Home Blog Page 336

ਵੀ. ਆਈ. ਪੀਜ. ਨੰਬਰ ਚੰਡੀਗੜ੍ਹ ਵਿਚ ਵਿਕੇ ਕਰੋੜਾਂ ਵਿਚ

0
VIp Number

ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਚ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ, ਯੂ. ਟੀ., ਚੰਡੀਗੜ੍ਹ ਦੇ ਦਫ਼ਤਰ ਨੇ 20 ਦਸੰਬਰ 2025 ਤੋਂ 22 ਦਸੰਬਰ 2025 ਤੱਕ ਨਵੀਂ ਲੜੀ ਸੀ. ਐਚ.01-ਡੀ. ਸੀ. ਦੇ 0001 ਤੋਂ 9999 ਤੱਕ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਅਤੇ ਪਸੰਦੀਦਾ ਨੰਬਰ) ਦੇ ਨਾਲ-ਨਾਲ ਪਿਛਲੀ ਲੜੀ ਦੇ ਬਾਕੀ ਫੈਂਸੀ/ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ (Fancy/special registration numbers) ਦੀ ਈ-ਨਿਲਾਮੀ (e-auction) ਦਾ ਆਯੋਜਨ ਕੀਤਾ। ਇਸ ਈ-ਨਿਲਾਮੀ ਦੌਰਾਨ ਕੁੱਲ 485 ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ।

ਟ੍ਰਾਂਸਪੋਰਟ ਵਿਭਾਗ ਨੂੰ ਪ੍ਰਾਪਤ ਹੋਇਆ ਕਰੋੜਾਂ ਦਾ ਮਾਲੀਆ

ਈ-ਨਿਲਾਮੀ ਦੇ ਨਤੀਜੇ ਵਜੋਂ ਦੋ ਕਰੋੜ ਛਿਆਨਵੇਂ ਲੱਖ ਇਕੱਤੀ ਹਜ਼ਾਰ ਰੁਪਏ ਦਾ ਮਹੱਤਵਪੂਰਨ ਮਾਲੀਆ (revenue) ਪ੍ਰਾਪਤ ਹੋਇਆ । ਇਸੇ ਤਰ੍ਹਾਂ ਬਾਕੀ ਨੰਬਰਾਂ ਦੀ ਨੀਲਾਮੀ ਵਿੱਚ ਵਾਹਨ ਰਜਿਸਟ੍ਰੇਸ਼ਨ ਨੰਬਰ ਸੀ. ਐਚ. 01-ਡੀ. ਸੀ. 0001 ਨੂੰ 31 ਲੱਖਖ 35 ਹਜ਼ਾਰ ਰੁਪਏ) ਦੀ ਸਭ ਤੋਂ ਵੱਧ ਬੋਲੀ ਮਿਲੀ, ਜਦੋਂ ਕਿ ਵਾਹਨ ਰਜਿਸਟ੍ਰੇਸ਼ਨ ਨੰਬਰ ਸੀ. ਐਚ. 01-ਡੀ. ਸੀ. 0009 ਨੂੰ 20 ਲੱਖ 42 ਹਜ਼ਾਰ ਰੁਪਏ ਦੀ ਦੂਜੀ ਸਭ ਤੋਂ ਵੱਧ ਬੋਲੀ ਮਿਲੀ ।

Read More : ਚੰਡੀਗੜ੍ਹ `ਚ ਨਹੀਂ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ ; ਤਜਵੀਜ਼ ਰੱਦ

ਸੱਜਣ ਕੁਮਾਰ ਦੇ ਮਾਮਲੇ `ਚ ਕੋਰਟ ਦਾ ਫੈਸਲਾ ਸੁਰੱਖਿਅਤ

0
Sajjan Kumar

ਨਵੀਂ ਦਿੱਲੀ, 23 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ 1984 ਦੇ ਸਿੱਖ ਵਿਰੋਧੀ ਦੰਗਿਆਂ (Anti-Sikh riots of 1984) ਨਾਲ ਸਬੰਧਤ ਇਕ ਮਾਮਲੇ `ਚ ਸੋਮਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ (Decision secured) ਰੱਖ ਲਿਆ ।

22 ਜਨਵਰੀ ਨੂੰ ਸੁਣਾਇਆ ਜਾਏਗਾ

ਇਸ ਮਾਮਲੇ ਵਿਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ (Sajjan Kumar) ਦੋਸ਼ੀ ਹੈ । ਵਿਸ਼ੇਸ਼ ਜੱਜ ਦਿਗ ਵਿਨੇ ਸਿੰਘ ਨੇ ਮਾਮਲੇ ਵਿਚ ਅੰਤਿਮ ਦਲੀਲਾਂ ਤੋਂ ਬਾਅਦ 22 ਜਨਵਰੀ (January 22) ਲਈ ਫੈਸਲਾ ਸੁਰੱਖਿਅਤ ਰੱਖ ਲਿਆ । ਕੁਮਾਰ ਨੂੰ ਭਾਰੀ ਸੁਰੱਖਿਆ ਵਿਚ ਅਦਾਲਤ `ਚ ਪੇਸ਼ ਕੀਤਾ ਗਿਆ । ਫਰਵਰੀ 2015 ਵਿਚ ਇਕ ਵਿਸ਼ੇਸ਼ ਜਾਂਚ ਦਲ ਨੇ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਵਿਚ ਦੰਗਿਆਂ ਦੌਰਾਨ ਹੋਈ ਹਿੰਸਾ ਦੀਆਂ ਸਿ਼ਕਾਇਤਾਂ ਦੇ ਆਧਾਰ `ਤੇ ਕੁਮਾਰ ਵਿਰੁੱਧ 2 ਐੱਫ. ਆਈ. ਆਰ. ਦਰਜ ਕੀਤੀਆਂ ਸਨ ।

ਕਦੋਂ ਕੀਤੀ ਗਈ ਪਹਿਲੀ ਐਫ. ਆਈ. ਆਰ.

ਪਹਿਲੀ ਐੱਫ. ਆਈ. ਆਰ. ਜਨਕਪੁਰੀ ਵਿਚ ਹੋਈ ਹਿੰਸਾ ਦੇ ਸਬੰਧ ਵਿਚ ਦਰਜ ਕੀਤੀ ਗਈ ਸੀ, ਜਿਥੇ ਇਕ ਨਵੰਬਰ 1984 ਨੂੰ ਸੋਹਨ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ । ਦੂਜੀ ਐੱਫ, ਆਈ. ਆਰ. ਗੁਰਚਰਨ ਸਿੰਘ ਦੇ ਮਾਮਲੇ ਵਿਚ ਦਰਜ ਕੀਤੀ ਗਈ ਸੀ, ਜਿਨ੍ਹਾਂ ਨੂੰ ਕਥਿਤ ਤੌਰ `ਤੇ 2 ਨਵੰਬਰ 1984 ਨੂੰ ਵਿਕਾਸਪੁਰੀ ਵਿਚ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ ।

Read More : ਬੱਚੀ ਨਾਲ ਬਲਾਤਕਾਰ ਦੇ ਦੋਸ਼ ਹੇਠ ਦੋਸ਼ੀ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ

ਸਿਮਲਾ ਦੇ ਹਸਪਤਾਲ `ਚ ਡਾਕਟਰ ਵਲੋਂ ਮਰੀਜ਼ ਨੂੰ ਥੱਪੜ ਮਾਰਨ ਤੇ ਕੀਤਾ ਸਸਪੈਂਡ

0
Shimla hospital

ਸਿ਼ਮਲਾ, 23 ਦਸੰਬਰ 2025 : ਹਿਮਾਚਲ ਪ੍ਰਦੇਸ਼ ਦੇ ਸਿ਼ਮਲਾ (Shimla) ਸਥਿਤ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (Indira Gandhi Medical College and Hospital) `ਚ ਡਾਕਟਰ ਨੇ ਮਰੀਜ਼ ਦੀ ਕੁੱਟਮਾਰ ਕਰ ਦਿੱਤੀ ।

ਕੀ ਕਾਰਨ ਰਿਹਾ ਡਾਕਟਰ ਵਲੋਂ ਮਰੀਜ ਦੀ ਕੁੁੱਟਮਾਰ ਕਰਨ ਦਾ

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਡਾਕਟਰ ਵਲੋਂ ਮਰੀਜ ਦੀ ਕੁੱਟਮਾਰ (Beating the patient by the doctor) ਕੀਤੀ ਗਈ ਹੈ ਦਾ ਮੁੱਖ ਕਾਰਨ ਖਾਲੀ ਬੈਂਡ `ਤੇ ਲੇਟਣ ਤੋਂ ਇਕਦਮ ਗੁੱਸੇ `ਚ ਆਉਣਾ ਹੈ ਅਤੇ ਗੁੱਸੇ ਵਿਚ ਆਏ ਡਾਕਟਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਮਰੀਜ ਨੂੰ ਜੰਮ ਕੇ ਥੱਪੜ ਮਾਰੇ । ਇਸ ਨਾਲ ਮਰੀਜ਼ ਦੇ ਵਾਰਸ ਵੀ ਭੜਕ ਗਏ । ਉਨ੍ਹਾਂ ਨੇ ਡਾਕਟਰ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਇਸ ਦੌਰਾਨ ਹਸਪਤਾਲ ਦੇ ਅਧਿਕਾਰੀ ਅਤੇ ਪੁਲਸ ਮੌਕੇ `ਤੇ ਪਹੁੰਚੀ, ਜਿਸ ਤੋਂ ਬਾਅਦ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸਿ਼ਸ਼ ਕੀਤੀ । ਹਾਲਾਂਕਿ ਵਾਰਸਾਂ ਦੇ ਸਖ਼ਤ ਵਿਰੋਧ ਕਾਰਨ ਲੱਗਭਗ 6 ਘੰਟੇ ਬਾਅਦ ਮੁਲਜ਼ਮ ਡਾਕਟਰ ਨੂੰ ਸਸਪੈਂਡ (Doctor suspended) ਕਰ ਦਿੱਤਾ ਗਿਆ ।

ਡਾਕਟਰ ਵਿਰੁੱਧ ਕਰ ਲਿਆ ਗਿਆ ਹੈ ਕੇੇਸ ਦਰਜ

ਮਰੀਜ਼ ਦੇ ਪਰਿਵਾਰਕ ਮੈਂਬਰ ਨਰੇਸ਼ ਦਾਸਤਾਂ ਨੇ ਦੱਸਿਆ ਕਿ ਕੁਪੁਈ ਦੇ ਰਹਿਣ ਵਾਲਾ ਅਰਜੁਨ ਪੰਵਾਰ ਇੱਥੇ ਇਲਾਜ ਲਈ ਆਇਆ ਸੀ । ਡਾਕਟਰਾਂ ਨੇ ਉਸ ਦੀ ਐਂਡੋਸਕੋਪੀ ਕੀਤੀ। ਲਗਭਗ 11 ਵਜੇ ਐਂਡੋਸਕੋਪੀ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਐਂਡੋਸਕੋਪੀ ਹੋ ਗਈ ਹੈ, ਤੁਸੀਂ ਦੂਜੀ ਵਾਰਡ `ਚ ਜਾ ਕੇ ਆਰਾਮ ਕਰ ਲਓ। ਮਰੀਜ਼ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਡਾਕਟਰ ਨੇ ਉਸ ਦੇ ਨਾਲ ਬਦਤਮੀਜ਼ ਕੀਤੀ, ਉਥੇ ਹੀ ਹਸਪਤਾਲ ਦੇ ਐੱਮ. ਐੱਸ. ਡਾ. ਰਾਹੁਲ ਰਾਓ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਦਾ ਹੁਕਮ ਦੇ ਦਿੱਤਾ ਹੈ ਅਤੇ ਡਾਕਟਰ ਖਿਲਾਫ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ।

Read More : ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ

ਪੰਜਾਬ ਪੁਲਸ ਨੇ ਕ੍ਰਿਸਮਸ ਤੇ ਨਵੇਂ ਸਾਲ ਦੇ ਮੱਦੇਨਜ਼ਰ ਵਧਾਏ ਸੁਰੱਖਿਆ ਪ੍ਰਬੰਧ

0
gourav yadav

ਚੰਡੀਗੜ੍ਹ, 23 ਦਸੰਬਰ 2025 : ਕ੍ਰਿਸਮਸ ਅਤੇ ਨਵੇਂ ਸਾਲ ਦੇ ਤਿਉਹਾਰਾਂ ਨੂੰ ਨੇੜੇ ਦੇਖਦਿਆਂ ਪੰਜਾਬ ਪੁਲਸ (Punjab Police) ਨੇ ਸੂਬੇ ਭਰ `ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ । ਖ਼ਾਸ ਕਰ ਕੇ ਸਰਹੱਦੀ ਜ਼ਿਲਿਆਂ `ਚ ਵਿਸ਼ੇਸ਼ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ ।

ਡੀ. ਜੀ. ਪੀ. ਨੇ ਸਮੂਹ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਦਿਸ਼ਾ-

ਨਿਰਦੇਸ਼ ਕੀਤੇ ਜਾਰੀ

ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਰਾਜ ਦੇ ਸਮੂਹ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਹਦਾਇਤਾਂ ਜਾਰੀ ਕਰਦਿਆਂ ਆਪਣੇ-ਆਪਣੇ ਅਧਿਕਾਰ ਖੇਤਰਾਂ ਦੇ ਸੰਵੇਦਨਸ਼ੀਲ ਇਲਾਕਿਆਂ `ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਲਈ ਕਿਹਾ ਹੈ । ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨਾਲ ਅਗਲੇ ਕੁਝ ਦਿਨਾਂ ਤੱਕ ਲਗਾਤਾਰ ਆਨ-ਲਾਈਨ ਮੀਟਿੰਗਾਂ ਕਰਨ ਅਤੇ ਸੁਰੱਖਿਆ ਤੰਤਰ ਨੂੰ ਹੋਰ ਚੁਸਤ-ਦਰੁਸਤ ਬਣਾਉਣ ਦਾ ਫੈਸਲਾ ਵੀ ਲਿਆ ਹੈ । ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਤਰਨਤਾਰਨ ਵਰਗੇ ਸਰਹੱਦੀ ਜਿ਼ਲਿਆਂ `ਚ ਸੁਰੱਖਿਆ ਵੱਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ ।

ਧੁੰਦ ਦੇ ਮੌਸਮ ਕਾਰਨ ਸਰਹੱਦ ਪਾਰੋਂ ਦੇਸ਼ ਵਿਰੋਧੀ ਅਨਸਰਾਂ ਦੀਆਂ ਸਰਗਰਮੀਆਂ ਵਧਣ ਦਾ

ਰਹਿੰਦਾ ਹੈ ਖਤਰਾ

ਧੁੰਦ ਦੇ ਮੌਸਮ ਕਾਰਨ ਸਰਹੱਦ ਪਾਰੋਂ ਦੇਸ਼ ਵਿਰੋਧੀ ਅਨਸਰਾਂ (Anti-national elements) ਦੀਆਂ ਸਰਗਰਮੀਆਂ ਵਧਣ ਦਾ ਖ਼ਤਰਾ ਰਹਿੰਦਾ ਹੈ । ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਤ ਦੇ ਸਮੇਂ ਗਸ਼ਤ ਤੇਜ਼ ਕਰਨ ਦੇ ਹੁਕਮ ਦਿੱਤੇ ਹਨ ਅਤੇ ਸੂਬੇ ਦੀਆਂ ਹੱਦਾਂ `ਤੇ ਚੈਕਿੰਗ ਤੇਜ਼ ਕਰਨ ਲਈ ਕਿਹਾ ਹੈ । ਖ਼ਾਸ ਕਰ ਕੇ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਲੈਣ ਲਈ ਕਿਹਾ ਗਿਆ ਹੈ ।

ਪੰਜਾਬ ਪੁਲਸ ਸਰਹੱਦੀ ਖੇਤਰਾਂ (border areas) `ਚ ਸੁਰੱਖਿਆ ਦੀ ਦੂਜੀ ਕਤਾਰ ਵਜੋਂ ਕੰਮ ਕਰ ਰਹੀ ਹੈ । ਉਥੇ ਸਥਾਪਿਤ ਪੁਲਸ ਨਾਕਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ । ਧੁੰਦ ਦੇ ਪ੍ਰਭਾਵ ਨੂੰ ਦੇਖਦਿਆਂ ਡੀ.ਜੀ.ਪੀ. ਨੇ ਜਨਵਰੀ ਅਤੇ ਫਰਵਰੀ ਮਹੀਨੇ ਦੌਰਾਨ ਵੀ ਸਰਹੱਦੀ ਇਲਾਕਿਆਂ ਅਤੇ ਪੁਲਸ ਥਾਣਿਆਂ ਨੂੰ ਰਾਤ ਵੇਲੇ ਵਿਸ਼ੇਸ਼ ਤੌਰ `ਤੇ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ ।

Read More : ਡੀ. ਜੀ. ਪੀ. ਨੇ ਰੀਲਾਂ ਬਣਾਉਣ ਵਾਲੇ ਪੁਲਸ ਕਰਮਚਾਰੀਆਂ ਲਈ ਚੁੱਕੇ ਸਖ਼ਤ ਕਦਮ

ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਰਿਸ਼ਵਤ ਲੈਂਦਾ ਪਟਵਾਰੀ ਦਾ ਸਹਾਇਕ ਕਾਬੂ

0
Punjab Vigilance Bureau

ਚੰਡੀਗੜ੍ਹ 22 ਦਸੰਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਭ੍ਰਿਸ਼ਟਾਚਾਰ ਵਿਰੁੱਧ ਜੀਰੋ ਟੋਲਰੈਂਸ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ (Ongoing campaign against corruption) ਦੌਰਾਨ ਜਿ਼ਲ੍ਹਾ ਫਰੀਦਕੋਟ ਵਿੱਚ ਪਟਵਾਰੀ ਪੂਜਾ ਯਾਦਵ ਦੇ ਅਧੀਨ ਕੰਮ ਕਰਦੇ ਸੁਖਵਿੰਦਰ ਸਿੰਘ ਨੂੰ 1500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ ।

ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਿੱਤੀ ਜਾਣਕਾਰੀ ਵਿਚ ਕੀ ਦੱਸਿਆ

ਰਾਜ ਵਿਜੀਲੈਂਸ ਬਿਊਰੋ (State Vigilance Bureau) ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਨੂੰ ਜਿ਼ਲ੍ਹਾ ਫਰੀਦਕੋਟ ਦੇ ਭਾਨ ਸਿੰਘ ਕਲੋਨੀ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸਿ਼ਕਾਇਤ ਦੇ ਆਧਾਰ `ਤੇ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਉਨ੍ਹਾਂ ਅੱਗੇ ਦੱਸਿਆ ਕਿ ਸਿ਼ਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਦੋਸ਼ੀ ਸੁਖਵਿੰਦਰ ਸਿੰਘ ਨੇ ਪਲਾਟ ਦਾ ਇੰਤਕਾਲ ਕਰਵਾਉਣ ਲਈ 2000 ਰੁਪਏ ਦੀ ਰਿਸ਼ਵਤ ਮੰਗੀ (Asked for a bribe) ਸੀ । ਸਿ਼ਕਾਇਤਕਰਤਾ ਨੇ ਰਿਸ਼ਵਤ ਮੰਗਦੇ ਹੋਏ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ ।

ਸਿ਼ਕਾਇਤਕਰਤਾ ਦੀ ਸਿ਼ਕਾਇਤ ਤੋਂ ਬਾਅਦ ਜਾ ਕੇ ਵਿਜੀਲੈਂਸ ਨੇ ਵਿਛਾਇਆ ਸੀ ਜਾਲ

ਬੁਲਾਰੇ ਨੇ ਅੱਗੇ ਕਿਹਾ ਕਿ ਉਸਦੀ ਸਿ਼ਕਾਇਤ `ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਸੁਖਵਿੰਦਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿ਼ਕਾਇਤਕਰਤਾ ਤੋਂ ਰਿਸ਼ਵਤ ਦੀ ਰਕਮ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧ ਵਿੱਚ, ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

Read more : ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਏ. ਐਸ. ਆਈ. ਗ੍ਰਿਫ਼ਤਾਰ

ਚੋਰਾਂ ਨੇ ਕੀਤੀ ਫਰਾਂਸ ਦੇ ਰਾਸ਼ਟਰਪਤੀ ਭਵਨ ’ਚ ਚੋਰੀ

0
French presidential palace

ਫਰਾਂਸ, 22 ਦਸੰਬਰ 2025 : ਵਿਦੇਸ਼ੀ ਧਰਤੀ ਫ੍ਰਾਂਸ (France) ਵਿਖੇ ਬਣੇ ਏਲੀਜ਼ੀ ਪੈਲੇਸ (Elysee Palace) ਜਿਸਨੂੰ ਰਾਸ਼ਟਰਪਤੀ ਭਵਨ ਦੇ ਤੌਰ ਤੇ ਵੀ ਜਾਣਿਆਂ ਜਾਂਦਾ ਹੈ ਵਿਖੇ ਚੋਰਾਂ (Thieves) ਨੇ ਲੱਖਾਂ ਦਾ ਸਮਾਨ ਚੋਰੀ ਕਰ ਲਿਆ ਹੈ ।

ਕਿਸ ਦਾ ਇਹ ਏਲੀਜ਼ੀ ਪੈਲੇਸ

ਫਰਾਂਸ ਵਿਖੇ ਬਣਿਆਂ ਏਲੀਜ਼ੀ ਪੈਲੇਸ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੁਅਨ ਮੈਕਰੋਂ ਦਾ ਸਰਕਾਰੀ ਨਿਵਾਸ ਹੈ ਜਿੱਥੋਂ ਚੋਰਾਂ ਨੇ ਚਾਂਦੀ ਦੇ ਭਾਂਡੇ ਚੋਰੀ ਕਰ ਲਏ, ਜਿਨ੍ਹਾਂ ਦੀ ਕੀਮਤ 42 ਲੱਖ ਰੁਪਏ ਦੱਸੀ ਜਾ ਰਹੀ ਹੈ । ਉਕਤ ਚੋਰੀ ਦੀ ਘਟਨਾ ਦੀ ਜਾਣਕਾਰੀ ਏਲੀਜ਼ੀ ਪੈਲੇਸ ਦੇ ਮੁੱਖ ਪ੍ਰਬੰਧਕ ਨੇ ਪੁਲਸ ਨੂੰ ਚੋਰੀ ਹੋਏ ਸਮਾਨ (Stolen goods) ਦੀ ਸੂਚਨਾ ਦਿੱਤੀ, ਜਿਸ ਤੇ ਪੁਲਸ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਜਾਂਚ ਕਰਤਾਵਾਂ ਦੀ ਜਾਂਚ ਵਿਚ ਚੋਰੀ ਹੋਇਆ ਸਮਾਨ ਆਨ-ਲਾਈਨ ਨੀਲਾਮੀ ਵਿਚ ਲੱਗਿਆ ਮਿਲਿਆ

ਫ੍ਰਾਂਸ ਵਿਖੇ ਜੋ ਰਾਸ਼ਟਰਪਤੀ ਭਵਨ (President’s Office) ਵਿਚ ਚੋਰੀ ਦੀ ਘਟਨਾ ਵਾਪਰੀ ਹੈ ਦੀ ਜਾਂਚ ਜਦੋਂ ਜਾਂਚ ਕਰਤਾਵਾਂ ਵਲੋਂ ਕੀਤੀ ਗਈ ਤਾਂ ਪੁੱਛਗਿੱਛ ਦੌਰਾਨ ਸਾਹਮਣੇ ਇਕ ਪ੍ਰਬੰਧਕ ’ਤੇ ਸ਼ੱਕ ਹੋਇਆ ਅਤੇ ਜਦੋਂ ਇਨਵੈਂਟਰੀ ਰਿਕਾਰਡ ਚੈੱਕ ਕੀਤਾ ਤਾਂ ਪਤਾ ਚੱਲਿਆ ਕਿ ਉਹ ਭਵਿੱਖ ਵਿਚ ਚੋਰੀ ਕਰਨ ਦੀ ਯੋਜਨਾ ਬਣਾ ਰਿਹਾ ਸੀ ।ਸ਼ੁਰੂਆਤੀ ਜਾਂਚ ਵਿਚ ਤਾਂ ਇਹ ਵੀ ਪਤਾ ਲੱਗਿਆ ਕਿ ਚੋਰੀ ਹੋਇਆ ਸਮਾਨ ਆਨ-ਲਾਈਨ ਵੈਬਸਾਈਟ ’ਤੇ ਨੀਲਾਮੀ ਲਈ ਲੱਗਿਆ ਹੋਇਆ ਸੀ, ਇਸ ਦਾ ਪਤਾ ਸੇਵਰੇਸ ਮੈਨੂਫੈਕਚਰਿੰਗ ਕੰਪਨੀ ਤੋਂ ਚੱਲਿਆ, ਜਿਸ ਵੱਲੋਂ ਜ਼ਿਆਦਾਤਰ ਭਾਂਡਿਆਂ ਅਤੇ ਟੇਬਲ ਸੈੱਟ ਦੀ ਸਪਲਾਈ ਕੀਤੀ ਗਈ ਸੀ ।

ਕੌਣ ਹੈ ਉਹ ਪ੍ਰਬੰਧਕ ਜਿਸ ਤੇ ਜਾਂਚ ਕਰਤਾਵਾਂ ਨੂੰ ਪਿਆ ਸੀ ਸ਼ੱਕ

ਚੋਰੀ ਦੀ ਘਟਨਾ ਦੇ ਮਾਮਲੇ ਦੇ ਤਾਰ ਜਿਸ ਪ੍ਰਬੰਧਕ ਨਾਲ ਜਾ ਕੇ ਜੁੜੇ ਦਾ ਨਾਮ ਥਾਮਸ ਹੈ । ਇਹ ਵੀ ਪਤਾ ਚੱਲਿਆ ਹੈ ਕਿ ਉੁਹ ਇਕ ਆਨ-ਲਾਈਨ ਵਿਕਰੀ ਵਿਚ ਮੁਹਾਰਤ ਰੱਖਣ ਵਾਲੀ ਕੰਪਨੀ ਦੇ ਸੰਪਰਕ ਵਿਚ ਸੀ ਅਤੇ ਉਹ ਆਨ-ਲਾਈਨ ਸੇਵਰੇਸ ਮੈਨੁਫੈਕਚਰਿੰਗ ਐਸ਼ਟਰੇਅ ਅਤੇ ਇਕ ‘ਫ੍ਰੈਂਚ ਏਅਰ ਫੋਰਸ’ ਲਿਖੀ ਹੋਈ ਨੰਬਰ ਪਲੇਟ ਵੇਚਣ ਦੀ ਕੋਸ਼ਿਸ਼ ਵਿਚ ਸੀ ਜੋ ਆਮ ਜਨਤਾ ਲਈ ਉਪਲਬਧ ਨਹੀਂ ਹੈ ।

ਪ੍ਰਬੰਧਕ ਨੂੰ ਪੱਕੇ ਸਬੂਤ ਮਿਲਣ ਤੇ ਕਰ ਲਿਆ ਗਿਆ ਹੈ ਗ੍ਰਿਫਤਾਰ

ਪ੍ਰਾਪਤ ਜਾਣਕਾਰੀ ਅਨੁਸਾਰ ਚੋਰੀ ਦੀ ਘਟਨਾ ਵਿਚ ਪ੍ਰਬੰਧਕ ਤੇ ਕੀਤਾ ਗਿਆ ਸ਼ੱਕ ਪੱਕਾ ਹੋਣ ’ਤੇ ਥਾਮਸ ਨੂੰ ਗ੍ਰਿਫ਼ਤਾਰ (Thomas arrested) ਕਰ ਲਿਆ ਗਿਆ ਅਤੇ ਉਸ ਦੇ ਨਾਲ ਦੋ ਹੋਰ ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ, ਜਿਨ੍ਹਾਂ ਨੂੰ ਚਾਂਦੀ ਦੇ ਪੁਰਾਣੇ ਭਾਂਡੇ ਇਕੱਠੇ ਕਰਨ ਦਾ ਸ਼ੌਕ ਹੈ। ਇਸ ਦੌਰਾਨ ਥਾਮਸ ਦੇ ਲਾਕਰ, ਗੱਡੀ ਅਤੇ ਉਸ ਦੇ ਘਰ ਤੋਂ ਲਗਭਗ 100 ਵਸਤੂਆਂ ਬਰਾਮਦ ਹੋਈਆਂ । ਦੱਸਣਯੋਗ ਹੈ ਕਿ ਪੁਲਸ ਵੱਲੋਂ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮਾਮਲੇ ਦੀ ਸੁਣਵਾਈ 26 ਫਰਵਰੀ ਤੱਕ ਮੁਲਤਵੀ ਕਰ ਦਿੱਤੀ, ਜਿਸ ਤੋਂ ਬਾਅਦ ਹੁਣ ਮੁਲਜ਼ਮਾਂ ਨੂੰ ਨਿਆਂਇਕ ਨਿਗਰਾਨੀ ਵਿਚ ਰੱਖਿਆ ਗਿਆ ਹੈ ।

Read More : ਕੈਨੇਡਾ ਵਿਚ ਗਣੇਸ਼ ਜੀ ਦੇ ਮੰਦਰ ਵਿਚ ਹੋਈ ਸ਼ਰੇਆਮ ਚੋਰੀ

ਬਰਾਤ ਜਾਣ ਤੋਂ ਪਹਿਲਾਂ ਨੇ ਦੁਲਹੇ ਨੇ ਖ਼ੁਦਕੁਸ਼ੀ ਕੀਤੀ

0
Five people died

ਹਰਿਆਣਾ, 22 ਦਸੰਬਰ 2025 : ਹਰਿਆਣਾ ਦੇ ਨੂਹ (Noah of Haryana) ਵਿਖੇ ਲਾੜੇ ਨੇ ਵਿਆਹ ਦੀ ਬਾਰਾਤ ਜਾਣ ਤੋਂ ਪਹਿਲਾਂ ਹੀ ਖੁਦਕੁਸ਼ੀ (Suicide) ਕਰ ਲਈ ਹੈ । ਉਹ ਦੇਰ ਰਾਤ ਤੱਕ ਵਿਆਹ ਵਿੱਚ ਡੀ. ਜੇ. ਵਜਾਉਣਾ (DJ playing) ਚਾਹੁੰਦਾ ਸੀ ਪਰ ਪਰਿਵਾਰ ਵਾਲਿਆਂ ਨੇ ਇਨਕਾਰ ਕਰ ਦਿੱਤਾ । ਜਿਸ ਕਾਰਨ ਉਹ ਗੁੱਸੇ ਵਿਚ ਆ ਗਿਆ ।  ਜਿਸ ਤੋਂ ਬਾਅਦ ਉਹ ਸਵੇਰੇ ਵਿਆਹ ਦੀ ਬਰਾਤ ਤੋਂ ਪਹਿਲਾਂ ਘਰੋਂ ਨਿਕਲ ਗਿਆ ਤੇ ਉਸ ਨੂੰ ਖੇਤ ਵਿੱਚ ਇੱਕ ਖੰਭੇ ਨਾਲ ਲਟਕਦੇ ਹੋਏ ਦੇਖਿਆ ਗਿਆ । ਲਾੜੀ ਦਾ ਪਰਿਵਾਰ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਕਰ ਰਿਹਾ ਸੀ। ਲਾੜੇ ਦੀ ਖੁਦਕੁਸ਼ੀ ਨੇ ਵਿਆਹ ਵਾਲੇ ਘਰ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ।

ਵਿਆਹ ਦੇ ਚਲਦੇ ਦੋਵੇਂ ਪਾਸੇ ਚੱਲ ਰਹੀਆਂ ਤਿਆਰੀਆਂ ਰੁਕੀਆਂ

ਜਾਣਕਾਰੀ ਅਨੁਸਾਰ ਪਿੰਡ ਰਿਠੋੜਾ ਦੇ 23 ਸਾਲਾ ਮੁਬਾਸਿਰ (Mubasir) ਪੁੱਤਰ ਅਹਿਮਦ ਦਾ ਵਿਆਹ ਨੂਹ ਦੇ ਨਾਲ ਲੱਗਦੇ ਪਿੰਡ ਦੀ ਇੱਕ ਲੜਕੀ ਨਾਲ ਤੈਅ ਹੋਇਆ ਸੀ । ਵਿਆਹ ਦੀ ਬਰਾਤ ਐਤਵਾਰ (21 ਦਸੰਬਰ) ਨੂੰ ਜਾਣੀ ਸੀ । ਘਰ ਵਿੱਚ ਤਿਆਰੀਆਂ ਜ਼ੋਰਾਂ-ਸ਼ੋਰਾਂ `ਤੇ ਸਨ । ਪਰਿਵਾਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਖੁਸ਼ੀ ਦੇ ਮਾਹੌਲ ਵਿੱਚ ਡੁੱਬੇ ਹੋਏ ਸਨ । ਉਧਰ ਕੁੜੀ ਵਾਲੇ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਕਰ ਰਹੇ ਸਨ। ਅਚਾਨਕ ਆਈ ਇਸ ਮੰਦਭਾਗੀ ਘਟਨਾ ਨਾਲ ਚਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ ।

Read More : ਯੂ. ਪੀ. `ਚ ਇਕ ਹੋਰ ਸਿਪਾਹੀ ਨੇ ਕੀਤੀ ਖੁਦਕੁਸ਼ੀ

ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 4683.94 ਕਰੋੜ ਰੁਪਏ ਸਰਕਾਰ ਨੇ ਕੀਤੇ ਜਾਰੀ

0
dr. baljeet kaur

ਚੰਡੀਗੜ੍ਹ 22 ਦਸੰਬਰ 2025 : ਸਮਾਜਿਕ ਸੁਰੱਖਿਆ-ਮਹਿਲਾ ਅਤੇ ਬਾਲ ਵਿਕਾਸ ਮੰਤਰੀ (Minister of Social Security-Women and Child Development)  ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਹੇਠ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲੋਕ-ਪੱਖੀ ਨੀਤੀਆਂ ਨੂੰ ਲਗਾਤਾਰ ਲਾਗੂ ਕਰ ਰਹੀ ਹੈ ।

ਸਾਲ 2025 ਲਈ ਕੀਤਾ ਗਿਆ ਹੈ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 6,175 ਕਰੋੜ ਦੇ ਬਜਟ ਦਾ ਪ੍ਰਬੰਧ

ਸਾਲ 2025 (ਵਿੱਤੀ ਸਾਲ 2025-26) ਦੌਰਾਨ ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਅਪਾਹਜਾਂ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਸਾਲ 2025 ਲਈ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 6,175 ਕਰੋੜ ਦਾ ਬਜਟ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚੋਂ 4,683.94 ਕਰੋੜ ਨਵੰਬਰ 2025 ਤੱਕ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ 3,529,216 ਲਾਭਪਾਤਰੀਆਂ ਨੂੰ ਲਗਾਤਾਰ ਵਿੱਤੀ ਸਹਾਇਤਾ ਮਿਲ ਰਹੀ ਹੈ, ਜੋ ਕਿ ਪੰਜਾਬ ਸਰਕਾਰ ਦੀ ਇੱਕ ਮਜ਼ਬੂਤ ਸਮਾਜਿਕ ਸੁਰੱਖਿਆ ਨੈੱਟਵਰਕ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ।

ਜੀਵਨਜੋਤ-2.0 ਪ੍ਰਾਜੈਕਟ ਤਹਿਤ 766 ਬੱਚਿਆਂ ਨੂੰ ਭੀਖ ਮੰਗਣ ਤੋਂ ਗਿਆ ਹੈ ਬਚਾਇਆ

ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਜੀਵਨਜੋਤ 2.0 (Project Jeevanjot 2.0) ਬੱਚਿਆਂ ਦੀ ਤਸਕਰੀ ਨੂੰ ਰੋਕਣ ਅਤੇ ਬਾਲ ਭੀਖ ਮੰਗਣ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਲਈ ਲਾਗੂ ਕੀਤਾ ਗਿਆ ਹੈ, ਜਿਸ ਨਾਲ ਮੁਹਿੰਮ ਹੋਰ ਸਖ਼ਤ ਅਤੇ ਪ੍ਰਭਾਵਸ਼ਾਲੀ ਹੋ ਗਈ ਹੈ । ਹੁਣ ਤੱਕ, 766 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ ਹੈ ਅਤੇ ਉਨ੍ਹਾਂ ਦੀ ਸਿੱਖਿਆ ਅਤੇ ਪੁਨਰਵਾਸ ਲਈ ਠੋਸ ਕਦਮ ਚੁੱਕੇ ਗਏ ਹਨ । 2025-26 ਵਿੱਤੀ ਸਾਲ ਦੌਰਾਨ ਇਸ ਯੋਜਨਾ ਲਈ 35 ਮਿਲੀਅਨ ਦਾ ਬਜਟ ਅਲਾਟ ਕੀਤਾ ਗਿਆ ਹੈ, ਜਿਸ ਵਿੱਚੋਂ 34.5 ਮਿਲੀਅਨ ਹੁਣ ਤੱਕ ਖਰਚ ਕੀਤੇ ਜਾ ਚੁੱਕੇ ਹਨ ।

ਸਾਲ 2025 ਦੌਰਾਨ 64 ਬਾਲ ਵਿਆਹਾਂ ਨੂੰ ਸਮੇਂ ਸਿਰ ਰੋਕਿਆ ਗਿਆ

ਸਾਲ 2025 ਦੌਰਾਨ 64 ਬਾਲ ਵਿਆਹਾਂ ਨੂੰ ਸਮੇਂ ਸਿਰ ਰੋਕਿਆ ਗਿਆ । ਉਨ੍ਹਾਂ ਕਿਹਾ ਕਿ ਰਾਜ ਭਰ ਵਿੱਚ ਨਿਯੁਕਤ 2,076 ਬਾਲ ਵਿਆਹ ਰੋਕੂ ਅਧਿਕਾਰੀ ਇਸ ਮੁਹਿੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਪਿਛਲੇ ਚਾਰ ਮਹੀਨਿਆਂ ਦੌਰਾਨ, 2,385 ਸਕੂਲ ਬੱਸਾਂ ਦਾ ਨਿਰੀਖਣ ਕੀਤਾ ਗਿਆ, ਜਿਨ੍ਹਾਂ ਵਿੱਚੋਂ 404 ਦੇ ਚਲਾਨ ਕੀਤੇ ਗਏ, ਅਤੇ ਦੋ ਨੂੰ ਸੁਰੱਖਿਆ ਮਾਪਦੰਡਾਂ ‘ਤੇ ਖਰਾ ਨਾ ਉਤਰਨ ਕਾਰਨ ਜ਼ਬਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਰਾਜ ਦੇ ਸਾਰੇ ਜਿ਼ਲ੍ਹਿਆਂ ਵਿੱਚ ਵਨ-ਸਟਾਪ ਸੈਂਟਰ ਸਥਾਪਿਤ ਕੀਤੇ ਗਏ ਹਨ, ਜੋ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਪੰਜ ਤਰ੍ਹਾਂ ਦੀਆਂ ਮੁਫ਼ਤ ਸੇਵਾਵਾਂ ਪ੍ਰਦਾਨ ਕਰਦੇ ਹਨ, ਜਿਨ੍ਹਾਂ ਵਿੱਚ ਡਾਕਟਰੀ, ਕਾਨੂੰਨੀ, ਪੁਲਿਸ ਸਹਾਇਤਾ, ਸਲਾਹ ਅਤੇ ਸੁਰੱਖਿਅਤ ਰਿਹਾਇਸ਼ ਸ਼ਾਮਲ ਹੈ। ਨਵੰਬਰ 2025 ਤੱਕ, 5,121 ਔਰਤਾਂ ਨੇ ਇਨ੍ਹਾਂ ਸੇਵਾਵਾਂ ਦਾ ਲਾਭ ਉਠਾਇਆ ਹੈ ।

ਕਿਸ ਕਿਸ ਨੂੰ ਕੀ ਕੀ ਗਿਆ ਹੈ ਵੰਡਿਆ

ਉਨ੍ਹਾਂ ਦੱਸਿਆ ਕਿ 27,000 ਤੋਂ ਵੱਧ ਆਂਗਣਵਾੜੀ ਕੇਂਦਰਾਂ ਰਾਹੀਂ 1.365 ਮਿਲੀਅਨ ਲੋੜਵੰਦ ਔਰਤਾਂ ਨੂੰ 36.872 ਮਿਲੀਅਨ ਸੈਨੇਟਰੀ ਪੈਡ ਮੁਫ਼ਤ ਵੰਡੇ ਗਏ ਹਨ। ਮੌਜੂਦਾ ਵਿੱਤੀ ਸਾਲ ਦੌਰਾਨ, ਡੀ. ਬੀ. ਟੀ. ਰਾਹੀਂ 69,110 ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ 26.06 ਕਰੋੜ ਦੀ ਰਕਮ ਟ੍ਰਾਂਸਫਰ ਕੀਤੀ ਗਈ ਹੈ। ਸਰਕਾਰ ਨੇ 1.14 ਲੱਖ ਲਾਭਪਾਤਰੀਆਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਹੈ । ਡਾ. ਬਲਜੀਤ ਕੌਰ ਨੇ ਕਿਹਾ ਕਿ ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਲਗਭਗ 150 ਕਰੋੜ ਦੀ ਲਾਗਤ ਨਾਲ ਪੰਜ ਕੰਮਕਾਜੀ ਔਰਤਾਂ ਦੇ ਹੋਸਟਲ ਬਣਾਏ ਜਾਣਗੇ, ਜਿਨ੍ਹਾਂ ਨੂੰ 2026 ਤੱਕ ਪੂਰਾ ਕਰਨ ਦਾ ਟੀਚਾ ਹੈ ।

Read More : ਸਰਕਾਰ ਨੇ ਡਾ. ਅੰਬੇਡਕਰ ਸਕਾਲਰਸਿ਼ਪ ਪੋਰਟਲ ਮੁੜ ਖੋਲ੍ਹਿਆ : ਡਾ. ਬਲਜੀਤ ਕੌਰ

ਸਾਬਕਾ ਆਈ. ਜੀ. ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਲਿਖਿਆ ਸੁਸਾਈਡ ਨੋਟ

0
Amar Singh Chahal

ਪਟਿਆਲਾ, 22 ਦਸੰਬਰ 2025 : ਪੰਜਾਬ ਦੇ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਸ (Former Inspector General of Police)  (ਆਈ. ਜੀ.) ਅਮਰ ਸਿੰਘ ਚਾਹਲ ਨੇ ਆਪਣੇ ਆਪ ਨੂੰ ਗੋਲੀ ਮਾਰ (Shoot) ਲਈ । ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ  (Injured) ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਪਟਿਆਲਾ ਦੇ ਪਾਰਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਮਰ ਸਿੰਘ ਚਾਹਲ ਜੋ ਆਈ. ਜੀ. ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਪਟਿਆਲਾ ਵਿੱਚ ਰਹਿ ਰਹੇ ਸਨ ਨੇ ਸੋਮਵਾਰ ਨੂੰ ਆਪਣੇ ਆਪ ਨੂੰ ਗੋਲੀ ਮਾਰ ਲਈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਟਨਾ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਲਿਖਿਆ ਸੀ ।

ਕੀ ਆਖਣਾ ਹੈ ਐਸ. ਐਸ. ਪੀ. ਪਟਿਆਲਾ ਦਾ

ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ (SSP Varun Sharma) ਨੇ ਦੱਸਿਆ ਕਿ ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਪੁਲਸ ਟੀਮਾਂ ਤੁਰੰਤ ਅਮਰ ਸਿੰਘ ਚਾਹਲ ਦੇ ਘਰ ਪਹੁੰਚੀਆਂ। ਉਨ੍ਹਾਂ ਕਿਹਾ ਕਿ ਚਾਹਲ ਉਸ ਸਮੇਂ ਗੰਭੀਰ ਹਾਲਤ ਵਿੱਚ ਸੀ ਅਤੇ ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਦੇਖਣਯੋਗ ਹੈ ਕਿ ਅਮਰ ਸਿੰਘ ਚਾਹਲ 2015 ਦੇ ਫਰੀਦਕੋਟ ਗੋਲੀਬਾਰੀ ਮਾਮਲੇ ਵਿੱਚ ਇੱਕ ਦੋਸ਼ੀ ਸੀ । 24 ਫਰਵਰੀ 2023 ਨੂੰ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਨੇ ਇਸ ਮਾਮਲੇ ਵਿੱਚ ਫਰੀਦਕੋਟ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ। ਇਸ ਐਸ. ਆਈ. ਟੀ. ਦੀ ਅਗਵਾਈ ਉਸ ਸਮੇਂ ਦੇ ਏਡੀਜੀਪੀ ਐਲਕੇ ਯਾਦਵ ਕਰ ਰਹੇ ਸਨ ।

ਚਾਰਜਸ਼ੀਟ ਵਿੱਚ ਕਈ ਪ੍ਰਮੁੱਖ ਰਾਜਨੀਤਿਕ ਨੇਤਾਵਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਲ ਸਨ । ਇਨ੍ਹਾਂ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪੁੱਤਰ ਤੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ, ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਡੀਆਈਜੀ ਅਮਰ ਸਿੰਘ ਚਾਹਲ, ਸਾਬਕਾ ਐਸ. ਐਸ. ਪੀ. ਸੁਖਮਿੰਦਰ ਸਿੰਘ ਮਾਨ ਅਤੇ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਸ਼ਾਮਲ ਸਨ ।

Read More : ਅਮਰੀਕਾ ਦੀ ਯੂਨੀਵਰਸਿਟੀ `ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ

ਪਿਤਾ ਦੇ ਦੇਹਾਂਤ ਕਾਰਨ ਪੰਜਾਬੀ ਗਾਇਕ ਮਾਸਟਰ ਸਲੀਮ ਨੂੰ ਸਦਮਾ

0
Poorankoti shah

ਚੰਡੀਗੜ੍ਹ, 22 ਦਸੰਬਰ 2025 : ਪ੍ਰਸਿੱਧ ਪੰਜਾਬੀ ਗਾਇਕ (Punjabi singer) ਮਾਸਟਰ ਸਲੀਮ ਨੂੰ ਉਨ੍ਹਾਂ ਦੇ ਪਿਤਾ ਪੂਰਨ ਕੋਟੀ ਸ਼ਾਹ (Puran Koti Shah) ਦਾ ਅੱਜ ਦੇਹਾਂਤ ਹੋਣ ਕਾਰਨ ਸਦਮਾ ਲੱਗਿਆ ਹੈ ।

ਪੂਰਨ ਸ਼ਾਹ ਕੋਟੀ ਕੁਝ ਸਮੇਂ ਤੋਂ ਸਨ ਬਿਮਾਰ

ਮਾਸਟਰ ਸਲੀਮ (Master Salim) ਦੇ ਪਿਤਾ ਪੂਰਨ ਸ਼ਾਹ ਕੋਟੀ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ ਵਿੱਚ ਭਰਤੀ ਸਨ । ਉਨ੍ਹਾਂ ਨੇ 72 ਸਾਲ ਦੀ ਉਮਰ ਵਿੱਚ ਇਲਾਜ ਦੌਰਾਨ ਆਖਰੀ ਸਾਹ ਲਿਆ । ਜਿੱਥੇ ਪਰਿਵਾਰ ਸੋਗ ਵਿਚ ਹੈ, ਉੱਥੇ ਹੀ ਪੂਰੀ ਪੰਜਾਬੀ ਇੰਡਸਟਰੀ ਵੀ ਇਸ ਨੁਕਸਾਨ ‘ਤੇ ਸੋਗ ਪ੍ਰਗਟ ਰਹੀ ਹੈ ।

Read More : ਪੰਜਾਬ ਦੇ ਸਾਬਕਾ ਰਾਜਪਾਲ ਸਿਵਰਾਜ ਪਾਟਿਲ ਦਾ ਹੋਇਆ ਦੇਹਾਂਤ