁਪਰੀਮ ਕੋਰਟ ਨੇ ਪ੍ਰਜਵਲ ਰੇਵੰਨਾ ਦੀ ਪਟੀਸ਼ਨ ਠੁਕਰਾਈ

0
Supreme Court

ਨਵੀਂ ਦਿੱਲੀ, 12 ਦਸੰਬਰ 2025 : ਭਾਰਤ ਦੇੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਜਨਤਾ ਦਲ (ਸੈਕੂਲਰ) ਦੇ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ (Prajwal Revanna) ਦੀ ਵਿਸ਼ੇਸ਼ ਐੱਮ. ਪੀ./ਐੱਮ. ਐੱਲ. ਏ. ਅਦਾਲਤ ਤੋਂ 2 ਜਬਰ-ਜਨਾਹ (Rape) ਦੇ ਮਾਮਲਿਆਂ ਦੀ ਸੁਣਵਾਈ ਦੂਜੀ ਅਦਾਲਤ ਵਿਚ ਭੇਜੇ ਜਾਣ ਸਬੰਧੀ ਪਟੀਸ਼ਨ ਨੂੰ ਖਾਰਜ (Petition dismissed) ਕਰ ਦਿੱਤਾ । ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲਿਆ ਬਾਗਚੀ ਦੀ ਬੈਂਚ ਨੇ ਰੇਵੰਨਾ ਦੀ ਉਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਪਹਿਲਾ ਜੱਜ ਪੱਖਪਾਤੀ ਸੀ ।

ਜਬਰ-ਜ਼ਨਾਹ ਦੇ ਮਾਮਲਿਆਂ ਦੀ ਸੁਣਵਾਈ ਲਈ ਪਟੀਸ਼ਨ ਦੂਜੀ ਅਦਾਲਤ `ਚ ਭੇਜਣ ਤੋਂ ਇਨਕਾਰ

ਜਿਕਰਯੋਗ ਹੈ ਕਿ ਉਸੇ ਵਿਸ਼ੇਸ਼ ਅਦਾਲਤ ਨੇ ਪਹਿਲਾਂ ਇਕ ਹੋਰ ਜਬਰ-ਜ਼ਨਾਹ ਦੇ ਮਾਮਲੇ ਵਿਚ ਰੇਵੰਨਾ ਨੂੰ ਦੋਸ਼ੀ ਠਹਿਰਾਅ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਰੇਵੰਨਾ ਨੇ ਜੱਜ ਦੇ ਬਦਲਣ ਦੀ ਕਰਨਾਟਕ ਹਾਈ ਕੋਰਟ (Karnataka High Court) ਵਿਚ ਆਪਣੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ।

ਉਨ੍ਹਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਲੂਥਰਾ ਅਤੇ ਸਿਧਾਰਥ ਦਵੇ ਨੇ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਦੇ ਜੱਜ ਨੇ ਨਾ ਸਿਰਫ਼ ਰੇਵੰਨਾ ਵਿਰੁੱਧ, ਸਗੋਂ ਬਚਾਅ ਪੱਖ ਦੇ ਵਕੀਲਾਂ ਵਿਰੁੱਧ ਵੀ ਨਾਂਹ-ਪੱਖੀ ਟਿੱਪਣੀ ਕੀਤੀ ਹੈ। ਹਾਲਾਂਕਿ, ਬੈਂਚ ਨੇ ਪੱਖਪਾਤ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਪ੍ਰੀਜਾਈਡਿੰਗ ਅਫਸਰ ਦੀਆਂ ਇਹ ਟਿੱਪਣੀਆਂ ਪੱਖਪਾਤ ਦਾ ਆਧਾਰ ਨਹੀਂ ਹੋ ਸਕਦੀਆਂ ।

Read More : ਸੂਬਿਆਂ `ਚ ਐੱਸ. ਆਈ. ਆਰ. ਦੇ ਕੰਮ `ਚ ਰੁਕਾਵਟ `ਤੇ ਸੁਪਰੀਮ ਕੋਰਟ ਸਖਤ

ਵੱਖ-ਵੱਖ ਦਸਤਾਵੇਜਾਂ ਨੂੰ ਦਿਖਾ ਕੇ ਪਾਈ ਜਾ ਸਕੇਗੀ ਵੋਟ : ਜਿ਼ਲਾ ਚੋਣ ਅਫ਼ਸਰ

0
District Election Officer

ਪਟਿਆਲਾ, 12 ਦਸੰਬਰ 2025 : ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪਟਿਆਲਾ ਅੰਦਰ ਜ਼ਿਲ੍ਹਾ ਪ੍ਰੀਸ਼ਦ (District Council) ਦੇ 23 ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ 14 ਦਸੰਬਰ ਨੂੰ ਕਰਵਾਈਆਂ ਜਾਣਗੀਆਂ । ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਮਤਦਾਤਾ ਆਪਣੇ ਵੋਟਰ ਪਛਾਣ ਪੱਤਰ (Voter ID card) ਤੋਂ ਬਗੈਰ ਕੁਝ ਹੋਰ ਦਸਤਾਵੇਜਾਂ ਨਾਲ ਵੀ ਆਪਣੀ ਵੋਟ ਦਾ ਭੁਗਤਾਨ ਕਰ ਸਕਣਗੇ । ਇਨ੍ਹਾਂ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੇ ਵੋਟਰ ਫੋਟ ਪਛਾਣ ਪੱਤਰ ਤੋਂ ਇਲਾਵਾ ਬਦਲਵੇਂ ਦਸਤਾਵੇਜਾਂ ਦੀ ਸੂਚੀ ਵੀ ਜਾਰੀ ਕੀਤੀ ਹੈ, ਜਿਸ ਦੇ ਨਾਲ ਵੋਟਰ ਆਈ. ਡੀ. ਕਾਰਡ ਤੋਂ ਬਗੈਰ ਵੀ ਵੋਟਰ ਆਪਣੀ ਵੋਟ ਪਾ ਸਕਣਗੇ ।

ਕਿਹੜੇ-ਕਿਹੜੇ ਦਸਤਾਵੇਜਾਂ ਨਾਲ ਪਾਈ ਜਾ ਸਕੇਗੀ ਵੋਟ

ਵੋਟ ਪਛਾਣ ਪੱਤਰ ਤੋਂ ਇਲਾਵਾ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਸਮੇਤ ਡੇਢ ਦਰਜਨ ਪਛਾਣ ਦਸਤਾਵੇਜ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਵੇਂ ਕਿ ਆਪਣੀ ਵੋਟ ਪਾਉਣ ਲਈ ਐਪਿਕ ਕਾਰਡ ਲਾਜਮੀ ਹੈ ਪ੍ਰੰਤੂ ਕਈ ਵਾਰ ਕਿਸੇ ਵੋਟਰ ਕੋਲ ਵੋਟ ਪਾਉਣ ਸਮੇਂ ਆਪਣਾ ਵੋਟਰ ਆਈ. ਡੀ. ਕਾਰਡ ਕਿਸੇ ਕਾਰਨ ਕਰਕੇ ਉਪਲਬੱਧ ਨਹੀਂ ਹੁੰਦਾ, ਇਸ ਕਾਰਨ ਵੀ ਉਸ ਵੋਟਰ ਨੂੰ ਵੋਟ ਪਾਉਣ ਤੋਂ ਮਨ੍ਹਾਂ ਨਹੀਂ ਕੀਤਾ ਜਾ ਸਕਦਾ, ਬਸ਼ਰਤੇ ਕਿ ਉਸ ਕੋਲ ਕੋਈ ਦੂਜਾ ਅਧਿਕਾਰਤ ਪਛਾਣ ਪੱਤਰ ਮੌਜੂਦ ਹੋਵੇ । ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਨੇ ਇਸ ਸਬੰਧੀ ਇਕ ਸੂਚੀ ਵੀ ਜਾਰੀ ਕੀਤੀ ਹੈ, ਇਨ੍ਹਾਂ ਵਿੱਚੋਂ ਕੋਈ ਇੱਕ ਪਛਾਣ ਪੱਤਰ ਹੋਵੇ ਤਾਂ ਵੋਟਰ ਦੀ ਵੋਟ ਪਵਾਈ ਜਾ ਸਕੇਗੀ ।

ਵੋਟ ਕੋਲ ਇਕ ਵਿਚੋਂ ਕੋਈ ਇਕ ਵੀ ਹੋਵੇ ਤਾਂ ਕੀ ਕੀ ਹੋਣਾ ਚਾਹੀਦਾ ਹੈ

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਦੱਸਿਆ ਕਿ ਵੋਟਰ ਕੋਲ ਉਸਦਾ ਅਧਾਰ ਕਾਰਡ, ਮਗਨਰੇਗਾ ਜਾਬ ਕਾਰਡ, ਬੈਂਕ ਜਾਂ ਡਾਕਘਰ ਵੱਲੋਂ ਜਾਰੀ ਪਾਸਬੁੱਕ, ਕਿਰਤ ਵਿਭਾਗ ਵੱਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਡਰਾਇਵਿੰਗ ਲਾਇਸੈਂਸ, ਪੈਨ ਕਾਰਡ, ਆਰ. ਜੀ. ਆਈ. ਵੱਲੋਂ ਐਨ. ਪੀ. ਆਰ. ਤਹਿਤ ਜਾਰੀ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਰਾਸ਼ਨ ਕਾਰਡ ਜਾਂ ਨੀਲਾ ਕਾਰਡ, ਫੋਟੋ ਵਾਲਾ ਪੈਨਸ਼ਨ ਦਸਤਾਵੇਜ, ਕੇਂਦਰ ਜਾਂ ਰਾਜ ਸਰਕਾਰ, ਪੀ. ਐਸ. ਯੂ. ਜਾਂ ਪਬਲਿਕ ਲਿਮਟਿਡ ਕੰਪਨੀ ਵੱਲੋਂ ਜਾਰੀ ਮੁਲਾਜਮ ਦਾ ਪਛਾਣ ਪੱਤਰ, ਦਿਵਿਆਂਗਜਨਾਂ ਲਈ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਵੱਲੋਂ ਜਾਰੀ ਯੂਨੀਕ ਆਈਡੀ ਕਾਰਡ ਅਤੇ ਕਿਸੇ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾ ਵੱਲੋਂ ਵਿਦਿਆਰਥੀ ਨੂੰ ਜਾਰੀ ਕੀਤਾ ਪਛਾਣ ਪੱਤਰ ਆਦਿ ਲਾਜਮੀ ਹੋਣਾ ਚਾਹੀਦਾ ਹੈ ।

14 ਨੂੰ ਵੋਟਾਂ ਬਿਨਾਂ ਕਿਸੇ ਡਰ ਭੈ ਦੇ ਪਾਈ ਜਾਣ : ਜਿ਼ਲਾ ਚੋਣ ਅਫ਼ਸਰ

ਜ਼ਿਲ੍ਹਾ ਚੋਣ ਅਫ਼ਸਰ (District Election Officer) ਨੇ ਦੱਸਿਆ ਕਿ ਇਨ੍ਹਾਂ ਉਪਰੋਕਤ ਸਾਰੇ ਪਛਾਣ ਪੱਤਰਾਂ ਵਿੱਚੋਂ ਕੋਈ ਇੱਕ ਪਛਾਣ ਪੱਤਰ ਭਾਵੇਂ ਕਿਸੇ ਪਰਿਵਾਰ ਦੇ ਮੁਖੀ ਕੋਲ ਹੋਵੇ ਤਾਂ ਉਸ ਦੇ ਪਰਿਵਾਰ ਦੀ ਪਛਾਣ ਕਰਨ ਲਈ ਇਹ ਦਸਤਾਵੇਜ ਮੰਨੇ ਜਾਣਗੇ । ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਵੋਟਾਂ ਲਈ ਉਹ ਬਿਨ੍ਹਾਂ ਕਿਸੇ ਡਰ-ਭੈਅ ਜਾਂ ਝਿਜਕ ਦੇ ਆਪਣੀਆਂ ਵੋਟਾਂ ਪਾਉਣ ਲਈ ਪੋਲਿੰਗ ਸਟੇਸ਼ਨਾਂ ਵਿਖੇ ਜਾਣ ਅਤੇ ਉਨ੍ਹਾਂ ਦੀ ਵੋਟ ਪੁਆਈ ਜਾਵੇਗੀ ।

Read More : ਰਾਜ ਚੋਣ ਕਮਿਸ਼ਨ ਵੱਲੋਂ ਡਵੀਜ਼ਨਲ ਕਮਿਸ਼ਨਰ ਚੋਣ ਆਬਜ਼ਰਵਰ ਨਿਯੁਕਤ

ਬਲਾਕ ਪੱਧਰੀ ਕਰਾਟੇ ਟੂਰਨਾਮੈਂਟ ਦੌਰਾਨ ਅਧਿਆਪਕਾਂ ਨੂੰ ਕੀਤਾ ਸਨਮਾਨਤ

0
Teachers honored

ਪਟਿਆਲਾ, 12 ਦਸੰਬਰ 2025 : ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਸਿਖਲਾਈ (Rani Lakshmi Bai Self Defense Training) ਤਹਿਤ ਬਲਾਕ ਪਟਿਆਲਾ-2 ਅਤੇ ਪਟਿਆਲਾ-3 ਦਾ ਬਲਾਕ ਪੱਧਰੀ ਕਰਾਟੇ ਟੂਰਨਾਮੈਂਟ (Block level karate tournament) ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸੰਜੀਵ ਸ਼ਰਮਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੀਨਾ ਨਾਰੰਗ (ਬੀ. ਐੱਨ. ਓ. ਪਟਿਆਲਾ-2) ਅਤੇ ਲਲਿਤ ਸਿੰਗਲਾ (ਬੀ. ਐੱਨ. ਓ. ਪਟਿਆਲਾ-3) ਦੀ ਅਗਵਾਈ ਵਿੱਚ ਹਿੰਦੂ ਪਬਲਿਕ ਸਕੂਲ ਪਟਿਆਲਾ ਵਿਖੇ ਕਰਵਾਇਆ ਗਿਆ ।

ਟੂਰਨਾਮੈਂਟ ਵਿਚ ਵੱਖ-ਵੱਖ ਸਕੂਲਾਂ ਦੀਆਂ ਖਿਡਾਰਨਾਂ ਨੇ ਲਿਆ ਵੱਡੀ ਗਿਣਤੀ ਵਿਚ ਹਿੱਸਾ

ਇਸ ਟੂਰਨਾਮੈਂਟ ਵਿੱਚ ਬਲਾਕ ਪਟਿਆਲਾ-2 ਅਤੇ ਪਟਿਆਲਾ-3 ਦੇ ਵੱਖ-ਵੱਖ ਸਕੂਲਾਂ ਦੀਆਂ ਖਿਡਾਰਣਾਂ (Players from different schools) ਨੇ ਵੱਡੀ ਗਿਣਤੀ ਵਿੱਚ ਭਾਗ ਲਿਆ । ਇਸ ਟੂਰਨਾਮੈਂਟ ਨੂੰ ਸਫਲਤਾਪੂਰਵਕ ਕਰਵਾਉਣ ਵਿੱਚ ਕਿਰਨਜੀਤ ਕੌਰ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਸ. ਸ. ਸ. ਸ. ਸ਼ੇਖੂਪੁਰ, ਪਟਿਆਲਾ), ਰੁਪਿੰਦਰ ਕੌਰ (ਡੀ. ਪੀ. ਈ., ਸ. ਸ. ਸ. ਸ. ਪਸਿਆਣਾ-ਪਟਿਆਲਾ), ਮਮਤਾ ਰਾਣੀ (ਪੀ. ਟੀ. ਆਈ., ਸ.  ਮਿ. ਸ. ਖੇੜੀ ਗੁੱਜਰਾਂ-ਪਟਿਆਲਾ) ਅਤੇ ਯਾਦਵਿੰਦਰ ਕੌਰ (ਡੀ. ਪੀ. ਈ. ਸ. ਹ. ਸ. ਅਨਾਰਦਾਨਾ ਚੌਕ-ਪਟਿਆਲਾ) ਨੇ ਵਿਸ਼ੇਸ਼ ਭੂਮਿਕਾ ਨਿਭਾਈ । ਇਹਨਾਂ ਅਧਿਆਪਕਾਂ ਵੱਲੋਂ ਇਸ ਟੂਰਨਾਮੈਂਟ ਦੌਰਾਨ ਦਿੱਤੀਆਂ ਗਈਆਂ ਵੱਡਮੁਲੀਆਂ ਸੇਵਾਵਾਂ ਲਈ ਇਹਨਾਂ ਨੂੰ ਸ੍ਰੀਮਤੀ ਮੀਨਾ ਨਾਰੰਗ (ਬੀ. ਐੱਨ. ਓ. ਪਟਿਆਲਾ-2) ਅਤੇ ਲਲਿਤ ਸਿੰਗਲਾ (ਬੀ. ਐੱਨ. ਓ. ਪਟਿਆਲਾ-3) ਨੇ ਸਨਮਾਨ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ । ਇਸ ਮੋਕੇ ਰਜੇਸ਼ ਕੁਮਾਰ, ਸ਼ੰਕਰ ਸਿੰਘ ਨੇਗੀ, ਮੋਂਟੀ, ਮਨਜੀਤ ਕੌਰ ਅਤੇ ਹੋਰ ਕੋਚ ਮੌਜੂਦ ਸਨ ।

Read more : ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਰਾਜ ਪੱਧਰੀ ਬਾਸਕਟਬਾਲ ਟੂਰਨਾਮੈਂਟ ਹੋ ਨਿਬੜਿਆ

ਪੁਲਸ ਵੱਲੋਂ ਕੱਢਿਆ ਡੀ. ਆਈ. ਜੀ. ਚਹਿਲ ਦੀ ਅਗਵਾਈ ਹੇਠ ਫਲੈਗ ਮਾਰਚ

0
flag march
ਪਟਿਆਲਾ, 12 ਦਸੰਬਰ 2025 : ਪਟਿਆਲਾ ਪੁਲਸ (Patiala Police) ਨੇ ਅੱਜ ਡੀ. ਆਈ. ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਫਲੈਗ ਮਾਰਚ (Flag March) ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025 ਦੇ ਅਮਲ ਨੂੰ ਨਿਰਪੱਖ, ਪਾਰਦਰਸ਼ੀ, ਅਮਨ-ਅਮਾਨ ਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ । ਇੱਥੇ ਸਰਹਿੰਦ ਰੋਡ ਵਿਖੇ ਪਿੰਡ ਬਾਰਨ ਵਿਖੇ ਐਸ. ਪੀ. ਸਥਾਨਕ ਵੈਭਵ ਚੌਧਰੀ ਤੇ ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਇਕੱਠੀ ਹੋਈ ਪੁਲਸ ਫੋਰਸ ਨੇ ਡੀ. ਆਈ. ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਚੋਣਾਂ ਵਾਲੇ ਪਿੰਡਾਂ ਅੰਦਰ ਫਲੈਗ ਮਾਰਚ ਕੀਤਾ ।

ਪਟਿਆਲਾ ਪੁਲਸ ਨਿਰਪੱਖ, ਪਾਰਦਰਸ਼ੀ ਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ : ਡੀ. ਆਈ. ਜੀ. ਕੁਲਦੀਪ ਸਿੰਘ ਚਹਿਲ

ਡੀ. ਆਈ. ਜੀ. ਕੁਲਦੀਪ ਸਿੰਘ ਚਹਿਲ (D. I. G. Kuldeep Singh Chahal) ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਸਾਂਤੀਪੂਰਨ ਤੇ ਅਮਨ ਅਮਾਨ ਨਾਲ ਵੋਟਾਂ ਪੁਆਈਆਂ ਜਾਣਗੀਆਂ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਆਪਣੇ ਹੱਥ `ਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ । ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ-ਭੈਅ ਤੋਂ ਵੋਟਾਂ ਪਾਉਣ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਸੁਰੱਖਿਆ ਰਣਨੀਤੀ ਬਣਾ ਲਈ ਹੈ ਅਤੇ ਉਸੇ ਮੁਤਾਬਕ ਜ਼ਿਲ੍ਹੇ ਭਰ ਅੰਦਰ ਐਸ. ਪੀਜ, ਡੀ. ਐਸ. ਪੀਜ. ਤੇ ਹੋਰ ਅਧਿਕਾਰੀਆਂ ਦੀ ਅਗਵਾਈ ਹੇਠ ਸਾਰੇ ਬਲਾਕਾਂ ਅੰਦਰ ਸੁਰੱਖਿਆ ਫੋਰਸ ਦੀ ਤਾਇਨਾਤੀ ਕੀਤੀ ਜਾਵੇਗੀ ।

ਕਿਸੇ ਸ਼ਰਾਰਤੀ ਅਨਸਰ ਨੂੰ ਕਾਨੂੰਨ ਆਪਣੇ ਹੱਥ `ਚ ਨਹੀਂ ਲੈਣ ਦਿੱਤਾ ਜਾਵੇਗਾ

ਡੀ. ਆਈ. ਜੀ. ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਪਛਾਣ ਕੀਤੇ ਗਏ 21 ਅਤਿਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਅਤੇ 159 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਿਖੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵਾਧੂ ਸੁਰੱਖਿਆ ਫੋਰਸ ਦੀ ਵੀ ਤਾਇਨਾਤੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਪਟਿਆਲਾ ਨਾਲ ਲੱਗਦੇ ਗਵਾਂਢੀ ਜ਼ਿਲ੍ਹਿਆਂ ਵਿਖੇ ਨਜ਼ਾਇਜ ਸ਼ਰਾਬ, ਹਥਿਆਰਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਨਗ਼ਦੀ ਦੇ ਗ਼ੈਰ-ਕਾਨੂੰਨੀ ਪ੍ਰਵਾਹ ਨੂੰ ਰੋਕਣ ਲਈ ਅੰਤਰ-ਰਾਜੀ ਨਾਕੇ 12 ਦਸੰਬਰ ਤੋਂ 24 ਘੰਟੇ ਅੰਤਰਰਾਜੀ ਸਾਂਝੇ ਨਾਕੇ ਲਾਏ ਜਾਣ ਤੋਂ ਇਲਾਵਾ ਗਸ਼ਤ ਤੇ ਹੋਰ ਲੋੜੀਂਦੇ ਕਦਮ ਵੀ ਚੁੱਕੇ ਗਏ ਹਨ ।

ਪੁਲਸ ਵਲੋਂ ਕੀਤੇ ਜਾ ਚੁੱਕੇ ਹਨ ਸਖ਼ਤ ਸੁਰੱਖਿਆ ਪ੍ਰਬੰਧ

ਇਸ ਮੌਕੇ ਐਸ. ਪੀ. ਸਥਾਨਕ ਵੈਭਵ ਚੌਧਰੀ (S. P. Local Vaibhav Chaudhary) ਨੇ ਦੱਸਿਆ ਕਿ ਸਾਰੇ ਸੁਰੱਖਿਆ ਬੰਦੋਬਸਤ ਪੂਰੇ ਕਰਨ ਸਮੇਤ ਜ਼ਿਲ੍ਹਾ ਪੁਲਸ ਵੱਲੋਂ 3100 ਦੇ ਕਰੀਬ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ, ਜਿਨ੍ਹਾਂ `ਚ 207 ਨਾਨ ਗਜਟਿਡ ਅਫ਼ਸਰ ਸ਼ਾਮਲ ਹਨ, ਦੀ ਤਾਇਨਾਤੀ ਇਨ੍ਹਾਂ ਚੋਣਾਂ ਲਈ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਐਸ. ਪੀਜ ਤੇ ਡੀ. ਐਸ. ਪੀਜ ਨੂੰ ਵੀ ਪੂਰੇ ਜ਼ਿਲ੍ਹੇ ਭਰ `ਚ ਨਿਗਰਾਨੀ ਦਾ ਕਾਰਜ ਸੌਂਪਿਆ ਗਿਆ ਹੈ ।

ਫਲੈਗ ਮਾਰਚ ਦਾ ਉਦੇਸ਼ ਲੋਕ ਬਿਨਾਂ ਡਰ ਭੈ ਦੇ ਵੋਟਾਂ ਪਾਉਣ

ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਫਲੈਗ ਮਾਰਚ ਦਾ ਮੰਤਵ ਵੋਟਰਾਂ `ਚ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਉਹ ਬਿਨ੍ਹਾਂ ਕਿਸੇ ਡਰ ਭੈ ਤੋਂ ਆਪਣੀਆਂ ਵੋਟਾਂ ਪਾਉਣ ਅਤੇ ਸ਼ਰਾਰਤੀ ਅਨਸਰਾਂ ਲਈ ਵੀ ਇਹ ਫਲੈਗ ਮਾਰਚ ਸਖ਼ਤ ਸੁਨੇਹਾ ਹੁੰਦਾ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ ਵਰਨਾ ਪੁਲਸ ਸਖ਼ਤ ਕਾਰਵਾਈ ਕਰਨ ਲਈ ਤਿਆਰ-ਬਰ-ਤਿਆਰ ਹੈ । ਇਸ ਮੌਕੇ ਡੀ. ਐਸ. ਪੀਜ. ਸਤਨਾਮ ਸਿੰਘ ਤੇ ਜੰਗਜੀਤ ਸਿੰਘ ਰੰਧਾਵਾ ਸਮੇਤ ਥਾਣਿਆਂ ਦੇ ਮੁਖੀ ਤੇ ਵੱਡੀ ਗਿਣਤੀ ਪੁਲਿਸ ਫੋਰਸ ਮੌਜੂਦ ਰਹੀ । Read More : ਜਿ਼ਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 44 ਹਜ਼ਾਰ ਪੁਲਸ ਮੁਲਾਜ਼ਮ ਤਾਇਨਾਤ

ਬਾਗਪਤ `ਚ ਰੇਲ ਹਾਦਸਾ ਟਲਿਆ

0
Train accident

ਬਾਗਪਤ (ਉੱਤਰ ਪ੍ਰਦੇਸ਼), 12 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਬਾਗਪਤ ਜਿ਼ਲੇ (Baghpat District) ਦੇ ਬੜੌਤ ਕੋਤਵਾਲੀ ਖੇਤਰ `ਚ ਇਕ ਵੱਡਾ ਰੇਲ ਹਾਦਸਾ (Train accident) ਲੋਕੋ ਪਾਇਲਟ ਦੀ ਚੌਕਸੀ ਅਤੇ ਸੂਝ-ਬੂਝ ਕਾਰਨ ਟਲ ਗਿਆ ।

ਪਟੜੀ `ਤੇ ਰੱਖਿਆ ਮਿਲਿਆ 10 ਫੁੱਟ ਲੰਮਾ ਪਾਈਪ

ਬੁੱਧਵਾਰ ਦੇਰ ਸ਼ਾਮ ਦਿੱਲੀ ਤੋਂ ਸਹਾਰਨਪੁਰ (Delhi to Saharanpur) ਵੱਲ ਜਾ ਰਹੀ ਇਕ ਮਾਲ-ਗੱਡੀ ਦੀ ਪਟੜੀ `ਤੇ ਅਣਪਛਾਤੇ ਗੈਰ-ਸਮਾਜੀ ਤੱਤਾਂ ਨੇ ਲੱਗਭਗ 10 ਫੁੱਟ ਲੰਮਾ ਅਤੇ 3 ਇੰਚ ਮੋਟਾ ਲੋਹੇ ਦਾ ਪਾਈਪ ਰੱਖ ਦਿੱਤਾ ਸੀ । ਜੇਕਰ ਟਰੇਨ ਇਸ ਪਾਈਪ ਨਾਲ ਟਕਰਾਅ ਜਾਂਦੀ, ਤਾਂ ਉਸ ਦੇ ਪਲਟਣ ਅਤੇ ਗੰਭੀਰ ਹਾਦਸਾ ਹੋਣ ਦਾ ਖਦਸ਼ਾ ਸੀ ।

ਘਟਨਾ ਹੈ ਬਾਉਲੀ ਅਤੇ ਕਾਸਿਮਪੁਰ ਉਖੇੜੀ ਰੇਲਵੇ ਸਟੇਸ਼ਨ ਦਰਮਿਆਨ ਲੱਗਭਗ ਸ਼ਾਮ 7.47 ਵਜੇ ਦੀ

ਇਹ ਘਟਨਾ ਬਾਉਲੀ ਅਤੇ ਕਾਸਿਮਪੁਰ ਉਖੇੜੀ ਰੇਲਵੇ ਸਟੇਸ਼ਨ ਦਰਮਿਆਨ ਲੱਗਭਗ ਸ਼ਾਮ 7.47 ਵਜੇ ਦੀ ਹੈ । ਟਰੇਨ ਚਲਾ ਰਹੇ ਲੋਕੋ ਪਾਇਲਟ ਸੁਭਾਸ਼ ਚੰਦਰਾ (Loco Pilot Subhash Chandra) ਨੇ ਸਮਾਂ ਰਹਿੰਦੇ ਪਾਈਪ ਨੂੰ ਵੇਖ ਲਿਆ ਅਤੇ ਤੁਰੰਤ ਐਮਰਜੈਂਸੀ ਬ੍ਰੇਕ ਲਾ ਕੇ ਟਰੇਨ ਰੋਕ ਦਿੱਤੀ । ਉਨ੍ਹਾਂ ਦੀ ਚੌਕਸੀ ਨਾਲ ਸੰਭਾਵੀ ਤੌਰ `ਤੇ ਦਰਜ਼ਨਾਂ ਡੱਬੇ ਪਟੜੀ ਤੋਂ ਲੱਥਣ ਤੋਂ ਬਚ ਗਏ। ਟਰੇਨ ਰੁਕਣ ਤੋਂ ਬਾਅਦ ਲੋਕੋ ਪਾਇਲਟ ਨੇ ਕਾਸਿਮਪੁਰ ਉਖੇੜੀ ਸਟੇਸ਼ਨ ਪਹੁੰਚ ਕੇ ਰੇਲਵੇ ਅਧਿਕਾਰੀਆਂ (Railway officials) ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ।

Read More : ਹਾਵੜਾ ‘ਚ ਵਾਪਰਿਆ ਰੇਲ ਹਾਦਸਾ, ਸਿਕੰਦਰਾਬਾਦ-ਸ਼ਾਲੀਮਾਰ ਐਕਸਪ੍ਰੈਸ ਦੇ ਪਟੜੀ ਤੋਂ ਉਤਰੇ 3 ਡੱਬੇ