Home Blog Page 335

ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਟੈਕਸ ਨਿਆਂ ਪ੍ਰਣਾਲੀ ਦਾ ਮਜ਼ਬੂਤ ਥੰਮ੍ਹ : ਮੇਘਵਾਲ

0
Arjun Meghwal

ਲਖਨਊ, 23 ਦਸੰਬਰ 2025 : ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (Union Minister of State for Law and Justice) (ਆਜ਼ਾਦਾਨਾ ਚਾਰਜ) ਅਰਜੁਨ ਰਾਮ ਮੇਘਵਾਲ (Arjun Ram Meghwal) ਨੇ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ (ਆਈ. ਟੀ. ਏ. ਟੀ.) ਨੂੰ ਭਾਰਤ ਦੀ ਟੈਕਸ ਨਿਆਂ ਪ੍ਰਣਾਲੀ ਦਾ ਇਕ ਮਜ਼ਬੂਤ ਥੰਮ੍ਹ ਦੱਸਦਿਆਂ ਕਿਹਾ ਕਿ ਇਹ ਸੰਸਥਾ ਦਹਾਕਿਆਂ ਤੋਂ ਟੈਕਸਦਾਤਾਵਾਂ ਨੂੰ ਨਿਰਪੱਖ ਅਤੇ ਤੇਜ਼ ਨਿਆਂ ਪ੍ਰਦਾਨ ਕਰ ਰਹੀ ਹੈ ।

ਦੂਰ-ਦੁਰਾਡੇ ਦੇ ਖੇਤਰਾਂ ਦੇ ਟੈਕਸਦਾਤਾਵਾਂ ਨੂੰ ਵੀ ਸਮੇਂ ਸਿਰ ਨਿਆਂ ਮਿਲ ਰਿਹਾ ਹੈ

ਆਈ. ਟੀ. ਏ. ਟੀ. ਦੀ ਲਖਨਊ ਬੈਂਚ ਦੇ 25 ਸਾਲ ਪੂਰੇ ਹੋਣ `ਤੇ ਆਯੋਜਿਤ ਸਿਲਵਰ ਜੁਬਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੇਘਵਾਲ ਨੇ ਕਿਹਾ ਕਿ ਟ੍ਰਿਬਿਊਨਲ ਨੇ ਤਕਨੀਕੀ ਉਲਝਣਾਂ ਤੋਂ ਮੁਕਤ, ਘੱਟ ਖਰਚੀਲੀ ਅਤੇ ਮੁਹਾਰਤ ਅਧਾਰਤ ਨਿਆਇਕ ਪ੍ਰਕਿਰਿਆ ਵਿਕਸਿਤ ਕਰ ਕੇ ਨਿਆਂ ਤੱਕ ਪਹੁੰਚ ਨੂੰ ਸਰਲ ਬਣਾਇਆ ਹੈ ।

ਉਨ੍ਹਾਂ ਨੇ ਈ-ਸੁਣਵਾਈ ਅਤੇ ਵੀਡੀਓ ਕਾਨਫਰੰਸਿੰਗ ਵਰਗੀਆਂ ਡਿਜੀਟਲ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਦੂਰ-ਦੁਰਾਡੇ ਦੇ ਖੇਤਰਾਂ ਦੇ ਟੈਕਸਦਾਤਾਵਾਂ ਨੂੰ ਵੀ ਸਮੇਂ ਸਿਰ ਨਿਆਂ ਮਿਲ ਰਿਹਾ ਹੈ । ਬਿਆਨ ਅਨੁਸਾਰ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਲਖਨਊ ਬੈਂਚ ਦੀ ਸਥਾਪਨਾ (Establishment of Income Tax Appellate Tribunal Lucknow Bench) 5 ਮਈ 2000 ਨੂੰ ਹੋਈ ਸੀ ਅਤੇ ਅਗਸਤ 2000 `ਚ ਪਹਿਲੀ ਸੁਣਵਾਈ ਸ਼ੁਰੂ ਹੋਈ ਸੀ । ਮੌਜੂਦਾ ਸਮੇਂ `ਚ ਲਖਨਊ `ਚ ਦੋ ਬੈਂਚ ਕੰਮ ਕਰ ਰਹੇ ਹਨ ।

Read More : ਬਿਹਾਰ ਵਿਚ 20 ਨੂੰ ਹੋਵੇਗਾ ਸੀ. ਐਮ. ਸਹੂੰ ਚੁੱਕ ਸਮਾਗਮ

ਸੂਬੇ ਦੇ ਲੋਕਾਂ ਦੀ ਭਲਾਈ ਲਈ ਸੈਸ਼ਨ ਵਿਚ ਕੀਤੇ 16 ਬਿਲ ਪਾਸ : ਸੈਣੀ

0
Nayab Saini

ਚੰਡੀਗੜ੍ਹ 23 ਦਸੰਬਰ 2025 : ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸਰਦ ਰੁੱਤ ਸੈਸ਼ਨ (Winter session) ਦੌਰਾਨ ਹਰਿਆਣਾ ਦੇ ਮੁੱਖ ਮੰਤਰੀ (Chief Minister of Haryana) ਵਲੋਂ ਸੂੂਬੇ ਦੇ ਲੋਕਾਂ ਦੀ ਭਲਾਈ ਲਈ 16 ਬਿੱਲ ਪਾਸ (16 bills passed) ਕਰ ਦਿੱਤੇ ਗਏ । ਦੱਸਣਯੋਗ ਹੈ ਕਿ ਉਕਤ ਸੈਸ਼ਨ 18 ਦਸੰਬਰ ਨੂੰ ਸ਼ੁਰੂ ਹੋਇਆ ਸੀ ਤੇ ਇਸ ਸੈਸ਼ਨ ਦੌਰਾਨ 23 ਘੰਟੇ ਸਕਾਰਾਤਮਕ ਵਿਚਾਰ-ਵਟਾਂਦਰਾ ਕੀਤਾ ਗਿਆ । ਨਾਇਬ ਸਿੰਘ ਸੈਣੀ (Naib Singh Saini) ਨੇ ਕਿਹਾ ਕਿ ਇਸ ਸੈਸ਼ਨ ਦੌਰਾਨ ਸਦਨ ਵਿੱਚ 16 ਬਿੱਲ ਪਾਸ ਕੀਤੇ ਗਏ ।

ਜਨਤਕ ਟਰੱਸਟ ਬਿੱਲ ਨੂੰ ਲਾਗੂ ਕਰਨ ਨਾਲ ਬੇਲੋੜੀ ਮੁਕੱਦਮੇਬਾਜ਼ੀ ਹੋਵੇਗੀ ਘੱਟ

ਉਨ੍ਹਾਂ ਕਿਹਾ ਕਿ ਜਨਤਕ ਟਰੱਸਟ ਬਿੱਲ ਨੂੰ ਲਾਗੂ ਕਰਨ ਨਾਲ ਬੇਲੋੜੀ ਮੁਕੱਦਮੇਬਾਜ਼ੀ ਘੱਟ ਹੋਵੇਗੀ, ਨਾਗਰਿਕਾਂ ਅਤੇ ਕਾਰੋਬਾਰਾਂ ‘ਤੇ ਪਾਲਣਾ ਦਾ ਬੋਝ ਘਟੇਗਾ ਅਤੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਜਾਵੇਗਾ, “ਘੱਟੋ-ਘੱਟ ਸਰਕਾਰ-ਵੱਧ ਤੋਂ ਵੱਧ ਸ਼ਾਸਨ” ਦੇ ਸਿਧਾਂਤ ਨੂੰ ਸਾਕਾਰ ਕੀਤਾ ਜਾਵੇਗਾ । ਇਹ ਬਿੱਲ 42 ਰਾਜ ਐਕਟਾਂ ਦੇ ਤਹਿਤ 164 ਛੋਟੀਆਂ ਵਿਵਸਥਾਵਾਂ ਨੂੰ ਅਪਰਾਧ ਤੋਂ ਮੁਕਤ ਕਰਦਾ ਹੈ । ਇਹ ਵਿਭਾਗਾਂ ਨਾਲ ਸਬੰਧਤ ਹਨ ਜਿਨ੍ਹਾਂ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ, ਮਾਲੀਆ, ਸਿਹਤ, ਖੇਤੀਬਾੜੀ, ਫਾਇਰ ਸਰਵਿਸਿਜ਼, ਟਾਊਨ ਐਂਡ ਕੰਟਰੀ ਪਲਾਨਿੰਗ, ਐਕਸਾਈਜ਼ ਅਤੇ ਹੋਰ ਸ਼ਾਮਲ ਹਨ ।

ਮੁੱਖ ਮੰਤਰੀ ਨੇ ਕੀਤਾ ਸੈਸ਼ਨ ਵਿਚ ਸਕਾਰਾਤਮਕ ਚਰਚਾ ਲਈ ਧੰਨਵਾਦ

ਮੁੱਖ ਮੰਤਰੀ ਸੈਣੀ ਨੇ ਵਿਧਾਨ ਸਭਾ ਸਪੀਕਰ ਹਰਵਿੰਦਰ ਸਿੰਘ ਕਲਿਆਣ, ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਪੱਤਰਕਾਰਾਂ ਦਾ ਸੈਸ਼ਨ ਦੇ ਸੁਚਾਰੂ ਸੰਚਾਲਨ ਲਈ ਧੰਨਵਾਦ ਕੀਤਾ । ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਸਮਾਪਤੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ 28 ਮਿਲੀਅਨ ਲੋਕਾਂ ਪ੍ਰਤੀ ਕਾਂਗਰਸ ਪਾਰਟੀ ਦਾ ਰਵੱਈਆ ਉਦਾਸੀਨ ਸੀ । ਇਹ ਮੰਦਭਾਗਾ ਹੈ ਕਿ ਕਾਂਗਰਸ ਪਾਰਟੀ ਨੇ ਸੈਸ਼ਨ ਦੌਰਾਨ ਪੂਰਨ ਬਹੁਮਤ ਅਤੇ ਜਨਤਕ ਭਾਵਨਾਵਾਂ ਦੇ ਆਸ਼ੀਰਵਾਦ ਨਾਲ ਬਣੀ ਸਰਕਾਰ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ । ਇਸ ਤੋਂ ਇਲਾਵਾ, ਕਾਂਗਰਸ ਪਾਰਟੀ ਨੇ ਚੋਣ ਸੁਧਾਰਾਂ ਦੇ ਪ੍ਰਸਤਾਵ ‘ਤੇ ਚਰਚਾ ਨਹੀਂ ਕੀਤੀ ਅਤੇ ਸਦਨ ਤੋਂ ਵਾਕਆਊਟ ਕੀਤਾ, ਇਸ ਤਰ੍ਹਾਂ ਸੰਵਿਧਾਨਕ ਸੰਸਥਾਵਾਂ ‘ਤੇ ਉਂਗਲਾਂ ਉਠਾਈਆਂ।

ਕਾਂਗਰਸ ਦਾ ਵਾਕਆਉਟ ਸਾਬਤ ਕਰਦਾ ਹੈ ਕਿ ਉਹ ਜਨਤਕ ਮੁੱਦਿਆਂ ਪ੍ਰਤੀ ਕਿੰਨੀ ਗੰਭੀਰ ਹੈ

ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ (Congress Party) ਦੇ ਨਕਾਰਾਤਮਕ ਰਵੱਈਏ ਦੀ ਨਿੰਦਾ ਕਰਦੇ ਹੋਏ ਇੱਕ ਮਤਾ ਵੀ ਪਾਸ ਕੀਤਾ ਹੈ। ਸਦਨ ਵਿੱਚੋਂ ਉਨ੍ਹਾਂ ਦਾ ਵਾਕਆਊਟ ਇਹ ਸਾਬਤ ਕਰਦਾ ਹੈ ਕਿ ਕਾਂਗਰਸ ਪਾਰਟੀ ਜਨਤਕ ਮੁੱਦਿਆਂ ਪ੍ਰਤੀ ਕਿੰਨੀ ਗੰਭੀਰ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਸੂਬੇ ਦੇ ਲੋਕਾਂ ਨੇ ਉਨ੍ਹਾਂ ਦੇ ਝੂਠਾਂ ਨੂੰ ਪਛਾਣ ਲਿਆ ਹੈ। ਕਾਂਗਰਸ ਜਾਣਦੀ ਸੀ ਕਿ ਜੇਕਰ ਉਹ ਸਦਨ ਵਿੱਚ ਰਹੇ ਤਾਂ ਉਨ੍ਹਾਂ ਦੇ ਝੂਠ ਦਾ ਪਰਦਾਫਾਸ਼ ਹੋ ਜਾਵੇਗਾ । ਸਰਕਾਰ ਨੇ ਸਦਨ ਵਿੱਚ ਹਰ ਮੁੱਦੇ ‘ਤੇ ਸਕਾਰਾਤਮਕ ਜਵਾਬ ਦਿੱਤਾ ਹੈ ।

Read More : ਮੁੱਖ ਮੰਤਰੀ ਸੈਣੀ ਕਰਨਗੇ ਪੰਜਾਬ ਵਿਚ ਭਾਜਪਾਈ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ

 

ਬਠਿੰਡਾ ਰਿਫਾਇਨਰੀ `ਚ 2600 ਕਰੋੜ ਦਾ ਕੀਤਾ ਜਾ ਰਿਹੈ ਨਵਾਂ ਨਿਵੇਸ : ਸੰਜੀਵ ਅਰੋੜਾ

0
Sanjeev Arora

ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Cabinet Minister Sanjeev Arora) ਨੇ ਦੱਸਿਆ ਕਿ ਬਠਿੰਡਾ ਰਿਫਾਇਨਰੀ ਦਾ ਇੱਕ ਪਲਾਂਟ 2 ਹਜ਼ਾਰ ਏਕੜ ਵਿੱਚ ਫੈਲਿਆ ਹੋਇਆ ਹੈ, ਜੋ 90 ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਮਾਲੀਆ ਪੈਦਾ ਕਰਦਾ ਹੈ । ਹੁਣ ਇਸ ਪਲਾਂਟ ਵਿੱਚ 2600 ਕਰੋੜ ਰੁਪਏ ਦਾ ਨਵਾਂ ਨਿਵੇਸ਼ (New investment of Rs 2600 crore) ਕੀਤਾ ਜਾ ਰਿਹਾ ਹੈ । ਇਸ ਮੌਕੇ ਉਨ੍ਹਾਂ ਨਾਲ ਬਠਿੰਡਾ ਰਿਫਾਇਨਰੀ ਦੇ ਸੰਜੀਵ ਮਲਹੋਤਰਾ ਮੌਜੂਦ ਸਨ ।

ਇਹ ਪਲਾਸਟਿਕ ਦੇ ਦਾਣਿਆਂ ਦਾ ਉਤਪਾਦਨ ਵੀ ਕਰਦਾ ਹੈ

ਇਹ ਪਲਾਸਟਿਕ ਦੇ ਦਾਣਿਆਂ ਦਾ ਉਤਪਾਦਨ ਵੀ ਕਰਦਾ ਹੈ, ਜਿਸ ਲਈ ਉਹ ਲੁਧਿਆਣਾ ਦੇ ਨੇੜੇ ਇੱਕ ਪਲਾਂਟ ਸਥਾਪਤ ਕਰਨ ਦੀ ਤਿਆਰੀ ਕਰ ਰਹੇ ਹਨ। ਉਹ ਜਲਦੀ ਹੀ ਇੱਕ ਗੈਸ ਸਟੇਸ਼ਨ ਵੀ ਸਥਾਪਤ ਕਰਨ ਜਾ ਰਹੇ ਹਨ। ਜੇਕਰ ਕਿਸੇ ਨੂੰ ਪੈਟਰੋਲ ਪੰਪ ਲਈ ਇਜਾਜ਼ਤ ਦੀ ਲੋੜ ਹੈ, ਤਾਂ ਉਹ 2 ਦਿਨਾਂ ਦੇ ਅੰਦਰ ਲਾਇਸੈਂਸ ਜਾਰੀ ਕਰ ਦੇਣਗੇ ।

ਮਿੱਤਲ ਇਨਵੈਸਟਮੈਂਟ ਨੇ ਕੀਤੀ ਹੈ ਬਠਿੰਡਾ ਵਿੱਚ ਇੱਕ ਰਿਫਾਇਨਰੀ ਸਥਾਪਤ : ਪ੍ਰਭੂ ਦਾਸ

ਪ੍ਰਭ ਦਾਸ ਨੇ ਦੱਸਿਆ ਕਿ ਮਿੱਤਲ ਇਨਵੈਸਟਮੈਂਟ (Mittal Investment) ਨੇ ਬਠਿੰਡਾ ਵਿੱਚ ਇੱਕ ਰਿਫਾਇਨਰੀ ਸਥਾਪਤ ਕੀਤੀ ਹੈ, ਜਿਸ ਵਿੱਚ 14% ਪੌਲੀਫਾਰਮ ਪਲਾਂਟ ਹੈ, ਅਤੇ ਪਿਛਲੇ ਸਾਲਾਂ ਵਿੱਚ ਇੱਕ ਵੀ ਦਿਨ ਕੰਮ ਨਹੀਂ ਰੁਕਿਆ ਹੈ । ਸਾਡੀ ਰਿਫਾਇਨਰੀ 2011 ਵਿੱਚ ਸ਼ੁਰੂ ਹੋਈ ਸੀ । ਅਸੀਂ ਨਵੇਂ ਪਲਾਂਟ ਲਈ ਕਿਤੇ ਵੀ ਜਾ ਸਕਦੇ ਸੀ, ਪਰ ਅਸੀਂ ਇਸਨੂੰ ਪੰਜਾਬ ਵਿੱਚ ਕਰਨ ਦਾ ਫੈਸਲਾ ਕੀਤਾ, ਨਹੀਂ ਤਾਂ ਸਾਡੇ ਕੋਲ ਬਹੁਤ ਸਾਰੇ ਵਿਕਲਪ ਸਨ । ਅਸੀਂ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਵਧੀਆ ਰਸਾਇਣਕ ਪ੍ਰੋਜੈਕਟ ਸਥਾਪਤ ਕਰ ਰਹੇ ਹਾਂ ਅਤੇ ਨਿਵੇਸ਼ ਇੱਕ ਜਗ੍ਹਾ `ਤੇ ਖਤਮ ਨਹੀਂ ਹੋਵੇਗਾ ।

ਬਠਿੰਡਾ ਤੋਂ ਇਲਾਵਾ ਅਸੀਂ ਇਸਨੂੰ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਸਥਾਪਤ ਕਰਾਂਗੇ

ਬਠਿੰਡਾ ਤੋਂ ਇਲਾਵਾ ਅਸੀਂ ਇਸਨੂੰ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਸਥਾਪਤ ਕਰਾਂਗੇ ਅਤੇ ਅਸੀਂ ਲੋਕਾਂ ਨੂੰ ਪੈਟਰੋਲ ਪੰਪਾਂ ਲਈ ਵੀ ਸੱਦਾ ਦੇ ਰਹੇ ਹਾਂ । ਮੰਤਰੀ ਅਰੋੜਾ ਨੇ ਕਿਹਾ ਕਿ ਪੰਜਾਬ ਤੋਂ ਇਲਾਵਾ, ਸਭ ਤੋਂ ਵੱਧ ਵਾਤਾਵਰਣ ਅਨੁਕੂਲ ਰਾਜ ਨਿੱਜੀ ਉਦਯੋਗ ਨੀਤੀਆਂ ਲੈ ਕੇ ਆ ਰਹੇ ਹਨ ਜਿਨ੍ਹਾਂ ਵਿੱਚ ਪੰਜਾਬ ਸਭ ਤੋਂ ਵਧੀਆ ਹੈ ।

Read More : ਬੈਂਕ ਗਾਰੰਟੀ ਦੀ ਥਾਂ ਹੁਣ ਕਾਰਪੋਰੇਟ ਗਾਰੰਟੀ ਦਾ ਵੀ ਬਦਲ : ਸੰਜੀਵ ਅਰੋੜਾ

ਮਾਮਲਾ ਹਵਾਈ ਅੱਡੇ ਤੇ ਯਾਤਰੀ ਦੀ ਪਾਇਲਟ ਵਲੋਂ ਕੁੱਟਮਾਰ ਦਾ

0
Delhi Airport

ਨਵੀਂ ਦਿੱਲੀ, 23 ਦਸੰਬਰ 2025 : ਲੰਘੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ `ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ `ਚ ਅੰਕਿਤ ਦੀਵਾਨ (Ankit Diwan) ਨਾਮੀ ਯਾਤਰੀ ਦੀ ਪਾਇਲਟ ਨੇ ਉਸ ਦੀ ਧੀ ਦੇ ਸਾਹਮਣੇ ਕੁੱਟਮਾਰ (Beating) ਕੀਤੀ ਸੀ । ਕੁੱਟਮਾਰ `ਚ ਜ਼ਖ਼ਮੀ ਅੰਕਿਤ ਨੇ ਏਅਰ ਇੰਡੀਆ ਦੇ ਅਧਿਕਾਰੀਆਂ (Air India officials) `ਤੇ ਵੀ ਕਈ ਸਵਾਲ ਖੜ੍ਹੇ ਕੀਤੇ ਸਨ ।

ਹਵਾਈ ਅੱਡੇ `ਤੇ ਯਾਤਰੀ ਨਾਲ ਕੁੱਟਮਾਰ ਮਾਮਲੇ `ਚ ਪਾਇਲਟ ’ਤੇ ਕੇਸ ਦਰਜ

ਏਅਰ ਇੰਡੀਆ ਐਕਸਪ੍ਰੈੱਸ (Air India express) ਨੇ ਤੁਰੰਤ ਬਿਆਨ ਜਾਰੀ ਕਰ ਕੇ ਘਟਨਾ `ਤੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਉਹ ਅਜਿਹੇ ਵਿਵਹਾਰ ਦੀ ਸਖ਼ਤ ਨਿੰਦਿਆ ਕਰਦੇ ਹਨ। ਪਾਇਲਟ ਨੂੰ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਹਟਾ ਦਿੱਤਾ ਗਿਆ ਅਤੇ ਜਾਂਚ ਤੋਂ ਬਾਅਦ ਉਚਿਤ ਅਨੁਸ਼ਾਸਨੀ ਕਾਰਵਾਈ ਦੀ ਵੀ ਗੱਲ ਕਹੀ ਸੀ । ਹੁਣ ਮਾਮਲੇ `ਚ ਅੰਕਿਤ ਦੀਵਾਨ ਨੇ ਈ-ਮੇਲ ਰਾਹੀਂ ਦਿੱਲੀ ਪੁਲਸ ਨੂੰ ਇਕ ਸਿ਼ਕਾਇਤ ਦਿੱਤੀ ਹੈ, ਜਿਸ `ਤੇ ਆਈ. ਜੀ. ਆਈ. ਹਵਾਈ ਅੱਡਾ ਪੁਲਸ ਦੇ ਡਿਪਟੀ ਕਮਿਸ਼ਨਰ ਵਿਚਿੱਤਰ ਵੀਰ ਨੇ ਕਿਹਾ ਕਿ ਸਿ਼ਕਾਇਤ ਦੇ ਆਧਾਰ `ਤੇ ਐੱਫ. ਆਈ. ਆਰ. ਦਰਜ (FIR registered) ਕਰ ਲਈ ਗਈ ਹੈ ।

Read More : ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ

`ਮਨਰੇਗਾ` ਦਾ ਨਾਂ ਬਦਲਣ ਨਾਲ ਕੋਈ ਫਰਕ ਨਹੀਂ ਪਵੇਗਾ : ਭਗਵੰਤ ਮਾਨ

0
Bhagwant Singh Mann

ਸੰਗਰੂਰ/ਚੰਡੀਗੜ੍ਹ 23 ਦਸੰਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਪਿੰਡਾਂ ਦੇ ਵਿਕਾਸ ਅਤੇ ਲੋਕ-ਭਲਾਈ ਯੋਜਨਾਵਾਂ ਨੂੰ ਲੈ ਕੇ ਆਪਣੀ ਸਰਕਾਰ ਦੀ ਵਚਨਬੱਧਤਾ ਦੋਹਰਾਉਂਦੇ ਹੋਏ ਕਿਹਾ ਕਿ ਪਿੰਡਾਂ ਦਾ ਸੰਪੂਰਣ ਵਿਕਾਸ ਸਮੇਂ ਦੀ ਮੰਗ ਹੈ ਅਤੇ ਉਨ੍ਹਾਂ ਦੀ ਸਰਕਾਰ ਪਿੰਡਾਂ `ਚ ਵੀ ਸ਼ਹਿਰਾਂ ਵਰਗੀਆਂ ਵਿਸ਼ਵ ਪੱਧਰੀ ਨਾਗਰਿਕ ਸਹੂਲਤਾਂ ਯਕੀਨੀ ਬਣਾਉਣ ਲਈ ਰੋਡਮੈਪ (Roadmap) ਤਿਆਰ ਕਰ ਚੁੱਕੀ ਹੈ ।

ਸੂਬਾ ਸਰਕਾਰ ਛੇਤੀ ਹੀ ਮੁੱਖ ਮੰਤਰੀ ਸਿਹਤ ਯੋਜਨਾ` ਸ਼ੁਰੂ ਕਰਨ ਜਾ ਰਹੀ ਹੈ :

ਮੁੱਖ ਮੰਤਰੀ

ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਛੇਤੀ ਹੀ ਮੁੱਖ ਮੰਤਰੀ ਸਿਹਤ ਯੋਜਨਾ (Chief Minister Health Scheme) ਸ਼ੁਰੂ ਕਰਨ ਜਾ ਰਹੀ ਹੈ । ਇਸ ਦੇ ਤਹਿਤ ਸੂਬੇ ਦੇ 65 ਲੱਖ ਪਰਿਵਾਰਾਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ `ਚ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ (ਨਕਦ ਰਹਿਤ) ਇਲਾਜ ਮਿਲ ਸਕੇਗਾ । ਕੇਂਦਰ ਸਰਕਾਰ ਵੱਲੋਂ ਮਨਰੇਗਾ ਦਾ ਨਾਂ ਬਦਲਣ `ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਜ਼ਮੀਨੀ ਪੱਧਰ `ਤੇ ਕੋਈ ਫਰਕ ਨਹੀਂ ਪਵੇਗਾ । ਸ਼੍ਰੋਮਣੀ ਅਕਾਲੀ ਦਲ `ਤੇ ਵਿਅੰਗ ਕੱਸਦੇ ਹੋਏ ਮਾਨ ਨੇ ਕਿਹਾ ਕਿ ਏ. ਆਈ. ਤਕਨੀਕ ਦੇ ਚੱਕਰ `ਚ ਅਕਾਲੀ ਦਲ ਆਪਣਾ ਕੰਮ ਭੁੱਲ ਗਿਆ ਹੈ।

ਮੁੱਖ ਮੰਤਰੀ ਨੇ ਨਿਊਜ਼ੀਲੈਂਡ ਵਿਚ ਨਗਰ ਕੀਰਤਨ ਰੋਕੇ ਜਾਣ ਦੀ ਕੀਤੀ ਨਿੰਦਾ

ਮੁੱਖ ਮੰਤਰੀ ਮਾਨ ਨੇ ਪੰਜਾਬ ਆਰਥਕ ਨੀਤੀ ਅਤੇ ਯੋਜਨਾ ਬੋਰਡ ਦੇ ਨਵ-ਨਿਯੁਕਤ ਵਾਈਸ ਚੇਅਰਮੈਨ ਗੁਲਜਾਰ ਇੰਦਰ ਸਿੰਘ ਚਾਹਲ ਨੂੰ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਲਗਾਤਾਰ ਕੋਸਿ਼ਸ਼ਾਂ ਕਰਨ ਲਈ ਕਿਹਾ। ਉਨ੍ਹਾਂ ਨੇ ਨਿਊਜ਼ੀਲੈਂਡ `ਚ ਨਗਰ ਕੀਰਤਨ ਰੋਕਣ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ਭਾਰਤ ਸਰਕਾਰ ਨੂੰ ਨਿਊਜ਼ੀਲੈਂਡ ਸਰਕਾਰ ਨਾਲ ਸੰਪਰਕ ਸਥਾਪਤ ਕਰ ਕੇ ਇਹ ਮੁੱਦਾ ਉਠਾਉਣਾ ਚਾਹੀਦਾ ਹੈ।

Read More : ਲਗਭਗ 150 ਲਾਇਸੈਂਸ ਨਵਿਆਏ ਹਨ ਗਏ : ਮੁੱਖ ਮੰਤਰੀ ਮਾਨ

ਪ੍ਰਸਿੱਧ ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਅਜੀਬੋ-ਗਰੀਬ ਧਮਕੀ

0
Amar Noori

ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਦੀ ਪ੍ਰਸਿੱਧ ਪੰਜਾਬੀ ਗਾਇਕਾ (Punjabi singer) ਅਤੇ ਅਦਾਕਾਰਾ ਅਮਰ ਨੂਰੀ (Amar Noori) ਨੂੰ ਇੱਕ ਧਮਕੀ ਭਰਿਆ ਫੋਨ ਆਇਆ ਹੈ । ਜਿਸ ਵਿੱਚ ਧਮਕੀ ਦੇਣ ਵਾਲੇ ਨੇ ਮੰਗ ਕੀਤੀ ਹੈ ਕਿ ਉਸਦਾ ਪੁੱਤਰ ਜੋ ਸੰਗੀਤ ਅਤੇ ਗਾਇਕੀ ਵਿਚ ਕੰਮ ਕਰਦਾ ਹੈ ਉਹ ਗਾਉਣਾ ਬੰਦ ਕਰੇ ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ ।

ਧਮਕੀ ਦੇਣ ਵਾਲੇ ਨੇ ਆਪਣੇ ਆਪ ਨੂੰ ਦੱਸਿਆ ਇੰਸਪੈਕਟਰ ਗੁਰਮੀਤ

ਗਾਇਕਾ ਨੂਰੀ ਨੂੰ ਧਮਕੀ (Threat) ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਇੰਸਪੈਕਟਰ ਗੁਰਮੀਤ ਦੱਸਿਆ ਹੈ । ਇਸ ਸਬੰਧੀ ਪੰਜਾਬ ਪੁਲਸ ਨੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਘਟਨਾ ਨੇ ਕਲਾ ਜਗਤ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ।

ਧਮਕੀ ਭਰਿਆ ਫੋਨ ਮਿਲਣ ਤੋਂ ਬਾਅਦ ਅਮਰ ਨੂਰੀ ਅਤੇ ਉਸਦਾ ਪਰਿਵਾਰ ਬਹੁਤ ਡਰ ਗਏ ਹਨ। ਉਨ੍ਹਾਂ ਨੇ ਤੁਰੰਤ ਪੁਲਸ ਨਾਲ ਸੰਪਰਕ ਕੀਤਾ ਅਤੇ ਇੱਕ ਲਿਖਤੀ ਸਿਕਾਇਤ ਦਰਜ ਕਰਵਾਈ ਹੈ । ਜਿਸ ਵਿੱਚ ਉਨ੍ਹਾਂ ਨੇ ਕਾਲ ਦੇ ਵੇਰਵੇ, ਕਾਲ ਕਰਨ ਵਾਲੇ ਦੀ ਭਾਸ਼ਾ ਅਤੇ ਧਮਕੀ ਦੀ ਗੰਭੀਰਤਾ ਦਾ ਵੇਰਵਾ ਦਿੱਤਾ ਹੈ ਤਾਂ ਜੋ ਪੁਲਸ ਨੂੰ ਪਤਾ ਲਗਾਉਣ ਵਿਚ ਮਦਦ ਮਿਲ ਸਕੇ ।

Read More : ਪਟਿਆਲਾ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਪਟਿਆਲਾ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
bomb threat

ਪਟਿਆਲਾ, 23 ਦਸੰਬਰ 2025 : ਸ਼ਾਹੀ ਸ਼ਹਿਰ ਪਟਿਆਲਾ (Patiala) ਦੇ ਵੱਖ-ਵੱਖ ਸਕੂਲਾਂ (schools) ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਉਨ੍ਹਾਂ ਨੂੰ ਬੰਬ ਨਾਲ ਉਡਾਉਣ (Blow up the bomb) ਦੀ ਧਮਕੀ ਮਿਲੀ । ਇਸ ਧਮਕੀ ਤੋਂ ਬਾਅਦ ਸਕੂਲ ਪ੍ਰਬੰਧਨ ਅਤੇ ਮਾਪਿਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ।

ਈਮੇਲ ਭੇਜ ਕੇ ਦਿੱਤੀ ਗਈ ਸੀ ਧਮਕੀ

ਭਰੋਸੇਯੋਗ ਸੂਤਰਾਂ ਅਨੁਸਾਰ ਪਟਿਆਲਾ ਦੇ ਵੱਖ-ਵੱਖ ਸਕੂਲਾਂ ਨੂੰ ਅੱਜ ਮੰਗਲਵਾਰ ਨੂੰ ਇੱਕ ਈਮੇਲ ਭੇਜੀ ਗਈ ਜਿਸ ਵਿੱਚ ਬੰਬ ਧਮਾਕੇ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ । ਇਸ ਈਮੇਲ ਵਿੱਚ ਵਿਸਫੋਟ ਕਰਨ ਲਈ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਈਮੇਲ ਮਿਲਣ `ਤੇ ਸਬੰਧਤ ਸਕੂਲਾਂ ਦੇ ਪ੍ਰਬੰਧਨ ਨੇ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ।

ਕੀ ਆਖਿਆ ਐਸ. ਐਸ. ਪੀ. ਪਟਿਆਲਾ ਨੇ

ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਜਾਣਕਾਰੀ ਮਿਲਦੇ ਹੀ ਸਾਰੇ ਸਕੂਲਾਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ । ਸਕੂਲਾਂ ਦੇ ਨਾਲ-ਨਾਲ ਰੇਲਵੇ ਸਟੇਸ਼ਨ `ਤੇ ਵੀ ਚੈਕਿੰਗ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ । ਪੁਲਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਈਮੇਲ ਭੇਜਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ ।

Read More : ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਦਿਆਂ ਹੀ ਕਰ ਦਿੱਤੀ ਗਈ ਛੁੱਟੀ

ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 5 ਦਿਨਾਂ ਲਈ ਹੋਰ ਵਧੀ

0
Luthra brothers

ਪਣਜੀ, 23 ਦਸੰਬਰ 2025 : ਗੋਆ ਦੀ ਇਕ ਅਦਾਲਤ (Goa Court) ਨੇ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ (Birch by Romeo Lane Nightclub) ਦੇ ਸਹਿ-ਮਾਲਕ ਭਰਾਵਾਂ ਸੌਰਭ ਲੂਥਰਾ (Saurabh Luthra) ਤੇ ਗੌਰਵ ਲੂਥਰਾ (Gaurav Luthra) ਦੀ ਪੁਲਸ ਹਿਰਾਸਤ ਸੋਮਵਾਰ ਹੋਰ 5 ਦਿਨਾਂ ਲਈ ਵਧਾ ਦਿੱਤੀ । 6 ਦਸੰਬਰ ਨੂੰ ਉਕਤ ਨਾਈਟ ਕਲੱਬ `ਚ ਭਿਆਨਕ ਅੱਗ ਲੱਗ ਗਈ ਸੀ, ਜਿਸ ਕਾਰਨ 25 ਵਿਅਕਤੀ ਮਾਰੇ ਗਏ ਸਨ ।

ਮਾਮਲਾ ਸੀ ਗੋਆ ਦੇ ਨਾਈਟ ਕਲੱਬ `ਚ ਅੱਗ ਦਾ

ਘਟਨਾ ਤੋਂ ਬਾਅਦ ਦੋਵੇਂ ਭਰਾ ਥਾਈਲੈਂਡ ਫਰਾਰ ਹੋ ਗਏ । ਸਨ ਪਰ 17 ਦਸੰਬਰ ਨੂੰ ਉਨ੍ਹਾਂ ਨੂੰ ਉੱਥੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ । ਪੀੜਤਾਂ ਦੇ ਪਰਿਵਾਰਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਵਿਸ਼ਨੂੰ ਜੋਸ਼ੀ ਨੇ ਕਿਹਾ ਕਿ ਅਦਾਲਤ ਨੇ ਕਲੱਬ ਦੇ ਸਹਿ-ਮਾਲਕਾਂ `ਚ ਸ਼ਾਮਲ ਅਜੇ ਗੁਪਤਾ ਨੂੰ ਜੁਡੀਸ਼ੀਅਲ ਹਿਰਾਸਤ `ਚ ਭੇਜ ਦਿੱਤਾ ਕਿਉਂਕਿ ਪੁਲਸ ਨੇ ਉਸ ਦੀ ਹਿਰਾਸਤ ਵਧਾਉਣ ਦੀ ਬੇਨਤੀ ਨਹੀਂ ਕੀਤੀ ਸੀ ।

Read More : ਗੋਆ ਅਗਨੀ ਕਾਂਡ ਮਾਮਲੇ ਦੇ ਲੂਥਰਾ ਭਰਾਵਾਂ ਨੂੰ ਲਿਆਂਦਾ ਦਿੱਲੀ

ਵੀ. ਆਈ. ਪੀਜ. ਨੰਬਰ ਚੰਡੀਗੜ੍ਹ ਵਿਚ ਵਿਕੇ ਕਰੋੜਾਂ ਵਿਚ

0
VIp Number

ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਚ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ, ਯੂ. ਟੀ., ਚੰਡੀਗੜ੍ਹ ਦੇ ਦਫ਼ਤਰ ਨੇ 20 ਦਸੰਬਰ 2025 ਤੋਂ 22 ਦਸੰਬਰ 2025 ਤੱਕ ਨਵੀਂ ਲੜੀ ਸੀ. ਐਚ.01-ਡੀ. ਸੀ. ਦੇ 0001 ਤੋਂ 9999 ਤੱਕ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਅਤੇ ਪਸੰਦੀਦਾ ਨੰਬਰ) ਦੇ ਨਾਲ-ਨਾਲ ਪਿਛਲੀ ਲੜੀ ਦੇ ਬਾਕੀ ਫੈਂਸੀ/ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ (Fancy/special registration numbers) ਦੀ ਈ-ਨਿਲਾਮੀ (e-auction) ਦਾ ਆਯੋਜਨ ਕੀਤਾ। ਇਸ ਈ-ਨਿਲਾਮੀ ਦੌਰਾਨ ਕੁੱਲ 485 ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ।

ਟ੍ਰਾਂਸਪੋਰਟ ਵਿਭਾਗ ਨੂੰ ਪ੍ਰਾਪਤ ਹੋਇਆ ਕਰੋੜਾਂ ਦਾ ਮਾਲੀਆ

ਈ-ਨਿਲਾਮੀ ਦੇ ਨਤੀਜੇ ਵਜੋਂ ਦੋ ਕਰੋੜ ਛਿਆਨਵੇਂ ਲੱਖ ਇਕੱਤੀ ਹਜ਼ਾਰ ਰੁਪਏ ਦਾ ਮਹੱਤਵਪੂਰਨ ਮਾਲੀਆ (revenue) ਪ੍ਰਾਪਤ ਹੋਇਆ । ਇਸੇ ਤਰ੍ਹਾਂ ਬਾਕੀ ਨੰਬਰਾਂ ਦੀ ਨੀਲਾਮੀ ਵਿੱਚ ਵਾਹਨ ਰਜਿਸਟ੍ਰੇਸ਼ਨ ਨੰਬਰ ਸੀ. ਐਚ. 01-ਡੀ. ਸੀ. 0001 ਨੂੰ 31 ਲੱਖਖ 35 ਹਜ਼ਾਰ ਰੁਪਏ) ਦੀ ਸਭ ਤੋਂ ਵੱਧ ਬੋਲੀ ਮਿਲੀ, ਜਦੋਂ ਕਿ ਵਾਹਨ ਰਜਿਸਟ੍ਰੇਸ਼ਨ ਨੰਬਰ ਸੀ. ਐਚ. 01-ਡੀ. ਸੀ. 0009 ਨੂੰ 20 ਲੱਖ 42 ਹਜ਼ਾਰ ਰੁਪਏ ਦੀ ਦੂਜੀ ਸਭ ਤੋਂ ਵੱਧ ਬੋਲੀ ਮਿਲੀ ।

Read More : ਚੰਡੀਗੜ੍ਹ `ਚ ਨਹੀਂ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ ; ਤਜਵੀਜ਼ ਰੱਦ

ਸੱਜਣ ਕੁਮਾਰ ਦੇ ਮਾਮਲੇ `ਚ ਕੋਰਟ ਦਾ ਫੈਸਲਾ ਸੁਰੱਖਿਅਤ

0
Sajjan Kumar

ਨਵੀਂ ਦਿੱਲੀ, 23 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ 1984 ਦੇ ਸਿੱਖ ਵਿਰੋਧੀ ਦੰਗਿਆਂ (Anti-Sikh riots of 1984) ਨਾਲ ਸਬੰਧਤ ਇਕ ਮਾਮਲੇ `ਚ ਸੋਮਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ (Decision secured) ਰੱਖ ਲਿਆ ।

22 ਜਨਵਰੀ ਨੂੰ ਸੁਣਾਇਆ ਜਾਏਗਾ

ਇਸ ਮਾਮਲੇ ਵਿਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ (Sajjan Kumar) ਦੋਸ਼ੀ ਹੈ । ਵਿਸ਼ੇਸ਼ ਜੱਜ ਦਿਗ ਵਿਨੇ ਸਿੰਘ ਨੇ ਮਾਮਲੇ ਵਿਚ ਅੰਤਿਮ ਦਲੀਲਾਂ ਤੋਂ ਬਾਅਦ 22 ਜਨਵਰੀ (January 22) ਲਈ ਫੈਸਲਾ ਸੁਰੱਖਿਅਤ ਰੱਖ ਲਿਆ । ਕੁਮਾਰ ਨੂੰ ਭਾਰੀ ਸੁਰੱਖਿਆ ਵਿਚ ਅਦਾਲਤ `ਚ ਪੇਸ਼ ਕੀਤਾ ਗਿਆ । ਫਰਵਰੀ 2015 ਵਿਚ ਇਕ ਵਿਸ਼ੇਸ਼ ਜਾਂਚ ਦਲ ਨੇ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਵਿਚ ਦੰਗਿਆਂ ਦੌਰਾਨ ਹੋਈ ਹਿੰਸਾ ਦੀਆਂ ਸਿ਼ਕਾਇਤਾਂ ਦੇ ਆਧਾਰ `ਤੇ ਕੁਮਾਰ ਵਿਰੁੱਧ 2 ਐੱਫ. ਆਈ. ਆਰ. ਦਰਜ ਕੀਤੀਆਂ ਸਨ ।

ਕਦੋਂ ਕੀਤੀ ਗਈ ਪਹਿਲੀ ਐਫ. ਆਈ. ਆਰ.

ਪਹਿਲੀ ਐੱਫ. ਆਈ. ਆਰ. ਜਨਕਪੁਰੀ ਵਿਚ ਹੋਈ ਹਿੰਸਾ ਦੇ ਸਬੰਧ ਵਿਚ ਦਰਜ ਕੀਤੀ ਗਈ ਸੀ, ਜਿਥੇ ਇਕ ਨਵੰਬਰ 1984 ਨੂੰ ਸੋਹਨ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ । ਦੂਜੀ ਐੱਫ, ਆਈ. ਆਰ. ਗੁਰਚਰਨ ਸਿੰਘ ਦੇ ਮਾਮਲੇ ਵਿਚ ਦਰਜ ਕੀਤੀ ਗਈ ਸੀ, ਜਿਨ੍ਹਾਂ ਨੂੰ ਕਥਿਤ ਤੌਰ `ਤੇ 2 ਨਵੰਬਰ 1984 ਨੂੰ ਵਿਕਾਸਪੁਰੀ ਵਿਚ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ ।

Read More : ਬੱਚੀ ਨਾਲ ਬਲਾਤਕਾਰ ਦੇ ਦੋਸ਼ ਹੇਠ ਦੋਸ਼ੀ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ