Home Blog Page 299

ਸੇਵਾਮੁਕਤ ਕਰਨਲ ਨਾਲ ਹੋਈ 56 ਲੱਖ ਰੁਪਏ ਦੀ ਆਨ-ਲਾਈਨ ਧੋਖਾਧੜੀ

0
Retired Colonel cheated

ਬੈਂਗਲੁਰੂ, 21 ਨਵੰਬਰ 2025 : ਭਾਰਤ ਦੇੇਸ਼ ਦੇ ਸ਼ਹਿਰ ਬੈਂਗਲੁਰੂ (Bangalore) `ਚ ਇਕ 83 ਸਾਲਾ ਰਿਟਾਇਰਡ ਫੌਜੀ ਕਰਨਲ (Retired army colonel) ਰੈਂਕ ਦੇ ਇਕ ਅਧਿਕਾਰੀ ਨਾਲ ਆਨ-ਲਾਈਨ ਧੋਖਾਧੜੀ (Online fraud) ਹੋ ਗਈ ਹੈ । ਠੱਗਾਂ ਨੇ ਖੁਦ ਨੂੰ ਮੁੰਬਈ ਪੁਲਸ ਦਾ ਅਧਿਕਾਰੀ ਦੱਸ ਕੇ ਉਨ੍ਹਾਂ ਨੂੰ ਗ੍ਰਿਫਤਾਰੀ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ 56 ਲੱਖ 5 ਹਜ਼ਾਰ ਲੱਖ ਰੁਪਏ ਕੱਢ ਲਏ ।

ਪੁਲਸ ਅਧਿਕਾਰੀਆਂ ਨੇ ਕੀ ਦੱਸਿਆ

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਸੀ. ਈ. ਐੱਨ. ਅਪਰਾਧ ਪੁਲਸ ਥਾਣੇ (Central C. E. N. Crime Police Station) `ਚ 18 ਨਵੰਬਰ ਨੂੰ ਐੱਫ. ਆਈ. ਆਰ. ਦਰਜ ਕੀਤੀ ਗਈ। ਐੱਫ. ਆਈ. ਆਰ. ਅਨੁਸਾਰ ਪੀੜਤ ਨੂੰ 27 ਅਕਤੂਬਰ ਨੂੰ ਇਕ ਵਿਅਕਤੀ ਨੇ ਫੋਨ ਕਰ ਕੇ ਖੁਦ ਨੂੰ ਮੁੰਬਈ ਪੁਲਸ ਦਾ ਇੰਸਪੈਕਟਰ ਸੰਜੇ ਪਿਸ਼ੇ ਦੱਸਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਦੇ ਨਾਂ `ਤੇ ਜਾਰੀ ਇਕ ਸਿਮ ਕਾਰਡ ਦੀ ਗਲਤ ਵਰਤੋਂ ਕੀਤੀ ਗਈ ਹੈ । ਜਦੋਂ ਬਜ਼ੁਰਗ ਨੇ ਮੁੰਬਈ ਆ ਕੇ ਜਾਂਚ ਵਿਚ ਸ਼ਾਮਲ ਹੋਣ `ਚ ਅਸਮਰੱਥਾ ਜ਼ਾਹਿਰ ਕੀਤੀ ਤਾਂ ਉਨ੍ਹਾਂ ਨੂੰ ਵੀਡੀਓ ਕਾਲ ਰਾਹੀਂ ਇਕ ਸੀਨੀਅਰ ਮਹਿਲਾ ਅਧਿਕਾਰੀ ਕਵਿਤਾ ਪੋਮਾਨੇ ਅਤੇ ਬਾਅਦ `ਚ ਇਕ ਹੋਰ ਫਰਜ਼ੀ ਉੱਚ ਅਧਿਕਾਰੀ ਵਿਸ਼ਵਾਸ ਨਾਲ ਜੋੜਿਆ ਗਿਆ ।

ਫੋਨ ਕਰਨ ਵਾਲਿਆਂ ਨੇ ਆਨ-ਲਾਈਨ ਜਾਂਚ ਕਰਨ ਦੇ ਨਾਮ ਤੇ ਕੀਤੇ ਨਿਜੀ ਵੇਰਵੇ ਇਕੱਠੇ

ਫੋਨ ਕਰਨ ਵਾਲਿਆਂ ਆਨ-ਲਾਈਨ ਜਾਂਚ (Online check) ਦੇ ਨਾਂ `ਤੇ ਉਨ੍ਹਾਂ ਦੇ ਨਿੱਜੀ, ਪਰਿਵਾਰਕ ਤੇ ਬੈਂਕ ਵੇਰਵੇ ਕੱਢ ਲਏ ਅਤੇ ਇਸ ਬਾਰੇ ਕਿਸੇ ਨੂੰ ਦੱਸਣ `ਤੇ ਗ੍ਰਿਫਤਾਰੀ ਦੀ ਧਮਕੀ ਦਿੱਤੀ । ਐੱਫ. ਆਈ. ਆਰ. ਵਿਚ ਦੱਸਿਆ ਗਿਆ ਹੈ ਕਿ ਠੱਗਾਂ ਨੇ ਹਰ 3 ਘੰਟੇ ਵਿਚ ਉਨ੍ਹਾਂ ਦੀ ਲਾਈਵ ਲੋਕੇਸ਼ਨ ਅਤੇ `ਆਰ. ਬੀ. ਆਈ. ਵੈਰੀਫਿਕੇਸ਼ਨ` ਲਈ ਬੈਂਕ ਵੇਰਵੇ ਵਟਸਐਪ `ਤੇ ਸਾਂਝੇ ਕਰਨ ਦੀ ਹਦਾਇਤ ਕੀਤੀ ।

Read More : ਬੈਂਕ ਨਾਲ ਧੋਖਾਧੜੀ ਮਾਮਲੇ ਵਿਚ ਈ. ਡੀ. ਨੇ ਕੀਤੀ ਜਾਇਦਾਦ ਜ਼ਬਤ

ਨਸ਼ਾ ਤਸਕਰੀ ਵਿਚ ਅੰਮ੍ਰਿਤਸਰ ਪੁਲਸ ਕੀਤੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਗ੍ਰਿਫਤਾਰ

0
Amritsar police

ਅੰਮ੍ਰਿਤਸਰ, 22 ਨਵੰਬਰ 2025 : ਪੰਜਾਬ ਪੁਲਸ ਨੇ ਇੱਕ ਨਸ਼ਾ ਤਸਕਰੀ ਗਿਰੋਹ (Drug trafficking gang) ਦਾ ਪਰਦਾਫਾਸ਼ ਕਰਦਿਆਂ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇੇਠ ਗ੍ਰਿਫ਼ਤਾਰ ਕੀਤਾ ਹੈ । ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਨੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿਰੁੱਧ ਕਾਰਵਾਈ ਕਰਦਿਆਂ ਹਰਪ੍ਰੀਤ ਕੌਰ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 3 ਕਿੱਲੋ 120 ਗ੍ਰਾਮ ਹੈਰੋਇਨ (3 kilos 120 grams of heroin) ਬਰਾਮਦ ਕੀਤੀ ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀ ਦੱਸਿਆ

ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ (Gurpreet Singh Bhullar) ਨੇ ਦੱਸਿਆ ਕਿ ਇਹ ਕਾਰਵਾਈ ਨਿਯਮਤ ਨਾਕਾਬੰਦੀ ਅਤੇ ਫੀਲਡ ਨਿਗਰਾਨੀ ਦੌਰਾਨ ਕੀਤੀ ਗਈ । ਇੱਕ ਭਰਾ, ਭੈਣ ਅਤੇ ਭਰਜਾਈ ਵੀ ਸ਼ਾਮਲ ਪਾਈ ਗਈ । ਕਮਿਸ਼ਨਰ ਨੇ ਦੱਸਿਆ ਕਿ ਮੋਹਕਮਪੁਰਾ ਦੇ ਕ੍ਰਿਸ਼ਨਾ ਨਗਰ ‘ਚ ਸਿਲਵਰ ਸਟੋਨ ਸਕੂਲ ਨੇੜੇ ਇੱਕ ਔਰਤ ਸ਼ੱਕੀ ਹਲਾਤਾਂ ਵਿਚ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ । ਪੁਲਸ ਨੇ ਉਸਨੂੰ ਰੋਕਿਆ ਅਤੇ ਤਲਾਸ਼ੀ ਲੈਣ ‘ਤੇ ਹੈਰੋਇਨ ਦੇ ਛੇ ਪੈਕੇਟ (Six packets of heroin) ਬਰਾਮਦ ਕੀਤੇ । ਮੁੱਢਲੀ ਪੁੱਛਗਿੱਛ ਦੌਰਾਨ, ਹਰਪ੍ਰੀਤ ਕੌਰ ਨੇ ਆਪਣੇ ਦੋ ਸਾਥੀਆਂ, ਮੁਸਕਾਨ ਅਤੇ ਨੀਰਜ ਸ਼ਰਮਾ ਦੀ ਪਛਾਣ ਕੀਤੀ । ਜਾਂਚ ‘ਚ ਪਤਾ ਲੱਗਾ ਕਿ ਮੁਸਕਾਨ ਅਤੇ ਨੀਰਜ ਭਰਾ-ਭੈਣ ਹਨ, ਜਦੋਂ ਕਿ ਹਰਪ੍ਰੀਤ ਕੌਰ ਉਸਦੀ ਭਰਜਾਈ ਹੈ ।

ਔਰਤ ਪੁਲਸ ਨਿਗਰਾਨੀ ਤੋਂ ਬਚਣ ਲਈ ਸੀ ਨੈੱਟਵਰਕ ਵਿਚ ਸ਼ਾਮਲ

ਪੁਲਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਇਹ ਔਰਤ ਪੁਲਸ ਨਿਗਰਾਨੀ ਤੋਂ ਬਚਣ ਲਈ ਨੈੱਟਵਰਕ ਵਿਚ ਸ਼ਾਮਲ ਸੀ । ਪੁਲਸ ਮੁਤਾਬਕ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਨੈੱਟਵਰਕ ਪਾਕਿਸਤਾਨ ਵਿਚ ਸਥਿਤ ਹੈਂਡਲਰਾਂ ਦੁਆਰਾ ਚਲਾਇਆ ਜਾ ਰਿਹਾ ਸੀ, ਜੋ ਖੇਪ ਦੀ ਅੱਗੇ ਡਿਲੀਵਰੀ ਲਈ ਨਿਰਦੇਸ਼ ਪ੍ਰਦਾਨ ਕਰਦੇ ਸਨ। ਪੁਲਸ ਨੇ ਕਿਹਾ ਕਿ ਪੂਰੀ ਗੈਂਗ ਚੈਨ ਦੀ ਜਾਂਚ ਜਾਰੀ ਹੈ । ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

Read More : ਸਰਹੱਦ ਪਾਰੋਂ ਚਲਾਏ ਜਾ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼

ਬਿਨਾਂ ਲਾਇਸੈਂਸ ਕੁੱਤੇ ਨੂੰ ਘੁਮਾਉਣ `ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ

0
Muicipal Corporation

ਲਖਨਊ, 22 ਨਵੰਬਰ 2025 : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Capital Lucknow) ਵਿਚ ਨਗਰ ਨਿਗਮ ਨੇ ਸਵੇਰੇ-ਸਵੇਰੇ ਬਿਨਾਂ ਲਾਇਸੈਂਸ (Without a license) ਦੇ ਪਾਲਤੂ ਕੁੱਤੇ ਰੱਖਣ ਵਾਲਿਆਂ ਵਿਰੁੱਧ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ । ਜਿਸ ਦੌਰਾਨ ਜ਼ੋਨ-8 ਖੇਤਰ ਦੇ ਬੰਗਲਾ ਬਾਜ਼ਾਰ ਸਕੁਏਅਰ, ਸ਼ਾਰਦਾਖੰਡ ਅਤੇ ਰੁਚੀਖੰਡ ਵਿਚ ਕੀਤੀ ਗਈ ਚੈਕਿੰਗ ਦੌਰਾਨ ਬਿਨਾਂ ਲਾਇਸੈਂਸ ਦੇ ਕੁੱਤੇ ਨੂੰ ਘੁਮਾਉਂਦੇ ਪਾਏ ਗਏ 4 ਲੋਕਾਂ ਤੋਂ ਕੁੱਲ 20 ਹਜ਼ਾਰ ਰੁਪਏ ਦਾ ਜੁਰਮਾਨਾ (Fine) ਵਸੂਲਿਆ ਗਿਆ । ਇਥੇ ਹੀ ਬਸ ਨਹੀਂ ਮੌਕੇ `ਤੇ ਹੀ ਲਾਇਸੈਂਸ ਜਾਰੀ ਕੀਤੇ ਗਏ । ਇਸ ਮੁਹਿੰਮ ਦੌਰਾਨ ਇਕ ਰੋਟਵੀਲਰ ਕੁੱਤੇ ਨੂੰ ਅਸਥਾਈ ਤੌਰ `ਤੇ ਜ਼ਬਤ ਕਰ ਲਿਆ ਗਿਆ, ਜਿਸਨੂੰ ਨਿਰਧਾਰਤ ਜੁਰਮਾਨਾ ਅਦਾ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ । ਇਨ੍ਹਾਂ ਜੁਰਮਾਨਿਆਂ ਨਾਲ ਨਗਰ ਨਿਗਮ ਫੰਡ ਵਿਚ (In the municipal fund) ਕੁੱਲ 24 ਹਜ਼ਾਰ ਰੁਪਏ ਜਮ੍ਹਾ ਹੋਏ ।

ਨਗਰ ਨਿਗਮ ਅਨੁਸਾਰ 10 ਹਜ਼ਾਰ ਕੁੱਤੇ ਸਨ ਪਾਲਤੂ

ਨਗਰ ਨਿਗਮ ਦੀ ਸਾਂਝੀ ਟੀਮ ਪਸ਼ੁ ਭਲਾਈ ਵਿਭਾਗ (Joint team of Municipal Corporation and Animal Welfare Department) ਅਤੇ ਕੁੱਤੇ ਫੜਨ ਵਾਲਾ ਦਸਤਾ ਸਵੇਰੇ 6:30 ਵਜੇ ਪਹੁੰਚਿਆ ਤਾਂ ਬਿਨਾਂ ਲਾਇਸੈਂਸ ਵਾਲੇ ਪਾਲਤੂ ਜਾਨਵਰਾਂ ਦੇ ਮਾਲਕਾਂ ਵਿਚ ਭਾਜੜ ਮਚ ਗਈ । ਕਈਆਂ ਕੋਲ ਵੈਧ ਲਾਇਸੈਂਸ ਵੀ ਸਨ । ਨਗਰ ਨਿਗਮ ਦੇ ਅਨੁਸਾਰ ਲਖਨਊ ਵਿਚ ਲੱਗਭਗ 10,000 ਪਾਲਤੂ ਕੁੱਤੇ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਗੈਰ-ਰਜਿਸਟਰਡ ਹੈ । ਨਿਗਮ ਦਾ ਕਹਿਣਾ ਹੈ ਕਿ ਬਿਨਾਂ ਲਾਇਸੈਂਸ ਦੇ ਕੁੱਤੇ ਰੱਖਣਾ ਨਿਯਮਾਂ ਦੇ ਵਿਰੁੱਧ ਹੈ ਅਤੇ ਸੁਰੱਖਿਆ ਅਤੇ ਸੈਨੀਟੇਸ਼ਨ ਜੋਖਮਾਂ ਨੂੰ ਵਧਾਉਂਦਾ ਹੈ ।

Read More : ਨਗਰ ਨਿਗਮ ਜਨਰਲ ਹਾਊਸ ਵਿਚ ਬਿਨਾ ਏਜੰਡੋ ਤੋ ਲਿਆਂਦੇ ਦੋ ਮਤੇ ਹੋਏ ਪਾਸ

ਹਾਈ-ਲੈਵਲ ਕਮੇਟੀ ਕਰੇਗੀ ਨੌਗਾਮ ਥਾਣੇ `ਚ ਧਮਾਕੇ ਦੀ ਜਾਂਚ

0
High-level committee

ਸ਼੍ਰੀਨਗਰ/ਜੰਮੂ, 22 ਨਵੰਬਰ 2025 : ਸਰਕਾਰ ਨੇ 14 ਨਵੰਬਰ ਨੂੰ ਨੌਗਾਮ ਪੁਲਸ ਥਾਣੇ (Nowgam Police Station) `ਚ ਹੋਏ ਧਮਾਕੇ ਦੀ ਜਾਂਚ ਲਈ ਇਕ ਹਾਈ-ਲੈਵਲ ਕਮੇਟੀ (High-Level Committee) ਬਣਾਈ ਹੈ । ਇਸ ਧਮਾਕੇ ਵਿਚ ਇਕ ਐੱਸ. ਆਈ. ਏ. ਇੰਸਪੈਕਟਰ ਅਤੇ ਇਕ ਨਾਇਬ ਤਹਿਸੀਲਦਾਰ ਸਮੇਤ 9 ਲੋਕ ਮਾਰੇ ਗਏ ਸਨ ।

ਜਾਂਚ ਪੈਨਲ ਦੀ ਅਗਵਾਈ ਪ੍ਰਿੰਸੀਪਲ ਸਕੱਤਰ ਕਰ ਰਹੇ ਹਨ : ਅਧਿਕਾਰੀ

ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਪੈਨਲ ਦੀ ਅਗਵਾਈ ਪ੍ਰਿੰਸੀਪਲ ਸਕੱਤਰ ਕਰ ਰਹੇ ਹਨ ਅਤੇ ਇਸ ਵਿਚ ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀ, ਕਸ਼ਮੀਰ ਜ਼ੋਨ ਦੇ ਆਈ. ਜੀ., ਸ੍ਰੀਨਗਰ ਦੇ ਜਿ਼ਲਾ ਮੈਜਿਸਟ੍ਰੇਟ ਅਤੇ ਕੇਂਦਰੀ ਫਾਰੈਂਸਿਕ ਸਾਇੰਸ ਲੈਬਾਰਟਰੀ (Central Forensic Science Laboratory) ਦੇ ਇਕ ਸੀਨੀਅਰ ਵਿਗਿਆਨੀ ਸ਼ਾਮਲ ਹਨ । ਅਧਿਕਾਰੀਆਂ ਨੇ ਦੱਸਿਆ ਕਿ ਕਮੇਟੀ ਨੇ ਧਮਾਕੇ ਦੇ ਕਾਰਨਾਂ ਦੀ ਜਾਂਚ (Investigation into the cause of the explosion) ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਫਾਰੈਂਸਿਕ ਸਾਇੰਸ ਲੈਬਾਰਟਰੀ ਦੇ ਮਾਹਰਾਂ ਨੇ ਧਮਾਕੇ ਦੇ ਸਮੇਂ ਬਰਾਮਦ ਧਮਾਕਾਖੇਜ਼ ਪਦਾਰਥਾਂ ਦੇ ਵੱਡੇ ਭੰਡਾਰ ਤੋਂ ਸੈਂਪਲ ਪਹਿਲਾਂ ਹੀ ਇਕੱਠੇ ਕਰ ਲਏ ਸਨ । ਜਾਰੀ ਜਾਂਚ ਤਹਿਤ ਕੁਝ ਦਿਨ ਪਹਿਲਾਂ ਫਰੀਦਾਬਾਦ ਤੋਂ ਧਮਾਕਾਖੇਜ਼ ਪਦਾਰਥ ਬਰਾਮਦ ਕੀਤੇ ਗਏ ਸਨ ।

Read More : ਜੰਮੂ-ਕਸ਼ਮੀਰ ਪੁਲਸ ਥਾਣੇ ਵਿਚ ਹੋਏ ਧਮਾਕੇ ਵਿਚ ਕਈ ਜਵਾਨ ਸ਼ਹੀਦ ਕਈ ਜ਼ਖ਼ਮੀ

ਸੜਕੀ ਹਾਦਸੇ ਵਿਚ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਹੋਈ ਮੌਤ

0
Punjabi singer Harman Sidhu

ਮਾਨਸਾ, 22 ਨਵੰਬਰ 2025 : ਪੰਜਾਬ ਦੇ ਜਿ਼ਲਾ ਮਾਨਸਾ (Mansa District) ਦੇ ਨੇੜਲੇ ਪਿੰਡ ਖਿਆਲਾ ਦੇ ਵਸਨੀਕ ਤੇ ਪੰਜਾਬੀ ਗਾਇਕ ਹਰਮਨ ਸਿੱਧੂ (Punjabi singer Harman Sidhu) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ । ਜਿਸ ਨਾਲ ਪੰਜਾਬੀ ਸੰਗੀਤ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ । ਦੱਸਣਯੋਗ ਹੈ ਕਿ ਉਕਤ ਹਾਦਸਾ ਮਾਨਸਾ-ਪਟਿਆਲਾ ਸੜਕ ‘ਤੇ ਵਾਪਰਿਆ ।

ਕਾਰ ਟਕਰਾ ਗਈ ਸੀ ਟਰੱਕ ਨਾਲ

ਪ੍ਰਾਪਤ ਜਾਣਕਾਰੀ ਮੁਤਾਬਕ ਹਰਮਨ ਸਿੱਧੂ ਬੀਤੀ ਰਾਤ ਆਪਣੇ ਪਿੰਡ ਖਿਆਲਾ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ (The car collided with a truck) ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਹਰਮਨ ਸਿੱਧੂ ਦੀ ਜਾਨ ਚਲੀ ਗਈ। ਗਾਇਕ ਦੇ ਅਚਾਨਕ ਦੇਹਾਂਤ ਨਾਲ ਪ੍ਰਸ਼ੰਸਕਾਂ ਅਤੇ ਸੰਗੀਤ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ । ਗਾਇਕ ਹਰਮਨ ਸਿੱਧੂ ਮਿਸ ਪੂਜਾ ਦੇ ਆਪਣੇ ਗੀਤ “ਪੇਪਰ ਯਾ ਪਿਆਰ” ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਮ੍ਰਿਤਕ ਗਾਇਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਧੀ ਛੱਡ ਗਿਆ ਹੈ। ਉਸਦੇ ਪਿਤਾ ਦਾ ਵੀ ਡੇਢ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ।

Read More : ਸੜਕ ਹਾਦਸੇ ਦੌਰਾਨ ਹੋਈ ਪਤੀ-ਪਤਨੀ ਸਮੇਤ ਇੱਕ ਨੌਜਵਾਨ ਦੀ ਮੌਤ

ਸੰਗਰੂਰ ਪੁਲਸ ਨੇ 7 ਦਿਨਾਂ ਵਿਚ 41 ਮੁਕੱਦਮੇ ਦਰਜ ਕਰਕੇ 60 ਮੁਲਜ਼ਮ ਕੀਤੇ ਗ੍ਰਿਫਤਾਰ

0
Sartaj Chahal

ਸੰਗਰੂਰ, 22 ਨਵੰਬਰ 2025 : ਐਸ. ਐਸ. ਪੀ. ਸੰਗਰੂਰ (S. S. P. Sangrur) ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜਿ਼ਲ੍ਹਾ ਪੁਲਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ 15 ਨਵੰਬਰ ਤੋਂ 21 ਨਵੰਬਰ ਤਕ ਡਰੱਗ ਦੇ 32 ਮੁਕੱਦਮੇ (32 drug trials) ਦਰਜ ਕਰਕੇ 50 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 301 ਗ੍ਰਾਮ ਹੈਰੋਇਨ, 8 ਨਸ਼ੀਲੇ ਟੀਕੇ ਅਤੇ 220 ਨਸ਼ੀਲੀਆਂ ਗੋਲੀਆਂ (Narcotic pills) ਬ੍ਰਾਮਦ ਕਰਵਾਈਆਂ ਗਈਆਂ । ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 9 ਮੁਕੱਦਮੇ ਦਰਜ ਕਰਕੇ 10 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ 150 ਲੀਟਰ ਸ਼ਰਾਬ ਠੇਕਾ ਦੇਸੀ, 18 ਲੀਟਰ ਸ਼ਰਾਬ ਨਜਾਇਜ਼ ਅਤੇ 300 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ ।

ਕਿਹੜੀ ਤਰੀਕ ਨੂੰ ਕਿਸ ਵਿਰੁੱਧ ਕਿਸ ਜੁਰਮ ਤਹਿਤ ਕੀਤਾ ਗਿਆ ਕੇਸ ਦਰਜ

ਸੰਗਰੂਰ ਪੁਲਸ (Sangrur Police) ਵਲੋਂ 18 ਨਵੰਬਰ 2025 ਨੂੰ ਥਾਣਾ ਲਹਿਰਾ ਦੇ ਏਰੀਆ ਵਿੱਚ ਚੋਰੀਆਂ ਕਰਨ ਵਾਲੇ ਇਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਕ ਮੋਟਰਸਾਇਕਲ ਅਤੇ 5000 ਰੁਪਏ ਬ੍ਰਾਮਦ ਕਰਵਾਏ ਗਏ ।ਇਸੇ ਤਰ੍ਹਾਂ 20 ਨਵੰਬਰ 2025 ਨੂੰ ਥਾਣਾ ਭਵਾਨੀਗੜ੍ਹ ਵੱਲੋਂ ਦੋ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀਸ਼ੁਦਾ ਇਕ ਰਾਈਫਲ 315 ਬੌਰ, 2 ਰੌਂਦ ਅਤੇ 2 ਮੋਟਰਸਾਈਕਲ ਬ੍ਰਾਮਦ ਕਰਵਾਏ ਗਏ।

ਲੋਕ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ : ਐਸ. ਐਸ. ਪੀ. ਚਾਹਲ

ਪੰਜਾਬ ਸਰਕਾਰ ਵਲੋਂ ਚਲਾਈ ਗਈ ਯੁੱਧ ਨਸਿ਼ਆਂ ਵਿਰੁੱਧ (War on drugs) ਮੁਹਿੰਮ ਤਹਿਤ ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ । ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰਾਂ ਨਾਲ ਮੀਟਿੰਗਾਂ ਕਰ ਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਅਰਸੇ ਦੌਰਾਨ ਵੱਖ ਵੱਖ ਗਜ਼ਟਿਡ ਅਫਸਰਾਂ ਵੱਲੋਂ 38 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ (Side effects of drugs) ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸ਼ੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ (Smugglers) ਸਬੰਧੀ ਪੁਲਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ । ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ ।

Read More : ਸੰਗਰੂਰ ਪੁਲਸ ਨੇ 7 ਦਿਨਾਂ ਵਿਚ 25 ਕੇਸ ਦਰਜ ਕਰਕੇ 30 ਕਥਿਤ ਦੋਸ਼ੀ ਕੀਤੇ ਗ੍ਰਿਫਤਾਰ

ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਚਲਾਈਆਂ ਤਾਬੜ ਤੋੜ ਗੋਲੀਆਂ

0
Gagnster Firring

ਬਟਾਲਾ, 22 ਨਵੰਬਰ 2025 : ਪੰਜਾਬ ਦੇ ਜਿ਼ਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ (Batala) ਦੇ ਜਲੰਧਰ ਰੋਡ `ਤੇ ਜਿ਼ਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੌਤਮ ਸੇਠ ਗੁੱਡੂ ਦੇ ਮੋਬਾਈਲ ਫੋਨ ਸ਼ੋਅਰੂਮ `ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ (Unidentified youths riding motorcycles) ਨੇ ਗੋਲੀਆਂ ਚਲਾ ਦਿੱਤੀਆਂ । ਜਿਸ ਦੇ ਚਲਦਿਆਂ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।

ਪੁਲਸ ਨੇ ਮੌਕੇ ਤੇ ਪਹੁੰਚ ਕਰ ਦਿੱਤੀ ਹੈ ਜਾਂਚ ਸ਼ੁਰੂ

ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. (ਸਿਟੀ) ਸੰਜੀਵ ਕੁਮਾਰ (D. S. P. (City) Sanjeev Kumar) , ਐਸ. ਐਚ. ਓ. ਸਿਟੀ ਸੁਖਜਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ `ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ । ਫਤਿਹਗੜ੍ਹ ਚੂੜੀਆਂ ਹਲਕੇ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਮੌਕੇ `ਤੇ ਪਹੁੰਚੇ । ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੀ ਸੇਠ ਟੈਲੀਕਾਮ ਪਹੁੰਚੇ ਅਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ।

ਕਾਂਗਰਸੀ ਤੇ ਵਪਾਰੀ ਗੌਤਮ ਸੇਠ ਨੇ ਦੱਸੀ ਸਾਰੀ ਗੱਲਬਾਤ

ਜਿ਼ਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕਾਰੋਬਾਰੀ ਗੌਤਮ ਸੇਠ ਗੁੱਡੂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ 6:30 ਵਜੇ ਦੇ ਕਰੀਬ ਮੋਟਰਸਾਈਕਲ `ਤੇ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੇ ਸ਼ੋਅਰੂਮ `ਤੇ ਗੋਲੀਆਂ ਚਲਾਈਆਂ (Shots fired) । ਗੌਤਮ ਸੇਠ ਗੁੱਡੂ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਜਬਰੀ ਵਸੂਲੀ ਬਾਰੇ ਧਮਕੀ ਭਰੇ ਫੋਨ ਆ ਰਹੇ ਹਨ ਅਤੇ ਉਨ੍ਹਾਂ ਨੇ ਐਸ. ਐਸ. ਪੀ. ਬਟਾਲਾ ਕੋਲ ਸ਼ਿਕਾਇਤ ਦਰਜ ਕਰਵਾਈ ਹੈ । ਡਿਪਟੀ ਸੁਪਰਡੈਂਟ ਆਫ ਪੁਲਸ (ਡੀ. ਐਸ. ਪੀ.) (ਸਿਟੀ) ਸੰਜੀਵ ਕੁਮਾਰ ਨੇ ਆਖਿਆ ਕਿ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ (CCTV footage) ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਰੋਪੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Read more : ਬਸਾਂ ਦੇ ਸਮੇਂ ਨੂੰ ਲੈ ਕੇ ਚੱਲੀਆਂ ਗੋਲੀਆਂ ਦੌਰਾਨ ਇਕ ਜ਼ਖ਼ਮੀ

ਮੁਖਤਾਰ ਅੰਸਾਰੀ ਨਾਲ ਜੁੜਿਆ ਗੈਂਗਸਟਰ ਕੋਲਕਾਤਾ `ਚ ਗ੍ਰਿਫ਼ਤਾਰ

0
Gangster linked

ਨਵੀਂ ਦਿੱਲੀ, 22 ਨਵੰਬਰ 2025 : ਕਤਲ, ਡਕੈਤੀ, ਜਬਰੀ ਵਸੂਲੀ ਤੇ ਹੋਰ ਹਿੰਸਕ ਅਪਰਾਧਾਂ ਦੇ 30 ਤੋਂ ਵੱਧ ਮਾਮਲਿਆਂ `ਚ ਲੋੜੀਂਦੇ 38 ਸਾਲਾ ਸੀਰੀਅਲ ਕਿਲਰ ਨੂੰ ਕਈ ਸੂਬਿਆਂ `ਚ ਛਾਪੇਮਾਰੀ ਤੋਂ ਬਾਅਦ ਕੋਲਕਾਤਾ ਵਿਚ ਗ੍ਰਿਫ਼ਤਾਰ (Arrested in Kolkata) ਕੀਤਾ ਗਿਆ ਹੈ ।

ਮੁਲਜ਼ਮ ਦੀ ਪਛਾਣ ਸੋਹਰਾਬ ਉਰਫ਼ ਸੌਰਵ ਵਜੋਂ ਹੋਈ ਹੈ : ਪੁਲਸ

ਪੁਲਸ ਨੇ ਸ਼ੁੱਕਰਵਾਰ ਕਿਹਾ ਕਿ ਮੁਲਜ਼ਮ ਦੀ ਪਛਾਣ ਸੋਹਰਾਬ ਉਰਫ਼ ਸੌਰਵ (Sohrab alias Saurav) ਵਜੋਂ ਹੋਈ ਹੈ, ਜੋ ਲਖਨਊ ਦਾ ਰਹਿਣ ਵਾਲਾ ਹੈ। ਉਹ 19 ਮਈ ਨੂੰ ਤਿਹਾੜ ਜੇਲ ਤੋਂ ਪੈਰੋਲ `ਤੇ ਰਿਹਾਅ ਹੋਣ ਤੋਂ ਬਾਅਦ ਫਰਾਰ ਹੋ ਗਿਆ ਸੀ । ਇਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਦਿੱਲੀ ਦੇ ਕ੍ਰਿਸ਼ਨਾ ਨਗਰ `ਚ 2011 ਵਿਚ ਹੋਏ ਕਤਲ ਦੇ ਮਾਮਲੇ ਵਿਚ ਪੈਰੋਲ ਦਿੱਤੀ ਗਈ ਸੀ । ਇਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਗੈਂਗਸਟਰ (Gangster) ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ (Mukhtar Ansari) ਦੀ ਹਮਾਇਤ ਹਾਸਲ ਸੀ । ਪੁਲਸ ਨੇ ਕਿਹਾ ਕਿ ਸੋਹਰਾਬ ਨੇ 2005 ਵਿਚ ਲਖਨਊ ਵਿਚ ਕਈ ਕਤਲਾਂ ਦਾ ਬਦਲਾ ਲੈ ਕੇ ਆਪਣਾ ਅਪਰਾਧਿਕ ਕਰੀਅਰ ਸ਼ੁਰੂ ਕੀਤਾ ਸੀ । ਬਾਅਦ ਚ 2007 ਵਿਚ ਅਦਾਲਤ ਵਿਚ ਪੇਸ਼ ਕਰਨ ਦੌਰਾਨ ਉਹ ਫਰਾਰ ਹੋ ਗਿਆ ਸੀ ।

Read More : ਹਰਿਆਣਾ ਦਾ ਗੈਂਗਸਟਰ ਨੋਨੀ ਰਾਣਾ ਅਮਰੀਕਾ `ਚ ਗ੍ਰਿਫਤਾਰ

ਪੀ. ਆਰ. ਟੀ. ਸੀ. ਤੇ ਇੰਡੋ ਕੈਨੇਡੀਅਨ ਬੱਸ ਦੀ ਹੋਈ ਟੱਕਰ

0
Road Accident

ਰਾਜਪੁਰਾ, 22 ਨਵੰਬਰ 2025 : ਰਾਜਪੁਰਾ ਦੇ ਗਗਨ ਚੌਂਕ ਵਿਖੇ ਇਕ ਪੈਪਸੂ ਰੋਡ ਟ੍ਰਾਂਸਪੋਰਟੇਸ਼ਨ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਤੇ ਇੰਡੋ ਕੈਨੇਡੀਅਨ (Indo Canadian bus) ਬੱਸ ਦੀ ਹੋਈ ਟੱਕਰ (Collision) ਵਿਚ ਲਗਭਗ 15 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਪੀ. ਆਰ. ਟੀ. ਸੀ. ਡਰਾਈਵਰ ਦੀ ਹਾਲਤ ਦੱਸੀ ਜਾ ਰਹੀ ਹੈ ਗੰਭੀਰ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸੜਕੀ ਹਾਦਸੇ (Road accidents) ਵਿਚ ਪੀ. ਆਰ. ਟੀ. ਸੀ. (P. R. T. C.) ਦੇ ਡਰਾਈਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਪਟਿਆਲਾ ਵਿਖੇ ਇਲਾਜ ਲਈ ਭੇਜ ਦਿਤਾ ਗਿਆ ਹੈ । ਇਸ ਦੇ ਨਾਲ ਹੀ ਬੱਸ ਦੇ ਕੰਡਕਟਰ (Bus conductor) ਦੇ ਵੀ ਸੱਟਾਂ ਲੱਗੀਆਂ ਹਨ ਤੇ 3 ਜ਼ਖ਼ਮੀਆਂ ਨੂੰ ਪੀ. ਜੀ. ਆਈ., 10 ਨੂੰ ਰਜਿੰਦਰਾ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ ਹੈ । ਉਕਤ ਜਾਣਕਾਰੀ ਸਰਕਾਰੀ ਹਸਪਤਾਲ ਰਾਜਪੁਰਾ ਦੇ ਐਸ. ਐਮ. ਓ. ਸੰਜੀਵ ਅਰੋੜਾ ਵਲੋਂ ਪੱਤਰਕਾਰਾਂ ਨੂੰ ਦਿਤੀ ਗਈ ।

Read More : ਐਸ. ਡੀ. ਐਮ. ਦੀ ਕਾਰ ਨੂੰ ਟੱਕਰ ਮਾਰਨ ਤੇੇ ਕਾਰ ਚਾਲਕ ਵਿਰੁੱਧ ਕੇਸ ਦਰਜ

ਪਾਕਿਸਤਾਨ ਪੰਜਾਬ ਦੀ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ 15 ਦੀ ਮੌਤ

0
Pakistan Factory Blast

ਲਾਹੌਰ, 22 ਨਵੰਬਰ 2025 : ਪਾਕਿਸਤਾਨ ਦੇ ਪੰਜਾਬ (Pakistan Punjab) ਸੂਬੇ `ਚ ਸ਼ੁੱਕਰਵਾਰ ਨੂੰ ਇਕ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ । ਇਹ ਘਟਨਾ ਲਾਹੌਰ ਤੋਂ ਲੱਗਭਗ 130 ਕਿਲੋਮੀਟਰ ਦੂਰ ਪੰਜਾਬ ਦੇ ਫੈਸਲਾਬਾਦ ਜ਼ਿਲੇ (ਫੈਸਲਾਬਾਦ ਜ਼ਿਲੇ )`ਚ ਸਵੇਰੇ ਵਾਪਰੀ ।

ਹੁਣ ਤੱਕ ਬਚਾਅ ਟੀਮ ਨੇ ਮਲਬੇ ਵਿਚੋਂ 15 ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ 7 ਜ਼ਖ਼ਮੀਆਂ ਨੂੰ ਲਿਜਾਇਆ ਗਿਆ ਹੈ ਹਸਪਤਾਲ

ਫੈਸਲਾਬਾਦ ਦੇ ਡਿਪਟੀ ਕਮਿਸ਼ਨਰ (Deputy Commissioner of Faisalabad) ਰਾਜਾ ਜਹਾਂਗੀਰ ਅਨਵਰ ਨੇ ਦੱਸਿਆ ਕਿ ਮਲਿਕਪੁਰ ਇਲਾਕੇ `ਚ ਇਕ ਰਸਾਇਣ ਫੈਕਟਰੀ ਦੇ ਬੁਆਇਲਰ `ਚ ਜ਼ਬਰਦਸਤ ਧਮਾਕੇ ਕਾਰਨ ਇਕ ਇਮਾਰਤ ਸਮੇਤ ਆਲੇ-ਦੁਆਲੇ ਦੇ ਢਾਂਚੇ ਢਹਿ ਗਏ । ਅਨਵਰ ਨੇ ਕਿਹਾ ਕਿ ਹੁਣ ਤੱਕ ਬਚਾਅ ਟੀਮ ਨੇ ਮਲਬੇ ਵਿਚੋਂ 15 ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ 7 ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ।

ਮਲਬੇ ਵਿਚ ਹੋਰ ਲੋਕ ਦੱਬੇ ਹੋ ਸਕਦੇ ਹਨ : ਕਮਿਸ਼ਨਰ

ਕਮਿਸ਼ਨਰ ਨੇ ਕਿਹਾ ਕਿ ਖਦਸ਼ਾ ਹੈ ਕਿ ਮਲਬੇ ਵਿਚ ਹੋਰ ਲੋਕ ਦੱਬੇ ਹੋ ਸਕਦੇ ਹਨ । ਬਚਾਅ ਟੀਮ ਮਲਬਾ ਹਟਾਉਣ ਵਿਚ ਲੱਗੀ ਹੋਈ ਹੈ। ਜਿ਼ਲੇ ਦੀ ਪੂਰੀ ਮਸ਼ੀਨਰੀ ਬਚਾਅ ਕਾਰਜਾਂ ਵਿਚ ਲੱਗੀ ਹੋਈ ਹੈ। ਪੰਜਾਬ ਦੀ ਮੁੱਖ ਮੰਤਰੀ ਮਰਿਆਤ ਨਵਾਜ ਨੇ ਰਸਾਇਣ ਫੈਕਟਰੀ ਦੇ ਬੁਆਇਲਰ (Chemical factory boilers)  ਵਿਚ ਧਮਾਕੇ ਵਿਚ ਜਾਨ ਮਾਲ ਦੇ ਨੁਕਸਾਨ ਤੇ ਡੂੰਘੀ ਚਿੰਤਾ ਪ੍ਰਗਟ ਕੀਤ ਅਤੇ ਫੈਸਲਾਬਾਦ ਦੇ ਕਮਿਸ਼ਨਰ ਕੋਲੋਂ ਘਟਨਾ ਬਾਰੇ ਜਾਣਕਾਰੀ ਮੰਗੀ ।

Read More : ਵੇਰਕਾ ਪਲਾਂਟ `ਚ ਧਮਾਕਾ ਹੋਣ ਨਾਲ ਇਕ ਦੀ ਮੌਤ ਪੰਜ ਝੁਲਸੇ