Home Blog Page 29

ਮਾਨਸਿਕ ਤਣਾਅ ਦੇ ਕਾਰਨ ਵਿਅਕਤੀ ਨੇ ਕੀਤੀ ਖੁਦਕੁਸ਼ੀ

0
Suicide

ਅਬੋਹਰ, 3 ਸਤੰਬਰ 2026 : ਅਬੋਹਰ (Abohar) ਦੇ ਪਿੰਡ ਦੋਲਤਪੁਰਾ ਦੇ ਇਕ ਵਿਅਕਤੀ ਵਲੋਂ ਮਾਨਸਿਕ ਤਣਾਅ ਦੇ ਚਲਦਿਆਂ ਵਾਟਰ ਵਰਕਸ ਦੀ ਡਿੱਗੀ ਵਿਚ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪਿੰਡ ਦੌਲਤਪੁਰਾ (Village Daulatpura) ਦੇ ਵਸਨੀਕ ਜਿਸ ਵਿਅਕਤੀ ਨੇ ਪਿੰਡ ਦੇ ਵਾਟਰ ਵਰਕਸ ਦੀ ਹੀ ਡਿੱਗੀ ਵਿਚ ਮਾਨਸਿਕ ਤਣਾਅ (Mental stress) ਅਤੇ ਨਸ਼ੇ ਦੀ ਹਾਲਤ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ 60 ਸਾਲਾ ਆਤਰਾਮ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਸਵੇਰੇ ਲੋਕਾਂ ਨੇ ਉਸ ਦੀ ਲਾਸ਼ ਡਿੱਗੀ ਵਿਚ ਤੈਰਦੀ ਹੋਈ ਦੇਖੀ, ਜਿਸ ਤੋਂ ਬਾਅਦ ਵਿਚ ਉਸ ਦੇ ਪਰਿਵਾਰ ਅਤੇ ਖੁਈਆਂ ਸਰਵਰ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ । ਪੁਲਸ ਮੁਲਾਜ਼ਮਾਂ ਨੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਟੀਮ ਦੀ ਮਦਦ ਨਾਲ ਲਾਸ਼ ਨੂੰ ਜੋ ਹਸਪਤਾਲ ਦੇ ਮੁਰਦਾਘਰ ‘ਚ ਰੱਖ ਦਿੱਤਾ ।

ਲਾਸ਼ ਨੂੰ ਰੱਖਵਾ ਦਿੱਤਾ ਗਿਆ ਹੈ ਮੁਰਦਾਘਰ ਵਿਚ

ਜਾਣਕਾਰੀ ਅਨੁਸਾਰ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਸੇਵਾਦਾਰ ਬਿੱਟੂ ਨਰੂਲਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਵਰਕਸ ਦੀ ਡਿੱਗੀ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ । ਉਹ ਮੌਕੇ ‘ਤੇ ਪਹੁੰਚੇ ਅਤੇ ਪੁਲਸ ਦੀ ਮੌਜੂਦਗੀ ‘ਚ ਲਾਸ਼ ਨੂੰ ਬਾਹਰ ਕੱਢਿਆ। ਫਿਰ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ‘ਚ ਰੱਖ ਦਿੱਤਾ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਬਿੱਟੂ ਨਰੂਲਾ ਨੇ ਦੱਸਿਆ ਕਿ ਲਗਭਗ 60 ਸਾਲਾ ਆਤਰਾਮ ਪੁੱਤਰ ਮੋਡੂਰਾਮ ਜਿਹੜਾ ਕਿ ਤਿੰਨ ਬੱਚਿਆਂ ਦਾ ਪਿਤਾ ਸੀ ਅਤੇ ਪਿੰਡ ਖੂਈਆਂ ਸਰਵਰ ‘ਚ ਇਕ ਦਿਹਾੜੀਦਾਰ ਮਜ਼ਦੂਰ ਸੀ । ਪਰਿਵਾਰਕ ਮੈਂਬਰਾਂ ਦੇ ਅਨੁਸਾਰ ਉਹ ਸ਼ਰਾਬ ਦਾ ਆਦੀ ਸੀ ਅਤੇ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸਨੇ ਕੱਲ੍ਹ ਰਾਤ ਡਿੱਗੀ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ।

ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕੀਤੀ ਜਾਵੇਗੀ ਕਾਰਵਾਈ : ਸਬ-ਇੰਸਪੈਕਟਰ

ਮੌਕੇ ‘ਤੇ ਪਹੁੰਚੇ ਸਬ-ਇੰਸਪੈਕਟਰ ਸਿ਼ਵ ਸ਼ੰਕਰ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਉਹ ਮੌਕੇ ‘ਤੇ ਪਹੁੰਚੇ ਅਤੇ ਸੰਸਥਾ ਦੀ ਮਦਦ ਨਾਲ ਲਾਸ਼ ਨੂੰ ਡਿੱਗੀ ‘ਚੋਂ ਕੱਢਿਆ ਅਤੇ ਪੋਸਟਮਾਰਟਮ (Postmortem) ਲਈ ਮੁਰਦਾ ਘਰ ‘ਚ ਰੱਖ ਦਿੱਤਾ । ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ ।

ਪਹਿਲੀ ਮਹਿਲਾ ਚੈਂਪੀਅਨਜ਼ ਟਰਾਫੀ ਹੋਵੇਗੀ ਭਾਰਤ ਵਿਚ

0
Cricket Team

ਨਵੀਂ ਦਿੱਲੀ, 3 ਸਤੰਬਰ 2026 : ਇੰਟਰਨੈਸ਼ਨਲ ਕ੍ਰਿਕਟ ਕੌਂਸਲ (International Cricket Council) ਵਲੋਂ ਭਾਰਤ ਵਿਚ ਹੋਣ ਵਾਲੀ ਪਹਿਲੀ ਮਹਿਲਾ ਚੈਂਪੀਅਨਜ਼ ਟ੍ਰਾਫੀ (First Women’s Champions Trophy) ‘ਤੇ ਆਪਣੀ ਮੋਹਰ ਲਗਾ ਦਿੱਤੀ ਹੈ ਬਾਰੇ ਸਮਾਚਾਰ ਹੈ ।

ਕਿੰਨੇ ਰੋਜ਼ਾ ਹੋਵੇਗਾ ਇਹ ਟੂਰਨਾਮੈਂਟ

ਮਿਲੀ ਜਾਣਕਾਰੀ ਅਨੁਸਾਰ ਪਹਿਲੀ ਮਹਿਲਾ ਚੈਂਪੀਅਨਜ ਟ੍ਰਾਫੀ ਜੋ ਕਿ ਭਾਰਤ ਵਿਚ ਹੋਣ ਜਾ ਰਹੀ ਹੈ ਵਿਚ ਛੇ ਟੀਮਾਂ ਭਾਗ ਲੈਣਗੀਆਂ ਤੇ ਇਹ ਟੂਰਨਾਮੈਂਟ 14 ਤੋਂ 28 ਫਰਵਰੀ 2027 ਤੱਕ ਮੁੰਬਈ ਅਤੇ ਵਡੋਦਰਾ ਵਿਖੇ ਖੇਡਿਆ ਜਾਵੇਗਾ । ਇਸ ਟੂਰਨਾਮੈਂਟ (Tournament) ਦੀ ਮੇਜ਼ਬਾਨੀ ਸ਼੍ਰੀਲੰਕਾ ਨੂੰ ਮਿਲੀ ਸੀ । ਆਈ. ਸੀ. ਸੀ. ਨੇ 30 ਅਗਸਤ ਨੂੰ ਸ਼੍ਰੀਲੰਕਾ ਤੋਂ ਮੇਜ਼ਬਾਨੀ ਖੋਹ ਲਈ ਸੀ ਨੇ ਦੋਸ਼ ਲਗਾਇਆ ਸੀ ਕਿ ਸ਼੍ਰੀਲੰਕਾ ਕ੍ਰਿਕਟ ਬੋਰਡ ਵਿੱਚ ਉੱਥੋਂ ਦੀ ਸਰਕਾਰ ਦਾ ਦਖਲ ਹੈ ।

ਕਿਸ ਆਧਾਰ ‘ਤੇ ਦਿੱਤੀ ਆਈ. ਸੀ. ਸੀ. ਨੇ ਮਨਜ਼ੂਰੀ

ਪ੍ਰਾਪਤ ਸੂਚਨਾ ਮੁਤਾਬਕ ਸ਼੍ਰੀਲੰਕਾ ਤੋਂ ਮੇਜ਼ਬਾਨੀ ਖੋਹੇ ਜਾਣ ਤੋਂ ਬਾਅਦ ਟੂਰਨਾਮੈਂਟ ਕਰਵਾਉਣ ਲਈ ਬੰਗਲਾਦੇਸ਼, ਭਾਰਤ ਅਤੇ ਦੱਖਣੀ ਅਫਰੀਕਾ ਵਲੋਂ ਦਾਅਵਾ ਕੀਤਾ ਸੀ ਤੇ ਆਈ. ਸੀ. ਸੀ. ਨੇ ਤੈਅ ਮਾਪਦੰਡਾਂ ਦੇ ਆਧਾਰ ‘ਤੇ ਭਾਰਤ ਦੀ ਤਜਵੀਜ਼ (ਪ੍ਰਸਤਾਵ) ਨੂੰ ਮਨਜ਼ੂਰੀ ਦਿੱਤੀ ਨੇ ਕਿਹਾ, ਸ਼੍ਰੀਲੰਕਾ ਕ੍ਰਿਕਟ ਬੋਰਡ ਜੁਲਾਈ ਵਿੱਚ ਆਈ. ਸੀ. ਸੀ. ਦੀ ਸਾਲਾਨਾ ਕਾਨਫਰੰਸ ਵਿੱਚ ਦੱਸੇ ਗਏ ਜ਼ਰੂਰੀ ਸੁਧਾਰ ਕਰ ਰਿਹਾ ਹੈ ।

ਕਿਹੜਾ ਕਿਹੜੇ ਦੇਸ਼ਾਂ ਦੀਆਂ ਟੀਮਾਂ ਖੇਡਣਗੀਆਂ

ਟੂਰਨਾਮੈਂਟ ਵਿੱਚ ਆਸਟ੍ਰੇਲੀਆ, ਇੰਗਲੈਂਡ, ਭਾਰਤ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਖੇਡਣਗੀਆਂ । ਇਹਨਾਂ ਸਾਰੀਆਂ ਟੀਮਾਂ ਨੇ 6 ਜੁਲਾਈ ਦੀ ਕੱਟ-ਆਫ ਮਿਤੀ ‘ਤੇ ਆਈ. ਸੀ. ਸੀ. ਮਹਿਲਾ ਟੀ-20 ਇੰਟਰਨੈਸ਼ਨਲ ਟੀਮ ਰੈਂਕਿੰਗ ਵਿੱਚ ਆਪਣੀ ਸਥਿਤੀ ਦੇ ਆਧਾਰ ‘ਤੇ ਕੁਆਲੀਫਾਈ ਕੀਤਾ ਹੈ ।

ਪੀ. ਏ. ਯੂ. `ਚ ਸਥਾਪਤ ਹੋਵੇਗਾ ਹਾਰਟੀਕਲਚਰ ਨਾਲੇਜ ਸੈਂਟਰ : ਮੁੱਖ ਮੰਤਰੀ

0
Chief Minister

ਚੰਡੀਗੜ੍ਹ, 3 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੀ. ਏ. ਯੂ. ਦੇ ਵਿਚ ਹਾਰਟੀਕਲਚਰ ਨਾਲੇਜ ਸੈਂਟਰ (Horticulture Knowledge Center) ਦੀ ਸਥਾਪਨਾ ਕੀਤੀ ਜਾਵੇਗੀ ।

ਕੀ ਹੋਵੇਗਾ ਇਸ ਸੈਂਟਰ ਨਾਲ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Mann) ਵਲੋਂ ਜੋ ਪੀ. ਏ. ਯੂ. ਵਿਖੇ ਹਾਰਟੀਕਲਚਰ ਨਾਲੇਜ ਸੈਂਟਰ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਦੇ ਨਾਲ ਪੰਜਾਬ ਵਿਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਬਾਗਬਾਨੀ ਖੇਤਰ ਨੂੰ ਮਜ਼ਬੂਤੀ ਮਿਲੇਗੀ । ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਲਈ ਉਨ੍ਹਾਂ ਵਲੋਂ ਜਾਪਾਨ ਇੰਟਰਨੈਸ਼ਨਲ ਕੋ-ਆਪ੍ਰੇਸ਼ਨ ਏਜੰਸੀ (ਜੇ. ਆਈ. ਸੀ. ਏ.) ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਹਾਰਟੀਕਲਚਰ ਨਾਲੇਜ ਸੈਂਟਰ ਸਥਾਪਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ।

1300 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ : ਮਾਨ

ਇਹ ਪਹਿਲਕਦਮੀ 1,300 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਹਿੱਸਾ ਹੈ, ਜਿਸ ਦਾ ਮਕਸਦ ਬਾਗਬਾਨੀ ਖੇਤਰ ਦਾ ਵਿਸਥਾਰ, ਮੁੱਲ ਲੜੀ ਨੂੰ ਮਜ਼ਬੂਤ ਕਰਨਾ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ । ਪੰਜਾਬ ਸਰਕਾਰ ਨੇ ਸਾਲ 2036 ਤੱਕ ਬਾਗਬਾਨੀ ਹੇਠ ਰਕਬੇ ਨੂੰ ਵਧਾ ਕੇ 16 ਲੱਖ ਹੈਕਟੇਅਰ ਕਰਨ ਦਾ ਟੀਚਾ ਰੱਖਿਆ ਹੈ ।

ਪੰਜਾਬ ਵਿਚ 41. 25 ਲੱਖ ਹੈਕਟੇਅਰ ਜ਼ਮੀਨ ਖੇਤੀ ਹੇਠ ਹੈ : ਭਗਵੰਤ ਮਾਲ

ਬਾਗਬਾਨੀ ਵਿਭਾਗ (Horticulture Department) ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਪੰਜਾਬ ਵਿਚ 41.25 ਲੱਖ ਹੈਕਟੇਅਰ ਜ਼ਮੀਨ ਖੇਤੀ ਹੇਠ ਹੈ, ਜਿਸ ਵਿਚੋਂ 5.27 ਲੱਖ ਹੈਕਟੇਅਰ ਰਕਬਾ ਬਾਗਬਾਨੀ ਅਧੀਨ ਆਉਂਦਾ ਹੈ ਅਤੇ ਇਸ ਤੋਂ 106.10 ਲੱਖ ਮੀਟ੍ਰਿਕ ਟਨ ਉਤਪਾਦਨ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਬਾਗਬਾਨੀ ਵਿਚ ਫਲ, ਸਬਜ਼ੀਆਂ, ਮਸਾਲੇ, ਸੁਗੰਧਿਤ ਬੂਟੇ, ਫੁੱਲਾਂ ਸਮੇਤ ਮਧੂ-ਮੱਖੀ ਪਾਲਣ ਅਤੇ ਖੁੰਬਾਂ ਦਾ ਉਤਪਾਦਨ ਵੀ ਸ਼ਾਮਲ ਹਨ । ਸੂਬੇ ਵਿਚ ਕਿੰਨੂ ਅਤੇ ਅਮਰੂਦ ਮੁੱਖ ਫਲਾਂ, ਜਦੋਂ ਕਿ ਆਲੂ ਅਤੇ ਮਟਰ ਮੁੱਖ ਸਬਜ਼ੀਆਂ ਵਿਚ ਸ਼ਾਮਲ ਹਨ ।

ਜਿੰਮ ਤੋਂ ਬਾਹਰ ਨਿਕਲਦਿਆਂ ਹੀ ਫਾਇਨਾਂਸਰ ਦੀ ਕੀਤੀ ਗੋਲੀਆਂ ਮਾਰ ਕੇ ਹੱਤਿਆ

0
Yaamunanagar Murder

ਯਮੁਨਾਨਗਰ, 3 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਯਮੁਨਾਨਗਰ ਦੇ ਮਾਡਲ ਟਾਊਨ ਖੇਤਰ ਵਿਚ ਇਕ ਫਾਇਨਾਂਸਰ (Financier) ਦੀ ਜਿੰਮ ਵਿਚੋਂ ਬਾਹਰ ਨਿਕਲਦਿਆਂ ਹੀ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਫਾਇਨਾਂਸਰ

ਮਿਲੀ ਜਾਣਕਾਰੀ ਅਨੁਸਾਰ ਯਮੁਨਾਨਗਰ ਵਿਖੇ ਜੋ ਅੱਜ ਸਵੇਰ ਵੇਲੇ ਇਕ ਫਾਇਨਾਂਸਰ ਦੀ ਜਿੰਮ ਦੇ ਬਾਹਰ ਹੀ ਗੋਲੀ ਮਾਰ (Shoot) ਕੇ ਹੱਤਿਆ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਫਾਇਨਾਂਸਰ ਦੀ ਪਛਾਣ 60 ਸਾਲਾ ਹਰਭਜਨ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮਾਡਲ ਟਾਊਨ ਇਲਾਕੇ ਵਿਚ ਬਣੇ ਜਿੰਮ ਵਿਚੋਂ ਜਿਵੇਂ ਹੀ ਕਸਰਤ ਕਰਕੇ ਫਾਇਨਾਂਸਰ ਬਾਹਰ ਨਿਕਲਿਆ ਤਾਂ ਪਹਿਲਾਂ ਹੀ ਨਾਕਾਬੰਦੀ ਕਰਕੇ ਇੰਤਜ਼ਾਰ ਕਰ ਰਹੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਬਾਰੀ ਕਰਰੇ ਫਰਾਰ ਹੋ ਗਏ ।

ਗੋਲੀਬਾਰੀ ਦੀ ਘਟਨਾ ਦਾ ਪਤਾ ਚਲਦਿਆਂ ਹੀ ਪੁਲਸ ਨੇ ਕੀਤੀ ਕਾਰਵਾਈ ਸ਼ੁਰੂ

ਉਪਰੋਕਤ ਵਾਪਰੇ ਕਤਲ ਕਾਂਡ ਸਬੰਧੀ ਜਾਣਕਾਰੀ ਮਿਲਦਿਆਂ ਹੀ ਐਸ. ਪੀ. ਕਮਲਦੀਪ ਗੋਇਲ ਦੀ ਅਗਵਾਈ ਹੇਠ ਪੁਲਸ ਟੀਮਾਂ ਮੌਕੇ ਤੇ ਪਹੁੰਚੀਆਂ, ਜਿਨ੍ਹਾਂ ਨੇ ਹਮਲਾਵਰਾਂ ਦੀ ਪਛਾਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਜਿਕਰਯੋਗ ਹੈ ਕਿ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਵਿੱਤੀ ਕਾਰੋਬਾਰੀ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਪੁਰਾਣੀ ਰੰਜਸ਼ ਕਾਰਨ ਭਾਣਜੇ ਨੇ ਕੀਤਾ ਕੁਹਾੜੀ ਨਾਲ ਮਾਮੇ ਦਾ ਕਤਲ

0
Murdrer Arrest

ਡੇਰਾਬੱਸੀ, 3 ਸਤੰਬਰ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਅਧੀਨ ਆਉਂਦੇ ਸ਼ਹਿਰ ਡੇਰਾਬਸੀ ਵਿਖੇ ਪੁਰਾਣੀ ਰੰੰਜਸ਼ ਦੇ ਚਲਦਿਆਂ ਭਾਣਜੇ ਵਲੋਂ ਕੁਹਾੜੀ ਨਾਲ ਮਾਮੇ ਦਾ ਹੀ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਨੇ ਕਰ ਦਿੱਤਾ ਮਾਮੇ ਦਾ ਕਤਲ

ਮਿਲੀ ਜਾਣਕਾਰੀ ਅਨੁਸਾਰ ਡੇਰਾਬਸੀ (Dera Bassi) ਵਿਖੇ ਥਾਣਾ ਹੰਡੇਸਰਾ ਅਧੀਨ ਆਉਂਦੇ ਪਿੰਡ ਜੌਲਾਕਲਾਂ ਵਿਖੇ ਜੋ ਇਕ ਭਾਣਜੇ ਵਲੋਂ ਹੀ ਪੁਰਾਣੀ ਰੰਜਸ ਦੇ ਚਲਦਿਆਂ ਹੋਈ ਬਹਿਸਬਾਜੀ ਦੌਰਾਨ ਆਪਣੇ ਹੀ ਮਾਮੇ ਦਾ ਕੁਹਾੜੀ ਮਾਰ (Axe attack) ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਭਾਣਜੇ ਦੀ ਪਛਾਣ ਰਾਮ ਜੀ ਰਾਏ ਦੇ ਤੌਰ ‘ਤੇ ਹੋਈ ਹੈ ।

ਪੁਲਸ ਨੇ ਕਰ ਲਿਆ ਹੈ ਕਾਤਲ ਨੂੰ ਗ੍ਰਿਫ਼ਤਾਰ

ਪ੍ਰਾਪਤ ਸੂਚਨਾ ਮੁਤਾਬਕ ਬੀਤੇੇ ਦਿਨੀਂ ਵਾਪਰੇ ਉਕਤ ਖੂਨੀ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਮੁਲਜਮ ਵਿਰੁੱਧ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ (Case registered) ਕਰਕੇ ਉਸਨੂੰ ਪੁਲਸ ਵਲੋਂ ਗ੍ਰਿ਼ਫਤਾਰ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਜਿਸ ਵਿਅਕਤੀ ਦਾ ਉਕਤ ਵਿਅਕਤੀ ਵਲੋਂ ਕਤਲ ਕੀਤਾ ਗਿਆ ਹੈ ਦੀ ਪਛਾਣ ਕਮੇਸਰ ਰਾਏ ਦੇ ਤੌਰ ਤੇ ਹੋਈ ਹੈ ।

ਅਦਾਲਤ ਵਿਚ ਪੇਸ਼ ਕਰਕੇ ਲਿਆ ਜਾਵੇਗਾ ਮੁਲਜਮ ਦਾ ਪੁਲਸ ਰਿਮਾਂਡ

ਮ੍ਰਿਤਕ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ । ਪਰਿਵਾਰਕ ਮੈਂਬਰਾਂ ਦੇ ਪਹੁੰਚਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ । ਪੁਲਸ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਨ ਦੀ ਤਿਆਰੀ ਵਿੱਚ ਹੈ, ਜਿਸ ਦੌਰਾਨ ਕਤਲ ਨਾਲ ਜੁੜੇ ਹੋਰ ਤੱਥਾਂ ਅਤੇ ਘਟਨਾ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ।

ਹਰਿਆਣਾ ਦੇ ਸੋਨੀਪਤ ਵਿਚ ਤੜਕੇ ਵਾਪਰੇ ਹਾਦਸੇ ਵਿਚ ਹੋਈ 3 ਲੋਕਾਂ ਦੀ ਮੌਤ

0
Sonipat Accident

ਸੋਨੀਪਤ, 3 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਸੋਨੀਪਤ ਦੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇ ‘ਤੇ ਵਾਪਰੇ ਇਕ ਸੜਕ ਹਾਦਸੇ (Road accidents) ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ।

ਕਿਸ-ਕਿਸ ਵਾਹਨ ਵਿਚਕਾਰ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸੋਨੀਪਤ (Sonipat) ਵਿਚ ਜੋ ਅੱਜ ਸਵੇਰੇ 4 ਵਜੇ ਦੇ ਕਰੀਬ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ‘ਤੇ ਇੱਕ ਅਣਪਛਾਤੇ ਵਾਹਨ ਦੀ `ਈਕੋ` ਵੈਨ ਨਾਲ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਦੇ ਕਾਰਨ ਜਿਥੇ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ ਹੈ, ਉਥੇ ਇਸ ਸੜਕ ਹਾਦਸੇ ਵਿੱਚ ਵੈਨ ਵਿੱਚ ਸਵਾਰ 9 ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ ।

ਕਿਥੇ ਜਾ ਰਹੇ ਸਨ ਵੈਨ ਵਿਚ ਸਵਾਰ ਵਿਅਕਤੀ

ਪ੍ਰਾਪਤ ਸੂਚਨਾ ਮੁਤਾਬਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲਣ ‘ਤੇ ਪੁਲਸ ਅਤੇ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਖਰਖੋਦਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ । ਮੁੱਢਲੀ ਸਹਾਇਤਾ ਦੇਣ ਤੋਂ ਬਾਅਦ, ਗੰਭੀਰ ਰੂਪ ਵਿੱਚ ਜ਼ਖ਼ਮੀ (Injured) ਹੋਏ ਕੁਝ ਲੋਕਾਂ ਨੂੰ ਰੋਹਤਕ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ । ਪੁਲਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ (Postmortem) ਲਈ ਸੋਨੀਪਤ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ । ਵੈਨ ਵਿਚ ਸਵਾਰ ਲੋਕ ਬਾਜਰੇ ਦੀ ਫਸਲ ਦੀ ਕਟਾਈ ਲਈ ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਝੱਜਰ ਜਾ ਰਹੇ ਸਨ ।

ਸੜਕ ਹਾਦਸੇ `ਚ ਅਧਿਆਪਕ ਸਮੇਤ ਦੋ ਵਿਅਕਤੀਆਂ ਦੀ ਹੋਈ ਮੌਤ

0
Accident Death

ਜ਼ੀਰਾ, 3 ਸਤੰਬਰ 2026 : ਪੰਜਾਬ ਦੇ ਜੀਰਾ (Zira) ਨੇੜਲੇ ਤਲਵੰਡੀ ਜੱਲੇ ਖਾਂ ਕੋਲ ਬੀਤੇੇ ਦਿਨੀਂ ਵਾਪਰੇ ਸੜਕ ਹਾਦਸੇ (Road accidents) ਵਿਚ ਇਕ ਅਧਿਆਪਕ ਅਤੇ ਵਿਦਿਆਰਥੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਜ਼ੀਰਾ ਨੇੜਲੇ ਤਲਵੰਡੀ ਜੱਲੇ ਖਾਂ ਕੋਲ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਜੋ ਸਕੂਲ ਦੇ ਇਕ ਡੀ. ਪੀ. ਈ. ਅਧਿਆਪਕ ਅਤੇ ਇਕ 17 ਸਾਲਾ ਵਿਦਿਆਰਥੀ ਦੀ ਮੌਤ (Death) ਹੋ ਗਈ ਹੈ ਵਿਚ ਦੋਹਾਂ ਦੀ ਪਛਾਣ 45 ਸਾਲਾ ਗੁਰਵਿੰਦਰ ਸਿੰਘ ਅਤੇ ਵਿਦਿਆਰਥੀ ਦੀ ਪਛਾਣ ਅਭੈ ਪ੍ਰਤਾਪ ਸਿੰਘ ਦੇ ਤੌਰ ‘ਤੇ ਹੋਈ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਅਧਿਆਪਕ ਵਿਦਿਆਰਥੀ ਨੂੰ ਸਵਿਫਟ ਡਿਜ਼ਾਇਰ ਕਾਰ ਵਿਚ ਨਾਲ ਲੈ ਕੇ ਜਦੋਂ ਓਵਰਟੇਕ ਕਰ ਰਹੇ ਸਨ ਤਾਂ ਇਕ ਸਕਾਰਪੀਓ ਗੱਡੀ ਨਾਲ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ, ਜਿਸਦੇ ਚਲਦਿਆਂ ਜਿਥੇ ਅਧਿਆਪਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਉਥੇ ਵਿਦਿਆਰਥੀ ਨੂੰ ਜਖਮੀ (Injured) ਹਾਲਤ ਵਿਚ ਜੀਰਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ । ਪੁਲਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੀਤਾ ਗਿਆ 51.58 ਕਰੋੜ ਰੁਪਏ ਦਾ ਖ਼ਰਚ

0
Health Minister

ਚੰਡੀਗੜ੍ਹ, 2 ਸਤੰਬਰ 2026 : ਮੁੱਖ ਮੰਤਰੀ ਸਿਹਤ ਯੋਜਨਾ (Chief Minister’s Health Scheme) ਤਹਿਤ ਸੈਪਸਿਸ ਅਤੇ ਸੈਪਟਿਕ ਸ਼ਾਕ ਦੇ ਮਰੀਜਾਂ ਦੇ ਇਲਾਜ ‘ਤੇ 51. 58 ਕਰੋੜ ਰੁਪਏ ਦਾ ਖਰਚ ਕੀਤਾ ਗਿਆ ਹੈ ।

ਕਿੰਨੇ ਮਰੀਜਾਂ ਤੇ ਕੀਤਾ ਗਿਆ ਹੈ ਇਹ ਖਰਚ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister) ਸਿਹਤ ਯੋਜਨਾ ਤਹਿਤ ਸੈਪਸਿਸ ਅਤੇ ਸੈਪਟਿਕ ਸ਼ਾਕ ਦੇ ਮਰੀਜਾਂ ਦੇ ਇਲਾਜ ਤੇ 51. 58 ਕਰੋੜ ਰੁਪਏ ਦਾ ਖਰਚ ਕੀਤਾ ਗਿਆ ਹੈ ਉਹ 12 ਹਜ਼ਾਰ 467 ਮਰੀਜਾਂ ਤੇ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਸ਼ੁਰੂਆਤ ਵਿੱਚ ਆਮ ਜਿਹਾ ਲੱਗਣ ਵਾਲਾ ਇਨਫੈਕਸ਼ਨ, ਸੈਪਸਿਸ ਅਤੇ ਸੈਪਟਿਕ ਸ਼ਾਕ ਵਿੱਚ ਬਦਲਣ ’ਤੇ ਕੁਝ ਹੀ ਘੰਟਿਆਂ ਵਿੱਚ ਜਾਨਲੇਵਾ ਹੋ ਸਕਦਾ ਹੈ ।

ਕੀ ਦੱਸਿਆ ਸਿਹਤ ਮੰਤਰੀ ਪੰਜਾਬ ਨੇ

ਸਿਹਤ ਮੰਤਰੀ ਪੰਜਾਬ (Health Minister Punjab) ਡਾਕਟਰ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੰਭੀਰ ਸੈਪਸਿਸ ਦੇ 10,961 ਇਲਾਜਾਂ ’ਤੇ 44.33 ਕਰੋੜ ਰੁਪਏ, ਜਦਕਿ ਸੈਪਟਿਕ ਸ਼ਾਕ ਦੇ 1,506 ਇਲਾਜਾਂ ’ਤੇ 7.25 ਕਰੋੜ ਖ਼ਰਚ ਹੋਏ । ਅਮਰੀਕਾ ਦੇ ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਅਨੁਸਾਰ, ਸੈਪਸਿਸ , ਅਜਿਹੀ ਸਥਿਤੀ ਜਿਸ ਦੌਰਾਨ ਸਰੀਰ ਇਨਫੈਕਸ਼ਨ ਪ੍ਰਤੀ ਬਹੁਤ ਤੇਜ਼ੀ ਨਾਲ ਪ੍ਰਤੀਕਿਰਿਆ ਕਰਦਾ ਹੈ, ਜਿਸ ਕਾਰਨ ਟਿਸ਼ੂਜ਼ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਅੰਗਾਂ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਮੌਤ ਵੀ ਹੋ ਸਕਦੀ ਹੈ ।

ਸੈਪਸਿਸ ਹੌਲੀ-ਹੌਲੀ ਕਰ ਸਕਦਾ ਹੈ ਗੰਭੀਰ ਰੂਪ ਧਾਰਨ : ਬਲਬੀਰ ਸਿੰਘ

ਪੰਜਾਬ ਦੇ ਕੈਬਨਿਟ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਸਮੇਂ ਸਿਰ ਪਛਾਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੈਪਸਿਸ ਹੌਲੀ-ਹੌਲੀ ਹੋਰ ਗੰਭੀਰ ਰੂਪ ਧਾਰਨ ਕਰ ਸਕਦਾ ਹੈ । ਜਦੋਂ ਇਸ ਕਾਰਨ ਖ਼ੂਨ ਦੇ ਸੰਚਾਰ ਸਬੰਧੀ ਗੰਭੀਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਕਈ ਅਹਿਮ ਅੰਗਾਂ ਤੱਕ ਲੋੜੀਂਦਾ ਖ਼ੂਨ ਨਹੀਂ ਪਹੁੰਚਦਾ ਤਾਂ ਮਰੀਜ਼ ਸੈਪਟਿਕ ਸ਼ਾਕ ਦੀ ਸਥਿਤੀ ਵਿੱਚ ਪਹੁੰਚ ਸਕਦਾ ਹੈ ।

ਯੁੱਧ ਨਸਿ਼ਆਂ ਵਿਰੁੱਧ ਤਹਿਤ 76 ਹਜ਼ਾਰ 751 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ

0
DGP

ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਸਰਕਾਰ (Punjab Government) ਵਲੋਂ ਸ਼ੁਰੂ ਕੀਤੀ ਗਈ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਦੇ 18 ਮਹੀਨਿਆਂ ਵਿਚ 76 ਹਜ਼ਾਰ 751 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿੰਨੀਆਂ ਐਫ. ਆਈ. ਆਰ. ਕੀਤੀਆਂ ਗਈਆਂ ਹਨ ਦਰਜ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਵਿਚ ਜੋ ਨਸ਼ਿਆਂ ਵਿਰੁੱਧ ਵਿੱਢੀ ਗਈ ਫੈਸਲਾਕੁੰਨ ਮੁਹਿੰਮ ’ਯੁੱਧ ਨਸ਼ਿਆਂ ਵਿਰੁੱਧ’ (War on drugs) ਦੇ 18 ਮਹੀਨੇ ਪੂਰੇ ਹੋ ਗਏ ਹਨ ਅਤੇ ਇਸ ਦੌਰਾਨ ਪੰਜਾਬ ਪੁਲਸ ਨੇ 1 ਮਾਰਚ-2025 ਤੋਂ ਹੁਣ ਤੱਕ 58,924 ਐਫ. ਆਈ. ਆਰ. ਦਰਜ ਕਰਕੇ 3776 ਕਿਲੋ ਹੈਰੋਇਨ ਸਮੇਤ 76,751 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫ਼ਤਾਰ ਕੀਤਾ ਹੈ ।

ਕੀ ਦੱਸਿਆ ਏ. ਡੀ. ਜੀ. ਪੀ. (ਲਾਅ ਐਂਡ ਆਰਡਰ ਨੇ)

ਪੰਜਾਬ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਲਾਅ ਐਂਡ ਆਰਡਰ) ਐਸ. ਪੀ. ਐਸ. ਪਰਮਾਰ ਨੇ ਦੱਸਿਆ ਕਿ 3776 ਕਿੱਲੋ ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਸ ਨੇ 944 ਕਿੱਲੋ ਅਫ਼ੀਮ, 448 ਕੁਇੰਟਲ ਭੁੱਕੀ, 129 ਕਿੱਲੋ ਚਰਸ, 1298 ਕਿੱਲੋ ਗਾਂਜਾ, 70 ਕਿੱਲੋ ਆਈਸੀਈ, 62.33 ਲੱਖ ਨਸ਼ੀਲੀਆਂ ਗੋਲੀਆਂ-ਕੈਪਸੂਲ ਅਤੇ 21.99 ਕਰੋੜ ਰੁਪਏ ਦੀ ਡਰੱਗ ਮਨੀ (Drug money) ਵੀ ਜ਼ਬਤ ਕੀਤੀ ਹੈ ।

ਗੈਂਗਸਟਰਾਂ ‘ਤੇ ਵਾਰ ਮੁਹਿੰਮ ਨੂੰ ਹੋਇਆ 224ਵਾਂ ਦਿਨ

ਇਸ ਦੌਰਾਨ ਪੁਲਸ ਟੀਮਾਂ ਨੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ 224ਵੇਂ ਦਿਨ ਵੀ ਜਾਰੀ ਰੱਖਦਿਆਂ 598 ਛਾਪੇਮਾਰੀਆਂ ਤੋਂ ਬਾਅਦ ਚਾਰ ਹਥਿਆਰਾਂ ਸਮੇਤ 370 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 164 ਵਿਅਕਤੀਆਂ ਖ਼ਿਲਾਫ਼ ਇਹਤਿਆਤੀ ਕਾਰਵਾਈ ਕੀਤੀ ਗਈ ਅਤੇ ਪੰਜ ਭਗੌੜੇ ਅਪਰਾਧੀਆਂ ਨੂੰ ਵੀ ਕਾਬੂ ਕੀਤਾ ਗਿਆ । ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਗੁਪਤ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧ ਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੁਝਾਅ ਸਾਂਝੇ ਕਰ ਸਕਦੇ ਹਨ ।

300 ਸਰਕਾਰੀ ਸੇਵਾਵਾਂ ਲਈ ‘ਡੀ. ਜੀ. ਪੰਜਾਬ ਪੋਰਟਲ ਲਾਂਚ : ਅਮਨ ਅਰੋੜਾ

0
Aman Arora

ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਦੇ ਗੁੱਡ ਗਵਰਨੈਂਸ ਅਤੇ ਆਈ. ਟੀ. ਮੰਤਰੀ ਅਮਨ ਅਰੋੜਾ (Aman Arora) ਵਲੋਂ ਬੀਤੇ ਦਿਨੀਂ ਪੰਜਾਬ ਸੂਬੇ ਦਾ ਏਕੀਕ੍ਰਿਤ ਡਿਜੀਟਲ ਪੋਰਟਲ (Integrated digital portal) ਲਾਂਚ ਕੀਤਾ ਗਿਆ ਹੈ ।

ਕਿੰਨੇ ਵਿਭਾਗ ਦੀਆਂ ਮਿਲਣਗੀਆਂ ਸੇਵਾਵਾਂ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜੋ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਜੋ ਬੀਤੇ ਦਿਨੀਂ ਏਕੀਕ੍ਰਤ ਡਿਜ਼ੀਟਲ ਪੋਰਟਲ ਲਾਂਚ ਕੀਤਾ ਗਿਆ ਹੈ ਇਸ ਪੋਰਟਲਦੇ ਮਾਧਿਅਮ ਨਾਲ਼ 12 ਵਿਭਾਗਾਂ ਦੀਆਂ 300 ਤੋਂ ਵੱਧ ਸਰਕਾਰੀ ਸੇਵਾਵਾਂ ਇਕ ਹੀ ਮੋਬਾਈਲ-ਫੈਂਡਲੀ ਪਲੇਟਫਾਰਮ ‘ਤੇ ਮੁਹੱਈਆ ਹੋਣਗੀਆਂ । ਸਰਕਾਰ ਨੇ ਅਗਲੇ 2 ਮਹੀਨਿਆਂ ‘ਚ 800 ਤੋਂ ਵੱਧ ਸਾਰੀਆਂ ਸਰਕਾਰੀ ਸੇਵਾਵਾਂ ਨੂੰ ਵੀ ਇਸ `ਪੋਰਟਲ ਨਾਲ-ਜੋੜਨ ਦਾ ਟੀਚਾ ਰੱਖਿਆ ਹੈ ।

ਕਿਹੜੀਆਂ ਕਿਹੜੀਆਂ ਮਿਲਣਗੀਆਂ ਸਰਕਾਰੀ ਸੇਵਾਵਾਂ

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੋਰਟਲ ਰਾਹੀਂ ਜਨਮ-ਮੌਤ ਸਰਟੀਫਿਕੇਟ, ਮੈਡੀਕਲ ਫਿਟਨੈੱਸ ਸਰਟੀਫਿਕੇਟ, ਹਥਿਆਰ ਲਾਇਸੈਂਸ, ਵਿਆਹ ਰਜਿਸਟ੍ਰੇਸ਼ਨ, ਕਿਰਤ ਵੈੱਲਫੇਅਰ ਯੋਜਨਾਵਾਂ, ਯੋਜਨਾਵਾਂ, ਜਾਇਦਾਦ ਜਾਇਦਾਦ ਤਬਾਦਲਾ, ਪੁਲਸ ਵੈਰੀਫਿਕੇਸ਼ਨ, ਆਮਦਨ ਅਤੇ ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਸਮਾਜਿਕ ਸੁਰੱਖਿਆ ਪੈਨਸ਼ਨ ਅਤੇ ਪਾਣੀ ਦੇ ਕਨੈਕਸ਼ਨ ਸਮੇਤ ਅਨੇਕਾਂ ਸੇਵਾਵਾਂ ਆਨ-ਲਾਈਨ ਮਿਲ ਸਕਣਗੀਆਂ । ਹਰੇਕ ਅਰਜ਼ੀ ਲਈ ਸਮਾਂ-ਹੱਦ ਤੈਅ ਹੋਵੇਗੀ ਅਤੇ ਦੇਰੀ ਹੋਣ `ਤੇ ਸਬੰਧਤ ਅਧਿਕਾਰੀ ਦੇ ਰਿਕਾਰਡ `ਚ ਇਸ ਦਾ ਜ਼ਿਕਰ ਹੋਵੇਗਾ ।

ਕੀ ਆਖਿਆ ਕੈਬਨਿਟ ਮੰਤਰੀ ਪੰਜਾਬ ਅਰੋੜਾ ਨੇ

ਮੰਤਰੀ ਨੇ ਕਿਹਾ ਕਿ `ਗੁੱਡ ਗਵਰਨੈਂਸ ਮੇਰਾ ਮਿਸ਼ਨ ਹੈ`ਅਤੇ ਪੰਜਾਬ ਸਰਕਾਰ (Punjab Government) ਦਾ ਉਦੇਸ਼ ਨਾਗਰਿਕਾਂ ਨੂੰ,ਬਿਨਾਂ ਖੱਜਲ-ਖੁਆਰੀ, ਰਿਸ਼ਵਤ ਜਾਂ ਸਿਫਾਰਸ਼ ਦੇ ਸਮਾਂਬੱਧ ਸੇਵਾਵਾਂ ਉਪਲਬਧ ਕਰਵਾਉਣਾ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਦੂਰ-ਅੰਦੇਸ਼ੀ ਸੋਚ ਸਦਕਾ ਹੀ ਇਹ ਸਭ ਕੁੱਝ ਸੰਭਵ ਹੋ ਸਕਿਆ ਹੈ ।