Home Blog Page 331

ਅਮਰੀਕਾ `ਚ ਨਰਸਿੰਗ ਹੋਮ `ਚ ਧਮਾਕਾ

0
Explosion

ਵਾਸਿ਼ਗਟਨ, 25 ਦਸੰਬਰ 2025 : ਅਮਰੀਕਾ ਦੇ ਪੈਨਸਿਲਵੇਨੀਆ (Pennsylvania, USA) ਸੂਬੇ `ਚ ਫਿਲਾਡੇਲਫੀਆ ਨੇੜੇ ਬ੍ਰਿਸਟਲ ਹੈਲਥ ਐਂਡ ਰੀਹੈਬ ਸੈਂਟਰ ਨਾਂ ਦੇ ਨਰਸਿੰਗ ਹੋਮ `ਚ ਮੰਗਲਵਾਰ ਦੁਪਹਿਰ ਨੂੰ ਜ਼ੋਰਦਾਰ ਧਮਾਕਾ (Loud explosion) ਹੋਇਆ । ਧਮਾਕੇ ਕਾਰਨ ਇਮਾਰਤ ਦਾ ਇਕ ਹਿੱਸਾ ਢਹਿ ਗਿਆ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ ।

ਅਧਿਕਾਰੀਆਂ ਮੁਤਾਬਕ ਕੁੱਝ ਲੋਕਾਂ ਦੇ ਅੰਦਰ ਫਸੇ ਹੋਣ ਦਾ ਹੈ ਖਦਸਾ

ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਵੀ ਹੈ। ਧਮਾਕਾ ਸਥਾਨਕ ਸਮੇਂ ਦੇ ਅਨੁਸਾਰ ਦੁਪਹਿਰ 2:17 ਵਜੇ ਦੇ ਕਰੀਬ ਹੋਇਆ । ਇਸ ਤੋਂ ਪਹਿਲਾਂ ਨਰਸਿੰਗ ਹੋਮ (Nursing home) `ਚ ਗੈਸ ਦੀ ਬਦਬੂ ਆਉਣ ਦੀ ਸਿ਼ਕਾਇਤ ਮਿਲੀ ਸੀ, ਜਿਸ ਤੋਂ ਬਾਅਦ ਗੈਸ ਕੰਪਨੀ ਦੀ ਇਕ ਟੀਮ ਜਾਂਚ ਲਈ ਪਹੁੰਚੀ ਸੀ । ਪੁਲਸ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਅਜੇ ਤੱਕ ਇਹ ਸਾਫ ਨਹੀਂ ਹੈ ਕਿ ਕੋਈ ਲਾਪਤਾ ਹੈ ਜਾਂ ਨਹੀਂ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ ।

Read More : ਪਾਕਿਸਤਾਨ ਪੰਜਾਬ ਦੀ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ 15 ਦੀ ਮੌਤ

ਵਿੱਤ ਮੰਤਰੀ ਚੀਮਾ ਵੱਲੋਂ ਜੇਲ ਵਿਭਾਗ `ਚ 532 ਅਸਾਮੀਆਂ ਲਈ ਭਰਤੀ ਨੂੰ ਮਨਜ਼ੂਰੀ

0
Harpal Cheema

ਚੰਡੀਗੜ੍ਹ, 25 ਦਸੰਬਰ 2025 : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਪੰਜਾਬ ਜੇਲ ਵਿਭਾਗ ਲਈ 532 `ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ । ਇਸ ਭਰਤੀ ਮੁਹਿੰਮ ਤਹਿਤ 475 ਵਾਰਡਨ ਤੇ 57 ਮੈਟਰਨ ਭਰਤੀ ਕੀਤੇ ਜਾਣਗੇ ।

475 ਵਾਰਡਨ ਤੇ 57 ਮੈਟਰਨ ਕੀਤੇ ਜਾਣਗੇ ਭਰਤੀ

ਵਿੱਤ ਮੰਤਰੀ ਨੇ ਦੱਸਿਆ ਕਿ ਇਹ 532 ਅਸਾਮੀਆਂ ਅਧੀਨ ਸੇਵਾਵਾਂ ਚੋਣ (ਐੱਸ. ਐੱਸ. ਐੱਸ. ਬੋਰਡ) (S. S. S. Board) ਰਾਹੀਂ ਭਰੀਆਂ ਜਾਣਗੀਆਂ। ਇਹ ਪਕਿਰਿਆ 451-ਵਾਰਡਨਾਂ ਅਤੇ 20 ਮੈਟਰਨਾਂ ਦੀ ਚੱਲ ਰਹੀ ਭਰਤੀ ਦੇ ਨਾਲ-ਨਾਲ ਹੀ ਚੱਲੇਗੀ, ਜੋ ਕਿ ਪਹਿਲਾਂ ਹੀ ਬੋਰਡ ਵੱਲੋਂ ਪ੍ਰਕਿਰਿਆ ਅਧੀਨ ਹੈ । ਪ੍ਰਵਾਨਿਤ ਭਰਤੀ `ਚ 7 ਵਾਰਡਨਾਂ ਦੀਆਂ ਅਸਾਮੀਆਂ ਵੀ ਸ਼ਾਮਲ ਹਨ, ਜੋ 31 ਦਸੰਬਰ-2026 ਤੱਕ ਸੇਵਾਮੁਕਤੀ ਕਾਰਨ ਖ਼ਾਲੀ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜੇਲ ਵਿਭਾਗ (Jail Department) ਸਟਾਫ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਗਾਰਡਿੰਗ ਕਰਮਚਾਰੀਆਂ ਨੂੰ ਡਬਲ ਸ਼ਿਫਟਾਂ `ਚ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

Read More : ਸ਼ੁੱਧ ਜੀ. ਐਸ. ਟੀ. ਪ੍ਰਾਪਤੀਆਂ ਵਿੱਚ 26.47 ਫੀਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾ

ਆਮ ਆਦਮੀ ਦੀ ਭਲਾਈ ਲਈ ਅਧਿਕਾਰੀ ਹਰ ਸੰਭਵ ਕੋਸਿ਼ਸ਼ ਕਰਨ : ਭਗਵੰਤ ਮਾਨ

0
war on drug

ਚੰਡੀਗੜ੍ਹ, 25 ਦਸੰਬਰ 2025 : ਸ਼ਾਸਨ ਵਿਚ ਲੋਕਾਂ ਨੂੰ ਤਰਜੀਹ ਦੇਣ ਲਈ ਇਕ ਸਪੱਸ਼ਟ ਮਾਪਦੰਡ ਸਥਾਪਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਆਲ ਇੰਡੀਆ ਅਤੇ ਸੈਂਟਰਲ ਸਰਵਿਸਿਜ਼ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਹਰ ਪ੍ਰਸ਼ਾਸਕੀ ਫੈਸਲਾ ਆਮ ਆਦਮੀ (Aam Aadmi) ਦੀ ਭਲਾਈ ਅਤੇ ਰਾਹਤ ਲਈ ਹੋਵੇ ।

ਅਹੁਦੇ ਦੇ ਨਾਲ ਜਿ਼ੰਮੇਵਾਰੀ ਵੀ ਆਉਂਦੀ ਹੈ : ਮੁੱਖ ਮੰਤਰੀ

ਇੱਥੇ ਸਪੈਸ਼ਲ ਫਾਊਂਡੇਸ਼ਨ ਕੋਰਸ (ਐੱਸ. ਐੱਫ. ਸੀ.) ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵਿਚ ਆਏ 32 ਆਈ. ਪੀ. ਐੱਸ., ਆਈ. ਆਰ. ਐੱਸ. ਅਤੇ ਹੋਰ ਅਧਿਕਾਰੀਆਂ (Officers) ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਹੁਦੇ ਦੇ ਨਾਲ ਜਿ਼ੰਮੇਵਾਰੀ ਵੀ ਆਉਂਦੀ ਹੈ ਅਤੇ ਸ਼ਾਸਨ ਦਾ ਮੁਲਾਂਕਣ ਨਾਗਰਿਕਾਂ ਦੇ ਜੀਵਨ `ਤੇ ਇਸ ਦੇ ਪ੍ਰਭਾਵ ਜ਼ਰੀਏ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਨੇ ਮਗਸੀਪਾ ਨੂੰ ਅਜਿਹੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਲਈ ਵਧਾਈ ਦਿੱਤੀ, ਜਿਸ ਨੇ ਇਸ ਨੂੰ ਦੇਸ਼ ਦੀਆਂ ਚੋਟੀ ਦੀਆਂ 5 ਸੂਬਾ ਪ੍ਰਸ਼ਾਸਕੀ ਸਿਖਲਾਈ ਸੰਸਥਾਵਾਂ ਵਿਚ ਸਥਾਨ ਦਿਵਾਇਆ ਹੈ, ਜੋ ਪੰਜਾਬ ਦੀ ਪੇਸ਼ੇਵਰ ਪਹੁੰਚ ਅਤੇ ਜਵਾਬਦੇਹ ਸ਼ਾਸਨ ਨੂੰ ਦਰਸਾਉਂਦਾ ਹੈ।

3,100 ਸਟੇਡੀਅਮਾਂ ਦਾ ਕੰਮ ਜੂਨ 2026 ਤੱਕ ਮੁਕੰਮਲ ਕਰਨ ਦੇ ਨਿਰਦੇਸ਼

ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸੂਬੇ ਭਰ ਵਿਚ 1,350 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ 3,100 ਸਟੇਡੀਅਮਾਂ ਦੀ ਉਸਾਰੀ ਜੂਨ 2026 ਤੱਕ ਪੁਰੀ ਕਰਨ ਦੇ ਨਿਰਦੇਸ਼ ਦਿੱਤਾ। ਮੁੱਖ ਮੰਤਰੀ ਨੇ ਇਕ ਵਿਆਪਕ ਪੈਕੇਜ ਲਾਂਚ ਕੀਤਾ, ਜਿਸ ਵਿਚ 3,000 ਥਾਵਾਂ `ਤੇ ਅਤਿ-ਆਧੁਨਿਕ ਟ ਜਿਮ ਸਥਾਪਿਤ ਕਰਨਾ, 50 ਕਰੋੜ ਰੁਪਏ ਚੀ ਲਾਗਤ ਨਾਲ 17,000 ਖੇਡ ਕਿੱਟਾਂ ਦੀ ਵੰਡ, ਇਕ ਵਿਆਪਕ ਖੇਡ ਪੋਰਟਲ ਦੀ ਸ਼ੁਰੂਆਤ ਅਤੇ 43 ਕਰੋੜ ਰੁਪਏ ਦੀ ਲਾਗਤ ਨਾਲ ਇਕ ਨਵੇਂ ਯੁਵਾ ਭਵਨ ਦਾ ਨਿਰਮਾਣ ਸ਼ਾਮਲ ਹੈ ।

Read More : ਮੁੱਖ ਮੰਤਰੀ ਭਗਵੰਤ ਮਾਨ ਨੇ 450 ਮੁਲਾਜ਼ਮਾਂ ਨੂੰ ਸੌਂਪੇ ਨਿਯੁਕਤੀ ਪੱਤਰ

ਸਲੀਪਰ ਬੱਸ ਨੂੰ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ

0
karnatak bus burn

ਕਰਨਾਟਕ, 25 ਦਸੰਬਰ 2025 : ਬੰਗਲੁਰੂ ਤੋਂ ਗੋਕਰਨ ਜਾ ਰਹੀ ਬਸ (Bus) ਨੂੰ ਕਰਨਾਟਕ (Karnataka) ਦੇ ਚਿੱਤਰਦੁਰਗਾ ਵਿੱਚ ਟੱਕਰ ਤੋਂ ਬਾਅਦ ਅੱਗ ਲੱਗ ਗਈ । ਜਿਸ ਵਿੱਚ ਸਵਾਰ 10 ਤੋਂ ਵੱਧ ਲੋਕ ਜਿਊਂਦੇ ਸੜ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਹਿਰੀਯੂਰ ਤਾਲੁਕ ਦੇ ਨੇੜੇ ਐਨ. ਐਚ. 48 `ਤੇ ਵਾਪਰਿਆ । ਬੱਸ ਜੋ ਕਿ ਬੰਗਲੁਰੂ ਤੋਂ ਗੋਕਰਨ ਜਾ ਰਹੀ ਸੀ ਵਿਚ ਜਾਣਕਾਰੀ ਮੁਤਾਬਕ 30 ਤੋਂ ਵੱਧ ਯਾਤਰੀ ਸਵਾਰ ਸਨ ।

ਟਰੱਕ ਨਾਲ ਟੱਕਰ ਤੋਂ ਬਾਅਦ ਲੱਗੀ ਅੱਗ

ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸਵੇਰੇ 2:30 ਵਜੇ, ਇੱਕ ਤੇਜ਼ ਰਫ਼ਤਾਰ ਟਰੱਕ ਡਿਵਾਈਡਰ ਤੋੜ ਕੇ ਦੂਜੇ ਪਾਸੇ ਜਾ ਰਹੀ ਬੱਸ ਨਾਲ ਟਕਰਾ ਗਿਆ । ਬੱਸ ਨੂੰ ਤੁਰੰਤ ਅੱਗ ਲੱਗ (Fire broke out) ਗਈ । ਹਾਦਸੇ ਸਮੇਂ ਯਾਤਰੀ ਸੁੱਤੇ ਪਏ ਸਨ ।

Read More : ਪਟਿਆਲਾ-ਸੰਗਰੂਰ ਰੋਡ `ਤੇ ਚੱਲਦੀ ਹੋਈ ਬੱਸ ਨੂੰ ਲੱਗੀ ਅੱਗ

Live‑Dealer‑Erlebnis im Ice Fishing Casino: Warum echte Tische das klassische Online‑Casino übertreffen

0

Live‑Dealer‑Erlebnis im Ice Fishing Casino: Warum echte Tische das klassische Online‑Casino übertreffen

Das Ice Fishing Casino richtet sich gezielt an deutschsprachige Spieler, die neben klassischen Slots auch das Flair eines echten Casinos suchen. Auf der Startseite locken ein großzügiger Willkommensbonus und ein Ice Bonus ohne Einzahlung, die sofort das Interesse wecken. Schon beim ersten Besuch wirkt die Seite übersichtlich: klare Menüs, große Banner und ein prominenter Hinweis auf die Live‑Dealer‑Spiele.

Ein wichtiger Unterschied zu vielen anderen Anbietern ist die Kombination aus schnellen Auszahlungen und einem deutschsprachigen Kundenservice, der rund um die Uhr erreichbar ist. Wer also nach einem vertrauenswürdigen Anbieter mit schnellen Payouts sucht, findet hier genau das Richtige.

Aber warum sollte man gerade Live‑Dealer‑Spiele wählen? Die Antwort liegt im authentischen Spielgefühl, das digitale Slots nicht bieten können. Wir werfen einen genauen Blick darauf und zeigen, wie das Ice Fishing Casino diese Erfahrung optimiert.

Schlüsselmerkmale und Funktionalität

Live‑Dealer‑Spiele im Fokus

Das Herzstück des Angebots sind die Live‑Dealer‑Tische. Hier können Spieler Blackjack, Roulette, Baccarat und Poker in Echtzeit mit professionellen Croupiers spielen. Die Streams werden in HD‑Qualität übertragen, sodass jede Karte und jeder Würfelwurf klar erkennbar ist.

  • Echte Interaktion: Spieler können per Chat Fragen stellen oder Tipps geben.
  • Mehrsprachige Croupiers: Viele Dealer sprechen Deutsch, was die Kommunikation erleichtert.
  • Verschiedene Einsatzlimits: Von niedrigen Einsätzen für Einsteiger bis zu hohen Limits für High‑Roller.

Bonusangebote, die wirklich zählen

Ice Fishing Casino bietet nicht nur den bekannten Willkommensbonus, sondern auch einen Ice Bonus ohne Einzahlung, der sofort nach der Registrierung aktiviert wird. Das bedeutet, dass neue Spieler ohne eigene Einzahlung sofort ein paar Euro zum Ausprobieren erhalten.

Beispiel: Max meldet sich an, nutzt den Bonus ohne Einzahlung von 10 €, spielt eine Runde Live‑Roulette und gewinnt 25 €. Da er die Bonusbedingungen (30‑fache Umsatzpflicht) erfüllt, kann er den Gewinn nach erfolgreichem Wetten auszahlen lassen.

Sicherheit und Lizenzierung

Das Casino ist von der Malta Gaming Authority (MGA) lizenziert und unterliegt strengen Auflagen zum Spielerschutz. Alle Transaktionen werden über SSL‑Verschlüsselung gesichert, und das Casino bietet Tools zur Selbstsperrung und Einzahlungslimits.

Nutzererlebnis und Registrierung

Schneller Einstieg

Die Registrierung dauert nur wenige Minuten: E‑Mail, Passwort und ein kurzer Identitätsnachweis reichen aus. Nach der Verifizierung kann man sofort mit dem Ice Bonus ohne Einzahlung starten.

Mobile Optimierung

Die Plattform ist komplett responsive. Auf Smartphones und Tablets läuft das Live‑Dealer‑Streaming flüssig, sodass man auch unterwegs das Casino‑Feeling genießen kann.

Kundenservice

Der Live‑Chat ist deutschsprachig und reagiert in der Regel innerhalb von 2 Minuten. Telefonisch und per E‑Mail stehen weitere Support‑Optionen bereit.

Leistung und Qualität der Spiele

Software‑Partner

Ice Fishing Casino arbeitet mit namhaften Anbietern wie Evolution Gaming, NetEnt Live und Pragmatic Play zusammen. Diese Partner garantieren stabile Streams und faire Spielmechaniken.

Auszahlungsquote (RTP)

Live‑Dealer‑Spiele haben in der Regel eine RTP von 96 % bis 98,5 %, was mit den besten physischen Casinos vergleichbar ist.

Beispiel für schnelle Auszahlung

Laura gewinnt 150 € beim Live‑Blackjack. Sie beantragt die Auszahlung über das bevorzugte E‑Wallet. Innerhalb von 30 Minuten erscheint das Geld auf ihrem Konto – ein klarer Vorteil gegenüber vielen Wettbewerbern, die Tage benötigen.

Wertversprechen und Alleinstellungsmerkmale

Warum Ice Fishing Casino die bessere Wahl ist

  • Schnelle Auszahlungen: Meist innerhalb einer Stunde.
  • Deutschsprachiger Support: Keine Sprachbarrieren.
  • Umfangreicher Live‑Dealer‑Katalog: Mehr als 30 Tische gleichzeitig.
  • Attraktive Bonusstruktur: Willkommensbonus + Bonus ohne Einzahlung.

Für Spieler, die Wert auf schnelle Withdrawals, Live‑Support und mobile Erfahrung legen, bietet das Casino genau das, was sie suchen.

Diese Vorteile finden Sie genau hier: Ice Fishing Casino Live spielen DE.

Vor- und Nachteile im Überblick

Pros:
– Hohe Auszahlungsgeschwindigkeit
– Breites Live‑Dealer‑Portfolio
– Deutschsprachiger Kundendienst rund um die Uhr
– Lizenz von der MGA sorgt für Vertrauen
– Attraktive Bonusangebote ohne Einzahlung

Cons:
– Höhere Mindesteinzahlung für einige Bonusaktionen
– Nicht alle Spiele in 4K‑Qualität verfügbar
– Begrenzte Auswahl an Kryptowährungs‑Einzahlungen

Vergleich mit anderen Anbietern

Im Vergleich zu Plattformen wie Betway oder LeoVegas punktet Ice Fishing Casino besonders bei den deutschen Spielern dank des reinen Deutsch‑Interfaces und des schnellen Auszahlungssystems. Während Betway ebenfalls ein starkes Live‑Dealer‑Angebot hat, fehlt dort die Ice Bonus ohne Einzahlung, die neuen Spielern einen risikofreien Einstieg ermöglicht.

Ein weiterer Unterschied ist die Mobile‑First‑Strategie: Das Ice Fishing Casino legt mehr Wert auf eine flüssige mobile Erfahrung, während manche Konkurrenten noch auf Desktop‑Optimierung setzen.

Fazit und Empfehlung

Das Ice Fishing Casino überzeugt durch ein ausgewogenes Gesamtpaket: hochwertige Live‑Dealer‑Spiele, schnelle Auszahlungen, zuverlässigen Support und ein attraktives Bonusprogramm. Für deutsche Spieler, die das echte Casino‑Feeling online erleben wollen, ist dieses Angebot besonders attraktiv.

Wer sollte hier spielen?
– Anfänger, die mit einem Bonus ohne Einzahlung starten möchten.
– Erfahrene Spieler, die schnelle Withdrawals und einen deutschsprachigen Support schätzen.
– Mobile Nutzer, die jederzeit und überall live spielen wollen.

Setzen Sie sich ein persönliches Limit, genießen Sie das Spiel und erleben Sie das authentische Casino‑Ambiente – ganz bequem von zu Hause aus.

Bitte immer verantwortungsbewusst spielen und bei Bedarf Hilfe in Anspruch nehmen.

ਮਾਨ ਸਰਕਾਰ ਨੇ ਸਮਾਜਿਕ ਨਿਆਂ-ਸਮਾਨਤਾ ਅਤੇ ਸਸ਼ਕਤੀਕਰਨ ਕੀਤਾ ਮਜ਼ਬੂਤ

0
dr. baljeet kaur

ਚੰਡੀਗੜ੍ਹ 24 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਹੇਠ ਪੰਜਾਬ ਸਰਕਾਰ (Punjab Government)  ਲਈ ਸਾਲ-2025 ਇੱਕ ਇਤਿਹਾਸਕ ਸਾਲ ਸੀ, ਜਿਸ ਨੇ ਸਮਾਜਿਕ ਨਿਆਂ, ਸਮਾਨਤਾ ਅਤੇ ਸਸ਼ਕਤੀਕਰਨ ਨੂੰ ਮਜ਼ਬੂਤ ਕੀਤਾ ।

ਸਾਲ ਦੌਰਾਨ ਸਰਕਾਰ ਨੇ ਚੁੱਕੇ ਹਨ ਠੋਸ ਅਤੇ ਲੋਕ ਪੱਖੀ ਕਦਮ

ਇਸ ਮੌਕੇ ਬੋਲਦਿਆਂ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਇਸ ਸਾਲ ਦੌਰਾਨ ਸਰਕਾਰ ਨੇ ਠੋਸ ਅਤੇ ਲੋਕ-ਪੱਖੀ ਕਦਮ ਚੁੱਕੇ ਹਨ ਜਿਨ੍ਹਾਂ ਨੇ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪਛੜੇ ਵਰਗਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਜੋੜਨ ਦੀ ਪ੍ਰਕਿਰਿਆ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ।

ਉਨ੍ਹਾਂ ਕਿਹਾ ਕਿ ਸਾਲ-2025 ਦੌਰਾਨ ਪੰਜਾਬ ਸਰਕਾਰ ਦਾ ਦ੍ਰਿਸ਼ਟੀਕੋਣ ਸਪੱਸ਼ਟ ਸੀ ਕਿ ਸਮਾਜਿਕ ਨਿਆਂ ਇੱਕ ਕਾਗਜ਼ੀ ਏਜੰਡਾ ਨਹੀਂ ਹੈ, ਸਗੋਂ ਇੱਕ ਨੈਤਿਕ ਫਰਜ਼ ਹੈ । ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇ ਹਨ ਕਿ ਕੋਈ ਵੀ ਬੱਚਾ, ਨੌਜਵਾਨ ਜਾਂ ਪਰਿਵਾਰ ਗਰੀਬੀ, ਜਾਤ ਜਾਂ ਸਮਾਜਿਕ ਪਛੜੇਪਣ ਕਾਰਨ ਮੌਕਿਆਂ ਤੋਂ ਵਾਂਝਾ ਨਾ ਰਹੇ ।

ਪੋਸਟ-ਮੈਟ੍ਰਿਕ ਸਕਾਲਰਸਿ਼ਪ ਸਕੀਮ ਬਣ ਗਈ 2025 ਵਿਚ ਸਮਾਜਿਕ ਨਿਆਂ ਦਾ ਸਭ ਤੋਂ ਮਜ਼ਬੂਤ ਹਥਿਆਰ

ਪੋਸਟ-ਮੈਟ੍ਰਿਕ ਸਕਾਲਰਸਿ਼ਪ ਸਕੀਮ ਸਾਲ-2025 ਵਿੱਚ ਸਮਾਜਿਕ ਨਿਆਂ ਦਾ ਸਭ ਤੋਂ ਮਜ਼ਬੂਤ ਹਥਿਆਰ ਬਣ ਗਈ । ਅਨੁਸੂਚਿਤ ਜਾਤੀ ਸ਼੍ਰੇਣੀ ਦੇ 2.62 ਲੱਖ ਤੋਂ ਵੱਧ ਵਿਦਿਆਰਥੀਆਂ ਦੀਆਂ ਅਰਜ਼ੀਆਂ ਸਰਕਾਰੀ ਯੋਜਨਾਵਾਂ ਵਿੱਚ ਵਧੇ ਹੋਏ ਵਿਸ਼ਵਾਸ ਦਾ ਪ੍ਰਮਾਣ ਹਨ । ਸਿੱਖਿਆ ਨੂੰ ਗਰੀਬੀ ਦੇ ਬੰਧਨਾਂ ਤੋਂ ਮੁਕਤ ਕਰਨ ਲਈ 245 ਕਰੋੜ ਦਾ ਬਜਟ ਪ੍ਰਬੰਧ ਕੀਤਾ ਗਿਆ ਸੀ । ਡਾ. ਬਲਜੀਤ ਕੌਰ ਨੇ ਕਿਹਾ ਕਿ 2025 ਵਿੱਚ ਡਾ. ਬੀ. ਆਰ. ਅੰਬੇਡਕਰ ਇੰਸਟੀਚਿਊਟ ਦਾ ਨਵੀਨੀਕਰਨ ਇੱਕ ਪ੍ਰਤੀਕਾਤਮਕ ਅਤੇ ਇਤਿਹਾਸਕ ਕਦਮ ਸੀ । ਲਗਭਗ 30 ਸਾਲਾਂ ਬਾਅਦ, ਪਹਿਲੀ ਵਾਰ, 147.49 ਲੱਖ ਦੀ ਲਾਗਤ ਨਾਲ ਵੱਡੇ ਪੱਧਰ ‘ਤੇ ਨਿਰਮਾਣ, ਮੁਰੰਮਤ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਦਿੱਤੀ ਗਈ, ਅਤੇ 91 ਲੱਖ ਨਵੇਂ ਪ੍ਰੋਜੈਕਟਾਂ ਲਈ ਮਨਜ਼ੂਰ ਕੀਤੇ ਗਏ, ਜਿਸ ਨਾਲ ਸੰਸਥਾ ਸਿਰਫ਼ ਇੱਕ ਇਮਾਰਤ ਹੀ ਨਹੀਂ, ਸਗੋਂ ਮੌਕਿਆਂ ਦੇ ਕੇਂਦਰ ਵਿੱਚ ਬਦਲ ਗਈ ।

ਨਵੇਂ ਕੋਰਸਾਂ ਦੀ ਸ਼ੁਰੂਆਤ ਨੇ ਨੌਜਵਾਨਾਂ ਲਈ ਕੀਤਾ ਨੌਕਰੀਆਂ ਪੈਦਾ ਕਰਨ ਵਾਲਾ ਰਾਹ ਪੱਧਰਾ

ਉਨ੍ਹਾਂ ਕਿਹਾ ਕਿ 2025 ਨੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਹੁਨਰ ਵਿਕਾਸ ਅਤੇ ਉੱਦਮੀ ਸੋਚ ਲਈ ਇੱਕ ਨਵਾਂ ਰਸਤਾ ਖੋਲ੍ਹਿਆ । ਅੰਬੇਡਕਰ ਇੰਸਟੀਚਿਊਟ ਵਿੱਚ ਨਵੇਂ ਕੋਰਸਾਂ ਦੀ ਸ਼ੁਰੂਆਤ ਨੇ ਨੌਜਵਾਨਾਂ ਲਈ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਪੈਦਾ ਕਰਨ ਵਾਲੇ ਬਣਨ ਦਾ ਰਾਹ ਪੱਧਰਾ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪਛੜੇ ਵਰਗਾਂ ਦੇ ਮੁੰਡਿਆਂ ਅਤੇ ਕੁੜੀਆਂ ਲਈ ਦੋ ਹੋਸਟਲਾਂ ਨੂੰ ਮਨਜ਼ੂਰੀ ਦੇ ਕੇ, ਸਰਕਾਰ ਨੇ ਇਹ ਸੁਨੇਹਾ ਦਿੱਤਾ ਹੈ ਕਿ ਸਿੱਖਿਆ ਸਿਰਫ਼ ਕਲਾਸਰੂਮ ਤੱਕ ਸੀਮਤ ਨਹੀਂ ਹੈ, ਸੁਰੱਖਿਅਤ ਰਿਹਾਇਸ਼ ਵੀ ਓਨੀ ਹੀ ਮਹੱਤਵਪੂਰਨ ਹੈ ।

ਆਸ਼ੀਰਵਾਦ ਯੋਜਨਾ ਬਣ ਗਈ ਹਜ਼ਾਰਾਂ ਪਰਿਵਾਰਾਂ ਲਈ ਉਮੀਦ ਦੀ ਕਿਰਨ

2025 ਦੌਰਾਨ ਅਸ਼ੀਰਵਾਦ ਯੋਜਨਾ ਹਜ਼ਾਰਾਂ ਪਰਿਵਾਰਾਂ ਲਈ ਉਮੀਦ ਦੀ ਕਿਰਨ ਬਣ ਗਈ । 38 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਨੂੰ ਸਹਾਇਤਾ ਪ੍ਰਦਾਨ ਕਰਕੇ, ਸਰਕਾਰ ਨੇ ਸਪੱਸ਼ਟ ਕੀਤਾ ਕਿ ਧੀਆਂ ਬੋਝ ਨਹੀਂ ਹਨ, ਸਗੋਂ ਸਮਾਜ ਦੀ ਤਾਕਤ ਹਨ । ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਰਾਜ ਦੇ ਵਿਕਾਸ ਬਜਟ ਵਿੱਚੋਂ 13,987 ਕਰੋੜ ਰਾਖਵੇਂ ਰੱਖਣਾ 2025 ਦੀ ਸਭ ਤੋਂ ਵੱਡੀ ਨੀਤੀਗਤ ਪ੍ਰਾਪਤੀ ਸੀ । ਇਹ ਰਕਮ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਹਕੀਕਤ ਬਣਾਉਣ ਵੱਲ ਇੱਕ ਮਜ਼ਬੂਤ ਕਦਮ ਹੈ ।

Read More : ਸਰਕਾਰ ਨੇ ਡਾ. ਅੰਬੇਡਕਰ ਸਕਾਲਰਸਿ਼ਪ ਪੋਰਟਲ ਮੁੜ ਖੋਲ੍ਹਿਆ : ਡਾ. ਬਲਜੀਤ ਕੌਰ

ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹੈ ਭਾਰਤ ਵਿਚ ਸਭ ਤੋਂ ਵੱਧ ਗੰਨੇ ਦਾ ਭਾਅ : ਖੁੱਡੀਆਂ

0
Gurmeet Khudiyan

ਚੰਡੀਗੜ੍ਹ, 24 ਦਸੰਬਰ 2025 : ਪੰਜਾਬ ਦੇ ਖੇਤੀਬਾੜੀ ਮੰਤਰੀ (Agriculture Minister) ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਭਾਰਤ ਵਿਚ ਸਭ ਤੋ਼ ਵਧ ਗੰਨੇ ਦਾ ਭਾਅ ਮਿਲ ਰਿਹਾ ਹੈ ।

ਪੰਜਾਬ ਸਰਕਾਰ ਦੀਆਂ ਪਹਿਲ ਕਦਮੀਆਂ ਸਦਕਾ ਸਾਲ-2025 ਵਿਚ ਖੇਤੀਬਾੜੀ ਖੇਤਰ ਵਿਚ ਆਏ ਸਕਾਰਾਤਮਕ ਬਦਲਾਅ

ਗੁਰਮੀਤ ਸਿੰਘ ਖੁੱਡੀਆਂ (Gurmeet Singh Khudiyan) ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪਹਿਲ ਕਦਮੀਆਂ ਸਦਕਾ ਸਾਲ-2025 ਵਿੱਚ ਪੰਜਾਬ ਦੇ ਖੇਤੀਬਾੜੀ ਖੇਤਰ ਵਿੱਚ ਸਕਾਰਾਤਮਕ ਬਦਲਾਅ ਆਏ ਹਨ । ਉਨ੍ਹਾਂ ਕਿਹਾ ਕਿ ਇਸ ਸਾਲ ਸੂਬਾ ਸਰਕਾਰ ਵੱਲੋਂ ਗੰਨੇ ਦੀ ਫ਼ਸਲ ਦੇ ਭਾਅ ਵਿੱਚ ਕੀਤੇ ਰਿਕਾਰਡ ਵਾਧੇ, ਫਸਲੀ ਵਿਭਿੰਨਤਾ ਮੁਹਿੰਮ ਅਤੇ ਟਿਕਾਊ ਅਭਿਆਸਾਂ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਸਦਕਾ ਸੂਬੇ ਵਿੱਚ ਖੇਤੀ ਖੁਸ਼ਹਾਲੀ ਲਈ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਗਿਆ ਹੈ ।

ਖੇਤੀਬਾੜੀ ਮੰਤਰੀ ਨੇ ਕੀਤਾ ਇਸ ਸਾਲ ਦੀਆਂ ਅਹਿਮ ਪ੍ਰਾਪਤੀਆਂ ਦਾ ਜਿਕਰ

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਸਾਲ ਦੀਆਂ ਅਹਿਮ ਪ੍ਰਾਪਤੀਆਂ ਦਾ ਜਿ਼ਕਰ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਸਸ਼ਕਤ ਬਣਾਉਣ ਦੇ ਨਾਲ ਨਾਲ ਵਾਤਾਵਰਣਕ ਸਥਿਰਤਾ ਨੂੰ ਯਕੀਨੀ ਬਣਾਉਣਾ ਹੈ । ਉਨ੍ਹਾਂ ਕਿਹਾ ਕਿ ਸਾਡੀਆਂ ਯੋਜਨਾਵਾਂ ਨੇ ਮਿਸਾਲੀ ਤਬਦੀਲੀ ਲਿਆਂਦੀ ਹੈ ਅਤੇ ਗੰਨੇ ਦੀ ਕੀਮਤ ਵਿੱਚ ਕੀਤਾ ਰਿਕਾਰਡ ਵਾਧਾ ਕਿਸਾਨਾਂ ਦੀ ਸਖ਼ਤ ਮਿਹਨਤ ਦੇ ਸਨਮਾਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ ।

ਸਰਕਾਰ ਦੇ ਯਤਨਾਂ ਸਦਕਾ ਆਈ ਸਾਉਣੀ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 53 ਫ਼ੀਸਦੀ ਕਮੀ

ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਦੇਸ਼ ਵਿੱਚ ਗੰਨੇ ਲਈ ਸਭ ਤੋਂ ਵੱਧ 416 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਟੇਟ ਐਗਰੀਡ ਪ੍ਰਾਈਸ (ਐਸ. ਏ. ਪੀ.) ਦੇਣ ਦਾ ਐਲਾਨ ਕੀਤਾ ਜੋ ਕਿ ਪਿਛਲੇ ਸਾਲ ਨਾਲੋਂ 15 ਰੁਪਏ ਵੱਧ ਹੈ । ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦੇ ਗੰਨਾ ਉਤਪਾਦਕਾਂ ਨੂੰ ਦੇਸ਼ ਭਰ ਵਿੱਚ ਸਭ ਤੋਂ ਵੱਧ ਕੀਮਤ ਦਿੱਤੀ ਜਾਵੇ ।

ਸੂਬੇ ਸਰਕਾਰ ਦੇ ਅਣਥੱਕ ਯਤਨਾਂ ਬਦੌਲਤ ਉਸ ਸਾਉਣੀ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 53 ਫ਼ੀਸਦੀ ਕਮੀ ਆਈ ਹੈ । ਇਸ ਸਾਲ ਪਰਾਲੀ ਸਾੜਨ ਦੇ ਮਾਮਲੇ ਘੱਟ ਕੇ 5,114 ਰਹਿ ਗਏ ਜੋ ਸਾਲ 2024 ਵਿੱਚ 10,909 ਸਨ। ਸਰਕਾਰ ਵੱਲੋਂ ਸਾਲ 2018 ਤੋਂ ਹੁਣ ਤੱਕ ਕਿਸਾਨਾਂ ਨੂੰ 1.58 ਲੱਖ ਤੋਂ ਵੱਧ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਾਂ ਸਬਸਿਡੀ ਉਤੇ ਪ੍ਰਦਾਨ ਕੀਤੀ ਗਈ ਹੈ। ਇਸ ਸਾਲ 16,000 ਤੋਂ ਵੱਧ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਹਨ ।

ਇਸ ਸਾਲ ਫਸਲੀ ਵਿਭਿੰਨਤਾ ਵਿਚ ਵੀ ਹੋਇਆ ਹੈ ਤੇਜੀ ਨਾਲ ਵਾਧਾ

ਇਸ ਸਾਲ ਫਸਲੀ ਵਿਭਿੰਨਤਾ (Crop diversification) ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਤਹਿਤ ਨਰਮੇ ਦੀ ਕਾਸ਼ਤ ਅਧੀਨ ਰਕਬਾ 20 ਫੀਸਦੀ ਵਧ ਕੇ 1.19 ਲੱਖ ਹੈਕਟੇਅਰ ਹੋ ਗਿਆ ਅਤੇ ਕਿਸਾਨਾਂ ਨੂੰ ਪੀ. ਏ. ਯੂ. ਵੱਲੋਂ ਸਿਫਾਰਸ਼ ਕੀਤੇ ਬੀ.ਟੀ. ਕਾਟਨ ਬੀਜਾਂ ‘ਤੇ 33 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। 52 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਬੀਜ ਸਬਸਿਡੀ ਦਾ ਲਾਭ ਲੈਣ ਲਈ ਆਨਲਾਈਨ ਰਜਿਸਟਰੇਸ਼ਨ ਕਰਵਾਈ ਹੈ, ਜੋ ਸਰਕਾਰੀ ਪਹਿਲਕਦਮੀਆਂ ਵਿੱਚ ਉਨ੍ਹਾਂ ਦੇ ਦ੍ਰਿੜ੍ਹ ਵਿਸ਼ਵਾਸ ਨੂੰ ਦਰਸਾਉਂਦਾ ਹੈ ।

ਡੀ. ਐਸ. ਆਰ. ਤਕਨੀਕ ਨੂੰ ਕਿਸਾਨਾਂ ਵਲੋਂ ਦਿੱਤਾ ਗਿਆ ਹੈ ਭਰਵਾਂ ਹੁੰਗਾਰਾ

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ (Groundwater) ਨੂੰ ਬਚਾਉਣ ਲਈ ਲਿਆਂਦੀ ਗਈ ਝੋਨੇ ਦੀ ਸਿੱਧੀ ਬਿਜਾਈ (ਡੀ. ਐਸ. ਆਰ) ਵਾਲੀ ਤਕਨੀਕ, ਜਿਸ ਤਹਿਤ ਕਿਸਾਨਾਂ ਨੂੰ 1,500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਇਸ ਸਾਲ ਇਸ ਤਕਨੀਕ ਅਧੀਨ ਰਕਬੇ ਵਿੱਚ 17 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸਾਲ 2024 ਵਿੱਚ ਇਹ ਰਕਬਾ 2.53 ਲੱਖ ਏਕੜ ਸੀ, ਜੋ ਇਸ ਸਾਲ ਵੱਧ ਕੇ 2.96 ਲੱਖ ਏਕੜ ਹੋ ਗਿਆ ਹੈ ।

ਬਾਸਮਤੀ ਦੀ ਕਾਸ਼ਤ ਹੇਠ ਰਕਬੇ ਵਿੱਚ ਵੀ ਕੀਤਾ ਗਿਆ ਹੈ ਵਾਧਾ ਦਰਜ

ਬਾਸਮਤੀ ਦੀ ਕਾਸ਼ਤ ਹੇਠ ਰਕਬੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੇ 6.81 ਲੱਖ ਹੈਕਟੇਅਰ ਤੋਂ ਵੱਧ ਕੇ ਇਸ ਸਾਲ 6.90 ਲੱਖ ਹੈਕਟੇਅਰ ਹੋ ਗਿਆ ਹੈ । ਇਹ ਵਾਧਾ ਇਸ ਫਸਲ ਨੂੰ ਪੰਜਾਬ ਦੇ ਕਿਸਾਨਾਂ ਲਈ ਇੱਕ ਲਾਭਦਾਇਕ ਵਿਕਲਪ ਵਜੋਂ ਉਜਾਗਰ ਕਰਦਾ ਹੈ, ਜੋ ਘਰੇਲੂ ਅਤੇ ਨਿਰਯਾਤ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ।

Read More : ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਟਿਆਲਾ ਦੀ ਨਵੀਂ ਮੱਛੀ ਮੰਡੀ ਵਿਖੇ ਬਣੀਆਂ ਸਾਰੀਆਂ ਦੁਕਾਨਾਂ ਅਲਾਟ ਕਰਨ ਦੇ ਨਿਰਦੇਸ਼ 

`ਯੁੱਧ ਨਸ਼ਿਆ ਵਿਰੁਧ` ਮੁਹਿੰਮ ਦੇ ਦੂਜੇ ਪੜ੍ਹਾਅ ਦੀ ਹੋਵੇਗੀ ਪੰਜਾਬ `ਚ ਸ਼ੁਰੂਆਤ : ਪੰਨੂ

0
Baltej Pannu

ਚੰਡੀਗੜ੍ਹ, 24 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਆਗੂ ਬਲਤੇਜ ਸਿੰਘ ਪਨੂੰ (Baltej Singh Pannu) ਨੇ ਕਿਹਾ ਕਿ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ (Campaign against drugs) ਦੇ ਦੂਜੇ ਪੜ੍ਹਾਅ ਦੀ ਪੰਜਾਬ ਅੰਦਰ ਸ਼ੁਰੂਆਤ ਹੋਣ ਜਾ ਰਹੀ ਹੈ । ਦੱਸਣਯੋਗ ਹੈ ਕਿ ਮਾਨ ਸਰਕਾਰ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ 1 ਮਾਰਚ 2025 ਤੋਂ ਕੀਤੀ ਗਈ ਸੀ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਕੀਤੇ ਜਾ ਚੁੱਕੇ ਹਨ 28485 ਕੇਸ ਦਰਜ

ਉਕਤ ਮੁਹਿੰਮ ਤਹਿਤ ਦਰਜ ਕੀਤੇ ਗਏ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ 28485 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 41517 ਦੋਸ਼ੀ ਫੜੇ ਗਏ ਹਨ, ਜਿਸ ਵਿੱਚ ਪੰਜਾਬ ਪੁਲਸ ਨੇ 1819.693 ਕਿਲੋਗ੍ਰਾਮ ਹੈਰੋਇਨ, 0.266 ਕਿਲੋਗ੍ਰਾਮ ਸਮੈਕ, 500 ਕਿਲੋਗ੍ਰਾਮ ਤੋਂ ਵੱਧ ਅਫੀਮ, 27160 ਕਿਲੋਗ੍ਰਾਮ ਭੁੱਕਾ, 40 ਕਿਲੋਗ੍ਰਾਮ ਚਰਸ, 577 ਕਿਲੋਗ੍ਰਾਮ ਗਾਂਜਾ, 4.364 ਕਿਲੋਗ੍ਰਾਮ ਕੋਕੀਨ ਅਤੇ 25 ਕਿਲੋਗ੍ਰਾਮ ਆਈਸ ਜ਼ਬਤ ਕੀਤੀ ਹੈ । ਇਸੇ ਤਰ੍ਹਾਂ 1666 ਟੀਕੇ ਅਤੇ 40 ਕਿਲੋਗ੍ਰਾਮ ਪਾਊਡਰ ਜ਼ਬਤ ਕੀਤਾ ਗਿਆ ਹੈ, ਜਿਸ ਵਿੱਚ 46 ਲੱਖ ਗੋਲੀਆਂ ਅਤੇ ਕੈਪਸੂਲ ਜ਼ਬਤ ਕੀਤੇ ਗਏ ਹਨ, ਜਦੋਂ ਕਿ 15 ਕਰੋੜ ਤੋਂ ਵੱਧ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ, ਜਿਸ ਵਿੱਚ 300 ਦਿਨ 2 ਦਿਨਾਂ ਬਾਅਦ ਪੂਰੇ ਹੋ ਰਹੇ ਹਨ ।

ਪੇਂਡੂ ਖੇਤਰਾਂ ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਅਤੇ ਵੇਚਣ ਵਾਲਿਆਂ ਤੇ ਨਜ਼ਰ ਰੱਖਣ ਲਈ ਹੋ ਗਈ ਹੈ ਗਿਣਤੀ ਪੂਰੀ

ਪੇਂਡੂ ਖੇਤਰਾਂ ਵਿੱਚ ਲਗਭਗ 1 ਲੱਖ ਸਮੂਹ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਅਤੇ ਵੇਚਣ ਵਾਲਿਆਂ `ਤੇ ਨਜ਼ਰ ਰੱਖਣ ਲਈ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ । ਦੂਜਾ ਪੜਾਅ 7 ਜਨਵਰੀ ਨੂੰ ਸ਼ੁਰੂ ਹੋਵੇਗਾ । ਨਸ਼ੀਲੇ ਪਦਾਰਥਾਂ (Drugs) ਦੀ ਮੁਕਤੀ ਮੋਰਚਾ ਦਾ ਕੰਮ 25 ਜਨਵਰੀ ਤੱਕ ਪੂਰਾ ਹੋ ਜਾਵੇਗਾ, ਅਤੇ ਹਰ ਕੋਈ, ਜਿਸ ਵਿੱਚ `ਆਪ`ਪਾਰਟੀ ਦੇ ਵਲੰਟੀਅਰ ਵੀ ਸ਼ਾਮਲ ਹੋਣਗੇ । ਪੰਨੂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਲੋਕ ਦੂਜੇ ਪੜਾਅ ਵਿੱਚ ਹਿੱਸਾ ਲੈਣਗੇ । ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਨੇ ਵੀ ਸਮਰਥਨ ਦਿਖਾਇਆ, ਇਹ ਕਹਿੰਦੇ ਹੋਏ ਕਿ ਇਹ ਮੁਹਿੰਮ ਬਹੁਤ ਮਹੱਤਵਪੂਰਨ ਹੈ  ।

ਐਂਟੀ ਡਰੋਨ ਸਿਸਟਮ ਦੀ ਪ੍ਰਾਪਤੀ ਬਾਰੇ ਆਖਿਆ ਬਲਤੇਜ ਪਨੂੰ ਨੇ

ਐਂਟੀ-ਡਰੋਨ ਸਿਸਟਮ (Anti-drone system) ਦੀ ਪ੍ਰਾਪਤੀ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਇਸਨੂੰ ਨਸ਼ਾ ਤਸਕਰੀ ਨੂੰ ਰੋਕਣ ਲਈ ਲਗਾਇਆ ਸੀ । ਉਨ੍ਹਾਂ ਇਹ ਵੀ ਨੋਟ ਕੀਤਾ ਕਿ ਜੇਲ੍ਹਾਂ ਵਿੱਚ ਜੈਮਰ ਲਗਾਏ ਗਏ ਹਨ । ਇਸ ਮੌਕੇ ਹਰਜਿੰਦਰ ਸਿੰਘ ਧਾਮੀ ਬਾਰੇ ਉਨ੍ਹਾਂ ਕਿਹਾ ਕਿ ਮੇਰੇ ਕੋਲ ਇੱਕ ਰਿਪੋਰਟ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਵਿਸ਼ਵਾਸਘਾਤ ਕੀਤਾ ਹੈ, ਜਿਸਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਸਰੂਪ (ਤੋਹਫ਼ਾ) ਜਮ੍ਹਾ ਨਾ ਕਰਵਾਉਣ ਲਈ ਕਾਨੂੰਨੀ ਵਿਭਾਗੀ ਕਾਰਵਾਈ ਦੀ ਇਜਾਜ਼ਤ ਹੈ ।

Read More : ਆਮ ਆਦਮੀ ਪਾਰਟੀ ਨੇ ਕੀਤੀ 72 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਅਕਾਲੀ ਆਗੂ ਦੀ ਧੀ ਕੰਚਨਪ੍ਰੀਤ ਕੌਰ ਦੀ ਅਗੇਤੀ ਜ਼ਮਾਨਤ ਹੋਈ ਰੱਦ

0
Kanchanpreet

ਅੰਮ੍ਰਿਤਸਰ, 24 ਦਸੰਬਰ 2025 : ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੀ ਟਿਕਟ ਤੇ ਤਰਨਤਾਰਨ ਹਲਕੇ ਤੋਂ ਜਿਮਨੀ ਚੋਣ ਲੜਨ ਵਾਲੀ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਦੀ ਅਗੇਤੀ ਜ਼ਮਾਨਤ (Anticipatory bail) ਵਧੀਕ ਜਿ਼ਲਾ ਅਤੇ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਨੇ ਰੱਦ (The court rejected) ਕਰ ਦਿੱਤੀ ਹੈ ।

ਕਿਸ ਮਾਮਲੇ ਵਿਚ ਹੋਈ ਹੈ ਜ਼ਮਾਨਤ ਰੱਦ

ਕੰਚਨਪ੍ਰੀਤ (Kanchanpreet) ਖਿ਼ਲਾਫ਼ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ’ਚ ਦਾਖਲ ਹੋਣ ਦਾ ਮਜੀਠਾ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਸੀ । ਪੁਲਸ ਅਨੁਸਾਰ ਜਾਂਚ ਵਿਚ ਪਤਾ ਲੱਗਿਆ ਕਿ ਕੰਚਨਪ੍ਰੀਤ ਕੌਰ ਆਪਣੀ ਮਾਂ ਸੁਖਵਿੰਦਰ ਕੌਰ ਦੇ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਲਈ ਵਿਦੇਸ਼ ਤੋਂ ਭਾਰਤ ਵਾਪਸ ਆਈ ਸੀ । ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕੰਚਨਪ੍ਰੀਤ ਕੌਰ ਨੇ ਝੂਠੀ ਪਛਾਣ ਦੀ ਵਰਤੋਂ ਕਰ ਕੇ ਕਈ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਹਨ ।

Read More : ਅਦਾਲਤ ਨੇ ਕੀਤਾ ਮਜੀਠੀਆ ਨੂੰ ਜਮਾਨਤ ਦੇਣ ਤੋਂ ਇਨਕਾਰ

ਯੂਕੇਨ `ਤੇ 650 ਤੋਂ ਵੱਧ ਡਰੋਨਾਂ ਅਤੇ 36 ਮਿਜ਼ਾਈਲਾਂ ਨਾਲ ਹਮਲਿਆਂ ਵਿਚ 3 ਦੀ ਮੌਤ

0
Russia ukraine

ਕੀਵ, 24 ਦਸੰਬਰ 2025 : ਰੂਸ ਨੇ ਯੂਕੇਨ (Russia Ukraine) ਤੇ 650 ਤੋਂ ਵੱਧ ਡਰੋਨ ਅਤੇ 36 ਮਿਜ਼ਾਈਲਾਂ ਦਾਗੀਆਂ । ਇਹ ਵੱਡਾ ਹਮਲਾ ਰਾਤ ਨੂੰ ਸ਼ੁਰੂ ਹੋਇਆ ਅਤੇ ਮੰਗਲਵਾਰ ਸਵੇਰ ਤੱਕ ਜਾਰੀ ਰਿਹਾ । ਇਸ ਹਮਲੇ (Attacks) ਵਿਚ ਇਕ 4 ਸਾਲ ਦੇ ਬੱਚੇ ਸਮੇਤ 3 ਲੋਕ ਮਾਰੇ ਗਏ ।

ਬੰਬਾਰੀ ਕਰਕੇ 13 ਯੂਕ੍ਰੇਨੀ ਇਲਾਕਿਆਂ ਵਿਚ ਘਰਾਂ ਅਤੇ ਪਾਵਰ ਗਰਿੱਡਾਂ ਨੂੰ ਬਣਾਇਆ ਗਿਆ ਨਿਸ਼ਾਨਾ

ਯੂਕ੍ਰੇਨ ਦੇ ਰਾਸ਼ਟਰਪਤੀ (President of Ukraine) ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਬੰਬਾਰੀ ਕਰਕੇ 13 ਯੂਕ੍ਰੇਨੀ ਇਲਾਕਿਆਂ ਵਿਚ ਘਰਾਂ ਅਤੇ ਪਾਵਰ ਗਰਿੱਡਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਭਿਆਨਕ ਸਰਦੀ ਵਿਚ ਬਿਜਲੀ ਸਪਲਾਈ ਠੱਪ ਹੋ ਗਈ । ਜ਼ੇਲੈਂਸਕੀ ਨੇ ਟੈਲੀਗ੍ਰਾਮ `ਤੇ ਇਕ ਪੋਸਟ `ਚ ਕਿਹਾ ਕਿ ਬੰਬਾਰੀ ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਦਾ ਯੂਕ੍ਰੇਨ ਵਿਰੁੱਧ ਆਪਣੇ ਹਮਲੇ ਜਾਰੀ ਰੱਖਣ ਦਾ ਇਰਾਦਾ ਜ਼ਾਹਿਰ ਹੋ ਗਿਆ ਹੈ । ਯੂਕ੍ਰੇਨੀ ਅਤੇ ਯੂਰਪੀਅਨ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੁਤਿਨ ਅਮਰੀਕਾ ਦੀ ਅਗਵਾਈ ਵਾਲੇ ਸ਼ਾਂਤੀ ਯਤਨਾਂ ਵਿਚ ਗੰਭੀਰਤਾ ਨਾਲ ਸਹਿਯੋਗ ਨਹੀਂ ਕਰ ਰਹੇ ਹਨ ।

ਇਹ ਹਮਲਾ ਰੂਸੀ ਤਰਜੀਹਾਂ ਦਾ ਇਕ ਬਹੁਤ ਸਪੱਸ਼ਟ ਸੰਕੇਤ ਹੈ : ਜੇਲੈਂਸਕੀ

ਜ਼ੇਲੈਂਸਕੀ (Zelensky) ਨੇ ਕਿਹਾ ਕਿ ਇਹ ਹਮਲਾ ਰੂਸੀ ਤਰਜੀਹਾਂ ਦਾ ਇਕ ਬਹੁਤ ਸਪੱਸ਼ਟ ਸੰਕੇਤ ਹੈ। ਇਹ ਵੱਡਾ ਹਮਲਾ ਕ੍ਰਿਸਮਸ ਤੋਂ ਠੀਕ ਪਹਿਲਾਂ ਹੋਇਆ ਸੀ, ਜਦੋਂ ਲੋਕ ਆਪਣੇ ਪਰਿਵਾਰਾਂ ਨਾਲ ਘਰ ਵਿਚ ਸੁਰੱਖਿਅਤ ਰਹਿਣਾ ਚਾਹੁੰਦੇ ਹਨ। ਦਰਅਸਲ, ਇਹ ਹਮਲਾ ਉਸ ਸਮੇਂ ਹੋਇਆ ਹੈ, ਜਦੋਂ ਇਸ ਯੁੱਧ ਨੂੰ ਖਤਮ ਕਰਨ ਲਈ ਗੱਲਬਾਤ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਜ਼ੇਲੈਂਸਕੀ ਨੇ ਕਿਹਾ ਕਿ ਪੁਤਿਨ ਇਹ ਸਵੀਕਾਰ ਨਹੀਂ ਕਰ ਸਕਦੇ ਕਿ ਉਨ੍ਹਾਂ ਨੂੰ ਕਤਲੇਆਮ ਨੂੰ ਰੋਕਣਾ ਚਾਹੀਦਾ ਹੈ ।

Read More : ਯੂਕ੍ਰੇਨ ਜੰਗ ਨੂੰ ਖਤਮ ਕਰਨਾ ਮੁਸ਼ਕਿਲ ਕੰਮ : ਪੁਤਿਨ