Home Blog Page 347

ਮੁੰਬਈ ਵਿਖੇ ਛੇ ਸਾਲ ਦੀ ਬੱਚੀ ਸਮੇਤ ਸੜੇ ਚਾਰ ਜਣੇ

0
Mumbai

ਮੁੰਬਈ, 21 ਅਕਤੂਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੇ ਨਾਲ ਲੱਗਵੇਂ ਨਵੀਂ ਮੁੰਬਈ (Navi Mumbai) ਦੇ ਵਾਸੀ ਇਲਾਕੇ ਵਿਖੇ ਬੀਤੀ ਦੇਰ ਰਾਤ ਇਕ ਬਿਲਡਿੰਗ ਵਿਚ ਅੱਗ ਲੱਗ ਜਾਣ (Fire breaks out in the building) ਕਾਰਨ ਇਕ ਛੇ ਸਾਲਾਂ ਬੱਚੀ ਸਮੇਤ ਚਾਰ ਵਿਅਕਤੀਆਂ ਦੇ ਜਿੰਦਾ ਸੜਨ ਦਾ ਪਤਾ ਚੱਲਿਆ ਹੈ । ਦੱਸਣਯੋਗ ਹੈ ਕਿ 11 ਜਣੇ ਝੁਲਸ ਗਏ ਹਨ ।

ਕੌਣ ਕੌਣ ਹੈ ਮ੍ਰਿਤਕਾਂ ਵਿਚ

ਨਵੀਂ ਮੁੁੰਬਈ ਦੇ ਜਿਸ ਖੇਤਰ ਵਿਚ ਬਿਲਡਿੰਗ ਵਿਚ ਭਿਆਨਕ ਅੱਗ ਲੱਗਣ ਨਾਲ ਚਾਰ ਜਣੇ ਸੜ ਗਏ ਵਿਚ 6 ਸਾਲਾ ਵੇਦਿਕਾ ਸੁੰਦਰ ਬਾਲਾਕ੍ਰਿਸ਼ਨਨ, ਕਮਲਾ ਹੀਰਲ ਜੈਨ (84), ਸੁੰਦਰ ਬਾਲਾਕ੍ਰਿਸ਼ਨਨ (44) ਅਤੇ ਪੂਜਾ ਰਾਜਨ (39) ਵਜੋਂ ਹੋਈ ਹੈ ।

ਕਿਹੜੀ ਸੁਸਾਇਟੀ ਵਿਖੇ ਵਾਪਰਿਆ ਹੈ ਹਾਦਸਾ

ਬੀਤੀ ਰਾਤ ਨਵੀਂ ਮੁੰਬਈ ਵਿਖੇ ਅੱਗ ਲੱਗਣ ਦੀ ਘਟਨਾ ਵਾਸ਼ੀ ਸੈਕਟਰ-14 ਸਥਿਤ ਰਹੇਜਾ ਰੈਜ਼ੀਡੈਂਸੀ ਹਾਊਸਿੰਗ ਸੋਸਾਇਟੀ (Raheja Residency Housing Society) ਵਿਚ ਵਾਪਰੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਹੈ ਕਿ ਉਕਤ ਅੱਗ ਰਾਤ 1 ਵਜੇ ਦੇ ਕਰੀਬ ਲੱਗੀ। ਬੀਤੇ ਦਿਨ ਦੀਵਾਲੀ ਦਾ ਤਿਓਹਾਰ ਹੋਣ ਦੇ ਚਲਦਿਆਂ ਬਿਲਡਿੰਗ ਵਿਚ ਰਹਿਣ ਵਾਲੇ ਲੋਕ ਸੌਂ ਰਹੇ ਸਨ । ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਦਸਵੀਂ ਮੰਜਿ਼ਲ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ 11ਵੀਂ ਅਤੇ 12ਵੀਂ ਮੰਜਿ਼ਲ ਤੱਕ ਫੈਲ ਗਈ । ਧੂੰਏ ਅਤੇ ਅੱਗ ਨੇ ਜਲਦੀ ਹੀ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ ।

ਅੱਗ ਦੀ ਘਟਨਾ ਦਾ ਪਤਾ ਚਲਦਿਆਂ ਹੀ ਪਹੁੰਚੀਆਂ 10 ਫਾਇਰ ਬ੍ਰਿਗੇਡ

ਨਵੀਂ ਮੁੰਬਈ ਦੇ ਵਾਸੀ ਖੇੇਤਰ ਵਿਖੇ ਜਿਸ ਬਿਲਡਿੰਗ ਵਿਚ ਰਾਤ ਦੇ ਕਰੀਬ ਇਕ ਵਜੇ ਅੱਗ ਲੱਗੀ ਬਾਰੇ ਪਤਾ ਚਲਦਿਆਂ ਹੀ ਅੱਗ ਨੂੰ ਬੁਝਾਉਣ ਲਈ ਬੀ. ਐਮ. ਸੀ. ਦੇ ਫਾਇਰ ਬ੍ਰਿਗੇਡ (Fire brigade) ਵਿੰਗ ਦੀਆਂ 10 ਗੱਡੀਆਂ ਪਹੁੰਚੀਆਂ।ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮੁਸਤੈਦੀ ਨਾਲ ਅੱਗ ਤੇ ਸਮਾਂ ਰਹਿੰਦੇ ਕਾਬੂ ਪਾ ਲਿਆ ਗਿਆ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਿਿਢਆ ਗਿਆ ।

Read More : ਅੰਮ੍ਰਿਤਸਰ-ਸਹਰਸਾ ਜਾ ਰਹੀ ਗੱਡੀ ਦੇ ਏਸੀ ਕੋਚ ਵਿੱਚ ਅੱਗ ਲੱਗੀ, 1 ਜ਼ਖਮੀ

 

ਸਰਕਾਰ ਨੇ ਕੀਤਾ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦਾ ਫ਼ੈਸਲਾ

0
Paddy procurement season

ਚੰਡੀਗੜ੍ਹ, 21 ਅਕਤੂੂਬਰ 2025 : ਪੰਜਾਬ ਦੀ ਮੌਜੂਦਾ ਸਰਕਾਰ (The current government of Punjab) ਨੇ ਹੁਣ ਐਸ. ਟੀ. ਐਫ. ਰੇਂਜ ਅੰਮ੍ਰਿਤਸਰ, ਜਲੰਧਰ, ਫਿਰੋਜਪੁੁਰ ਅਤੇ ਲੁਧਿਆਣਾ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸਪੈਸ਼ਲ ਟਾਸਕ ਫੋਰਸ ਦੇ ਕੰਮ ਨੂੰ ਪਾਰਦਰਸ਼ੀ ਕੀਤਾ ਜਾ ਸਕੇ ।

ਕਿਸ ਵਲੋਂ ਕੀਤਾ ਜਾਵੇਗਾ ਇਸ ਕੰਮ ਨੂੰ

ਸੀ. ਸੀ. ਟੀ. ਵੀ ਕੈਮਰੇ (CCTV cameras) ਲਗਾ ਕੇ ਕੰਮ ਨੂੰ ਪਾਾਰਦਰਸ਼ੀ ਤਰੀਕੇ ਨਾਲ ਕਰਨ ਦੇ ਕਾਰਜ ਨੂੰ ਇਕ ਨਿੱਜੀ ਏਜੰਸੀ ਦੁਆਰਾ ਕੀਤਾ ਜਾਵੇਗਾ ਜਦੋਂਕਿ ਪੁਲਸ ਵਲੋਂ ਨੋਡਲ ਏਜੰਸੀ ਵਜੋਂ ਕੰਮ ਕੀਤਾ ਜਾਵੇਗਾ । ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਜੈਕਟ ਜਨਵਰੀ 2026 ਤੱਕ ਪੂਰਾ ਹੋਣ ਦੀ ਉਮੀਦ ਹੈ । ਜਿਸ ਪ੍ਰਾਈਵੇਟ ਕੰਪਨੀ ਵਲੋਂ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ ਦੀ ਹੀ ਜਿੰਮੇਵਾਰੀ ਹੋਵੇਗੀ ਕਿ ਉਹ ਹੀ ਕੈਮਰਿਆਂ ਦੀ ਵਰਕਿੰਗ ਦੀ ਸੰਭਾਲ ਕਰੇ ।

ਪਹਿਲਾਂ ਵੀ ਲਗਾਏ ਜਾ ਚੁੱਕੇ ਹਨ ਉਚ ਸੁਰੱਖਿਆ ਵਾਲੇ ਖੇਤਰਾਂ ਵਿਚ ਕੈਮਰੇ ਤੇ ਐਕਸ-ਰੇ- ਸਕੈਨਰ

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਯੁੱਧ ਨਸਿ਼ਆਂ ਵਿਰੁੱਧ (War on drugs) ਮੁਹਿੰਮ ਦੇ ਚਲਦਿਆਂ ਉਸਨੂੰ ਕਾਮਯਾਬ ਕਰਨ ਲਈ ਜਿਥੇ ਹੁਣ ਟਾਸਕ ਫੋਰਸਿਜ ਦੀ ਕਾਰਗੁੁਜ਼ਾਰੀ ਨੂੰ ਪਾਰਦਰਸ਼ੀ ਕਰਨ ਲਈ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾ ਰਹੇ ਹਨ ਦੇ ਚਲਦਿਆਂ ਪਹਿਲਾਂ ਵੀ ਉੱਚ-ਸੁਰੱਖਿਆ ਵਾਲੇ ਖੇਤਰਾਂ ਵਿੱਚ ਅਪਰਾਧ ਨੂੰ ਰੋਕਣ ਲਈ 18 ਜੇਲ੍ਹਾਂ ਵਿੱਚ 647 ਸੀ. ਸੀ. ਟੀ. ਵੀ. ਕੈਮਰੇ, ਐਕਸ-ਰੇ ਸਕੈਨਰ ਅਤੇ ਸਰੀਰ ਨਾਲ ਪਹਿਨੇ ਕੈਮਰਿਆਂ ਦੇ ਨਾਲ ਏਆਈ-ਸਮਰੱਥ ਸਿਸਟਮ ਲਗਾਏ ਜਾ ਰਹੇ ਸਨ ।

ਸਪੈਸ਼ਲ ਟਾਸਕ ਫੋਰਸ ਨੇ ਦਰਜ ਕੀਤੇ ਹਨ 2024-25 (ਅਕਤੂਬਰ 2025 ਤੱਕ) ਵਿੱਚ ਲਗਭਗ 5,000-6,000 ਵੱਡੇ ਮਾਮਲੇ

ਸਪੈਸ਼ਲ ਟਾਸਕ ਫੋਰਸ (Special Task Force) ਨੇ 2024-25 (ਅਕਤੂਬਰ 2025 ਤੱਕ) ਵਿੱਚ ਲਗਭਗ 5,000-6,000 ਵੱਡੇ ਮਾਮਲੇ ਦਰਜ ਕੀਤੇ ਹਨ । ਫੋਰਸ ਦਾ ਮੁੱਖ ਧਿਆਨ ਹੈਰੋਇਨ/ਅਫੀਮ ਦੀ ਤਸਕਰੀ `ਤੇ ਹੈ । ਹੁਣ ਤੱਕ 8,000 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇੱਕ ਸਾਲ ਵਿੱਚ, 20 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ, ਜੋ ਕਿ ਅੰਤਰਰਾਸ਼ਟਰੀ ਸਰਹੱਦ ਪਾਰ ਪਾਕਿਸਤਾਨ ਤੋਂ ਆਈ ਸੀ ।

Read More : ‘ਯੁੱਧ ਨਸਿ਼ਆਂ ਵਿਰੁੱਧ’ ਨੂੰ ਹੋਇਆ 228ਵਾਂ ਦਿਨ

ਟਰਾਲੇ ਦੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ

0
unidentified driver of the trolley

ਪਟਿਆਲਾ, 21 ਅਕਤੂਬਰ 2025 : ਥਾਣਾ ਕੋਤਵਾਲੀ ਨਾਭਾ ਪੁਲਸ (Police Station Kotwali Nabha Police) ਨੇ ਟਰਾਲੇ ਦੇ ਅਣਪਛਾਤੇ ਚਾਲਕ ਵਿਰੁੱਧ ਟਰਾਲਾ ਤੇਜ ਰਫ਼ਤਾਰ ਤੇ ਲਾਪ੍ਰਵਾਹੀ (The trailer was speeding and reckless.) ਨਾਲ ਚਲਾ ਕੇ ਸਕੂਟਰੀ ਨੂੰ ਫੇਟ ਮਾਰ ਕੇ ਇਕ ਨੂੰ ਮੌਤ ਦੇ ਘਾਟ ਉਤਾਰਨ ਅਤੇ ਦੂਸਰੇ ਨੂੰ ਜ਼ਖ਼ਮੀ ਕਰਨ ਤੇ ਵੱਖ-ਵੱਖ ਧਾਰਾਵਾਂ 281, 106 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਪਾਇਲ ਵਰਮਾ (Complainant Payal Verma) ਪਤਨੀ ਨਵੀਨ ਕੁਮਾਰ ਵਾਸੀ ਗਲੀ ਨੰ. 05 ਜਸਪਾਲ ਕਲੋਨੀ ਨਾਭਾ ਨੇ ਦੱਸਿਆ ਕਿ 19 ਅਕਤੂਬਰ ਨੂੰ ਉਹ ਆਪਣੇ ਲੜਕੇ ਨਿਹਾਨ ਵਰਮਾ (Boy Nihan Verma) ਨਾਲ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਸਰਪ੍ਰਿਆ ਹੋਟਲ ਨਾਭਾ ਕੋਲ ਜਾ ਰਹੀ ਸੀ ਤਾਂ ਟਰਾਲੇ ਦੇ ਅਣਪਛਾਤੇ ਡਰਾਈਵਰ ਨੇ ਆਪਣੇ ਟਰਾਲੇ ਨੂੰ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੀ ਸਕੂਟਰੀ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਸਦਾ ਲੜਕਾ ਟਰਾਲੇ ਦੇ ਹੇਠਾ ਆ ਗਿਆ ਅਤੇ ਉਸਦੀ ਮੌਤ ਹੋ ਗਈ ਤੇ ਉਸਦੇ ਵੀ ਸੱਟਾਂ ਲੱਗੀਆਂ। ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਤੇਜ ਰਫ਼ਤਾਰ ਨਾਲ ਮੋਟਰਸਾਈਕਲ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ

ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਸਤਫ਼ਾ ਖਿਲਾਫ਼ ਹੱਤਿਆ ਦਾ ਮਾਮਲਾ ਦਰਜ

0
Former DGP

ਪੰਚਕੂਲਾ, 21 ਅਕਤੂਬਰ 2025 : ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਸ (Former Director General of Police, Punjab) (ਡੀ. ਜੀ. ਪੀ.) ਮੁਹੰਮਦ ਮੁਸਤਫਾ ਵਿਰੁੱਧ ਬੇੇਟੇ ਅਕੀਲ ਅਖ਼ਤਰ ਦੀ ਹੱਤਿਆ ਕਰਨ ਅਤੇ ਸਾਜਿਸ਼ ਘੜਨ ਦੇ ਮਾਮਲੇ ਵਿਚ ਪੰਚਕੂਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਉਕਤ ਖੇਤਰ ਹਰਿਆਣਾ ਸੂਬੇ ਅਧੀਨ ਪੈਂਦਾ ਹੈ ।

ਸਾਬਕਾ ਡੀ. ਜੀ. ਪੀ. ਤੋਂ ਇਲਾਵਾ ਹੋਰ ਕਿਸ ਕਿਸ ਖਿਲਾਫ਼ ਹੋਇਆ ਹੈ ਕੇਸ ਦਰਜ

ਹਰਿਆਣਾ ਦੇ ਪੰਚਕੂਲਾ ’ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ (Muhammad Mustafa) ਖਿਲਾਫ ਬੇਟੇ ਅਕੀਲ ਅਖਤਰ ਦੀ ਹੱਤਿਆ ਕਰਨ ਅਤੇ ਸਾਜਿਸ਼ ਰਚਣ ਸਬੰਧੀ ਮਾਮਲਾ ਉਪਰੋਕਤ ਤੋਂ ਇਲਾਵਾ ਉਨ੍ਹਾਂ ਦੀ ਪਤਨੀ, ਬੇਟੀ ਅਤੇ ਨੂੰਹ ਦੇ ਖਿਲਾਫ਼ ਵੀ ਦਰਜ ਹੋਇਆ ਹੈ ।

ਰਜੀਆ ਸੁਲਤਾਨਾ ਤੇ ਮੁਹੰਮਦ ਮੁਸਤਫਾ ਦੇ ਗੁਆਂਢੀ ਨੇ ਕੀ ਕੀ ਲਗਾਏ ਸਨ ਦੋਸ਼

ਪੰਜਾਬ ਦੇ ਸਾਬਕਾ ਮੰਤਰੀ ਰਜੀਆ ਸੁਲਤਾਨਾ (Former Punjab Minister Razia Sultana) ਅਤੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਦੇ ਬੇਟੇ ਅਕੀਲ ਦੀ ਮੌਤ (Aqeel’s death) ਦੇ ਮਾਮਲੇ ’ਚ ਗੁਆਂਢੀ ਸ਼ਮਸ਼ੁਦੀਨ ਨੇ ਗੰਭੀਰ ਆਰੋਪ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਅਕੀਲ ਦੀ ਪਤਨੀ ਅਤੇ ਪਿਤਾ ਦਰਮਿਆਨ ਨਾਜਾਇਜ਼ ਸਬੰਧ ਸਨ, ਜਿਸ ’ਚ ਰਜੀਆ ਸੁਲਤਾਨਾ ਵੀ ਸ਼ਾਮਲ ਸੀ।

ਪੁਲਸ ਕਮਿਸ਼ਨਰ ਨੂੰ ਸ਼ਮਸ਼ੂਦੀਨ ਨੇ ਦਿੱਤੀ ਸਿ਼ਕਾਇਤ

ਸ਼ਮਸ਼ੂਦੀਨ ਨੇ ਪੰਚਕੂਲਾ ਦੇ ਪੁਲਿਸ ਕਮਿਸ਼ਨਰ (Police Commissioner of Panchkula) ਨੂੰ ਸ਼ਿਕਾਇਤ ਸੌਂਪੀ ਸੀ, ਜਿਸ ਨੂੰ ਆਧਾਰ ਬਣਾ ਕੇ ਪੰਚਕੂਲਾ ਐਮ. ਡੀ. ਸੀ. ਥਾਣਾ ਪੁਲਸ ਨੇ ਮੁਹੰਮਦ ਮੁਸਤਫ਼ਾ, ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਰਜੀਆ ਸੁਲਤਾਨਾ, ਨੂੰਹ ਅਤੇ ਬੇਟੀ ਦੇ ਖਿਲਾਫ਼ ਧਾਰਾ 103 (1), 61 ਬੀ. ਐਨ. ਐਸ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।

ਅਕੀਲ ਦੀ ਹੋ ਗਈ ਸੀ 16 ਅਕਤੂਬਰ ਦੀ ਦੇਰ ਰਾਤ ਨੂੰ ਹੀ ਪੰਚਕੂਲਾ ਵਿਚ ਮੌਤ

ਜ਼ਿਕਰਯੋਗ ਹੈ ਕਿ ਅਕੀਲ ਦੀ 16 ਅਕਤੂਬਰ ਦੀ ਦੇਰ ਰਾਤ ਪੰਚਕੂਲਾ ’ਚ ਮੌਤ ਹੋ ਗਈ ਸੀ । ਪਰਿਵਾਰ ਨੇ ਦੱਸਿਆ ਸੀ ਕਿ ਦਵਾਈਆਂ ਦੀ ਓਵਰਡੋਜ਼ ਦੇ ਕਾਰਨ ਉਸ ਦੀ ਮੌਤ ਹੋਈ ਸੀ । ਇਸ ਤੋਂ ਬਾਅਦ ਅਕੀਲ ਦਾ 27 ਅਗਸਤ ਦਾ ਇਕ ਵੀਡੀਓ ਸਾਹਮਣੇ ਆਇਆ, ਜਿਸ ’ਚ ਉਹ ਕਹਿ ਰਿਹਾ ਹੈ ਕਿ ਪਰਿਵਾਰ ਦੇ ਲੋਕ ਉਸ ਨੂੰ ਮਾਰਨ ਦੇ ਲਈ ਸਾਜ਼ਿਸ਼ਾਂ ਰਚ ਰਹੇ ਹਨ ।

Read More : ਮੁਹੰਮਦ ਮੁਸਤਫ਼ਾ ਖਿਲਾਫ਼ ਸਖ਼ਤ ਕਾਰਵਾਈ ਕਰੇ ਚੋਣ ਕਮਿਸ਼ਨ: ਰਾਘਵ ਚੱਢਾ

ਏ. ਟੀ. ਐਮ. ਗੈਸ ਕਟਰ ਨਾਲ ਕੱਟਣ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

0
ATM with gas cutter

ਪਟਿਆਲਾ, 21 ਅਕਤੂਬਰ 2025 : ਥਾਣਾ ਅਰਬਨ ਐਸਟੇਟ ਪਟਿਆਲਾ (Police Station Urban Estate Patiala) ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਏ. ਟੀ. ਐਮ. ਗੈਸ ਕਟਰ ਨਾਲ ਕੱਟਣ (Cutting with A. T. M. gas cutter) ਦੇ ਮਾਮਲੇ ਵਿਚ ਵੱਖ-ਵੱਖ ਧਾਰਾਵਾਂ 331 (4) , 305, 324 (4), 334 (1) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੁਰਵਿੰਦਰ ਸਿੰਘ (Gurvinder Singh) ਪੁੱਤਰ ਜਗਜੀਤ ਸਿੰਘ ਵਾਸੀ ਮਕਾਨ ਨੰ. 302 ਅਜੀਤ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਨੇ ਦੱਸਿਆ ਕਿ ਉਹ ਐਨ. ਸੀ. ਆਰ. ਐਟਲੀਓਜ (ATLEOS) ਕੰਪਨੀ ਜੋ ਕਿ ਐਸ. ਬੀ. ਆਈ. ਬੈਂਕ ਦੇ ਏ. ਟੀ. ਐਮ. ਦੀ ਦੇਖਰੇਖ ਕਰਦੀ ਹੈ ਵਿੱਚ ਬਤੌਰ ਓਪਰੇਸ਼ਨ ਹੈਡ ਲੱਗਿਆ ਹੋਇਆ ਹੈ ।

ਕੈੈਸ਼ ਚੋਰੀ ਹੋਣ ਸਬੰਧੀ ਬੈਂਕ ਦੇ ਮੁਲਾਜਮਾਂ ਨਾਲ ਹੀ ਰਾਬਤਾ ਕਰਕੇ ਲੱਗੇਗਾ ਪਤਾ

ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ 19 ਅਕਤੂਬਰ 2025 ਨੂੰ ਦਿਨ ਵੇਲੇ ਸੂਚਨਾ ਮਿਲੀ ਕਿ ਫੇਸ-2 ਅਰਬਨ ਅਸਟੇਟ ਪਟਿਆਲਾ ਵਿੱਚ ਸਥਿਤ ਏ. ਟੀ. ਐਮ. ਨਹੀਂ ਚੱਲ ਰਿਹਾ ਹੈ ਤੇ ਜਦੋਂ ਜਾ ਕੇ ਮੌਕੇ ਤੇ ਚੈਕ ਕੀਤਾ ਗਿਆ ਤਾਂ ਏ. ਟੀ. ਐਮ. ਦਾ ਸ਼ਟਰ ਗੈਸ ਕਟਰ (A. T. M.’s shutter gas cutter) ਨਾਲ ਕੱਟਿਆ ਹੋਇਆ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਕੈੈਸ਼ ਚੋਰੀ ਹੋਣ ਸਬੰਧੀ ਬੈਂਕ ਦੇ ਮੁਲਾਜਮਾਂ ਨਾਲ ਹੀ ਰਾਬਤਾ ਕਰਕੇ ਪਤਾ ਲੱਗੇਗਾ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਏ. ਟੀ. ਐਮ. ਮਸ਼ੀਨ ਵਿਚੋਂ ਪੈਸੇ ਚੋਰੀ ਕਰਨ ਦੀ ਕੋਸਿ਼ਸ਼ ਕਰਨ ਤੇ ਤਿੰਨ ਵਿਰੁੱਧ ਕੇਸ ਦਰਜ

ਗ੍ਰੇਟਰ ਨੋਇਡਾ ਵਿਖੇ ਅੱਗ ਲੱਗਣ ਕਾਰਨ ਮਾਲੀ ਨੁਕਸਾਨ ਪਰ ਜਾਨੀ ਤੋਂ ਹੋਇਆ ਬਚਾਅ

0
Greater Noida

ਨਵੀਂ ਦਿੱਲੀ, 21 ਅਕਤੂਬਰ 2025 : ਭਾਰਤ ਦੇਸ਼ ਦੇ ਪ੍ਰਸਿੱਧ ਸ਼ਹਿਰ ਗ੍ਰੇਟਰ ਨੋਇਡਾ (Greater Noida) ਵਿਖੇ ਬੀਤੀ ਰਾਤ ਦੀਵਾਲੀ ਦੇ ਤਿਓਹਾਰ ਵਾਲੇ ਦਿਨ ਅੱਗ ਲੱਗਣ ਦੇ ਪੰਜ ਮਾਮਲੇ (Five cases of fire) ਸਾਹਮਣੇ ਆਏ ਹਨ। ਜਿਸ ਦੌਰਾਨ ਜਾਨੀ ਮਾਲ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਜ਼ਰੂਰ ਹੋ ਗਿਆ । ਦੱਸਣਯੋਗ ਹੈ ਕਿ ਇਹ ਮਾਮਲੇ ਬਿਸਰਖ ਪੁਲਸ ਸਟੇਸ਼ਨ ਖੇਤਰ ਦੇ ਅਧੀਨ ਵੱਖ-ਵੱਖ ਸੁਸਾਇਟੀਆਂ ਦੇ ਫਲੈਟਾਂ ਦੀਆਂ ਬਾਲਕੋਨੀਆਂ ਵਿਖੇ ਵਾਪਰੇ ।

ਕਿਥੇ ਕਿਥੇ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ

ਇਹ ਘਟਨਾਵਾਂ ਗ੍ਰੇਟਰ ਨੋਇਡਾ ਵੈਸਟ ਵਿੱਚ ਗੌਰ ਸਿਟੀ, ਨਿਰਾਲਾ ਅਸਟੇਟ, ਫਿਊਜ਼ਨ ਹੋਮਜ਼ ਅਤੇ ਸਪਰਿੰਗ ਮੀਡੋਜ਼ ਵਰਗੀਆਂ ਸੁਸਾਇਟੀਆਂ ਵਿੱਚ ਵਾਪਰੀਆਂ। ਸਾਰੀਆਂ ਅੱਗਾਂ ਮਾਮੂਲੀ ਸਨ ਅਤੇ ਸਮੇਂ ਸਿਰ ਕਾਬੂ ਪਾ ਲਈਆਂ ਗਈਆਂ । ਅਧਿਕਾਰੀਆਂ ਅਨੁਸਾਰ, ਇਨ੍ਹਾਂ ਘਟਨਾਵਾਂ ਵਿੱਚ ਕੋਈ ਜ਼ਖਮੀ ਨਹੀਂ ਹੋਇਆ (No one was injured.)। ਫਾਇਰਫਾਈਟਰਾਂ ਅਤੇ ਸਥਾਨਕ ਨਿਵਾਸੀਆਂ ਦੀ ਮੁਸਤੈਦੀ ਨੇ ਇੱਕ ਵੱਡੀ ਤਬਾਹੀ ਨੂੰ ਟਾਲ ਦਿੱਤਾ । ਇਹ ਘਟਨਾਵਾਂ, ਜੋ ਕਿ ਵੱਖ-ਵੱਖ ਥਾਵਾਂ `ਤੇ ਵਾਪਰੀਆਂ, ਜ਼ਿਆਦਾਤਰ ਦੀਵਾਲੀ ਦੇ ਪਟਾਕਿਆਂ ਕਾਰਨ ਹੋਈਆਂ । ਹਾਲਾਂਕਿ, ਅੱਗ ਇੰਨੀ ਛੋਟੀ ਸੀ ਕਿ ਦਰਸ਼ਕਾਂ ਜਾਂ ਸੋਸਾਇਟੀ ਦੇ ਫਾਇਰ ਬ੍ਰਿਗੇਡ ਦੁਆਰਾ ਬੁਝਾਈ ਜਾ ਸਕੇ। ਕਿਤੇ ਵੀ ਵੱਡੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ।

Read More : ਕਾਰ ਵਿਚ ਅੱਗ ਲੱਗਣ ਕਾਰਨ ਨੌਜਵਾਨ ਸੜਿਆ

ਰਾਸ਼ਟਰੀ ਜਨਤਾ ਦਲ ਨੇ ਕਾਂਗਰਸ ਖਿਲਾਫ਼ ਪੰਜ ਉਮੀਦਵਾਰ ਮੈਦਾਨ ’ਚ ਉਤਾਰੇ

0
Assembly constituency Bihar

ਪਟਨਾ, 21 ਅਕਤੂਬਰ 2025 : ਭਾਰਤ ਦੇਸ਼ ਦੇ ਵਿਧਾਨ ਸਭਾ ਹਲਕਾ ਬਿਹਾਰ (Assembly constituency Bihar) ਵਿਖੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਵਲੋਂ ਚੋਣ ਲੜਨ ਲਈ ਆਪਣੇ-ਆਪਣੇ ਉਮੀਦਵਾਰਾਂ ਦੀ ਚੋਣ ਕਰਕੇ ਉਨ੍ਹਾਂ ਦਾ ਐਲਾਨ ਕਰਨਾ ਜਾਰੀ ਹੈ । ਜਿਸਦੇ ਚਖਲਦਿਆਂ ਬਿਹਾਰ ਵਿਧਾਨ ਸਭਾ ਚੋਣਾਂ (Bihar Assembly Elections) ਦੇ ਲਈ ਆਰ. ਜੇ.ਡ ੀ. ਨੇ ਸੋਮਵਾਰ ਨੂੰ 143 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਦੱਸਣਯੋਗ ਹੈ ਕਿ ਇਨ੍ਹਾਂ ’ਚ ਪੰਜ ਸੀਟਾਂ ਅਜਿਹੀਆਂ ਹਨ ਜਿਨ੍ਹਾਂ ’ਤੇ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਸਨ ।ਕੁੱਲ ਮਿਲਾ ਕੇ 12 ਸੀਟਾਂ ’ਤੇ ਮਹਾਂਗੱਠਜੋੜ ਨੇ ਇਕ-ਦੂਜੇ ਦੇ ਖ਼ਿਲਾਫ਼ ਉਮੀਦਵਾਰ ਉਤਾਰੇ ਹਨ ।

ਆਰ. ਜੇ. ਡੀ. ਗੱਠਜੋੜ ਧਰਮ ਦਾ ਪਾਲਣ ਨਹੀਂ ਕਰ ਰਿਹੈ ਇਸ ਲਈ ਕਾਂਗਰਸ ਪਾਰਟੀ ਨੂੰ ਗੱਠਜੋੜ ਤੋੜ ਦੇਣਾ ਚਾਹੀਦਾ ਹੈ :
ਪੱਪੂ ਯਾਦਵ

ਰਾਸ਼ਟਰੀ ਜਨਤਾ ਦਲ (Rashtriya Janata Dal) (ਆਰ. ਜੇ. ਡੀ.) ਵਲੋਂ ਗਠਜੋੜ ਧਰਮ ਦੀ ਪਾਲਣਾ ਨਾ ਕੀਤੇ ਜਾਣ ਦੇ ਚਲਦਿਆਂ ਕਾਂਗਰਸ ਪਾਰਟੀ ਨੂੰ ਗਠਜੋੜ ਤੋੜ ਦੇਣਾ ਚਾਹੀਦਾ ਹੈ ਸਬੰਧੀ ਬੋਲਦਿਆਂ ਕਾਂਗਰਸੀ ਆਗੂ ਪੱਪੂ ਯਾਦਵ (Congress leader Pappu Yadav) ਨੇ ਕਿਹਾ ਕਿ ਕਾਂਗਰਸ ਨੇ ਐਤਵਾਰ ਨੂੰ ਚੌਥੀ ਲਿਸਟ ਜਾਰੀ ਕੀਤੀ ਗਈ, ਜਿਸ ’ਚ 6 ਉਮੀਦਵਾਰਾਂ ਦੇ ਨਾਮ ਸਨ ਜਦਕਿ ਪਾਰਟੀ ਹੁਣ ਤੱਕ 60 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ । ਦੱਸਣਯੋਗ ਹੈ ਕਿ 20 ਅਕਤੂਬਰ ਦੂਜੇ ਗੇੜ ਦੀਆਂ ਚੋਣਾਂ ਦੇ ਲਈ ਨਾਮਜ਼ਦਗੀ ਦੀ ਆਖਰੀ ਤਰੀਕ ਹੈ ਜਦਕਿ ਪਹਿਲੇ ਗੇੜ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਲੈਣ ਦਾ 20 ਅਕਤੂਬਰ ਆਖਰੀ ਦਿਨ ਹੈ । ਆਰ. ਜੇ. ਡੀ. ਨੇ 143 ਉਮੀਦਵਾਰ ਉਤਾਰਨ ਤੋਂ ਪਹਿਲਾਂ ਹੀ ਮਹਾਂਗੱਠਜੋੜ ’ਚ ਚੱਲ ਰਹੀ ਖਿੱਚੋਤਾਣ ਸਾਹਮਣੇ ਆ ਚੁੱਕੀ ਹੈ ।

Read More : ਕਾਂਗਰਸ ਨੇ ਹੜ੍ਹ ਰਾਹਤ ਪੈਕੇਜ ਨੂੰ ਊਠ ਦੇ ਮੂੰਹ ਵਿੱਚ ਜ਼ੀਰੇ ਦੇ ਸਮਾਨ ਦੱਸਿਆ

ਥਾਣਾ ਕੋਤਵਾਲੀ ਪਟਿਆਲਾ ਨੇ ਕੀਤਾ ਦੋ ਮਹਿਲਾਵਾਂ ਵਿਰੁੱਧ ਕੇਸ ਦਰਜ

0
FIR

ਪਟਿਆਲਾ, 21 ਅਕਤੂਬਰ 2025 : ਥਾਣਾ ਕੋਤਵਾਲੀ (Police Station) ਪਟਿਆਲਾ ਪੁਲਸ ਨੇ ਦੋ ਮਹਿਲਾਵਾਂ ਵਿਰੁੱਧ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪੈਸੇ ਲੈ ਕੇ ਵਿਦੇਸ਼ ਨਾ ਭੇਜਣ (Do not send abroad) ਅਤੇ ਨਾ ਹੀ ਪੈਸੇ ਵਾਪਸ ਕਰਨ ਤੇ ਵੱਖ-ਵੱਖ ਧਾਰਾਵਾਂ 316 (2), 318 (4), 61 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਹੜੀਆਂ ਦੋ ਮਹਿਲਾਵਾਂ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੀਆਂ ਦੋ ਮਹਿਲਾਵਾਂ (Two women)  ਵਿਰੁੱਧ ਕੇੇਸ ਦਰਜ ਕੀਤਾ ਗਿਆ ਹੈ ਵਿਚ ਮਨਪ੍ਰੀਤ ਕੋਰ ਪੁੱਤਰੀ ਕਰਨੈਲ ਸਿੰਘ ਵਾਸੀ ਰਜਿੰਦਰ ਨਗਰ ਜਿਲਾ ਫਤਿਹਗੜ੍ਹ ਸਾਹਿਬ, ਜੈਸਮੀਨ ਕੋਰ ਪੁੱਤਰੀ ਲਖਵਿੰਦਰ ਸਿੰਘ ਵਾਸੀ ਪਿੰਡ ਰਾਜਲਾ ਥਾਣਾ ਸਦਰ ਸਮਾਣਾ ਸ਼ਾਮਲ ਹਨ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਲਖਵਿੰਦਰ ਸਿੰਘ (Complainant Lakhwinder Singh) ਪੁੱਤਰ ਹਰਚਰਨ ਸਿੰਘ ਵਾਸੀ ਮਕਾਨ ਨੰ. 147 ਭਰੂਪਰ ਗਾਰਡਨ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਦੋਵੇਂ ਜਣੀਆਂ ਨੇ ਉਸਨੂੰ (ਸਿ਼ਕਾਇਕਤਕਰਤਾ) ਨੂੰ ਉਸਦੇ ਪਰਿਵਾਰ ਸਮੇਤ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 8 ਲੱਖ 55 ਹਜ਼ਾਰ 460 ਰੁਪਏ ਲੈ ਲਏ ਪਰ ਬਾਅਦ ਵਿੱਚ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਤੇ ਉਪਰੋਕਤ ਮਹਿਲਾਵਾਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਤਿੰਨ ਵਿਅਕਤੀਆਂ ਵਿਰੁੱਧ ਵਿਦੇਸ਼ ਨਾ ਭੇਜ ਕੇ ਧੋੋਖਾਧੜੀ ਕਰਨ ਤੇ ਕੇਸ ਦਰਜ

ਤਸਕਰੀ ਗਿਰੋਹ ਦੇ ਮੈਂਬਰਾਂ ਨੂੰ ਗਲੋਕ ਪਿਸਤੌਲਾਂ, 2 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ

0
DGP

ਚੰਡੀਗੜ੍ਹ/ਅੰਮ੍ਰਿਤਸਰ, 19 ਅਕਤੂਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ  ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਚੈਕਿੰਗ ਅਤੇ ਵਿਸ਼ੇਸ਼ ਆਪ੍ਰੇਸ਼ਨਾਂ ਦੌਰਾਨ ਵੱਡੀ ਸਫਲਤਾ ਤਹਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (State Special Operations Cell) (ਐਸ. ਐਸ. ਓ. ਸੀ.) ਅੰਮ੍ਰਿਤਸਰ ਨੇ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਇੱਕ ਤਸਕਰੀ ਨੈੱਟਵਰਕ ਦੇ ਪੰਜ ਮੈਂਬਰਾਂ ਨੂੰ, ਚਾਰ 9 ਐਮ. ਐਮ. ਕੈਲੀਬਰ ਗਲੋਕ ਪਿਸਤੌਲ ਅਤੇ 2 ਕਿਲੋ ਹੈਰੋਇਨ (2 kg of heroin2 kg of heroin) ਸਮੇਤ ਗ੍ਰਿਫ਼ਤਾਰ ਕੀਤਾ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਿ਼ਵਮ ਅਰੋੜਾ ਵਾਸੀ ਨਿਊ ਜਸਪਾਲ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਵਾਸੀ ਨਿਊ ਕਪੂਰ ਨਗਰ, ਅੰਮ੍ਰਿਤਸਰ, ਅਨਮੋਲਦੀਪ ਸਿੰਘ ਵਾਸੀ ਸੁਲਤਾਨਵਿੰਡ ਰੋਡ, ਅੰਮ੍ਰਿਤਸਰ, ਅਭਿਸ਼ੇਕ ਸਿੰਘ ਵਾਸੀ ਪਿੰਡ ਢੰਡ, ਤਰਨਤਾਰਨ ਅਤੇ ਕੁਲਮੀਤ ਸਿੰਘ ਵਾਸੀ ਕਲੋਨੀ ਗੰਗਾ ਨਗਰ ਪਿੰਡ ਢੰਡ, ਤਰਨਤਾਰਨ ਵਜੋਂ ਹੋਈ ਹੈ ।

ਦੁਬਈ ਸਥਿਤ ਤਸਕਰ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ ਗ੍ਰਿਫ਼ਤਾਰ ਕੀਤੇ ਮੁਲਜ਼ਮ : ਡੀ. ਜੀ. ਪੀ. ਗੌਰਵ ਯਾਦਵ

ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਦੁਬਈ ਸਥਿਤ ਤਸਕਰ, ਜੋ ਆਪਣੇ ਪਾਕਿਸਤਾਨੀ ਸਾਥੀਆਂ ਦੇ ਸੰਪਰਕ ਵਿੱਚ ਸੀ, ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਜ਼ਬਤ ਕੀਤੀ ਗਈ ਖੇਪ ਪਾਕਿਸਤਾਨ ਤੋਂ ਭਾਰਤ ਭੇਜੀ ਗਈ ਸੀ । ਡੀ. ਜੀ. ਪੀ. ਨੇ ਕਿਹਾ ਕਿ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਅਤੇ ਪੂਰੇ ਨੈੱਟਵਰਕ ਨੂੰ ਬੇਅਸਰ ਕਰਨ ਦੀਆਂ ਕੋਸਿ਼ਸ਼ਾਂ ਜਾਰੀ ਹਨ ।

ਬਰਾਮਦ ਕੀਤੀ ਖੇਪ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ : ਏ. ਆਈ. ਜੀ. ਐਸ. ਐਸ. ਓ. ਸੀ. ਅੰਮ੍ਰਿਤਸਰ ਸੁਖਮਿੰਦਰ ਮਾਨ

ਆਪ੍ਰੇਸ਼ਨ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ ਏ. ਆਈ. ਜੀ. ਐਸ. ਐਸ. ਓ. ਸੀ. (ਅੰਮ੍ਰਿਤਸਰ) ਸੁਖਮਿੰਦਰ ਸਿੰਘ ਮਾਨ (A. I. G. S. S. O. C. (Amritsar) Sukhminder Singh Mann) ਨੇ ਕਿਹਾ ਕਿ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਇਨ੍ਹਾਂ ਸ਼ੱਕੀਆਂ ਦੀ ਸ਼ਮੂਲੀਅਤ ਬਾਰੇ ਭਰੋਸੇਯੋਗ ਜਾਣਕਾਰੀ ਤੋਂ ਬਾਅਦ, ਕੇਂਦਰੀ ਏਜੰਸੀ ਦੀਆਂ ਟੀਮਾਂ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਪੁਲਿਸ ਟੀਮਾਂ ਨੇ ਇੱਕ ਖੁਫੀਆ ਕਾਰਵਾਈ ਕੀਤੀ ਅਤੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥਾਂ ਅਤੇ ਆਧੁਨਿਕ ਹਥਿਆਰਾਂ ਦੀ ਖੇਪ ਬਰਾਮਦ ਕੀਤੀ, ਜੋ ਕਿ ਮੁਲਜ਼ਮਾਂ ਨੇ ਅੱਗੇ ਕਿਸੇ ਟਿਕਾਣੇ ਤੇ ਪਹੁੰਚਾਉਣੀ  ਸੀ ।

ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਇਸ ਮਾਮਲੇ ਦੇ ਅਗਲੇਰੇ ਪਿਛਲੇਰੇ ਸਬੰਧ ਸਥਾਪਤ ਕਰਨ ਹਿਤ ਹੋਰ ਜਾਂਚ ਕੀਤੀ ਜਾ ਰਹੀ ਹੈ

ਏ. ਆਈ. ਜੀ. ਨੇ ਕਿਹਾ ਕਿ ਇਸ ਪੂਰੇ ਨੈੱਟਵਰਕ (Network) ਦਾ ਪਤਾ ਲਗਾਉਣ ਲਈ ਇਸ ਮਾਮਲੇ ਦੇ ਅਗਲੇਰੇ ਪਿਛਲੇਰੇ ਸਬੰਧ ਸਥਾਪਤ ਕਰਨ ਹਿਤ ਹੋਰ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਇਸ ਸਬੰਧ ਵਿੱਚ ਪੁਲਸ ਸਟੇਸ਼ਨ ਐਸ. ਐਸ. ਓ. ਸੀ. ਅੰਮ੍ਰਿਤਸਰ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21 ਅਤੇ 29, ਅਸਲਾ ਐਕਟ ਦੀ ਧਾਰਾ 25 ਅਤੇ ਬੀ. ਐਨ. ਐਸ. ਦੀ ਧਾਰਾ 61(2) ਤਹਿਤ ਐਫ. ਆਈ. ਆਰ. ਨੰਬਰ 61 ਮਿਤੀ 16.10.2025 ਨੂੰ ਕੇਸ ਦਰਜ ਕੀਤਾ ਗਿਆ ਹੈ ।

Read More : ਡੀ. ਜੀ. ਪੀ. ਵੱਲੋਂ ਗੈਂਗਸਟਰਾਂ, ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼

”ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਮੁਹਿੰਮ ਨਾਲ ਜੁੜੇ 150 ਦੇ ਕਰੀਬ ਸ਼ਹਿਰ ਵਾਸੀ

0
I will groom my Patiala myself

ਪਟਿਆਲਾ, 19 ਅਕਤੂਬਰ 2025 : ਪਟਿਆਲਾ ਸ਼ਹਿਰ ਵਾਸੀਆਂ ਨੂੰ ਥਾਂ-ਥਾਂ ਕੂੜਾ ਕਰਕਟ, ਪਲਾਸਟਿਕ ਦੇ ਲਿਫ਼ਾਫੇ ਤੇ ਹੋਰ ਗੰਦਗੀ ਫੈਲਾਉਣ ਤੋਂ ਰੋਕਣ ਲਈ ਜਾਗਰੂਕਤਾ ਫੈਲਾਉਣ ਲਈ ਸ਼ਹਿਰ ਦੇ ਸਮਾਜ ਸੇਵੀਆਂ ਤੇ ਸੁਚੇਤ ਨਾਗਰਿਕਾਂ ਵੱਲੋਂ ਪਟਿਆਲਾ ਨੂੰ ਸਾਫ਼-ਸੁਥਰਾ ਕਰਨ ਲਈ ਸ਼ੁਰੂ ਕੀਤੀ ”ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” (“I will groom my Patiala myself”) ਮੁਹਿੰਮ ਨੇ ਅੱਜ ਆਪਣਾ ਇੱਕ ਮਹੀਨਾ ਸਫ਼ਲਤਾ ਪੂਰਵਕ ਪੂਰਾ ਕਰ ਲਿਆ ਹੈ । ਇਸ ਮੁਹਿੰਮ ਦੌਰਾਨ ਸ਼ਨੀਵਾਰ ਤੇ ਐਤਵਾਰ ਸਮੇਤ ਹੋਰ ਦਿਨਾਂ ਦੌਰਾਨ 11 ਮੁਹਿੰਮਾਂ ਚਲਾਈਆਂ ਗਈਆਂ ਅਤੇ ਕਰੀਬ 3500 ਕਿਲੋ ਪਲਾਟਿਕ ਦਾ ਕਚਰਾ ਇਕੱਠਾ ਕਰਕੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਆਪਣਾ ਯੋਗਦਾਨ ਪਾਇਆ ਗਿਆ ਹੈ ।

ਸ਼ਹਿਰ ਵਾਸੀਆਂ ਨੂੰ ”ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਮੁਹਿੰਮ ਨਾਲ ਜੁੜਕੇ ਪਟਿਆਲਾ ਨੂੰ ਸਾਫ਼ਸੁੱਥਰਾ ਬਣਾਉਣ ਦਾ ਸੱਦਾ

ਇਸ ਮੁਹਿੰਮ ਦਾ ਬੀੜਾ ਉਠਾਉਣ ਵਾਲੇ ਸ਼ਹਿਰ ਦੇ ਸੁਚੇਤ ਨਾਗਰਿਕਾਂ ਵਿਚ ਐਚ. ਪੀ. ਐਸ. ਲਾਂਬਾ ਸਮੇਤ ਕਰਨਲ ਕਰਮਿੰਦਰ ਸਿੰਘ, ਕਰਨਲ ਜੇ. ਵੀ, ਕਰਨਲ ਅਮਨ ਸੰਧੂ, ਨਵਰੀਤ ਸੰਧੂ, ਡਾ. ਅਵਨੀਤ ਰੰਧਾਵਾ, ਗਰਿਮਾ, ਵਰੁਣ ਮਲਹੋਤਰਾ, ਰਾਜੀਵ ਚੋਪੜਾ, ਗੁਰਮੀਤ ਸਿੰਘ ਸਡਾਣਾ, ਅਜੇਪਾਲ ਗਿੱਲ, ਇਰਾ ਗਿੱਲ, ਕਰਨਲ ਸਲਵਾਨ, ਕੈਪਟਨ ਸੁਖਜੀਤ , ਕਰਨਲ ਜਸਵਿੰਦਰ ਦੁਲਟ, ਗੁਰਪ੍ਰੀਤ ਦੁਲਟ, ਰਾਕੇਸ਼ ਕੱਦ, ਪ੍ਰਵੇਸ਼ ਮੰਗਲਾ, ਸੀਐਮ ਕੌੜਾ, ਜਸਵੀਰ ਭੰਗੂ, ਵਰੁਣ ਕੌਸ਼ਲ, ਰਿਸ਼ਭ, ਅਰਪਨਾ, ਅਰਪਿਤਾ ਸਾਹਨੀ, ਜਨ ਹਿਤ ਸੰਮਤੀ ਤੋਂ ਵਿਨੋਦ ਸ਼ਰਮਾ, ਨਾਗੇਸ਼, ਬੀਰਗੁਰਿੰਦਰ ਸਿੰਘ ਸਮੇਤ 150 ਦੇ ਕਰੀਬ ਸੁਚੇਤ ਨਾਗਰਿਕ ਜੁੜ ਚੁੱਕੇ ਹਨ, ਜੋਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਸਿਰ ਜੋੜ ਕੇ ਹਰ ਹਫ਼ਤੇ ਨਿਰਸਵਾਰਥ ਸੇਵਾ ਕਰਦੇ ਹਨ ।

ਇੱਕ ਮਹੀਨੇ ਦੇ ਅੰਦਰ ਹੀ ਮੁਹਿੰਮ ਨੇ 11 ਸਫ਼ਾਈ ਮੁਹਿੰਮਾਂ ਚਲਾਕੇ 3500 ਕਿੱਲੋਗ੍ਰਾਮ ਦੇ ਕਰੀਬ ਪਲਾਟਿਕ ਤੇ ਹੋਰ ਕਚਰਾ ਇਕੱਠਾ ਕਰਕੇ ਸ਼ਹਿਰ ਦੀਆਂ ਅਹਿਮ ਥਾਵਾਂ ਕੀਤੀਆਂ ਸਾਫ਼

ਐਚ. ਪੀ. ਐਸ. ਲਾਂਬਾ (H. P. S. Lamba) ਨੇ ਦੱਸਿਆ ਕਿ ਪਿਛਲੇ ਹਫ਼ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੀ ਉਨ੍ਹਾਂ ਦੀ ਇਸ ਮੁਹਿੰਮ ਦਾ ਹਿੱਸਾ ਬਣੇ ਸਨ, ਜਿਸ ਨਾਲ ਉਨ੍ਹਾਂ ਨੂੰ ਹੋਰ ਵੀ ਉਤਸ਼ਾਹ ਮਿਲਿਆ ਸੀ, ਪਰੰਤੂ ਉਹ ਚਾਹੁੰਦੇ ਹਨ, ਕਿ ਨਗਰ ਨਿਗਮ ਦੀ ਟੀਮ ਵੀ ਉਨ੍ਹਾਂ ਦੇ ਨਾਲ ਲਗਾਤਾਰ ਹਿੱਸਾ ਲਵੇ ਤਾਂ ਕਿ ਉਨ੍ਹਾਂ ਵਲੋਂ ਇਕੱਠੇ ਕੀਤੇ ਗਏ ਕੂੜੇ ਨੂੰ ਅਗਲੇਰੇ ਨਿਪਟਾਰੇ ਹਿਤ ਅੱਗੇ ਭੇਜਿਆ ਜਾ ਸਕੇ । ਇਸ ਤੋਂ ਬਿਨ੍ਹਾਂ ਆਮ ਲੋਕ ਵੀ ਸੁਚੇਤ ਹੋ ਜਾਣ ਅਤੇ ਹਰ ਜਗ੍ਹਾ ਪਲਾਸਟਿਕ ਦੇ ਲਿਫਾਫੇ ਤੇ ਖਾ ਪੀ ਕੇ ਕਚਰਾ ਤੇ ਰੈਪਰ ਆਦਿ ਥਾਂ-ਥਾਂ ਨਾ ਸੁੱਟਣ ਕਿਉਂਕਿ ਪੋਲੀਥੀਨ ਦੇ ਲਿਫਾਫੇ ਸਦੀਆਂ ਤੱਕ ਗਲਦੇ ਸੜਦੇ ਨਹੀਂ ਅਤੇ ਸਾਡੇ ਵਾਤਾਵਰਣ ਨੂੰ ਖਰਾਬ ਕਰਦੇ ਰਹਿੰਦੇ ਹਨ ਅਤੇ ਨਾਲ ਹੀ ਸਾਡੇ ਸ਼ਹਿਰ ਨੂੰ ਵੀ ਬਦਸੂਰਤ ਬਣਾਉਂਦੇ ਹਨ । ਉਨ੍ਹਾਂ ਦੱਸਿਆ ਕਿ ਅੱਜ ਸਰਕਟ ਹਾਊਸ ਨੇੜੇ ਸਫ਼ਾਈ ਮੁਹਿੰਮ ਚਲਾਈ ਗਈ ਸੀ ।

ਸ਼ਹਿਰ ਵਾਸੀਆਂ ਨੂੰ ਥਾਂ-ਥਾਂ ਕੂੜਾ ਕਰਕਟ ਸੁੱਟਣ ਤੋਂ ਰੋਕਣ ਲਈ ਜਾਗਰੂਕ ਕਰਕੇ ਪਟਿਆਲਾ ਨੂੰ ਕੂੜਾ ਮੁਕਤ ਕਰਨਾ ਮੁੱਖ ਟੀਚਾ

ਕਰਨਲ ਜੇ. ਵੀ. (Colonel J. V.) ਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੌਰਾਨ ਪੋਲੋ ਗਰਾਊਂਡ, ਪਾਸੀ ਰੋਡ, ਡੀ. ਸੀ. ਦਫ਼ਤਰ ਵਾਲੀ ਸੜਕ ਸਮੇਤ ਬਾਰਾਂਦਰੀ ਤੇ ਸਰਕਟ ਹਾਊਸ ਨੇੜਲੀਆਂ ਥਾਵਾਂ ਤੋਂ 3500 ਕਿੱਲੋਗਰਾਮ (3500 kilograms) ਦੇ ਕਰੀਬ ਪਲਾਸਟਿਕ ਦਾ ਕੂੜਾ ਕਚਰਾ ਇਕੱਠਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਕੂੜਾ ਅਸੀਂ ਸ਼ਹਿਰ ਵਾਸੀਆਂ ਨੇ ਹੀ ਸੁੱਟਿਆ ਹੈ ਅਤੇ ਸਾਨੂੰ ਹੀ ਸਾਫ਼ ਕਰਨਾ ਪਵੇਗਾ । ਉਨ੍ਹਾਂ ਆਮ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ ਹਰ ਹਫ਼ਤੇ ਕੁਝ ਸਮਾਂ ਕੱਢ ਕੇ ਆਪਣੇ ਸ਼ਹਿਰ ਨੂੰ ਸਾਫ਼ ਕਰਨ ਲਈ ਮੇਰਾ ਪਟਿਆਲਾ ਮੈਂ ਹੀ ਸੰਵਾਰਾਂ ਮੁਹਿੰਮ ਨਾਲ ਜੁੜਨ ਅਤੇ ਪਟਿਆਲਾ ਨੂੰ ਸਾਫ਼-ਸੁਥਰਾ ਬਣਾਉਣ ਲਈ ਆਪਣਾ ਯੋਗਦਾਨ ਜਰੂਰ ਪਾਉਣ ।

Read More : ਕੂੜੇ ਦੇ ਢੇਰਾਂ ਕਾਰਨ ਲੋਕ ਨਰਕ ਭਰੀ ਜਿ਼ੰਦਗੀ ਜਿਊਣ ਨੂੰ ਹੋਏ ਮਜ਼ਬੂਰ