Home Blog Page 298

ਬੈਂਗਲੁਰੂ `ਚ 7.11 ਕਰੋੜ ਰੁਪਏ ਲੁੱਟਣ ਸਬੰਧੀ 3 ਗ੍ਰਿਫ਼ਤਾਰ

0
Bengaluru robbery

ਬੈਂਗਲੁਰੂ, 23 ਨਵੰਬਰ 2025 : ਸਥਾਨਕ ਪੁਲਸ ਕਮਿਸ਼ਨਰ (Police Commissioner) ਸੀਮੰਤ ਕੁਮਾਰ ਸਿੰਘ ਨੇ ਕਿਹਾ ਹੈ ਕਿ ਸ਼ਹਿਰ `ਚ 7.11 ਕਰੋੜ ਰੁਪਏ (Rs 7.11 crore) ਦੀ ਹੋਈ ਲੁੱਟ ਸਬੰਧੀ ਇਕ ਪੁਲਸ ਕਾਂਸਟੇਬਲ ਸਮੇਤ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ 5.76 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ । ਬਾਕੀ ਰਕਮ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ । ਸੇਮੰਤ ਕੁਮਾਰ ਨੇ ਕਿਹਾ ਕਿ ਅਸੀਂ ਇਸ ਕਾਰਵਾਈ ਲਈ 11 ਟੀਮਾਂ ਬਣਾਈਆਂ ਹਨ। 200 ਪੁਲਸ ਅਧਿਕਾਰੀ ਤੇ ਮੁਲਾਜ਼ਮ ਵੀ ਤਾਇਨਾਤ ਕੀਤੇ ਹਨ ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਕੌਣ ਕੌਣ ਹੈ ਸ਼ਾਮਲ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ `ਚ ਕਾਂਸਟੇਬਲ ਅਨੱਪਾ ਨਾਇਕ, ਸੀ. ਐੱਮ. ਐੱਸ. ਇਨਫੋ ਬ ਸਿਸਟਮਜ਼ ਦੇ ਸਾਬਕਾ ਮੁਲਾਜ਼ਮ ਜ਼ੇਵੀਅਰ ਤੇ ਵਾਹਨ ਇੰਚਾਰਜ ਗੋਪੀ ਸ਼ਾਮਲ ਹਨ । ਉਨ੍ਹਾਂ ਤਿੰਨ ਮਹੀਨੇ ਪਹਿਲਾਂ ਲੁੱਟ ਦੀ ਸਾਜ਼ਿਸ਼ ਰਚੀ ਸੀ । 19 ਨਵੰਬਰ ਨੂੰ ਉਨ੍ਹਾਂ ਕਥਿਤ ਰੂਪ `ਚ ਆਰ. ਬੀ. ਆਈ. (R. B. I.) ਦੇ ਅਧਿਕਾਰੀ ਬਣ ਕੇ ਪੈਸਿਆਂ ਨਾਲ ਭਰੀ ਇਕ ਵੈਨ ਨੂੰ ਰੋਕਿਆ ਤੇ 7.11 ਕਰੋੜ ਰੁਪਏ ਲੈ ਕੇ ਫਰਾਰ ਹੋ ਗਏ ।

ਹੁਣ `ਨਮੋ ਭਾਰਤ` ਟਰੇਨਾਂ ਵਿਚ ਮਨਾ ਸਕੋਗੇ ਜਨਮ ਦਿਨ, `ਪ੍ਰੀ-ਵੈਡਿੰਗ ਸ਼ੂਟ`

0
'Namo Bharat' trains

ਨਵੀਂ ਦਿੱਲੀ, 23 ਨਵੰਬਰ 2025 : ਰਾਸ਼ਟਰੀ ਰਾਜਧਾਨੀ ਖੇਤਰ ਆਵਾਜਾਈ ਨਿਗਮ (National Capital Region Transport Corporation) (ਐੱਨ. ਸੀ. ਆਰ. ਟੀ. ਸੀ.) ਨੇ ਆਪਣੀਆਂ `ਨਮੋ ਭਾਰਤ` ਟਰੇਨਾਂ ਅਤੇ ਸਟੇਸ਼ਨਾਂ ਨੂੰ ਨਿੱਜੀ ਸਮਾਗਮਾਂ ਲਈ ਖੋਲ੍ਹ ਦਿੱਤਾ ਹੈ, ਜਿਸ ਵਿਚ ਜਨਮ ਦਿਨ ਦੇ ਜਸ਼ਨ, ‘ਪ੍ਰੀ-ਵੈਡਿੰਗ ਸ਼ੂਟ` (Birthday celebrations, ‘pre-wedding shoots’) ਅਤੇ ਹੋਰ ਨਿੱਜੀ ਸਮਾਗਮ 1 ਆਯੋਜਿਤ ਕੀਤੇ ਜਾ ਸਕਦੇ ਹਨ ।

ਨਵੀਂ ਨੀਤੀ ਤਹਿਤ ਕਰਵਾਇਆ ਜਾ ਸਕਦਾ ਹੈ ਕੋਚ ਬੁੱਕ

ਇਕ ਅਧਿਕਾਰਤ ਬਿਆਨ ਵਿਚ ਸ਼ਨੀਵਾਰ ਨੂੰ ਕਿਹਾ ਗਿਆ ਕਿ ਨਵੀਂ ਨੀਤੀ ਦੇ ਤਹਿਤ ਕੋਈ ਵੀ ਵਿਅਕਤੀ, ਪ੍ਰੋਗਰਾਮ ਆਯੋਜਕ ਅਤੇ ਫੋਟੋਗ੍ਰਾਫੀ ਜਾਂ ਮੀਡੀਆ ਕੰਪਨੀਆਂ `ਨਮੋ ਭਾਰਤ` ਕੋਚ ਬੁੱਕ (`Namo Bharat` Coach Book) ਕਰਵਾ ਸਕਦੇ ਹਨ । ਇਸ ਵਿਚ ਕਿਹਾ ਗਿਆ ਕਿ ਦੁਹਾਈ 1 ਡਿਪੂ `ਚ ਇਕ ਸਥਿਰ `ਮੌਕ-ਅਪ` ਕੋਚ ਵੀ ਸ਼ੂਟ ਲਈ ਮੁਹੱਈਆ ਹੈ ।

ਇਹ ਸੇਵਾ ਇਕ ਵਿਲੱਖਣ ਅਨੁਭਵ ਪ੍ਰਦਾਨ ਕਰਦੀ ਹੈ : ਐਨ. ਸੀ. ਆਰ. ਟੀ. ਸੀ.

ਐੱਨ. ਸੀ. ਆਰ. ਟੀ. ਸੀ. ਨੇ ਕਿਹਾ ਕਿ ਇਹ ਸੇਵਾ ਇਕ ਵਿਲੱਖਣ ਅਨੁਭਵ ਪ੍ਰਦਾਨ ਕਰਦੀ ਹੈ ਕਿਉਂਕਿ `ਨਮੋ ਭਾਰਤ` ਟਰੇਨ ਦੇ ਆਧੁਨਿਕ, ਅੰਤਰਰਾਸ਼ਟਰੀ ਪੱਧਰ `ਤੇ ਡਿਜ਼ਾਈਨ ਕੀਤੇ ਕੋਚ ਫੋਟੋ ਅਤੇ ਛੋਟੇ ਸਮਾਗਮਾਂ ਲਈ ਇਕ ਆਕਰਸਕ ਮਾਹੌਲ ਪ੍ਰਦਾਨ ਕਰਦੇ ਹਨ । ਉਨ੍ਹਾਂ ਕਿਹਾ ਕਿ ਸਮਾਗਮ ਸਿਰਫ਼ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ ਹੀ ਹੋਣ ਦੀ ਇਜਾਜ਼ਤ ਹੋਵੇਗੀ ਅਤੇ ਉਨ੍ਹਾਂ ਨੂੰ ਇਸ ਤਰੀਕੇ ਨਾਲ ਆਯੋਜਿਤ ਕੀਤਾ ਜਾਵੇਗਾ ਕਿ ਟਰੇਨ ਦੇ ਸੰਚਾਲਨ ਵਿਚ ਕੋਈ ਵਿਘਨ ਨਾ ਪਵੇ ਅਤੇ ਯਾਤਰੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ ।

Read More : ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਵਲੋਂ ਪੀ. ਐਲ. ਡਬਲਿਊ. ਪਟਿਆਲਾ ਦਾ ਦੌਰਾ

‘ਮੀਆਂ’ ਇਕਜੁੱਟ ਹੋ ਕੇ ਵੋਟਾਂ ਪਾਉਂਦੇ ਹਨ, `ਸਾਡੀਆਂ ਵੋਟਾਂ’ ਖਿੰਡੀਆਂ ਹੋਈਆਂ ਹਨ : ਸਰਮਾ

0
Chief Minister Biswa Sarma

ਗੁਹਾਟੀ, 23 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ (Assam Chief Minister Himmat Biswa Sarma) ਨੇ ਦਾਅਵਾ ਕੀਤਾ ਕਿ `ਮੀਆਂ’ ਇਕਜੁੱਟ ਹੋ ਕੇ ਵੋਟ ਪਾਉਂਦੇ ਹਨ, ਜਿਸ ਨਾਲ ਉਹ ਰਾਜਨੀਤਕ ਤੌਰ `ਤੇ ਮਜ਼ਬੂਤ ਹੁੰਦੇ ਹਨ, ਜਦੋਂ ਕਿ `ਸਾਡੇ ਲੋਕਾਂ` ਦੀਆਂ ਵੈਟਾਂ ਖਿੰਡੀਆਂ ਹੋਈਆਂ ਹਨ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੇਠਲੇ ਆਸਾਮ ਭਾਵ ਬ੍ਰਹਮ ਪੁੱਤਰ ਘਾਟੀ ਦੇ ਪੱਛਮੀ ਜ਼ਿਲਿਆਂ (Western districts) ਤੋਂ ਗੈਰ-ਕਾਨੂੰਨੀ ਤੌਰ `ਤੇ  ਵਸਣ ਵਾਲਿਆਂ ਨੂੰ `ਹੋਰ ਅੱਗੇ ਵਧਣ ਤੋਂ ਰੋਕਣ’ ਲਈ ਉਨ੍ਹਾਂ `ਤੇ ਲਗਾਤਾਰ ਦਬਾਅ ਬਣਾਏ ਰੱਖਣਾ ਹੋਵੇਗਾ ।

ਹੇਠਲੇ ਆਸਾਮ ਨੂੰ ਉਨ੍ਹਾਂ ਤੋਂ ਵਾਪਸ ਨਹੀਂ ਲਿਆ ਜਾ ਸਕਦਾ

`ਮੀਆਂ` ਮੂਲ ਤੌਰ `ਤੇ ਆਸਾਮ ਵਿਚ ਬੰਗਾਲੀ ਬੋਲਣ ਵਾਲੇ ਮੁਸਲਮਾਨਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ ਅਤੇ ਗੈਰ-ਬੰਗਲਾਦੇਸ਼ੀ ਲੋਕ (Non-Bangladeshi people) ਆਮ ਤੌਰ `ਤੇ ਉਨ੍ਹਾਂ ਨੂੰ ਬੰਗਲਾਦੇਸ਼ੀ ਘੁਸਪੈਠੀਏ (Bangladeshi infiltrators) ਮੰਨਦੇ ਹਨ । ਮੁੱਖ ਮੰਤਰੀ ਨੇ ਸੂਬੇ ਦੇ ਕਈ ਹਿੱਸਿਆਂ ਵਿਚ ਬੰਗਾਲੀ ਬੋਲਣ ਵਾਲੇ ਮੁਸਲਮਾਨਾਂ ਦੇ ਬਹੁ-ਗਿਣਤੀ ਹੋ ਜਾਣ ਵੱਲ ਅਸਿੱਧੇ ਤੌਰ `ਤੇ ਇਸ਼ਾਰਾ ਕਰਦੇ ਹੋਏ ਕਿਹਾ ਕਿ ਹੇਠਲੇ ਆਸਾਮ ਨੂੰ ਉਨ੍ਹਾਂ ਤੋਂ ਵਾਪਸ ਨਹੀਂ ਲਿਆ ਜਾ ਸਕਦਾ । ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਅੱਗੇ ਨਾ ਵਧ ਸਕਣ ।

Read More : ਨਿਤੀਸ਼ ਕੁਮਾਰ ਨੇ ਚੁੱਕੀ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੂੰ

ਫਿੱਡੇ ਦਿੱਤੀ ਦੋਹਾ ਵਿਸ਼ਵ ਰੈਪਿਡ ਤੇ ਬਲਿੱਟਜ਼ ਚੈਂਪੀਅਨਸਿ਼ਪ ਲਈ `ਡਰੈੱਸ ਕੋਡ` ਵਿਚ ਢਿੱਲ

0
FIDDE

ਨਵੀਂ ਦਿੱਲੀ, 23 ਨਵੰਬਰ 2025 : ਕੌਮਾਂਤਰੀ ਸ਼ਤਰੰਜ ਸੰਘ (International Chess Federation) (ਫਿਡੇ) ਨੇ ਅਗਲੇ ਮਹੀਨੇ ਦੋਹਾ ਵਿਚ ਹੋਣ ਵਾਲੀ ਵਿਸ਼ਵ ਰੈਪਿਡ ਤੇ ਬਲਿੱਟਜ਼ ਚੈਂਪੀਅਨਸ਼ਿਪ (World Rapid and Blitz Championships) ਲਈ ਆਰਾਮ ਨੂੰ ਤਵੱਜੋ ਦੇਣ ਵਾਲੇ ਡਰੈੱਸ ਕੋਡ ਦਾ ਐਲਾਨ ਕੀਤਾ ਹੈ, ਜਿਸ ਵਿਚ ਪੁਰਸ਼ਾਂ ਤੇ ਮਹਿਲਾਵਾਂ ਦੋਵਾਂ ਲਈ `ਕਲਾਸਿਕ ਨਾਨ ਡਿਸਟੈਸਡ ਜੀਨਸ` ਪਹਿਨਣ ਦੀ ਮਨਜ਼ੂਰੀ ਹੋਵੇਗੀ ।

ਵਿਸ਼ਵ ਸ਼ਤਰੰਜ ਸੰਚਾਲਨ ਸੰਸਥਾ ਦੇ ਨਿਯਮ ਵੀ ਹੋਏ ਹਨ ਅਪਡੇਟ

ਇਕ ਸਾਲ ਪਹਿਲਾਂ ਇਸ ਟੂਰਨਾਮੈਂਟ ਵਿਚ ਮੈਗਨਸ ਕਾਰਲਸਨ ਦੇ ਜੀਨਸ ਪਹਿਨਣ ਨਾਲ `ਜੀਨਸਗੇਟ` ਵਿਵਾਦ ਖੜ੍ਹਾ ਹੋ ਗਿਆ ਸੀ । ਵਿਸ਼ਵ ਸ਼ਤਰੰਜ ਸੰਚਾਲਨ ਸੰਸਥਾ (World Chess Governing Body)  ਦੇ ਅਪਡੇਟ ਹੋਏ ਨਿਯਮਾਂ ਦੇ ਅਨੁਸਾਰ 25 ਤੋਂ 30 ਦਸੰਬਰ ਤੱਕ ਦੋਹਾ ਵਿਚ ਹੋਣ ਵਾਲੀ ਪ੍ਰਤੀਯੋਗਿਤਾ ਲਈ ਪੁਰਸ਼ਾਂ ਤੇ ਮਹਿਲਾਵਾਂ ਦੋਵਾਂ ਲਈ ਗਹਿਰੇ ਰੰਗ ਦੇ `ਬਿਜਨੈੱਸ-ਕੈਜ਼ੁਅਲ ਟ੍ਰਾਓਜਰ` ਪਹਿਨਣ ਦੀ ਮਨਜ਼ੂਰੀ ਹੋਵੇਗੀ, ਜਿਸ ਵਿਚ ਪੁਰਸ਼ਾਂ ਤੇ ਮਹਿਲਾਵਾਂ ਦੋਵਾਂ ਲਈ ਨੀਲੇ, ਕਾਲੇ ਜਾਂ ਸਲੇਟੀ ਰੰਗ ਵਿਚ ‘ਕਲਾਸਿਕ, ਨਾਨ ਡਿਸਟ੍ਰੇਸਡ ਜੀਨਸ` ਵੀ ਸ਼ਾਮਲ ਹਨ ।

ਜਾਬਤੇ ਮੁਤਾਬਕ ਹੋਣੇ ਚਾਹੀਦੇ ਹਨ ਸਾਫ-ਸੁਥਰੇ ਕੱਪੜੇ

ਫਿਡੇ ਡੈੱਸ ਕੋਡ ਦੇ ਅਨੁਸਾਰ ਪੁਰਸ਼ਾਂ ਲਈ ਸੂਟ, ਇਕ ਰੰਗ ਦੀ ਸ਼ਰਟ, ਬੂਟ, ਲੋਫਰਸ ਤੇ ਇਕ ਰੰਗ ਦੇ ਸਨੀਕਰਸ ਦੀ ਵੀ ਮਨਜ਼ੂਰੀ ਹੈ ਜਦਕਿ ਮਹਿਲਾ ਖਿਡਾਰੀ ਸਰਕਟ ਜਾਂ ਪੈਂਟ ਸੂਟ, ਪ੍ਰੈੱਸ, ਜੀਨਸ ਤੇ ਗਹਿਰੇ ਰੰਗ ਦੇ ਟ੍ਰਾਓਜਰ, ਬਲਾਊਜ਼ ਤੇ ਇਸ ਦੇ ਅਨੁਸਾਰ ਬੂਟ ਪਹਿਨ ਸਕਦੀਆਂ ਹਨ । ਜਾਬਤੇ ਦੇ ਮੁਤਾਬਕ ਕੱਪੜੇ ਸਾਫ-ਸੁਥਰੇ ਹੋਣੇ ਚਾਹੀਦੇ ਹਨ ਜਿਹੜੇ ਕਿਤੇ ਤੋਂ ਫਟੇ ਨਾ ਹੋਣ ਜਾਂ ਉਨ੍ਹਾਂ `ਤੇ ਇਤਰਾਜ਼ਯੋਗ ਸ਼ਬਦ `ਜਾਂ ਲੋਗੋ ਨਹੀਂ ਹੋਣਾ ਚਾਹੀਦਾ ।

Read More : ਦਾਦਰੀ ਪਹਿਲਵਾਨ ਨੇ ਏਸ਼ੀਅਨ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਗਮਾ

ਜਿਮਖਾਨਾ ਈ. ਜੀ. ਐਮ. ਮੀਟਿੰਗ ਵਿੱਚ ਸਮੁੱਚੇ ਮਤੇ ਭਾਰੀ ਬਹੁਮਤ ਨਾਲ ਪਾਸ

0
Gymkhana

ਪਟਿਆਲਾ, 23 ਨਵੰਬਰ 2025 : ਰਜਿੰਦਰਾ ਜਿਮਖਾਨਾ ਕਲੱਬ (Rajindra Gymkhana Club) ਦੀ ਅਹਿਮ ਈ. ਜੀ. ਐਮ. ਮੀਟਿੰਗ ਅੱਜ ਸ਼ਾਂਤਮਈ ਅਤੇ ਵੱਡੀ ਹਾਜ਼ਰੀ ਵਿੱਚ ਸਫਲਤਾਪੂਰਵਕ ਸਮਾਪਤ ਹੋਈ । ਜਿੱਥੇ ਕੋਰਮ 250 ਮੈਂਬਰਾਂ ਦਾ ਸੀ, ਉੱਥੇ ਲਗਭਗ 600 ਮੈਂਬਰਾਂ ਦੀ ਸ਼ਮੂਲੀਅਤ ਰਿਹੀ, ਜੋ ਕਿ ਕਲੱਬ ਮੈਂਬਰਾਂ ਦੀ ਵਧਦੀ ਸਰਗਰਮੀ ਨੂੰ ਦਰਸਾਉਂਦਾ ਹੈ ।

ਸਟੇਜ ਦਾ ਸੰਚਾਲਨ ਅਤੇ ਮੈਨੇਜਮੈਂਟ ਦੀ ਭੂਮਿਕਾ

ਖਜਾਨਚੀ ਸੰਚਿਤ ਬਾਂਸਲ ਨੇ ਮੌਜੂਦਾ ਏਜੰਡੇ ਨੂੰ ਪੜ੍ਹ ਕੇ ਸੁਣਾਇਆ । ਪ੍ਰਧਾਨ ਦੀਪਕ ਕੰਪਾਨੀ ਅਤੇ ਮੀਤ ਪ੍ਰਧਾਨ ਵਿਕਾਸ ਪੂਰੀ ਨੇ ਬਹੁਤ ਹੀ ਸੁਚਾਰੇ ਢੰਗ ਨਾਲ ਸਟੇਜ ਦਾ ਸੰਚਾਲਨ ਕੀਤਾ ਅਤੇ ਪੂਰੇ ਮਾਹੌਲ ਨੂੰ ਸ਼ਾਂਤਮਈ ਬਣਾਈ ਰੱਖਿਆ । ਇਸ ਦੌਰਾਨ ਕਲੱਬ ਵਿੱਚ ਬਣੇ ਨਵੇਂ ‘ਵਿਜ਼ਨਰੀ ਗਰੁੱਪ’ ਨੇ ਵੀ ਆਪਣੀ ਭੂਮਿਕਾ ਨਿਭਾਉਂਦੇ ਹੋਏ ਕੁਝ ਹੱਦ ਤੱਕ ਆਪਣੀ ਨਰਾਜਗੀ ਵਿਖਾਈ । ਵਿਜ਼ਨਰੀ ਗਰੁੱਪ (Visionary Group) ਅਤੇ ਡੈਮੋਕ੍ਰੈਟਿਵ ਗਰੁੱਪ ਦੇ ਕੁਝ ਮੈਂਬਰਾਂ ਨੇ ਕੁਝ ਅਤਰਾਜ ਵੀ ਜਤਾਏ ਪਰ ਗੱਲਬਾਤ ਦੇ ਰਾਹੀਂ ਮਾਹੌਲ ਫਿਰ ਤੋਂ ਪੂਰੀ ਤਰ੍ਹਾਂ ਸਧਾਰਨ ਹੋ ਗਿਆ, ਜਿਸ ਨੂੰ ਮੈਨੇਜਮੈਂਟ ਨੇ ਸੰਭਾਲੇ ਰੱਖਿਆ । ਅਹੁਦੇਦਾਰਾਂ ਨੇ ਕਿਹਾ ਕਿ ਮਾਨਯੋਗ ਹਾਈਕੋਰਟ (Honorable High Court) ਅਤੇ ਜ਼ਿਲ੍ਹਾ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮੌਜੂਦਾ ਮੈਨੇਜਮੈਂਟ ਨੇ ਈ. ਜੀ. ਐਮ. ਕਰਾਉਣ ਵਿੱਚ ਪੂਰੀ ਸਫਲਤਾ ਹਾਸਲ ਕੀਤੀ ਅਤੇ ਮੀਟਿੰਗ ਵਿੱਚ ਰੱਖੇ ਸਾਰੇ ਮਤੇ ਵੱਧ ਵੋਟਾਂ ਨਾਲ ਪਾਸ ਹੋਏ।

ਮਹੱਤਵਪੂਰਨ ਮਤੇ ਜੋ ਪਾਸ ਕੀਤੇ ਗਏ

1. ਵਿੱਤੀ ਵਰ੍ਹਾ 202425 ਲਈ ਨਵੇਂ ਆਡੀਟਰ ਦੀ ਨਿਯੁਕਤੀ ।
2. ਪੁਰਾਣੇ ਮੈਂਬਰਾਂ ਲਈ ਸਵੈ-ਇੱਛਾ ਨਾਲ ਮੈਂਬਰਸ਼ਿਪ ਛੱਡਣ ਅਤੇ ਸਨਮਾਨ-ਚਿੰਨ੍ਹ ਪ੍ਰਾਪਤ ਕਰਨ ਦੀ ਪ੍ਰਕਿਰਿਆ ।
3. ਕਲੱਬ ਜਿਮ ਲਈ ਨਵੇਂ, ਆਧੁਨਿਕ ਉਪਕਰਨ ਖਰੀਦਣਾ ।
4. ਨਵੇਂ ਮੈਂਬਰਾਂ ਲਈ ਮੈਂਬਰਸ਼ਿਪ ਫੀਸ ਵਿੱਚ ਵਾਧੇ ਨੂੰ ਮੰਜ਼ੂਰੀ ।
5. ਤਿੰਨ ਮੁੱਖ ਅਹੁਦੇਦਾਰਾਂ ਵਿੱਚੋਂ ਘੱਟੋ-ਘੱਟ ਦੋ ਦੇ ਦਸਤਖਤ ਲਾਜ਼ਮੀ ਕਰਨ ਦੀ ਪ੍ਰਣਾਲੀ, ਪਾਰਦਰਸ਼ਤਾ ਲਈ ।
6. ਕਲੱਬ ਰਿਕਾਰਡ, ਮਿੰਟਸ ਅਤੇ ਸੰਚਾਰ ਪ੍ਰਣਾਲੀ ਨੂੰ ਸਮੇਂ ਸਿਰ ਸਾਰੇ ਡਾਇਰੈਕਟਰਾਂ ਤੱਕ ਭੇਜਣ ਦੀ ਵਿਵਸਥਾ, ਜਵਾਬਦੇਹੀ ਵਧਾਉਣ ਲਈ ।

ਇਹ ਸਾਰੇ ਮਤੇ ਮੈਂਬਰਾਂ ਵੱਲੋਂ ਭਾਰੀ ਬਹੁਮਤ ਨਾਲ ਪਾਸ ਕੀਤੇ ਗਏ।

ਮੈਂਬਰਾਂ ਲਈ ਵਿਸ਼ੇਸ਼ ਭੋਜਨ

ਮੀਟਿੰਗ ਤੋਂ ਬਾਅਦ ਕਲੱਬ ਵੱਲੋਂ ਮੈਂਬਰਾਂ ਲਈ ਖ਼ਾਸ ਭੋਜਨ ਦਾ ਪ੍ਰਬੰਧ ਕੀਤਾ ਗਿਆ, ਜਿਸਦਾ ਸਾਰੇ ਮੈਂਬਰਾਂ ਨੇ ਖੁੱਲ੍ਹ ਕੇ ਆਨੰਦ ਲਿਆ ।

ਮੌਜੂਦ ਰਹੇ ਪ੍ਰਮੁੱਖ ਮੈਂਬਰ

ਡਾ. ਸੁਖਦੀਪ ਸਿੰਘ ਬੋਪਾਰਾਏ, ਵਿਨੋਦ ਸ਼ਰਮਾ, ਡਾ. ਨਿਧੀ ਬਾਂਸਲ, ਰਾਹੁਲ ਮਹਿਤਾ, ਜਤਿਨ ਗੋਇਲ, ਬਿਕਰਮਜੀਤ ਸਿੰਘ, ਡਾ. ਅੰਨਸ਼ੁਮਨ ਖਰਬੰਦਾ, ਪ੍ਰਦੀਪ ਸਿੰਗਲਾ ਆਦਿ ਹਸਤੀਆਂ ਮੌਜੂਦ ਸਨ ।

Read More : ਪਟਿਆਲਾ ਮੀਡੀਆ ਕਲੱਬ ’ਚ ਕੌਮੀ ਪ੍ਰੈਸ ਦਿਹਾੜੇ ’ਤੇ ਮੈਡੀਕਲ ਕੈਂਪ ਲਗਾਇਆ

ਵਿਜੀਲੈਂਸ ਵੱਲੋਂ ਬਟਾਲਾ ਨਿਗਮ ਕਮਿਸ਼ਨਰ-ਕਮ-ਐਸ. ਡੀ. ਐਮ. ਗ੍ਰਿਫਤਾਰ

0
Vigilance Bureau

ਬਟਾਲਾ, 22 ਨਵੰਬਰ 2025 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਐਸ. ਡੀ. ਐਮ. ਵਿਕਰਮਜੀਤ ਸਿੰਘ ਪਾਂਥੇ ਨੂੰ ਸਿ਼ਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ (50 thousand rupees bribe) ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਮੁਤਾਬਕ ਮੁਲਜ਼ਮ ਦੀ ਜਾਂਚ ਦੌਰਾਨ 13,50,000 ਰੁਪਏ ਦੀ ਹੋਰ ਰਕਮ ਵੀ ਬਰਾਮਦ ਕੀਤੀ ਹੈ, ਜਿਸਦੇ ਮੁਲਜ਼ਮ ਸਹੀ ਵੇਰਵੇ ਨਹੀਂ ਦੇ ਸਕਿਆ।

ਕੀ ਦੱਸਿਆ ਵਿਜੀਲੈਂਸ ਦੇ ਬੁੁਲਾਰੇ ਨੇ

ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਿ਼ਕਾਇਤਕਰਤਾ (Complainant) ਬਟਾਲਾ ਜਿ਼ਲ੍ਹਾ ਗੁਰਦਾਸਪੁਰ ਦਾ ਵਾਸੀ ਹੈ ਅਤੇ ਨਗਰ ਨਿਗਮ ਬਟਾਲਾ ਵਿਖੇ ਸੜਕਾਂ ਦਾ ਪੈਚ ਵਰਕ ਅਤੇ ਮੁਰੰਮਤ ਦਾ ਕੰਮ ਕਰਵਾਇਆ ਸੀ, ਜਿਸਦੇ ਦੋ ਬਿੱਲ 1 ਲੱਖ 87 ਹਜ਼ਾਰ 483 ਰੁਪਏ ਅਤੇ 1 ਲੱਖ 85 ਹਜ਼ਾਰ 369 ਰੁਪਏ ਦੇ ਸਨ, ਜਿਸਦੀ ਕੁੱਲ ਰਕਮ 3 ਲੱਖ 72 ਹਜ਼ਾਰ 852 ਰੁਪਏ ਬਣਦੀ ਸੀ । ਇਸ ਸਬੰਧੀ ਉਹ ਬਟਾਲਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲਿਆ, ਜਿਸਨੇ ਉਸਨੂੰ ਦੱਸਿਆ ਕਿ ਬਿੱਲਾਂ ਦੀ ਉਕਤ ਅਦਾਇਗੀ ਲਈ ਯਾਨੀ ਕਿ ਇਨ੍ਹਾਂ ਬਿੱਲਾਂ ਨੂੰ ਕਲੀਅਰ ਕਰਵਾਉਣ ਲਈ 10 ਫੀਸਦੀ ਕਮਿਸ਼ਨ ਵਜੋਂ 37 ਹਜ਼ਾਰ ਰੁਪਏ ਰਿਸ਼ਵਤ ਦੇਣੀ ਹੋਵੇਗੀ ।

ਸਿ਼ਕਾਇਤਕਰਤਾ ਨੂੰ ਬਕਾਇਆ ਰਕਮ ਲੈਣ ਲਈ 9 ਫੀਸਦੀ ਕਮਿਸ਼ਨਰ ਦੇਣ ਲਈ ਗਿਆ ਸੀ ਕਿਹਾ

ਉਨ੍ਹਾਂ ਦੱਸਿਆ ਕਿ ਸਿ਼ਕਾਇਤਕਰਤਾ ਨੇ ਬਟਾਲਾ ਵਿਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਲਈ ਕੈਮਰਾ ਅਤੇ ਹੋਰ ਸਬੰਧਤ ਕੰਮ ਵੀ ਕੀਤਾ ਸੀ, ਜਿਸ ਲਈ 1 ਲੱਖ 81 ਹਜ਼ਾਰ 543 ਰੁਪਏ ਦੀ ਰਕਮ ਵੀ ਬਕਾਇਆ ਸੀ । ਇਸ ਤਰ੍ਹਾਂ ਕੁੱਲ ਰਕਮ ਲਗਭਗ 5 ਲੱਖ 54 ਹਜ਼ਾਰ 395 ਰੁਪਏ ਦੀ ਅਦਾਇਗੀ ਬਕਾਇਆ ਸੀ । ਇਨ੍ਹਾਂ ਬਿੱਲਾਂ ਦੀ ਅਦਾਇਗੀ ਸਬੰਧੀ ਉਹ ਐਸ. ਡੀ. ਓ. ਰੋਹਿਤ ਉੱਪਲ ਨੂੰ ਮਿਲਿਆ, ਜਿਸ ਨੇ ਕਿਹਾ ਕਿ ਉਸਨੂੰ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਸਿ਼ਕਾਇਤਕਰਤਾ ਨੂੰ ਬਣਦੀ ਰਕਮ ਜਾਰੀ ਕਰਨ ਲਈ 9 ਫੀਸਦੀ ਕਮਿਸ਼ਨ ਰਿਸ਼ਵਤ ਵਜੋਂ ਦੇਣਾ ਪਵੇਗਾ ਪਰ ਸਿ਼ਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ ।

ਵਿਜੀਲੈਂਸ ਨੇ ਕੀਤਾ ਸਿ਼ਕਾਇਤਕਰਤਾ ਦਾ ਬਿਆਨ ਦਰਜ

ਵਿਜੀਲੈਂਸ ਬਿਊਰੋ ਨੇ ਸਿ਼ਕਾਇਤਕਰਤਾ ਦੀ ਜਾਣਕਾਰੀ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਸਿਕਾਇਤਕਰਤਾ ਦਾ ਬਿਆਨ ਦਰਜ ਕੀਤਾ । ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਵਿਜੀਲੈਂਸ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਵਿਕਰਮਜੀਤ ਸਿੰਘ ਪਾਂਥੇ ਨੂੰ ਸ਼ਿਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ । ਉਕਤ ਮੁਲਜ਼ਮ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ (Anti-Corruption Law) ਦੀਆਂ ਸਬੰਧਤ ਧਾਰਾਵਾਂ ਤਹਿਤ ਥਾਣਾ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਕੱਲ੍ਹ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਅਗਲੀ ਜਾਂਚ ਜਾਰੀ ਹੈ ।

Read More : ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ ਨੇ ਪਰਲ ਗਰੁੱਪ ਦੇ ਡਾਇਰੈਕਟਰ ਨੂੰ ਮੁੰਬਈ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ

ਬੀ. ਕੇ. ਯੂ. (ਉਗਰਾਹਾਂ) ਨੇ ਲਾਇਆ ਥਾਣਾ ਸਦਰ ਨਾਭਾ ਅੱਗੇ ਧਰਨਾ

0
B. K. U. (Ugrahan)

ਨਾਭਾ, 22 ਨਵੰਬਰ 2025 : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) (Indian Farmers Union (Ugrahan) ਬਲਾਕ ਨਾਭਾ ਵਲੋਂ ਜਿ਼ਲਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ, ਬਲਾਕ ਪ੍ਰਧਾਨ ਰਾਜਿੰਦਰ ਸਿੰਘ ਕਕਰਾਲਾ, ਹਰਜਿੰਦਰ ਸਿੰਘ ਸਾਲੂਵਾਲ ਦੀ ਅਗਵਾਈ ਵਿਚ ਸਦਰ ਥਾਣਾ (Sadar Police Station) ਨਾਭਾ ਦੇ ਗੇਟ ਅੱਗੇ ਧਰਨਾ (Protest) ਲਗਾ ਕੇ ਪੁਲਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ ।

ਕਿਸਾਨ ਆਗੂਆਂ ਨੇ ਲਗਾਏ ਨਜਾਇਜ਼ ਕੇਸ ਦਰਜ ਕਰਨ ਦੇ ਦੋਸ਼

ਇਸ ਮੌਕੇ ਪ੍ਰਧਾਨ ਰਾਜਿੰਦਰ ਸਿੰਘ ਕਕਰਾਲਾ ਤੋਂ ਇਲਾਵਾ ਪੀੜਤ ਕਿਸਾਨ (Victim farmer) ਹਰਪਵਿੱਤਰ ਸਿੰਘ ਨੇ ਦੋਸ਼ ਲਗਾਇਆ ਕਿ ਸਦਰ ਪੁਲਸ ਵਲੋਂ ਇੱਕ ਅਸਰ ਰਸੂਖ ਵਾਲੇ ਵਿਅਕਤੀ ਵਲੋਂ ਆਪਣਾ ਰਸੂਖ ਵਰਤ ਕੇ ਮੇਰੇ ਸਮੇਤ ਮੇਰੇ ਭਰਾ ਚਮਕੌਰ ਸਿੰਘ, ਮੇਰੇ ਬੇਟੇ ਇੰਦਰਜੀਤ ਸਿੰਘ, ਭਤੀਜੇ ਤਰਨਪ੍ਰੀਤ ਸਿੰਘ ਅਤੇ ਮਜ਼ਦੂਰ ਨਾਜਰ ਸਿੰਘ ਉਪਰ ਨਜਾਇਜ਼ ਮਾਮਲਾ ਦਰਜ ਕਰਵਾ ਦਿੱਤਾ ਗਿਆ, ਜਦਕਿ ਸਾਡੇ ਵਲੋਂ ਕਈ ਦਿਨ ਪਹਿਲਾਂ ਇਨਸਾਫ਼ ਲਈ ਐਸ. ਐਸ. ਪੀ. ਪਟਿਆਲਾ ਨੂੰ ਦਰਖਾਸਤ ਦਿੱਤੀ ਜਦੋਂਕਿ ਉਲਟਾ ਸਾਡੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਗਈ, ਜਿਸ ਦੇ ਇਨਸਾਫ ਲਈ ਅਸੀਂ ਇਹ ਕਦਮ ਚੁਕਿਆ ਹੈ ਜਦੋਂ ਇਸ ਸਬੰਧੀ ਮੌਕੇ ਤੇ ਪਹੁੰਚੀ ਡੀ. ਐਸ. ਪੀ. (ਨਾਭਾ) ਮਨਦੀਪ ਕੌਰ (D. S. P. (Nabha) Mandeep Kaur) ਅਤੇ ਐਸ. ਐਚ. ਓ. ਜਸਵਿੰਦਰ ਸਿੰਘ ਖੋਖਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੌੜਾਕਲਾਂ ਦੀ ਦੋ ਧਿਰਾਂ ਵਿਚ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ ।

ਜਸਵੀਰ ਸਿੰਘ ਕਲਾਰ ਸਾਬਕਾ ਜੱਜ ਨੇ ਦਿੱਤੀ ਸੀ ਦਰਖਾਸਤ

ਜਸਵੀਰ ਸਿੰਘ ਕਲਾਰ ਸਾਬਕਾ ਜੱਜ ਵਾਸੀ ਬੌੜਾਕਲਾਂ ਵਲੋਂ ਦਰਖਾਸਤ ਦਿੱਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਇਨਾਂ ਵਿਅਕਤੀਆਂ ਖਿਲਾਫ ਧੱਕੇਸ਼ਾਹੀ ਤੇ ਚੋਰੀ ਦਾ ਇਲਜਾਮ ਲਾਇਆ ਸੀ, ਜਿਸ ਦੇ ਸਬੰਧ ਵਿੱਚ ਇਹ ਕਾਰਵਾਈ ਕੀਤੀ । ਹੁਣ ਅਸੀਂ ਚਾਰ ਦਿਨਾਂ ਵਿੱਚ ਇਸ ਕੇਸ ਦੀ ਇਨਕੁਆਰੀ ਕਰਕੇ ਜ਼ੋ ਸਚਾਈ ਸਾਹਮਣੇ ਆਵੇਗੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ ਤੇ ਇਨ੍ਹਾਂ ਨਾਲ ਪੂਰਾ ਇਨਸਾਫ ਕੀਤਾ ਜਾਵੇਗਾ । ਡੀ. ਐਸ. ਪੀ. ਦੇ ਭਰੋਸੇ ਤੋਂ ਬਾਅਦ ਕਿਸਾਨ ਯੂਨੀਅਨ ਵਲੋਂ ਫੈਸਲੇ ਦਾ ਇੰਤਜ਼ਾਰ ਕਰਨ ਦੀ ਗੱਲ ਕਹਿੰਦਿਆਂ ਧਰਨਾ ਚੁੱਕ ਲਿਆ ਗਿਆ ।

Read more : ਟਰਾਲੀ ਚੋਰੀ ਸਬੰਧੀ ਕਿਸਾਨਾਂ ਵਪਾਰੀਆਂ ਅਤੇ ਕੌਂਸਲਰਾਂ ਲਗਾਇਆ ਵਿਸ਼ਾਲ ਧਰਨਾ

ਨਾਭਾ ਪੁਲਸ ਨੇ ਡੀ. ਐਸ. ਪੀ. ਦੀ ਅਗਵਾਈ ਵਿਚ ਚਲਾਇਆ ਸਰਚ ਅਭਿਆਨ

0
Nabha Police

ਨਾਭਾ, 22 ਨਵੰਬਰ 2025 : “ਯੁੱਧ ਨਸ਼ਿਆਂ ਵਿਰੁੱਧ” (“War on Drugs”) ਮੁਹਿੰਮ ਦੇ ਤਹਿਤ ਨਾਭਾ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ (CASO Operation) ਡੀ. ਐਸ. ਪੀ. ਮਨਦੀਪ ਕੌਰ ਦੀ ਅਗਵਾਈ ਦੇ ਵਿੱਚ ਅਲੌਹਰਾਂ ਗੇਟ ਢੇਹਾ ਬਸਤੀ ਦੇ ਵਿੱਚ ਭਾਰੀ ਪੁਲਸ ਬਲ ਤਾਇਨਾਤ ਦੇ ਹੇਠ ਕੁਝ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੇ ਦੌਰਾਨ ਘਰਾਂ ਦਾ ਕੋਨਾ-ਕੋਨਾ ਫਰੋਲ ਕੇ ਰੱਖ ਦਿੱਤਾ ।

ਚੈਕਿੰਗ ਦੌਰਾਨ ਕੀਤਾ ਗਿਆ 4 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰਾਊਂਡਅਪ

ਇਸ ਚੈਕਿੰਗ ਦੇ ਦੌਰਾਨ ਕੁੱਲ 4 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰਾਊਂਡ ਅੱਪ (Round up) ਵੀ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਨਸ਼ਾ ਤਸਕਰੀ ਵਿੱਚ ਵਰਤੇ ਜਾਣ ਵਾਲੇ ਕੰਡੇ ਵੀ ਬਰਾਮਦ ਕੀਤੇ ਗਏ।ਇਸ ਮੌਕੇ ਤੇ ਨਾਭਾ ਡੀ. ਐਸ. ਪੀ. ਮਨਦੀਪ ਕੌਰ ਨੇ ਕਿਹਾ ਕਿ ਕਾਸੋ ਆਪਰੇਸ਼ਨ ਦੇ ਤਹਿਤ ਅੱਜ ਜਿਲ੍ਹੇ ਭਰ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਅਸੀਂ ਅੱਜ ਸ਼ੱਕੀ ਬਸਤੀਆਂ ਦੇ ਵਿੱਚ ਸਰਚ ਆਪਰੇਸ਼ਨ (Search operation) ਚਲਾਇਆ ਗਿਆ ਹੈ ਅਤੇ ਘਰਾਂ ਦੀ ਤਲਾਸ਼ੀ ਦੌਰਾਨ ਨਸ਼ਾ ਤਸਕਰੀ ਦੇ ਸਮਾਨ ਵਿੱਚ ਵਰਤਣ ਵਾਲਾ ਕੰਡਾ ਅਤੇ ਚਾਰ ਵਿਅਕਤੀਆਂ ਨੂੰ ਰਾਊਂਡ ਅੱਪ ਵੀ ਕੀਤਾ ਗਿਆ ਹੈ ।

ਜੋ ਨਸ਼ਾ ਤਸਕਰਾਂ ਦੀ ਚੇਨ ਨੂੰ ਬਹੁਤ ਹੱਦ ਤੱਕ ਤੋੜ ਚੁੱਕੇ ਹਾਂ ਜੋ ਇੱਕਾ ਦੁਕਾ ਰਹਿ ਗਏ ਹਨ

ਉਹਨਾਂ ਕਿਹਾ ਕਿ ਅਸੀਂ ਜੋ ਨਸ਼ਾ ਤਸਕਰਾਂ (Drug traffickers) ਦੀ ਚੇਨ ਨੂੰ ਬਹੁਤ ਹੱਦ ਤੱਕ ਤੋੜ ਚੁੱਕੇ ਹਾਂ ਜੋ ਇੱਕਾ ਦੁਕਾ ਰਹਿ ਗਏ ਹਨ ਅਤੇ ਉਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਬੰਦੇ ਦੇ ਪੁੱਤ ਬਣ ਕੇ ਤੁਸੀਂ ਇਹ ਧੰਦਾ ਛੱਡ ਦੇਵੋ ਨਹੀਂ ਤਾਂ ਤੁਸੀਂ ਜੇਲ੍ਹ ਦੀਆ ਸਲਾਖਾਂ ਦੇ ਪਿੱਛੇ ਜਾਣ ਲਈ ਤਿਆਰ ਹੋ ਜਾਵੋ । ਇਸ ਮੌਕੇ ਐਸ. ਐਚ. ਓ. ਕੋਤਵਾਲੀ ਸਰਬਜੀਤ ਸਿੰਘ ਚੀਮਾ, ਐਸ. ਐਚ. ਓ. ਸਦਰ ਜਸਵਿੰਦਰ ਸਿੰਘ ਖੋਖਰ, ਰੋਹਟੀ ਪੁੱਲ ਚੋਕੀ ਇੰਚਾਰਜ ਜਸਵਿੰਦਰ ਸਿੰਘ, ਛੀਂਟਾਵਾਲਾ ਚੌਂਕੀ ਇੰਚਾਰਜ ਗੁਰਮੀਤ ਸਿੰਘ, ਰੀਡਰ ਡੀ. ਐਸ. ਪੀ. ਸੁਖਜੀਵਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਸ ਮੁਲਾਜ਼ਮ ਮੌਜੂਦ ਸਨ ।

Read More : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ

ਸੇਵਾਮੁਕਤ ਕਰਨਲ ਨਾਲ ਹੋਈ 56 ਲੱਖ ਰੁਪਏ ਦੀ ਆਨ-ਲਾਈਨ ਧੋਖਾਧੜੀ

0
Retired Colonel cheated

ਬੈਂਗਲੁਰੂ, 21 ਨਵੰਬਰ 2025 : ਭਾਰਤ ਦੇੇਸ਼ ਦੇ ਸ਼ਹਿਰ ਬੈਂਗਲੁਰੂ (Bangalore) `ਚ ਇਕ 83 ਸਾਲਾ ਰਿਟਾਇਰਡ ਫੌਜੀ ਕਰਨਲ (Retired army colonel) ਰੈਂਕ ਦੇ ਇਕ ਅਧਿਕਾਰੀ ਨਾਲ ਆਨ-ਲਾਈਨ ਧੋਖਾਧੜੀ (Online fraud) ਹੋ ਗਈ ਹੈ । ਠੱਗਾਂ ਨੇ ਖੁਦ ਨੂੰ ਮੁੰਬਈ ਪੁਲਸ ਦਾ ਅਧਿਕਾਰੀ ਦੱਸ ਕੇ ਉਨ੍ਹਾਂ ਨੂੰ ਗ੍ਰਿਫਤਾਰੀ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ 56 ਲੱਖ 5 ਹਜ਼ਾਰ ਲੱਖ ਰੁਪਏ ਕੱਢ ਲਏ ।

ਪੁਲਸ ਅਧਿਕਾਰੀਆਂ ਨੇ ਕੀ ਦੱਸਿਆ

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਸੀ. ਈ. ਐੱਨ. ਅਪਰਾਧ ਪੁਲਸ ਥਾਣੇ (Central C. E. N. Crime Police Station) `ਚ 18 ਨਵੰਬਰ ਨੂੰ ਐੱਫ. ਆਈ. ਆਰ. ਦਰਜ ਕੀਤੀ ਗਈ। ਐੱਫ. ਆਈ. ਆਰ. ਅਨੁਸਾਰ ਪੀੜਤ ਨੂੰ 27 ਅਕਤੂਬਰ ਨੂੰ ਇਕ ਵਿਅਕਤੀ ਨੇ ਫੋਨ ਕਰ ਕੇ ਖੁਦ ਨੂੰ ਮੁੰਬਈ ਪੁਲਸ ਦਾ ਇੰਸਪੈਕਟਰ ਸੰਜੇ ਪਿਸ਼ੇ ਦੱਸਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਦੇ ਨਾਂ `ਤੇ ਜਾਰੀ ਇਕ ਸਿਮ ਕਾਰਡ ਦੀ ਗਲਤ ਵਰਤੋਂ ਕੀਤੀ ਗਈ ਹੈ । ਜਦੋਂ ਬਜ਼ੁਰਗ ਨੇ ਮੁੰਬਈ ਆ ਕੇ ਜਾਂਚ ਵਿਚ ਸ਼ਾਮਲ ਹੋਣ `ਚ ਅਸਮਰੱਥਾ ਜ਼ਾਹਿਰ ਕੀਤੀ ਤਾਂ ਉਨ੍ਹਾਂ ਨੂੰ ਵੀਡੀਓ ਕਾਲ ਰਾਹੀਂ ਇਕ ਸੀਨੀਅਰ ਮਹਿਲਾ ਅਧਿਕਾਰੀ ਕਵਿਤਾ ਪੋਮਾਨੇ ਅਤੇ ਬਾਅਦ `ਚ ਇਕ ਹੋਰ ਫਰਜ਼ੀ ਉੱਚ ਅਧਿਕਾਰੀ ਵਿਸ਼ਵਾਸ ਨਾਲ ਜੋੜਿਆ ਗਿਆ ।

ਫੋਨ ਕਰਨ ਵਾਲਿਆਂ ਨੇ ਆਨ-ਲਾਈਨ ਜਾਂਚ ਕਰਨ ਦੇ ਨਾਮ ਤੇ ਕੀਤੇ ਨਿਜੀ ਵੇਰਵੇ ਇਕੱਠੇ

ਫੋਨ ਕਰਨ ਵਾਲਿਆਂ ਆਨ-ਲਾਈਨ ਜਾਂਚ (Online check) ਦੇ ਨਾਂ `ਤੇ ਉਨ੍ਹਾਂ ਦੇ ਨਿੱਜੀ, ਪਰਿਵਾਰਕ ਤੇ ਬੈਂਕ ਵੇਰਵੇ ਕੱਢ ਲਏ ਅਤੇ ਇਸ ਬਾਰੇ ਕਿਸੇ ਨੂੰ ਦੱਸਣ `ਤੇ ਗ੍ਰਿਫਤਾਰੀ ਦੀ ਧਮਕੀ ਦਿੱਤੀ । ਐੱਫ. ਆਈ. ਆਰ. ਵਿਚ ਦੱਸਿਆ ਗਿਆ ਹੈ ਕਿ ਠੱਗਾਂ ਨੇ ਹਰ 3 ਘੰਟੇ ਵਿਚ ਉਨ੍ਹਾਂ ਦੀ ਲਾਈਵ ਲੋਕੇਸ਼ਨ ਅਤੇ `ਆਰ. ਬੀ. ਆਈ. ਵੈਰੀਫਿਕੇਸ਼ਨ` ਲਈ ਬੈਂਕ ਵੇਰਵੇ ਵਟਸਐਪ `ਤੇ ਸਾਂਝੇ ਕਰਨ ਦੀ ਹਦਾਇਤ ਕੀਤੀ ।

Read More : ਬੈਂਕ ਨਾਲ ਧੋਖਾਧੜੀ ਮਾਮਲੇ ਵਿਚ ਈ. ਡੀ. ਨੇ ਕੀਤੀ ਜਾਇਦਾਦ ਜ਼ਬਤ

ਨਸ਼ਾ ਤਸਕਰੀ ਵਿਚ ਅੰਮ੍ਰਿਤਸਰ ਪੁਲਸ ਕੀਤੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਗ੍ਰਿਫਤਾਰ

0
Amritsar police

ਅੰਮ੍ਰਿਤਸਰ, 22 ਨਵੰਬਰ 2025 : ਪੰਜਾਬ ਪੁਲਸ ਨੇ ਇੱਕ ਨਸ਼ਾ ਤਸਕਰੀ ਗਿਰੋਹ (Drug trafficking gang) ਦਾ ਪਰਦਾਫਾਸ਼ ਕਰਦਿਆਂ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇੇਠ ਗ੍ਰਿਫ਼ਤਾਰ ਕੀਤਾ ਹੈ । ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਨੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿਰੁੱਧ ਕਾਰਵਾਈ ਕਰਦਿਆਂ ਹਰਪ੍ਰੀਤ ਕੌਰ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 3 ਕਿੱਲੋ 120 ਗ੍ਰਾਮ ਹੈਰੋਇਨ (3 kilos 120 grams of heroin) ਬਰਾਮਦ ਕੀਤੀ ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀ ਦੱਸਿਆ

ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ (Gurpreet Singh Bhullar) ਨੇ ਦੱਸਿਆ ਕਿ ਇਹ ਕਾਰਵਾਈ ਨਿਯਮਤ ਨਾਕਾਬੰਦੀ ਅਤੇ ਫੀਲਡ ਨਿਗਰਾਨੀ ਦੌਰਾਨ ਕੀਤੀ ਗਈ । ਇੱਕ ਭਰਾ, ਭੈਣ ਅਤੇ ਭਰਜਾਈ ਵੀ ਸ਼ਾਮਲ ਪਾਈ ਗਈ । ਕਮਿਸ਼ਨਰ ਨੇ ਦੱਸਿਆ ਕਿ ਮੋਹਕਮਪੁਰਾ ਦੇ ਕ੍ਰਿਸ਼ਨਾ ਨਗਰ ‘ਚ ਸਿਲਵਰ ਸਟੋਨ ਸਕੂਲ ਨੇੜੇ ਇੱਕ ਔਰਤ ਸ਼ੱਕੀ ਹਲਾਤਾਂ ਵਿਚ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ । ਪੁਲਸ ਨੇ ਉਸਨੂੰ ਰੋਕਿਆ ਅਤੇ ਤਲਾਸ਼ੀ ਲੈਣ ‘ਤੇ ਹੈਰੋਇਨ ਦੇ ਛੇ ਪੈਕੇਟ (Six packets of heroin) ਬਰਾਮਦ ਕੀਤੇ । ਮੁੱਢਲੀ ਪੁੱਛਗਿੱਛ ਦੌਰਾਨ, ਹਰਪ੍ਰੀਤ ਕੌਰ ਨੇ ਆਪਣੇ ਦੋ ਸਾਥੀਆਂ, ਮੁਸਕਾਨ ਅਤੇ ਨੀਰਜ ਸ਼ਰਮਾ ਦੀ ਪਛਾਣ ਕੀਤੀ । ਜਾਂਚ ‘ਚ ਪਤਾ ਲੱਗਾ ਕਿ ਮੁਸਕਾਨ ਅਤੇ ਨੀਰਜ ਭਰਾ-ਭੈਣ ਹਨ, ਜਦੋਂ ਕਿ ਹਰਪ੍ਰੀਤ ਕੌਰ ਉਸਦੀ ਭਰਜਾਈ ਹੈ ।

ਔਰਤ ਪੁਲਸ ਨਿਗਰਾਨੀ ਤੋਂ ਬਚਣ ਲਈ ਸੀ ਨੈੱਟਵਰਕ ਵਿਚ ਸ਼ਾਮਲ

ਪੁਲਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਇਹ ਔਰਤ ਪੁਲਸ ਨਿਗਰਾਨੀ ਤੋਂ ਬਚਣ ਲਈ ਨੈੱਟਵਰਕ ਵਿਚ ਸ਼ਾਮਲ ਸੀ । ਪੁਲਸ ਮੁਤਾਬਕ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਨੈੱਟਵਰਕ ਪਾਕਿਸਤਾਨ ਵਿਚ ਸਥਿਤ ਹੈਂਡਲਰਾਂ ਦੁਆਰਾ ਚਲਾਇਆ ਜਾ ਰਿਹਾ ਸੀ, ਜੋ ਖੇਪ ਦੀ ਅੱਗੇ ਡਿਲੀਵਰੀ ਲਈ ਨਿਰਦੇਸ਼ ਪ੍ਰਦਾਨ ਕਰਦੇ ਸਨ। ਪੁਲਸ ਨੇ ਕਿਹਾ ਕਿ ਪੂਰੀ ਗੈਂਗ ਚੈਨ ਦੀ ਜਾਂਚ ਜਾਰੀ ਹੈ । ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

Read More : ਸਰਹੱਦ ਪਾਰੋਂ ਚਲਾਏ ਜਾ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼