Home Blog Page 323

ਡੀ. ਐਸ. ਪੀ. ਦੀ ਹੋਈ ਗੋਲੀ ਲੱਗਣ ਕਾਰਨ ਮੌਤ

0
DSP

ਫਗਵਾੜਾ, 21 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਫਗਵਾੜਾ (Phagwara) ਵਿਖੇ ਡਿਪਟੀ ਸੁਪਰਡੈਂਟ ਆਫ ਪੁਲਸ (ਡੀ. ਐਸ. ਪੀ.) ਯੋਗੇਸ਼ ਕੁਮਾਰ ਦੀ ਗੋਲੀ ਲੱਗਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਐਂਟੀ ਨਾਰਕੋਟਿਕਸ ਟਾਸਕ ਫੋਰਸ ਵਿਚ ਤਾਇਨਾਤ ਡੀ. ਐਸ. ਪੀ. (D. S. P.) ਯੋਗੇਸ਼ ਕੁਮਾਰ ਦੀ ਅੱਜ ਫਗਵਾੜਾ ਦੇ ਪੁਲਿਸ ਕਵਾਰਟਰ ਵਿਚ ਗੋਲੀ ਲੱਗਣ (Shoot) ਕਾਰਨ ਮੌਤ ਹੋ ਗਈ । ਇਹ ਗੋਲੀ ਉਸ ਦੇ ਆਪਣੇ ਰਿਵਾਲਵਰ ਤੋਂ ਚੱਲੀ ਹੋਈ ਦੱਸੀ ਜਾ ਰਹੀ ਹੈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਘਟਨਾ ਉਸ ਸਮੇਂ ਵਾਪਰੀ, ਜਦੋਂ ਉਹ ਆਪਣੇ ਕਮਰੇ ਵਿਚ ਇਕੱਲੇ ਸਨ । ਗੋਲੀ ਦੀ ਆਵਾਜ਼ ਸੁਣ ਕੇ ਹੋਰ ਪੁਲਸ ਕਰਮਚਾਰੀ ਮੌਕੇ ’ਤੇ ਪਹੁੰਚੇ, ਜਿਥੇ ਉਨ੍ਹਾਂ ਨੂੰ ਡੀ. ਐਸ. ਪੀ. ਗੰਭੀਰ ਹਾਲਤ ਵਿਚ ਮਿਲੇ । ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।

ਕੀ ਜਾਣਕਾਰੀ ਦਿੱਤੀ ਐਸ. ਪੀ. ਫਗਵਾੜਾ ਨੇ

ਮੌਕੇ ’ਤੇ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ । ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਐਸ.ਪੀ. ਫਗਵਾੜਾ (SP Phagwara) ਨੇ ਦੱਸਿਆ ਕਿ ਡੀ. ਐਸ. ਪੀ. ਦੀ ਐਸ.ਟੀ.ਐਫ਼. ਤੋਂ ਬਦਲੀ ਹੋ ਗਈ ਸੀ, ਜਿਸ ਕਰਕੇ ਉਨ੍ਹਾਂ ਨੂੰ ਆਪਣਾ ਸਰਕਾਰੀ ਹਥਿਆਰ ਜਮ੍ਹਾਂ ਕਰਵਾਉਣਾ ਸੀ ਤੇ ਅੱਜ ਜਦੋਂ ਉਹ ਹਥਿਆਰ ਦੀ ਸਫਾਈ ਕਰ ਰਹੇ ਸਨ, ਜਿਸ ਦੌਰਾਨ ਅਚਾਨਕ ਗੋਲੀ ਚੱਲ ਗਈ ਅਤੇ ਇਹ ਘਟਨਾ ਵਾਪਰ ਗਈ ।

ਕੇਰਲ `ਚ ਹੋਈ ਭਾਜਪਾ ਤੇ ਮਾਰਕਸੀ ਵਰਕਰਾਂ ਵਿਚਾਲੇ ਝੜਪ

0
Case registered

ਤਿਰੂਵਨੰਤਪੁਰਮ, 21 ਅਪ੍ਰੈਲ 2026 : ਭਾਰਤ ਦੇਸ਼ ਦੇੇ ਸੂਬੇ ਕੇਰਲ (Kerala) ਵਿਖੇ ਭਾਜਪਾ ਤੇ ਮਾਰਕਸੀ ਵਰਕਰਾਂ ਵਿਚਕਾਰ ਕਿਸੇ ਮਾਮਲੇ ਨੂੰ ਲੈ ਕੇ ਝੜੱਪ (Clashes) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਪੂਰਾ ਮਾਮਲਾ

ਕੇਰਲ ਦੇ ਨੇਟਯਮ ‘ਚ 2 ਰਿਸ਼ਤੇਦਾਰਾਂ ਦਰਮਿਆਨ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਭਾਜਪਾ ਤੇ ਮਾਰਕਸੀ ਵਰਕਰਾਂ ਦਰਮਿਆਨ ਝੜਪ ਹੋ ਗਈ । ਅਧਿਕਾਰੀਆਂ ਨੇ ਸੋਮਵਾਰ ਦੱਸਿਆ ਕਿ ਇਹ ਝੜਪ ਐਤਵਾਰ ਰਾਤ ਨੇਟਯਮ ਦੇ ਮਾਲਾਮੁਕਲ ‘ਚ ਹੋਈ । ਇਸ ਸਬੰਧੀ ਭਾਜਪਾ ਤੇ ਮਾਰਕਸੀ ਪਾਰਟੀ ਦੇ 94 ਵਰਕਰਾਂ ਵਿਰੁੱਧ ਮਾਮਲਾ ਦਰਜ (Case registered) ਕੀਤਾ ਗਿਆ ਹੈ ।

ਕੀ ਆਖਿਆ ਗਿਆ ਹੈ ਐਫ. ਆਈ. ਆਰ. ਵਿਚ

ਐੱਫ. ਆਈ. ਆਰ. ‘ਚ ਕਿਹਾ ਗਿਆ ਹੈ ਕਿ ਝੜਪ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੀ ਇਕ ਟੀਮ ਰਾਤ 8:30 ਵਜੇ ਮਾਲਾਮੁਕਲ ‘ਚ ਸੇਂਟ ਸੇਬੇਸਟੀਅਨ ਚਰਚ ਨੇੜੇ ਪਹੁੰਚੀ । ਇਹ ਘਟਨਾ 2 ਰਿਸ਼ਤੇਦਾਰ ਜਿਨ੍ਹਾਂ ‘ਚੋਂ ਇਕ ਭਾਜਪਾ ਵਰਕਰ ਤੇ ਦੂਜਾ ਮਾਰਕਸੀ ਹਮਾਇਤੀ ਹੈ, ਦਰਮਿਆਨ ਜ਼ਮੀਨੀ ਵਿਵਾਦ (Land dispute) ਕਾਰਨ ਹੋਈ । ਦੋਹਾਂ ਧਿਰਾਂ ਨੇ ਇਕ-ਦੂਜੇ ਵਿਰੁੱਧ ਸ਼ਿਕਾਇਤਾਂ ਤੇ ਜਵਾਬੀ ਸ਼ਿਕਾਇਤਾਂ ਦਰਜ ਕਰਵਾਈਆਂ ਹੋਈਆਂ ਹਨ ।

ਲਾਰੈਂਸ ਆਫ ਪੰਜਾਬ ਨੂੰ ਲੈ ਕੇ ਵਿਵਾਦ ਹੋਇਆ ਖੜ੍ਹਾ

0
Raja Waring

ਚੰਡੀਗੜ੍ਹ, 21 ਅਪ੍ਰੈਲ 2026 : ਪ੍ਰਸਿੱਧ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦੇ ਜੀਵਨ ‘ਤੇ ਆਧਾਰਤ ਦਸਤਾਵੇੇਜੀ ਲੜੀ ਲਾਰੈਂਸ ਆਫ ਪੰਜਾਬ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਜਾਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਿਸ਼ਕਰਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜਿ਼ੰਦਗੀ ਤੇ ਆਧਾਰਤ ਇਕ ਫਿ਼ਲਮ ‘ਲਾਰੈਂਸ ਆਫ ਪੰਜਾਬ’ (Lawrence of Punjab) ਨੂੰ ਲੈ ਕੇ ਪੰਜਾਬ ਵਿਚ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ । ਜਿਸਦਾ ਸਖ਼ਤ ਵਿਰੋਧ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕੀਤਾ ਗਿਆ ਹੈ ।

ਕੀ ਆਖਿਆ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਨੇ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਆਖਿਆ ਹੈ ਕਿ ਉਹ ਇਸ ਫਿਲਮ ਖਿਲਾਫ ਹਾਈ ਕੋਰਟ ਵਿੱਚ ਕੇਸ ਦਾਇਰ ਕਰਨਗੇ । ਉਨ੍ਹਾਂ ਨੇ ਨਿੱਜੀ ਤੌਰ ‘ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਇਹ ਸੰਤੁਸ਼ਟੀਜਨਕ ਨਹੀਂ ਹੈ ਸਗੋਂ ਸਾਡੇ ਸਾਰਿਆਂ ਦੇ ਮੂੰਹ ‘ਤੇ ਥੱਪੜ ਹੈ । ਉਨ੍ਹਾਂ ਕਿਹਾ ਕਿ ਸਿਰਫ਼ ਸਿੱਧੂ ਹੀ ਨਹੀਂ ਸੈਂਕੜੇ ਪੰਜਾਬੀ ਇਸ ਕਰਾਈਮ ਨੈੱਟਵਰਕ ਕਰਕੇ ਆਪਣੀ ਜਿੰਦਗੀ ਗੁਆ ਚੁੱਕੇ ਹਨ ਤੇ ਇਸ ਦੇ ਪਾਬੰਦੀ ਲੱਗਣੀ ਸਮੇਂ ਦੀ ਮੰਗ ਹੈ ।

ਵਿਧਾਇਕ ਪਠਾਣਮਾਜਰਾ ਨੇ ਮਾਈਨਿੰਗ ਕੇਸ `ਚ ਵੀ ਕੀਤਾ ਸਰੰਡਰ

0
Pathanmajra

ਪਟਿਆਲਾ, 21 ਅਪ੍ਰੈਲ 2026 : ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਨੇ ਬੀਤੇ ਦਿਨੀਂ ਮਾਈਨਿੰਗ ਕੇਸ ‘ਚ ਵੀ ਪੁਲਸ ਕੋਲ ਸਰੰਡਰ ਕਰ ਦਿੱਤਾ ਹੈ ।

ਐਸ. ਪੀ. (ਇਨਵੈਸਟੀਗੇਸ਼ਨ) ਨੇ ਕੀ ਦੱਸਿਆ

ਹਰਮੀਤ ਸਿੰਘ ਪਠਾਣਮਾਜਰਾ ਦੇ ਸਰੰਡਰ ਕੀਤੇ ਜਾਣ ਸਬੰਧੀ ਕੋਰਟ ਕੰਪਲੈਕਸ ਵਿਚ ਐੱਸ. ਪੀ. ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਈਨਿੰਗ ਕੇਸ ‘ਚ ਪਠਾਣਮਾਜਰਾ ਖਿਲਾਫ 87/25 ਐੱਫ. ਆਈ. ਆਰ. ਦਰਜ ਹੈ । ਇਸ ‘ਚ ਅੱਜ ਪਠਾਣਮਾਜਰਾ ਨੇ ਸਰੰਡਰ (Surrender) ਕਰ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਪੁਲਸ ਨੇਂ ਇਸ ਮਾਮਲੇ ‘ਚ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਦੇ ਲਈ ਮੁੜ ਤੋਂ ਵਿਧਾਇਕ ਪਠਾਣਮਾਜਰਾ ਨੂੰ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅੱਗੇ ਜਾਂਚ ਕੀਤੀ ਜਾਵੇਗੀ ।

ਰੇਪ ਕੇਸ ਵਿਚ ਮਿਲਿਆ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ

ਉਨ੍ਹਾਂ ਦੱਸਿਆ ਕਿ ਅੱਜ ਪਠਾਣਮਾਜਰਾ ਨੂੰ ਥਾਣਾ ਸਿਵਲ ਲਾਈਨ ‘ਚ ਦਰਜ ਰੇਪ ਕੇਸ ‘ਚ ਪੇਸ਼ ਕੀਤਾ ਗਿਆ ਹੈ । ਇਸ ‘ਚ ਮਾਣਯੋਗ ਅਦਾਲਤ ਨੇ ਪਠਾਣਮਾਜਰਾ ਦੀ ਨਿਆਂਇਕ ਹਿਰਾਸਤ (Judicial custody) ਵਿਚ 14 ਦਿਨਾਂ ਦਾ ਵਾਧਾ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਪਠਾਣਮਾਜਰਾ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਪੇਸ਼ੀ ਤੋਂ ਬਾਅਦ ਮੁੜ ਤੋਂ ਸੰਗਰੂਰ ਜੈਲ ਭੇਜ ਦਿੱਤਾ ਗਿਆ ਹੈ ।

ਮੁੱਖ ਮੰਤਰੀ ਮਾਨ ਨੇ ਫਲੋਰਿਸ ਨੂੰ ਦਿੱਤਾ ਪੰਜਾਬ ਆਉਣ ਦਾ ਸੱਦਾ

0
Floris

ਨੀਦਰਲੈਂਡ, 21 ਅਪ੍ਰੈਲ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਜੋ ਕਿ ਨੀਦਰਲੈਂਡ ਦੌਰੇ ਤੇ ਹਨ ਵਲੋਂ ਹਾਕੀ ਦੇ ਦਿਗਜ ਖਿਡਾਰੀ ਫਲੋਰਿਸ ਨਾਲ ਮੁਲਾਕਾਤ ਕੀਤੀ ਗਈ ਹੈ ।

ਕੀ ਆਖਿਆ ਮੁੱਖ ਮੰਤਰੀ ਮਾਨ ਨੇ ਮੁਲਾਕਾਤ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਜੋ ਕਿ ਨੀਦਰਲੈਂਡ ਦੌਰ ’ਤੇ ਹਨ ਵੱਲੋਂ ਨੀਦਰਲੈਂਡ ਵਿਖੇ ਓਲੰਪੀਅਨ ਅਤੇ ਡੱਚ ਹਾਕੀ ਦੇ ਦਿੱਗਜ ਖਿਡਾਰੀ ਰਹੇ ਫਲੋਰਿਸ ਜਾਨ ਬੋਵੇਲੈਂਡਰ (Floris Jan Bovelander) ਨਾਲ ਮੁਲਾਕਾਤ ਕੀਤੀ ਗਈ । ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਖੇਡ ਜਗਤ ਵਿੱਚ ਉਨ੍ਹਾਂ ਦਾ ਯੋਗਦਾਨ ਅਤੇ ਬੇਮਿਸਾਲ ਹੁਨਰ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ ।

ਮੁੱਖ ਮੰਤਰੀ ਨੇ ਫਲੋਰਿਸ ਨੂੰ ਦਿੱਤਾ ਪੰਜਾਬ ਆਉਣ ਦਾ ਸੱਦਾ

ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਮੁਲਾਕਾਤ ਦੌਰਾਨ ਕਿਹਾ ਕਿ ਉਨ੍ਹਾਂ ਦਾ ਬੇਮਿਸਾਲ ਸਫ਼ਰ ਅਤੇ ਤਜ਼ਰਬਾ ਸਾਡੇ ਨੌਜਵਾਨ ਖਿਡਾਰੀਆਂ ਨੂੰ ਬਹੁਤ ਪ੍ਰੇਰਿਤ ਕਰੇਗਾ । ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ ਹੈ । ਉਹ ਸਾਡੇ ਖਿਡਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਆਗਾਮੀ ਏਸ਼ੀਆ ਹਾਕੀ ਚੈਂਪੀਅਨਸਿਪ ਤੋਂ ਪਹਿਲਾਂ ਉਨ੍ਹਾਂ ਦਾ ਹੌਸਲਾ ਵਧਾਉਣਗੇ । ਪੰਜਾਬ ਸਰਕਾਰ ਖੇਡ ਕਲਚਰ ਨੂੰ ਉਤਸ਼ਾਹਿਤ ਕਰਨ ਅਤੇ ਹਾਕੀ ਦੇ ਸੁਨਹਿਰੀ ਯੁੱਗ ਨੂੰ ਵਾਪਸ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।

ਬਠਿੰਡਾ ਰੇਲਵੇ ਸਟੇਸ਼ਨ ਤੇ ਰੇਲਵੇ ਟੈ੍ਕ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
Bomb threat

ਬਠਿੰਡਾ, 21 ਅਪ੍ਰੈਲ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਵਿਖੇ ਰੇਲਵੇ ਸਟੇਸ਼ਨ ਤੇ ਰੇਲਵੇ ਟੈ੍ਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਪੁਲਸ ਨੇ ਕਰ ਦਿੱਤੀ ਹੈ ਜਾਂਚ ਸ਼ੁਰੂ

ਮਿਲੀ ਜਾਣਕਾਰੀ ਅਨੁਸਾਰ ਜਿਲਾ ਬਠਿੰਡਾ ਵਿਖੇ ਜੋ ਰੇਲਵੇ ਸਟੇਸ਼ਨ ਤੇ ਰੇਲਵੇ ਟੈ੍ਰਕ ਨੂੰ ਬੰਬ ਨਾਲ ਉਡਾਉਣ (Bomb threat) ਦੀ ਧਮਕੀ ਦਿੱਤੀ ਗਈ ਹੈ ਦੇ ਚਲਦਿਆਂ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਸ ਵਲੋਂ ਰੇਲਵੇ ਸਟੇਸ਼ਨ ਤੇ ਰੇਲਵੇ ਟੈ੍ਰਕ ਦੀ ਵੱਖ-ਵੱਖ ਤਰੀਕਿਆਂ ਰਾਹੀਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਇਸ ਮੌਕੇ ਪੁਲਸ ਵਲੋਂ ਤਕਨੀਕੀ ਉਪਕਰਨਾਂ ਦੇ ਨਾਲ-ਨਾਲ ਡਾਗ ਤੇ ਬੰਬ ਰੋਕੂ ਦਸਤੇ (Dog and bomb squad) ਦੀ ਮਦਦ ਨਾਲ ਰੇਲਵੇ ਸਟੇਸ਼ਨ ਅਤੇ ਰੇਲਵੇ ਟੈ੍ਕ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ।

ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਜਾਰੀ

ਦੱਸਣਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਬਣੇ ਵੱਖ-ਵੱਖ ਅਦਾਰਿਆਂ, ਬਿਲਡਿੰਗਾਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਆਦਿ ਨੂੰ ਈਮੇਲ ਰਾਹੀਂ ਮੈਸੇਜ ਭੇਜ ਕੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਸਿਲਸਿਲਾ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਜਾਰੀ ਹੈ । ਜਿਸਦੇ ਚਲਦਿਆਂ ਪੁਲਸ ਵਲੋਂ ਵੀ ਹਾਰ ਵਾਰ ਧਮਕੀ ਦੇ ਚਲਦਿਆਂ ਆਪਣੇ ਪੱਧਰ ‘ਤੇ ਜਾਂਚ ਕੀਤੀ ਜਾਂਦੀ ਹੈ ।

ਪੰਜਾਬੀ ਮੂਲ ਦੇ ਨੌਜਵਾਨ ਦੇ ਘਰ ‘ਤੇ ਅਣਪਛਾਤੇ ਹਮਲਾਵਰਾਂ ਨੇ ਕੀਤਾ ਹਮਲਾ

0
Canada Police

ਕੈਨੇਡਾ, 21 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਵਸਨੀਕ ਪੰਜਾਬੀ ਮੂਲ ਦੇ ਇਕ ਵਿਅਕਤੀ ਦੇ ਘਰ ਕੈਨੇਡਾ (Canada) ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਹਮਲਾ ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪੰਜਾਬੀ ਮੂਲ ਦਾ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸੂਬੇ ਓਂਟਾਰੀਓ (Ontario) ਵਿੱਚ ਜੋ ਇਕ ਇੱਕ ਪ੍ਰਵਾਸੀ ਭਾਰਤੀ ਪੰਜਾਬੀ ਮੂਲ ਦੇ ਵਿਅਕਤੀ ਦੇ ਘਰ ਅਤੇ ਘਰ ਦੇ ਬਾਹਰ ਖੜ੍ਹੀਆਂ ਕਾਰਾਂ ਨੂੰ ਜੋ ਅਣਪਛਾਤੇ ਹਮਲਾਵਰਾਂ (Unknown attackers) ਵਲੋਂ ਹਮਲਾ ਕਰਕੇ ਅੱਗ ਲਗਾ ਦਿੱਤੀ ਗਈ ਹੈ ਦਾ ਨਾਮ ਹਰਪ੍ਰੀਤ ਸਿੰਘ ਹੈ । ਇਥੇ ਹੀ ਬਸ ਨਹੀਂ ਅਜਿਹਾ ਕਰਨ ਵਾਲਿਆਂ ਵਲੋਂ ਨਫਰਤੀ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ ਤੇ ਘਰ ਦੀ ਕੰਧ ਤੇ ‘ਗੋ ਬੈਕ’ ਦੇ ਨਾਅਰੇ ਵੀ ਲਿਖੇ ਗਏ ਹਨ । ਦੱਸਣਯੋਗ ਹੈ ਕਿ ਘਟਨਾਕ੍ਰਮ ਵੇਲੇ ਨੌਜਵਾਨ ਘਰ ਵਿਚ ਹੀ ਮੌਜੂਦ ਸੀ।

ਅੱਗ ਦੀ ਲਪੇਟ ਵਿਚ ਆਏ ਵਾਹਨ ਹੋਏ ਸੜ ਕੇ ਸੁਆਹ

ਉਪਰੋਕਤ ਘਟਨਾਕ੍ਰਮ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਘਰ ਦੇ ਬਾਹਰ ਜੋ ਖੜ੍ਹੀਆਂ ਤਿੰਨ ਗੱਡੀਆਂ ਨੂੰ ਅੱਗ ਲਗਾਉਣ ਦੀ ਕੋਸਿ਼ਸ਼ ਕੀਤੀ ਦੌਰਾਨ ਇਨ੍ਹਾਂ ਵਿੱਚੋਂ ਦੋ ਵਾਹਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ । ਅੱਗ ਤੇਜ਼ੀ ਨਾਲ ਫੈਲ ਗਈ ਪਰ ਸਮਾਂ ਰਹਿੰਦੇ ਉਸ `ਤੇ ਕਾਬੂ ਪਾ ਲਿਆ ਗਿਆ, ਜਿਸ ਕਾਰਨ ਘਰ ਨੂੰ ਵੱਡਾ ਨੁਕਸਾਨ ਹੋਣੋਂ ਬਚ ਗਿਆ । ਉਕਤ ਘਟਨਾ ਜੋ ਕਿ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਦੀ ਜਾਂਚ ਸਥਾਨਕ ਪੁਲਸ ਨੇ ਸ਼ੁਰੂ ਕਰਦਿਆਂ ਮਾਮਲਾ ਦਰਜ (Case registered) ਕਰ ਲਿਆ ਹੈ ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ।

ਜੈਕਲੀਨ ਦੇ ਸਰਕਾਰੀ ਗਵਾਹ ਬਣਨ ਦੀ ਅਰਜ਼ੀ `ਤੇ ਈ. ਡੀ. ਨੇ ਮੰਗਿਆ ਸਮਾਂ

0
Jacqueline

ਨਵੀਂ ਦਿੱਲੀ, 21 ਅਪ੍ਰੈਲ 2026 : ਭਾਰਤ ਦੇਸ਼ ਦੀ ਕੇੇਂਦਰੀ ਜਾਂਚ ਏਜੰਸੀ ਵਲੋਂ ਮਨੀ ਲਾਂਡਰਿੰਗ (Money laundering) ਮਾਮਲੇ ਵਿਚ ਜੈਕਲੀਨ ਦੇ ਸਰਕਾਰੀ ਗਵਾਹ ਬਣਨ ਦੀ ਅਰਜ਼ੀ ‘ਤੇ ਸਮਾਂ ਮੰਗਣ ਦਾ ਸਮਾਚਾਰ ਮਿਲਿਆ ਹੈ ।

ਕੀ ਹੈ ਪੂਰਾ ਮਾਮਲਾ

ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਉਸ ਪਟੀਸ਼ਨ ‘ਤੇ ਜਵਾਬ ਦਾਇਰ ਕਰਨ`ਲਈ ਸੋਮਵਾਰ ਸਮਾਂ ਮੰਗਿਆ, ਜਿਸ ‘ਚ ਕਥਿਤ ਧੋਖਾਦੇਹੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਸਰਕਾਰੀ ਗਵਾਹ ਬਣਨ ਦੀ ਆਗਿਆ ਮੰਗੀ ਗਈ ਸੀ । ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਅਗਲੀ ਸੁਣਵਾਈ 8 ਮਈ ਲਈ ਤੈਅ ਕੀਤੀ ।

ਅਰਜ਼ੀ ਦਾਇਰ ਕਰਨ ਤੋਂ ਬਾਅਦ ਕੀਤਾ ਗਿਆ ਸੀ ਈ. ਡੀ. ਨੂੰ ਨੋਟਿਸ ਜਾਰੀ

ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਅਦਾਕਾਰਾ ਦੇ ਵਕੀਲ ਵੱਲੋਂ ਅਰਜ਼ੀ ਦਾਇਰ ਕਰਨ ਤੋਂ ਬਾਅਦ ਅਦਾਲਤ ਨੇ ਈ. ਡੀ. ਨੂੰ ਨੋਟਿਸ ਜਾਰੀ (Notice issued) ਕੀਤਾ ਸੀ । ਏਜੰਸੀ ਵੱਲੋਂ ਦਾਇਰ ਪੂਰਕ ਚਾਰਜਸ਼ੀਟ ‘ਚ ਜੈਕਲੀਨ (Jacqueline) ਨੂੰ ਪਹਿਲਾਂ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ । ਈ. ਡੀ. ਨੇ ਕਈ ਵਾਰ ਤਲਬ ਵੀ ਕੀਤਾ । ਪਿਛਲੇ ਸਾਲ 3 ਜੁਲਾਈ ਨੂੰ ਦਿੱਲੀ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ‘ਚ ਈ. ਡੀ. ਵੱਲੋਂ ਦਾਇਰ ਈ. ਸੀ. ਆਈ. ਆਰ. ਨੂੰ ਰੱਦ ਕਰਨ ਬਾਰੇ ਉਸ ਦੀ ਪਟੀਸ਼ਨ ਪ੍ਰਵਾਨ ਨਹੀਂ ਕੀਤੀ ਸੀ । 2 ਮਹੀਨੇ ਬਾਅਦ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਹੁਕਮ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ।

ਜਲੰਧਰ ਈ. ਡੀ. ਦਫ਼ਤਰ ’ਚ ਤਬਾਦਲਿਆਂ ਕਾਰਨ ਕੰਮਕਾਜ ਪ੍ਰਭਾਵਿਤ ਹੋਣ ਦੇ ਆਸਾਰ

0
Enforcement Directorate

ਜਲੰਧਰ, 21 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕੱਠਿਆਂ ਹੀ ਵੱਡੀ ਪੱਧਰ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਹੋ ਸਕਦਾ ਹੈ ਇਕੱਠੇ ਕੀਤੇ ਗਏ ਤਬਾਦਲਿਆਂ ਨਾਲ

ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਦੇ ਜਲੰਧਰ ਖੇਤਰੀ ਦਫ਼ਤਰ ਵਿੱਚ ਹਾਲ ਹੀ ਵਿੱਚ ਵੱਡੇ ਪੱਧਰ ’ਤੇ ਤਬਾਦਲੇ (Transfers) ਕੀਤੇ ਗਏ ਹਨ, ਜਿਸ ਨਾਲ ਦਫ਼ਤਰ ਦੇ ਰੋਜ਼ਾਨਾ ਕੰਮਕਾਜ ਅਤੇ ਜਾਂਚ ਪ੍ਰਕਿਰਿਆ ’ਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਜਾਣਕਾਰੀ ਮੁਤਾਬਕ ਇਸ ਵਾਰ ਆਮ ਸਾਲਾਨਾ ਤਬਾਦਲਿਆਂ ਨਾਲੋਂ ਕਾਫ਼ੀ ਵੱਧ ਗਿਣਤੀ ਵਿੱਚ ਅਧਿਕਾਰੀਆਂ ਦੀ ਬਦਲੀ ਕੀਤੀ ਗਈ ਹੈ ।

ਬਦਲੇ ਗਏ ਅਧਿਕਾਰੀਆਂ ਵਿਚ ਇਕ ਸਾਲ ਦੀ ਸੇਵਾ ਵਾਲੇ ਵੀ ਸ਼ਾਮਲ

ਸੂਤਰਾਂ ਅਨੁਸਾਰ ਜਲੰਧਰ ਦਫ਼ਤਰ ਤੋਂ ਵੱਖ-ਵੱਖ ਰੈਂਕਾਂ ਦੇ ਲਗਭਗ 13 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਅਧਿਕਾਰੀ ਸਿਰਫ਼ ਇਕ ਸਾਲ ਦੀ ਸੇਵਾ ਤੋਂ ਬਾਅਦ ਹੀ ਤਬਦੀਲ ਹੋ ਗਏ ਹਨ । ਦੂਜੇ ਪਾਸੇ ਜਿਨ੍ਹਾਂ ਨਵੇਂ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ, ਉਹ ਅਜੇ ਤੱਕ ਡਿਊਟੀ ’ਤੇ ਪੂਰੀ ਤਰ੍ਹਾਂ ਜੁੜੇ ਨਹੀਂ ਹਨ, ਜਿਸ ਕਾਰਨ ਦਫ਼ਤਰ ਵਿੱਚ ਅਸਥਾਈ ਤੌਰ ’ਤੇ ਸਟਾਫ਼ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ।

ਅਧਿਕਾਰੀ ਮੰਨ ਰਹੇ ਹਨ ਤਬਾਦਲਿਆਂ ਨੂੰ ਇਕ ਅਸਾਧਾਰਨ ਕਦਮ

ਇਸ ਦੇ ਨਾਲ ਹੀ ਮਾਰਚ ਮਹੀਨੇ ਦੇ ਅੰਤ ਤੱਕ ਹੋਰ ਕਰਮਚਾਰੀਆਂ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ । ਕਈ ਸਹਾਇਕ ਡਾਇਰੈਕਟਰਾਂ ਨੂੰ ਬੈਂਗਲੁਰੂ, ਹੈਦਰਾਬਾਦ, ਚੇਨੱਈ ਅਤੇ ਜੰਮੂ ਵੱਲ ਤਬਦੀਲ ਕੀਤਾ ਗਿਆ, ਜਦਕਿ ਚੰਡੀਗੜ੍ਹ, ਜੰਮੂ ਅਤੇ ਦੱਖਣੀ ਭਾਰਤ ਦੇ ਸ਼ਹਿਰਾਂ ਤੋਂ ਨਵੇਂ ਅਧਿਕਾਰੀ ਜਲੰਧਰ ਵਿੱਚ ਤਾਇਨਾਤ ਕੀਤੇ ਗਏ ਹਨ ।

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵੀਂ ਟੀਮ ਨੂੰ ਪੂਰੀ ਤਰ੍ਹਾਂ ਸਥਿਰ ਹੋਣ ਅਤੇ ਜਾਂਚ ਕੰਮਕਾਜ ਨੂੰ ਦੁਬਾਰਾ ਤੇਜ਼ੀ ਨਾਲ ਚਲਾਉਣ ਵਿੱਚ ਲਗਭਗ 20 ਤੋਂ 30 ਦਿਨ ਲੱਗ ਸਕਦੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਵੱਡੇ ਪੱਧਰ ’ਤੇ ਤਬਾਦਲੇ ਆਮ ਨਹੀਂ ਹੁੰਦੇ ਅਤੇ ਇਸ ਨੂੰ ਅਸਾਧਾਰਨ ਕਦਮ ਮੰਨਿਆ ਜਾ ਰਿਹਾ ਹੈ ।

ਸ਼ਨਾਕਾ ਦੇ ਪੀ. ਐੱਸ. ਐੱਲ. `ਚ ਖੇਡਣ `ਤੇ ਲੱਗੀ ਇਕ ਸਾਲ ਦੀ ਪਾਬੰਦੀ

0
Shanaka

ਕਰਾਚੀ, 21 ਅਪ੍ਰੈਲ 2026 : ਪਾਕਿਸਤਾਨ ਕ੍ਰਿਕਟ ਬੋਰਡ (Pakistan Cricket Board) ਨੇ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ `ਤੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ‘ਚ ਖੇਡਣ ‘ਤੇ ਇਕ ਸਾਲ ਦੀ ਪਾਬੰਦੀ (Ban) ਦਿੱਤੀ ਹੈ ।

ਕੀ ਕਾਰਨ ਰਿਹਾ ਸ਼ਨਾਕਾ ਤੇ ਪਾਬੰਦੀ ਦਾ

ਸ਼ਨਾਕਾ (Shanaka) ਦਾ ਨਾਮ ਸ਼ੁਰੂ ‘ਚ ਪੀ. ਐੱਸ. ਐੱਲ. ਲਈ ਚੁਣਿਆ ਗਿਆ ਸੀ ਪਰ ਬਾਅਦ ‘ਚ ਉਹ ਇੰਡੀਅਨ ਪ੍ਰੀਮੀਅਰ ਲੀਗ ‘ਚ ਰਾਜਸਥਾਨ ਰਾਇਲਜ਼ ਦੀ ਟੀਮ ‘ਚ ਸ਼ਾਮਲ ਹੋ ਗਿਆ । ਪੀ. ਸੀ. ਬੀ. ਨੇ ਇਸੇ ਕਾਰਨ ਬਲੈਸਿੰਗ ਮੁਜ਼ਰਬਾਨੀ ‘ਤੇ ਵੀ ਦੋ ਸਾਲ ਦੀ ਪਾਬੰਦੀ ਲਾਈ ਹੈ ਪਰ ਉਸ ਦੇ ਏਜੰਟ ਰੌਬ ਹੰਫਰੀਜ਼ ਦਾ ਦਾਅਵਾ ਹੈ ਕਿ ਇਸ ਖਿਡਾਰੀ ਨੇ ਪੀ. ਐੱਸ. ਐੱਲ. ਫ੍ਰੈਂਚਾਈਜ਼ੀ ਨਾਲ ਕਦੇ ਕਿਸੇ ਕਰਾਰ ‘ਤੇ ਹਸਤਾਖਰ ਨਹੀਂ ਕੀਤੇ, ਇਸ ਲਈ ਉਸ ‘ਤੇ ਲਾਈ ਪਾਬੰਦੀ ਗਲਤ ਹੈ ਅਤੇ ਇਸ ‘ਤੇ ਦੋਬਾਰਾ ਵਿਚਾਰ ਕੀਤਾ ਜਾਣਾ ਚਾਹੀਦਾ ਹੈ ।

ਪਾਕਿਸਤਾਨ ਕ੍ਰਿਕਟ ਬੋਰਡ ਨੇ ਕੀ ਆਖਿਆ

ਪੀ. ਸੀ. ਬੀ. ਨੇ ਸੋਮਵਾਰ ਨੂੰ ਕਿਹਾ ਕਿ ਸ਼ਨਾਕਾ ਅਤੇ ਲਾਹੌਰ ਕਲੰਦਰਜ਼ ਵਿਚਾਲੇ ਹਾਲ ਹੀ ‘ਚ ਹੋਏ ਕਰਾਰ ਦੀ ਪੂਰੀ ਤਰ੍ਹਾਂ ਸਮੀਖਿਆ ਕਰਨ ਤੋਂ ਬਾਅਦ 21 ਮਾਰਚ ਨੂੰ ਟੂਰਨਾਮੈਂਟ (Tournament) ਤੋਂ ਖਿਡਾਰੀ ਦਾ ਇਕਪਾਸੜ ਹਟ ਜਾਣਾ ਖਿਡਾਰੀ ਦੇ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਅਤੇ ਤਿੰਨਾਂ ਪੱਖਾਂ ਵਿਚਾਲੇ ਹੋਏ ਸਮਝੌਤੇ ਦੋਵਾਂ ਦੀ ਸਾਫ ਤੌਰ ‘ਤੇ ਉਲੰਘਣਾ ਹੈ ।