Home Blog Page 27

ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਕੀਤਾ ਡਿਜੀਟਲ

0
Bhagwant mann

ਚੰਡੀਗੜ੍ਹ, 5 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ (Chief Minister’s Health Scheme) ਨੂੰ ਪੂਰੀ ਤਰ੍ਹਾਂ ਡਿਜੀਟਲ ਕਰ ਦਿੱਤਾ ਗਿਆ ਹੈ ।

ਕੀ ਹੋਵੇਗਾ ਡਿਜੀਟਲ ਹੋਣ ਨਾਲ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਦੀ ਮੁੱਖ ਮੰਤਰੀ ਸਿਹਤ ਯੋਜਨਾ (ਐੱਮ. ਐੱਮ. ਐੱਸ. ਵਾਈ.) ਦੇ ਲਾਭਪਾਤਰੀਆਂ ਲਈ ਹੈਲਥ ਕਾਰਡ ਪ੍ਰਾਪਤ ਕਰਨਾ ਹੁਣ ਹੋਰ ਸੁਖਾਲਾ ਹੋ ਗਿਆ ਹੈ । ਸਟੇਟ ਹੈਲਥ ਏਜੰਸੀ (ਐੱਸ. ਐੱਚ. ਏ.) ਪੰਜਾਬ ਨੇ ਅਧਿਕਾਰਤ ਪੋਰਟਲ ਰਾਹੀਂ ਕਾਰਡ ਆਨ-ਲਾਈਨ ਡਾਊਨਲੋਡ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ । ਹੁਣ ਕਾਰਡ ਦੀ ਕਾਪੀ ਲੈਣ ਲਈ ਵਿਸ਼ੇਸ਼ ਤੌਰ `ਤੇ ਕਿਸੇ ਕੇਂਦਰ ‘ਤੇ ਜਾਣ ਦੀ ਲੋੜ ਨਹੀਂ ਹੋਵੇਗੀ ।

ਕੀ ਕੀ ਕਰਨਾ ਪਵੇਗਾ ਆਨ-ਲਾਈਨ ਹੈਲਥ ਕਾਰਡ ਡਾਊਨਲੋਡ ਕਰਨ ਲਈ

ਈ-ਕੇ. ਵਾਈ. ਸੀ. ਅਤੇ ਫੋਟੋ ਆਧਾਰਿਤ ਤਸਦੀਕ ਪੂਰੀ ਹੋਣ ਤੋਂ ਬਾਅਦ ਲਾਭਪਾਤਰੀ ਆਪਣੇ ਮੋਬਾਈਲ ਫੋਨ ‘ਤੇ ਹੈਲਥ ਕਾਰਡ (Health card) ਡਾਊਨਲੋਡ ਕਰ ਸਕਦੇ ਹਨ ਜਾਂ ਉਸ ਦੀ ਪ੍ਰਿੰਟ ਕਾਪੀ ਕੱਢ ਸਕਦੇ ਹਨ । ਕਾਰਡ ਡਾਊਨਲੋਡ ਕਰਨ ਲਈ ਫੈਮਿਲੀ ਆਈ.ਡੀ., ਹੈਲਥ ਕਾਰਡ ਨੰਬਰ, ਮੋਬਾਈਲ ਨੰਬਰ ਜਾਂ ਆਧਾਰ ਨੰਬਰ ਨਾਲ ਰਿਕਾਰਡ ਖੋਜਿਆ ਜਾ ਸਕੇਗਾ । ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਜਾਂ ਆਧਾਰ ਨਾਲ ਜੁੜੇ ਵੇਰਵੇ ਰਾਹੀਂ ਓ. ਟੀ. ਪੀ. ਦੁਆਰਾ ਸੁਰੱਖਿਅਤ ਤਸਦੀਕ ਕੀਤੀ ਜਾਵੇਗੀ । ਪ੍ਰਮਾਣੀਕਰਨ ਸਫਲ ਹੋਣ ‘ਤੇ ਤਸਦੀਕਸ਼ੁਦਾ ਕਾਰਡ ਪੀ. ਡੀ. ਐੱਫ. ਫਾਰਮੈਟ `ਚ ਮੁਹੱਈਆ ਹੋਵੇਗਾ ।

ਲਾਭਪਾਤਰੀ ਲਈ ਕੀ ਕੀਤਾ ਗਿਆ ਹੈ ਲਾਜ਼ਮੀ

ਐੱਸ. ਐੱਚ. ਏ. ਪੰਜਾਬ ਨੇ ਸਪੱਸ਼ਟ ਕੀਤਾ ਹੈ ਕਿ ਕਾਰਡ ਡਾਊਨਲੋਡ ਕਰਨ ਤੋਂ ਪਹਿਲਾਂ ਲਾਭਪਾਤਰੀ ਦਾ ਈ-ਕੇ. ਵਾਈ. ਸੀ. ਅਤੇ ਫੋਟੋ ਆਧਾਰਿਤ ਤਸਦੀਕ ਪੂਰੀ ਹੋਣਾ ਲਾਜ਼ਮੀ ਹੈ । ਪਰਿਵਾਰ ਦੇ ਮੈਂਬਰਾਂ ਦੀਆਂ ਅਪਡੇਟ ਕੀਤੀਆਂ ਤਸਵੀਰਾਂ ਦੀ ਤਸਦੀਕ ਵੀ ਕੀਤੀ ਜਾ ਸਕਦੀ ਹੈ । ਕੇਵਲ ਕਾਰਡ ਡਾਊਨਲੋਡ ਕਰਨਾ ਤਸਦੀਕ ਪ੍ਰਕਿਰਿਆ ਦਾ ਬਦਲ ਨਹੀਂ ਹੈ ।

ਕਾਗਜੀ ਕਾਰਵਾਈ ਅਤੇ ਅਣਚਾਹੇ ਗੇੜੇ ਘਟਣਗੇ

ਡਿਜੀਟਲ ਸਹੂਲਤ (Digital convenience) ਨਾਲ ਕਾਗਜ਼ੀ ਕਾਰਵਾਈ ਅਤੇ ਅਣਚਾਹੇ ਗੇੜੇ ਘੱਟ ਹੋਣਗੇ ਅਤੇ ਲੋੜ ਦੇ ਸਮੇਂ ਕਾਰਡ ਤੱਕ ਤੇਜ਼ੀ ਨਾਲ ਪਹੁੰਚ ਮਿਲੇਗੀ । ਯੋਜਨਾ ਹੇਠ ਯੋਗ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਸਾਲ, 10 ਲੱਖ ਰੁਪਏ ਤੱਕ ਦਾ ਕੈਸ਼ਲੈਂਸ ਸਿਹਤ ਇਲਾਜ ਕਵਰੇਜ ਉਪਲਬਧ ਕਰਵਾਇਆ ਜਾ ਰਿਹਾ ਹੈ ।

ਲੁਧਿਆਣਾ ਵਿਚ ਸਵੀਮਿੰਗ ਪੂਲ ਵਿਚ ਨਹਾਉਣ ਗਏ ਬੱਚੇ ਦੀ ਹੋਈ ਮੌਤ

0
Child Death

ਲੁਧਿਆਣਾ, 5 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਕ ਨਾਬਾਲਗ ਲੜਕੇ ਦੇ ਸਵੀਮਿੰਗ ਪੂਲ ਵਿਚ ਨਹਾਉਣ ਤੋਂ ਬਾਅਦ ਅਚਾਨਕ ਹੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਲੜਕਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਸਵੀਮਿੰਗ ਪੂਲ ਵਿਚ ਨਹਾਉਣ ਤੋਂ ਬਾਅਦ ਪੂਲ ਦੇ ਕੰਢੇ ਤੇ ਬੈਠੇ ਜਿਸ 15 ਸਾਲਾ ਨਾਬਾਲਗ ਲੜਕੇ (Underage boys) ਦੀ ਮੌਤ ਹੋ ਗਈ ਹੈ ਦੀ ਪਛਾਣ ਵੰਸ਼ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਵੰਸ਼ ਜਦੋਂ ਆਪਣੇ ਇੱਕ ਸਾਥੀ ਨਾਲ ਸਵਿਮਿੰਗ ਪੂਲ ਦੇ ਕੰਢੇ ‘ਤੇ ਬੈਠਾ ਸੀ ਤਾਂ ਉਦੋਂ ਹੀ ਅਚਾਨਕ ਉਸ ਨੂੰ ਬੇਚੈਨੀ ਮਹਿਸੂਸ ਹੋਣ ਲੱਗੀ ਅਤੇ ਉਹ ਲਗਾਤਾਰ ਆਪਣੇ ਸਰੀਰ ਨੂੰ ਖਿੱਚਣ ਲੱਗ ਪਿਆ ਤੇ ਛਾਤੀ ਵਿਚ ਦਰਦ (Chest pain) ਹੋਣ ਤੋਂ ਬਾਅਦ ਉਸਦੀ ਮੌਤ ਹੋ ਗਈ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਨਾਬਾਲਗ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਵੰਸ਼ ਕਾਫੀ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਪੀੜ੍ਹਤ ਸੀ ਅਤੇ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਉਸਦਾ ਇਲਾਜ ਚੱਲ ਰਿਹਾ ਸੀ । ਉਕਤ ਬੱਚਾ ਬਿੰਦਰਾ ਕਲੋਨੀ (ਵਾਰਡ ਨੰਬਰ 87) ਦਾ ਰਹਿਣ ਵਾਲਾ ਸੀ ਅਤੇ ਉਸ ਦੇ ਪਰਿਵਾਰ ਵਿੱਚ ਇੱਕ ਛੋਟੀ ਭੈਣ ਹੈ । ਦੱਸਣਯੋਗ ਹੈ ਕਿ ਉਪਰੋਕਤ ਵਾਪਰੇ ਘਟਨਾਕ੍ਰਮ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ ।

ਕੈਨੈਡਾ ਵਿਖੇ ਪੰਜਾਬੀ ਮੂਲ ਦੇ ਕੈਨੇਡੀਅਨ ਪੁਲਸ ਅਧਿਕਾਰੀ ਗ੍ਰਿਫ਼ਤਾਰ

0
Canada Arrest

ਕੈਨੇਡਾ, 5 ਸਤੰਬਰ 2026 : ਕੈਨੇਡਾ (Canada) ਦੇ ਵੈਨਕੂਵਰ ਪੁਲਸ ਵਿਭਾਗ ਵਿਚ ਕੰਮ ਰਹੇ ਪੰਜਾਬੀ ਮੂਲ ਦੇ ਇਕ ਕੈਨੇਡੀਅਨ ਪੁਲਸ ਅਧਿਕਾਰੀ ਨੂੰ ਵੱਖ-ਵੱਖ ਦੋਸ਼ਾਂ ਤਹਿਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਪੰਜਾਬੀ ਮੂਲ ਦਾ ਪੁਲਸ ਅਧਿਕਾਰੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਵੈਨਕੂਵਰ ਪੁਲਸ ਵਿਭਾਗ (Vancouver Police Department) ਵਿਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਪੰਜਾਬੀ ਮੂਲ ਦੇ ਇਕ ਨਾਮਵਰ ਅਤੇ ਉੱਚ-ਪ੍ਰੋਫ਼ਾਈਲ ਪੁਲਸ ਅਧਿਕਾਰੀ ਨੂੰ ਉਸ ਦੇ ਅਪਣੇ ਹੀ ਵਿਭਾਗ ਵਲੋਂ ਚਲਾਈ ਗਈ ਇਕ ਲੰਬੀ ਗੁਪਤ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ 50 ਸਾਲਾ ਕੁਲਵਿੰਦਰ (ਕੈਲ) ਦੋਸਾਂਝ (Kulwinder (Kel) Dosanjh) ਦੇ ਤੌਰ ‘ਤੇ ਹੋਈ ਹੈ । ਪੁਲਸ ਅਧਿਕਾਰੀ ’ਤੇ ਲੱਖਾਂ ਰੁਪਏ ਦੀ ਧੋਖਾਧੜੀ, ਚੋਰੀ ਅਤੇ ਜਨਤਕ ਅਹੁਦੇ ਦੀ ਦੁਰਵਰਤੋਂ ਕਰਦਿਆਂ ਭਰੋਸਾ ਤੋੜਨ ਵਰਗੇ ਕਈ ਗੰਭੀਰ ਦੋਸ਼ ਲਗਾਏ ਗਏ ਹਨ ।

ਕੀ ਖੁਲਾਸਾ ਕੀਤਾ ਬੀ. ਸੀ. ਪ੍ਰਸੀਕਿਊਸ਼ਨ ਸਰਵਿਸ ਨੇ

ਉਕਤ ਪੁਲਸ ਅਧਿਕਾਰੀ (Police officer) ਵਲੋਂ ਕੀਤੇ ਗਏ ਵੱਖ-ਵੱਖ ਜੁਰਮਾਂ ਸਬੰਧੀ ਬੀ. ਸੀ. ਪ੍ਰੋਸੀਕਿਊਸ਼ਨ ਸਰਵਿਸ ਦੀ ਡੈਮੀਅਨ ਡਾਰਬੀ ਨੇ ਖ਼ੁਲਾਸਾ ਕੀਤਾ ਕਿ ਕੈਲ ਦੋਸਾਂਝ ਵਿਰੁਧ ਕੁੱਲ 9 ਮਾਮਲੇ ਦਰਜ ਕੀਤੇ ਗਏ ਹਨ । ਇਨ੍ਹਾਂ ਵਿਚ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ 4 ਦੋਸ਼, 5,000 ਡਾਲਰ ਤੋਂ ਵੱਧ ਦੀ ਚੋਰੀ ਦੇ 4 ਦੋਸ਼ ਅਤੇ ਇਕ ਜਨਤਕ ਅਧਿਕਾਰੀ ਵਜੋਂ ਭਰੋਸਾ ਤੋੜਨ ਦਾ 1 ਦੋਸ਼ ਸ਼ਾਮਲ ਹੈ । ਕੈਲ ਦੋਸਾਂਝ ਨੂੰ ਸਰੀ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੈਲ ਤੋਂ ਇਲਾਵਾ ਹੋਰ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਮਾਮਲੇ ਕੈਲ ਦੋਸਾਂਝ ਦੇ ਨਾਲ 51 ਸਾਲਾ ਸਰਬਜੀਤ ਸਿੰਘ ਗਿੱਲ ਨੂੰ ਵੀ ਸਹਿ-ਮੁਲਜ਼ਮ ਬਣਾਇਆ ਗਿਆ ਹੈ, ਜਿਸ ਵਿਰੁਧ ਧੋਖਾਧੜੀ ਅਤੇ ਚੋਰੀ ਦੇ ਕੁੱਲ 6 ਦੋਸ਼ ਆਇਦ ਕੀਤੇ ਗਏ ਹਨ । ਸਰਕਾਰੀ ਦਸਤਾਵੇਜ਼ਾਂ ਮੁਤਾਬਕ ਇਹ ਕਥਿਤ ਅਪਰਾਧ 8 ਦਸੰਬਰ, 2017 ਤੋਂ 25 ਜੁਲਾਈ, 2025 ਦਰਮਿਆਨ ਵੈਨਕੂਵਰ, ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰਨਾਂ ਇਲਾਕਿਆਂ ਵਿਚ ਕੀਤੇ ਗਏ ਸਨ ।

ਕਦੋਂ ਕੀਤਾ ਜਾਵੇਗਾ ਅਦਾਲਤ ਵਿਚ ਪੇਸ਼

ਅਦਾਲਤੀ ਰਿਕਾਰਡ ਅਨੁਸਾਰ ਉਹ ਫ਼ਿਲਹਾਲ ਹਿਰਾਸਤ ਵਿਚ ਹਨ ਅਤੇ ਉਨ੍ਹਾਂ ਨੂੰ 17 ਸਤੰਬਰ ਨੂੰ ਵੈਨਕੂਵਰ ਪ੍ਰੋਵਿੰਸ਼ੀਅਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜਿੱਥੇ ਅਗਲੀ ਸੁਣਵਾਈ ਦੀ ਤਾਰੀਖ਼ ਤੈਅ ਹੋਵੇਗੀ । ਅਦਾਲਤ ਨੇ ਫ਼ਿਲਹਾਲ ਦੋਸਾਂਝ ਦੀ ਜ਼ਮਾਨਤ ਦੀ ਸੁਣਵਾਈ ਦੀ ਰਿਪੋਰਟਿੰਗ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਹੈ ।

ਤੇਜ ਰਫ਼ਤਾਰ ਕਾਰ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਹੋਈ 8 ਦੀ ਮੌਤ

0
Keral Accident

ਕੇਰਲ, 5 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਕੇਰਲ (Kerala) ਦੇ ਜਿਲਾ ਤ੍ਰਿਸ਼ੂਰ ਵਿਖੇ ਬੀਤੀ ਰਾਤ ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ 8 ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਇਹ ਵਿਅਕਤੀ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਬੀਤੀ ਰਾਤ ਕੇਰਲ ਦੇ ਜੋ ਜਿਲਾ ਤ੍ਰਿਸ਼ੂਰ (Thrissur District) ਵਿਖੇ ਹਾਈਵੇ ‘ਤੇ ਸੜਕ ‘ਤੇ ਖੜ੍ਹੇ ਜਿਸ ਮਾਲ ਵਾਹਕ ਟਰੱਕ ਨਾਲ ਤੇਜ ਰਫ਼ਤਾਰ ਕਾਰ (Fast car) ਦੇ ਟਕਰਾ ਜਾਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਉਸ ਵਿਚ ਸਵਾਰ 8 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਦੀ ਪਛਾਣ ਡਿੰਪੀਗੁਲ ਦੇ ਇਕ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦੇ ਤੌਰ ‘ਤੇ ਹੋਈ ਹੈ ।

ਕਿਥੋਂ ਕਿਥੇ ਜਾ ਰਹੀ ਸੀ ਕਾਰ

ਉਕਤ ਤੇਜ ਰਫ਼ਤਾਰ ਜਿਸਦਾ ਕਿ ਅਗਲਾ ਹਿੱਸਾ ਸੜਕ ਤੇ ਖੜ੍ਹੇ ਮਾਲ ਵਾਹਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਚਕਨਾਚੂਰ ਹੋ ਗਿਆ ਵਾਲੀ ਇਹ ਕਾਰ ਗੁਰੂਵਾਯੂਰ ਤੋਂ ਕੋਡੁੰਗਲੂਰ ਵੱਲ ਜਾ ਰਹੀ ਸੀ । ਦੱਸਣਯੋਗ ਹੈ ਕਿ ਉਕਤ ਸੜਕ ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਵਿਚ ਫਸੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਗੱਡੀ ਨੂੰ ਕੱਟਣਾ ਪਿਆ । ਲਾਸ਼ਾਂ ਨੂੰ ਤ੍ਰਿਸੂਰ ਮੈਡੀਕਲ ਕਾਲਜ ਦੇ ਮੁਰਦਾਘਰ (Mortuary) ਵਿੱਚ ਭੇਜ ਦਿੱਤਾ ਗਿਆ ਹੈ । ਪੁਲਸ ਮ੍ਰਿਤਕਾਂ ਦੀ ਪਛਾਣ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ।

ਪੰਜਾਬ ਸਰਕਾਰ ਕੀਤਾ 85 ਹਜ਼ਾਰ ਮੁਲਾਜ਼ਮਾਂ ਨੂੰ 60 ਫੀਸਦੀ ਡੀ. ਏ. ਦੇਣ ਦਾ ਐਲਾਨ

0
Aman Arora

ਚੰਡੀਗੜ੍ਹ, 5 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ 85 ਹਜ਼ਾਰ ਕਰਮਚਾਰੀਆਂ ਨੂੰ 60 ਫੀਸਦੀ ਮਹਿੰਗਾਈ ਭੱਤਾ (Dearness Allowance) ਦੇਣ ਦਾ ਐਲਾਨ ਕੀਤਾ ਹੈ ।

ਕਿਹੜੇ ਕਰਮਚਾਰੀਆਂ ਨੂੰ ਮਿਲੇਗਾ ਇਹ ਡੀ. ਏ.

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀ ਭਗਵੰਤ ਮਾਨ (Bhagwant Mann) ਸਰਕਾਰ ਵਲੋਂ ਜੋ ਬੀਤੇ ਦਿਨੀਂ ਸ਼੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦੇ ਮੌਕੇ `ਤੇ ਸੂਬੇ ਦੇ ਲੱਗਭਗ 85 ਹਜ਼ਾਰ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਮਹਿੰਗਾਈ ਭੱਤਾ (ਡੀ. ਏ.) 42 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਦੇ ਚਲਦਿਆਂ ਇਹ ਲਾਭ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਉਨ੍ਹਾਂ ਕਰਮਚਾਰੀਆਂ ਨੂੰ ਮਿਲੇਗਾ, ਜਿਨ੍ਹਾਂ ਦੀ ਤਨਖਾਹ ਕੇਂਦਰੀ ਸਰਕਾਰ ਦੇ 7ਵੇਂ ਤਨਖਾਹ ਕਮਿਸ਼ਨ ਦੇ ਪੈਟਰਨ ‘ਤੇ ਆਧਾਰਿਤ ਹੈ ਅਤੇ ਜਿਨ੍ਹਾਂ ਨੂੰ ਅਦਾਲਤ ਦੇ ਹੁਕਮਾਂ ਰਾਹੀਂ ਤਨਖਾਹ ਸੁਧਾਰ ਦਾ ਲਾਭ ਨਹੀਂ ਮਿਲਿਆ ਹੈ ।

ਕੀ ਆਖਿਆ ਕੈਬਨਿਟ ਮੰਤਰੀ ਅਰੋੜਾ ਨੇ

ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ (Aman Arora) ਨੇ ਪੰਜਾਬ ਭਵਨ ‘ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ । ਉਨ੍ਹਾਂ ਅਨੁਸਾਰ 2020 ਤੋਂ ਬਾਅਦ ਨਵੀਆਂ ਭਰਤੀਆਂ ਲਈ ਤਨਖਾਹ ਸਕੇਲ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਦੇ ਮੁਤਾਬਕ ਕੀਤਾ ਗਿਆ ਸੀ ਪਰ ਇਨ੍ਹਾਂ ਕਰਮਚਾਰੀਆਂ ਨੂੰ ਹੁਣ ਤੱਕ 42 ਫੀਸਦੀ ਡੀ. ਏ. ਹੀ ਮਿਲ ਰਿਹਾ ਸੀ ।

ਕੀ ਹੈ ਸਰਕਾਰ ਦਾ ਸਪੱਸ਼ਟ ਰੁੱਖ

ਅਰੋੜਾ ਨੇ ਕਿਹਾ ਕਿ ਸਰਕਾਰ ਦਾ ਸਪੱਸ਼ਟ ਰੁਖ ਹੈ ਕਿ ਪੰਜਾਬ ਦਾ ਕੋਈ ਕਰਮਚਾਰੀ ਆਪਣੇ ਕੇਂਦਰੀ ਹਮਰੁਤਬਾ ਤੋਂ ਘੱਟ ਤਨਖਾਹ ਲੈ ਕੇ ਕੰਮ ਨਾ ਕਰੇ । ਡੀ. ਏ. ਵਾਧੇ ਨਾਲ 11,685 ਕਾਂਸਟੇਬਲਾਂ, 20,603 , 5,144 , 2,355 ਨਰਸਾਂ, 2,267 ਚਪੜਾਸੀਆਂ ਸਮੇਤ ਲੱਗਭਗ 85,000 ਕਰਮਚਾਰੀ ਲਾਭਵੰਦ ਹੋਣਗੇ ।

 

ਜਲੰਧਰ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਹੋਈ ਮੌਤ

0
Jalandhar Accident

ਜਲੰਧਰ, 5 ਸਤੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਇਕ ਸੜਕ ਹਾਦਸੇ ਵਿਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਜਲੰਧਰ-ਦਿੱਲੀ ਨੈਸ਼ਨਲ ਹਾਈਵੇ (Jalandhar-Delhi National Highway) ‘ਤੇ ਗੋਰਾਇਆ ਬ੍ਰਿਜ ਨੇੜੇ ਜੋ ਇਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ ਵਾਲਾ ਸੜਕ ਹਾਦਸਾ (Road accident) ਉਪਰੋਕਤ ਮੋਟਰਸਾਈਕਲ ਦੇ ਅੱਗੇ ਜਾ ਰਹੇ ਇਕ ਟਰੱਕ ਦੇ ਅਚਾਨਕ ਬ੍ਰੇਕਾਂ ਲਗਾਉਣ ਕਾਰਨ ਮੋਟਰਸਾਈਕਲ ਦੇ ਟਰੱਕ ਹੇਠਾਂ ਹੀ ਵੜ ਜਾਣਾ ਹੈ ।

ਨਹੀਂ ਹੋ ਸਕੀ ਨੌਜਵਾਨਾਂ ਦੀ ਕੋਈ ਪਛਾਣ

ਉਕਤ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰੇ ਨੌਜ਼ਵਾਨਾਂ ਦੀ ਹਾਲੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਕਿਉਂਕਿ ਉਨ੍ਹਾਂ ਕੋਲ ਕੋਈ ਵੀ ਪਛਾਣ ਪੱਤਰ ਮੌਕੇ ਤੇ ਨਹੀਂ ਮਿਲ ਸਕਿਆ। ਨੌਜਵਾਨਾਂ ਕੋਲੋਂ ਬਰਾਮਦ ਕੀਤੇ ਗਏ ਮੋਬਾਇਲ ਦੇ ਆਧਾਰ ‘ਤੇ ਨੌਜਵਾਨਾਂ ਦੀ ਪਛਾਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਪੁਲਸ ਵਲੋਂ ਸੰਪਰਕ ਜਾਰੀ ਹੈ ।

ਪੁਲਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਪਹੁੰਚਾਈਆਂ ਮੁਰਦਾਘਰ ਵਿਚ

ਸੜਕ ਹਾਦਸੇ ਦੇ ਸਿ਼ਕਾਰ ਵਿਅਕਤੀਆਂ ਦੀ ਲਾਸ਼ਾਂ (Corpses) ਨੂੰ ਕਬਜੇ ਵਿਚ ਲੈ ਕੇ ਪੁਲਸ ਵਲੋਂ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤੀਆਂ ਗਈਆਂ ਹਨ ਤੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਹਵਾਲੇ ਕੀਤੀਆਂ ਜਾਣਗੀਆਂ । ਇਸ ਤੋਂ ਇਲਾਵਾ ਜਿਸ ਟਰੱਕ ਨਾਲ ਹਾਦਸਾ ਵਾਪਰਿਆ ਹੈ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ।

ਮੌਸਮ ਵਿਭਾਗ ਨੇ ਦਿੱਤੀ ਹਰਿਆਣਾ ਦੇ 15 ਜਿ਼ਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ

0
Weather

ਹਰਿਆਣਾ, 5 ਸਤੰਬਰ 2026 : ਹਰਿਆਣਾ ਮੌਸਮ ਵਿਭਾਗ (Haryana Meteorological Department) ਵਲੋਂ ਹਰਿਆਣਾ ਸੂਬੇ ਦੇ 15 ਜਿਲਿਆਂ ਦੇ ਵਿਚ ਅੱਜ ਭਾਰੀ ਬਾਰਸ਼ (Heavy rain) ਪੈਣ ਦੀ ਚਿਤਾਵਨੀ ਦਿੱਤੇ ਜਾਣ ਦੇ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਹੜੇ-ਕਿਹੜੇ ਜਿਲਿਆਂ ਵਿਚ ਦਿੱਤੀ ਹੈ ਮੀਂਹ ਪੈਣ ਦੀ ਚਿਤਾਵਨੀ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਮੌਸਮ ਵਿਭਾਗ ਵਲੋਂ ਜੋ ਅੱਜ ਹਰਿਆਣਾ ਸੂਬੇ ਦੇ 15 ਜਿਲਿਆਂ ਵਿਚ ਭਾਰੀ ਬਾਰਸ਼ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ ਵਿਚ ਵਿੱਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਪਾਣੀਪਤ, ਸੋਨੀਪਤ, ਮਹਿੰਦਰਗੜ੍ਹ, ਰੇਵਾੜੀ, ਝੱਜਰ, ਗੁਰੂਗ੍ਰਾਮ, ਫਰੀਦਾਬਾਦ, ਨੂਹ ਅਤੇ ਪਲਵਲ ਸ਼ਾਮਲ ਹਨ ।

5 ਤੋਂ 7 ਸਤੰਬਰ ਤੱਕ ਤੇਜ ਹਵਾਵਾਂ ਨਾਲ ਮੀਂਹ ਦੀ ਹੈ ਸੰਭਾਵਨਾ

ਮੌਸਮ ਵਿਭਾਗ ਮੁਤਾਬਕ ਮਾਨਸੂਨ ਟ੍ਰੈਫ਼ ਸ਼੍ਰੀ ਗੰਗਾਨਗਰ, ਰੋਹਤਕ ਅਤੇ ਫਤਿਹਗੜ੍ਹ ਤੋਂ ਬੰਗਾਲ ਦੀ ਖਾੜੀ ਤੱਕ ਫੈਲਿਆ ਹੋਇਆ ਹੈ । ਇਸ ਕਾਰਨ, 5 ਸਤੰਬਰ ਤੋਂ 7 ਸਤੰਬਰ ਤੱਕ ਰਾਜ ਦੇ ਕਈ ਇਲਾਕਿਆਂ ਵਿੱਚ ਹਵਾਵਾਂ ਦੇ ਨਾਲ ਮੀਂਹ ਦਰਜ ਕੀਤਾ ਜਾਵੇਗਾ । ਇਸ ਤੋਂ ਇਲਾਵਾ, ਪੱਛਮੀ ਅਤੇ ਕੇਂਦਰੀ ਜਿਲ੍ਹਿਆਂ ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ, ਚਰਖੀ ਦਾਦਰੀ, ਜੀਂਦ ਅਤੇ ਰੋਹਤਕ ਵਿੱਚ ਮੌਸਮ ਬਦਲਦਾ ਰਹੇਗਾ। ਕੁਝ ਥਾਵਾਂ ‘ਤੇ ਹਲਕੀ ਬੂੰਦਾਬਾਂਦੀ ਜਾਂ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ । ਸੋਨੀਪਤ, ਹਿਸਾਰ ਅਤੇ ਪਾਣੀਪਤ ਵਿੱਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ ।

ਸ਼ੁੱਕਰਵਾਰ ਨੂੰ 7 ਜਿਲਿਆਂ ਵਿਚ ਹੋਈ ਭਾਰੀ ਬਾਰਸ਼

ਦੂਜੇ ਪਾਸੇ, ਸ਼ੁੱਕਰਵਾਰ ਨੂੰ ਸੱਤ ਜ਼ਿਲ੍ਹਿਆਂ ਵਿੱਚ ਵੀ ਭਾਰੀ ਬਾਰਿਸ਼ ਹੋਈ । ਪੰਚਕੂਲਾ ਵਿੱਚ ਜਿੱਥੇ ਸਭ ਤੋਂ ਵੱਧ 99 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਉੱਥੇ ਗੁਰੂਗ੍ਰਾਮ ਵਿੱਚ ਸਿਰਫ਼ ਇੱਕ ਘੰਟੇ ਵਿੱਚ 36 ਮਿਲੀਮੀਟਰ ਮੀਂਹ ਪਿਆ। ਜੇ. ਈ. ਮਨੋਜ ਜੋ ਹੜ੍ਹ ਦੌਰਾਨ ਖੇਤ ਤੋਂ ਗੈਰ-ਹਾਜ਼ਰ ਸੀ, ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ । ਰਾਸ਼ਟਰੀ ਰਾਜਮਾਰਗ 48 ਡੇਢ ਘੰਟੇ ਲਈ ਜਾਮ ਰਿਹਾ ।

ਅਮਰੀਕਾ ਵਿਚ ਧੋਖਾਧੜੀ ਕਰਨ ਵਾਲਾ ਵਿਅਕਤੀ ਜਲੰਧਰ ਵਿਚ ਗ੍ਰਿਫ਼ਤਾਰ

0
Jalandhar Arrest

ਜਲੰਧਰ, 5 ਸਤੰਬਰ 2026 : ਅਮਰੀਕਾ (America) ਵਿਖੇ ਧੋਖਾਧੜੀ ਦੇ ਇਕ ਮਾਮਲੇ ਵਿਚ ਸ਼ਾਮਲ ਵਿਅਕਤੀ ਨੂੰ ਕੈਨੇਡਾ ਰਾਹੀਂ ਭਾਰਤ ਆ ਕੇ ਪੰਜਾਬ ਵਿਚ ਛਿਪਣ ‘ਤੇ ਜਲੰਧਰ ਤੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਚ ਧੋਖਾਧੜੀ (Fraud) ਕਰਕੇ ਫਰਾਰ ਹੋ ਕੇ ਕੈਨੇਡਾ ਰਾਹੀਂ ਭਾਰਤ ਵਿਚ ਆ ਕੇ ਪੰਜਾਬ ਦੇ ਜਲੰਧਰ ਵਿਚ ਛਿਪਣ ਵਾਲੇ ਜਿਸ ਪੰਜਾਬੀ ਵਿਅਕਤੀ ਨੂੰ ਜਲੰਧਰ ਕਮਿਸ਼ਨਰੇਟ ਪੁਲਸ (Jalandhar Commissionerate Police) ਵਲੋਂ ਗ੍ਰਿਫਤਾਰ ਕੀਤਾ ਗਿਆ ਹੈ ਦੀ ਪਛਾਣ ਮਨਜੀਤ ਸਿੰਘ ਬੇਦੀ ਦੇ ਤੌਰ ਤੇ ਹੋਈ ਹੈ। ਦੱਸਣਯੋਗ ਹੈ ਕਿ ਉਕਤ ਵਿਅਕਤੀ ਵਿਰੁੱਧ ਧੋਖਾਧੜੀ ਕਰਨ ਤੇ ਸਿਰਫ਼ ਕੇਸ ਹੀ ਦਰਜ ਨਹੀਂ ਹੈ ਬਲਕਿ ਇਹ ਅਮਰੀਕਾ ਵਿਖੇ ਲੋੜੀਂਦੇ ਫਰਾਰ ਮੁਲਜਮਾਂ ਦੀ ਸੂਚੀ ਵਿਚ ਮੋਹਰੀ ਰਿਹਾ ਹੈ ।

ਕੀ ਆਖਿਆ ਡੀ. ਜੀ. ਪੀ. ਪੰਜਾਬ ਨੇ

ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਦਸਿਆ ਕਿ ਬੇਦੀ ਦਾ ਨਾਮ ਅਮਰੀਕਾ ਦੇ ਮੋਸਟ ਵਾਂਟਡ ਫਰਾਡ ਮੁਲਜ਼ਮਾਂ ਦੀ ਸੂਚੀ ’ਚ ਸ਼ਾਮਲ ਦਸਿਆ ਗਿਆ ਹੈ। ਉਸ ’ਤੇ ਅਮਰੀਕਾ ’ਚ ਸਨੈਪ ਯੋਜਨਾ ਨਾਲ ਜੁੜੇ ਲਾਭਾਂ ਵਿਚ ਧੋਖਾਧੜੀ ਦੇ ਮਾਮਲੇ ਵਿਚ ਕਾਰਵਾਈ ਚੱਲ ਰਹੀ ਸੀ ।

ਕਾਨੂੰਨ ਤੋਂ ਬਚਣ ਲਈ ਉਸ ਦੇ ਅਪ੍ਰੈਲ 2026 ਵਿਚ ਕੈਨੇਡਾ ਦੇ ਰਸਤੇ ਭਾਰਤ ਆਉਣ ਦੀ ਗੱਲ ਸਾਹਮਣੇ ਆਈ ਹੈ । ਕਮਿਸ਼ਨਰੇਟ ਪੁਲਸ ਨੇ ਇਨਪੁਟ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਉਸ ਨੂੰ ਜਲੰਧਰ ਵਿਚ ਗ੍ਰਿਫ਼ਤਾਰ ਕੀਤਾ। ਪੁਲਿਸ ਹੁਣ ਮੁਲਜ਼ਮ ਦੇ ਭਾਰਤ ਪਹੁੰਚਣ, ਉਸ ਦੀਆਂ ਗਤੀਵਿਧੀਆਂ ਤੇ ਅੰਤਰਰਾਸ਼ਟਰੀ ਨੈੱਟਵਰਕ ਨਾਲ ਸੰਭਾਵਿਤ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰਸਮੀ ਤੌਰ ‘ਤੇ ਲਾਂਚ ਕੀਤਾ ’ਪਹਿਚਾਣ’ ਪੋਰਟਲ

0
Balbir Singh

ਚੰਡੀਗੜ੍ਹ, 3 ਸਤੰਬਰ 2026 : ਸਿਹਤ ਮੰਤਰੀ ਪੰਜਾਬ (Health Minister Punjab) ਡਾਕਟਰ ਬਲਬੀਰ ਸਿੰਘ ਵਲੋਂ ਬੀਤੇ ਦਿਨੀਂ ਸੂਬਾ ਪੱਧਰੀ ਡਿਜ਼ੀਟਲ ਪੋਰਟਲ (Digital portal) ‘ਪਹਿਚਾਣ’ ਸ਼ੁਰੂ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਕੰਮ ਕਰੇਗਾ ਇਹ ਪੋਰਟਲ

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜੋ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ (Dr. Balbir Singh) ਵਲੋਂ ਸੂਬਾ ਪੱਧਰੀ ਡਿਜ਼ੀਟਲ ਪੋਰਟ ਪਹਿਚਾਣ ਸ਼ੁਰੂ ਕੀਤਾ ਗਿਆ ਹੈ ਦੇ ਨਾਲ ਪੰਜਾਬ ਜਿਥੇ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਉਥੇ ਹੀ ਇਸ ਪੋਰਟ ਨਾਲ ਅਣਪਛਾਤੇ ਅਤੇ ਲਵਾਰਸ ਲਾਸ਼ਾਂ ਦੀ ਸ਼ਨਾਖਤੀ ਕੀਤੀ ਜਾ ਸਕੇਗੀ ।

ਹਰੇਕ ਅਣਪਛਾਤੀ ਲਾਸ਼ ਤੇ ਹੋਣ ਵਾਲੇ ਨਿਸ਼ਾਨਾਂ ਦੀਆਂ ਤਸਵੀਰਾਂ ਕੀਤੀਆਂ ਜਾਣਗੀਆਂ ਅਪਲੋਡ

ਉਨ੍ਹਾਂ ਦੱਸਿਆ ਕਿ ’ਪਹਿਚਾਣ’ ਪਹਿਲ ਕਦਮੀ ਤਹਿਤ ਪੰਜਾਬ ਦੇ ਕਿਸੇ ਵੀ ਸਰਕਾਰੀ ਮੁਰਦਾਘਰ ਵਿੱਚ ਪੋਸਟਮਾਰਟਮ ਦੇ 48 ਘੰਟਿਆਂ ਦੇ ਅੰਦਰ-ਅੰਦਰ ਹਰੇਕ ਅਣਪਛਾਤੇ, ਲਾਵਾਰਿਸ ਮ੍ਰਿਤਕ ਵਿਅਕਤੀ ਦੇ ਚਿਹਰੇ ਦੀਆਂ ਤਸਵੀਰਾਂ, ਸਥਾਈ ਸ਼ਨਾਖ਼ਤੀ ਨਿਸ਼ਾਨ ਜਿਵੇਂ ਕਿ ਟੈਟੂ, ਜਨਮ ਤੋਂ ਕੋਈ ਨਿਸ਼ਾਨ, ਕਿਸੇ ਖਾਸ ਸਰੀਰਕ ਨੁਕਸ ਦੀਆਂ ਤਸਵੀਰਾਂ ਅਤੇ ਵਿਸਤ੍ਰਿਤ ਸਰੀਰਕ ਹੁਲੀਆ ਪੋਰਟਲ ’ਤੇ ਅੱਪਲੋਡ ਕੀਤਾ ਜਾਵੇਗਾ ।

ਭਾਰਤ ਜਾਂ ਵਿਦੇਸ਼ ਵਿਚ ਕਿਸੇ ਵੀ ਥਾਂ ਤੋਂ ਕੀਤੀ ਜਾ ਸਕਦੀ ਹੈ ਪੋਰਟਲ ਦੀ ਖੋਜ

ਇਹ ਪੋਰਟਲ ਸਿਹਤ ਵਿਭਾਗ ਦੀਆਂ ਸਾਰੀਆਂ ਅਧਿਕਾਰਤ ਵੈੱਬਸਾਈਟਾਂ ਰਾਹੀਂ ਬਿਲਕੁਲ ਮੁਫ਼ਤ ਉਪਲਬਧ ਹੈ ਅਤੇ ਭਾਰਤ ਜਾਂ ਵਿਦੇਸ਼ ਵਿੱਚ ਕਿਸੇ ਵੀ ਥਾਂ ਤੋਂ ਪਰਿਵਾਰਾਂ ਵੱਲੋਂ ਇਸ ਪੋਰਟਲ ਰਾਹੀਂ ਖੋਜ ਕੀਤੀ ਜਾ ਸਕਦੀ ਹੈ । ਇਸ ਪੋਰਟਲ ਰਾਹੀਂ ਜਿਵੇਂ ਹੀ ਕੋਈ ਦਾਅਵੇਦਾਰ ਆਨਲਾਈਨ ਦਾਅਵਾ ਦਰਜ ਕਰੇਗਾ, ਸਬੰਧਤ ਜਾਂਚ ਅਧਿਕਾਰੀ ਨੂੰ ਆਪਣੇ ਆਪ ਸੂਚਿਤ ਕਰ ਦਿੱਤਾ ਜਾਵੇਗਾ ਤਾਂ ਜੋ ਪਰਿਵਾਰਾਂ ਨੂੰ ਮੁਰਦਾਘਰਾਂ ਜਾਂ ਪੁਲਸ ਥਾਣਿਆਂ ਦੇ ਚੱਕਰ ਲਾਏ ਬਿਨਾਂ ਸਮਰੱਥ ਕਾਨੂੰਨੀ ਅਧਿਕਾਰ ਤਹਿਤ ਰਸਮੀ ਸ਼ਨਾਖ਼ਤ ਵਾਸਤੇ ਅੱਗੇ ਦੀ ਕਾਰਵਾਈ ਲਈ ਸੇਧਿਤ ਕੀਤਾ ਜਾ ਸਕੇ ।

ਪੰਜਾਬ ਵਿਚ ਹਰ ਸਾਲ 5 ਤੋਂ 6 ਹਜ਼ਾਰ ਵਿਅਕਤੀ ਅਣਪਛਾਤੇ ਅਤੇ ਲਵਾਰਸ ਹਾਲਤ ਵਿਚ ਤੋੜ ਦਿੰਦੇ ਹਨ ਦਮ : ਸਿਹਤ ਮੰਤਰੀ

ਇਸ ਪਹਿਲਕਦਮੀ ਨੂੰ ਇੱਕ ਨੈਤਿਕ ਅਤੇ ਸਮਾਜਿਕ ਵਚਨਬੱਧਤਾ ਦੱਸਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਰਫ਼ ਪੰਜਾਬ ਵਿੱਚ ਹੀ ਹਰ ਸਾਲ ਲਗਭਗ 5,000 ਤੋਂ 6,000 ਵਿਅਕਤੀ ਅਣਪਛਾਤੇ ਅਤੇ ਲਾਵਾਰਿਸ ਹਾਲਤ ਵਿੱਚ ਦਮ ਤੋੜ ਦਿੰਦੇ ਹਨ । ਉਹ ਕਿਸੇ ਦੇ ਪੁੱਤਰ, ਧੀ, ਜੀਵਨ ਸਾਥੀ ਜਾਂ ਮਾਤਾ-ਪਿਤਾ ਹੋ ਸਕਦੇ ਹਨ ਅਤੇ ਕਿਤੇ ਨਾ ਕਿਤੇ ਕੋਈ ਪਰਿਵਾਰ ਉਨ੍ਹਾਂ ਦੀ ਉਡੀਕ ਕਰ ਰਿਹਾ ਹੋ ਸਕਦਾ ਹੈ ।

ਪੋਰਟਲ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ-2023 ਦੀ ਕਰਦਾ ਹੈ ਪਾਲਣਾ

ਸਿਹਤ ਮੰਤਰੀ ਨੇ ਪੁਸ਼ਟੀ ਕੀਤੀ ਕਿ ’ਪਹਿਚਾਣ’ ਪੋਰਟਲ (‘Pehchan’ portal) ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ । ਉਨ੍ਹਾਂ ਨੇ ਸਮੂਹ ਸਿਵਲ ਸਰਜਨਾਂ, ਮੈਡੀਕਲ ਅਫ਼ਸਰਾਂ ਅਤੇ ਮੁਰਦਾਘਰਾਂ ਦੇ ਸਟਾਫ਼ ਨੂੰ ਤਾਕੀਦ ਕੀਤੀ ਕਿ ਉਨ੍ਹਾਂ ਵੱਲੋਂ ਸਮੇਂ ਸਿਰ ਦਿੱਤੀ ਗਈ ਰਿਪੋਰਟ ਵਿਛੜੀਆਂ ਰੂਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮੁੜ ਮਿਲਾਉਣ ਲਈ ਨੈਤਿਕਤਾ ਦੇ ਪੁਲ ਵਜੋਂ ਕੰਮ ਕਰਦੀ ਹੈ ।

ਬੀ. ਸੀ. ਸਰਟੀਫਿਕੇਟਾਂ ਸੰਬੰਧੀ ਫੈਲੇ ਭਰਮ ਨੂੰ ਦੂਰ ਕਰੇਗੀ ਸਰਕਾਰ : ਡਾ. ਬਲਜੀਤ ਕੌਰ

0
Baljit Kaur

ਜਲੰਧਰ, 3 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬੀ. ਸੀ. ਸਰਟੀਫਿਕੇਟਾਂ (B. C. Certificates) ਸਬੰਧੀ ਫੈਲੇ ਭਰਮਾਂ ਨੂੰ ਛੇਤੀ ਹੀ ਦੂਰ ਕੀਤਾ ਜਾਵੇਗਾ ।

ਕੀ ਆਖਿਆ ਕੈਬਨਿਟ ਮੰਤਰੀ ਬਲਜੀਤ ਕੌਰ ਨੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਐਲਾਨ ਕੀਤਾ ਕਿ ਬੈਕਵਰਡ ਕਲਾਸ (ਬੀ. ਸੀ.) ਸਰਟੀਫਿਕੇਟਾਂ ਸੰਬੰਧੀ ਫੈਲੇ ਭਰਮ ਨੂੰ ਦੂਰ ਕਰਨ ਅਤੇ ਹਰ ਯੋਗ ਵਿਅਕਤੀ ਨੂੰ ਉਸ ਦਾ ਬਣਦਾ ਹੱਕ ਯਕੀਨੀ ਬਣਾਉਣ ਲਈ ਸੂਬਾ ਪੱਧਰ ‘ਤੇ ਵਿਸ਼ੇਸ਼ ਜਾਗਰੂਕਤਾ ਅਤੇ ਸੁਵਿਧਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ ।

ਕੀ ਸਪੱਸ਼ਟ ਕੀਤਾ ਗਿਆ ਹੈ

ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦੇ ਧਿਆਨ ਵਿਚ ਇਹ ਗੱਲ ਆਈ ਹੈ ਕਿ ਕਈ ਥਾਵਾਂ ‘ਤੇ ਨਿਯਮਾਂ ਦੀ ਗਲਤ ਵਿਆਖਿਆ ਕਾਰਨ ਯੋਗ ਬਿਨੈਕਾਰਾਂ ਨੂੰ ਬੀ. ਸੀ. ਸਰਟੀਫਿਕੇਟ ਜਾਰੀ ਕਰਵਾਉਣ ਵਿਚ ਦਿੱਕਤਾਂ ਆ ਰਹੀਆਂ ਹਨ । ਉਨ੍ਹਾਂ ਸਪੱਸ਼ਟ ਕੀਤਾ ਕਿ ਬੀ. ਸੀ. ਸਰਟੀਫਿਕੇਟ ਲਈ ਯੋਗਤਾ ਦਾ ਨਿਰਧਾਰਨ ਕੇਵਲ ਬਿਨੈਕਾਰ ਦੇ ਮਾਤਾ-ਪਿਤਾ ਦੀ ਸਥਿਤੀ ਦੇ ਆਧਾਰ ‘ਤੇ ਕੀਤਾ ਜਾਂਦਾ ਹੈ । ਜੀਵਨ ਸਾਥੀ ਦੀ ਨੌਕਰੀ, ਆਮਦਨ ਜਾਂ ਸਮਾਜਿਕ ਸਥਿਤੀ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ । ਇਸੇ ਤਰ੍ਹਾਂ ਚਾਚਾ, ਤਾਇਆ ਜਾਂ ਕਿਸੇ ਹੋਰ ਰਿਸ਼ਤੇਦਾਰ ਦੀ ਸਥਿਤੀ ਨੂੰ ਵੀ ਯੋਗਤਾ ਤੈਅ ਕਰਨ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ ।

ਕੌਣ-ਕੌਣ ਨਹੀਂ ਹੁੰਦਾ ਬੀ. ਸੀ. ਸ਼੍ਰੇਣੀ ਦੇ ਲਾਭਾਂ ਦਾ ਹੱਕਦਾਰ

ਉਨ੍ਹਾਂ ਦੱਸਿਆ ਕਿ ਸੰਵਿਧਾਨਕ ਅਹੁਦਿਆਂ ‘ਤੇ ਤਾਇਨਾਤ ਵਿਅਕਤੀਆਂ, ਨਿਰਧਾਰਤ ਸ਼੍ਰੇਣੀਆਂ ਦੇ ਕਲਾਸ-ਇਕ ਅਤੇ ਕਲਾਸ-ਦੋ ਅਧਿਕਾਰੀਆਂ, ਕੁਝ ਪੇਸ਼ੇਵਰਾਂ ਅਤੇ ਨਿਰਧਾਰਤ ਜਾਇਦਾਦ ਜਾਂ ਕ੍ਰੀਮੀ ਲੇਅਰ ਦੀਆਂ`ਸ਼ਰਤਾਂ ਵਿਚ ਆਉਣ ਵਾਲੇ ਪਰਿਵਾਰਾਂ ਦੇ ਬੱਚੇ ਬੀ. ਸੀ. ਸ਼੍ਰੇਣੀ ਦੇ ਲਾਭਾਂ ਦੇ ਹੱਕਦਾਰ ਨਹੀਂ ਹੁੰਦੇ ।