Home Blog Page 348

ਹਰੇਕ ਸੂਬੇ ਦੇ ਨਾਲ-ਨਾਲ ਕੇਂਦਰ ਸ਼ਾਸਤ ਸੂਬੇ ਵਿਚ ਬਣੇਗੀ ਐਨ. ਆਈ. ਏ. ਅਦਾਲਤ

0
NIA court

ਨਵੀਂ ਦਿੱਲੀ, 17 ਦਸੰਬਰ 2025 : ਕੇਂਦਰ ਸਰਕਾਰ (Central Government) ਨੇ ਅੱਤਵਾਦ ਅਤੇ ਸੰਗਠਿਤ ਅਪਰਾਧਾਂ ਦੇ ਖਿਲਾਫ਼ ਆਪਣੀ ਲੜਾਈ ਨੂੰ ਹੋਰ ਤੇਜ਼ ਕਰਨ ਦੇ ਚਲਦਿਆਂ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਤੁਰੰਤ ਸੁਣਵਾਈ ਯਕੀਨੀ ਬਣਾਉਣ ਲਈ ਦੇਸ਼ ਦੇ ਹਰ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਇੱਕ ਸਮਰਪਿਤ ਰਾਸ਼ਟਰੀ ਜਾਂਚ ਏਜੰਸੀ (National Investigation Agency)  (ਐਨ. ਆਈ. ਏ.) ਅਦਾਲਤ ਸਥਾਪਿਤ (Court established) ਕਰਨ ਦਾ ਫੈਸਲਾ ਲਿਆ ਗਿਆ ਹੈ । ਸਰਕਾਰ ਦਾ ਮਕਸਦ ਅੱਤਵਾਦੀ ਮਾਮਲਿਆਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨਾ ਹੈ ਤਾਂ ਜੋ ਇਨਸਾਫ਼ ਮਿਲਣ ਵਿੱਚ ਦੇਰੀ ਨਾ ਹੋਵੇ ।

10 ਤੋਂ ਵਧ ਪੈਂਡਿੰਗ ਮਾਮਲਿਆਂ ਦੇ ਚਲਦਿਆਂ ਕੀਤੀਆਂ ਜਾਣਗੀਆਂ ਇਕ ਤੋਂ ਵਧ ਵਿਸ਼ੇਸ਼ ਅਦਾਲਤਾਂ

ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਦੀ ਬੈਂਚ ਦੇ ਸਾਹਮਣੇ ਸਰਕਾਰ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਥਾਵਾਂ `ਤੇ ਅੱਤਵਾਦ ਵਿਰੋਧੀ ਕਾਨੂੰਨ (Anti-terrorism law) ਦੇ ਤਹਿਤ 10 ਤੋਂ ਵੱਧ ਮਾਮਲੇ ਲੰਬਿਤ (ਬਕਾਇਆ) ਹਨ, ਉੱਥੇ ਇੱਕ ਤੋਂ ਵੱਧ ਵਿਸ਼ੇਸ਼ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ । ਇਸ ਨਾਲ ਮੁਕੱਦਮਿਆਂ ਦਾ ਬੋਝ ਘੱਟ ਹੋਵੇਗਾ ਅਤੇ ਸੁਣਵਾਈ ਵਿੱਚ ਤੇਜ਼ੀ ਆਵੇਗੀ । ਸੁਣਵਾਈ ਦੌਰਾਨ ਦਿੱਲੀ ਸਰਕਾਰ ਨੇ ਵੀ ਆਪਣਾ ਪੱਖ ਰੱਖਿਆ । ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਵਿੱਚ ਸੰਗਠਿਤ ਅਪਰਾਧ ਅਤੇ ਅੱਤਵਾਦੀ ਮਾਮਲਿਆਂ ਨਾਲ ਨਜਿੱਠਣ ਲਈ 16 ਵਿਸ਼ੇਸ਼ ਅਦਾਲਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ । ਉਮੀਦ ਹੈ ਕਿ ਇਹ ਅਦਾਲਤਾਂ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ ।

Read More : ਸ੍ਰੀਨਗਰ ਤੋਂ ਹਮਲਾਵਰ ਉਮਰ ਦਾ ਇਕ ਹੋਰ ਸਾਥੀ ਐਨ. ਆਈ. ਏ. ਵਲੋਂ ਗ੍ਰਿਫ਼ਤਾਰ

ਧੁੰਦ ਦਾ ਕਹਿਰ ਕਾਰਨ ਮਥੁਰਾ `ਚ 8 ਬੱਸਾਂ ਤੇ 3 ਕਾਰਾਂ ਟਕਰਾਈਆਂ

0
Mathura Accident

ਮਥੁਰਾ, 17 ਦਸੰਬਰ 2025 : ਮਥੁਰਾ `ਚ ਯਮੁਨਾ ਐਕਸਪ੍ਰੈੱਸਵੇਅ (Yamuna Expressway in Mathura) `ਤੇ ਬੀਤੇ ਦਿਨੀਂ ਸਵੇਰੇ-ਸਵੇਰੇ ਸੰਘਣੀ ਧੁੰਦ (Thick fog) ਨੇ ਕਹਿਰ ਮਚਾ ਦਿੱਤਾ ।

ਭਾਜਪਾ ਨੇਤਾ ਸਮੇਤ 13 ਜਣੇ ਜਿਊਂਦੇ ਸੜੇ

ਬਲਦੇਵ ਥਾਣਾ ਖੇਤਰ `ਚ ਮਾਈਲਸਟੋਨ 127 ਨੇੜੇ 8 ਬੱਸਾਂ ਤੇ 3 ਕਾਰਾਂ ਦੀ ਟੱਕਰ (Car collision) ਤੋਂ ਬਾਅਦ ਕਈ ਮੋਟਰ-ਗੱਡੀਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ ਭਾਜਪਾ ਨੇਤਾ ਸਮੇਤ 13 ਵਿਅਕਤੀ ਜਿਊਂਦੇ ਸੜ ਗਏ (13 people burned alive) । 70 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ । ਕਈ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ । ਅਜਿਹੀਆਂ ਲਾਸ਼ਾਂ ਦੇ ਅੰਗ ਖਿਲਰੇ ਹੋਏ ਮਿਲੇ । ਪੁਲਸ ਨੇ ਇਨ੍ਹਾਂ ਅੰਗਾਂ ਨੂੰ ਪਾਲੀਥੀਨ ਦੇ 17 ਬੈਗਾਂ `ਚ ਪੈਕ ਕਰ ਕੇ ਪੋਸਟਮਾਰਟਮ ਲਈ ਭੇਜਿਆ । ਡੀ. ਐੱਨ. ਏ. ਪ੍ਰੀਖਣ ਰਾਹੀਂ ਇਨ੍ਹਾਂ ਦੀ ਪਛਾਣ ਹੋਵੇਗੀ ।

ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਧੁੰਦ ਸੰਘਣੀ ਸੀ

ਮੌਕੇ `ਤੇ ਮੌਜੂਦ ਲੋਕਾਂ ਵੱਲੋਂ ਦੱਸਣ ਮੁਤਾਬਕ ਧੁੰਦ ਇੰਨੀ ਸੰਘਣੀ ਸੀ ਕਿ ਦ੍ਰਿਸ਼ਟਤਾ ਕੁਝ ਮੀਟਰ ਤੱਕ ਹੀ ਸੀਮਤ ਸੀ । ਅੱਗੇ ਜਾ ਰਹੀ ਇਕ ਸਲੀਪਰ ਬੱਸ ਨੇ ਅਚਾਨਕ ਬ੍ਰੇਕ ਲਾ ਦਿੱਤੀ, ਜਿਸ ਕਾਰਨ ਪਿੱਛੋਂ ਆ ਰਹੀਆਂ ਕੁਝ ਬੱਸਾਂ ਤੇ ਕਾਰਾਂ ਇਕ-ਦੂਜੇ ਨਾਲ ਟਕਰਾਅ ਗਈਆਂ। ਟੱਕਰ ਦੇ ਤੁਰੰਤ ਬਾਅਦ ਇਕ ਬੱਸ `ਚ ਅੱਗ ਲੱਗ ਗਈ ਤੇ ਇਸ ਅੱਗ ਨੇ ਤੇਜ਼ੀ ਨਾਲ ਹੋਰਨਾਂ ਮੋਟਰ-ਗੱਡੀਆਂ ਨੂੰ ਵੀ ਆਪਣੀ ਲਪੇਟ `ਚ ਲੈ ਲਿਆ ।

ਅੱਗ ਇੰਨੀ ਤੈਜੀ ਨਾਲ ਫੈਲੀ ਕਿ ਨਹੀਂ ਮਿਲਿਆ ਮੁਸਾਫਰਾਂ ਨੂੰ ਬਾਹਰ ਨਿਕਲਣ ਦਾ ਮੌਕਾ

ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬਹੁਤ ਸਾਰੇ ਮੁਸਾਫਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਸੂਚਨਾ ਮਿਲਣ `ਤੇ ਪੁਲਸ, ਫਾਇਰ ਵਿਭਾਗ ਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ ਮੌਕੇ `ਤੇ ਪਹੁੰਚੀਆਂ। ਉੱਤਰ ਪ੍ਰਦੇਸ਼ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਾਨੀ ਨੁਕਸਾਨ `ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਨੇ ਕੀਤਾ ਹਾਦਸੇ ਤੇ ਦੁੱਖ ਪ੍ਰਗਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ `ਤੇ ਦੁੱਖ ਪ੍ਰਗਟ ਕੀਤਾ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ । ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ `ਚੋਂ ਦੇਣ ਦਾ ਐਲਾਨ ਕੀਤਾ। ਰਾਸ਼ਟਰਪਤੀ ਦੌਪਦੀ ਮੁਰਮੂ ਨੇ ਕਿਹਾ ਕਿ ਜਾਨੀ ਨੁਕਸਾਨ ਬਹੁਤ ਦੁਖਦਾਈ ਹੈ । ਉਨ੍ਹਾਂ ਸਾਰੇ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ।

Read More : ਪੰਜਾਬ ਵਿਚ ਹੱਡ ਚੀਰਵੀਂ ਠੰਢ ਦੇ ਨਾਲ ਕਈ ਜਿ਼ਲਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ

ਜਿਲਾ ਪ੍ਰੀਸ਼ਦ-ਬਲਾਕ ਸੰਮਤੀ ਚੋਣਾਂ ਦੀ ਗਿਣਤੀ ਹੋਈ ਸ਼ੁਰੂ

0
elections

ਪਟਿਆਲਾ/ਚੰਡੀਗੜ੍ਹ, 17 ਦਸੰਬਰ 2025 : ਪੰਜਾਬ ਵਿੱਚ ਬਲਾਕ ਸੰਮਤੀ (Block Samiti) ਅਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ (District Council Elections) ਦੇ ਨਤੀਜਿਆਂ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ । ਅੱਜ (ਬੁੱਧਵਾਰ) ਸਵੇਰੇ 8 ਵਜੇ ਤੋਂ ਸੂਬੇ ਭਰ ਵਿੱਚ ਵੋਟਾਂ ਦੀ ਗਿਣਤੀ (Counting of votes) ਸ਼ੁਰੂ ਹੋ ਚੁੱਕੀ ਹੈ । ਇਸੇ ਲੜੀ ਤਹਿਤ ਪਟਿਆਲਾ ਵਿੱਚ ਵੀ ਜਿ਼ਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ ਹੈ ।

ਕਾਊਂਟਿੰਗ ਕੇਂਦਰਾਂ ਤੇ ਹੈ ਪੁਲਸ ਦਾ ਸਖ਼ਤ ਸੁਰੱਖਿਆ ਪਹਿਰਾ

ਪਟਿਆਲਾ ਦੇ ਨਾਲ-ਨਾਲ ਸੂਬੇ ਦੇ 23 ਜਿਲ੍ਹਿਆਂ ਵਿੱਚ ਚੋਣ ਕਮਿਸ਼ਨ (Election Commission) ਵੱਲੋਂ ਬਣਾਏ ਗਏ 151 ਗਿਣਤੀ ਕੇਂਦਰਾਂ `ਤੇ ਵੋਟਾਂ ਦੀ ਗਿਣਤੀ ਜਾਰੀ ਹੈ । ਪ੍ਰਸ਼ਾਸਨ ਨੇ ਗਿਣਤੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੀ ਤਿਆਰੀ ਕੀਤੀ ਹੈ ਅਤੇ ਕਿਸੇ ਵੀ ਗੜਬੜੀ ਨੂੰ ਰੋਕਣ ਲਈ ਪੁਲਿਸ ਦਾ ਸਖ਼ਤ ਸੁਰੱਖਿਆ ਪਹਿਰਾ ਤਾਇਨਾਤ ਹੈ ।

Read More : ਪੰਜਾਬ ਵਿਚ ਜਿ਼ਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ

ਭੁਵਨੇਸ਼ਵਰ `ਚ `ਬਾਰਾਂ` `ਤੇ ਛਾਪੇ ਦੌਰਾਨ ਆਬਕਾਰੀ ਅਧਿਕਾਰੀਆਂ `ਤੇ ਹਮਲਾ

0
bhubaneswar

ਭੁਵਨੇਸ਼ਵਰ, 16 ਦਸੰਬਰ 2025 : ਓਡੀਸ਼ਾ ਦੇ ਭੁਵਨੇਸ਼ਵਰ (Bhubaneswar) `ਚ `ਬਾਰਾਂ` ਨੂੰ ਸਮੇਂ ਸਿਰ ਬੰਦ ਕਰਨ ਤੇ ਨਿਰਧਾਰਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਛਾਪੇਮਾਰੀ ਕਰ ਰਹੇ ਆਬਕਾਰੀ ਅਧਿਕਾਰੀਆਂ (Excise officials) `ਤੇ ਕੁਝ ਸ਼ਰਾਬੀ ਵਿਅਕਤੀਆਂ ਨੇ ਹਮਲਾ ਕਰ ਦਿੱਤਾ । ਇਕ ਅਧਿਕਾਰੀ ਨੇ ਐਤਵਾਰ ਇਹ ਜਾਣਕਾਰੀ ਦਿੱਤੀ । ਵਿਭਾਗ ਨੇ ਓਡਿਸ਼ਾ ਦੀ ਰਾਜਧਾਨੀ `ਚ 30 ਤੋਂ ਵੱਧ ਬਾਰਾਂ`ਤੇ ਛਾਪੇ (Raids on twelve) ਮਾਰੇ ਸਨ ।

ਵਿਭਾਗ ਨੇ ਕਰਵਾ ਦਿੱਤੀ ਹੈ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਲਈ ਸਿ਼ਕਾਇਤ ਦਰਜ

ਉਨ੍ਹਾਂ ਕਿਹਾ ਕਿ ਚੰਦਰਸ਼ੇਖਰਪੁਰ ਥਾਣਾ ਖੇਤਰ ਦੇ ਪਾਟੀਆ `ਚ ਇਕ ਬਾਰ `ਤੇ ਛਾਪੇ ਦੌਰਾਨ ਜੋ ਕੁਝ ਸ਼ਰਾਬੀ ਵਿਅਕਤੀਆਂ ਨੇ ਆਬਕਾਰੀ ਅਧਿਕਾਰੀਆਂ ਦੇ ਵਾਹਨਾਂ `ਤੇ ਸ਼ਰਾਬ ਦੀਆਂ ਬੋਤਲਾਂ ਸੁੱਟੀਆਂ । ਇਸ ਘਟਨਾ `ਚ ਕਿਸੇ ਅਧਿਕਾਰੀ ਨੂੰ ਕੋਈ ਸੱਟ ਨਹੀਂ ਲੱਗੀ । ਵਿਭਾਗ ਨੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਪੁਲਸ ਸਟੇਸ਼ਨ ਕੋਲ ਸਿ਼ਕਾਇਤ ਦਰਜ (Complaint filed) ਕਰਵਾਈ ਹੈ ।

Read more : ਇਸਲਾਮਿਕ ਸਟੇਟ ਨਾਲ ਜੁੜੇ ਮਾਮਲੇ `ਚ ਈ. ਡੀ. ਦੀ 4 ਸੂਬਿਆਂ `ਚ ਛਾਪੇਮਾਰੀ

ਯੂ. ਪੀ. `ਚ ਇਕ ਹੋਰ ਸਿਪਾਹੀ ਨੇ ਕੀਤੀ ਖੁਦਕੁਸ਼ੀ

0
suicide

ਲਖਨਊ, 16 ਦਸੰਬਰ 2025 : ਉੱਤਰ ਪ੍ਰਦੇਸ਼ ਵਿਚ ਪੁਲਸ ਅਧਿਕਾਰੀ (Police officer) ਵੱਲੋਂ ਖੁਦਕੁਸ਼ੀ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ । ਲਖਨਊ (Lucknow) ਦੇ ਆਲਮਬਾਗ ਥਾਣਾ ਖੇਤਰ ਦੇ ਭੀਮਨਗਰ ਛੋਟਾ ਬੜ੍ਹਾ ਵਿਚ ਤਾਇਨਾਤ ਕਾਂਸਟੇਬਲ ਬਾਲਕ੍ਰਿਸ਼ਨ (Constable Balakrishna) (27) ਨੇ ਰਾਤ ਨੂੰ ਆਪਣੇ ਕਿਰਾਏ ਦੇ ਕਮਰੇ ਵਿਚ ਫਾਹਾ (Noose) ਲੈ ਲਿਆ ।

ਵਿਆਹ ਤੋਂ 2 ਮਹੀਨੇ ਪਹਿਲਾਂ ਲਿਆ ਫਾਹਾ

ਉਸਦਾ ਵਿਆਹ ਫਰਵਰੀ ਵਿਚ ਹੋਣਾ ਸੀ । ਪੁਲਸ ਅਨੁਸਾਰ ਬਾਲਕ੍ਰਿਸ਼ਨ ਜੋ ਕਿ ਮੂਲ ਰੂਪ ਵਿਚ ਅਲੀਗੜ੍ਹ ਦੇ ਪਿਸਾਵਾ ਦਾ ਰਹਿਣ ਵਾਲਾ ਸੀ, ਪਿਛਲੇ 2 ਸਾਲਾਂ ਤੋਂ ਆਲਮਬਾਗ ਪੁਲਸ ਸਟੇਸ਼ਨ ਵਿਚ ਤਾਇਨਾਤ ਸੀ ਅਤੇ ਭੀਮਨਗਰ ਛੋਟਾ ਬੜ੍ਹਾ ਵਿਚ ਕਾਂਸਟੇਬਲ ਵਿਨੋਦ ਕੁਮਾਰ ਨਾਲ ਕਿਰਾਏ ਦੇ ਕਮਰੇ ਵਿਚ ਰਹਿੰਦਾ ਸੀ । ਜਦੋਂ ਸ਼ਾਮ ਨੂੰ ਬਾਲਕ੍ਰਿਸ਼ਨ ਦੇ ਫੋਨ ਦਾ ਜਵਾਬ ਨਹੀਂ ਆਇਆ ਤਾਂ ਉਸਦੇ ਭਰਾ ਨੇ ਵਿਨੋਦ ਨੂੰ ਆਪਣੇ ਕਮਰੇ ਵਿਚ ਜਾ ਕੇ ਜਾਂਚ ਕਰਨ ਲਈ ਕਿਹਾ ।

ਵਿਨੋਦ ਰਾਤ 9 ਵਜੇ ਦੇ ਕਰੀਬ ਕਮਰੇ ਵਿਚ ਪਹੁੰਚਿਆ ਅਤੇ ਬਾਲਕ੍ਰਿਸ਼ਨ ਨੂੰ ਫਾਹੇ ਨਾਲ ਲਟਕਦੇ ਦੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ । ਪੁਲਸ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਮਰੇ ਵਿਚੋਂ ਕੋਈ ਸੁਸਾਈਡ ਨੋਟ (Suicide note) ਵੀ ਨਹੀਂ ਮਿਲਿਆ ।

Read more : ਮੱਧ ਪ੍ਰਦੇਸ਼ `ਚ ਕਾਂਗਰਸੀ ਨੇਤਾ ਨੇ ਕੀਤੀ ਖੁਦਕੁਸ਼ੀ

ਮੱਧ ਪ੍ਰਦੇਸ਼ `ਚ ਕਾਂਗਰਸੀ ਨੇਤਾ ਨੇ ਕੀਤੀ ਖੁਦਕੁਸ਼ੀ

0
suicide

ਦਾਤੀਆ, 16 ਦਸੰਬਰ 2025 : ਕਾਂਗਰਸੀ ਨੇਤਾ (Congress leader) ਤੇ ਸਾਬਕਾ ਕੌਂਸਲਰ ਜ਼ਾਹਿਦ ਉਦੀਨ ਸਿੱਦੀਕੀ (Zahid Uddin Siddiqui) (80) ਨੇ ਸੋਮਵਾਰ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲੇ ਦੇ ਭੰਡੇਰ ਕਸਬੇ `ਚ ਆਪਣੇ ਘਰ `ਚ ਹੀ ਫਾਹਾ` ਲਾ ਕੇ ਖੁਦਕੁਸ਼ੀ (Suicide by hanging) ਕਰ ਲਈ । ਉਹ ਪੇਸ਼ੇ ਤੋਂ ਨੋਟਰੀ ਸੀ । ਪੁਲਸ ਨੂੰ ਇਕ ਸੁਸਾਈਡ ਨੋਟ ਮਿਲਿਆ ਹੈ । ਇਸ `ਚ ਜ਼ਾਹਿਦ ਨੇ ਆਪਣੀ ਖੁਦਕੁਸ਼ੀ ਲਈ ਲਕਸ਼ਮੀ ਨਾਰਾਇਣ ਨਾਂ ਦੇ ਇਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ।

ਨੋਟ `ਚ ਜ਼ਾਹਿਦ ਨੇ ਲਿਖਿਆ ਹੈ ਕਿ ਲਕਸ਼ਮੀ ਨਾਰਾਇਣ ਗ੍ਰਾਮੀਣ ਬੈਂਕ `ਚ ਕੰਮ ਕਰਦਾ ਸੀ

ਨੋਟ `ਚ ਜ਼ਾਹਿਦ ਨੇ ਲਿਖਿਆ ਹੈ ਕਿ ਲਕਸ਼ਮੀ ਨਾਰਾਇਣ ਗ੍ਰਾਮੀਣ ਬੈਂਕ `ਚ ਕੰਮ ਕਰਦਾ ਸੀ । ਉਸ ਨੇ ਉਸ ਨੂੰ ਕਈ ਹਲਫ਼ਨਾਮੇ ਬਣਾਉਣ ਲਈ ਕਿਹਾ ਜਿਨ੍ਹਾਂ ਦੀ ਬਾਅਦ `ਚ ਦੁਰਵਰਤੋਂ ਕੀਤੀ ਗਈ । ਨੋਟ `ਚ ਕਿਹਾ ਗਿਆ ਹੈ ਕਿ ਇਨ੍ਹਾਂ ਹਲਫ਼ਨਾਮਿਆਂ ਦੇ ਆਧਾਰ `ਤੇ ਬੈਂਕ ਤੋਂ ਜਾਅਲੀ ਕਰਜ਼ੇ ਲਏ ਗਏ । ਇਸ ਕਾਰਨ ਉਹ ਲਗਾਤਾਰ ਮਾਨਸਿਕ ਤਣਾਅ ਦਾ ਸ਼ਿਕਾਰ ਸੀ ।

Read More : ਫੀਸ ਨਾ ਭਰ ਸਕਣ ਦੇ ਚਲਦਿਆਂ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਅਨਮੋਲ ਬਿਸ਼ਨੋਈ ਨੂੰ ਨਹੀਂ ਲਿਜਾ ਸਕੇਗੀ ਪੁੱਛਗਿੱਛ ਲਈ ਕਿਸੇ ਵੀ ਸੂਬੇ ਦੀ ਪੁਲਸ

0
Anmol Bishnoi

ਫਿਲੌਰ, 16 ਦਸੰਬਰ 2025 : ਅਨਮੋਲ ਬਿਸ਼ਨੋਈ (Anmol Bishnoi) ਨੂੰ ਲੈ ਕੇ ਪੰਜਾਬ, ਮਹਾਰਾਸ਼ਟਰ ਅਤੇ ਰਾਜਸਥਾਨ ਦੀ ਪੁਲਸ ਦੀਆਂ ਉਮੀਦਾਂ `ਤੇ ਪਾਣੀ ਫਿਰ ਗਿਆ । ਦੇਸ਼ ਦੇ ਗ੍ਰਹਿ ਮੰਤਰਾਲਾ (Ministry of Home Affairs) ਨੇ ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਬੀ. ਐੱਨ. ਐੱਸ. ਦੀ ਧਾਰਾ 303 `ਚ ਹੁਕਮ ਜਾਰੀ ਕੀਤਾ ਹੈ, ਜਿਸ ਦੇ ਤਹਿਤ ਅਨਮੋਲ ਬਿਸ਼ਨੋਈ ਹੁਣ ਪੂਰੇ 1 ਸਾਲ ਤੱਕ ਤਿਹਾੜ ਜੇਲ (Tihar Jail) `ਚ ਰਹੇਗਾ । ਉਸ ਨੂੰ ਨਾ ਤਾਂ ਹੁਣ ਪੰਜਾਬ ਪੁਲਸ ਇਥੇ ਲਿਆ ਕੇ ਸਿੱਧੂ ਮੂਸੇਵਾਲਾ ਕਤਲ ਕੇਸ `ਚ ਉਸ ਤੋਂ ਪੁੱਛਗਿੱਛ ਕਰ ਸਕਦੀ ਹੈ ਅਤੇ ਨਾ ਹੀ ਕਿਸੇ ਹੋਰ ਸੂਬੇ ਦੀ ਪੁਲਸ ਉਸ ਨੂੰ *ਪੁੱਛਗਿੱਛ ਲਈ ਲਿਜਾ ਸਕੇਗੀ ।

ਗੈਂਗਸਟਰ ਅਨਮੋਲ ਬਿਸ਼ਨੋਈ `ਤੇ ਦਰਜ ਹਨ 7 ਵੱਡੇ ਅਪਰਾਧਕ ਮਾਮਲੇ ਦਰਜ

ਗੈਂਗਸਟਰ (Gangster) ਅਨਮੋਲ ਬਿਸ਼ਨੋਈ `ਤੇ ਪੰਜਾਬ ਵਿਚ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਕੇਸ ਸਮੇਤ 7 ਵੱਡੇ ਅਪਰਾਧਕ ਮਾਮਲੇ ਦਰਜ ਹਨ, ਜਦ ਕਿ ਮਹਾਰਾਸ਼ਟਰ ਵਿਚ ਐੱਨ. ਸੀ. ਪੀ. ਨੇਤਾ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੇ ਕਤਲ ਤੋਂ ਇਲਾਵਾ ਸਲਮਾਨ ਖਾਨ ਦੇ ਘਰ ’ਤੇ ਫਾਇਰਿੰਗ ਕਰਵਾਉਣ ਦੇ ਕੇਸ ਦਰਜ ਹਨ। ਸਾਬਰਮਤੀ ਜੇਲ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ, ਜਿਸ ਨੂੰ ਹਾਲ ਹੀ ਵਿਚ ਏਜੰਸੀ ਐੱਨ. ਆਈ. ਏ. ਦੇ ਅਧਿਕਾਰੀ ਅਮਰੀਕਾ ਤੋਂ ਗ੍ਰਿਫਤਾਰ ਕਰ ਕੇ ਭਾਰਤ ਲਿਆਏ ਸਨ । ਅਨਮੋਲ ਦੇ ਭਾਰਤ ਆਉਂਦੇ ਹੀ ਪੰਜਾਬ ਪੁਲਸ ਅਤੇ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਟੀਮਾਂ ਨੇ ਪੂਰੀ ਤਰ੍ਹਾਂ ਅਨਮੋਲ ਨੂੰ ਪੰਜਾਬ ਲਿਆਉਣ ਦੀ ਤਿਆਰੀ ਕਰ ਲਈ ਸੀ ।

ਐਨ. ਆਈ. ਏ. ਨੇ ਆਖ ਦਿੱਤਾ ਸੀ ਕਿ ਹੁਣ ਉਨ੍ਹਾਂ ਨੂੰ ਅਨਮੋਲ ਦੀ ਲੋੜ ਨਹੀਂ ਤਾਂ ਭੇਜ ਦਿੱਤਾ ਤਿਹਾੜ ਜੇਲ

ਬੀਤੇ ਦਿਨ ਐੱਨ. ਆਈ. ਏ. (N. I. A) ਨੇ ਅਨਮੋਲ ਤੋਂ ਪੁੱਛਗਿੱਛ ਕਰ ਕੇ ਜਿਵੇਂ ਹੀ ਅਦਾਲਤ `ਚ ਪੇਸ਼ ਕਰ ਕੇ ਕਿਹਾ ਕਿ ਹੁਣ ਉਨ੍ਹਾਂ ਨੂੰ ਉਸ ਦੀ ਲੋੜ ਨਹੀਂ ਤਾਂ ਅਦਾਲਤ ਨੇ ਉਸ ਦਾ ਨਿਆਇਕ ਰਿਮਾਂਡ ਖਤਮ ਕਰਦੇ ਹੋਏ ਤਿਹਾੜ ਜੇਲ ਭੇਜ ਦਿੱਤਾ । ਅਨਮੋਲ ਦੇ ਤਿਹਾੜ ਜੇਲ ਜਾਣ ਤੋਂ ਬਾਅਦ ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ ਦੀ ਪੁਲਸ ਆਪਣੇ ਕੋਲ ਦਰਜ ਕੇਸ ਦੇ ਸਬੰਧ `ਚ ਉਸ ਨੂੰ ਉਥੋਂ ਲਿਆਉਣ ਦੀ ਤਿਆਰੀ ਕਰ ਰਹੀ ਸੀ ਤਾਂ ਉਸੇ ਸਮੇਂ ਦੇਸ਼ ਦੇ ਗ੍ਰਹਿ ਮੰਤਰਾਲਾ ਨੇ ਉਨ੍ਹਾਂ ਦੀਆਂ ਤਿਆਰੀਆਂ `ਤੇ ਪਾਣੀ ਫੇਰਦੇ ਹੋਏ ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਭਾਰਤੀ ਨਾਗਰਿਕ ਸੁਰੱਖਿਆ ਸਾਹਿਤ (Indian Civil Security Literature) (ਬੀ. ਐੱਨ. ਐੱਸ.) ਦੀ ਧਾਰਾ 303 ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕਰ ਦਿੱਤਾ ਕਿ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ 1 ਸਾਲ ਤੱਕ ਤਿਹਾੜ ਜੇਲ ਤੋਂ ਬਾਹਰ ਨਹੀਂ ਭੇਜਿਆ ਜਾ ਸਕਦਾ ।

Read more : ਅਨਮੋਲ ਬਿਸ਼ਨੋਈ ਅਮਰੀਕਾ ਤੋਂ ਡਿਪੋਰਟ, ਬੁੱਧਵਾਰ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ

ਪੰਜਾਬ `ਚ ਗੈਂਗਸਟਰਵਾਦ ਤੇ ਨਜਾਇਜ਼ ਹਥਿਆਰਾਂ ਖ਼ਿਲਾਫ਼ ਜੀਰੋ ਟੋਲਰੈਂਸ

0
Dr. Balbir Singh

ਪਟਿਆਲਾ, 16 ਦਸੰਬਰ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ (Minister of Health and Family Welfare) ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਹੇਠ ਗੈਂਗਸਟਰਵਾਦ ਅਤੇ ਨਜਾਇਜ਼ ਹਥਿਆਰਾਂ ਖ਼ਿਲਾਫ਼ ਜੀਰੋ ਟੋਲਰੈਂਸ (Zero Tolerance) ਦੀ ਨੀਤੀ `ਤੇ ਕੰਮ ਕਰ ਰਹੀ ਹੈ । ਸਿਹਤ ਮੰਤਰੀ ਅੱਜ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪੁੱਜੇ ਹੋਏ ਸਨ ।

ਸਿਹਤ ਮੰਤਰੀ ਨੇ ਝਿੱਲ `ਚ ਗੋਲੀ ਨਾਲ ਜਖ਼ਮੀ ਹੋਏ ਨੌਜਵਾਨ ਦਾ ਹਾਲ-ਚਾਲ ਜਾਣਿਆ

ਇਸ ਮੌਕੇ ਡਾ. ਬਲਬੀਰ ਸਿੰਘ (Dr. Balbir Singh) ਨੇ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਝਿੱਲ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ 14 ਦਸੰਬਰ ਦੀ ਸ਼ਾਮ ਨੂੰ ਚਲਾਈ ਗੋਲੀ ਨਾਲ ਜ਼ਖ਼ਮੀ ਹੋਏ ਨੌਜਵਾਨ ਬਲਵਿੰਦਰ ਸਿੰਘ ਭਿੰਦਾ ਦਾ ਹਾਲ-ਚਾਲ ਜਾਣਿਆ । ਉਨ੍ਹਾਂ ਨੇ ਜ਼ਖ਼ਮੀ ਅਤੇ ਉਸਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਹੈ, ਇਸ ਲਈ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ `ਤੇ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਈਆਂ ਜਾਣਗੀਆਂ ਤੇ ਕੋਈ ਵੀ ਬਖ਼ਸ਼ਿਆ ਨਹੀਂ ਜਾਵੇਗੀ ।

ਗੋਲੀ ਚਲਾਉਣ ਵਾਲਿਆਂ ਦੇ ਨਾਲ-ਨਾਲ ਸਾਜ਼ਿਸ਼ ਰਚਣ ਵਾਲਿਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ : ਸਿਹਤ ਮੰਤਰੀ

ਇਸ ਮੌਕੇ ਮੀਡੀਆ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਪਸ਼ਟ ਕੀਤਾ ਕਿ ਗੋਲੀ ਚਲਾਉਣ ਵਾਲਿਆਂ ਦੇ ਨਾਲ-ਨਾਲ ਸਾਜ਼ਿਸ਼ ਰਚਣ ਵਾਲਿਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਪਰਾਧ ਦੀ ਜੜ੍ਹ ਤੱਕ ਪਹੁੰਚ ਕੇ ਕਾਰਵਾਈ ਕੀਤੀ ਜਾਵੇਗੀ । ਸਿਹਤ ਮੰਤਰੀ ਨੇ ਕਿਹਾ ਕਿ ਹਾਲੀਆ ਪੰਚਾਇਤ ਸੰਮਤੀ (Panchayat Samiti) ਤੇ ਜ਼ਿਲ੍ਹਾ ਪਰਿਸ਼ਦ ਚੋਣਾਂ (District Council Elections) ਵਿੱਚ ਆਮ ਆਦਮੀ ਪਾਰਟੀ ਨੇ ਕਿਸੇ ਨਾਲ ਵੀ ਕੋਈ ਧੱਕਾਸ਼ਾਹੀ ਨਹੀਂ ਕੀਤੀ ਸਗੋਂ ਇਹ ਚੋਣਾਂ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹੀਆਂ ਹਨ । ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਨੇ ਇਨ੍ਹਾਂ ਚੋਣਾਂ ਵਿੱਚ ਬਹੁਤ ਲੋਕਤੰਤਰੀ ਢੰਗ ਨਾਲ ਹਿੱਸਾ ਲਿਆ ਪਰੰਤੂ ਆਪ ਦੇ ਵਰਕਰਾਂ ਨਾਲ ਪਿਛਲੇ ਸਮੇਂ `ਚ ਰਾਜ ਕਰਦੀਆਂ ਰਹੀਆਂ ਪਾਰਟੀਆਂ ਦੇ ਗੁੰਡਿਆਂ ਨੇ ਧੱਕਾ ਕੀਤਾ ਹੈ ।

ਦੋਸ਼ੀਆਂ ਨੂੰ ਜਰੂਰ ਸਖ਼ਤ ਸਜਾਵਾਂ ਮਿਲਣਗੀਆਂ : ਡਾ. ਬਲਬੀਰ ਸਿੰਘ

ਡਾ. ਬਲਬੀਰ ਸਿੰਘ ਨੇ ਮੋਹਾਲੀ ਵਿੱਚ ਇੱਕ ਨੌਜਵਾਨ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ ਨਿੰਦਾ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਰੂਰ ਸਖ਼ਤ ਸਜਾਵਾਂ ਮਿਲਣਗੀਆਂ । ਉਨ੍ਹਾਂ ਕਿਹਾ ਕਿ ਹਸਪਤਾਲਾਂ ਜਾਂ ਸਰਕਾਰੀ ਅਦਾਰਿਆਂ ਵਿੱਚ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਅਜਿਹੇ ਮਾਮਲਿਆਂ ਵਿੱਚ ਜ਼ਮਾਨਤ ਨਹੀਂ ਮਿਲੇਗੀ ।

ਸਿਹਤ ਮੰਤਰੀ ਨੇ ਹੋਰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਅਰੰਭੀ ਹੋਈ ਹੈ, ਉਸੇ ਤਰ੍ਹਾਂ ਹੀ ਗੈਂਗਸਟਰਵਾਰ ਦੇ ਨਜਾਇਜ਼ ਹਥਿਆਰਾਂ ਵਿਰੁੱਧ ਵੀ ਕੋਈ ਢਿੱਲ ਮੱਠ ਨਹੀਂ ਵਰਤੀ ਜਾ ਰਹੀ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਇਸ ਮੌਕੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ ਤੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਜਸਵੀਰ ਸਿੰਘ ਗਾਂਧੀ ਅਤੇ ਹੋਰ ਮੌਜੂਦ ਸਨ ।

Read More : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਾਭਾ ‘ਚ ਡੇਂਗੂ ਕੇਸਾਂ ਦਾ ਜਾਇਜ਼ਾ

ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਹੋਈ ਸੁਣਵਾਈ

0
Amritpal singh

ਚੰਡੀਗੜ੍ਹ, 16 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਆਸਾਮ ਦੀ ਡਿਬਰੂਗੜ੍ਹ ਜੇਲ ਵਿਚ ਬੰਦ ਲੋਕ ਸਭਾ ਹਲਕਾ ਖਡੂਰ ਸਾਹਿਬ (Lok Sabha constituency Khadoor Sahib) ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਜੋ ਕਿ ਅੱਜ ਵੀਡੀਓ ਕਾਨਫਰੈਂਸਿੰਗ (Video conferencing) ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੇਸ਼ ਹੋਏ ਦੀ ਪੈਰੋਲ ਅਰਜ਼ੀ (Parole application)  ਤੇ ਸੁਣਵਾਈ ਹੋਈ । ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੈਸ਼ਨਲ ਸਕਿਓਰਿਟੀ ਐਕਟ (National Security Act) ਤਹਿਤ ਅਸਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ।

ਸੁਣਵਾਈ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਕੀ ਕੀ ਦੱਸਿਆ

ਉਨ੍ਹਾਂ ਸੁਣਵਾਈ ਦੌਰਾਨ ਦੱਸਿਆ ਕਿ ਜੇਲ੍ਹ ’ਚ ਬੰਦ ਹੋਣ ਕਾਰਨ ਉਨ੍ਹਾਂ ਦੇ ਸੰਸਦ ਹਲਕੇ ਖਡੂਰ ਸਾਹਿਬ ਨਾਲ ਸਬੰਧਤ ਮੁੱਦੇ ਲੋਕ ਸਭਾ ’ਚ ਨਹੀਂ ਚੁੱਕੇ ਜਾ ਰਹੇ । ਵੀਡੀਓ ਕਾਨਫਰੰਸਿੰਗ ਰਾਹੀਂ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਅੱਗੇ ਪੇਸ਼ ਹੁੰਦਿਆਂ ਵਕੀਲਾਂ ਦੇ ਕੰਮ ਤੋਂ ਦੂਰ ਰਹਿਣ ਦੇ ਮੱਦੇਨਜ਼ਰ ਅੰਮ੍ਰਿਤਪਾਲ ਸਿੰਘ ਨੇ ਖੁਦ ਅਦਾਲਤ ਨੂੰ ਸੰਬੋਧਨ ਕਰਨ ਦੀ ਚੋਣ ਕੀਤੀ । ਉਨ੍ਹਾਂ ਦੱਸਿਆ ਕਿ ਐੱਨ. ਐੱਸ. ਏੇ. ਤਹਿਤ ਹਿਰਾਸਤ ਨੇ ਉਨ੍ਹਾਂ ਦੇ ਸੰਸਦੀ ਹਲਕੇ ਦੇ ਕੰਮਕਾਜ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ ।

ਲੋਕ ਸਭਾ ਹਲਕੇ ਦੇ ਮੁੱਦੇ ਚੁੱਕਣ ਲਈ ਕੀਤੀ ਸੀ ਸ਼ਰਤੀਆ ਜ਼ਮਾਨਤ ਦੀ ਮੰਗ ਪਰ ਨਹੀਂ ਮਿਲੀ

ਖਡੂਰ ਸਾਹਿਬ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਮੁੱਦੇ ਉਠਾਉਣ ਲਈ ਸ਼ਰਤੀਆ ਜ਼ਮਾਨਤ ਦੀ ਮੰਗ ਕੀਤੀ ਸੀ, ਪਰ ਅਜੇ ਤੱਕ ਮਿਲੀ ਨਹੀਂ ਹੈ । ਅੰਮ੍ਰਿਤਪਾਲ ਨੇ ਕਾਇਮ ਰੱਖਿਆ ਕਿ ਇਹ ਮੁੱਦਾ ਸਿਰਫ਼ ਉਨ੍ਹਾਂ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਹ ਉਨ੍ਹਾਂ ਦੇ ਵੋਟਰਾਂ ਨਾਲ ਸਬੰਧਤ ਹੈ, ਜਿਨ੍ਹਾਂ ਦੀ ਸੰਸਦੀ ਆਵਾਜ਼ ਸੁਣੀ ਜਾਣੀ ਜ਼ਰੂਰੀ ਹੈ । ਉਨ੍ਹਾਂ ਬੈਂਚ ਨੂੰ ਕਿਹਾ ਕਿ ਭਾਰਤ ਦੇ ਜਮਹੂਰੀ ਪ੍ਰਬੰਧ ਵਿੱਚ, ਇੱਕ ਚੁਣੇ ਹੋਏ ਨੁਮਾਇੰਦੇ ਨੂੰ ਸੰਸਦ ਅੱਗੇ ਮੁੱਦੇ ਉਠਾਉਣ ਦਾ ਅਧਿਕਾਰ ਹੈ। ਪਰ ਮੇਰੇ `ਤੇ ਲਗਾਇਆ ਗਿਆ ਐੱਨ. ਐੱਸ. ਏ. ਆਪਣੇ ਤੀਜੇ ਸਾਲ ਵਿੱਚ ਵਧਾ ਦਿੱਤਾ ਗਿਆ ਹੈ । ਇਹ ਸਾਰੇ ਮੁੱਦੇ ਸੰਸਦ ਵਿੱਚ ਉਠਾਉਣੇ ਜ਼ਰੂਰੀ ਹਨ ।

ਪੈਰੋਲ ਪਟੀਸ਼ਨ ਤੇ ਫਿਰ ਸੁਣਵਾਈ ਹੋਵੇਗੀ ਬੁੱਧਵਾਰ ਨੂੰ

ਬੈਂਚ ਨੇ ਇਸ ਮਾਮਲੇ `ਤੇ ਅੰਮ੍ਰਿਤਪਾਲ ਨੂੰ ਸੁਣਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਪਰ ਇਹ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਕਹਿਣਾ ਹੋਵੇਗਾ ਕਿ ਉਹ ਬਾਅਦ ਵਿੱਚ ਆਪਣੇ ਵਕੀਲ ਨੂੰ ਬਹਿਸ ਕਰਨ ਲਈ ਮਾਮਲੇ ਨੂੰ ਮੁਲਤਵੀ ਕਰਨ ਦੀ ਮੰਗ ਨਹੀਂ ਕਰਨਗੇ। ਅੰਮ੍ਰਿਤਪਾਲ ਨੇ ਇਸ ਸ਼ਰਤ ਨੂੰ ਮੰਨ ਲਿਆ ।

ਬੈਂਚ ਨੇ ਇਸ ਤੱਥ ਦਾ ਨੋਟਿਸ ਲਿਆ ਕਿ ਸੂਬੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਨੂਪਮ ਗੁਪਤਾ ਪਿਛਲੀ ਸੁਣਵਾਈ ਦੀ ਮਿਤੀ `ਤੇ ਆਪਣੀਆਂ ਦਲੀਲਾਂ ਪੂਰੀਆਂ ਨਹੀਂ ਕਰ ਸਕੇ ਸਨ ਅਤੇ ਉਨ੍ਹਾਂ ਨੂੰ ਹੋਰ ਸੁਣਿਆ ਜਾਣਾ ਜ਼ਰੂਰੀ ਸੀ । ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਅੰਮ੍ਰਿਤਪਾਲ ਸਿੰਘ (Amritpal Singh) ਦੀ ਪੈਰੋਲ ਵਾਲੀ ਪਟੀਸ਼ਨ ’ਤੇ ਭਲਕੇ ਬੁੱਧਵਾਰ ਨੂੰ ਮੁੜ ਤੋਂ ਸੁਣਵਾਈ ਕੀਤੀ ਜਾਵੇਗੀ । ਜ਼ਿਕਰਯੋਗ ਹੈ ਅੱਜ ਸਵੇਰੇ ਹੋਈ ਸੁਣਵਾਈ ਤੋਂ ਬਾਅਦ ਹਾਈ ਕੋਰਟ ਵੱਲੋਂ ਮੁੜ 2 ਵਜੇ ਤੋਂ ਬਾਅਦ ਕੀਤੀ ਗਈ ਸੁਣਵਾਈ ਤੋਂ ਇਹ ਫ਼ੈਸਲਾ ਸੁਣਾਇਆ ਗਿਆ ।

Read More : ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ `ਤੇ ਸੁਣਵਾਈ ਟਲੀ

ਲਾਲ ਕਿਲਾ ਧਮਾਕਾ ਮਾਮਲੇ ਵਿਚ ਸ਼ੋਇਬ ਤੇ ਨਸੀਰ ਬਿਲਾਲ ਦੀ ਹਿਰਾਸਤ ਵਧੀ

0
Red Fort blast case

ਨਵੀਂ ਦਿੱਲੀ, 16 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ ਫਰੀਦਾਬਾਦ ਦੇ ਰਹਿਣ ਵਾਲੇ ਸ਼ੋਇਬ ਤੇ ਡਾ. ਨਸੀਰ ਬਿਲਾਲ ਮੱਲਾ ਦੀ ਐੱਨ. ਆਈ. ਏ. ਦੀ ਹਿਰਾਸਤ (NIA custody) 4 ਦਿਨਾਂ ਲਈ ਹੋਰ ਵਧਾਉਣ ਦਾ ਸੋਮਵਾਰ ਹੁਕਮ ਦਿੱਤਾ ।

ਸ਼ੋਇਬ `ਤੇ ਹੈ ਉਮਰ-ਉਨ-ਨਬੀ ਨੂੰ ਪਨਾਹ ਦੇਣ ਦਾ ਦੋਸ

ਸ਼ੋਇਬ `ਤੇ ਉਮਰ-ਉਨ-ਨਬੀ (Shoaib and Umar-un-Nabi) ਨੂੰ ਪਨਾਹ ਦੇਣ ਦਾ ਦੋਸ਼ ਹੈ, ਜਿਸ ਨੇ ਲਾਲ ਕਿਲੇ ਨੇੜੇ ਇਕ ਕਾਰ `ਚ ਧਮਾਕਾ ਕਰ ਕੇ ਆਪਣੇ ਆਪ ਨੂੰ ਉਡਾ ਲਿਆ ਸੀ । ਮੁਲਜ਼ਮਾਂ ਨੂੰ ਮੁੱਖ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਜਾਂਚ ਏਜੰਸੀ ਨੂੰ ਸ਼ੋਇਬ ਤੇ ਨਸੀਰ ਕੋਲੋਂ ਹੋਰ 4 ਦਿਨਾਂ ਲਈ ਹਿਰਾਸਤ `ਚ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ । ਐੱਨ. ਆਈ. ਏ. ਨੇ ਦਿੱਲੀ ਧਮਾਕੇ (Delhi blasts) ਤੋਂ ਪਹਿਲਾਂ `ਅੱਤਵਾਦੀ` ਨਬੀ ਨੂੰ ਕਥਿਤ ਤੌਰ `ਤੇ ਮਦਦ ਪ੍ਰਦਾਨ ਕਰਨ ਦੇ ਦੋਸ਼ ਹੇਠ ਫਰੀਦਾਬਾਦ ਦੇ ਰਹਿਣ ਵਾਲੇ ਸ਼ੋਇਬ ਨੂੰ ਗ੍ਰਿਫਤਾਰ ਕੀਤਾ ਸੀ ।

Read More : ਡਾ. ਉਮਰ ਦੇ ਸਹਿਯੋਗੀ ਸ਼ੋਏਬ ਦੀ ਐੱਨ. ਆਈ. ਏ. ਹਿਰਾਸਤ ਵਧੀ