Home Blog Page 2650

ਕਿਸਾਨਾਂ ਨੇ ਲਿੱਖੀ ਪ੍ਰਧਾਨ ਮੰਤਰੀ ਨੂੰ ਚਿੱਠੀ, 25 ਮਈ ਤੱਕ ਕੋਈ ਠੋਸ ਹੁੰਗਾਰਾ ਨਾ ਮਿਲਿਆ ਤਾਂ ਹੋਵੇਗਾ ਤਿੱਖਾ ਸੰਘਰਸ਼

0

ਨਵੀਂ ਦਿੱਲੀ : ਦਿੱਲੀ ‘ਚ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ‘ਚ ਕਿਸਾਨਾਂ ਵੱਲੋਂ ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ‘ਚ ਮੋਰਚੇ ਨੇ ਕਿਸਾਨਾਂ ਨਾਲ ਮੁੜ ਗੱਲਬਾਤ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ ਤੇ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ’ਤੇ ਕਿਹਾ ਜੇਕਰ ਮੋਦੀ ਸਰਕਾਰ ਨੇ ਹੁੰਗਾਰਾ ਨਾ ਭਰਿਆ ਤਾਂ ਕਿਸਾਨਾਂ ਵੱਲੋਂ ਅੰਦੋਲਨ ਦੇ ਅਗਲੇ ਪੜਾਅ ਬਾਰੇ ਗੰਭੀਰਤਾ ਨਾਲ ਸੋਚਿਆ ਜਾਵੇਗਾ।

ਪੱਤਰ ਵਿੱਚ ਕਿਸਾਨ ਆਗੂਆਂ ਨੇ ਲਿਖਿਆ, ‘ਜੇਕਰ ਤੁਹਾਡੀ ਸਰਕਾਰ ਵੱਲੋਂ 25 ਮਈ ਤੱਕ ਕੋਈ ਠੋਸ ਤੇ ਸਕਾਰਾਤਮਕ ਹੁੰਗਾਰਾ ਨਹੀਂ ਮਿਲਦਾ ਤਾਂ ਅਸੀਂ 26 ਮਈ ਨੂੰ ਕੌਮੀ ਪੱਧਰ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਅਗਲੇ ਪੜਾਅ ਬਾਰੇ ਐਲਾਨ ਕਰਨ ਦੇ ਪਾਬੰਦ ਹੋਵਾਂਗੇ।’ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਮੋਰਚਾ ਸਰਕਾਰ ਦਾ ਧਿਆਨ ਭਟਕਾਉਣਾ ਨਹੀਂ ਚਾਹੁੰਦਾ ਹਾਲਾਂਕਿ ਕਿਸਾਨ ਹਰ ਰੋਜ਼ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਬਹੁਤ ਸਾਰੇ ਕਿਸਾਨ ਸਾਥੀ ਜਾਨ ਗੁਆ ਚੁੱਕੇ ਹਨ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਕੇਂਦਰ ਸਰਕਾਰ 11 ਗੇੜਾਂ ਦੀ ਗੱਲਬਾਤ ਕਰਨ ਦੇ ਬਾਵਜੂਦ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੱਢ ਸਕੀ ਤੇ 22 ਜਨਵਰੀ 2021 ਮਗਰੋਂ ਗੱਲਬਾਤ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ। ਇਸ ਦੇ ਨਾਲ ਹੀ ਸਰਕਾਰ ਤੋਂ ਪੇਂਡੂ ਖੇਤਰ ਦੇ ਲੋਕਾਂ ਅਤੇ ਆਮ ਨਾਗਰਿਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਠੋਸ ਕਦਮ ਚੁੱਕਣ ਦੀ ਵੀ ਮੰਗ ਕੀਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਚਿੱਠੀ ਵਿੱਚ ਮੁੱਖ ਤੌਰ ‘ਤੇ ਕਿਸਾਨੀ-ਅੰਦੋਲਨ ‘ਤੇ ਸਰਕਾਰ ਦੇ ਰਵੱਈਏ ਦਾ ਜ਼ਿਕਰ ਕੀਤਾ ਹੈ।

ਕੋਰੋੋਨਾ ਦੀ ਦੂਜੀ ਲਹਿਰ ਨਾਲ ਬੱਚਿਆਂ ਲਈ ਵੱਧ ਰਿਹਾ ਖ਼ਤਰਾ

0

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਦੀ ਦੂਜੀ ਨੇ ਹਾਹਾਕਾਰ ਮਚਾਇਆ ਹੋਇਆ। ਹਰ ਦਿਨ ਕੋਰੋਨਾ ਦੇ ਨਵੇਂ ਆਂਕੜੇ ਡਰਾ ਰਹੇ ਹਨ। ਦੇਸ਼ ਦਾ ਕੋਈ ਅਜਿਹਾ ਰਾਜ ਨਹੀਂ ਹੈ, ਜਿੱਥੇ ਕੋਰੋਨਾ ਦੀ ਦੂਜੀ ਲਹਿਰ ਨੇ ਹਾਹਾਕਾਰ ਨਹੀਂ ਮਚਾਇਆ ਹੋਇਆ। ਪਿਛਲੇ ਕੁੱਝ ਦਿਨਾਂ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿੱਚ ਕਮੀ ਜਰੂਰ ਆਈ ਹੈ ਪਰ ਖ਼ਤਰਾ ਅਜੇ ਵੀ ਘੱਟ ਨਹੀਂ ਹੋਇਆ ਹੈ। ਕੋਰੋਨਾ ਦੀ ਦੂਜੀ ਲਹਿਰ ਵਿੱਚ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਵੱਡੀ ਗਿਣਤੀ ‘ਚ ਬੱਚਿਆਂ ਦਾ ਪਾਜ਼ਿਟਿਵ ਹੋਣਾ ਹੈ। ਬੱਚਿਆਂ ਵਿੱਚ ਕੋਰੋਨਾ ਦੇ ਸੰਕਰਮਣ ਦਾ ਅਂਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਸਿਰਫ਼ ਕਰਨਾਟਕ ਰਾਜ ਵਿੱਚ ਹੀ ਪਿਛਲੇ ਦੋ ਮਹੀਨੇ ਵਿੱਚ 9 ਸਾਲ ਤੋਂ ਘੱਟ ਉਮਰ ਦੇ 40 ਹਜ਼ਾਰ ਤੋਂ ਜ਼ਿਆਦਾ ਬੱਚੇ ਕੋਰੋਨਾ ਨਾਲ ਸਥਾਪਤ ਪਾਏ ਗਏ ਹਨ।

ਖ਼ਬਰਾਂ ਅਨੁਸਾਰ ਕਰਨਾਟਕ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੇ ਸਰਕਾਰ ਦੀ ਨੀਂਦ ਉੱਡਿਆ ਦਿੱਤੀ ਹੈ। ਕੋਰੋਨਾ ਦੇ ਆਂਕੜਿਆਂ ‘ਤੇ ਨਜ਼ਰ ਮਾਰੀਏ ਤਾਂ ਕਰਨਾਟਕ ਵਿੱਚ 0 – 9 ਸਾਲ ਦੀ ਉਮਰ ਦੇ 39,846 ਅਤੇ 10-19 ਉਮਰ ਦੇ 1,05,044 ਬੱਚੇ ਕੋਵਿਡ ਪਾਜ਼ਿਟਿਵ ਪਾਏ ਜਾ ਚੁੱਕੇ ਹਨ। ਕੋਰੋਨਾ ਦਾ ਇਹ ਸੰਖਿਆ ਇਸ ਸਾਲ 18 ਮਾਰਚ ਤੋਂ 18 ਮਈ ਤੱਕ ਦਾ ਹੈ। ਖ਼ਬਰਾਂ ਅਨੁਸਾਰ ਪਿਛਲੇ ਸਾਲ ਜਦੋਂ ਤੋਂ ਕੋਰੋਨਾ ਮਹਾਂਮਾਰੀ ਦੀ ਸ਼ੁਰੁਆਤ ਹੋਈ ਸੀ, ਉਸ ਸਮੇਂ ਤੋਂ ਲੈ ਕੇ ਇਸ ਸਾਲ 18 ਮਾਰਚ ਤੱਕ 17,841 ਅਤੇ 65,551 ਬੱਚੇ ਕੋਵਿਡ ਨਾਲ ਸਥਾਪਤ ਹੋਏ ਸਨ। ਇਸ ਆਂਕੜਿਆਂ ਦੇ ਅਨੁਸਾਰ ਪਿੱਛਲੀ ਵਾਰ ਦੀ ਤੁਲਣਾ ਵਿੱਚ ਦੂਜੀ ਲਹਿਰ ਬੱਚਿਆਂ ਲਈ ਜ਼ਿਆਦਾ ਖਤਰਨਾਕ ਸਾਬਤ ਹੋਈ ਹੈ। ਪਿੱਛਲੀ ਵਾਰ ਦੀ ਤੁਲਣਾ ਵਿੱਚ ਦੂਜੀ ਲਹਿਰ ਵਿੱਚ ਤਕਰੀਬਨ ਦੁਗਣੀ ਰਫਤਾਰ ਨਾਲ ਬੱਚਿਆਂ ਨੂੰ ਕੋਰੋਨਾ ਹੋਇਆ ਹੈ।

 

ਫਾਈਜ਼ਰ ਵੱਲੋਂ ਮੰਗੀ ਗਈ ਕੋਵਿਡ ਦੇ ਟੀਕੇ ਲਈ ਮੁਆਵਜ਼ੇ ਦੀ ਕਾਨੂੰਨੀ ਸੁੱਰਖਿਆ

0

ਅਮਰੀਕਾ : ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਲਗਾਏ ਜਾ ਰਹੇ ਟੀਕੇ ਨੂੰ ਲੈ ਕੇ ਅਮਰੀਕੀ ਡਰੱਗ ਨਿਰਮਾਤਾ ਕੰਪਨੀ ਫਾਈਜ਼ਰ ਨੇ ਕਰੋਨਾ ਟੀਕੇ ਦੀ ਵਰਤੋਂ ਦੌਰਾਨ ਕਿਸੇ ਸਾਈਡ ਇਫੈਕਟ ਦੀ ਸੂਰਤ ਵਿੱਚ ਭਾਰਤ ਸਰਕਾਰ ਤੋਂ ਮੁਆਵਜ਼ੇ ਦੀ ਅਦਾਇਗੀ ਤੇ ਕਾਨੂੰਨੀ ਕਾਰਵਾਈ ਤੋਂ ਛੋਟ ਦੀ ਮੰਗ ਕੀਤੀ ਹੈ। ਕਾਨੂੰਨੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਫਾਈਜ਼ਰ ਤੇ ਭਾਰਤ ਸਰਕਾਰ ਦੇ ਸਿੰਗ ਫਸ ਗਏ ਹਨ। ਇਸ ਪੂਰੇ ਮਾਮਲੇ ਤੋਂ ਜਾਣੂ ਦੋ ਸੂਤਰਾਂ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਫਾਈਜ਼ਰ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਉਹ ਵਿਸ਼ਵ ਦੀ ਸਭ ਤੋਂ ਵੱਡੀ ਮਾਰਕੀਟਾਂ ’ਚੋਂ ਇਕ (ਭਾਰਤ) ਵਿੱਚ ਕੋਵਿਡ-19 ਵੈਕਸੀਨ ਦੀ ਵਰਤੋਂ ਦੌਰਾਨ ਹੋਣ ਵਾਲੇ ਕਿਸੇ ਵੀ ਸਾਈਡ ਇਫੈਕਟ/ਦਾਅਵੇ ਦੀ ਭਰਪਾਈ ਤੋਂ ਕਾਨੂੰਨੀ ਸੁਰੱਖਿਆ ਪ੍ਰਦਾਨ ਕਰੇ। ਦੱਸਣਾ ਬਣਦਾ ਹੈ ਕਿ ਭਾਰਤ ਨੇ ਅਜੇ ਤੱਕ ਕਿਸੇ ਵੀ ਕੋਵਿਡ-19 ਵੈਕਸੀਨ ਨਿਰਮਾਤਾ ਨੂੰ ਮੁਆਵਜ਼ਾ ਅਦਾਇਗੀ ਤੋਂ ਛੋਟ ਨਹੀਂ ਦਿੱਤੀ। ਫਾਈਜ਼ਰ ਹਾਲਾਂਕਿ ਅਜਿਹੀ ਛੋਟ ਬਰਤਾਨੀਆ ਤੇ ਅਮਰੀਕਾ ਸਮੇਤ ਹੋਰ ਕਈ ਮੁਲਕਾਂ ਤੋਂ ਹਾਸਲ ਕਰ ਚੁੱਕਾ ਹੈ।

ਯਾਦ ਰਹੇ ਕਿ ਸਬੰਧਤ ਵੈਕਸੀਨ ਨਿਰਮਾਤਾ ਨੂੰ ਇਕ ਬੌਂਡ ਭਰਨਾ ਪੈਂਦਾ ਹੈ ਤੇ ਜੇਕਰ ਇਹ ਬੌਂਡ ਨਹੀਂ ਭਰਿਆ ਜਾਂਦਾ ਤਾਂ ਕਿਸੇ ਵੀ ਸਾਈਡ ਇਫੈਕਟ ਦੀ ਸਥਿਤੀ ’ਚ ਕੰਪਨੀ ਨਹੀਂ ਬਲਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। ਭਾਰਤ ਸਰਕਾਰ ਦੇ ਇੱਕ ਸੂਤਰ ਨੇ ਏਜੰਸੀ ਨੂੰ ਦੱਸਿਆ, ‘ਸਾਰੀ ਸਮੱਸਿਆ ਇਹ ਹੈ ਕਿ ਫਾਈਜ਼ਰ ਸੁਰੱਖਿਆ ਬੌਂਡ ਚਾਹੁੰਦਾ ਹੈ। ਅਸੀਂ ਇਸ ’ਤੇ ਦਸਤਖ਼ਤ ਕਿਉਂ ਕਰੀਏ?’ ਉਨ੍ਹਾਂ ਕਿਹਾ, ‘ਜੇਕਰ ਕੁਝ ਹੋ ਜਾਂਦਾ ਹੈ, ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਕੰਪਨੀ ਨੂੰ ਸਵਾਲ ਕਰਨ ਦੀ ਸਥਿਤੀ ’ਚ ਨਹੀਂ ਰਹਿ ਜਾਵਾਂਗੇ। ਜੇਕਰ ਕੋਈ ਅਦਾਲਤ ’ਚ ਇਸ ਗੱਲ ਨੂੰ ਚੁਣੌਤੀ ਦਿੰਦਾ ਹੈ ਤਾਂ ਹਰ ਗੱਲ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਨਾ ਕਿ ਕੰਪਨੀ ਦੀ।’ ਫਾਈਜ਼ਰ ਤੇ ਭਾਰਤ ਦੇ ਸਿਹਤ ਮੰਤਰਾਲੇ ਨੇ ਇਸ ਮਸਲੇ ਬਾਰੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ। ਏਜੰਸੀ ਦੇ ਇੱਕ ਹੋਰ ਸੂਤਰ ਨੇ ਦੱਸਿਆ ਕਿ ਸੁਰੱਖਿਆ ਬੌਂਡ ਦੇ ਮਾਮਲੇ ’ਚ ਫਾਈਜ਼ਰ ਆਪਣੀ ਸਥਿਤੀ ਬਦਲਣ ਨੂੰ ਤਿਆਰ ਨਹੀਂ ਹੈ। ਉੱਧਰ ਭਾਰਤ ਸਰਕਾਰ ਨੇ ਪਿਛਲੇ ਮਹੀਨੇ ਕਰੋਨਾ ਦੇ ਟੀਕੇ ਬਣਾਉਣ ਵਾਲੀਆਂ ਵਿਦੇਸ਼ੀ ਕੰਪਨੀਆਂ ਫਾਈਜ਼ਰ, ਮੌਡਰਨਾ ਤੇ ਜੌਹਨਸਨ ਐਂਡ ਜੌਹਨਸਨ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਸੀ ਪਰ ਅਜੇ ਤੱਕ ਇਨ੍ਹਾਂ ’ਚੋਂ ਕਿਸੇ ਵੀ ਕੰਪਨੀ ਨੇ ਭਾਰਤੀ ਡਰੱਗ ਕੰਟਰੋਲਰ ਤੋਂ ਭਾਰਤ ’ਚ ਆਪਣੀ ਦਵਾਈ ਵੇਚਣ ਜਾਂ ਬਣਾਉਣ ਸਬੰਧੀ ਪ੍ਰਵਾਨਗੀ ਲੈਣ ਲਈ ਸੰਪਰਕ ਨਹੀਂ ਕੀਤਾ ਹੈ।

ਏਜੰਸੀ ਦੇ ਸੂਤਰ ਨੇ ਦੱਸਿਆ ਕਿ ਫਾਈਜ਼ਰ ਤੇ ਨਵੀਂ ਦਿੱਲੀ ਵਿਚਾਲੇ ਜਿਸ ਇੱਕ ਹੋਰ ਮੁੱਦੇ ’ਤੇ ਚਰਚਾ ਹੋਈ ਉਹ ਭਾਰਤ ਸਰਕਾਰ ਵੱਲੋਂ ਕਿਸੇ ਵੀ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਸਥਾਨਕ ਪੱਧਰ ’ਤੇ ਉਸ ਦਾ ਟਰਾਇਲ ਕਰਨ ਬਾਰੇ ਸੀ। ਭਾਰਤ ਵੱਲੋਂ ਸਥਾਨਕ ਪੱਧਰ ’ਤੇ ਟਰਾਇਲ ਕੀਤੇ ਜਾਣ ਸਬੰਧੀ ਜ਼ੋਰ ਪਾਏ ਜਾਣ ਮਗਰੋਂ ਫਾਈਜ਼ਰ ਨੇ ਆਪਣੀ ਵੈਕਸੀਨ ਦੀ ਹੰਗਾਮੀ ਵਰਤੋਂ ਸਬੰਧੀ ਅਰਜ਼ੀ ਵਾਪਸ ਲੈ ਲਈ ਸੀ। ਇੱਕ ਹੋਰ ਸੂਤਰ ਨੇ ਏਜੰਸੀ ਨੂੰ ਦੱਸਿਆ ਕਿ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਇਸ ਮਹੀਨੇ ਜਾਂ ਜੂਨ ਦੀ ਸ਼ੁਰੂਆਤ ’ਚ ਆਪਣੇ ਅਮਰੀਕਾ ਦੌਰੇ ਦੌਰਾਨ ਫਾਈਜ਼ਰ ਨਾਲ ਵਿਚਾਰ ਚਰਚਾ ਕਰਕੇ ਕਰੋਨਾ ਵੈਕਸੀਨ ਦੇ ਕੱਚੇ ਮਾਲ ਦੀ ਬਰਾਮਦ ਬਾਰੇ ਵਿਚਾਰ ਚਰਚਾ ਕਰਨਗੇ। ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਕੋਈ ਪ੍ਰਤੀਕਿਿਰਆ ਨਹੀਂ ਦਿੱਤੀ ਹੈ।

ਗਾਇਕਾ ਅਨਮੋਲ ਗਗਨ ਮਾਨ ਨੇ ਰੋਸ਼ਨਾਇਆ ਇੱਕ ਗਰੀਬ ਦਾ ਘਰ

0

ਪੰਜਾਬ ਦੀ ਮਸ਼ਹੂਰ ਗਾਇਕਾ ਅਨਮੋਲ ਗਗਨ ਹਮੇਸ਼ਾ ਹੀ ਗਰੀਬਾਂ ਦੀ ਮੱਦਦ ਕਰਨ ਲਈ ਤਿਆਰ ਰਹਿੰਦੀ ਹੈ।ਪੰਜਾਬ ਦੀ ਜੰਮਪਾਲ ਹੋਣ ਕਰਕੇ ਉਹ ਇੱਥੋਂ ਦੇ ਲੋਕਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਹੈ।ਇੱਕ ਵਾਰ ਫੇਰ ਉਹ ਚਰਚਾ ਦਾ ਵਿਸ਼ਾ ਬਣ ਗਈ ਹੈ।ਹਾਲ ਹੀ ਵਿੱਚ ਉਸ ਵੱਲੋਂ ਖੰਨਾ ਦੇ ਪਿੰਡ ਮਹਿੰਦੀਪੁਰ ਦੇ ਇੱਕ ਗਰੀਬ ਪਰਿਵਾਰ ਦੀ ਸਹਾਇਤਾ ਕੀਤੀ ਹੈ।

ਪਰਿਵਾਰ ਦੇ ਮੈਂਬਰਾਂ ਵਲੋਂ ਦਸਿਆ ਗਿਆ ਕਿ ਪੰਜ ਵਰ੍ਹਿਆਂ ਤੋਂ ਉਹਨਾਂ ਦੀ ਬਿਜਲੀ ਕੱਟੀ ਪਈ ਸੀ। ਪਰਿਵਾਰ ਬਹੁਤ ਤਕਲੀਫ਼ਾਂ ਵਿੱਚੋ ਲੰਘ ਰਿਹਾ ਸੀ। ਸੋਸ਼ਲ ਮੀਡਿਆ ਰਾਹੀਂ ਉਹ ਚਰਚਾ ਵਿਚ ਆਏ ਅਤੇ ਅਨਮੋਲ ਗਗਨ ਮਾਨ ਨੇ ਆਪ ਆ ਕੇ ਉਹਨਾਂ ਦੀ ਬਾਂਹ ਫੜੀ। ਤੁਹਾਡੀ ਜਾਣਕਾਰੀ ਲਈ ਦੱਸ ਦਇਏ ਕੇ ਅਨਮੋਲ ਗਗਨ ਮਾਨ ਉਹਨਾਂ ਦੇ ਘਰ ਪੁੱਜੀ ਤੇ ਸੋਲਰ ਸਿਸਟਮ ਲਗਵਾਇਆ ਅਤੇ ਘਰ ਨੂੰ ਰੋਸ਼ਨਾਇਆ। ਅਨਮੋਲ ਦਾ ਕਹਿਣਾ ਹੈ ਕਿ ਇਹ ਬਹੁਤ ਮੰਦਭਾਗੀ ਵਾਲੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਸਾਡੇ ਗਰੀਬ ਵਰਗ ਲਈ ਕੁਝ ਨਹੀਂ ਕਰ ਰਹੀਆਂ।

ਉਨ੍ਹਾਂ ਨੇ ਕਿਹਾ ਕਿ ਉਹ ਇੱਥੇ ਕੋਈ ਸਿਆਸਤ ਕਰਨ ਨਹੀਂ ਆਈ ਹੈ।ਬਲਕਿ ਇਸ ਪਰਿਵਾਰ ਦੀ ਮੱਦਦ ਲਈ ਅੱਗੇ ਆਈ ਹੈ।ਪਰ ਜਿਸ ਦਿਨ ਪੰਜਾਬ ਅੰਦਰ ਆਮ ਆਦਮੀ ਦੀ ਸਰਕਾਰ ਬਣ ਗਈ।ਉਸ ਸਮੇਂ ਕਿਸੇ ਵੀ ਪਰਿਵਾਰ ਨੂੰ ਇਸ ਪ੍ਰਕਾਰ ਦੀਆ ਮੁਸ਼ਕਿਲਾਂ ਵਿੱਚੋਂ ਨਹੀਂ ਲੰਘਣਾ ਪਵੇਗਾ।ਇਸਦੇ ਨਾਲ ਹੀ ਉਨ੍ਹਾਂ ਨੇ ਸਭ ਨੂੰ ਇਹ ਕਿਹਾ ਕਿ ਸਾਨੂੰ ਦਸਵੰਧ ਕੱਢ ਕੇ ਗਰੀਬ ਪਰਿਵਾਰਾਂ ਦੀ ਮੱਦਦ ਕਰਨੀ ਚਾਹੀਦੀ ਹੈ।

ਭਾਰਤ ਦੇ ਪਹਿਲੇ ਦਰੋਂਣਾਚਾਰੀਆ ਇਨਾਮ ਜੇਤੂ ਕੋਚ ਦਾ ਦੇਹਾਂਤ, ਰਾਹੁਲ ਗਾਂਧੀ ਨੂੰ ਵੀ ਸਿਖਾਏ ਸਨ ਮੁੱਕੇਬਾਜੀ ਦੇ ਗੁਰ

0

ਨਵੀਂ ਦਿੱਲੀ : ਮੁੱਕੇਬਾਜੀ ਵਿੱਚ ਭਾਰਤ ਦੇ ਪਹਿਲੇ ਦਰੋਂਣਾਚਾਰੀਆ ਇਨਾਮ ਜੇਤੂ ਕੋਚ ਓ ਪੀ ਭਾਰਦਵਾਜ ਦਾ ਲੰਬੀ ਬਿਮਾਰੀ ਅਤੇ ਹੋਰ ਪਰੇਸ਼ਾਨੀਆਂ ਦੇ ਕਾਰਨ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਉਨ੍ਹਾਂ ਦੀ ਪਤਨੀ ਸੰਤੋਸ਼ ਦਾ 10 ਦਿਨ ਪਹਿਲਾਂ ਹੀ ਬਿਮਾਰੀ ਦੇ ਕਾਰਨ ਦੇਹਾਂਤ ਹੋ ਗਿਆ ਸੀ। ਭਾਰਦਵਾਜ ਨੂੰ 1985 ‘ਚ ਦਰੋਂਣਾਚਾਰੀਆ ਇਨਾਮ ਸ਼ੁਰੂ ਕੀਤੇ ਜਾਣ ‘ਤੇ ਬਾਲਚੰਦਰ ਭਾਸਕਰ ਭਾਗਵਤ (ਕੁਸ਼ਤੀ) ਅਤੇ ਓ ਏਮ ਨਾਂਬੀਆਰ (ਐਥਲੈਟਿਕਸ) ਦੇ ਨਾਲ ਅਧਿਆਪਕਾ ਨੂੰ ਦਿੱਤੇ ਜਾਣ ਵਾਲੇ ਇਸ ਸਰਵਉਚ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

ਸਾਬਕਾ ਮੁੱਕੇਬਾਜੀ ਕੋਚ ਅਤੇ ਭਾਰਦਵਾਜ ਦੇ ਪਰਿਵਾਰ ਦੇ ਕਰੀਬੀ ਮਿੱਤਰ ਟੀ ਐਲ ਗੁਪਤਾ ਨੇ ਕਿਹਾ ਸਿਹਤ ਸਬੰਧੀ ਕਈ ਪਰੇਸ਼ਾਨੀਆਂ ਦੇ ਕਰਕੇ ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ ‘ਚ ਭਰਤੀ ਸਨ। ਉਮਰ ਸਬੰਧੀ ਪਰੇਸ਼ਾਨੀਆਂ ਵੀ ਸੀ ਅਤੇ 10 ਦਿਨ ਪਹਿਲਾਂ ਆਪਣੀ ਪਤਨੀ ਦੇ ਦੇਹਾਂਤ ਤੋਂ ਵੀ ਉਹ ਬਹੁਤ ਦੁਖੀ ਸਨ। ਭਾਰਦਵਾਜ 1968 ਤੋਂ 1989 ਤੱਕ ਭਾਰਤੀ ਰਾਸ਼ਟਰੀ ਮੁੱਕੇਬਾਜੀ ਟੀਮ ਦੇ ਕੋਚ ਸਨ। ਉਹ ਰਾਸ਼ਟਰੀ ਚੋਣ ਕਰਤਾ ਵੀ ਰਹੇ। ਉਨ੍ਹਾਂ ਦੇ ਕੋਚ ਰਹਿੰਦੇ ਹੋਏ ਭਾਰਤੀ ਮੁੱਕੇਬਾਜ਼ਾਂ ਨੇ ਏਸ਼ੀਆਈ ਖੇਡ, ਰਾਸ਼ਟਰਮੰਡਲ ਖੇਡ ਅਤੇ ਦੱਖਣ ਏਸ਼ੀਆਈ ਖੇਡਾਂ ‘ਚ ਪਦਕ ਜਿੱਤੇ। ਉਨ੍ਹਾਂ ਨੇ 2008 ‘ਚ ਕਾਂਗਰਸ ਦੇ ਸੰਸਦ ਰਾਹੁਲ ਗਾਂਧੀ ਨੂੰ ਵੀ ਦੋ ਮਹੀਨੇ ਤੱਕ ਮੁੱਕੇਬਾਜੀ ਦੇ ਗੁਰ ਸਿਖਾਏ ਸਨ।

ਬਾਲੀਵੁੱਡ ਸਿੰਗਰ ਅਰਿਜੀਤ ਦੀ ਮਾਂ ਦਾ ਹੋਇਆ ਦੇਹਾਂਤ, ਕੋਰੋਨਾ ਤੋਂ ਸਨ ਪੀੜਿਤ

0

ਮੁੰਬਈ : ਕੋਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਨੂੰ ਖੋਇਆਂ ਹੈ। ਉਥੇ ਹੀ ਹੁਣ ਬਾਲੀਵੁੱਡ ‘ਚ ਆਪਣੀ ਅਵਾਜ਼ ਦਾ ਜਾਦੂ ਬਖੇਰ ਰਹੇ ਅਰਿਜੀਤ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਅਰਿਜੀਤ ਦੀ ਮਾਂ ਪਿਛਲੇ ਕੁੱਝ ਦਿਨਾਂ ਤੋਂ ਕੋਲਕਾਤਾ ਦੇ ਹਸਪਤਾਲ ‘ਚ ਦਾਖਲ ਸੀ। ਜਿਨ੍ਹਾਂ ਨੂੰ ਕੋਰੋਨਾ ਪਾਜਿਟਿਵ ਪਾਏ ਜਾਣ ਤੋਂ ਬਾਅਦ ਭਰਤੀ ਕਰਵਾਇਆ ਗਿਆ ਸੀ।

ਧਿਆਨ ਯੋਗ ਹੈ ਕਿ ਅਰਿਜੀਤ ਦੀ ਮਾਂ ਦੇ ਹਸਪਤਾਲ ‘ਚ ਦਾਖਲ ਹੋਣ ਦੀ ਖ਼ਬਰ ਨੂੰ ਅਦਾਕਾਰ ਸਵਾਸਤੀਕਾ ਨੇ ਕੰਫਰਮ ਕੀਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡਿਆ ‘ਤੇ ਪੋਸਟ ਪਾਈ ਸੀ। ਸਵਾਸਤੀਕਾ ਨੇ ਲਿਖਿਆ ਸੀ – ਅਰਿਜੀਤ ਸਿੰਘ ਦੀ ਮਾਂ ਲਈ ਅ – ਬਲਡ ਦੀ ਲੋੜ ਹੈ। ਉਹ Amri Dhakuria ‘ਚ ਦਾਖਲ ਹੈ । ਫਿਲਮ ਮੇਕਰ ਸ਼੍ਰੀਜੀਤ ਮੁਖਰਜੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਸੀ। ਉਨ੍ਹਾਂ ਨੇ ਬੰਗਾਲੀ ‘ਚ ਟਵੀਟ ਕਰ ਅਰਿਜੀਤ ਸਿੰਘ ਦੀ ਮਾਂ ਲਈ ਮਦਦ ਮੰਗੀ ਸੀ।

ਕੋਵਿਡ ਮਹਾਂਮਾਰੀ ਦੀ ਰੋਕਥਾਮ ਲਈ ਸ਼੍ਰੀਲੰਕਾ ਨੇ ਦੇਸ਼ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ‘ਤੇ ਲਗਾਈ ਰੋਕ

0

ਕੋਲੰਬੋ : ਸ਼੍ਰੀਲੰਕਾ ਸਰਕਾਰ ਨੇ ਦੇਸ਼ ‘ਚ ਸੰਸਾਰਿਕ ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਸ਼ੁੱਕਰਵਾਰ ਤੋਂ ਅਗਲੇ 10 ਦਿਨਾਂ ਲਈ ਅੰਤਰਰਾਸ਼ਟਰੀ ਯਾਤਰੀ ਜਹਾਜ਼ਾਂ ਦੀਆਂ ਦੇਸ਼ ‘ਚ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ। ਟਾਪੂ ਦੇਸ਼ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ ਸਭ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਸਨ ਅਤੇ ਮੌਤਾਂ ਹੋਈਆਂ ਸਨ। ਸ਼੍ਰੀਲੰਕਾ ਦੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਬੁੱਧਵਾਰ ਨੂੰ ਕਿਹਾ ਕਿ ਉਡਾਣਾਂ ‘ਤੇ ਰੋਕ 21 ਮਈ ਦੀ ਅੱਧੀ ਰਾਤ ਤੋਂ ਲੈ ਕੇ 31 ਮਈ ਦੀ ਅੱਧੀ ਰਾਤ ਤੱਕ ਪ੍ਰਭਾਵੀ ਰਹੇਗੀ।

ਅਥਾਰਿਟੀ ਨੇ ਕਿਹਾ ਕਿ ਜਿਹੜੇ ਯਾਤਰੀਆਂ ਨੇ ਦੇਸ਼ ਤੋਂ ਬਾਹਰ ਜਾਣਾ ਹੈ ਉਨ੍ਹਾਂ ਨੂੰ ਹੋਰ ਅੰਤਰਰਾਸ਼ਟਰੀ ਟ੍ਰਾਂਸਿਟ ਜਹਾਜ਼ਾਂ (12 ਘੰਟੇ ਤੋਂ ਘੱਟ ਦੇ ਠਹਿਰਾਅ ਸਮੇਂ ਦੇ ਨਾਲ) ਜ਼ਰੀਏ ਅਤੇ ਦੇਸ਼ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਤੋਂ ਇਸ ਮਿਆਦ ਦੌਰਾਨ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਖ਼ਬਰਾਂ ਅਨੁਸਾਰ ਹਵਾਬਾਜ਼ੀ ਅਥਾਰਿਟੀ ਨੇ ਇਨ੍ਹਾਂ ਪਾਬੰਦੀਆਂ ਵਿਚ ਚਾਰ ਰਿਆਇਤਾਂ ਦੀ ਸੂਚੀ ਜਾਰੀ ਕੀਤੀ ਹੈ। ਮਤਲਾ ਰਾਜਪਕਸ਼ੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਐਮਰਜੈਂਸੀ ਜਹਾਜ਼ਾਂ ਦਾ ਰਸਤਾ ਤਬਦੀਲੀ, ਕਾਰਗੋ ਸੰਚਾਲਨ ਅਤੇ ਮਨੁੱਖੀ ਉਡਾਣਾਂ, ਤਕਨੀਕੀ ਕਾਰਨਾਂ ਤੋਂ ਜਹਾਜ਼ਾਂ ਦਾ ਉਤਰਨਾ ਅਤੇ ਯਾਤਰੀ ਰਹਿਤ ਜਹਾਜ਼ਾਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਹੋਵੇਗੀ।

ਪਹਿਲਾਂ ਜਿਹੜੀ ਘੋਸ਼ਣਾ ਹੋਈ ਸੀ ਉਸ ਦੇ ਅਨੁਸਾਰ ਸ਼੍ਰੀਲੰਕਾ ਸ਼ੁੱਕਰਵਾਰ (21 ਮਈ) ਤੋਂ ਯਾਤਰਾ ਪਾਬੰਦੀਆਂ ਦੇ ਮਾਧਿਅਮ ਤੋਂ ਲਗਾਤਾਰ ਤਾਲਾਬੰਦੀ ਵੱਲ ਪਰਤੇਗਾ। ਆਵਾਜਾਈ ‘ਤੇ ਪਾਬੰਦੀਆਂ 21 ਮਈ ਨੂੰ ਰਾਤ 11 ਵਜੇ ਤੋਂ 25 ਮਈ ਨੂੰ ਸਵੇਰੇ 4 ਵਜੇ ਤੱਕ ਜਾਰੀ ਰਹਿਣਗੀਆਂ। ਇਹ 25 ਮਈ ਨੂੰ ਰਾਤ 11 ਵਜੇ ਤੋਂ ਮੜ ਲਾਗੂ ਹੋ ਕੇ 29 ਮਈ ਤੱਕ ਜਾਰੀ ਰਹਿਣਗੀਆਂ। ਸ਼੍ਰੀਲੰਕਾ ਵਿਚ ਬੁੱਧਵਾਰ ਨੂੰ ਕੋਵਿਡ-19 ਦੇ ਇਕ ਦਿਨ ਵਿਚ ਸਭ ਤੋਂ ਵੱਧ 3623 ਮਾਮਲੇ ਦਰਜ ਕੀਤੇ ਗਏ ਸਨ। ਉੱਥੇ 36 ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਗਈ ਸੀ।

ਰੰਗਮੰਚ ਦੇ ਗੁਰਚਰਨ ਸਿੰਘ ਚੰਨੀ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ

0

ਚੰਡੀਗੜ੍ਹ:
ਕੋਰੋਨਾ ਮਹਾਂਮਾਰੀ ਕਾਰਨ ਅਦਾਕਾਰ, ਨਿਰਦੇਸ਼ਕ, ਕਾਮੇਡੀਅਨ ਤੇ ਨੁੱਕੜ ਨਾਟਕਕਾਰ ਗੁਰਚਰਨ ਸਿੰਘ ਚੰਨੀ ਦਾ ਅੱਜ ਦਿਹਾਂਤ ਹੋ ਗਿਆ ਹੈ।ਉਹ 70 ਸਾਲਾਂ ਦੇ ਸਨ।ਉਨ੍ਹਾਂ ਦਾ ਜੀਵਨ ਰੰਗਮੰਚ ਨਾਲ ਜੁੜਿਆ ਹੋਇਆ ਸੀ।ਨੁੱਕੜ ਨਾਟਕ ਨਾਲ ਚੰਡੀਗੜ੍ਹ ਦੀ ਜਾਣ-ਪਛਾਣ ਕਰਵਾਉਣ ਲਈ ਜਾਣੇ ਜਾਂਦੇ ਚੰਨੀ ਕਰੋਨਾਵਾਇਰਸ ਹੋਣ ਮਗਰੋਂ ਪਿਛਲੇ ਕੁਝ ਸਮੇਂ ਤੋਂ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਵੈਂਟੀਲੇਟਰ ’ਤੇ ਸਨ। ਉਨ੍ਹਾਂ ਦੀ ਪਤਨੀ ਹਰਲੀਨ ਕੋਹਲੀ ਦਾ ਵੀ ਕਰੋਨਾ ਦਾ ਇਲਾਜ ਚੱਲ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੇ ਥੀਏਟਰ ਵਿਭਾਗ ਤੋਂ ਪੜ੍ਹਾਈ ਕਰਨ ਵਾਲੇ ਗੁਰਚਰਨ ਸਿੰਘ ਚੰਨੀ ਦੋ ਵਾਰ (1999-2007 ਅਤੇ 2013-15) ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਚੇਅਰਮੈਨ ਵੀ ਰਹੇ। ਉਨ੍ਹਾਂ ਨੂੰ ਨੁੱਕੜ ਨਾਟਕ ਲਈ ਸੰਗੀਤ ਨਾਟਕ ਅਕੈਡਮੀ ਵੱਲੋਂ ਕੌਮੀ ਪੁਰਸਕਾਰ ਵੀ ਮਿਲ ਚੁੱਕਾ ਹੈ।

ਉਹ ਇੱਕ ਵਧੀਆ ਨਾਟਕਕਾਰ ਵੀ ਸਨ।‘ਦਫ਼ਾ 144’, ‘ਜ਼ਿੰਦਗੀ ਰਿਟਾਇਰ ਨਹੀਂ ਹੋਤੀ’, ‘ਰੌਕੇਟ ਹੋ ਯਾ ਬੌਂਬ’ ਉਨ੍ਹਾਂ ਦੇ ਕੁਝ ਮਸ਼ਹੂਰ ਨਾਟਕ ਹਨ। ਉਨ੍ਹਾਂ ਜਿੱਥੇ ਆਪਣੇ ਨਾਟਕਾਂ ਤੇ ਨੁੱਕੜ ਨਾਟਕਾਂ ਵਿਚ ਸਮਾਜਿਕ ਸਰੋਕਾਰਾਂ ਤੇ ਦੱਬੇ-ਕੁਚਲੇ ਵਰਗ ਦੇ ਮਸਲੇ ਉਠਾਏ ਉਥੇ ਹੀ ਬਤੌਰ ਅਦਾਕਾਰ ਜਲੰਧਰ ਤੇ ਦਿੱਲੀ ਦੂਰਦਰਸ਼ਨ ਲਈ ਟੈਲੀ ਫਿਲਮਾਂ ਵੀ ਬਣਾਈਆਂ। ਕੇਂਦਰੀ ਪੰਜਾਬੀ ਲੇਖਕ ਸਭਾ ਨੇ ਰੰਗਕਰਮੀ ਗੁਰਚਰਨ ਸਿੰਘ ਚੰਨੀ ਅਤੇ ਸਾਹਿਤ ਸਭਾ ਖੰਨਾ ਦੇ ਫਾਊਂਡਰ ਮੈਂਬਰ ਤੇ ਪੰਜਾਬੀ ਸਾਹਿਤ ਸਭਾ ਪਾਇਲ ਦੇ ਪ੍ਰਧਾਨ ਗੀਤਕਾਰ ਦਰਸ਼ਨ ਸਿੰਘ ਗਿੱਲ ਦੇ ਸਦੀਵੀਂ ਵਿਛੋੜੇ ਉਤੇ ਦੁੱਖ ਪ੍ਰਗਟ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਦੋਵਾਂ ਸਾਥੀਆਂ ਦੇ ਵਿਛੋੜੇ ਨਾਲ ਲੋਕ ਰੰਗ-ਮੰਚ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬ ਸਾਹਿਤ ਅਕਾਦਮੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਨਾਟਕਕਾਰ ਸਾਹਿਬ ਸਿੰਘ, ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ ਤੇ ਕੰਵਲ ਨੈਣ ਸਿੰਘ ਸੇਖੋਂ ਤੇ ਸਮੂਹ ਇਪਟਾ ਕਾਰਕੁਨ ਤੋਂ ਇਲਾਵਾ ਸਰਘੀ ਪਰਿਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ ‘ਕੁੱਕੂ, ਸੈਵੀ ਸਤਵਿੰਦਰ ਕੌਰ ਅਤੇ ਰਿਤੂਰਾਗ ਨੇ ਚੰਨੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸਦੇ ਨਾਲ ਹੀ ਇਸ ਗੱਲ ਦਾ ਦੁੱਖ ਵੀ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਜਾਣ ਨਾਲ ਰੰਗਮੰਚ ਨੂੰ ਇੱਕ ਵੱਡਾ ਘਾਟਾ ਪੈ ਗਿਆ ਹੈ।

ਸ਼ੋੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਨਵੀਂ ਵਿਆਹੀ ਜੋੜੀ ਦੀ ਵੀਡੀਓਜ਼ ਦਾ ਕਿ ਹੈ ਅਸਲ ਸੱਚ?

0

ਅਮਲੋਹ : ਸ਼ੋੋਸ਼ਲ ਮੀਡੀਆ ਦੇ ਉੱਪਰ ਇਕ ਨਵੀਂ ਵਿਆਹੀ ਜੋੜੀ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵੀਡੀਓਜ਼ ਅਤੇ ਤਸਵੀਰਾਂ ‘ਚ ਵਿਆਹ ਦੀਆਂ ਰਸਮਾਂ ਹੁੰਦੀਆਂ ਦਿਖਾਈ ਦੇ ਰਿਹਾ ਹਨ। ਸਭ ਕੁਝ ਆਮ ਵਿਆਹਾਂ ਵਰਗਾ ਹੋ ਰਿਹਾ ਪਰ ਖ਼ਾਸ ਇਹ ਹੈ ਕਿ ਨਵਾਂ ਵਿਆਹੇ ਜੋੜੇ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰ ਸੋਚਣ ਨੂੰ ਮਜਬੂਰ ਹੋ ਜਾਓਗੇ। ਅਸਲ ‘ਚ ਵਿਆਹ ਕਰਵਾਉਣ ਵਾਲੇ ਲਾੜੇ ਦੀ ਉਮਰ 60-65 ਸਾਲ ਦੀ ਲੱਗ ਰਹੀ ਹੈ ਜਦ ਕਿ ਲਾੜੀ ਦੀ ਉਮਰ ਉਸ ਨਾਲੋਂ ਬਹੁਤ ਘੱਟ ਲੱਗਦੀ ਹੈ। ਇਨ੍ਹਾਂ ਵੀਡੀਓਜ਼ ਵਿੱਚ ਬਕਾਇਦਾ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਇਸ ਵਿਆਹ ਨੂੰ ਲੈ ਕੇ ਲੋਕਾਂ ਵੱਲੋਂ ਅਨੇਕਾਂ ਤਰ੍ਹਾਂ ਦੀਆਂ ਰਾਏ ਪੇਸ਼ ਕੀਤੀਆਂ ਜਾ ਰਹੀਆਂ ਹਨ। ਕੋਈ ਇਸ ਨੂੰ ਮਜ਼ਾਕ ‘ਚ ਸੱਚਾ ਪਿਆਰ ਦੱਸ ਰਿਹਾ ਹੈ ਅਤੇ ਕੋਈ ਕੁੜੀ ਦੀ ਮਜਬੂਰੀ ਕਹਿ ਰਿਹੈ।

ਪਰ ਅਸਲ ਮਾਮਲਾ ਇਹ ਕਿ ਉਸ ਆਦਮੀ ਦੀ ਉਮਰ 55-57 ਸਾਲ ਦੇ ਵਿੱਚ ਹੈ ਅਤੇ ਕੁੜੀ ਦੀ ਉਮਰ 37-40 ਸਾਲ ਦੇ ਵਿੱਚ ਹੈ। ਕੁੜੀ ਨੂੰ ਇੱਕ ਅੱਖ ਤੋਂ ਦਿੱਖਦਾ ਨਹੀਂ ਅਤੇ ਉਹ ਲੰਗੜੀ ਵੀ ਹੈ। ਦੱਸਿਆ ਗਿਆ ਹੈ ਕਿ ਉਹ ਪਹਿਲਾਂ ਵਿਆਹੀ ਹੋਈ ਸੀ ਅਤੇ ਘਰ ਤੋਂ ਵੀ ਬਹੁਤ ਗਰੀਬ ਹੈ।

 

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ

0

ਇੱਕ ਵਾਰ ਫੇਰ ਤੋਂ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ।ਇਸ ਮਹੀਨੇ ਕਈ ਵਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ।ਤੇਲ ਕੀਮਤਾਂ ਨੂੰ ਅੱਜ ਮੁੜ ਅੱਗ ਲੱਗ ਗਈ। ਪੈਟਰੋਲ 19 ਪੈਸੇ ਤੇ ਡੀਜ਼ਲ 29 ਪੈਸੇ ਪ੍ਰਤੀ ਲਿਟਰ ਮਹਿੰਗੇ ਹੋ ਗਏ। ਤੇਲ ਕੀਮਤਾਂ ’ਚ ਵਾਧੇ ਨਾਲ ਮੁੰਬਈ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਨੇੜੇ ਢੁੱਕਣ ਲੱਗੀ ਹੈ। ਇਸ ਮਹੀਨੇ ਦੌਰਾਨ ਤੇਲ ਕੀਮਤਾਂ ’ਚ ਇਹ 11ਵਾਂ ਵਾਧਾ ਹੈ। ਦਿੱਲੀ ਵਿੱਚ ਪੈਟਰੋਲ ਦਾ ਭਾਅ 93.04 ਰੁਪਏ ਤੇ ਡੀਜ਼ਲ 83.80 ਰੁਪਏ ਪ੍ਰਤੀ ਲਿਟਰ ਨੂੰ ਜਾ ਪੁੱਜਾ ਹੈ। ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਿੱਚ ਤੇਲ ਕੀਮਤਾਂ ਪਹਿਲਾਂ ਹੀ 100 ਰੁਪਏ ਦੇ ਅੰਕੜੇ ਨੂੰ ਪਾਰ ਕਰ ਚੁੱਕੀਆਂ ਹਨ।