Home Blog Page 28

ਗੈਂਗਸਟਰਾਂ ‘ਤੇ ਵਾਰ ਦੇ 225ਵੇਂ ਦਿਨ 567 ਥਾਈਂ ਛਾਪੇਮਾਰੀ

0
Police Checking

ਚੰਡੀਗੜ੍ਹ, 3 ਸਤੰਬਰ 2026 : ਪੰਜਾਬ ਵਿਚ ਗੈਂਗਸਟਰਾਂ (Gangsters) ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 225ਵੇਂ ਦਿਨ 567 ਥਾਵਾਂ ‘ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ।

ਕਿੰਨੇ ਵਿਅਕਤੀਆਂ ਨੂੰ ਕੀਤਾ ਜਾ ਚੁੱਕਿਆ ਹੈ ਗ੍ਰਿਫ਼ਤਾਰ

ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇੇਸ਼ਾਂ ‘ਤੇ ਡੀ. ਜੀ. ਪੀ. ਪੰਜਾਬ (D. G. P. Punjab) ਗੌਰਵ ਯਾਦਵ ਦੀ ਅਗਵਾਈ ਹੇਠ ਚੱਲ ਰਹੀ ਉਪਰੋਕਤ ਮੁਹਿੰਮ ਤਹਿਤ ਪੁਲਸ ਟੀਮਾਂ ਨੇ 185 ਵਿਅਕਤੀਆਂ ਨੂੰ ਇੱਕ ਹਥਿਆਰ ਸਮੇਤ ਗ੍ਰਿਫ਼ਤਾਰ (Arrested) ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 67,390 ਗ੍ਰਿਫ਼ਤਾਰੀਆਂ ਹੋਈਆਂ ਹਨ । ਇਸ ਤੋਂ ਇਲਾਵਾ 236 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ ਅਤੇ ਪੁਲਸ ਟੀਮਾਂ ਨੇ ਕਾਰਵਾਈ ਦੌਰਾਨ ਇੱਕ ਭਗੌੜੇ ਅਪਰਾਧੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਨੂੰ ਹੋਇਆ 550ਵਾਂ ਦਿਨ

ਪੰਜਾਬ ਸਰਕਾਰ ਵਲੋਂ ਚਲਾਈ ਗਈ ਯੁੱਧ ਨਸਿ਼ਆਂ ਵਿਰੁੱਧ (War on drugs) ਮੁਹਿੰਮ ਜਿਸਨੂੰ 550ਵਾਂ ਦਿਨ ਹੋ ਚੁੱਕਿਆ ਹੈ ਤਹਿਤ ਅੱਜ 108 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 756 ਗ੍ਰਾਮ ਹੈਰੋਇਨ, 331 ਨਸ਼ੀਲੀਆਂ ਗੋਲੀਆਂ ਅਤੇ 3540 ਰੁਪਏ ਦੀ ਡਰੱਗ ਮਨੀ (Drug money) ਬਰਾਮਦ ਕੀਤੀ ਗਈ ਹੈ । ਇਸ ਦੇ ਨਾਲ ਸਿਰਫ 550 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ ਹੁਣ 76,909 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਅੱਜ 15 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ ।

ਅੰਮ੍ਰਿਤਸਰ ਵਿਖੇ ਗੈਰ-ਕਾਨੂੰਨੀ ਹਥਿਆਰਾਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

0
Amritsar Arms

ਅੰਮ੍ਰਿਤਸਰ, 3 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵਲੋਂ ਗੈਰ-ਕਾਨੂੰਨੀ ਹਥਿਆਰਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਕੀ ਤੇ ਕਿੰਨੇ-ਕਿੰਨੇ ਹਥਿਆਰ ਕੀਤੇ ਗਏ ਹਨ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਵੱਲੋਂ ਜੋ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਇੱਕ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ, 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ 8 ਗੈਰ-ਕਾਨੂੰਨੀ .30 ਬੋਰ ਪਿਸਤੌਲ ਸਮੇਤ 103 ਜਿ਼ੰਦਾ ਕਾਰਤੂਸ ਬਰਾਮਦ ਕੀਤੇ ਗਏ ।

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਪੁਲਸ ਵਲੋਂ ਦੋਹਾਂ ਵਿਅਕਤੀਆਂ ਤੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਪੰਜਾਬ ਵਿੱਚ ਅਪਰਾਧਿਕ ਤੱਤਾਂ ਨੂੰ ਗੈਰ-ਕਾਨੂੰਨੀ ਵਿਦੇਸ਼ੀ ਬਣੇ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਨ ਅਤੇ ਸਪਲਾਈ ਕਰਨ ਵਿੱਚ ਸ਼ਾਮਲ ਸਨ ।

ਦੋਹਾਂ ਤਸਕਰਾਂ ਵਿਰੁੱਧ ਆਰਮਜ਼ ਐਕਟ ਤਹਿਤ ਕੇਸ ਦਰਜ

ਗੈਰ-ਕਾਨੂੰਨੀ ਹਥਿਆਰਾਂ (Illegal weapons) ਸਮੇਤ ਪਕੜੇ ਗਏ ਦੋਹਾਂ ਤਸਕਰਾਂ ਵਿਰੁੱਧ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਵਿਖੇ ਆਰਮਜ਼ ਐਕਟ (Arms Act) ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ । ਪਿਛਲੇ ਅਤੇ ਅਗਲੇ ਸਬੰਧਾਂ ਨੂੰ ਸਥਾਪਤ ਕਰਨ, ਸਰਹੱਦ ਪਾਰ ਸਬੰਧਾਂ ਦੀ ਪੁਸ਼ਟੀ ਕਰਨ ਅਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ।

ਪੁਰਸ਼ ਦੋਸਤ ਨੇ ਕਰ ਦਿੱਤਾ ਚਾਕੂ ਮਾਰ ਕੇ ਮਹਿਲਾ ਦੋਸਤ ਦਾ ਕਤਲ

0
Delhi Murder

ਨਵੀਂ ਦਿੱਲੀ, 3 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਲਾਹੌਰੀ ਗੇਟ ਸਥਿਤ ਪਿ੍ਰੰਸ ਹੋਟਲ ਵਿਚ ਇਕ ਪੁਰਸ਼ ਦੋਸਤ ਵਲੋਂ ਮਹਿਲਾ ਦੋਸਤ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਹੈ ।

ਕਤਲ ਵਾਲੇ ਵਿਅਕਤੀ ਨੇ ਮਹਿਲਾ ਕਤਲ ਕਰਨ ਤੋਂ ਬਾਅਦ ਕੀਤੀ ਖੁਦਕੁਸ਼ੀ ਦੀ ਕੋਸਿ਼ਸ਼

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਲਾਹੌਰੀ ਗੇਟ ਸਥਿਤ ਜਿਸ ਪਿ੍ਰੰਸ ਨਾਮੀ ਹੋਟਲ ਵਿਚ ਰੁਕੇ ਪੁਰਸ਼ ਤੇ ਮਹਿਲਾ ਦੋਸਤਾਂ ਵਿਚੋਂ ਪੁਰਸ਼ ਵਲੋਂ ਆਪਣੀ ਹੀ ਮਹਿਲਾ ਦੋਸਤ (Female friend) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਵਾਲੇ ਵਿਅਕਤੀ ਵਲੋਂ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਹਿਰ ਖਾ ਕੇ ਆਪਣੀ ਜਾਨ ਦੇਣ ਦੀ ਕੋਸਿ਼ਸ਼ ਕੀਤੀ ਗਈ ਹੈ ।

ਕੀ ਸਾਹਮਣੇ ਆਇਆ ਪੁਲਸ ਦੀ ਜਾਂਚ ਵਿਚ

ਦਿੱਲੀ ਵਿਖੇ ਵਾਪਰੇ ਕਤਲ ਕਾਂਡ ਦੀ ਜਾਂਚ ਦੌਰਾਨ ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਕਤਲ ਕਰਨ ਵਾਲਾ ਵਿਅਕਤੀ ਰਾਜਸਥਾਨ ਦਾ ਵਸਨੀਕ ਹੈ ਜਦੋਂ ਕਿ ਮਹਿਲਾ ਜਿਸਦਾ ਚਾਕੂ ਮਾਰ (Knife attack) ਕੇ ਕਤਲ ਕੀਤਾ ਗਿਆ ਹੈ ਬਿਹਾਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ।

ਦੋਹਾਂ ਨੇ ਬੁੱਧਵਾਰ ਸ਼ਾਮ ਨੂੰ ਹੋਟਲ ਵਿਚ ਕਮਰਾ ਲਿਆ ਸੀ ਤੇ ਰਾਤ ਨੂੰ ਹੀ ਦੋਸ਼ੀ ਨੇ ਕਥਿਤ ਤੌਰ ‘ਤੇ ਔਰਤ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ । ਹਮਲੇ ਵਿੱਚ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ । ਸਵੇਰੇ ਹੋਟਲ ਸਟਾਫ਼ ਨੇ ਕਮਰੇ ਵਿੱਚ ਔਰਤ ਨੂੰ ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਦੇਖਿਆ । ਪੁਲਸ ਨੂੰ ਸੂਚਨਾ ਦਿੱਤੀ ਗਈ ਪਰ ਉਦੋਂ ਤੱਕ ਔਰਤ ਦੀ ਮੌਤ ਹੋ ਚੁੱਕੀ ਸੀ, ਉੱਥੇ ਹੀ, ਦੋਸ਼ੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ।

ਪੰਜਾਬ ਦੇ ਮੁਲਾਜਮਾਂ ਦੀ ਤਨਖਾਹ ਭਾਰਤ ਦੇ ਮੁਲਾਜਮਾਂ ਨਾਲੋਂ ਵਧ ਹੈ : ਚੀਮਾ

0
Meeting

ਚੰਡੀਗੜ੍ਹ, 3 ਸਤੰਬਰ 2026 : ਵਿੱਤ ਮੰਤਰੀ (Finance Minister) ਪੰਜਾਬ ਨੇ ਪੰਜਾਬ ਦੇ ਮੁਲਾਜਮਾਂ ਦੀ ਤਨਖਾਹ ਤੇ ਡੀ. ਏ. ਨੂੰ ਲੈ ਕੇ ਆਖਿਆ ਹੈ ਕਿ ਪੰਜਾਬ ਦੇ ਮੁਲਾਜਮਾਂ ਦੀ ਤਨਖਾਹ ਭਾਰਤ ਦੇ ਮੁਲਾਜਮਾਂ ਨਾਲੋਂ ਵਧ ਹੈ ।

ਹੋਰ ਕੀ ਕੀ ਆਖਿਆ ਹੈ ਵਿੱਤ ਮੰਤਰੀ ਨੇ

ਮਿਲੀ ਜਾਣਕਾਰੀ ਅਨੁਸਾਰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ (Harpal Singh Cheema) ਵਲੋਂ ਚੰਡੀਗੜ੍ਹ ਵਿਖੇ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਵਿਚ ਜੋ ਆਖਿਆ ਗਿਆ ਹੈ ਕਿ ਪੰਜਾਬ ਦੇ ਮੁਲਾਜਮਾਂ ਦੀਆਂ ਤਨਖਾਹਾਂ ਸਮੁੱਚੇ ਭਾਰਤ ਦੇ ਮੁਲਾਜਮਾਂ ਨਾਲੋਂ ਵਧ ਹਨ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਡਾਕਟਰ ਬਲਜੀਤ ਕੌਰ ਵੀ ਮੌਜੂਦ ਸਨ । ਉਨ੍ਹਾਂ ਕਿਹਾ ਹੈ ਕਿ ਗੁਜਰਾਤ ਦੇ ਮੁਲਾਜ਼ਮਾਂ ਦੀ ਤਨਖਾਹ ਪੰਜਾਬ ਨਾਲੋਂ ਘੱਟ ਹੈ ਤੇ ਪੰਜਾਬ ਆਪਣੇ ਮਾਲੀਏ ਦਾ 51 ਫੀਸਦੀ ਹਿੱਸਾ ਤਨਖ਼ਾਹਾਂ ਅਤੇ ਪੈਨਸ਼ਨਾਂ ‘ਤੇ ਖ਼ਰਚ ਕਰਦਾ ਹੈ ।

ਮਾਨ ਸਰਕਾਰ ਪਹਿਲਾਂ ਹੀ ਮੁਲਾਜਮਾਂ ਦਾ ਮਹਿੰਗਾਈ ਭੱਤਾ ਵਧਾ ਚੁੱਕੀ ਹੈ

ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵੰਤ ਮਾਨ (Bhagwant Mann) ਸਰਕਾਰ ਪਹਿਲਾਂ ਹੀ ਤਿੰਨ ਵਾਧਿਆਂ ਰਾਹੀਂ ਮੁਲਾਜ਼ਮਾਂ ਦਾ ਡੀ. ਏ. 14 ਫੀਸਦੀ ਵਧਾ ਕੇ 28 ਫੀਸਦੀ ਤੋਂ 42 ਫੀਸਦੀ ਕਰ ਚੁੱਕੀ ਹੈ । ਇਸ ਵਾਧੇ ਦੇ ਵੇਰਵੇ ਅਨੁਸਾਰ ਨਵੰਬਰ-2021 ਵਿੱਚ ਪੰਜਾਬ ਦਾ ਡੀ. ਏ. 28 ਫੀਸਦੀ ਸੀ ਜਦਕਿ ਕੇਂਦਰ ਦਾ 31 ਫੀਸਦੀ ਸੀ । ਇਸ ਤੋਂ ਬਾਅਦ ਅਕਤੂਬਰ-2022 ਵਿੱਚ ਇਹ ਵਧ ਕੇ 34 ਫੀਸਦੀ (ਕੇਂਦਰ 38 ਫੀਸਦੀ), ਦਸੰਬਰ-2023 ਵਿੱਚ 38 ਫੀਸਦੀ (ਕੇਂਦਰ 42 ਫੀਸਦੀ) ਅਤੇ ਨਵੰਬਰ 2024 ਵਿੱਚ ਵਧ ਕੇ 42 ਫੀਸਦੀ ਹੋ ਗਿਆ, ਜਦਕਿ ਉਸ ਸਮੇਂ ਕੇਂਦਰ ਦਾ ਡੀ. ਏ. 53 ਫੀਸਦੀ ਦਰਜ ਕੀਤਾ ਗਿਆ ਸੀ ।

ਕਰਮਚਾਰੀ ਕਿਸੇ ਵੀ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਹਨ : ਅਰੋੜਾ

ਇਸ ਮੌਕੇ ਮੌਜੂਦ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਨੇ ਕਿਹਾ ਕਿ ਕਰਮਚਾਰੀ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ । ਕਰਮਚਾਰੀ ਅਤੇ ਚੁਣੇ ਹੋਏ ਨੁਮਾਇੰਦੇ ਇੱਕੋ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਦੁੱਖ ਪ੍ਰਗਟ ਕੀਤਾ ਕਿ ਕਰਮਚਾਰੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕਰਮਚਾਰੀ ਸਾਡੇ ਪਰਿਵਾਰ ਦਾ ਹਿੱਸਾ ਸਨ ਅਤੇ ਅੱਗੇ ਵੀ ਰਹਿਣਗੇ ।

ਸਰਕਾਰ ਕਰ ਰਹੀ ਹੈ ਕਰਮਚਾਰੀਆਂ ਨੂੰ 42 ਫੀਸਦੀ ਡੀ. ਏ. ਪ੍ਰਦਾਨ

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ (Punjab Government) ਨੂੰ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੇ ਹਿੱਤਾਂ ਦੀ ਵੀ ਰੱਖਿਆ ਕਰਨੀ ਪਵੇਗੀ ਜੋ ਸਿਸਟਮ ਨਾਲ ਜੁੜੇ ਨਹੀਂ ਹਨ । ਸਰਕਾਰ ਕਰਮਚਾਰੀਆਂ ਨੂੰ 42 ਫੀਸਦੀ ਡੀ. ਏ. ਪ੍ਰਦਾਨ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ 60 ਫੀਸਦੀ ਡੀ. ਏ. ਪ੍ਰਦਾਨ ਕਰ ਰਹੀ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਵਿੱਚ ਕਰਮਚਾਰੀਆਂ ਦੀਆਂ ਤਨਖਾਹਾਂ ਦਾ 48 ਫੀਸਦੀ ਡੀ. ਏ. ਵਿੱਚ ਜਾਂਦਾ ਹੈ ।

 

ਲੜਕੀ ਦੇ ਨੌਜਵਾਨ ਨੂੰ ਪੁੱਛਣ ‘ਤੇ ਕਿ ਕੁੱਤਾ ਵੱਢਦਾ ਤਾਂ ਨਹੀਂ ਕਹਿਣ ‘ਤੇ ਚੱਲੀਆਂ ਗੋਲੀਆਂ

0
Shoot

ਲੁਧਿਆਣਾ, 3 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਕੁੱਤਾ ਘੁਮਾ ਰਹੇ ਨੌਜਵਾਨ ਨੂੰ ਲੜਕੀ ਵਲੋਂ ਪੁੱਛਣ ‘ਤੇ ਕਿ ਕੁੱਤਾ ਵੱਢਦਾ ਤਾਂ ਨਹੀਂ ਪੁੱਛਣ ‘ਤੇ ਹੀ ਨੌਜਵਾਨ ਨੇ ਗੋਲੀਆਂ ਚਲਾ (Shoot) ਦਿੱਤੀਆਂ ਹਨ ।

ਗੋਲੀਬਾਰੀ ਵਿਚ ਪਿਤਾ-ਪੁੱਤਰ ਹੋਏ ਜਖਮੀ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਕੁੱਤਾ ਘੁਮਾ ਰਹੇ ਨੌਜਵਾਨ ਤੋਂ ਉਥੇ ਪਹੁੰਚੀ ਇਕ ਲੜਕੀ ਵਲੋਂ ਇੰਨਾਂ ਪੁੱਛਣ ‘ਤੇ ਕਿ ਕੁੱਤਾ ਵੱਢਦਾ ਤਾਂ ਨਹੀਂ ਪੁੱਛਣ ‘ਤੇ ਹੀ ਤਹਿਸ਼ ਵਿਚ ਆਏ ਨੌਜਵਾਨ ਵਲੋਂ ਜੋ ਲੜਕੀ ਵਲੋਂ ਬਦਸਲੂਕੀ ਕਰਨ ਦੇ ਚਲਦਿਆਂ ਮੌਕੇ ‘ਤੇ ਬੁਲਾਏ ਗਏ ਪਿਤਾ ਤੇ ਭਰਾ ‘ਤੇ ਨੌਜਵਾਨ ਵਲੋਂ ਗੋਲੀਬਾਰੀ ਕੀਤੀ ਗਈ ਹੈ ਦੇ ਕਾਰਨ ਦੋਵੇਂ ਜਣੇ ਬੁਰੀ ਤਰ੍ਹਾਂ ਜਖਮੀ (Injured) ਹੋ ਗਏ ਹਨ ।

ਕੀ ਦੱਸਿਆ ਜਖਮੀ ਨੌਜਵਾਨ ਨੇ

ਗੋਲੀਬਾਰੀ ਦੀ ਘਟਨਾ ਦਾ ਸਿਕਾਰ ਹੋਏ ਪਿਤਾ-ਪੁੱਤਰ ਵਿਚੋਂ ਨੌਜਵਾਨ ਵੰਸ਼ ਨੇ ਦੱਸਿਆ ਕਿ ਉਸਦੀ ਭੈਣ ਪਿਤਾ ਦੇ ਜਨਮ ਦਿਨ ਤੇ ਸਿਵਲ ਸਿਟੀ ਇਲਾਕੇ ਵਿਚ ਸਮਾਨ ਲੈਣ ਗਈ ਸੀ ਅਤੇ ਉਥੇ ਕੁੱਤਾ ਘੁਮਾ ਰਹੇ ਨੌਜਵਾਨ ਤੋਂ ਸਿਰਫ਼ ਇੰਨਾਂ ਪੁੱਛਣ ‘ਤੇ ਹੀ ਤਹਿਸ਼ ਆਏ ਨੌਜਵਾਨ ਨੇ ਜੋ ਗੋਲੀਬਾਰੀ ਕੀਤੀ ਹੈ ਦੇ ਕਾਰਨ ਉਸਦੇ ਪਿਤਾ ਦੇ ਪੈਰ ‘ਤੇ ਗੋਲੀ ਲੱਗੀ ਹੈ ਜਦੋਂ ਕਿ ਇਕ ਗੋਲੀ ਉਸਦੇ ਖੁਦ ਦੇ ਪੈਰ ‘ਤੇ ਤਾਂ ਆਰ-ਪਾਰ ਹੀ ਹੋ ਗਈ ਹੈ ।

ਕੀ ਦੱਸਿਆ ਹੈਬੋਵਾਲ ਥਾਣਾ ਮੁਖੀ ਨੇ

ਉਪਰੋਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਥਾਣਾ ਹੈਬੋਵਾਲ (Police Station Haibowal) ਦੇ ਐਸ. ਐਚ. ਓ. ਜਸਵੀਰ ਸਿੰਘ ਨੇ ਦੱਸਿਆ ਕਿ ਮਾਮਲਾ ਪੁਲਸ ਦੇ ਧਿਆਨ ਵਿਚ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਸਥਿਤੀ ਸਪੱਸ਼ਟ ਹੋ ਸਕੇਗੀ ।

ਟਰੱਕ ਦੀ ਟੱਕਰ ਵੱਜਣ ਕਾਰਨ ਸਕੂਲੀ ਵਿਦਿਆਰਥਣਾਂ ਦੀ ਹੋਈ ਮੌਤ

0
Haryana Accident

ਹਰਿਆਣਾ, 3 ਸਤੰਬਰ 2026 : ਹਰਿਆਣਾ (Haryana) ਦੇ ਜਿਲਾ ਕੈਥਲ ਦੇ ਸੀਵਾਨ ਵਿਖੇ ਸਕੂਟਰੀ ਸਵਾਰ ਦੋ ਸਕੂਲੀ ਵਿਦਿਆਰਥਣਾਂ ਦੀ ਟਰੱਕ ਵਲੋਂ ਟੱਕਰ ਮਾਰੇ ਜਾਣ ਕਾਰਨ ਮੌਤ (Death) ਹੋ ਗਈ ਹੈ ।

ਕੌਣ ਹਨ ਦੋਵੇਂ ਜਣੀਆਂ

ਮਿਲੀ ਜਾਣਕਾਰੀ ਅਨੁਸਾਰ ਜਿਲਾ ਕੈਥਲ (District Kaithal) ਦੇ ਸੀਵਾਨ ਵਿਖੇ ਜੋ ਚੀਕਾ-ਕੈਥਲ ‘ਤੇ ਇਕ ਟਰੱਕ ਵਲੋਂ ਸਕੂਟਰੀ ਸਵਾਰ ਦੋਵੇਂ ਭੈਣਾਂ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਦੋਹਾਂ ਭੈਣਾਂ ਦੀ ਪਛਾਣ ਨਵਨੀਤ ਅਤੇ ਗੁਰਨਦੀਪ ਕੌਰ ਸ਼ਾਮਲ ਹਨ । ਦੱਸਣਯੋਗ ਹੈ ਕਿ ਨਵਨੀਤ 10ਵੀਂ ਜਮਾਤ ਅਤੇ ਗੁਰਨਦੀਪ ਕੌਰ 9ਵੀਂ ਜਮਾਤ ਵਿਚ ਪੜ੍ਹਦੀਆਂ ਸਨ ।

ਕੀ ਦੱਸਿਆ ਥਾਣਾ ਮੁਖੀ ਨੇ

ਉਪਰੋਕਤ ਵਾਪਰੇ ਸੜਕ ਹਾਦਸੇ (Road accidents) ਵਾਲੀ ਥਾਂ ‘ਤੇ ਪਹੁੰਚੀ ਸੀਵਾਨ ਥਾਣਾ ਦੀ ਮੁਖੀ ਐਸ. ਐਚ. ਓ. ਮੁਕੇਸ਼ ਰਾਣੀ ਨੇ ਦੱਸਿਆ ਕਿ ਦੋੋਹਾਂ ਵਿਦਿਆਰਥਣਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਜਿਲਾ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਅਤੇ ਸੜਕ ਹਾਦਸਾ ਕਰਨ ਵਾਲੇ ਫਰਾਰ ਹੋਏ ਟਰੱਕ ਅਤੇ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

ਗੱਦਿਆਂ ਵਾਲੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ

0
factory Burn

ਜਲੰਧਰ, 3 ਸਤੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਬਸਤੀ ਪੀਰਦਾਦ ਰੋਡ ‘ਤੇ ਸਥਿਤ ਇਕ ਗੱਦਿਆਂ ਵਾਲੀ ਫੈਕਟਰੀ ਵਿਚ ਸਵੇਰ ਸਮੇਂ ਅੱਗ ਲੱਗ (Fire) ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕਿੰਨੇ ਵਰਕਰ ਕਰ ਰਹੇ ਸਨ ਫੈਕਟਰੀ ਵਿਚ ਕੰਮ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਪੀਰਦਾਦ ਰੋਡ ‘ਤੇ ਬਣੀ ਗੱਦਿਆਂ ਵਾਲੀ ਫੈਕਟਰੀ (Mattress factory) ਜਿਸ ਵਿਚ ਅੱਜ ਸਵੇਰ ਵੇਲੇ ਅਚਾਨਕ ਹੀ ਅੱਗ ਲੱਗ ਗਈ ਵਿਚ ਜਿਸ ਸਮੇਂ ਅੱਗ ਲੱਗੀ 30 ਦੇ ਕਰੀਬ ਕਰਮਚਾਰੀ ਕੰਮ ਕਰ ਰਹੇ ਸਨ । ਅੱਗ ਲੱਗਣ ‘ਤੇ ਧੂੰਆਂ ਉਠਦਾ ਦੇਖ ਤੁਰੰਤ ਫਾਇਰ ਬ੍ਰਿਗੇਡ (Fire brigade) ਨੂੰ ਸੂਚਿਤ ਕੀਤਾ ਗਿਆ । ਦੱਸਣਯੋਗ ਹੈ ਕਿ ਕਰਮਚਾਰੀ ਸੁਰੱਖਿਅਤ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ ਸਨ ।

ਕੀ ਕਾਰਨ ਰਿਹਾ ਅੱਗ ਲੱਗਣ ਦਾ

ਪ੍ਰਾਪਤ ਸੂਚਨਾ ਮੁਤਾਬਕ ਫੈਕਟਰੀ ਵਿਚ ਅੱਗ ਲੱਗਣ ਤੋਂ ਬਾਅਦ ਅੰਦਰ ਗੱਦੇ ਹੋਣ ਕਾਰਨ ਅੱਗ ਇੰਨੀ ਤੇਜੀ ਨਾਲ ਫੈਲੀ ਕਿ ਜਿਥੇ ਮਿੰਟਾਂ-ਸਕਿੰਟਾਂ ਵਿਚ ਚਾਰੋਂ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ, ਉਥੇ ਇਹ ਅੱਗ ਵਧਦੀ ਵਧਦੀ ਇੰਨੀ ਵਧਦੀ ਚਲੀ ਗਈ ਆਲੇ-ਦੁਆਲੇ ਬਣੇ ਘਰਾਂ ਤੱਕ ਵੀ ਪਹੁੰਚ ਗਈ । ਦੱਸਣਯੋਗ ਹੈ ਕਿ ਇਕ ਵਿਅਕਤੀ ਜੋ ਕਿ ਜਖਮੀ ਹੋ ਗਿਆ ਸੀ ਨੂੰ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਹੈ ।

ਜ਼ੀਰਾ `ਚ ਪ੍ਰਵਾਸੀ ਮਜ਼ਦੂਰ ਨੇ ਕੀਤੀ ਪ੍ਰਵਾਸੀ ਮਜ਼ਦੂਰ ਦੀ ਹੱਤਿਆ

0
Zira Murder

ਜ਼ੀਰਾ, 3 ਸਤੰਬਰ 2026 : ਪੰਜਾਬ ਦੇ ਜ਼ੀਰਾ (Zira) ਦੇ ਪਿੰਡ ਸੇਖਵਾਂ ਵਿਚ ਇਕ ਪ੍ਰਵਾਸੀ ਮਜ਼ਦੂਰ ਵੱਲੋਂ ਆਪਣੇ ਹੀ ਸਾਥੀ ਦੀ ਬੇਰਹਿਮੀ ਨਾਲ ਹੱਤਿਆ (Murder) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਸੇਖਵਾਂ (Village Sekhwan) ਵਿਖੇ ਜੋ ਬੀਤੀ ਰਾਤ ਇਕੱਠੇ ਰਹਿ ਰਹੇ ਦੋ ਪ੍ਰਵਾਸੀ ਮਜ਼ਦੂਰਾਂ ਵਿਚ ਹੋਏ ਆਪਸੀ ਝਗੜੇ ਤੋਂ ਬਾਅਦ ਇਕ ਪ੍ਰਵਾਸੀ ਮਜ਼ਦੂਰ ਨੇ ਦੂਸਰੇ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਹੈ ਵਿਚ ਮੌਤ ਦੇ ਘਾਟ ਉਤਰੇ ਵਿਅਕਤੀ ਦੀ ਪਛਾਣ ਰਾਜੂ ਦੇ ਤੌਰ ‘ਤੇ ਹੋਈ ਹੈ ।

ਦੱਸਣਯੋਗ ਹੈ ਕਿ ਘਟਨਾ ਤੋਂ ਬਾਅਦ ਮੁਲਜ਼ਮ ਪ੍ਰਵਾਸੀ ਲਾਸ਼ ਨੂੰ ਘੜੀਸ ਕੇ ਬਾਹਰ ਖੇਤਾਂ ਵਿਚ ਲੈ ਆਇਆ ਅਤੇ ਉੱਥੇ ਉਸ ਨੂੰ ਨਗਨ ਹਾਲਤ ‘ਚ ਸੁੱਟ ਕੇ ਫਰਾਰ ਹੋ ਗਿਆ । ਪੁਲਸ ਅਨੁਸਾਰ ਫਰਾਰ ਪ੍ਰਵਾਸੀ ਮਜ਼ਦੂਰ ਦੀਆਂ ਗਤੀਵਿਧੀਆਂ ਕੈਮਰੇ ‘ਚ ਕੈਦ ਹੋਈਆਂ ਹਨ, ਜਿਸ ਦੇ ਆਧਾਰ ‘ਤੇ ਪੁਲਸ ਅਗਲੇਰੀ ਜਾਂਚ ਕਰ ਰਹੀ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

ਕੀ ਦੱਸਿਆ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਾਬਕਾ ਸਰਪੰਚ ਨੇ

ਪੁਲਸ ਨੂੰ ਦਿੱਤੇ ਬਿਆਨ ‘ਚ ਪਿੰਡ ਸੇਖਵਾਂ ਦੇ ਸਾਬਕਾ ਸਰਪੰਚ ਗੁਰਪ੍ਰੇਮ ਸਿੰਘ ਬੱਬੂ ਪੁੱਤਰ ਅਜੈਬ ਸਿੰਘ ਵਾਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਿਹਾਰ ਨਿਵਾਸੀ ਦੋ ਪ੍ਰਵਾਸੀ ਰਾਜੂ ਅਤੇ ਰਵੀ ਉਸ ਕੋਲ ਖੇਤਾਂ ‘ਚ ਕੰਮ ਕਰਨ ਲਈ ਆਏ ਸਨ ਅਤੇ ਉਹ ਉਨ੍ਹਾਂ ਦੇ ਪਿੰਡ ਕਾਲੀਆਂ ਵਾਲੀ ਰੋਡ ‘ਤੇ ਬਣੇ ਖੇਤਾਂ ਦੇ ਮਕਾਨ ਵਿਚ ਰੁਕੇ ਹੋਏ ਸਨ ।

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਕਤ ਦੋਵਾਂ ਪ੍ਰਵਾਸੀਆਂ ‘ਚ ਖਾਣਾ ਖਾਂਦੇ ਸਮੇਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਉਕਤ ਵਿਵਾਦ ਤੋਂ ਬਾਅਦ ਰਵੀ ਨੇ ਰਾਜੂ ਦੇ ਸਿਰ ‘ਤੇ ਕਿਸੇ ਚੀਜ਼ ਨਾਲ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ । ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਜ਼ੀਰਾ ਸਦਰ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਅਤੇ ਡੀ. ਐੱਸ. ਪੀ. ਜਸਪਾਲ ਸਿੰਘ ਢਿੱਲੋਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ ।

ਪੰਜਾਬੀ ਮੂਲ ਦੇ ਵਿਅਕਤੀ ਦੀ ਤੁਰਕੀ ਵਿਖੇ ਹੋਈ ਕਰੇਨ ਹਾਦਸੇ `ਚ ਮੌਤ

0
Turkey Death

ਟਾਂਡਾ ਉੜਮੁੜ, 3 ਸਤੰਬਰ 2026 : ਰੋਜ਼ੀ-ਰੋਟੀ ਦੀ ਖ਼ਾਤਰ ਵਿਦੇਸ਼ ਗਏ ਟਾਂਡਾ ਦੇ ਪਿੰਡ ਰੱਲਣ ਨਾਲ ਸਬੰਧਤ ਇਕ ਵਿਅਕਤੀ ਦੀ ਤੁਰਕੀ (Turkey) ਵਿਖੇ ਕਰੇਨ ਹਾਦਸੇ ਦੌਰਾਨ ਮੌਤ (Death) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਪੰਜਾਬੀ ਮੂਲ ਦਾ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਟਾਂਡਾ ਉੜਮੁੜ (Tanda Udmur) ਦੇ ਪਿੰਡ ਰੱਲਣ ਨਾਲ ਸਬੰਧਤ ਜਿਸ ਪੰਜਾਬੀ ਮੂਲ ਦੇ ਵਿਅਕਤੀ ਦੀ ਤੁਰਕੀ ਵਿਚ ਇਕ ਕਰੇਨ ਹਾਦਸੇ ਵਿਚ ਮੌਤ ਹੋ ਗਈ ਹੈ ਵਿਚ ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ (43) ਪੁੱਤਰ ਸਾਬਕਾ ਸਰਪੰਚ ਸਵਰਨ ਸਿੰਘ ਵਾਸੀ ਪਿੰਡ ਰੱਲਣ ਵਜੋਂ ਹੋਈ ਹੈ ।

ਕੀ ਦੱਸਿਆ ਮ੍ਰਿਤਕ ਦੇ ਭਰਾ ਨੇ

ਮ੍ਰਿਤਕ ਦੇ ਭਰਾ ਬਲਦੇਵ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਕਰੀਬ 1 ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ‘ਚ ਤੁਰਕੀ ਗਿਆ ਸੀ । ਬੀਤੀ 28 ਅਗਸਤ ਨੂੰ ਤੁਰਕੀ ਦੇ ਬੁਰਸ਼ਾ ਸ਼ਹਿਰ ‘ਚ ਉਹ ਆਪਣੇ ਸਾਥੀ ਕਰਮਚਾਰੀਆਂ ਨਾਲ ਇਕ ਕਰੇਨ ਦੀ ਮੁਰੰਮਤ ਕਰ ਰਿਹਾ ਸੀ । ਇਸੇ ਦੌਰਾਨ ਅਚਾਨਕ ਹੀ ਕਰੇਨ ਦਾ ਇਕ ਭਾਰੀ ਹਿੱਸਾ ਹਰਜਿੰਦਰ ਸਿੰਘ ਦੇ ਉੱਪਰ ਆ ਡਿੱਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ । ਹਸਪਤਾਲ ‘ਚ ਜਿ਼ੰਦਗੀ ਅਤੇ ਮੌਤ ਨਾਲ ਲੜਦਿਆਂ 29 ਅਗਸਤ ਨੂੰ ਉਸ ਨੇ ਦਮ ਤੋੜ (Death) ਦਿੱਤਾ, ਜਿਸ ਦੀ ਸੂਚਨਾ ਪਰਿਵਾਰ ਨੂੰ ਬੀਤੀ ਰਾਤ ਮਿਲੀ ।

ਜਦੋਂ ਤੱਕ ਈ. ਡੀ. ਸਬੂਤ ਪੇਸ਼ ਨਹੀਂ ਕਰਦੀ ਕੇਸ ਦਰਜ ਨਹੀਂ ਹੋਵੇਗਾ : ਅਮਨ ਅਰੋੜਾ

0
Aman Arora

ਚੰਡੀਗੜ੍ਹ, 3 ਸਤੰਬਰ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਅਮਨ ਅਰੋੜਾ ਨੇ ਆਖਿਆ ਹੈ ਕਿ ਜਦੋਂ ਤੱਕ ਈ. ਡੀ. ਸਬੂਤ ਪੇਸ਼ ਨਹੀਂ ਕਰਦੀ ਉਦੋਂ ਤੱਕ ਕੇਸ ਦਰਜ ਨਹੀਂ ਹੋਵੇਗਾ ।

ਕਿਸ ਕਾਰਨ ਆਖਿਆ ਗਿਆ ਹੈ ਅਜਿਹਾ ਕੈਬਨਿਟ ਮੰਤਰੀ ਵਲੋਂ

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਵੱਲੋਂ ਪੰਜਾਬ ਪੁਲਸ ਨੂੰ ਇਕ ਪੱਤਰ ਲਿਖ ਕੇ ਕਥਿਤ `ਮਨੀ ਲਾਂਡਰਿੰਗ’ ਅਤੇ ‘ਕੈਸ਼ ਫਾਰ ਟਰਾਂਸਫਰ ਤੇ ਲੈਂਡ ਫ੍ਰਾਡ`ਮਾਮਲੇ ਵਿਚ ਐੱਫ. ਆਈ. ਆਰ. ਦਰਜ (FIR registered) ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਤੋਂ ਬਾਅਦ `ਆਪ` ਪੰਜਾਬ ਦੇ ਪ੍ਰਧਾਨ ਅਮਨ ਅਰੋੜਾ (Aman Arora) ਨੇ ਬੀਤੇ ਦਿਨੀਂ ਆਖਿਆ ਹੈ ਕਿ ਜਦੋਂ ਤੱਕ ਈ. ਡੀ. ਪੰਜਾਬ ਪੁਲਸ ਨਾਲ ਮਾਮਲੇ ਨਾਲ ਸੰਬੰਧਤ ਠੋਸ ਸਬੂਤ ਸਾਂਝੇ ਨਹੀਂ ਕਰਦੀ, ਉਦੋਂ ਤੱਕ ਐੱਫ. ਆਈ. ਆਰ. ਦਰਜ ਨਹੀਂ ਕੀਤੀ ਜਾ ਸਕਦੀ ।

ਕੀ ਦੋਸ਼ ਲਗਾਇਆ ਅਮਨ ਅਰੋੜਾ ਨੇ

ਕੇਂਦਰੀ ਜਾਂਚ ਏਜੰਸੀ (Central Investigation Agency) ਈ. ਡੀ. ਵੱਲੋਂ 31 ਅਗਸਤ ਨੂੰ ਪੰਜਾਬ ਪੁਲਸ ਨੂੰ ਭੇਜੇ ਗਏ ਤੀਜੇ ਪੱਤਰ ‘ਤੇ ਪ੍ਰਤੀਕਿਰਿਆ ਦਿੰਦਿਆਂ ਅਰੋੜਾ ਨੇ ਦੋਸ਼ ਲਾਇਆ ਕਿ ਇਹ ਪੂਰਾ ਮਾਮਲਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿਆਸੀ ਤੌਰ ‘ਤੇ ਬਦਨਾਮ ਕਰਨ ਦੀ ਮੁਹਿੰਮ ਹੈ, ਜਿਸ ਵਿਚ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਸਿਆਸੀ ਹਥਿਆਰ ਵਜੋਂ ਕੀਤੀ ਜਾ ਰਹੀ ਹੈ ।

ਹੋਰ ਕੀ ਆਖਿਆ ਅਮਨ ਅਰੋੜਾ ਨੇ

ਅਰੋੜਾ ਨੇ ਕਿਹਾ ਕਿ ਐੱਫ. ਆਈ. ਆਰ. ਇਸ ਲਈ ਦਰਜ ਨਹੀਂ ਕੀਤੀ ਜਾ ਸਕਦੀ, ਕਿਉਂਕਿ ਈ. ਡੀ. ਵੱਲੋਂ ਸਾਂਝੇ ਕੀਤੇ ਗਏ ਦਸਤਾਵੇਜ਼ ਅਤੇ ਵੇਰਵੇ ਸਪੱਸ਼ਟ ਤੌਰ ‘ਤੇ ਪੜ੍ਹਨਯੋਗ ਨਹੀਂ ਹਨ । ਉਨ੍ਹਾਂ ਅਨੁਸਾਰ ਹੁਣ ਤੱਕ ਕੋਈ ਠੋਸ ਮਾਮਲਾ ਸਾਹਮਣੇ ਨਹੀਂ ਆਇਆ ਹੈ ।